ਮੋਦੀ ਨੇ ਕਿਹਾ, 'ਸਾਡੀ ਸਰਕਾਰ ਦੀ ਇਮਾਨਦਾਰ ਕੋਸ਼ਿਸ਼ ਨੂੰ ਦੇਸ਼ ਦੇ ਹਰ ਕੋਨੇ ਦੇ ਲਗਭਗ ਕਿਸਾਨਾਂ ਨੇ ਆਸ਼ੀਰਵਾਦ ਦਿੱਤਾ' - 5 ਅਹਿਮ ਖ਼ਬਰਾਂ

ਨਰਿੰਦਰ ਮੋਦੀ
ਤਸਵੀਰ ਕੈਪਸ਼ਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਖੇਤੀ ਕਾਨੂੰਨਾਂ ਬਾਰੇ ਭਰਮ ਸਿਰਜਿਆ ਜਾ ਰਿਹਾ ਹੈ

ਗੁਜਰਾਤ ਦੇ ਕੱਛ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਨਤਾ ਨੂੰ ਸੰਬੋਧਨ ਕਰਦਿਆਂ ਕਿਸਾਨਾਂ ਦੇ ਸੰਘਰਸ਼ ਨੂੰ ਵਿਰੋਧੀ ਪਾਰਟੀਆਂ ਦੀ ਸਾਜ਼ਿਸ਼ ਦੱਸਿਆ।

ਪੀਐੱਮ ਮੋਦੀ ਨੇ ਕਿਹਾ ਦਿੱਲੀ ਦੇ ਨੇੜੇ ਵਿਰੋਧੀ ਪਾਰਟੀਆਂ ਵਲੋਂ ਕਿਸਾਨਾਂ 'ਚ ਭਰਮ ਫੈਲਾਇਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਡਰ ਹੈ ਕਿ ਨਵੇਂ ਖੇਤੀ ਕਾਨੂੰਨਾਂ ਦੇ ਲਾਗੂ ਹੋਣ ਨਾਲ ਉਨ੍ਹਾਂ ਦੀ ਜ਼ਮੀਨ 'ਤੇ ਕਬਜ਼ਾ ਕਰ ਲਿਆ ਜਾਵੇਗਾ।

ਉਨ੍ਹਾਂ ਨੇ ਕਿਹਾ ਕਿ ਹਾਲ ਵਿੱਚ ਹੋਏ ਖੇਤੀ ਕਾਨੂੰਨਾਂ ਵਿੱਚ ਸੁਧਾਰਾਂ ਦੀ ਮੰਗ ਚਿਰਾਂ ਤੋਂ ਕੀਤੀ ਜਾ ਰਹੀ ਹੈ, ਜਿਹੜੇ ਅੱਜ ਕਿਸਾਨਾਂ ਨਾਲ ਬੈਠ ਕੇ ਇਨ੍ਹਾਂ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ, ਉਹ ਵੀ ਆਪਣੇ ਸਰਕਾਰ ਸਮੇਂ ਇਨ੍ਹਾਂ ਦੇ ਹੱਕ ਵਿੱਚ ਸਨ।

ਮੋਦੀ ਨੇ ਕਿਹਾ, "ਸਾਡੀ ਸਰਕਾਰ ਦੀ ਇਮਾਨਦਾਰ ਕੋਸ਼ਿਸ਼ ਨੂੰ ਦੇਸ਼ ਦੇ ਲਗਭਗ ਹਰ ਕੋਨੇ ਦੇ ਕਿਸਾਨਾਂ ਨੇ ਆਸ਼ੀਰਵਾਦ ਦਿੱਤਾ।"

ਨਰਿੰਦਰ ਮੋਦੀ ਦਾ ਸੰਬੋਧਨ ਸੁਣਨ ਲਈ ਇੱਥ ਕਲਿੱਕ ਕਰੋ।

ਇਹ ਵੀ ਪੜ੍ਹੋ-

ਭਾਜਪਾ-ਅਕਾਲੀ ਦਲ ਦੀ ਸ਼ਬਦੀ ਜੰਗ

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਭਾਜਪਾ 'ਤੇ ਹਿੰਦੂ-ਸਿੱਖਾਂ ਵਿਚਾਲੇ ਫਿਰਕੂਵਾਦ ਫੈਲਾਉਣ ਦਾ ਇਲਜ਼ਾਮ ਲਗਾਇਆ ਹੈ।

