ਕੋਰੋਨਾਵਾਇਰਸ ਦੇ ਨਵੇਂ ਰੂਪ ਬਾਰੇ ਸਾਨੂੰ ਕਿੰਨੀ ਫ਼ਿਕਰ ਕਰਨ ਦੀ ਲੋੜ ਹੈ

ਕੋਰੋਨਾ

ਤਸਵੀਰ ਸਰੋਤ, Getty Images

    • ਲੇਖਕ, ਜੇਮਜ਼ ਗੈਲੇਘਰ
    • ਰੋਲ, ਸਿਹਤ ਪੱਤਰਕਾਰ, ਬੀਬੀਸੀ

ਮੇਰੇ ਕੋਲ ਕੋਰੋਨਾਵਾਇਰਸ ਦੇ 'ਨਵੇਂ ਰੂਪ' ਜਾਂ 'ਨਵੀਂ ਥਕਾਨ' ਦੀਆਂ ਕਹਾਣੀਆਂ ਸਮਝਣ ਦਾ ਇੱਕ ਸੌਖਾ ਨਿਯਮ ਹੈ।

ਪੁੱਛੋ: "ਕੀ ਵਾਇਰਸ ਦਾ ਤਰੀਕਾ ਬਦਲਿਆ?"

ਇੱਕ ਬਦਲਣ ਵਾਲਾ ਵਾਇਰਸ ਸੁਣਨ ਵਿੱਚ ਸਹਿਜੇ ਹੀ ਡਰਾਉਣਾ ਲੱਗਦਾ ਹੈ, ਪਰ ਇਸ ਦਾ ਰੂਪ ਬਦਲਣਾ ਅਤੇ ਤਬਦੀਲੀ ਉਹ ਹੈ ਜੋ ਵਾਇਰਸ ਕਰਦੇ ਹਨ।

ਇਹ ਵੀ ਪੜ੍ਹੋ

ਬਹੁਤੀ ਵਾਰ ਇਹ ਜਾਂ ਤਾਂ ਅਰਥਹੀਣ ਬਦਲਾਅ ਹੁੰਦਾ ਹੈ ਜਾਂ ਵਾਇਰਸ ਆਪਣੇ ਆਪ ਨੂੰ ਇਸ ਤਰ੍ਹਾਂ ਬਦਲ ਲੈਂਦਾ ਹੈ ਕਿ ਸਾਨੂੰ ਲਾਗ਼ ਤੋਂ ਪ੍ਰਭਾਵਿਤ ਕਰਨ ਵਿੱਚ ਹੋਰ ਵੀ ਖ਼ਤਰਨਾਕ ਹੋ ਜਾਂਦਾ ਹੈ ਅਤੇ ਨਵਾਂ ਰੂਪ ਬਸ ਮਾਰ ਜਾਂਦਾ ਹੈ।

ਕਈ ਵਾਰ ਇਹ ਨਵੇਂ ਜੇਤੂ ਫ਼ਾਰਮੂਲੇ 'ਤੇ ਕੰਮ ਕਰਦਾ ਹੈ।

ਇਸ ਦੇ ਕੋਈ ਸਪੱਸ਼ਟ ਸਬੂਤ ਨਹੀਂ ਹਨ ਕਿ ਕੋਰੋਨਾਵਾਇਰਸ ਦਾ ਨਵੇਂ ਰੂਪ, ਜੋ ਦੱਖਣ-ਪੂਰਬੀ ਯੂਕੇ ਵਿੱਚ ਪਾਇਆ ਗਿਆ ਹੈ, ਵੱਧ ਸੌਖੇ ਤਰੀਕੇ ਨਾਲ ਫ਼ੈਲ ਸਕਦਾ ਹੈ ਅਤੇ ਵਧੇਰੇ ਗੰਭੀਰ ਲੱਛਣ ਪੈਦਾ ਕਰ ਸਕਦਾ ਹੈ ਅਤੇ ਵੈਕਸੀਨ ਨੂੰ ਵਿਅਰਥ ਵੀ ਕਰ ਸਕਦਾ ਹੈ।

ਵਿਗਿਆਨੀ ਇਸ 'ਤੇ ਧਿਆਨ ਕਿਉਂ ਦੇ ਰਹੇ ਹਨ?

