33 ਟਰੱਕ ਡਰਾਈਵਰਾਂ ਨੂੰ ਕਤਲ ਕਰਨ ਵਾਲਾ ਆਖ਼ਰ ਪੁਲਿਸ ਅੜਿੱਕੇ

ਹਿਰਾਸਤ

ਤਸਵੀਰ ਸਰੋਤ, D-Keine/Getty Images

ਤਸਵੀਰ ਕੈਪਸ਼ਨ, ਆਦੇਸ਼ ਖਾਮਰਾ ਨੇ ਪਿਛਲੇ 9 ਸਾਲਾਂ ਵਿੱਚ 33 ਕਤਲ ਕਬੂਲ ਕੀਤੇ ਹਨ। (ਸੰਕੇਤਕ ਤਸਵੀਰ)
    • ਲੇਖਕ, ਸ਼ੁਰੈਹ ਨਿਆਜ਼ੀ
    • ਰੋਲ, ਭੋਪਾਲ ਤੋਂ, ਬੀਬੀਸੀ ਲਈ

ਭੋਪਾਲ ਪੁਲਿਸ ਨੇ ਇੱਕ ਅਜਿਹੇ ਸ਼ਖ਼ਸ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਦਾ ਦਾਅਵਾ ਹੈ ਕਿ ਉਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ 33 ਲੋਕਾਂ ਦਾ ਕਤਲ ਕੀਤਾ ਹੈ।

ਇਹ ਮੁਲਜ਼ਮ ਸਿਰਫ਼ ਟਰੱਕ ਡਰਾਈਵਰਾਂ ਅਤੇ ਕਲੀਨਰਾਂ ਦੇ ਹੀ ਕਤਲ ਕਰਦਾ ਸੀ। ਇਹ ਵਿਅਕਤੀ ਹਰ ਦਿਨ ਨਵੇਂ-ਨਵੇਂ ਖੁਲਾਸੇ ਕਰ ਰਿਹਾ ਹੈ ਅਤੇ ਪੁਲਿਸ ਦਾ ਮੰਨਣਾ ਹੈ ਕਿ ਇਹ ਵਿਅਕਤੀ ਅੱਗੇ ਵੀ ਬਹੁਤ ਸਾਰੇ ਭੇਤ ਖੋਲ੍ਹ ਸਕਦਾ ਹੈ।

ਪੁਲਿਸ ਨੇ ਦੱਸਿਆ ਹੈ ਕਿ ਮੁੱਖ ਮੁਲਜ਼ਮ 48 ਸਾਲ ਹੈ ਆਦੇਸ਼ ਖਾਮਰਾ ਹੈ। ਜਿਸ ਨੇ ਪਿਛਲੇ 9 ਸਾਲਾਂ ਵਿੱਚ 33 ਕਤਲ ਕਰਨ ਦਾ ਗੁਨਾਹ ਕਬੂਲ ਕੀਤਾ ਹੈ। ਟਰੱਕ ਡਰਾਈਵਰਾਂ ਦਾ ਕਤਲ ਕਰਕੇ ਇਹ ਲੋਕ ਉਸ ਵਿੱਚ ਪਏ ਸਾਮਾਨ ਨੂੰ ਲੁੱਟ ਲੈਂਦੇ ਸਨ।

ਭੋਪਾਲ ਦੇ ਡੀਆਈਜੀ ਧਰਮਿੰਦਰ ਚੌਧਰੀ ਨੇ ਦੱਸਿਆ, "ਆਦੇਸ਼ ਖਾਮਰਾ ਅਤੇ ਉਨ੍ਹਾਂ ਦੇ ਗੈਂਗ ਨੇ ਹੁਣ ਤੱਕ 33 ਕਤਲ ਕਬੂਲੇ ਹਨ। ਜਿਨ੍ਹਾਂ ਵਿੱਚ ਜ਼ਿਆਦਾਤਰ ਕੇਸਾਂ ਦੀ ਤਸਦੀਕ ਹੋ ਗਈ ਹੈ ਅਤੇ ਲਗਾਤਾਰ ਅਸੀਂ ਜਾਂਚ ਕਰ ਰਹੇ ਹਾਂ। ਇਸ ਗੈਂਗ ਦਾ ਨੇੜਲੇ 5-6 ਸੂਬਿਆਂ ਦਾ ਸੰਬੰਧ ਹੈ। ਅਸੀਂ ਇਸ ਮਾਮਲੇ ਦੇ ਹਰੇਕ ਪਹਿਲੂ 'ਤੇ ਜਾਂਚ ਕਰ ਰਹੇ ਹਾਂ।"

ਹ ਵੀ ਪੜ੍ਹੋ:

