BBC News, ਪੰਜਾਬੀ - ਹੋਮ ਪੇਜ
ਤਾਜ਼ਾ ਘਟਨਾਕ੍ਰਮ
ਦੁਨੀਆ ਦਾ ਕੋਈ ਵੀ ਨਕਸ਼ਾ ਪੂਰੀ ਤਰ੍ਹਾਂ ਸਹੀ ਕਿਉਂ ਨਹੀਂ ਹੁੰਦਾ, ਨਕਸ਼ਿਆਂ ਨਾਲ ਜੁੜੇ ਦਿਲਚਸਪ ਤੱਥ ਜਾਣੋ
ਸੰਯੁਕਤ ਰਾਸ਼ਟਰ ਨੇ ਅਫ਼ਰੀਕਾ ਦਾ ਅਸਲ ਆਕਾਰ ਵਧੇਰੇ ਸਹੀ ਢੰਗ ਨਾਲ ਦਿਖਾਉਣ ਵਾਲਾ ਨਵਾਂ ਨਕਸ਼ਾ ਅਪਣਾਇਆ ਹੈ। ਇਸ ਤੋਂ ਬਾਅਦ ਦੁਨੀਆ ਦੇ ਵੱਖ-ਵੱਖ ਨਕਸ਼ਿਆਂ ਦੀਆਂ ਸੀਮਾਵਾਂ ਨੂੰ ਲੈ ਕੇ ਬਹਿਸ ਤੇਜ਼ ਹੋ ਗਈ ਹੈ
13 ਸਾਲਾਂ ਤੱਕ ਸਰਜਰੀ ਦੀ ਉਡੀਕ ਕਰਨ ਵਾਲੀ ਤਨਵੀ ਦੀ ਦਿੱਲੀ ਦੇ ਏਮਜ਼ ਵਿੱਚ ਮੌਤ, ਪਰਿਵਾਰ ਨੇ ਕੀ ਇਲਜ਼ਾਮ ਲਾਏ
ਤਨਵੀ ਦੇ ਮਾਪਿਆਂ ਦਾ ਇਲਜ਼ਾਮ ਹੈ ਕਿ ਧੀ ਦੇ ਦਿਲ ਵਿੱਚ ਛੇਦ ਨਾਲ ਜੁੜੇ ਆਪ੍ਰੇਸ਼ਨ ਲਈ ਉਨ੍ਹਾਂ ਨੂੰ ਸਾਲ ਦਰ ਸਾਲ ਏਮਜ਼ ਵੱਲੋਂ ਭਰੋਸਾ ਅਤੇ ਤਾਰੀਖਾਂ ਮਿਲਦੀਆਂ ਰਹੀਆਂ, ਪਰ ਆਖ਼ਿਰਕਾਰ ਤਨਵੀ ਦੀ ਮੌਤ ਹੋ ਗਈ। ਜਾਣੋ, ਕੀ ਹੈ ਪੂਰਾ ਮਾਮਲਾ
ਦੂਜੇ ਵਿਸ਼ਵ ਯੁੱਧ ਤੋਂ ਬਾਅਦ ਪਹਿਲੀ ਵਾਰ ਜਰਮਨੀ 'ਚ ਕੱਟੜ ਸੱਜੇ-ਪੱਖੀ 'ਏਐਫਡੀ' ਦੀ ਇਤਿਹਾਸਕ ਜਿੱਤ, ਇਸ ਦੇ ਕੀ ਨੇ ਸਿਆਸੀ ਮਾਇਨੇ
ਇਸ ਚੋਣ ਵਿੱਚ ਲੋਕਾਂ ਨੇ ਕਾਫ਼ੀ ਦਿਲਚਸਪੀ ਦਿਖਾਈ ਸੀ ਤੇ ਵੋਟਿੰਗ ਫ਼ੀਸਦੀ 77.8% ਦਰਜ ਕੀਤੀ ਗਈ। ਹਾਲਾਂਕਿ, 83 ਸੀਟਾਂ ਵਾਲੀ ਸੂਬਾਈ ਸੰਸਦ ਵਿੱਚ ਏਐਫਡੀ 39 ਸੀਟਾਂ ਵੱਲ ਵਧ ਰਹੀ ਹੈ, ਜੋ ਪੂਰਨ ਬਹੁਮਤ ਦੇ 42 ਦੇ ਅੰਕੜੇ ਤੋਂ ਥੋੜ੍ਹੀ ਪਿੱਛੇ ਹੈ।
ਜੇਕਰ ਸਮੁੰਦਰ ਅੰਦਰ ਵਿਛੇ ਇੰਟਰਨੈੱਟ ਕੇਬਲ ਅਚਾਨਕ ਕੱਟੇ ਜਾਣ ਤਾਂ ਭਾਰਤ ਦਾ ਕੀ ਹੋਵੇਗਾ? ਦੇਸ਼ ਦੀ ਸਭ ਤੋਂ ਵੱਡੀ ਡਿਜੀਟਲ ਕਮਜ਼ੋਰੀ ਕੀ ਹੈ?