ਖ਼ੈਰ, ਇਸ ਦੇ ਦੋ ਕਾਰਨ ਹਨ, ਜੋ ਵਿਗਿਆਨੀ ਇਸ 'ਤੇ ਨੇੜੇਓਂ ਨਜ਼ਰ ਰੱਖ ਰਹੇ ਹਨ।

ਪਹਿਲੀ ਗੱਲ ਇਹ ਕਿ ਜਿਨੀਆਂ ਥਾਵਾਂ 'ਤੇ ਮਾਮਲੇ ਜ਼ਿਆਦਾ ਹਨ ਉਥੇ ਇਸ ਦੀਆਂ ਕਿਸਮਾਂ ਦਾ ਪੱਧਰ ਵੀ ਜ਼ਿਆਦਾ ਹੈ।

ਇਹ ਇੱਕ ਚੇਤਾਵਨੀ ਹੈ, ਹਾਲਾਂਕਿ ਇਸ ਬਾਰੇ ਦੋ ਤਰੀਕਿਆਂ ਨਾਲ ਦੱਸਿਆ ਜਾ ਸਕਦਾ ਹੈ।

ਵਾਇਰਸ ਵਧੇਰੇ ਆਸਾਨੀ ਨਾਲ ਫ਼ੈਲਣ ਅਤੇ ਵਧੇਰੇ ਇੰਨਫ਼ੈਕਸ਼ਨ ਕਰਨ ਲਈ ਤਬਦੀਲ ਹੋਇਆ ਹੋ ਸਕਦਾ ਹੈ।

ਪਰ ਬਦਲਾਵਾਂ ਨੂੰ ਇੱਕ ਚੰਗੀ ਬਰੇਕ ਵੀ ਮਿਲ ਸਕਦੀ ਹੈ, ਸਹੀ ਸਮੇਂ 'ਤੇ ਸਹੀ ਲੋਕਾਂ ਨੂੰ ਪ੍ਰਭਾਵਿਤ ਕਰਨ ਤੋਂ ਬਾਅਦ।

ਗਰਮੀਆਂ ਵਿੱਚ 'ਸਪੈਨਿਸ਼ ਸਟ੍ਰੇਨ' ਦੇ ਫ਼ੈਲਣ ਬਾਰੇ ਇੱਕ ਵੇਰਵਾ ਇਹ ਵੀ ਸੀ ਕਿ ਲੋਕ ਛੁੱਟੀ ਵਾਲੇ ਦਿਨ ਇਸ ਤੋਂ ਪ੍ਰਭਾਵਿਤ ਹੁੰਦੇ ਹਨ ਅਤੇ ਫ਼ਿਰ ਇਸ ਨੂੰ ਘਰ ਲੈ ਜਾਂਦੇ ਹਨ।

ਇਹ ਪਤਾ ਲਾਉਣ ਲਈ ਕਿ ਕੀ ਇਹ ਸੱਚੀਂ ਬਾਕੀਆਂ ਦੇ ਮੁਕਾਬਲੇ ਵੱਧ ਪ੍ਰਭਾਵਸ਼ਾਲੀ ਤਰੀਕੇ ਨਾਲ ਫ਼ੈਲਣ ਵਾਲਾ ਹੈ, ਪ੍ਰਯੋਗਸ਼ਾਲਾ ਵਿੱਚ ਤਜ਼ਰਬੇ ਕੀਤੇ ਜਾਣਗੇ।

ਦੂਸਰਾ ਪੱਖ ਜਿਹੜਾ ਵਿਗਿਆਨੀਆਂ ਨੂੰ ਸੋਚਣ ਲਈ ਮਜ਼ਬੂਰ ਕਰ ਰਿਹਾ ਹੈ ਕਿ ਵਾਇਰਸ ਆਪਣਾ ਰੂਪ ਕਿਵੇਂ ਬਦਲੇਗਾ।

