ਕੋਰੋਨਾਵਾਇਰਸ ਦਾ ਟੀਕਾ ਦੁਨੀਆਂ ਦੇ ਹਰ ਇਨਸਾਨ ਤੱਕ ਪਹੁੰਚਣ ’ਚ ਇਹ ਰੁਕਾਵਟਾਂ ਹਨ

ਤਸਵੀਰ ਸਰੋਤ, Getty Images
- ਲੇਖਕ, ਨਾਓਮੀ ਗ੍ਰਿਮਲੇ
- ਰੋਲ, ਬੀਬੀਸੀ ਪੱਤਰਕਾਰ
ਦੁਨੀਆਂ ਭਰ ਵਿੱਚ ਟੀਮਾਂ ਕੋਵਿਡ-19 ਤੋਂ ਬਚਾਅ ਲਈ ਵੈਕਸੀਨ ਲੱਭਣ ਵਿੱਚ ਜੁਟੀਆਂ ਹੋਈਆਂ ਹਨ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਇਸ ਬਾਰੇ ਕਹਿੰਦੇ ਹਨ, ''ਇਹ ਸਾਡੇ ਜੀਵਨਕਾਲ ਦੀ ਸਭ ਤੋਂ ਅਹਿਮ ਸਾਂਝੀ ਕੋਸ਼ਿਸ਼ ਹੈ''।
ਪਰ ਉੱਚ-ਤਕਨੀਕੀ ਵਿਗਿਆਨ ਵੱਲੋਂ ਇੱਕ ਜੇਤੂ ਫ਼ਾਰਮੂਲਾ ਲੱਭੇ ਜਾਣ ਤੋਂ ਇਲਾਵਾ ਵੀ ਕੁਝ ਹੈ, ਦੁਨੀਆਂ ਭਰ ਵਿੱਚ 7 ਅਰਬ ਲੋਕਾਂ ਨੂੰ ਇਹ ਟੀਕਾ ਕਿਵੇਂ ਪਹੰਚਾਉਣਾ ਹੈ?
ਯੂਕੇ ਦੇ ਓਕਸਫੋਰਡਸ਼ਾਇਰ ਦੇ ਇੱਕ ਪੁਰਾਣੇ ਆਰਏਐੱਫ ਏਅਰਬੇਸ ਵਿੱਚ ਇਹ ਕੋਸ਼ਿਸ਼ ਹਾਰਵੈਲ ਸਾਇੰਸ ਕੈਂਪਸ ਵਿੱਚ ਚੱਲ ਰਹੀ ਹੈ।
ਇਹ ਯੂਕੇ ਦਾ ਵੈਕਸੀਨ ਬਣਾਉਣ ਅਤੇ ਲੱਭਣ ਦਾ ਸੈਂਟਰ ਹੋਵੇਗਾ, (ਵੈਕਸੀਨ ਮੈਨੂਫੈਕਚਿੰਗ ਐਂਡ ਇਨੋਵੇਸ਼ਨ ਸੈਂਟਰ, ਵੀਐੱਮਆਈਸੀ) ਇਹ ਯੋਜਨਾ ਕੋਵਿਡ-19 ਕਰਕੇ ਹੀ ਬਣਾਈ ਗਈ ਹੈ।
ਵੀਐੱਮਆਈਸੀ ਦੇ ਮੁੱਖ ਕਾਰਜਕਾਰੀ ਮੈਥੀਯੂ ਡਚਰਜ਼ ਨੇ ਕਿਹਾ, "ਅਸੀਂ ਅਸਲ ਵਿੱਚ ਮਿੱਥੇ ਸਮੇਂ ਨੂੰ ਅੱਧਾ ਕਰ ਲਿਆ ਹੈ, ਜਿੱਥੇ ਸਾਨੂੰ ਉਮੀਦ ਸੀ ਵੈਕਸੀਨ 2022 ਦੇ ਅੰਤ ਤੱਕ ਤਿਆਰ ਹੋਵੇਗੀ, ਹੁਣ ਅਸੀਂ ਉਮੀਦ ਕਰ ਰਹੇ ਹਾਂ ਕਿ ਇਹ 2021 ਵਿੱਚ ਮਿਲ ਜਾਵੇਗੀ।"
