ਕੋਰੋਨਾਵਾਇਰਸ ਦੇ ਲੱਛਣ ਕੀ ਹਨ ਤੇ ਇਸ ਤੋਂ ਕਿਵੇਂ ਬਚਿਆ ਜਾ ਸਕਦਾ ਹੈ

- ਲੇਖਕ, ਜੇਮਜ਼ ਗੈਲੇਹਰ
- ਰੋਲ, ਸਿਹਤ ਅਤੇ ਵਿਗਿਆਨ ਪੱਤਰਕਾਰ
ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਨਾਲ ਕਰੋੜਾਂ ਲੋਕ ਪੀੜਤ ਹਨ ਅਤੇ ਲੱਖਾਂ ਹੀ ਮਰ ਚੁੱਕੇ ਹਨ। ਮਨੁੱਖੀ ਜਾਨਾਂ ਲੈਣ ਦੇ ਨਾਲ-ਨਾਲ ਇਸ ਨੇ ਸੰਸਾਰ ਨੂੰ ਆਰਥਿਕ ਤੇ ਸਮਾਜਿਕ ਪੱਖੋਂ ਬਿਲਕੁਲ ਬਦਲ ਦਿੱਤਾ ਹੈ।
ਮਹਾਂਮਾਰੀ ਤੋਂ ਬਚਣ ਲਈ ਤੁਹਾਨੂੰ ਇਸ ਬਿਮਾਰੀ ਦੇ ਲੱਛਣ ਜਾਨਣ ਤੋਂ ਇਲਾਵਾ ਇਸ ਵਾਇਰਸ ਦੇ ਫ਼ੈਲਣ ਅਤੇ ਬਚਾਅ ਦੇ ਤਰੀਕੇ ਵੀ ਜਾਣਨੇ ਚਾਹੀਦੇ ਹਨ।
ਬੀਬੀਸੀ ਪੰਜਾਬੀ ਦੀ ਇਹ ਰਿਪੋਰਟ ਤੁਹਾਡੇ ਲਈ ਕੋਰੋਨਾ ਤੋਂ ਬਚਣ ਵਿੱਚ ਮਦਦਗਾਰ ਸਾਬਿਤ ਹੋ ਸਕਦੀ ਹੈ।
ਕੋਰੋਨਾਵਾਇਰਸ ਦੇ ਤਿੰਨ ਮੁੱਖ ਲੱਛਣ ਹਨ, ਜੇਕਰ ਤੁਹਾਨੂੰ ਇਨ੍ਹਾਂ ’ਚੋਂ ਇੱਕ ਵੀ ਲੱਛਣ ਹੈ ਤਾਂ ਤੁਸੀਂ ਟੈਸਟ ਜ਼ਰੂਰ ਕਰਾਓ।
ਕੋਰੋਨਾਵਾਇਰਸ ਦੇ ਸ਼ੁਰੂਆਤੀ ਲੱਛਣ
- ਇੱਕ ਨਵੀਂ ਤੇ ਲਗਾਤਾਰ ਆਉਣ ਵਾਲੀ ਖੰਘ: ਜਦੋਂ ਤੁਸੀਂ ਇੱਕ ਘੰਟੇ ਤੋਂ ਵੱਧ ਸਮੇਂ ਲਈ ਬਹੁਤ ਜ਼ਿਆਦਾ ਖੰਘਦੇ ਹੋ, ਜਾਂ 24 ਘੰਟਿਆਂ ਵਿੱਚ ਤਿੰਨ ਜਾਂ ਵਧੇਰੇ ਵਾਰ ਲਗਾਤਾਰ ਖੰਘ ਆਉਂਦੀ ਹੈ।
- ਬੁਖ਼ਾਰ - ਜਦੋਂ ਤੁਹਾਡਾ ਤਾਪਮਾਨ 37.8C ਤੋਂ ਉੱਪਰ ਹੈ
- ਗੰਧ ਜਾਂ ਸੁਆਦ ਨੂੰ ਮਹਿਸੂਸ ਨਾ ਕਰ ਪਾਉਣਾ