ਮੁੰਬਈ ਦੇ ਸੰਘਣੀ ਆਬਾਦੀ ਵਾਲੇ ਇਲਾਕੇ ਵਰਸੋਵਾ ਦੇ ਲਾਗੇ, ਭਾਰਤ ਦੀਆਂ 18 ਇੰਟਰਕਾਂਟੀਨੈਂਟਲ ਸਬਮਰੀਨ ਕੇਬਲਾਂ ਵਿੱਚੋਂ ਘੱਟੋ-ਘੱਟ 13 ਕੇਬਲਾਂ ਸਮੁੰਦਰ ਦੇ ਅੰਦਰੋਂ ਹੁੰਦੀਆਂ ਹੋਈਆਂ ਜ਼ਮੀਨ 'ਤੇ ਪਹੁੰਚਦੀਆਂ ਹਨ...
ਪੰਜਾਬ ਸਰਕਾਰ ਦੇ ਵਿਰੋਧ ਵਿਚਾਲੇ ਚੀਫ਼ ਜਸਟਿਸ ਅਸ਼ਵਨੀ ਮਿਸ਼ਰਾ ਨੇ ਚੁੱਕੀ ਸਹੁੰ, ਸਰਕਾਰ ਨੂੰ ਕੀ ਹੈ ਇਤਰਾਜ਼ ਤੇ ਕਾਨੂੰਨੀ ਤੌਰ 'ਤੇ ਇਹ ਕਿੰਨਾ ਵਾਜਿਬ
ਪੰਜਾਬ ਸਰਕਾਰ ਨੇ ਜਸਟਿਸ ਮਿਸ਼ਰਾ ਦੀ ਨਿਯੁਕਤੀ 'ਤੇ ਇਤਰਾਜ਼ ਜਤਾਇਆ ਸੀ ਅਤੇ ਹਲਫ਼ ਸਮਾਗਮ ਤੋਂ ਪਹਿਲਾਂ ਕੇਂਦਰ ਨੂੰ ਪੰਜਾਬ ਸਰਕਾਰ ਦੀ ਸਹਿਮਤੀ ਲੈਣ ਦੀ ਪ੍ਰੀਕਿਰਿਆ ਨੂੰ ਮੁਕੰਮਲ ਕਰਨ ਲਈ ਕਿਹਾ ਸੀ...
'ਜਿੰਨੇ ਸਟੂਡੈਂਟ ਕਮਰਿਆਂ 'ਚ ਸਨ, ਸਭ ਮਲਬੇ ਹੇਠ ਦੱਬੇ ਗਏ', ਦਿੱਲੀ 'ਚ ਪੀਜੀ ਦੀ ਇਮਾਰਤ ਡਿੱਗਣ ਕਰਕੇ 6 ਮੌਤਾਂ, ਰੈਸਕਿਊ ਆਪ੍ਰੇਸ਼ਨ ਜਾਰੀ
ਦਿੱਲੀ ਦੇ ਸੱਤਿਆ ਨਿਕੇਤਨ ਮਾਰਕੀਟ ਇਲਾਕੇ ਵਿੱਚ ਡਿੱਗੀ ਇਮਾਰਤ ਦੇ ਮਲਬੇ ਵਿੱਚ ਅਜੇ ਵੀ ਕਈ ਵਿਦਿਆਥੀਆਂ ਦੇ ਦੱਬੇ ਹੋਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ...