'ਇੱਕ ਕੇਕ ਬਣਾਉਣ ਵਾਂਗ'
ਮੈਥਿਯੂ ਡਚਰਜ਼ ਨੇ ਹਾਲੇ ਗਰਮੀ ਦੀਆਂ ਛੁੱਟੀਆਂ ਲੈਣੀਆਂ ਹਨ ਕਿਉਂਕਿ ਉਹ ਜਾਣਦੇ ਹਨ ਉਹਨਾਂ ਦੀ ਟੀਮ ਓਕਸਫ਼ੋਰਡ ਯੂਨੀਵਰਸਿਟੀ ਵੱਲੋਂ ਬਣਾਈ ਗਈ ਵੈਕਸੀਨ ਤਿਆਰ ਕਰ ਸਕਦੀ ਹੈ।
ਉਨ੍ਹਾਂ ਨੇ ਓਕਸਫ਼ੋਰਡ ਦੇ ਹੇਠਲੇ ਪਾਸੇ ਜਾਂਦੀ ਸੜਕ 'ਤੇ ਸਥਿੱਤ ਜੈਨਰ ਇੰਸਟੀਚਿਊਟ ਨਾਲ ਲਗਾਤਾਰ ਸੰਪਰਕ ਬਣਾਇਆ ਹੋਇਆ ਹੈ।
ਉਹ ਕਹਿੰਦੇ ਹਨ, ਇਹ ਇੱਕ ਵੱਡੀ ਜ਼ਿੰਮੇਵਾਰੀ ਹੈ।

ਇਹ ਵੀ ਪੜ੍ਹੋ:
ਉਨ੍ਹਾਂ ਅੱਗੇ ਕਿਹਾ, "ਅਜਿਹੇ ਟੀਕਿਆਂ ਨੂੰ ਤੇਜ਼ੀ ਅਤੇ ਕਾਰਗਰ ਤਰੀਕੇ ਨਾਲ ਬਣਾਉਣਾ ਬਹੁਤ ਹੀ ਮਹੱਤਵਪੂਰਨ ਹੈ, ਨਾ ਸਿਰਫ਼ ਦੇਸ ਲਈ ਬਲਕਿ ਪੂਰੀ ਦੁਨੀਆਂ ਲਈ।"
"ਜੇ ਦੱਸਣਾ ਹੋਵੇ ਇਹ ਕਿਸ ਤਰ੍ਹਾਂ ਹੈ, ਤਾਂ ਇਹ ਘਰ ਵਿੱਚ ਕੇਕ ਬਣਾਉਣ ਵਰਗਾ ਹੈ। ਤੁਸੀਂ ਇੱਕ ਚੰਗਾ ਕੇਕ ਬਣਾਉਣ ਲਈ ਕਈ ਘੰਟੇ ਲਗਾ ਦਿੰਦੇ ਹੋ ਅਤੇ ਹੁਣ ਤੁਸੀਂ 70 ਮਿਲੀਅਨ ਲੋਕਾਂ ਲਈ ਕੇਕ ਬਣਾਉਣੇ ਹਨ ਅਤੇ ਸਾਰੇ ਹੀ ਚੰਗੇ ਹੋਣੇ ਚਾਹੀਦੇ ਹਨ, ਇਸ ਤਰ੍ਹਾਂ ਇਹ ਬਹੁਤ ਚੁਣੌਤੀਆਂ ਭਰਿਆ ਹੈ।"

ਤਸਵੀਰ ਸਰੋਤ, Reuters
ਓਕਸਫੋਰਡ ਯੂਨੀਵਰਸਿਟੀ ਨੂੰ ਪਹਿਲਾਂ ਹੀ ਟੀਕਾ ਬਣਾਉਣ ਲਈ ਅਸਥਾਈ ਲੈੱਬ ਲਈ ਜਗ੍ਹਾ ਲੈਣੀ ਪੈ ਗਈ ਹੈ, ਇੱਥੋਂ ਤੱਕ ਕਿ ਇਸਦੀ ਵਰਤੋਂ ਦੇ ਵਿਸ਼ਵਵਿਆਪੀ ਨਤੀਜੇ ਜਾਣਨ ਤੋਂ ਵੀ ਪਹਿਲਾਂ।
