'ਔਰਤ ਨੂੰ ਕਤਲ ਹੋਣ ਲਈ ਘਰ ਦੀ ਦਹਿਲੀਜ਼ ਟੱਪਣੀ ਨਹੀਂ ਪੈਂਦੀ'- ਹਨੀਫ਼ ਦਾ ਵਲੌਗ

ਵੀਡੀਓ ਕੈਪਸ਼ਨ, ‘ਹਰ ਸਾਲ ਪਾਕਿਸਤਾਨ ‘ਚ 1000 ਤੋਂ ਵੱਧ ਔਰਤ ਆਪਣੇ ਘਰ ‘ਚ ਹੀ ਕਤਲ ਹੁੰਦੀ ਹੈ’- ਵਲੌਗ
'ਔਰਤ ਨੂੰ ਕਤਲ ਹੋਣ ਲਈ ਘਰ ਦੀ ਦਹਿਲੀਜ਼ ਟੱਪਣੀ ਨਹੀਂ ਪੈਂਦੀ'- ਹਨੀਫ਼ ਦਾ ਵਲੌਗ

ਪਾਕਿਸਤਾਨ ਦੇ ਇਸਲਾਮਾਬਾਦ ਵਿੱਚ ਕਰੀਬ ਸਾਢੇ ਚਾਰ ਸਾਲ ਪਹਿਲਾਂ ਨੂਰ ਮੁਕੱਦਮ ਨਾਮ ਦੀ ਔਰਤ ਦੇ ਕਤਲ ਇੱਕ ਜੱਜ ਵੱਲੋਂ ਮਹਿਲਾਵਾਂ ਨੂੰ ਇਜ਼ਾਫੀ ਨੋਟ ਲਿਖ ਕੇ ਦਿੱਤੀ ਸਲਾਹ 'ਤ ਸੀਨੀਅਰ ਲੇਖਕ ਅਤੇ ਪੱਤਰਕਾਰ ਮੁਹੰਮਦ ਹਨੀਫ਼ ਨੇ ਟਿੱਪਣੀ ਕੀਤੀ ਹੈ

ਹਨੀਫ਼ ਦਾ ਕਹਿਣਾ ਹੈ ਕਿ ਸ਼ਾਇਦ ਇਸ ਮਾਮਲੇ ਦੀ ਚਰਚਾ ਪੂਰੀ ਖ਼ਲਕਤ ਵਿੱਚ ਹੋਈ ਕਿਉਂਕਿ ਕਾਤਲ ਅਮੀਰ ਮਾਂ-ਪਿਓ ਦਾ ਪੁੱਤਰ ਸੀ। ਕਤਲ ਹੋਣ ਵਾਲੀ ਔਰਤ ਵੀ ਪੜ੍ਹੀ-ਲਿਖੀ ਸੀ।

ਮੁਹੰਮਦ ਹਨੀਫ਼
ਤਸਵੀਰ ਕੈਪਸ਼ਨ, ਮੁਹੰਮਦ ਹਨੀਫ਼

ਇਸਲਾਮਾਬਾਦ ਵਿੱਚ ਮਹਿਲ ਦੇ ਆਕਾਰ ਦਾ ਇੱਕ ਵੱਡਾ ਜਿਹਾ ਘਰ...ਇੰਨਾ ਵੱਡਾ ਕਿ ਕਤਲ ਹੋਣ ਤੋਂ ਪਹਿਲਾਂ ਸਾਰੀ ਰਾਤ ਨੂਰ ਮੁਕੱਦਮ ਚੀਖਦੀ ਰਹੀ ਪਰ ਉਸ ਦੀ ਆਵਾਜ਼ ਬਾਹਰ ਨਹੀਂ ਗਈ। ਛੱਤਾਂ ਤੋਂ ਛਾਲਾਂ ਮਾਰ ਕੇ ਨੱਸਣ ਦੀ ਕੋਸ਼ਿਸ਼ ਕਰਦੀ ਰਹੀ, ਪਰ ਕਿਸੇ ਨੇ ਨਾ ਦੇਖਿਆ।

ਜਦੋਂ ਤੱਕ ਇਸਲਾਮਾਬਾਦ ਦੀ ਪੁਲਿਸ ਪਹੁੰਚੀ, ਨੂਰ ਦਾ ਗਾਟਾ ਵੱਢ ਦਿੱਤਾ ਗਿਆ ਸੀ। ਮੁਜ਼ਰਿਮ ਨੂੰ ਫਾਂਸੀ ਦੀ ਸਜ਼ਾ ਹੋ ਗਈ ਸੀ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)