ਕੋਰੋਨਾਵਾਇਰਸ: ਭਾਰਤ ਨੇ 10 ਕਰੋੜ ਲੋਕਾਂ ਨੂੰ ਲਾਇਆ ਟੀਕਾ ਪਰ ਕੇਸ ਵਧਣ ਦਾ ਕੀ ਹੈ ਕਾਰਨ - ਅਹਿਮ ਖ਼ਬਰਾਂ

ਤਸਵੀਰ ਸਰੋਤ, EPA/JAGADEESH NV
ਇਸ ਪੰਨੇ ਰਾਹੀਂ ਅਸੀਂ ਤੁਹਾਡੇ ਤੱਕ ਅੱਜ ਦੀਆਂ ਅਹਿਮ ਖ਼ਬਰਾਂ ਦੀ ਅਪਡੇਟ ਪਹੁੰਚਾ ਰਹੇ ਹਾਂ।
ਕੇਂਦਰੀ ਸਿਹਤ ਮੰਤਰਾਲੇ ਨੇ ਦੱਸਿਆ ਹੈ ਕਿ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿੱਚ ਕੋਰੋਨਾ ਦੀ ਲਾਗ ਦੇ 1,52,879 ਨਵੇਂ ਕੇਸ ਸਾਹਮਣੇ ਆਏ ਹਨ ਅਤੇ ਕੋਵਿਡ -19 ਕਾਰਨ 839 ਲੋਕਾਂ ਦੀ ਮੌਤ ਹੋ ਗਈ ਹੈ।
ਭਾਰਤ ਵਿੱਚ ਸਰਗਰਮ ਕੋਰੋਨਾ ਕੇਸਾਂ ਦੀ ਗਿਣਤੀ 11 ਲੱਖ ਤੋਂ ਵੱਧ ਹੋ ਗਈ ਹੈ, ਜਦੋਂ ਕਿ ਇਸ ਲਾਗ ਨਾਲ ਮਰਨ ਵਾਲਿਆਂ ਦੀ ਕੁੱਲ ਗਿਣਤੀ 1,69,275 ਹੋ ਗਈ ਹੈ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 1
ਕੋਰੋਨਾ ਮਹਾਂਮਾਰੀ ਦੀ ਪਹਿਲੀ ਲਹਿਰ ਦੇ ਦੌਰਾਨ, ਦੇਸ਼ ਵਿੱਚ ਲਾਗ ਦੇ ਨਵੇਂ ਕੇਸ ਜਿਸ ਦਰ ਨਾਲ ਸਾਹਮਣੇ ਆਏ ਸੀ, ਦੂਜੀ ਲਹਿਰ ’ਚ ਉਸ ਤੋਂ ਕਿਧਰੇ ਜ਼ਿਆਦਾ ਮਾਮਲੇ ਸਾਹਮਣੇ ਆ ਰਹੇ ਹਨ।
ਇਹ ਵੀ ਪੜ੍ਹੋ-
ਪਿਛਲੇ ਕੁਝ ਦਿਨਾਂ ਦੇ ਅੰਕੜਿਆਂ ਨੂੰ ਵੇਖੀਏ, ਤਾਂ ਰੋਜ਼ਾਨਾ ਰਿਪੋਰਟ ਕੀਤੇ ਗਏ ਮਾਮਲਿਆਂ ਦੀ ਗਿਣਤੀ ਤੇਜ਼ੀ ਨਾਲ ਵਧੀ ਹੈ।
- 10 ਅਪ੍ਰੈਲ - 1,45,384 ਨਵੇਂ ਕੇਸ
- 9 ਅਪ੍ਰੈਲ - 1,31,968 ਨਵੇਂ ਕੇਸ
- 8 ਅਪ੍ਰੈਲ - 1,26,789 ਨਵੇਂ ਕੇਸ
- 7 ਅਪ੍ਰੈਲ - 1,15,736 ਨਵੇਂ ਕੇਸ