ਅਖ਼ੀਰ ਤਾਂ ਮਨੁੱਖ ਨੂੰ ਕੋਵਿਡ-19 ਦੇ ਵੱਖ-ਵੱਖ ਤਰ੍ਹਾਂ ਦੇ ਅਰਬਾਂ ਟੀਕੇ ਚਾਹੀਦੇ ਹਨ। ਉਨ੍ਹਾਂ ਦਾ ਉਤਪਾਦ ਕਰਨਾ, ਪੂਰੀ ਦੁਨੀਆਂ ਵਿੱਚ ਵੰਡਣ ਅਤੇ ਇਸ ਸਭ ਕੁਝ ਦਾ ਪ੍ਰਬੰਧ ਕਰਨਾ ਹੋਵੇਗਾ।
ਕੌਮਾਂਤਰੀ ਵੈਕਸੀਨ ਗਠਜੋੜ- ਗੈਵੀ- ਨੇ ਦੇਸਾਂ ਨੂੰ ਅਪੀਲ ਕੀਤੀ ਹੈ ਕਿ ਹੁਣ ਟੀਕਾ ਬਜ਼ਾਰ ਵਿੱਚ ਲਿਆਉਣ ਬਾਰੇ ਵਿਚਾਰਣ।
ਪਰ ਕੌਮਾਂਤਰੀ ਪੱਧਰ 'ਤੇ ਸਹਿਮਤੀ ਮਿਲਣਾ ਇੰਨਾਂ ਸੌਖਾ ਨਹੀਂ ਕਿਉਂਕਿ ਅਮੀਰ ਮੁਲਕ ਪਹਿਲਾਂ ਹੀ ਟੀਕਾ ਉਤਪਾਦ ਕਰਨ ਵਾਲੀਆਂ ਕੰਪਨੀਆਂ ਨਾਲ ਸਾਂਝ ਬਣਾ ਰਹੇ ਹਨ ਤਾਂ ਕਿ ਜਦੋਂ ਹੀ ਚਮਤਕਾਰੀ ਟੀਕਾ ਹੋਂਦ ਵਿੱਚ ਆਏ ਇਸਦੀ ਸਪਲਾਈ ਉਨ੍ਹਾਂ ਦੇਸਾਂ ਨੂੰ ਪਹਿਲ ਦੇ ਅਧਾਰ 'ਤੇ ਹੋਵੇ।
ਨਿੱਜੀ-ਹਿੱਤ 'ਤੇ ਉੱਪਰ ਉੱਠਣ ਦੀ ਲੋੜ
ਸੇਠ ਬਰਕਲੇ, ਗੈਵੀ ਦੇ ਸੀਈਓ ਕਹਿੰਦੇ ਹਨ, ਸਭ ਤੋਂ ਵੱਡੀ ਸਮੱਸਿਆ ਜਿਸਦਾ ਉਹ ਸਾਹਮਣਾ ਕਰ ਰਹੇ ਹਨ, "ਟੀਕੇ ਦੇ ਰਾਸ਼ਟਰਵਾਦ ਦੀ ਹੈ।"
ਉਹ ਕਹਿੰਦੇ ਹਨ, "ਮੈਨੂੰ ਲੱਗਦਾ ਹੈ, ਸਾਨੂੰ ਚਾਹੀਦਾ ਹੈ ਸਾਰੇ ਦੇਸ ਇਸ ਬਾਰੇ ਵਿਸ਼ਵ ਪੱਧਰ 'ਤੇ ਇੱਕ ਮਨ ਨਾਲ ਸੋਚਣ, ਇਹ ਸਿਰਫ਼ ਸਹੀ ਤਰੀਕਾ ਹੀ ਨਹੀਂ ਬਲਕਿ ਇਹ ਸਭ ਦੇ ਹਿੱਤ ਵਿੱਚ ਵੀ ਹੈ।"

ਇਹ ਵੀ ਪੜ੍ਹੋ:

