ਤਾਅਨੇ ਦੇਣ ਵਾਲਿਆਂ ਨੂੰ ਇਸ ਅਥਲੀਟ ਨੇ ਕਿਵੇਂ ਦਿੱਤਾ ਜਵਾਬ
ਪੜ੍ਹਨ ਦਾ ਸਮਾਂ: 1 ਮਿੰਟ

ਅਰਜੁਨ ਪੁਰਸਕਾਰ ਜੇਤੂ ਅਤੇ ਪੈਰਾ-ਐਥਲੀਟ ਦੀਪਤੀ ਜੀਵਾਨਜੀ ਨੂੰ ਇੱਕ ਸਮੇਂ ਆਪਣੇ ਸ਼ਹਿਰ ਵਿੱਚ ਤਾਅਨਿਆਂ ਦਾ ਸਾਹਮਣਾ ਕਰਨਾ ਪਿਆ ਸੀ, ਲੋਕ ਉਨ੍ਹਾਂ ਨੂੰ 'ਬਾਂਦਰ' ਵਰਗੀ ਸ਼ਕਲ ਵਾਲੀ ਕਹਿੰਦੇ ਸਨ। ਲੋਕਾਂ ਤਾਂ ਉਨ੍ਹਾਂ ਦੇ ਮਾਪਿਆਂ ਨੂੰ ਉਨ੍ਹਾਂ ਦੀ ਦਿੱਖ ਕਾਰਨ ਉਨ੍ਹਾਂ ਨੂੰ ਅਨਾਥ ਆਸ਼ਰਮ ਵਿੱਚ ਛੱਡ ਆਉਣ ਦੀ ਸਲਾਹ ਵੀ ਦਿੰਦੇ ਸਨ। ਅੱਜ, ਲੋਕ ਸ਼ੌਕ ਨਾਲ ਉਨ੍ਹਾਂ ਦੇ ਨਾਲ ਸੈਲਫੀ ਲੈਂਦੇ ਹਨ।
ਰਿਪੋਰਟ: ਸੁਸ਼ੀਲਾ ਸਿੰਘ, ਵੀਡੀਓ: ਦੀਪਕ ਜਸਰੋਟੀਆ, ਅੰਸ਼ੁਲ ਵਰਮਾ
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ





