- ਥਕਾਵਟ-ਲਗਾਤਾਰ ਥੱਕੇ ਰਹਿਣਾ ਤੇ ਕੰਮ ਕਰਨ ਨੂੰ ਮਨ ਨਾ ਕਰਨਾ
- ਅੱਖਾਂ 'ਚ ਰੜਕ ਪੈਣਾ-ਕੋਰੋਨਾ ਦੇ ਸ਼ੁਰੂਆਤੀ ਲੱਛਣਾਂ ਵਿੱਚ ਅੱਖਾਂ ਲਾਲ ਹੋਣਾ ਜਾਂ ਰੜਕ ਪੈਣਾ
- ਚਮੜੀ ਰੋਗ- ਹੱਥਾਂ ਪੈਰ੍ਹਾਂ ਦੀਆਂ ਉਂਗਲਾਂ ਦੀ ਚਮੜੀ ਖ਼ੁਸ਼ਕ ਹੋ ਸਕਦੀ ਹੈ
ਪਬਲਿਕ ਹੈਲਥ ਇੰਗਲੈਂਡ ਦਾ ਕਹਿਣਾ ਹੈ ਕਿ ਕੋਵਿਡ ਦੇ ਮਰੀਜ਼ਾਂ ’ਚ ਘੱਟੋ ਘੱਟ ਇੱਕ ਲੱਛਣ ਤਾਂ ਜ਼ਰੂਰ ਹੁੰਦਾ ਹੈ।
Zoe Covid Symptom study ਅਤੇ ਇੱਕ ਤਾਜ਼ਾ ONS ਸਰਵੇ ਦੇ ਮੁਤਾਬਕ ਜਿਨ੍ਹਾਂ ਲੋਕਾਂ ਨੂੰ ਨਵੇਂ ਕੋਰੋਨਾ ਵੇਰੀਅੰਟਾਂ ਦੀ ਲਾਗ ਲੱਗੀ ਹੈ, ਉਨ੍ਹਾਂ ਵਿੱਚ ਹੋਰ ਵੀ ਲੱਛਣ ਵਿਖਾਈ ਦਿੱਤੇ ਜਾ ਸਕਦੇ ਹਨ ਜਿਵੇਂ ਕਿ ਸਿਰ ਦਰਦ, ਗਲੇ 'ਚ ਸੂਜਨ, ਜ਼ੁਕਾਮ।

ਇਹ ਵੀ ਪੜ੍ਹੋ:

ਕੀ ਕੋਵਿਡ ਸਭ ਲਈ ਇੱਕੋ ਜਿਹਾ ਹੁੰਦਾ ਹੈ?
ਨਹੀਂ। ਕੋਵਿਡ ਕਿਸੇ ਦੇ ਬਹੁਤ ਸਾਰੇ ਅੰਗਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ ਅਤੇ ਕੁਝ ਲੋਕਾਂ ਵਿੱਚ ਬਹੁਤ ਘੱਟ ਲੱਛਣ ਵੇਖਣ ਨੂੰ ਮਿਲਦੇ ਹਨ।
ਚਾਰ ਮਿਲੀਅਨ (40 ਲੱਖ) ਲੋਕਾਂ ਦੇ ਸਿਹਤ ਡਾਟਾ ਦੇ ਆਧਾਰ ’ਤੇ ਵਿਗਿਆਨੀ ਕਹਿੰਦੇ ਹਨ ਕਿ ਕੋਵਿਡ ਦੀਆਂ ਛੇ ਕਿਸਮਾਂ ਹੋ ਸਕਦੀਆਂ ਹਨ।
ਇਨ੍ਹਾਂ ਵਿੱਚ ਹੇਠਾਂ ਲਿਖੇ ਲੱਛਣ ਆਉਂਦੇ ਹਨ -
- ਫਲੂ ਵਰਗਾ ਪਰ ਬੁਖ਼ਾਰ ਨਹੀਂ - ਸਿਰ ਦਰਦ, ਸੁੰਘਣ ਦੀ ਸ਼ਕਤੀ ਦਾ ਜਾਣਾ, ਮਾਸਪੇਸ਼ੀਆਂ ’ਚ ਦਰਦ, ਖੰਘ, ਗਲੇ ਦੀ ਸੋਜਿਸ਼, ਛਾਤੀ ’ਚ ਦਰਦ, ਬੁਖ਼ਾਰ ਨਹੀਂ।