"ਜੇਕਰ ਹੋਰ ਦੇਸਾਂ ਵਿੱਚ ਵਾਇਰਸ ਦੀ ਪਕੜ ਬਣੀ ਹੋਈ ਹੈ ਤਾਂ ਤੁਸੀਂ ਵੀ ਉਨ੍ਹਾਂ ਨਾਲ ਵਪਾਰ, ਸਫ਼ਰ ਜਾਂ ਫ਼ਿਰ ਲੋਕਾਂ ਦਾ ਆਉਣ ਜਾਣ ਨਹੀਂ ਹੋ ਸਕਦਾ। ਸਾਨੂੰ ਇਹ ਮਨ ਬਣਾਉਣਾ ਪਵੇਗਾ ਕਿ ਜਦ ਤੱਕ ਸਾਰੇ ਸੁਰੱਖਿਅਤ ਨਹੀਂ, ਅਸੀਂ ਵੀ ਸੁਰੱਖਿਅਤ ਨਹੀਂ ਹਾਂ।"
ਗਤੀਸ਼ੀਲ ਦੇਸਾਂ ਨੂੰ ਸਹੀ ਟੀਕਾ ਮੁਹੱਈਆ ਕਰਵਾਉਣ ਦੇ ਨਾਲ-ਨਾਲ, ਬਰਕਲੇ ਨੂੰ ਟੀਕਾ ਬਜ਼ਾਰ ਵਿੱਚ ਲਿਆਉਣ ਤੋਂ ਪਹਿਲਾਂ ਹੋਰ ਗੁੰਝਲਦਾਰ ਪੱਖਾਂ ਬਾਰੇ ਵੀ ਸੋਚਣਾ ਪਵੇਗਾ।

ਤਸਵੀਰ ਸਰੋਤ, Getty Images
ਜਿਵੇਂ ਕਿ ਕੀ ਦੁਨੀਆਂ ਭਰ ਵਿੱਚ ਇਸ ਨੂੰ ਪਹੁੰਚਾਉਣ ਲਈ ਲੋੜੀਂਦੀਂਆ ਕੱਚ ਦੀਆਂ ਸ਼ੀਸ਼ੀਆਂ ਹਨ? ਮੈਡੀਕਲ ਖੇਤਰ ਵਿੱਚ ਚਾਹੀਦੇ ਕੱਚ ਦੇ ਉਤਪਾਦ ਨੂੰ ਲੈ ਕੇ ਕਈ ਅੜਿੱਕੇ ਹੋਣ ਦੀਆਂ ਰਿਪੋਰਟਾਂ ਹਨ।
ਬਰਕਲੇ ਮੰਨਦੇ ਹਨ ਕਿ ਉਹ ਚਿੰਤਤ ਹਨ। ਉਨ੍ਹਾਂ ਕਿਹਾ, "ਅਸੀਂ ਇਸ ਲਈ ਫ਼ਿਕਰਮੰਦ ਹਾਂ, ਇਸ ਲਈ ਅਸੀਂ ਕਦਮ ਚੁੱਕੇ ਅਤੇ ਪਹਿਲਾਂ ਦੀ ਦੋ ਅਰਬ ਖੁਰਾਕਾਂ ਲਈ ਚਾਹੀਦੀਆਂ ਸ਼ੀਸ਼ੀਆਂ ਖਰੀਦ ਲਈਆਂ ਹਨ। ਸਾਨੂੰ ਉਮੀਦ ਹੈ ਕਿ ਦਵਾਈ ਦੀਆਂ ਇੰਨੀਆਂ ਖੁਰਾਕਾਂ ਅਸੀਂ 2021 ਦੇ ਅੰਤ ਤੱਕ ਬਣਾ ਲਵਾਂਗੇ।"
ਜੇ ਕੱਚ ਦੀਆਂ ਸ਼ੀਸ਼ੀਆਂ ਦੀ ਸਮੱਸਿਆ ਵੱਡੀ ਹੈ ਤਾਂ ਫ਼ਰਿੱਜਾਂ ਦਾ ਉਪਲੱਬਧ ਹੋਣਾ ਵੀ ਉੰਨੀ ਹੀ ਅਹਿਮ ਦਿੱਕਤ ਹੈ ਕਿਉਂਕਿ ਜ਼ਿਆਦਾਤਰ ਟੀਕਿਆਂ ਨੂੰ ਘੱਟ ਤਾਪਮਾਨ 'ਤੇ ਰੱਖਣਾ ਪੈਂਦਾ ਹੈ।