ਸੁਖਬੀਰ ਬਾਦਲ

ਤਸਵੀਰ ਸਰੋਤ, Ani

ਤਸਵੀਰ ਕੈਪਸ਼ਨ, ਸੁਖਬੀਰ ਬਾਦਲ ਨੇ ਕਿਹਾ ਕਿ ਬੀਜੇਪੀ ਨੇ ਦੇਸ਼ ਦੀ ਅੰਖਡਤਾ ਨੂੰ ਤਾਰ-ਤਾਰ ਕਰ ਦਿੱਤਾ ਹੈ

ਸੁਖਬੀਰ ਬਾਦਲ ਨੇ ਕਿਹਾ, "ਬੀਜੇਪੀ ਦੇਸ਼ ਵਿੱਚ ਅਸਲੀ ਟੁਕੜੇ-ਟੁਕੜੇ ਗੈਂਗ ਹੈ। ਬੀਜੇਪੀ ਨੇ ਦੇਸ਼ ਦੀ ਅੰਖਡਤਾ ਨੂੰ ਤਾਰ-ਤਾਰ ਕਰ ਦਿੱਤਾ ਹੈ।"

"ਪਹਿਲਾਂ ਹਿੰਦੂਆਂ ਨੂੰ ਮੁਸਲਮਾਨਾਂ ਖ਼ਿਲਾਫ਼ ਭੜਕਾਇਆ ਅਤੇ ਹੁਣ ਹਿੰਦੂਆਂ ਨੂੰ ਉਨ੍ਹਾਂ ਦੇ ਸਿੱਖ ਭਰਾਵਾਂ ਖ਼ਿਲਾਫ਼ ਕਰ ਰਹੇ ਹਨ। ਉਹ ਪੰਜਾਬ ਵਿੱਚ ਫ਼ਿਰਕੂਵਾਦ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਨ।"

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਬੀਜੇਪੀ ਲੀਡਰ ਹਰਜੀਤ ਗਰੇਵਾਲ ਨੇ ਸੁਖਬੀਰ ਬਾਦਲ ਦੇ ਬਿਆਨ 'ਤੇ ਪ੍ਰਤੀਕਰਮ ਦਿੰਦਿਆ ਕਿਹਾ, "ਸੁਖਬੀਰ ਬਾਦਲ ਕਿੰਨ੍ਹੇ ਸਾਲ ਸਾਡੇ ਨਾਲ ਗਠਜੋੜ 'ਚ ਰਹੇ। ਉਨ੍ਹਾਂ ਨੂੰ ਉਹ ਦਿਨ ਭੁੱਲ ਗਏ ਹਨ। ਉਦੋਂ ਉਹ ਕੀ ਕਰ ਰਹੇ ਸਨ ਜਦੋਂ ਸਾਡੇ ਏਜੰਡਾ ਅੱਗੇ ਹੋਕੇ ਲਾਗੂ ਕਰਦੇ ਸਨ।"

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਕੋਰੋਨਾਵਾਇਰਸ ਦੇ ਨਵੇਂ ਰੂਪ ਬਾਰੇ ਸਾਨੂੰ ਕਿੰਨੀ ਫ਼ਿਕਰ ਕਰਨ ਦੀ ਲੋੜ ਹੈ

ਇੱਕ ਬਦਲਣ ਵਾਲਾ ਵਾਇਰਸ ਸੁਣਨ ਵਿੱਚ ਸਹਿਜੇ ਹੀ ਡਰਾਉਣਾ ਲੱਗਦਾ ਹੈ, ਪਰ ਇਸ ਦਾ ਰੂਪ ਬਦਲਣਾ ਅਤੇ ਤਬਦੀਲੀ ਉਹ ਹੈ ਜੋ ਵਾਇਰਸ ਕਰਦੇ ਹਨ।

ਵਾਇਰਸ ਵਧੇਰੇ ਆਸਾਨੀ ਨਾਲ ਫ਼ੈਲਣ ਅਤੇ ਵਧੇਰੇ ਇੰਨਫ਼ੈਕਸ਼ਨ ਕਰਨ ਲਈ ਤਬਦੀਲ ਹੋਇਆ ਹੋ ਸਕਦਾ ਹੈ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਵਾਇਰਸ ਵਧੇਰੇ ਆਸਾਨੀ ਨਾਲ ਫ਼ੈਲਣ ਅਤੇ ਵਧੇਰੇ ਇੰਨਫ਼ੈਕਸ਼ਨ ਕਰਨ ਲਈ ਤਬਦੀਲ ਹੋਇਆ ਹੋ ਸਕਦਾ ਹੈ