ਪੰਜਾਬ: ਸਰਹੱਦੀ ਪਿੰਡਾਂ ਦੇ ਨੌਜਵਾਨ 'ਜੁਰਮ ਦੀ ਦੁਨੀਆਂ' ਵੱਲ ਕਿਵੇਂ ਖਿੱਚੇ ਜਾ ਰਹੇ, ਗੁਰਦੁਆਰਿਆਂ ਤੋਂ ਕੀ ਅਨਾਊਂਸਮੈਂਟ ਹੋ ਰਹੀ- ਗ੍ਰਾਊਂਡ ਰਿਪੋਰਟ
ਪੰਜਾਬ ਪੁਲਿਸ ਮੁਤਾਬਕ ਸਰਹੱਦੀ ਇਲਾਕਿਆਂ ਵਿੱਚ ਗ਼ਰੀਬ, ਬੇਰੁਜ਼ਗਾਰ ਅਤੇ ਘੱਟ ਪੜ੍ਹੇ-ਲਿਖੇ ਨੌਜਵਾਨ ਸੋਸ਼ਲ ਮੀਡੀਆ ਰਾਹੀਂ ਵਿਦੇਸ਼ੀ ਹੈਂਡਲਰਾਂ ਦੇ ਝਾਂਸੇ ਵਿੱਚ ਆ ਕੇ ਅਪਰਾਧ ਵੱਲ ਖਿੱਚੇ ਜਾ ਰਹੇ ਹਨ।
ਪੰਜਾਬ ਕਾਂਗਰਸ ਦਾ ਇੰਚਾਰਜ ਬਦਲੇ ਜਾਣਾ ਕੀ ਚੰਨੀ ਦੀ 'ਜਿੱਤ' ਅਤੇ ਵੜਿੰਗ ਦੀ 'ਹਾਰ'? ਕੀ ਪਾਇਲਟ ਕਰਾ ਸਕਣਗੇ 'ਸੇਫ ਲੈਂਡਿੰਗ'
ਪੰਜਾਬ ਕਾਂਗਰਸ ਇਸ ਵੇਲੇ 'ਚੰਨੀ ਕੈਂਪ' ਅਤੇ 'ਵੜਿੰਗ ਕੈਂਪ' ਵਿੱਚ ਵੰਡੀ ਹੋਈ ਨਜ਼ਰ ਆ ਰਹੀ ਹੈ। ਇਸ ਲਈ ਇਹ ਸਵਾਲ ਅਹਿਮ ਹੈ ਕਿ ਕੀ ਸਚਿਨ ਪਾਇਲਟ ਇਸ ਪਾੜੇ ਵਿੱਚ ਪੁਲ ਬਣ ਸਕਣਗੇ ਜਾਂ ਨਹੀਂ?
ਨੌਜਵਾਨਾਂ ਵਿੱਚ ਹਾਰਟ ਅਟੈਕ ਹੋਣ ਦੇ ਇਹ ਹਨ 3 ਸਭ ਤੋਂ ਵੱਡੇ ਕਾਰਨ, ਬਚਾਅ ਲਈ ਲਿਆਓ ਇਹ ਬਦਲਾਅ
ਬੀਬੀਸੀ ਪੰਜਾਬੀ ਦੇ ਹੈਲਥ ਪੌਡਕਾਸਟ ਸਿਹਤ ਸੀਕ੍ਰੇਟਸ ਵਿੱਚ ਅਸੀਂ ਸਮਝਾਂਗੇ ਕਿ ਨੌਜਵਾਨਾਂ ਵਿੱਚ ਹਾਰਟ ਅਟੈਕ ਦੇ ਮਾਮਲੇ ਵਧਣ ਦੇ ਕਾਰਨ ਕੀ ਹਨ ਅਤੇ ਆਪਣੇ ਦਿਲ ਨੂੰ ਤੰਦਰੁਸਤ ਰੱਖਣ ਲਈ ਸਾਨੂੰ ਕੀ ਕੁਝ ਕਰਨਾ ਚਾਹੀਦਾ ਹੈ ?
ਬੀਬੀਸੀ ਵਿਸ਼ੇਸ਼
ਨੇਪਾਲ 'ਚ ਹੜ੍ਹ ਮਗਰੋਂ 'ਭਾਖੜਾ ਡੈਮ' ਨੂੰ ਖ਼ਤਰੇ ਬਾਰੇ ਕੀ ਦਾਅਵੇ ਹੋ ਰਹੇ, ਮਾਹਰਾਂ ਦੀ ਇਸ ਬਾਰੇ ਕੀ ਰਾਇ ਹੈ?
