ਪੰਜਾਬੀ ਵਿਆਹਾਂ ’ਚ ਕਿਤਾਬਾਂ ਦੀ ਸਟਾਲ ਲਗਾਉਣ ਵਾਲੀ ਇਹ ਨਵੀਂ ਪਿਰਤ ਕੀ ਹੈ?

ਵੀਡੀਓ ਕੈਪਸ਼ਨ, ਪੰਜਾਬੀ ਵਿਆਹਾਂ ’ਚ ਕਿਤਾਬਾਂ ਦੀ ਸਟਾਲ ਕਿਉਂ ਲਗਾ ਰਿਹਾ ਇਹ ਨੌਜਵਾਨ, ਇਹ ਨਵੀਂ ਪਿਰਤ ਕੀ ਹੈ?
ਪੰਜਾਬੀ ਵਿਆਹਾਂ ’ਚ ਕਿਤਾਬਾਂ ਦੀ ਸਟਾਲ ਲਗਾਉਣ ਵਾਲੀ ਇਹ ਨਵੀਂ ਪਿਰਤ ਕੀ ਹੈ?

ਇੱਕ ਪਾਸੇ ਵਿਆਹ ਵਿੱਚ ਡੀਜੇ ਦੀ ਅਵਾਜ਼ਾਂ ਗੂੰਜ ਰਹੀਆਂ ਹੁੰਦੀਆਂ ਅਤੇ ਇੱਕ ਪਾਸੇ ਪੰਜਾਬੀ ਦੀਆਂ ਕਿਤਾਬਾਂ ਦੀ ਸਟਾਲ ਲਗਾ ਕੇ ਬੈਠਾ ਹੁੰਦਾ ਹੈ ਨੌਜਵਾਨ ਸ਼ਾਹ ਮੁਹੰਮਦ।

ਪੰਜਾਬੀ ਯੂਨਵਰਸਿਟੀ, ਪਟਿਆਲਾ ਤੋਂ ਪੜਾਈ ਪੂਰੀ ਕਰਕੇ ਕਿਤਾਬਾਂ ਦੀ ਦੁਕਾਨ ਖੋਲਣ ਵਾਲੇ ਸ਼ਾਹ ਮੁਹੰਮਦ ਪਿਛਲੇ ਕਰੀਬ ਚਾਰ ਸਾਲਾਂ ਤੋਂ ਵਿਆਹਾਂ ਵਿੱਚ ਕਿਤਾਬਾਂ ਦੀ ਸਟਾਲ ਲਗਾਉਂਦੇ ਆ ਰਹੇ ਹਨ।

ਕਿਤਾਬਾਂ ਵਾਲੀ ਸਟਾਲ ਉੱਤੇ ਮੌਜੂਦ ਨਵਾਂ ਵਿਆਹਿਆ ਜੋੜਾ
ਤਸਵੀਰ ਕੈਪਸ਼ਨ, ਕਿਤਾਬਾਂ ਵਾਲੀ ਸਟਾਲ ਉੱਤੇ ਮੌਜੂਦ ਨਵਾਂ ਵਿਆਹਿਆ ਜੋੜਾ

ਸ਼ਾਹ ਮੁਹੰਮਦ ਮੁਤਾਬਕ ਪਹਿਲਾਂ ਉਨ੍ਹਾਂ ਨੂੰ ਅਜਿਹਾ ਕਰਨ ਵਿੱਚ ਥੋੜੀ ਝਿਜਕ ਜ਼ਰੂਰ ਮਹਿਸੂਸ ਹੋਈ ਸੀ ਪਰ ਹੌਲੀ-ਹੌਲੀ ਚੰਗਾ ਮਹਿਸੂਸ ਹੋਣ ਲੱਗਿਆ।

ਵਿਆਹ ਵਾਲਾ ਜੋੜਾ ਕਹਿੰਦਾ ਹੈ ਕਿ ਉਨ੍ਹਾਂ ਸੋਸ਼ਲ ਮੀਡੀਆ ਉੱਤੇ ਕਿਸੇ ਦੇ ਵਿਆਹ ਵਿੱਚ ਕਿਤਾਬਾਂ ਵਿਕਦੀਆਂ ਦੇਖੀਆਂ ਸਨ ਅਤੇ ਉਹੀ ਦੇਖ ਕਿ ਉਨ੍ਹਾਂ ਨੇ ਵੀ ਆਪਣੇ ਵਿਆਹ ਵਿੱਚ ਸਟਾਲ ਲਗਾਉਣ ਦਾ ਮਨ ਬਣਾਇਆ।

ਰਿਪੋਰਟ:ਨਵਜੋਤ ਕੌਰ, ਸ਼ੂਟ:ਮਯੰਕ ਮੋਂਗੀਆ, ਐਡਿਟ:ਗੁਰਕਿਰਤਪਾਲ ਸਿੰਘ

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)