ਕੇਜਰੀਵਾਲ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਟੀਕਾਕਰਣ 'ਤੇ ਲੱਗੀ ਉਮਰ ਪਾਬੰਦੀ ਹਟਾਉਣ ਦੀ ਅਪੀਲ ਕੀਤੀ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਪਿਛਲੇ 24 ਘੰਟਿਆਂ ਵਿੱਚ ਰਾਜਧਾਨੀ ਵਿੱਚ ਕੋਰੋਨਾ ਦੇ 10,732 ਨਵੇਂ ਕੇਸ ਦਰਜ ਕੀਤੇ ਗਏ ਹਨ।
ਕੇਜਰੀਵਾਲ ਨੇ ਐਤਵਾਰ ਸਵੇਰੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਇਹ ਦਿੱਲੀ ਵਿੱਚ ਕੋਰੋਨਾ ਦੀ ਚੌਥੀ ਲਹਿਰ ਹੈ ਜੋ ਕਿ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 2
ਉਨ੍ਹਾਂ ਨੇ ਪੀਐਮ ਮੋਦੀ ਨੂੰ ਟੀਕਾਕਰਨ 'ਤੇ ਲੱਗੀ ਰੋਕ ਹਟਾਉਣ ਦੀ ਬੇਨਤੀ ਕੀਤੀ।
ਉਨ੍ਹਾਂ ਕਿਹਾ, "ਕੋਰੋਨਾ ਮਰੀਜ਼ ਜੋ ਦਿੱਲੀ ਆ ਰਹੇ ਹਨ, ਉਨ੍ਹਾਂ ਵਿੱਚੋਂ 65 ਫ਼ੀਸਦ ਮਰੀਜ਼ 45 ਸਾਲ ਤੋਂ ਘੱਟ ਉਮਰ ਦੇ ਹਨ, ਇਸ ਲਈ ਜੇ ਟੀਕਾਕਰਣ ਉੱਤੇ ਉਮਰ ਪਾਬੰਦੀ ਨਾ ਹਟਾਈ ਗਈ ਤਾਂ ਕੋਰੋਨਾ ਚੱਕਰ ਨਹੀਂ ਟੁੱਟੇਗਾ।"
ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਲੌਕਡਾਊਨ ਲਗਾਉਣ ਦੇ ਪੱਖ਼ ਵਿਚ ਨਹੀਂ ਹੈ, ਪਰ ਹਾਲਾਤ ਜ਼ਿਆਦਾ ਵਿਗੜੇ ਤਾਂ ਹੋਰ ਕੋਈ ਰਾਹ ਵੀ ਨਹੀਂ ਬਚਦਾ।
ਭਾਰਤ ਦਾ ਦਾਅਵਾ 10 ਕਰੋੜ ਲੋਕਾਂ ਦਾ ‘ਸਭ ਤੋਂ ਤੇਜ਼ੀ ਨਾਲ ਟੀਕਾਕਰਨ’ ਕਰਨ ਵਾਲਾ ਦੇਸ਼ ਬਣਿਆ

ਤਸਵੀਰ ਸਰੋਤ, Reuters
ਭਾਰਤ ਦਾ ਦਾਅਵਾ ਹੈ ਕਿ 10 ਕਰੋੜ ਲੋਕਾਂ ਦਾ ਸਭ ਤੋਂ ਤੇਜ਼ੀ ਨਾਲ ਟੀਕਾਕਰਨ ਕਰਨ ਵਾਲਾ ਦੇਸ਼ ਬਣ ਗਿਆ ਹੈ। ਉਹ ਵੀ ਉਸ ਸਮੇਂ ਜਦੋਂ ਦੇਸ਼ ਵਿੱਚ ਕੋਰੋਨਾਵਾਇਰਸ ਮਹਾਮਾਰੀ ਦੀ ਦੂਜੀ ਲਹਿਰ ਚੱਲ ਰਹੀ ਹੈ।