ਪੰਜਾਬ ਦੀ ਆਰਥਿਕਤਾ, ਖੇਤੀਬਾੜੀ ਅਤੇ ਹੜ੍ਹਾਂ ਨੂੰ ਕੰਟਰੋਲ ਕਰਨ ਵਿੱਚ ਭਾਖ਼ੜਾ ਡੈਮ ਦੀ ਅਹਿਮ ਭੂਮਿਕਾ ਹੈ...
'ਪੰਜਾਬ ਨੂੰ ਗੁਆਂਢੀ ਦੇਸ਼ ਨਾਲੋਂ ਜ਼ਿਆਦਾ ਖ਼ਤਰਾ ਗੁਆਂਢੀ ਸੂਬੇ ਤੋਂ ਹੈ', ਮਰੀਅਮ ਨਵਾਜ਼ ਦੇ ਬਿਆਨ ਨਾਲ ਕਿਵੇਂ ਗਰਮਾਈ ਪਾਕਿਸਤਾਨ ਦੀ ਸਿਆਸਤ
ਪਾਕਿਸਤਾਨ ਦੇ ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਦੇ ਇਸ ਬਿਆਨ ਦੀ ਕਾਫ਼ੀ ਆਲੋਚਨਾ ਹੋ ਰਹੀ ਹੈ। ਖ਼ੈਬਰ ਪਖ਼ਤੂਨਖ਼ਵਾ ਦੇ ਸਿਆਸੀ ਆਗੂਆਂ ਸਮੇਤ ਕਈ ਲੋਕਾਂ ਨੇ ਕਿਹਾ ਹੈ ਕਿ ਭਾਰਤ ਨੂੰ ਆਸਾਨੀ ਨਾਲ ਬਰੀ ਕਰ ਦਿੱਤਾ ਗਿਆ ਹੈ ਅਤੇ ਦੋਸ਼ ਗੁਆਂਢੀ ਸੂਬਿਆਂ ’ਤੇ ਲਾਏ ਜਾ ਰਹੇ ਹਨ।
ਅਰਸ਼ਦੀਪ ਸਿੰਘ ਡਾਂਗ ਤੋਂ ਪਹਿਲਾਂ RAF ਦੇ ਸਿੱਖ ਪਾਇਲਟ: ਕਿਸੇ ਨੇ ਲੰਮੀਆਂ ਉਡਾਣਾਂ ਨਾਲ ਨਾਮ ਬਣਾਇਆ, ਕਿਸੇ ਦੀ ਪੱਗ ਬਣੀ ਪਛਾਣ
ਇਸ ਰਿਪੋਰਟ 'ਚ ਅਸੀਂ ਕੁਝ ਬ੍ਰਿਟਿਸ਼ ਸਿੱਖ ਪਾਇਲਟਾਂ ਬਾਰੇ ਦੱਸਾਂਗੇ, ਜਿਨ੍ਹਾਂ ਨੇ ਹਵਾ 'ਚ ਆਪਣੀ ਵਿਲੱਖਣ ਕਾਬਲੀਅਤ ਤੇ ਹਿੰਮਤ ਦਿਖਾਈ ਸੀ ਤੇ ਆਪਣੀ ਦਿੱਖ ਨਾਲ ਜੁੜੇ ਤਜਰਬੇ ਅਤੇ ਚੁਣੌਤੀਆਂ ਦਾ ਸਾਹਮਣਾ ਕੀਤਾ...