- ਫਲੂ ਵਰਗਾ ਅਤੇ ਬੁਖ਼ਾਰ ਵੀ - ਸਿਰ ਦਰਦ, ਸੁੰਘਣ ਦੀ ਸ਼ਕਤੀ ਦਾ ਜਾਣਾ, ਖੰਘ, ਗਲੇ ਦੀ ਸੋਜਿਸ਼, ਬੁਖ਼ਾਰ, ਆਵਾਜ਼ ’ਚ ਖੋਰ, ਭੁੱਖ ਨਾ ਲੱਗਣੀ
- ਗੈਸਟਰੋਇੰਟੇਸਟਾਈਨਲ (ਢਿੱਡ ਅਤੇ ਅੰਤੜੀਆਂ) - ਸਿਰ ਦਰਦ, ਸੁੰਘਣ ਦੀ ਸ਼ਕਤੀ ਦਾ ਜਾਣਾ, ਭੁੱਖ ਨਾ ਲੱਗਣਾ, ਗਲੇ ਦੀ ਸੋਜਿਸ਼, ਡਾਈਰੀਆ, ਛਾਤੀ ਦਾ ਦਰਦ, ਖੰਘ ਨਹੀਂ
- ਥਕਾਵਟ (ਲੈਵਲ-1) - ਸਿਰ ਦਰਦ, ਸੁੰਘਣ ਦੀ ਸ਼ਕਤੀ ਦਾ ਜਾਣਾ, ਬੁਖ਼ਾਰ, ਛਾਤੀ ਦਾ ਦਰਦ, ਆਵਾਜ਼ ’ਚ ਖੋਰ, ਖੰਘ, ਥਕਾਵਟ
- ਕਨਫਿਊਜ਼ਨ (ਲੈਵਲ-2) - ਸਿਰ ਦਰਦ, ਸੁੰਘਣ ਦੀ ਸ਼ਕਤੀ ਦਾ ਜਾਣਾ, ਭੁੱਖ ਨਾ ਲੱਗਣਾ, ਗਲੇ ਦੀ ਸੋਜਿਸ਼, ਛਾਤੀ ਦਾ ਦਰਦ, ਖੰਘ, ਬੁਖ਼ਾਰ, ਥਕਾਵਟ, ਆਵਾਜ਼ ’ਚ ਖੋਰ, ਕਨਫਿਊਜ਼ਨ, ਮਾਸਪੇਸ਼ੀਆਂ ’ਚ ਦਰਦ
- ਅਬਡੋਮੀਨਲ ਅਤੇ ਰੈਸਪਰੇਟੀਰੀ (ਲੈਵਲ-3) - ਸਿਰ ਦਰਦ, ਸੁੰਘਣ ਦੀ ਸ਼ਕਤੀ ਦਾ ਜਾਣਾ, ਭੁੱਖ ਨਾ ਲੱਗਣਾ, ਗਲੇ ਦੀ ਸੋਜਿਸ਼, ਛਾਤੀ ਦਾ ਦਰਦ, ਖੰਘ, ਬੁਖ਼ਾਰ, ਥਕਾਵਟ, ਕਨਫਿਊਜ਼ਨ, ਮਾਸਪੇਸ਼ੀਆਂ ’ਚ ਦਰਦ, ਡਾਈਰੀਆ, ਢਿੱਡ ’ਚ ਦਰਦ, ਸਾਹ ’ਚ ਦਿੱਕਤ, ਆਵਾਜ਼ ’ਚ ਖੋਰ
ਖੋਜਕਰਤਾਵਾਂ ਦਾ ਕਹਿਣਾ ਹੈ ਕਿ ਬੱਚਿਆਂ ਵਿੱਚ ਉਲਟੀ ਆਉਣਾ, ਦਸਤ ਲੱਗਣਾ ਅਤੇ ਢਿੱਡ ’ਚ ਪੀੜ ਹੋਣੀ ਕੋਰੋਨਾਵਾਇਰਸ ਦੇ ਲੱਛਣ ਹੋ ਸਕਦੇ ਹਨ।
ਕੋਵਿਡ ਕਾਰਨ ਪੈਰਾਂ ’ਚ ਜਖ਼ਮ ਕਿਉਂ?