ਭਾਰਤ ਨੇ ਇਹ ਮਰਹੱਲਾ 85 ਦਿਨਾਂ ਵਿੱਚ ਪਾਰ ਕੀਤਾ ਹੈ। ਜਦਕਿ ਅਮਰੀਕਾ ਨੂੰ ਸਿਹਤ ਮੰਤਰਾਲਾ ਦੇ ਦਾਅਵੇ ਮੁਤਾਬਕ ਇਸ ਵਿੱਚ 89 ਦਿਨ ਅਤੇ ਚੀਨ ਨੂੰ 102 ਦਿਨਾਂ ਦਾ ਸਮਾਂ ਲੱਗਿਆ ਸੀ।
ਹਾਲਾਂਕਿ ਐਤਵਾਰ ਨੂੰ ਭਾਰਤ ਵਿੱਚ ਚੌਵੀ ਘੰਟਿਆਂ ਦੌਰਾਨ ਡੇਢ ਲੱਖ ਕੋਰੋਨਾ ਕੇਸ ਅਤੇ 800 ਮੌਤਾਂ ਰਿਪੋਰਟ ਕੀਤੀਆਂ ਗਈਆਂ।
ਇਸ ਤੋਂ ਇਲਵਾ ਕੁਝ ਸੂਬੇ ਵੈਕਸੀਨ ਦੀ ਘਾਟ ਦੀ ਵੀ ਸ਼ਿਕਾਇਤ ਕਰ ਰਹੇ ਹਨ।
ਇਸੇ ਹਫ਼ਤੇ ਅੱਧੀ ਦਰਜਨ ਸੂਬਿਆਂ ਨੇ ਖ਼ੁਰਾਕਾਂ ਦੀ ਕਮੀ ਦਾ ਮੁੱਦਾ ਚੁੱਕਿਆ, ਹਾਲਾਂਕਿ ਕੇਂਦਰੀ ਸਰਕਾਰ ਕਹਿ ਰਹੀ ਹੈ ਕਿ ਉਸ ਕੋਲ ਚਾਰ ਕਰੋੜ ਖ਼ੁਰਾਕਾਂ ਦਾ ਭੰਡਾਰ ਹੈ। ਸਰਕਾਰ ਦਾ ਕਹਿਣਾ ਹੈ ਕਿ ਸੂਬਿਆਂ ਵੱਲੋਂ ਲਗਾਏ ਜਾ ਰਹੇ ਇਹ ਇਲਜ਼ਾਮ ਸਿਆਸਤ ਤੋਂ ਪ੍ਰੇਰਿਤ ਅਤੇ ਬੇਬੁਨਿਆਦ ਹਨ।
ਟੀਕਾਕਰਨ ਮੁਹਿੰਮ ਦਾ ਟੀਚਾ ਜੁਲਾਈ ਤੱਕ 250 ਮਿਲੀਅਨ ਲੋਕਾਂ ਨੂੰ ਟੀਕਾ ਲਗਾਉਣਾ ਹੈ ਪਰ ਮਾਹਰਾਂ ਦਾ ਕਹਿਣਾ ਹੈ ਕਿ ਇਹ ਟੀਕਾ ਹਾਸਲ ਕਰਨ ਲਈ ਗਤੀ ਵਧਾਉਣ ਦੀ ਲੋੜ ਹੈ।
ਤੀਜਾ ਪੜਾਅ ਜੋ ਕਿ ਪਹਿਲੀ ਅਪਰੈਲ ਤੋਂ ਉਦੋਂ ਸ਼ੁਰੂ ਹੋਇਆ ਜਦੋਂ ਕੋਵਿਡ ਦੇ ਕੇਸ ਸ਼ੂਟ ਵੱਟ ਕੇ ਉੱਪਰ ਵੱਲ ਜਾ ਰਹੇ ਸਨ। ਉਸ ਸਮੇਂ ਤੋਂ ਔਸਤ ਰੋਜ਼ਾਨਾ 90,000 ਕੇਸ ਸਾਹਮਣੇ ਆ ਰਹੇ ਹਨ।

ਚਾਰ ਅਪਰੈਲ ਨੂੰ ਭਾਰਤ ਨੇ ਇੱਕ ਲੱਖ ਕੋਰੋਨਾ ਕੇਸ ਰਿਪੋਰਟ ਕੀਤੇ ਅਤੇ ਇਹ ਅਮਰੀਕਾ ਤੋਂ ਬਾਅਦ ਇੱਕ ਦਿਨ ਵਿੱਚ ਇੰਨੇ ਕੇਸ ਰਿਪੋਰਟ ਕਰਨ ਵਾਲ਼ਾ ਦੂਜਾ ਦੇਸ਼ ਬਣ ਗਿਆ।
ਮਾਹਰਾਂ ਦਾ ਕਹਿਣਾ ਹੈ ਕਿ ਭਾਰਤ ਵਿੱਚ ਦੂਜੀ ਲਹਿਰ ਦੀ ਮੁੱਖ ਵਜ੍ਹਾ ਲੋਕਾਂ ਦਾ ਕੋਰੋਨਾ ਪ੍ਰਤੀ ਸਾਵਧਾਨੀ ਵਰਤਣ ਤੋਂ ਘਸੇਲ ਵੱਟਣਾ ਹੈ।
ਜਦੋਂ ਤੋਂ ਕੋਵਿਡ ਮਹਾਮਾਰੀ ਸ਼ੁਰੂ ਹੋਈ ਹੈ ਉਦੋਂ ਤੋਂ ਭਾਰਤ ਨੇ ਇੱਕ ਕਰੋੜ 20 ਲੱਖ ਕੇਸ ਅਤੇ ਇੱਕ ਲੱਖ 67 ਹਜ਼ਾਰ ਮੌਤਾਂ ਰਿਪੋਰਟ ਕੀਤੀਆਂ ਹਨ। ਇਹ ਅਮਰੀਕਾ ਅਤੇ ਬ੍ਰਾਜ਼ੀਲ ਤੋਂ ਬਾਅਦ ਤੀਜਾ ਸਭ ਤੋਂ ਵੱਡਾ ਆਂਕੜਾ ਹੈ।
ਮਿਆਂਮਾਰ ’ਚ ਹੋਰ 82 ਮੌਤਾਂ, ਫੌਜ ’ਤੇ ਲੱਗੇ ਇਲਜ਼ਾਮ

ਤਸਵੀਰ ਸਰੋਤ, Getty Images
ਮਿਆਂਮਾਰ ਵਿੱਚ, ਸੁਰੱਖਿਆ ਬਲਾਂ ਨੇ ਸ਼ੁੱਕਰਵਾਰ ਨੂੰ ਯੰਗੂਨ ਸ਼ਹਿਰ ਨੇੜੇ ਪ੍ਰਦਰਸ਼ਨਕਾਰੀਆਂ 'ਤੇ ਰਾਈਫਲ ਗ੍ਰਨੇਡਾਂ ਨਾਲ ਫਾਇਰ ਕੀਤੇ, ਜਿਸ ਨਾਲ 80 ਤੋਂ ਵੱਧ ਲੋਕ ਮਾਰੇ ਗਏ।
ਇਹ ਜਾਣਕਾਰੀ ਮਿਆਂਮਾਰ ਵਿੱਚ ਇਕ ਨਿਊਜ਼ ਆਊਟਲੈੱਟ ਅਤੇ 'ਅਸਿਸਟੈਂਸ ਐਸੋਸੀਏਸ਼ਨ ਫ਼ਾਰ ਪੋਲੀਟਿਕਲ ਪ੍ਰੀਜ਼ਨਰਜ਼' (ਏਏਪੀਪੀ) ਨਾਮ ਦੀ ਇਕ ਸੰਸਥਾ ਨੇ ਦਿੱਤੀ ਹੈ।
ਸਥਾਨਕ ਮੀਡੀਆ ਰਿਪੋਰਟਾਂ ਅਤੇ ਮਿਆਂਮਾਰ ਵਿੱਚ ਚਸ਼ਮਦੀਦਾਂ ਦਾ ਕਹਿਣਾ ਹੈ ਕਿ ਸ਼ੁਰੂ ਵਿੱਚ ਯੰਗੂਨ ਦੇ ਉੱਤਰ-ਪੂਰਬ ਵਿੱਚ ਬਗੋ ਸ਼ਹਿਰ 'ਚ ਸੁਰੱਖਿਆ ਬਲਾਂ ਦੇ ਹਮਲੇ ਵਿੱਚ ਮਾਰੇ ਗਏ ਲੋਕਾਂ ਦੀ ਗਿਣਤੀ ਦਾ ਅੰਦਾਜ਼ਾ ਨਹੀਂ ਲੱਗ ਪਾ ਰਿਹਾ ਸੀ।
ਇਹ ਵੀ ਪੜ੍ਹੋ
ਚਸ਼ਮਦੀਦਾਂ ਦਾ ਕਹਿਣਾ ਹੈ ਕਿ ਸੁਰੱਖਿਆ ਬਲਾਂ ਨੇ ਲਾਸ਼ਾਂ ਨੂੰ ਜ਼ਿਆਰ ਮੁਨੀ ਪਗੋਡਾ (ਇੱਕ ਬੋਧੀ ਇਮਾਰਤ) ਦੇ ਪਰਿਸਰ ਵਿੱਚ ਇੱਕ ਦੇ ਉੱਪਰ ਰੱਖਿਆ ਅਤੇ ਇਲਾਕੇ ਨੂੰ ਚਾਰੋਂ ਪਾਸਿਓ ਘੇਰ ਲਿਆ।

ਤਸਵੀਰ ਸਰੋਤ, Reuters