ਸੂਰ ਦੀ ਕਿਡਨੀ ਇਸ ਵਿਅਕਤੀ ਦੇ ਸਰੀਰ 'ਚ 271 ਦਿਨਾਂ ਤੱਕ ਕੰਮ ਕਰਦੀ ਰਹੀ, ਫਿਰ ਕੱਢਣੀ ਕਿਉਂ ਪਈ
ਮਨੁੱਖੀ ਕਿਡਨੀ ਮਿਲਣ ਦੀ ਉਡੀਕ ਕਰਦਿਆਂ ਇਸ ਵਿਅਕਤੀ 'ਚ ਸੂਰ ਦੀ ਟ੍ਰਾਂਸਪਲਾਂਟ ਕੀਤੀ ਗਈ, ਜਿਸ ਨਾਲ ਉਹ ਰਿਕਾਰਡ ਨੌਂ ਮਹੀਨੇ ਠੀਕ ਰਹੇ।
'ਜਿਵੇਂ ਮੱਛੀ ਨਾ ਜੀਵੇ ਪਾਣੀ ਬਿਨਾਂ,ਓਵੇਂ ਮੈਂ ਨਾ ਜੀਵਾਂ ਸਰ ਬਿਨਾਂ', ਇਸ ਵਿਦਿਆਰਥੀ ਅਤੇ ਅਧਿਆਪਕ ਦੇ ਗੂੜੇ ਰਿਸ਼ਤੇ ਦੀ ਕੀ ਵਜ੍ਹਾ ਹੈ
ਸੈਰੇਬਰਲ ਪਾਲਸੀ ਨਾਲ ਪੀੜਤ ਗਗਨ ਖਾਨ ਮੁਤਾਬਕ ਉਨ੍ਹਾਂ ਦੇ ਅਧਿਆਪਕ ਅੰਮ੍ਰਿਤਪਾਲ ਸਿੰਘ ਨੇ ਕਾਫੀ ਮਦਦ ਕੀਤੀ।
ਵੈਨਕੂਵਰ ਪੁਲਿਸ ਵੱਲੋਂ ਆਪਣੇ ਇੱਕ ਅਧਿਕਾਰੀ ਕਲਵਿੰਦਰ ਸਿੰਘ ਦੋਸਾਂਝ ਨੂੰ ਗ੍ਰਿਫ਼ਤਾਰ ਕਰਨ ਦਾ ਕੀ ਹੈ ਮਾਮਲਾ
ਵੈਨਕੂਵਰ ਪੁਲਿਸ ਵੱਲੋਂ ਜਾਰੀ ਜਾਣਕਾਰੀ ਮੁਤਾਬਕ, ਕਲਵਿੰਦਰ ਸਿੰਘ ਦੋਸਾਂਝ ਨੂੰ 3 ਸਤੰਬਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ...
ਦੁਨੀਆ ਦੇ ਨਕਸ਼ੇ ਵਿੱਚ ਕਿਹੜਾ ਬਦਲਾਅ ਕਰਨ ਲਈ ਸੰਯੁਕਤ ਰਾਸ਼ਟਰ ਵਿੱਚ ਪ੍ਰਸਤਾਵ ਪਾਸ ਹੋਇਆ, ਅਮਰੀਕਾ ਨੇ ਵਿਰੋਧ ਕਿਉਂ ਕੀਤਾ
ਟੋਗੋ ਵੱਲੋਂ ਪੇਸ਼ ਕੀਤੇ ਗਏ ਪ੍ਰਸਤਾਵ ਨੂੰ 164 ਦੇਸ਼ਾਂ ਦਾ ਸਮਰਥਨ ਮਿਲਿਆ, ਜਦਕਿ ਅਮਰੀਕਾ ਇਕਲੌਤਾ ਦੇਸ਼ ਸੀ, ਜਿਸ ਨੇ ਇਸ ਦੇ ਖ਼ਿਲਾਫ਼ ਵੋਟ ਕੀਤਾ...
'ਅੱਜ ਤਾਂ ਰੋਟੀ ਮਿਲ ਗਈ, ਕੱਲ੍ਹ ਪਤਾ ਨਹੀਂ ਮਿਲੇਗੀ ਜਾਂ ਨਹੀਂ ਮਿਲੇਗੀ'- ਪਾਕਿਸਤਾਨ 'ਚ ਖਾਣੇ ਅਤੇ ਮਹਿੰਗਾਈ ਬਾਰੇ ਮੁਹੰਮਦ ਹਨੀਫ਼ ਦੀ ਟਿੱਪਣੀ
ਪਾਕਿਸਤਾਨ ਵਿੱਚ ਇੱਕ ਸਰਵੇ ਵਿੱਚ ਪਤਾ ਲੱਗਾ ਹੈ ਕਿ ਮੁਲਕ ਵਿੱਚ ਪੱਚੀ ਫੀਸਦ ਘਰ, ਭਾਵ ਚਾਰ ਵਿੱਚੋਂ ਇੱਕ ਟੱਬਰ, ਫੂਡ ਇਨਸਿਕਿਓਰ ਹੈ...