ਬਹੁਤੀ ਵਾਰ ਇਹ ਜਾਂ ਤਾਂ ਅਰਥਹੀਣ ਬਦਲਾਅ ਹੁੰਦਾ ਹੈ ਜਾਂ ਵਾਇਰਸ ਆਪਣੇ ਆਪ ਨੂੰ ਇਸ ਤਰ੍ਹਾਂ ਬਦਲ ਲੈਂਦਾ ਹੈ ਕਿ ਸਾਨੂੰ ਲਾਗ਼ ਤੋਂ ਪ੍ਰਭਾਵਿਤ ਕਰਨ ਵਿੱਚ ਹੋਰ ਵੀ ਖ਼ਤਰਨਾਕ ਹੋ ਜਾਂਦਾ ਹੈ ਅਤੇ ਨਵਾਂ ਰੂਪ ਬਸ ਮਾਰ ਜਾਂਦਾ ਹੈ।

ਕਈ ਵਾਰ ਇਹ ਨਵੇਂ ਜੇਤੂ ਫ਼ਾਰਮੂਲੇ 'ਤੇ ਕੰਮ ਕਰਦਾ ਹੈ।

ਇਸ ਦੇ ਕੋਈ ਸਪੱਸ਼ਟ ਸਬੂਤ ਨਹੀਂ ਹਨ ਕਿ ਕੋਰੋਨਾਵਾਇਰਸ ਦਾ ਨਵੇਂ ਰੂਪ, ਜੋ ਦੱਖਣ-ਪੂਰਬੀ ਯੂਕੇ ਵਿੱਚ ਪਾਇਆ ਗਿਆ ਹੈ, ਵੱਧ ਸੌਖੇ ਤਰੀਕੇ ਨਾਲ ਫ਼ੈਲ ਸਕਦਾ ਹੈ ਅਤੇ ਵਧੇਰੇ ਗੰਭੀਰ ਲੱਛਣ ਪੈਦਾ ਕਰ ਸਕਦਾ ਹੈ ਅਤੇ ਵੈਕਸੀਨ ਨੂੰ ਵਿਅਰਥ ਵੀ ਕਰ ਸਕਦਾ ਹੈ। ਵਿਸਥਾਰ ਵਿੱਚ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਕੋਰੋਨਾਵਾਇਰਸ: ਕੋਵਿਡ-19 ਦਾ ਇਲਾਜ ਕਰਨ ਵਾਲਿਆਂ ਦੀ ਬੇਬਸੀ

ਆਈਸੀਯੂ ਵਿੱਚ ਮਰੀਜ਼ਾਂ ਦੀ ਦੇਖ ਭਾਲ ਕਰਨ ਵਾਲੇ ਡਾਕਟਰਾਂ ਅਤੇ ਸਿਹਤ ਕਰਮੀਆਂ ਲਈ ਜਲਦੀ ਅਤੇ ਗੰਭੀਰ ਰੂਪ ਵਿੱਚ ਬਿਮਾਰ ਹੋਣਾ, ਘੰਟਿਆ ਤੱਕ ਕੰਮ ਕਰਦੇ ਰਹਿਣਾ ਅਤੇ ਬਿਮਾਰੀ ਤੋਂ ਮੌਤ ਤੱਕ ਦਾ ਸਫ਼ਰ ਇੱਕ ਸਚਾਈ ਬਣ ਚੁੱਕਿਆ ਹੈ।

ਕੋਵਿਡ-19 ਮਹਾਂਮਾਰੀ ਦਾ ਪ੍ਰਕੋਪ ਤਕਰੀਬਨ ਪੂਰੇ ਭਾਰਤ ਵਿੱਚ ਹੈ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਕੋਵਿਡ-19 ਮਹਾਂਮਾਰੀ ਦਾ ਪ੍ਰਕੋਪ ਤਕਰੀਬਨ ਪੂਰੇ ਭਾਰਤ ਵਿੱਚ ਹੈ