ਤਸਵੀਰ ਸਰੋਤ, Getty Images
ਕੁਝ ਕੋਵਿਡ ਮਰੀਜ਼ਾਂ ਦੇ ਪੈਰਾਂ ਦੀਆਂ ਉਂਗਲਾਂ ਜਾਂ ਹੱਥਾਂ ਦੀਆਂ ਉਂਗਲਾਂ 'ਤੇ ਜ਼ਖਮ ਪੈਦਾ ਹੋ ਜਾਂਦੇ ਹਨ।
ਇਹ ਕਿਸੇ ਨੂੰ ਵੀ ਹੋ ਸਕਦਾ ਹੈ, ਪਰ ਬੱਚਿਆਂ ਅਤੇ ਕਿਸ਼ੋਰਾਂ ਵਿੱਚ ਵਧੇਰੇ ਆਮ ਹੁੰਦਾ ਹੈ।
ਕੁਝ ਲਈ ਇਹ ਦਰਦ ਰਹਿਤ ਹੈ, ਪਰ ਧੱਫੜ ਬਹੁਤ ਦਰਦ ਵਾਲੇ ਅਤੇ ਖਾਰਸ਼ ਵਾਲੇ ਹੋ ਸਕਦੇ ਹਨ।
ਇਹ ਵਾਇਰਸ ਦੇ ਸਾਈਡ ਇਫੈਕਟ ਦੇ ਰੂਪ ਵਿੱਚ ਸਾਹਮਣੇ ਆਉਂਦਾ ਜਾਪਦਾ ਹੈ।
ਬ੍ਰਿਟਿਸ਼ ਜਰਨਲ ਆਫ਼ ਡਰਮਾਟੋਲੋਜੀ ਵਿੱਚ ਲਿਖਦੇ ਹੋਏ, ਖੋਜਕਰਤਾਵਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਦੱਸਿਆ ਹੈ ਕਿ ਇਮਿਊਨ ਸਿਸਟਮ ਦੇ ਕਿਹੜੇ ਹਿੱਸੇ 'ਤੇ ਜ਼ਿਆਦਾ ਅਸਰ ਪੈਂਦਾ ਹੈ, ਜਿਸ ਨਾਸ ਇਲਾਜ ਬਿਹਤਰ ਹੋ ਸਕਦਾ ਹੈ।
ਜੇਕਰ ਮੈਨੂੰ ਖੰਘ ਆਉਂਦੀ ਹੈ, ਇਸ ਦਾ ਮਤਲਬ ਇਹ ਕੋਵਿਡ ਹੈ?
ਕੋਵਿਡ ਵਰਗੇ ਲੱਛਣ ਹੋਰ ਵੀ ਕਈ ਵਾਇਰਸਾਂ ’ਚ ਹੁੰਦੇ ਹਨ, ਜਿਸ ਵਿੱਚ ਫਲੂ ਅਤੇ ਹੋਰ ਇਨਫੈਕਸ਼ਨ ਵੀ ਸ਼ਾਮਲ ਹੈ। ਠੰਡ ਦੇ ਵਿੱਚ ਇਸ ਦੀ ਦਿੱਕਤ ਹੋਰ ਵੀ ਜ਼ਿਆਦਾ ਵੱਧ ਜਾਂਦੀ ਹੈ।
ਪਬਲਿਕ ਹੈਲਥ ਇੰਗਲੈਂਡ ਦਾ ਕਹਿਣਾ ਹੈ ਕਿ ਲਗਭਗ ਅੱਧੇ ਲੋਕ ਜਿੰਨ੍ਹਾਂ ’ਚ ਕੋਵਿਡ ਦੇ ਤਿੰਨ ਮੁੱਖ ਲੱਛਣਾਂ ’ਚੋਂ ਕੋਈ ਲੱਛਣ ਹੈ, ਹੋ ਸਕਦਾ ਹੈ ਕਿ ਉਨ੍ਹਾਂ ਨੂੰ ਕੋਵਿਡ ਨਾ ਹੋਵੇ।
ਹਾਲਾਂਕਿ, ਇਸ ਦੇ ਬਾਵਜੂਦ ਉਨ੍ਹਾਂ ਨੂੰ ਟੈਸਟ ਕਰਵਾਉਣਾ ਚਾਹੀਦਾ ਹੈ।

ਇਹ ਵੀ ਪੜ੍ਹੋ-

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਮੈਂ ਕੀ ਕਰਾਂ ਜੇਕਰ ਮੈਨੂੰ ਕੋਵਿਡ ਹੈ?