ਡਿਲੀਵਰੀ ਦਾ ਅਜੀਬ ਮਾਮਲਾ: ਡਾਕਟਰਾਂ ਨੂੰ ਆਪ੍ਰੇਸ਼ਨ ਦੌਰਾਨ ਪਤਾ ਲੱਗਾ ਕਿ ਔਰਤ ਗਰਭਵਤੀ ਹੀ ਨਹੀਂ ਸੀ
ਅਲਟ੍ਰਾਸਾਊਂਡ ਰਿਪੋਰਟ ਵਿੱਚ 38 ਹਫ਼ਤਿਆਂ ਦੀ ਗਰਭ ਅਵਸਥਾ ਦਿਖਾਈ ਗਈ ਸੀ। ਪਰ ਆਪ੍ਰੇਸ਼ਨ ਤੋਂ ਬਾਅਦ ਪਰਿਵਾਰ ਨੂੰ ਪਤਾ ਲੱਗਿਆ ਕਿ ਔਰਤ ਦੇ ਗਰਭ ਵਿੱਚ ਬੱਚਾ ਹੈ ਹੀ ਨਹੀਂ ਸੀ।
ਨੇਪਾਲ ਦੀਆਂ ਸੁਰੰਗਾਂ ਵਿੱਚ ਫਸੇ ਲੋਕਾਂ ਨੂੰ ਬਚਾਉਣ ਦਾ ਆਪਰੇਸ਼ਨ ਖ਼ਤਰਨਾਕ ਕਿਉਂ ਹੈ?
ਨੇਪਾਲ ਵਿੱਚ ਹੜ੍ਹ ਤੋਂ ਬਾਅਦ ਬਚਾਅ ਦੇ ਮੁੱਖ ਕੰਮ ਹਾਲੇ ਸੁਰੰਗਾਂ 'ਤੇ ਕੇਂਦਰਿਤ ਹਨ। ਅਧਿਕਾਰੀਆਂ ਅਤੇ ਮਾਹਿਰਾਂ ਨੇ ਹਾਈਡ੍ਰੋਪਾਵਰ ਸੁਰੰਗਾਂ ਦੇ ਅੰਦਰ ਆਉਣ ਵਾਲੀਆਂ ਮੁਸ਼ਕਲਾਂ ਬਾਰੇ ਬੀਬੀਸੀ ਨਾਲ ਗੱਲ ਕੀਤੀ ਹੈ
ਕੀ ਪਿਸ਼ਾਬ ਦੇ ਟੈਸਟ ਤੋਂ ਬਲੈਡਰ ਕੈਂਸਰ ਦੇ ਮਾਮਲਿਆਂ ਦਾ ਪਤਾ ਲਗਾਇਆ ਜਾ ਸਕਦਾ ਹੈ, ਘਰ ਵਿੱਚ ਹੀ ਕੀਤੇ ਜਾ ਸਕਣ ਵਾਲੇ ਨਵੇਂ ਟ੍ਰਾਇਲ ਤੋਂ ਜਾਣੋ ਕੀ ਪਤਾ ਲੱਗਿਆ
ਐੱਨਐੱਚਐੱਸ ਇਸ ਟੈਸਟ ਦੀ ਅਜ਼ਮਾਇਸ਼ ਕਰ ਰਿਹਾ ਹੈ ਅਤੇ ਉਸ ਦਾ ਕਹਿਣਾ ਹੈ ਕਿ ਹੁਣ ਤੱਕ ਦੇ ਨਤੀਜੇ ਵਾਕਈ ਬਹੁਤ ਉਮੀਦਜਨਕ ਹਨ
ਪੰਜਾਬ 'ਚ ਗਠਜੋੜ ਲਈ ਭਾਜਪਾ ਦਾ 'ਵਾਰ-ਵਾਰ ਇਨਕਾਰ', ਕੀ ਅਕਾਲੀ ਧੜੇ 'ਬੇਕਰਾਰ' ਹਨ, ਗਠਜੋੜ ਕਿਹੜੀਆਂ ਪਾਰਟੀਆਂ ਦੀ ਲੋੜ ਬਣ ਗਿਆ
ਬੀਜੇਪੀ ਲਗਾਤਾਰ ਕਿਸੇ ਵੀ ਗਠਜੋੜ ਤੋਂ ਇਨਕਾਰ ਕਰ ਰਹੀ ਹੈ ਅਤੇ ਪੰਜਾਬ ਵਿੱਚ ਇਕੱਲਿਆਂ ਚੋਣਾਂ ਲੜਨ ਦਾ ਦਾਅਵਾ ਕਰ ਰਹੀ ਹੈ।

































