ਜਿਵੇਂ-ਜਿਵੇਂ ਇਹ ਬਿਮਾਰੀ ਫ਼ੈਲਦੀ ਗਈ ਸਮਰੱਥਾ ਤੋਂ ਵੱਧ ਮਰੀਜ਼ ਹਸਪਤਾਲ ਆਉਣ ਲੱਗੇ ਅਤੇ ਕਈ ਵਾਰ ਕੁਝ ਮਰੀਜ਼ ਅਣਕਿਆਸੇ ਹਾਲਾਤ ਵਿੱਚ ਹਸਪਤਾਲ ਪਹੁੰਚਦੇ, ਉਸ ਸਮੇਂ ਸਿਹਤ ਕਾਮਿਆਂ ਦੀ ਹਾਲਤ ਹੋਰ ਵੀ ਵਿਗੜਣ ਲੱਗੀ।

ਸਮੇਂ ਦੇ ਨਾਲ ਹੁਣ ਸਿਹਤਕਰਮੀਆਂ ਵਿੱਚ ਸਰੀਰਕ ਥਕਾਨ ਅਤੇ ਮਾਨਸਿਕ ਤਣਾਅ ਵੱਧ ਰਿਹਾ ਸੀ। ਪੂਰੀ ਖ਼ਬਰ ਪੜ੍ਹਨ ਲਈ ਇਥੇ ਕਲਿੱਕ ਕਰੋ।

ਇਹ ਵੀ ਪੜ੍ਹੋ:-

ਜੋਅ ਬਾਇਡਨ- ਅਮਰੀਕੀ ਰਾਸ਼ਟਰਪਤੀ ਦੀ ਚੋਣ ਜਿੱਤਣ ਵਾਲੇ ਸ਼ਖਸ ਨੂੰ ਜਾਣੋ

ਜੋਅ ਬਾਇਡਨ ਨੇ ਅਮਰੀਕੀ ਰਾਸ਼ਟਰਪਤੀ ਦੀ ਚੋਣ ਜਿੱਤ ਲਈ ਹੈ। ਹੁਣ ਅਮਰੀਕਾ 'ਚ ਹੋਈਆਂ ਰਾਸ਼ਟਰਪਤੀ ਚੋਣਾਂ ਵਿੱਚ ਜੋਅ ਬਾਇਡਨ ਦੀ ਜਿੱਤ ਦੀ ਰਸਮੀ ਪੁਸ਼ਟੀ ਕਰ ਦਿੱਤੀ ਗਈ ਹੈ।

Joe Biden in front of US flags.

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜੋਅ ਬਾਈਡਨ ਉਸ ਸਮੇਂ ਸਿਆਸਤ ਵਿੱਚ ਆਏ ਸਨ ਜਦੋਂ ਅਮਰੀਕਾ ਦੇ ਬਹੁਤੇ ਅਜੋਕੇ ਵੋਟਰ ਹਾਲੇ ਪੈਦਾ ਵੀ ਨਹੀਂ ਹੋਏ ਹੋਣੇ

ਬਰਾਕ ਓਬਾਮਾ ਦੇ ਉਪ-ਰਾਸ਼ਟਰਪਤੀ ਰਹੇ ਬਾਇਡਨ ਨੂੰ ਰਸਮੀ ਤੌਰ 'ਤੇ ਨਵੰਬਰ ਵਿੱਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਲਈ ਡੈਮੋਕਰੇਟਿਕ ਪਾਰਟੀ ਦਾ ਉਮੀਦਵਾਰ ਚੁਣਿਆ ਗਿਆ ਸੀ।

ਆਪਣੇ ਹਮਾਇਤੀਆਂ ਲਈ ਉਹ ਵਾਸ਼ਿੰਗਟਨ ਵਿੱਚ ਮੌਜੂਦ ਅਜਿਹਾ ਵਿਅਕਤੀ ਹੈ, ਜਿਸ ਨੂੰ ਵਿਦੇਸ਼ ਨੀਤੀ ਦਾ ਦਹਾਕਿਆਂ ਦਾ ਤਜ਼ਰਬਾ ਹੈ ਅਤੇ ਜੋ ਇਸ ਵਿੱਚ ਮਾਹਿਰ ਹੈ। ਵਿਸਥਾਰ ਵਿੱਚ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)