ਪੁਲਿਸ ਨੇ ਦੱਸਿਆ ਕਿ ਇਹ ਲੋਕ ਹਾਈਵੇਅ 'ਤੇ ਟਰੱਕ ਦੇ ਡਰਾਈਵਰਾਂ ਨਾਲ ਦੋਸਤੀ ਕਰ ਲੈਂਦੇ ਸਨ ਅਤੇ ਉਨ੍ਹਾਂ ਨੂੰ ਨਸ਼ੇ ਦੀਆਂ ਗੋਲੀਆਂ ਦੇ ਕੇ ਬੇਹੋਸ਼ ਕਰ ਦਿੰਦੇ ਸਨ। ਉਸ ਤੋਂ ਬਾਅਦ ਡਰਾਈਵਰ ਅਤੇ ਕਲੀਨਰਾਂ ਦਾ ਕਤਲ ਕਰਕੇ ਟਰੱਕ ਨੂੰ ਲੈ ਕੇ ਭੱਜ ਜਾਂਦੇ ਸਨ ਅਤੇ ਉਸ ਵਿੱਚ ਪਏ ਸਾਮਾਨ ਨੂੰ ਵੇਚ ਦਿੰਦੇ ਸਨ।

ਪੰਜਾਬ ਪੁਲਿਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇਸ ਮਹੀਨੇ ਭੋਪਾਲ ਪੁਲਿਸ ਨੂੰ ਇੱਕ ਲਾਸ਼ ਮਿਲੀ ਜੋ ਔਬੇਦੁੱਲਾਹਗੰਜ ਦੇ ਰਹਿਣ ਵਾਲੇ 25 ਸਾਲ ਦੇ ਮਾਖਨ ਸਿੰਘ ਦੀ ਸੀ। (ਸੰਕੇਤਕ ਤਸਵੀਰ)

ਧਰਮਿੰਦਰ ਚੌਧਰੀ ਨੇ ਦੱਸਿਆ, "ਇਨ੍ਹਾਂ ਲੋਕਾਂ ਨੇ ਮੱਧ ਪ੍ਰਦੇਸ਼ ਦੇ ਨਾਲ ਹੀ ਦੂਜੇ ਸੂਬੇ 'ਚ ਵੀ ਟਰੱਕ ਡਰਾਈਵਰਾਂ ਦੇ ਕਤਲ ਸਵੀਕਾਰ ਕਰ ਲਏ ਹਨ। ਉਨ੍ਹਾਂ ਨੇ ਮਹਾਰਾਸ਼ਟਰ, ਓਡੀਸ਼ਾ ਅਤੇ ਛੱਤੀਸਗੜ੍ਹ 'ਚ ਵੀ ਕਈ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਹੈ।"

ਇਸ ਮਹੀਨੇ ਦੀ 15 ਤਾਰੀਖ਼ ਨੂੰ ਭੋਪਾਲ ਪੁਲਿਸ ਨੂੰ ਇੱਕ ਲਾਸ਼ ਮਿਲੀ, ਜੋ ਔਬੇਦੁੱਲਾਹਗੰਜ ਦੇ ਰਹਿਣ ਵਾਲੇ 25 ਸਾਲ ਦੇ ਮਾਖਨ ਸਿੰਘ ਦੀ ਸੀ। ਪੁਲਿਸ ਦੋਸ਼ੀ ਦੀ ਭਾਲ 'ਚ ਲੱਗ ਗਈ ਹੈ।

ਉਸ ਦੀ ਲਾਸ਼ ਭੋਪਾਲ ਨੇੜਲੇ ਇੰਡਸਟ੍ਰੀਅਲ ਏਰੀਆ ਮੰਡਦੀਪ ਨਾਲ ਲੋਹੇ ਦੇ ਸਰੀਏ ਵਾਲੇ ਟਰੱਕ 'ਚੋਂ ਮਿਲੀ। ਮ੍ਰਿਤਕ ਲਾਵਾਰਿਸ ਹਾਲਤ ਵਿੱਚ ਭੋਪਾਲ 'ਚ ਮਿਲ ਗਿਆ ਪਰ ਡਰਾਈਵਰ ਦਾ ਕਤਲ ਕਿਸ ਨੇ ਕੀਤਾ ਸੀ ਇਹ ਪਤਾ ਨਹੀਂ ਲੱਗ ਸਕਿਆ।

ਇਹ ਵੀ ਪੜ੍ਹੋ:

ਪੁਲਿਸ ਨੇ ਇਸ ਮਾਮਲੇ ਵਿੱਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ। ਉਸ ਕੋਲੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਦੂਜਿਆਂ ਲੋਕਾਂ ਦੇ ਨਾਮ ਦੱਸੇ।

ਇਸ ਤੋਂ ਬਾਅਦ ਕੁਝ ਹੋਰ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ ਅਤੇ ਉਨ੍ਹਾਂ ਕੋਲੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ। ਉਨ੍ਹਾਂ ਨੇ ਕਈ ਭੇਤ ਦੱਸੇ।

