ਫਿਰੋਜ਼ਪੁਰ: ਰਾਸ਼ਟਰਪਤੀ ਤੋਂ ਸਨਮਾਨ ਲੈ ਕੇ ਆਏ ਸ਼ਰਵਣ ਦਾ ਇੰਝ ਹੋਇਆ ਸਵਾਗਤ
ਫਿਰੋਜ਼ਪੁਰ: ਰਾਸ਼ਟਰਪਤੀ ਤੋਂ ਸਨਮਾਨ ਲੈ ਕੇ ਆਏ ਸ਼ਰਵਣ ਦਾ ਇੰਝ ਹੋਇਆ ਸਵਾਗਤ
ਆਪ੍ਰੇਸ਼ਨ ਸਿੰਦੂਰ ਵਿੱਚ ਆਪਣੇ ਯੋਗਦਾਨ ਲਈ ਰਾਸ਼ਟਰਪਤੀ ਵੱਲੋਂ ਸਨਮਾਨਿਤ ਕੀਤੇ ਜਾਣ ਮਗਰੋਂ ਸ਼ਰਵਣ ਸਿੰਘ ਦਾ ਉਨ੍ਹਾਂ ਦੇ ਪਿੰਡ ਵਿੱਚ ਭਰਵਾਂ ਸਵਾਗਤ ਹੋਇਆ। ਉਨ੍ਹਾਂ ਦੇ ਘਰ ਵਿੱਚ ਲੋਕ ਵਧਾਈ ਦੇਣ ਆ ਰਹੇ ਹਨ ਅਤੇ ਭੰਗੜੇ ਪੈ ਰਹੇ ਹਨ।
ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ ਦੇ ਤਰਾਂਵਾਲੀ ਪਿੰਡ ਵਿੱਚ ਸ਼ਰਵਣ ਸਿੰਘ ਦੇ ਘਰ ਲੱਗੀਆਂ ਹੋਈਆਂ ਹਨ, ਇੱਥੇ ਡੀਜੇ ਲੱਗ ਰਹੇ ਨੇ ਭੰਗੜੇ ਪੈ ਰਹੇ ਨੇ ਅਤੇ ਮਠਿਆਈ ਵੰਡੀ ਜਾ ਰਹੀ ਹੈ।

ਭਾਰਤੀ ਫੌਜ ਵੱਲੋਂ ਸ਼ਰਵਣ ਸਿੰਘ ਦੀ ਪੜ੍ਹਾਈ ਅਤੇ ਲੋੜ ਪੈਣ ਉੱਤੇ ਕਿਸੇ ਵੀ ਮੈਡੀਕਲ ਸਹਾਇਤਾ ਦੀ ਜ਼ਿੰਮੇਵਾਰੀ ਲਈ ਗਈ ਹੈ।
ਸ਼ਰਵਣ ਦੀ ਮਾਂ ਦੱਸਦੇ ਹਨ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਉਨ੍ਹਾਂ ਦਾ ਪੁੱਤਰ ਆਪਣੇ ਸੁਪਨੇ ਪੂਰੇ ਕਰ ਸਕੇਗਾ।
ਰਿਪੋਰਟ - ਕੁਲਦੀਪ ਬਰਾੜ, ਐਡਿਟ - ਗੁਰਕਿਰਤਪਾਲ ਸਿੰਘ
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ



