ਕੌਣ ਹਨ ਨਿਰਮਲਜੀਤ ਸਿੰਘ ਸੇਖੋਂ, ਜਿਨ੍ਹਾਂ ਦਾ ਕਿਰਦਾਰ ਬਾਰਡਰ 2 ਵਿੱਚ ਦਿਲਜੀਤ ਦੋਸਾਂਝ ਨਿਭਾ ਰਹੇ ਹਨ

ਵੀਡੀਓ ਕੈਪਸ਼ਨ, ਕੌਣ ਹਨ ਨਿਰਮਲਜੀਤ ਸਿੰਘ ਸੇਖੋਂ, ਜਿਨ੍ਹਾਂ ਦਾ ਕਿਰਦਾਰ ਬਾਰਡਰ 2 ਵਿੱਚ ਦਿਲਜੀਤ ਦੋਸਾਂਝ ਨਿਭਾ ਰਹੇ ਹਨ
ਕੌਣ ਹਨ ਨਿਰਮਲਜੀਤ ਸਿੰਘ ਸੇਖੋਂ, ਜਿਨ੍ਹਾਂ ਦਾ ਕਿਰਦਾਰ ਬਾਰਡਰ 2 ਵਿੱਚ ਦਿਲਜੀਤ ਦੋਸਾਂਝ ਨਿਭਾ ਰਹੇ ਹਨ

ਭਾਰਤੀ ਹਵਾਈ ਫੌਜ ਦੇ ਨਿਰਮਲਜੀਤ ਸਿੰਘ ਸੇਖੋਂ ਨੇ 1971 ਦੀ ਜੰਗ ਵਿੱਚ ਪਾਕਿਸਤਾਨ ਦੇ ਲੜਾਕੂ ਜਹਾਜ਼ਾਂ ਨਾਲ ਲੋਹਾ ਲੈਣ ਕਰਕੇ ਮਸ਼ਹੂਰ ਹੋਏ ਸਨ। ਹੁਣ ਬਾਲੀਵੁੱਡ ਫਿਲਮ ਬਾਰਡਰ 2 ਵਿੱਚ ਇਨ੍ਹਾਂ ਦੀ ਬਹਾਦੁਰੀ ਦੇ ਕਿੱਸੇ ਫਿਲਮਾਏ ਗਏ ਹਨ।

ਫਲਾਇੰਗ ਅਫ਼ਸਰ ਨਿਰਮਲਜੀਤ ਸਿੰਘ ਸੇਖੋਂ ਦਾ ਕਿਰਦਾਰ ਦਿਲਜੀਤ ਦੋਸਾਂਝ ਨਿਭਾਅ ਰਹੇ ਹਨ। ਨਿਰਮਲਜੀਤ ਸਿੰਘ ਦਾ ਪਿੰਡ ਈਸੇਵਾਲ ਵਿੱਚ ਹੈ ਅਤੇ ਲੁਧਿਆਣਾ ਜ਼ਿਲ੍ਹੇ ਦੇ ਛੋਟੇ ਤੇ ਸ਼ਾਂਤ ਪਿੰਡ ਈਸੇਵਾਲ ਦੀ ਅੱਜ-ਕੱਲ੍ਹ ਦੇਸ਼ ਭਰ 'ਚ ਖੂਬ ਚਰਚਾ ਹੋ ਰਹੀ ਹੈ।

ਫਲਾਇੰਗ ਅਫ਼ਸਰ ਨਿਰਮਲਜੀਤ ਸਿੰਘ ਸੇਖੋਂ

ਤਸਵੀਰ ਸਰੋਤ, National War Museum

ਤਸਵੀਰ ਕੈਪਸ਼ਨ, ਫਲਾਇੰਗ ਅਫ਼ਸਰ ਨਿਰਮਲਜੀਤ ਸਿੰਘ ਸੇਖੋਂ ਭਾਰਤੀ ਹਵਾਈ ਫੌਜ ਦੇ ਇਕੱਲੇ ਪਰਮਵੀਰ ਚੱਕਰ ਜੇਤੂ ਸਨ

ਨਿਰਮਲਜੀਤ ਸਿੰਘ ਸੇਖੋਂ ਭਾਰਤੀ ਹਵਾਈ ਫੌਜ ਦੇ ਇਕਲੌਤੇ ਸੈਨਿਕ ਹਨ, ਜਿਸ ਨੂੰ ਦੇਸ਼ ਦੇ ਸਿਰਮੌਰ ਬਹਾਦਰੀ ਪੁਰਸਕਾਰ ਪਰਮਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ।

ਰਿਪੋਰਟ- ਹਰਮਨਦੀਪ ਸਿੰਘ, ਸ਼ੂਟ- ਗੁਰਦੇਵ ਸਿੰਘ, ਐਡਿਟ - ਅਲਤਾਫ਼

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)