ਜੇਕਰ ਤੁਹਾਡਾ ਕੋਵਿਡ ਟੈਸਟ ਪੌਜ਼ੀਟਿਵ ਆਉਂਦਾ ਹੈ ਤਾਂ ਤੁਹਾਨੂੰ ਲੱਛਣ ਦਿਖਣ ਤੋਂ 10 ਦਿਨਾਂ ਤੱਕ ਖ਼ੁਦ ਨੂੰ ਵੱਖ ਕਰ ਲੈਣਾ ਚਾਹੀਦਾ ਹੈ।
ਘਰ ਦੇ ਬਾਕੀ ਮੈਂਬਰਾਂ ਨੂੰ ਵੀ ਘੱਟੋ-ਘੱਟ 14 ਦਿਨਾਂ ਲਈ ਆਪਣੇ-ਆਪ ਨੂੰ ਵੱਖ ਕਰ ਲੈਣਾ ਚਾਹੀਦਾ ਹੈ।
ਕੁਝ ਲੋਕਾਂ ਵਿੱਚ ਬਹੁਤ ਹਲਕੇ ਲੱਛਣ ਹੁੰਦੇ ਹਨ ਜੋ ਕਿ ਦਰਦ ਦੀ ਦਵਾਈ (ਜਿਵੇਂ ਪੈਰਾਸੀਟਾਮੋਲ), ਆਰਾਮ ਅਤੇ ਜ਼ਿਆਦਾ ਮਾਤਰਾ ’ਚ ਤਰਲ ਲੈਕੇ ਠੀਕ ਹੋ ਸਕਦੇ ਹਨ।
ਤੁਹਾਨੂੰ ਜੀਪੀ ਸਰਜਰੀ, ਫਾਰਮੇਸੀ ਅਤੇ ਹਸਪਤਾਲ ਜਾਣ ਦੀ ਵੀ ਲੋੜ ਨਹੀਂ ਹੁੰਦੀ।

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਹਸਪਤਾਲ ਜਾਣ ਦੀ ਲੋੜ ਕਦੋਂ?
ਜੇਕਰ ਤੁਸੀਂ ਬਹੁਤ ਬੀਮਾਰ ਹੋ ਤਾਂ ਅਤੇ ਤੁਹਾਨੂੰ ਮੇਡੀਕਲ ਐਮਰਜੈਂਸੀ ਮਹਿਸੂਸ ਹੋ ਰਹੀ ਹੈ ਯਾਨੀ ਸਾਹ ਲੈਣ ’ਚ ਦਿੱਕਤ ਹੋਵੇ ਅਤੇ ਤੁਸੀਂ ਕੁਝ ਬੋਲ ਨਾ ਸਕੋ ਤਾਂ ਤੁਰੰਤ ਹਸਪਤਾਲ ਜਾਵੋ।
ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਹਾਲਤ ਬਹੁਤ ਜ਼ਿਆਦਾ ਖਰਾਬ ਹੋ ਰਹੀ ਹੈ ਤਾਂ NHS 111 website ਇੰਗਲੈਂਡ, NHS Inform ਸਕੌਟਲੈਂਡ ਜਾਂ ਵੇਲਸ ਅਤੇ ਨੌਰਦਨ ਆਈਰਲੈਂਡ ਦੀ ਵੈੱਬਸਾਈਟ ਦਾ ਸਹਾਰਾ ਲਵੋ।
ਅਸਲ ਵਿੱਚ ਹਸਪਤਾਲ ਦੀ ਲੋੜ ਮਰੀਜ਼ ਨੂੰ ਉਦੋਂ ਹੁੰਦੀ ਹੈ, ਜਦੋਂ ਉਸ ਨੂੰ ਸਾਹ ਲੈਣ ਵਿੱਚ ਸਮੱਸਿਆ ਆਉਂਦੀ ਹੋਵੇ।
ਡਾਕਟਰ ਮਰੀਜ਼ ਦੇ ਫੇਫ਼ੜਿਆਂ ਦੀ ਸਕੈਨਿੰਗ ਕਰਕੇ ਪਤਾ ਲਗਾਉਂਦੇ ਹਨ ਕਿ ਫੇਫੜਿਆਂ ਵਿਚ ਕਿੰਨੀ ਇੰਨਫੈਕਸ਼ਨ ਹੋਈ ਹੈ ਅਤੇ ਜੇ ਜ਼ਰੂਰਤ ਹੋਵੇ ਤਾਂ ਆਕਸੀਜਨ ਮਾਸਕ ਜਾਂ ਵੈਂਟੀਲੇਟਰ ਦਾ ਪ੍ਰਬੰਧ ਕੀਤਾ ਜਾਂਦਾ ਹੈ।
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3
ਬਜ਼ੁਰਗ ਲੋਕ ਜਿੰਨ੍ਹਾਂ ਨੂੰ ਪਹਿਲਾਂ ਹੀ ਕਈ ਤਰ੍ਹਾਂ ਦੇ ਰੋਗ (ਅਸਥਮਾ, ਸ਼ੂਗਰ, ਦਿਲ ਦੀ ਬੀਮਾਰੀਆਂ ਜਾਂ ਹਾਈ ਬਲੱਡ ਪ੍ਰੈਸ਼ਰ) ਹੈ ਤਾਂ ਉਹ ਜ਼ਿਆਦਾ ਬੀਮਾਰ ਹੋ ਸਕਦੇ ਹਨ। ਇਸ ਵਾਇਰਸ ਨਾਲ ਔਰਤਾਂ ਨਾਲੋਂ ਜ਼ਿਆਦਾ ਮਰਨ ਦਾ ਖ਼ਤਰਾ ਮਰਦਾਂ ਨੂੰ ਹੈ।
ਬੀਬੀਸੀ ਪੰਜਾਬੀ ਨੂੰ ਆਪਣੇ ਹੋਮ ਸਕ੍ਰੀਨ'ਤੇ ਇੰਝ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 4

End of YouTube post, 5
ਮੈਂ ਆਪਣਾ ਬਚਾਅ ਕਿਵੇਂ ਕਰਾਂ?