ਸਥਾਨਕ ਨਿਊਜ਼ ਏਜੰਸੀ 'ਮਿਆਂਮਾਰ ਨਾਓ' ਅਤੇ 'ਏਏਪੀਪੀ' ਨੇ ਸ਼ਨੀਵਾਰ ਨੂੰ ਦੱਸਿਆ ਕਿ ਸੁਰੱਖਿਆ ਬਲਾਂ ਨੇ ਫੌਜੀ ਤਖ਼ਤਾਪਲਟ ਦਾ ਵਿਰੋਧ ਕਰ ਰਹੇ 82 ਲੋਕਾਂ ਨੂੰ ਮਾਰ ਦਿੱਤਾ ਹੈ।
ਮਿਆਂਮਾਰ ਨਾਓ ਦੇ ਅਨੁਸਾਰ, "ਫੌਜ ਨੇ ਸ਼ੁੱਕਰਵਾਰ ਸਵੇਰ ਤੋਂ ਪਹਿਲਾਂ ਹੀ ਫਾਇਰਿੰਗ ਸ਼ੁਰੂ ਕਰ ਦਿੱਤੀ ਸੀ ਅਤੇ ਫਾਇਰਿੰਗ ਦਾ ਇਹ ਸਿਲਸਿਲਾ ਦੁਪਹਿਰ ਤੱਕ ਜਾਰੀ ਰਿਹਾ"।
ਇੱਕ ਪ੍ਰਦਰਸ਼ਨ ਆਯੋਜਕ, ਯੇ ਹੂਤੂਤ ਨੇ ਨਿਊਜ਼ ਏਜੰਸੀ ਨੂੰ ਦੱਸਿਆ, "ਇਹ ਇਕ ਕਤਲੇਆਮ ਦੀ ਤਰ੍ਹਾਂ ਹੈ। ਉਹ ਸਾਰਿਆਂ ਨੂੰ ਗੋਲੀ ਮਾਰ ਰਹੇ ਹਨ। ਇੱਥੋਂ ਤੱਕ ਕਿ ਉਹ ਪਰਛਾਵੇਂ 'ਤੇ ਵੀ ਗੋਲੀਆਂ ਚਲਾ ਰਹੇ ਹਨ।"

ਤਸਵੀਰ ਸਰੋਤ, Getty Images
ਹੁਣ ਤੱਕ ਕੁੱਲ 618 ਲੋਕਾਂ ਦੀਆਂ ਜਾਨਾਂ ਗਈਆਂ: ਰਿਪੋਰਟ
ਮਿਆਂਮਾਰ ਵਿੱਚ ਸੋਸ਼ਲ ਮੀਡੀਆ 'ਤੇ ਦੱਸਿਆ ਜਾ ਰਿਹਾ ਹੈ ਕਿ ਬਹੁਤ ਸਾਰੇ ਲੋਕ ਸ਼ਹਿਰ ਛੱਡ ਕੇ ਭੱਜ ਗਏ ਹਨ। ਨਿਊਜ਼ ਏਜੰਸੀ ਰਾਇਟਰਜ਼ ਦਾ ਕਹਿਣਾ ਹੈ ਕਿ ਮਿਆਂਮਾਰ ਦੀ ਫੌਜ ਜੂੰਟਾ ਨਾਲ ਇਸ ਬਾਰੇ ਸੰਪਰਕ ਨਹੀਂ ਹੋ ਸਕਿਆ।
ਏਏਪੀਪੀ ਸੁਰੱਖਿਆ ਬਲਾਂ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਅਤੇ ਮਾਰੇ ਗਏ ਲੋਕਾਂ ਦੀ ਰੋਜ਼ਾਨਾ ਸੂਚੀ ਤਿਆਰ ਕਰ ਰਹੀ ਹੈ।
ਸੰਗਠਨ ਨੇ ਕਿਹਾ ਹੈ ਕਿ ਫਰਵਰੀ ਵਿੱਚ ਹੋਏ ਤਖ਼ਤਾਪਲਟ ਤੋਂ ਬਾਅਦ ਤੋਂ ਫੌਜ ਨੇ 618 ਲੋਕਾਂ ਨੂੰ ਮਾਰ ਦਿੱਤਾ ਹੈ। ਹਾਲਾਂਕਿ, ਮਿਆਂਮਾਰ ਦੀ ਫੌਜ ਨੇ ਇੰਨਾ ਵੱਡੀ ਗਿਣਤੀ ਵਿੱਚ ਪ੍ਰਦਰਸ਼ਨਕਾਰੀਆਂ ਨੂੰ ਮਾਰਨ ਦੇ ਦਾਅਵੇ ਤੋਂ ਇਨਕਾਰ ਕੀਤਾ ਹੈ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