ਕੋਵਿਡ-19 ਜੈਨੋਮਿਕਸ ਯੂਕੇ (COG-UK) ਕੰਨਸੋਰਟੀਅਮ ਦੇ ਪ੍ਰੋਫ਼ੈਸਰ ਨਿਕ ਲੋਮੈਨ ਨੇ ਮੈਨੂੰ ਦੱਸਿਆ, "ਇਸ ਵਿੱਚ ਹੈਰਾਨੀਜਨਕ ਤਰੀਕੇ ਨਾਲ ਵੱਡੀ ਗਿਣਤੀ ਵਿੱਚ ਬਦਲਾਅ ਹੋਏ ਹਨ, ਅਸੀਂ ਜਿੰਨੀ ਆਸ ਕਰ ਸਕਦੇ ਸੀ ਉਸ ਤੋਂ ਵੱਧ, ਅਤੇ ਕਈ ਬਹੁਤ ਦਿਲਚਸਪ ਲੱਗਦੇ ਹਨ।"

corona

ਤਸਵੀਰ ਸਰੋਤ, SASWATI SINHA

ਵਾਇਰਸ 'ਚ ਬਦਲਾਅ

ਇਸ ਵਿੱਚ ਮਿਊਟੇਸ਼ਨ (ਵਾਇਰਸ ਵਿੱਚ ਬਦਲਾਅ) ਦੇ ਦੋ ਧਿਆਨ ਦੇਣ ਯੋਗ ਸੈਟ ਹਨ-ਅਤੇ ਮੈਂ ਇਨਾਂ ਦੇ ਖ਼ੌਫ਼ਨਾਕ ਨਾਮਾਂ ਲਈ ਮੁਆਫ਼ੀ ਮੰਗਦਾ ਹਾਂ।

ਦੋਵੇਂ ਅਹਿਮ ਸਪਾਈਕ ਪ੍ਰੋਟੀਨ ਵਿੱਚ ਪਾਏ ਜਾਂਦੇ ਹਨ। ਵਾਇਰਸ ਸਪਾਈਕ ਪ੍ਰੋਟੀਨ ਦੀ ਵਰਤੋਂ ਸਾਡੇ ਸਰੀਰ ਦੇ ਸੈਲਾਂ ਵਿੱਚ ਦਾਖਲ ਹੋਣ ਅਤੇ ਉਨ੍ਹਾਂ ਨੂੰ ਆਪਣੇ ਕਾਬੂ ਵਿੱਚ ਕਰ ਲਈ ਕਰਦੇ ਹਨ।

ਮਿਊਟੇਸ਼ਨ ਐਨ501(ਮੈਂ ਤੁਹਾਨੂੰ ਚੇਤਾਵਨੀ ਦਿੰਦਾ ਹੈ) ਸਪਾਈਕ ਦੇ ਸਭ ਤੋਂ ਅਹਿਮ ਹਿੱਸੇ ਜਿਸਨੂੰ "ਰੀਸੈਪਟਰ ਬਾਈਡਿੰਗ ਡੋਮੇਨ" ਕਿਹਾ ਜਾਂਦਾ ਹੈ, ਨੂੰ ਬਦਲਦਾ ਹੈ।

ਇਹ ਉਹ ਜਗ੍ਹਾ ਹੈ ਜਿਥੇ ਸਪਾਈਕ ਸਾਡੇ ਸਰੀਰ ਦੇ ਸੈੱਲਾਂ ਦੀ ਸਤਹ ਨਾਲ ਸੰਪਰਕ ਬਣਾਉਂਦਾ ਹੈ। ਕੋਈ ਵੀ ਤਬਦੀਲੀ ਜਿਸ ਨਾਲ ਵਾਇਰਸ ਨੂੰ ਅੰਦਰ ਜਾਣਾ ਸੌਖਾ ਹੋਵੇ ਉਸ ਨੂੰ ਉਤਸ਼ਾਹਿਤ ਕਰਨ ਦੀ ਸੰਭਾਵਨਾ ਹੁੰਦੀ ਹੈ।