ਸਭ ਤੋਂ ਵਧੀਆ ਹੈ ਕਿ ਅਸੀਂ ਲਗਾਤਾਰ ਸਾਬਣ ਤੇ ਪਾਣੀ ਨਾਲ ਆਪਣੇ ਹੱਥ ਧੋਈਏ।
ਕੋਰੋਨਾਵਾਇਰਸ ਉਦੋਂ ਫੈਲਦਾ ਹੈ ਜਦੋਂ ਕੋਈ ਕੋਰੋਨਾ ਮਰਜ਼ੀ ਖੰਘਦਾ ਜਾਂ ਛਿੱਕਦਾ ਹੈ - ਵਾਇਰਸ ਦੀਆਂ ਬੂੰਦਾਂ ਇਸ ’ਚੋਂ ਨਿਕਲਦੀਆਂ ਹਨ - ਅਤੇ ਹਵਾ ਵਿੱਚ ਜਾਂਦੀਆਂ ਹਨ।
ਇਸ ਨੂੰ ਸਾਹ ਨਾਲ ਅੰਦਰ ਲਿਆ ਜਾ ਸਕਦਾ ਹੈ ਜਾਂ ਫਿਰ ਜਿਸ ਸਤਹਿ ’ਤੇ ਬੂੰਦਾਂ ਡਿੱਗਦੀਆਂ ਹਨ, ਉਹ ਤੁਹਾਡੀਆਂ ਅੱਖਾਂ, ਨੱਕ ਜਾਂ ਮੂੰਹ ਰਾਹੀਂ ਅੰਦਰ ਜਾ ਸਕਦਾ ਹੈ।

ਜੇਕਰ ਤੁਸੀਂ ਖੰਘਣ ਜਾਂ ਛਿੱਕਣ ਸਮੇਂ ਟੀਸ਼ੂ ਦਾ ਵਰਤੋਂ ਕਰਦੇ ਹੋ ਤਾਂ ਹੱਥ ਧੋਤੇ ਬਿਨਾਂ ਮੂੰਹ ’ਤੇ ਹੱਥ ਨਾ ਲਗਾਓ। ਲਾਗ ਵਾਲੇ ਲੋਕਾਂ ਤੋਂ ਦੂਰੀ ਬਨਾਉਣਾ ਸਭ ਤੋਂ ਅਹਿਮ ਹੈ।
ਜਿਨ੍ਹਾਂ ਮਰੀਜ਼ਾਂ ’ਚ ਲੱਛਣ ਵਿਖਦੇ ਹਨ ਉਨ੍ਹਾਂ ਤੋਂ ਤਾਂ ਲਾਗ ਦਾ ਡਰ ਰਹਿੰਦਾ ਹੀ ਹ ਪਰ ਜਿਨ੍ਹਾਂ ਵਿੱਚ ਲੱਛਣ ਨਹੀਂ ਹਨ ਉਹ ਵੀ ਵਾਇਰਸ ਫੈਲਾ ਸਕਦੇ ਹਨ।
ਮਾਸਕ ਨਾਲ ਮੁੰਹ ਢੱਕਣਾ ਬੰਦ ਕਮਰਿਆਂ ’ਚ ਬਹੁਤ ਜ਼ਿਆਦਾ ਜ਼ਰੂਰੀ ਹੈ।
ਵੀਡੀਓ: ਵਾਇਰਸ ਤੋਂ ਬਚਣ ਲਈ ਆਪਣੇ ਹੱਥ ਇੰਝ ਧੋਵੋ
ਇਹ ਵੀ ਪੜ੍ਹੋ:

ਇਹ ਵੀ ਦੇਖੋ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 6