Sorry, your browser cannot display this map
ਟੀਕੇ ਨੂੰ ਠੰਡਾ ਰੱਖਣਾ
ਬਰਮਿੰਘਮ ਯੂਨੀਵਰਸਿਟੀ ਵਿੱਚ ਕੋਲਡ ਚੇਨ ਲੋਜੀਸਟਿਕਸ ਦੇ ਪ੍ਰੋਫੈਸਰ ਟੌਬੀ ਪੀਟਰਜ਼ ਜੋ ਗੈਵੀ ਵਰਗੀਆਂ ਸੰਸਥਾਵਾਂ ਨਾਲ ਕਮ ਕਰ ਰਹੇ ਹਨ ਕਿ ਕਿਵੇਂ ਗਤੀਸ਼ੀਲ ਦੇਸਾਂ ਵਿੱਚ ਫ਼ਰਿੱਜਾਂ ਦੀ ਗਿਣਤੀ ਵਧਾਈ ਜਾ ਸਕਦੀ ਹੈ।
ਉਹ ਕਹਿੰਦੇ ਹਨ, "ਇਹ ਸਿਰਫ਼ ਟੀਕੇ ਲਈ ਫ਼ਰਿੱਜ ਨਹੀਂ, ਇਸ ਵਿੱਚ ਹੋਰ ਵੀ ਬਹੁਤ ਚੀਜ਼ਾਂ ਹਨ ਜਿਵੇਂ ਕਿ ਜਹਾਜ ਰਾਹੀਂ ਟੀਕਾ ਇੱਕ ਥਾਂ ਤੋਂ ਦੂਜੀ ਥਾਂ ਤੱਕ ਪਹੁੰਚਾਉਣ ਲਈ ਚਾਹੀਦੇ ਪੈਲੇਟਸ, ਇਸ ਨੂੰ ਸਥਾਨਕ ਦੁਕਾਨਾਂ ਤੱਕ ਪਹੁੰਚਾਉਣਾ ਅਤੇ ਉਹ ਲੋਕ ਜੋ ਇਸਨੂੰ ਲੋਕਾਂ ਤੱਕ ਪਹੁੰਚਾਉਗੇ। ਇਹ ਸਭ ਕੰਮ ਬਿਨਾ ਰੁਕਾਵਟ ਦੇ ਹੋਣਾ ਚਾਹੀਦਾ ਹੈ।

ਤਸਵੀਰ ਸਰੋਤ, Getty Images
ਪ੍ਰੋਫੈੱਸਰ ਪੀਟਰਜ਼ ਕੌਮਾਂਤਰੀ ਪੱਧਰ 'ਤੇ ਭੋਜਨ ਅਤੇ ਪੀਣ ਵਾਲੇ ਪਦਾਰਥ ਮੁਹੱਈਆ ਕਰਵਾਉਣ ਵਾਲੀਆਂ ਕੰਪਨੀਆਂ ਨਾਲ ਗੱਲ ਕਰ ਰਹੇ ਹਨ ਤਾਂ ਜੋਂ ਇਸ ਵਿਸ਼ਾਲ ਪ੍ਰੋਜੈਕਟ ਲਈ ਉਨ੍ਹਾਂ ਦੀਆਂ ਕੋਲਡ ਸਟੋਰੇਜ਼ ਥਾਵਾਂ ਉਧਾਰ ਲੈ ਸਕਣ।
ਟੀਕੇ ਨੂੰ ਦੁਨੀਆਂ ਭਰ ਵਿੱਚ ਸਹੀ ਤਰੀਕੇ ਨਾਲ ਉਪਲੱਬਧ ਕਰਵਾਏ ਜਾਣ ਲਈ, ਦੇਸਾਂ ਨੂੰ ਉਨ੍ਹਾਂ ਦੀ ਆਬਾਦੀ ਦੇ ਅਧਾਰ 'ਤੇ ਅਹਿਮੀਅਤ ਦੇਣ ਬਾਰੇ ਕੰਮ ਕਰਨਾ ਹੋਵੇਗਾ।
ਕਤਾਰ ਵਿੱਚ ਪਹਿਲਾਂ ਕੌਣ ਹੈ?