ਕੋਰੋਨਾ

ਤਸਵੀਰ ਸਰੋਤ, Getty Images

ਇੱਕ ਹੋਰ ਮਿਊਟੇਸ਼ਨ H69/V70 ਮਿਟਾਉਣਾ ਹੈ। ਇਹ ਪਹਿਲਾਂ ਵੀ ਕਈ ਵਾਰ ਪੈਦਾ ਹੋਇਆ ਹੈ, ਮਸ਼ਹੂਰ ਮਿੰਕ (ਫ਼ਰ ਵਾਲਾ ਨਿਓਲਾ) ਇੰਨਫ਼ੈਕਸ਼ਨ ਸਮੇਤ।

ਚਿੰਤਾ ਇਹ ਹੈ ਕਿ ਵਾਇਰਸ ਦੇ ਉਸ ਬਦਲੇ ਹੋਏ ਰੂਪ ਤੋਂ ਬਚਾਅ ਕਰਨ ਲਈ ਬਚਣ ਵਾਲਿਆਂ ਦੇ ਖ਼ੂਨ ਵਿੱਚ ਰੌਗਾਣੂਰੋਧਕ ਘੱਟ ਪ੍ਰਭਾਵਸ਼ਾਲੀ ਸਨ।

ਅਸਲ 'ਚ ਸਮਝਣ ਲਈ ਕਿ ਕੀ ਚੱਲ ਰਿਹਾ ਹੈ, ਹੋਰ ਪ੍ਰਯੋਗਸ਼ਾਲਾ ਅਧਿਐਨ ਕਰਨੇ ਪੈਣਗੇ।

ਬਰਮਿੰਗਮ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਐਲਨ ਮੈਕਨੈਲੇ ਕਹਿੰਦੇ ਹਨ, "ਸਾਨੂੰ ਪਤਾ ਹੈ ਕਿ ਇੱਕ ਬਦਲਿਆ ਰੂਪ ਹੈ, ਸਾਨੂੰ ਇਸ ਬਾਰੇ ਕੁਝ ਵੀ ਨਹੀਂ ਪਤਾ ਕਿ ਇਸ ਦਾ ਜੀਵ ਵਿਗਿਆਨ ਵਿੱਚ ਕੀ ਅਰਥ ਹੈ।"

"ਇਹ ਮੁਲਾਂਕਣ ਕਰਨਾ ਕਿ ਇਹ ਕਿੰਨਾ ਅਹਿਮ ਹੋ ਸਕਦਾ ਹੈ ਅਤੇ ਕਿੰਨਾਂ ਨਹੀਂ ਹਾਲੇ ਬਹੁਤ ਜਲਦੀ ਹੈ।"

ਸਪਾਈਕ ਪ੍ਰੋਟੀਨ ਵਿੱਚ ਮਿਊਟੇਸ਼ਨਜ਼ ਵੈਕਸੀਨ ਸੰਬੰਧੀ ਪ੍ਰਸ਼ਨ ਪੈਦਾ ਕਰਦੀਆਂ ਹਨ ਕਿਉਂਕਿ ਫ਼ਾਈਜ਼ਰ, ਮੌਡਰਨਾ ਅਤੇ ਆਕਸਫ਼ੋਰਡ ਤਿੰਨਾਂ ਵਲੋਂ ਬਣਾਏ ਗਏ ਟੀਕੇ, ਇਮੀਊਨ ਸਿਸਿਟਮ ਨੂੰ ਸਪਾਈਕ 'ਤੇ ਹਮਲਾ ਕਰਨ ਲਈ ਤਿਆਰ ਕਰਦੇ ਹਨ।

ਹਾਲਾਂਕਿ, ਸਰੀਰ ਸਪਾਈਕ ਦੇ ਕਈ ਹਿੱਸਿਆਂ 'ਤੇ ਹਮਲਾ ਕਰਨਾ ਸਿੱਖ ਜਾਂਦਾ ਹੈ। ਇਸ ਕਰਕੇ ਹੀ ਸਿਹਤ ਅਧਿਕਾਰੀ ਇਸ ਗੱਲ 'ਤੇ ਯਕੀਨ ਕਰਦੇ ਹਨ ਕਿ ਵੈਕਸੀਨ ਬਦਲੇ ਰੂਪ ਦੇ ਖ਼ਿਲਾਫ਼ ਵੀ ਕੰਮ ਕਰੇਗੀ।

