ਪੁਲਿਸ ਮੁਲਾਜ਼ਮਾਂ ਦੇ ਕਤਲ ਕੇਸ 'ਚ ਪੁਲਿਸ ਵੱਲੋਂ ਐਨਕਾਊਂਟਰ ਦਾ ਦਾਅਵਾ, ਪੁਲਿਸ ਨੇ ਹੋਰ ਮੁਲਜ਼ਮਾਂ ਬਾਰੇ ਕੀ ਦੱਸਿਆ

ਵੀਡੀਓ ਕੈਪਸ਼ਨ, ਪੁਲਿਸ ਮੁਲਾਜ਼ਮਾਂ ਦੇ ਕਤਲ ਕੇਸ ’ਚ ਐਨਕਾਊਂਟਰ ਦਾ ਦਾਅਵਾ, ਮੁਲਜ਼ਮ ਦਾ ਪਰਿਵਾਰ ਕੀ ਕਹਿੰਦਾ
ਪੁਲਿਸ ਮੁਲਾਜ਼ਮਾਂ ਦੇ ਕਤਲ ਕੇਸ 'ਚ ਪੁਲਿਸ ਵੱਲੋਂ ਐਨਕਾਊਂਟਰ ਦਾ ਦਾਅਵਾ, ਪੁਲਿਸ ਨੇ ਹੋਰ ਮੁਲਜ਼ਮਾਂ ਬਾਰੇ ਕੀ ਦੱਸਿਆ
ਰਣਜੀਤ ਸਿੰਘ ਦੀ ਮਾਤਾ

ਗੁਰਦਾਸਪੁਰ ਦੇ ਥਾਣਾ ਦੋਰਾਂਗਲਾ ਅਧੀਨ ਪੈਂਦੇ ਪਿੰਡ ਆਦੀਆਂ ਦੀ ਚੌਕੀ ਵਿੱਚ ਦੋ ਪੁਲਿਸ ਮੁਲਜ਼ਮਾਂ ਦੀ ਸ਼ੱਕੀ ਹਾਲਾਤ ਵਿੱਚ ਮੌਤ ਦੇ ਮਾਮਲੇ ਵਿੱਚ ਪੁਲਿਸ ਨੇ ਇਕ ਮੁਲਜ਼ਮ ਰਣਜੀਤ ਸਿੰਘ ਦਾ ਐਨਕਾਊਂਟਰ ਕਰਨ ਦਾ ਦਾਅਵਾ ਕੀਤਾ।

ਇਹ ਘਟਨਾ 21 ਤੇ 22 ਫਰਵਰੀ ਦੀ ਹੈ ਜਦੋਂ ASI ਗੁਰਨਾਮ ਸਿੰਘ ਤੇ ਪੀ ਐਚ ਜੀ ਅਸ਼ੋਕ ਕੁਮਾਰ ਦੀ ਮੌਤ ਗੋਲੀਆਂ ਲੱਗਣ ਨਾਲ ਹੋਈ ਸੀ। ਪੁਲਿਸ ਮੁਤਾਬਿਕ ਇਸ ਐਨਕਾਊਂਟਰ ਦੌਰਾਨ ਰਣਜੀਤ ਦੀ ਮੌਤ ਹੋ ਗਈ ਜਦਕਿ ਇੰਸਪੈਕਟਰ ਗੁਰਮੀਤ ਸਿੰਘ ਜ਼ਖ਼ਮੀ ਹੋਏ ਹਨ।

ਇਸ ਕਥਿਤ ਐਨਕਾਊਂਟਰ ਮਗਰੋਂ ਮੁਲਜ਼ਮ ਦਾ ਪਰਿਵਾਰ ਕੀ ਕਹਿੰਦਾ ਇਸ ਰਿਪੋਰਟ ਵਿੱਚ ਜਾਣੋ...

ਰਿਪੋਰਟ- ਗੁਰਪ੍ਰੀਤ ਚਾਵਲਾ, ਐਡਿਟ- ਗੁਰਕਿਰਤਪਾਲ ਸਿੰਘ

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)