ਡਾਕਟਰ ਚਾਰਲੇ ਵੈਲਕਰ, ਵੈਕਸੀਨ ਬਣਾਉਣ ਵਾਲੀ ਯੂਕੇ ਵੈੱਲਕਮ ਟਰਸਟ ਦੇ ਮੁੱਖੀ ਕਹਿੰਦੇ ਹਨ, ਦੇਸ ਕੁਝ ਸਵਾਲ ਪੁੱਛਣਗੇ।
"ਕਿਸ ਨੂੰ ਟੀਕਾ ਚਾਹੀਦਾ ਹੈ? ਸਭ ਤੋਂ ਵੱਧ ਖ਼ਤਰੇ ਵਿੱਚ ਕਿਹੜੇ ਗ਼ਰੁੱਪ ਹਨ? ਅਤੇ ਸਭ ਤੋਂ ਵੱਧ ਅਹਿਮੀਅਤ ਕਿੰਨਾਂ ਦੀ ਹੈ? ਕਿਉਂਕਿ ਅਸੀਂ ਇਸ ਬਾਰੇ ਪੂਰੀ ਤਰ੍ਹਾਂ ਜਾਣਦੇ ਹਾਂ ਕਿ ਸ਼ੁਰੂਆਤ ਵਿੱਚ ਟੀਕੇ ਦੀ ਮੰਗ ਸਪਲਾਈ ਨਾਲੋਂ ਵੱਧ ਹੋਣ ਵਾਲੀ ਹੈ ਇਸ ਲਈ ਸਾਨੂੰ ਚੋਣ ਕਰਨ ਬਾਰੇ ਸੋਚਣਾ ਪਏਗਾ।"
ਇਥੋਂ ਤੱਕ ਕਿ ਅਸਲ ਟੀਕਾਕਰਨ ਕਰਨਾ ਵੀ ਔਖਾ ਕੰਮ ਹੋਵੇਗਾ।
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਜਿਵੇਂ ਕਿ ਯੂਕੇ ਵਿੱਚ ਵਿਚਾਰਿਆ ਜਾ ਰਿਹਾ ਹੈ ਚੋਣ ਬੂਥਾਂ ਦੇ ਨੈੱਟਵਰਕ ਜ਼ਰੀਏ ਸਾਰੇ ਲੋਕਾਂ ਤੱਕ ਪਹੁੰਚ ਕੀਤੀ ਜਾਵੇਗੀ। ਪਰ ਗਰੀਬ ਮੁਲਕਾਂ ਵਿੱਚ ਤਾਂ ਹੋਰ ਵੀ ਮੁਸ਼ਕਿਲ ਹੋਵੇਗੀ।
ਡਾਕਟਰ ਵੈਲਕਰ ਮਜ਼ਬੂਤ ਸਿਹਤ ਪ੍ਰਣਾਲੀ ਨੂੰ ਇੱਕੋਇੱਕ ਹੱਲ ਮੰਨਦੇ ਹਨ, ਜਿਸ ਵਿੱਚ ਤਕਨੀਕੀ ਪੱਖ ਤੋਂ ਮਾਹਰ ਸਿਹਤ ਕਰਮਚਾਰੀ ਹੋਣ ਜੋ ਟਾਰਗੈਟ ਗਰੁਪਸ ਤੱਕ ਪਹੁੰਚ ਕਰ ਸਕਣ।
ਸਾਰੇ ਵਿਗਿਆਨੀ ਇਹ ਉਮੀਦ ਕਰਦੇ ਹਨ ਕਿ ਕਿਸੇ ਨਾ ਕਿਸੇ ਟੀਕੇ ਦੀ ਖੋਜ ਹੋਵੇਗੀ।
ਪਰ ਉਨ੍ਹਾਂ ਵਿੱਚੋਂ ਜ਼ਿਆਦਾਤਰ ਕਹਿੰਦੇ ਹਨ ਕਿ ਉਹ ਇਹ ਸੋਚਦੇ ਰਹਿੰਦੇ ਹਨ ਕਿ ਇੰਨੇ ਵੱਡੇ ਪੱਧਰ 'ਤੇ ਅਰਬਾਂ ਲੋਕਾਂ ਤੱਕ ਟੀਕੇ ਨੂੰ ਪਹੁੰਚਾਉਣ ਲਈ ਕੀ ਕੀਤਾ ਜਾਵੇ।


ਇਹ ਵੀਡੀਓ ਵੀ ਦੇਖੋ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 4