ਇਹ ਇੱਕ ਵਾਇਰਸ ਹੈ ਜੋ ਜਾਨਵਰਾਂ ਵਿੱਚ ਵਿਕਸਿਤ ਹੋਇਆ ਅਤੇ ਇੱਕ ਸਾਲ ਤੋਂ ਮਨੁੱਖਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ।

ਉਸ ਸਮੇਂ ਤੋਂ ਹੀ ਇਹ ਹਰ ਮਹੀਨੇ ਦੋ ਰੂਪ ਬਦਲਦਾ ਹੈ, ਅੱਜ ਇੱਕ ਨਮੁਨਾ ਲਓ ਅਤੇ ਇਸ ਦੀ ਚੀਨ ਵਿੱਚ ਵੁਹਾਨ ਤੋਂ ਲਏ ਨਮੂਨੇ ਨਾਲ ਤੁਲਣਾ ਕਰੋ ਅਤੇ ਤਕਰੀਬਨ 25 ਬਦਲਾਅ ਹੋਣਗੇ ਜੋ ਇਨ੍ਹਾਂ ਨੂੰ ਵੱਖਰਿਆਂ ਕਰਦੇ ਹੋਣਗੇ।

ਕੋਰੋਨਾਵਾਰਿਸ ਮਨੁੱਖਾਂ ਵਿੱਚ ਇੰਨਫ਼ੈਕਸ਼ਨ ਤੋਂ ਪ੍ਰਭਾਵਿਤ ਕਰਨ ਲਈ ਕਈ ਤਰੀਕਿਆਂ ਨਾਲ ਆਪਣਾ ਰੂਪ ਬਦਲ ਰਿਹਾ ਹੈ।

ਅਸੀਂ ਇਸ ਤਰ੍ਹਾਂ ਹੁੰਦਿਆਂ ਪਹਿਲਾਂ ਵੀ ਦੇਖਿਆ ਹੈ, ਜਿਵੇਂ ਹੀ ਵਾਇਰਸ ਵਧੇਰੇ ਫ਼ੈਲ ਰਿਹਾ ਸੀ ਇਸਦੇ ਇੱਕ ਨਵੇਂ ਰੂਪ (G614) ਦਾ ਵਿਸਥਾਰ ਅਤੇ ਵਿਸ਼ਵ ਪੱਧਰ 'ਤੇ ਫ਼ੈਲਾਅ ਕਈਆਂ ਨੇ ਦੇਖਿਆ।

ਪਰ ਜਲਦ ਹੀ ਵੱਡੇ ਪੈਮਾਨੇ 'ਤੇ ਟੀਕਾਕਰਨ ਵਾਇਰਸ ਦੇ ਇੱਕ ਵੱਖਰਾ ਪ੍ਰਭਾਵ ਪਾਵੇਗਾ ਕਿਉਂਕਿ ਇਸ ਨੂੰ ਉਨ੍ਹਾਂ ਲੋਕਾਂ ਨੂੰ ਪ੍ਰਭਾਵਿਤ ਕਰਨ ਲਈ ਬਦਲਣਾ ਪਵੇਗਾ ਜਿਨ੍ਹਾਂ ਦਾ ਟੀਕਾਕਰਨ ਹੋ ਚੁੱਕਿਆ ਹੈ।

ਜੇ ਇਹ ਵਾਇਰਸ ਦੇ ਵਿਕਾਸ ਨੂੰ ਸੰਚਾਲਿਤ ਕਰਦਾ ਹੈ ਤਾਂ ਸਾਨੂੰ ਨਿਯਮਿਤ ਤੌਰ 'ਤੇ ਟੀਕਿਆਂ ਨੂੰ ਬਿਹਤਰ ਬਣਾਉਣ 'ਤੇ ਕੰਮ ਕਰਨਾ ਪਵੇਗਾ, ਜਿਵੇਂ ਅਸੀਂ ਫ਼ਲੂ ਲਈ ਕਰਦੇ ਹਾਂ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)