ਪੁਲਿਸ ਨੇ ਇਸ ਮਾਮਲੇ ਵਿੱਚ 9 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਕੌਣ ਹੈ ਆਦੇਸ਼ ਖਾਮਰਾ

ਆਦੇਸ਼ ਖਾਮਰਾ ਨੂੰ ਉਸ ਦੇ ਸਾਥੀਆਂ ਦੀ ਨਿਸ਼ਾਨਦੇਹੀ 'ਤੇ ਉੱਤਰ ਪ੍ਰਦੇਸ਼ ਦੇ ਸੁਲਤਾਨਪੁਰ ਦੇ ਜੰਗਲਾਂ 'ਚ ਭੋਪਾਲ ਪੁਲਿਸ ਨੇ ਪਿਛਲੇ ਹਫ਼ਤੇ ਗ੍ਰਿਫ਼ਤਾਰ ਕੀਤਾ ਸੀ। ਆਦੇਸ਼ ਖਾਮਰਾ ਨਾਲ ਪੁੱਛਗਿੱਛ ਤੋਂ ਬਾਅਦ ਪਤਾ ਲੱਗਾ ਕਿ ਉਹ ਕਿੰਨਾ ਵੱਡਾ ਅਪਰਾਧੀ ਹੈ।

Trucker Strike, India,

ਤਸਵੀਰ ਸਰੋਤ, AFP/GETTY IMAGES

ਤਸਵੀਰ ਕੈਪਸ਼ਨ, ਇਨ੍ਹਾਂ ਦੀ ਖ਼ਾਸ ਗੱਲ ਇਹ ਸੀ ਕਿ ਇਹ ਟਾਟਾ ਦੇ 12 ਜਾਂ 14 ਟਾਇਰਾਂ ਵਾਲੇ ਟਰੱਕਾਂ ਨੂੰ ਹੀ ਨਿਸ਼ਾਨਾ ਬਣਾਉਂਦੇ ਸਨ।

ਆਦੇਸ਼ ਖਾਮਰਾ ਪੇਸ਼ੇ ਤੋਂ ਦਰਜੀ ਹੈ, ਭੋਪਾਲ ਤੋਂ ਬਾਹਰ ਮੰਡੀਦੀਪ ਇਲਾਕੇ ਦੀ ਮੁੱਖ ਮਾਰਕੀਟ ਵਿੱਚ ਉਸ ਦੀ ਦੁਕਾਨ ਹੈ। ਉਸ ਦੀਆਂ ਤਿੰਨ ਧੀਆਂ ਅਤੇ ਇੱਕ ਪੁੱਤਰ ਹੈ। ਉਸ ਦਾ ਇਲਾਕੇ ਵਿੱਚ ਕਾਫੀ ਨਾਮ ਸੀ।

ਪਰ ਦਿਨ ਵੇਲੇ ਜਿਸ ਨੂੰ ਮੰਡੀਦੀਪ ਦੇ ਲੋਕ ਵਧੀਆ ਦਰਜੀ ਮੰਨਦੇ ਸੀ, ਉਹ ਰਾਤ ਵੇਲੇ ਖ਼ਤਰਨਾਕ ਅਪਰਾਧੀ ਬਣ ਜਾਂਦਾ ਸੀ।

ਪੁਲਿਸ ਮੁਤਾਬਕ ਪੂਰੇ ਮਾਮਲੇ 2010 ਤੋਂ ਸ਼ੁਰੂ ਹੋਏ ਸਨ। ਮਹਾਰਾਸ਼ਟਰ ਦੇ ਅਮਰਾਵਤੀ ਅਤੇ ਨਾਸਿਕ 'ਚ ਦੋ ਵਾਰਦਾਤਾਂ 'ਚ ਟਰੱਕ ਡਰਾਈਵਰਾਂ ਦਾ ਕਤਲ ਹੋਇਆ ਸੀ।

ਇਸ ਤੋਂ ਬਾਅਦ ਮੱਧ ਪ੍ਰਦੇਸ਼ 'ਚ ਅਜਿਹੇ ਕਈ ਮਾਮਲੇ ਸਾਹਮਣੇ ਆਏ। ਇਸ ਤਰ੍ਹਾਂ ਦੀਆਂ ਵਾਰਦਾਤਾਂ ਦੂਜੇ ਸੂਬਿਆਂ ਵਿੱਚ ਹੋਈਆਂ। ਕਤਲ ਟਰੱਕ ਡਰਾਈਵਰਾਂ ਦੇ ਹੀ ਹੁੰਦੇ ਸਨ। ਕਤਲ ਨੂੰ ਅੰਜ਼ਾਮ ਆਦੇਸ਼ ਖਾਮਰਾ ਹੀ ਦਿੰਦਾ ਸੀ।

ਪੁਲਿਸ ਮੁਤਾਬਕ ਖਾਮਰਾ ਇਸ ਪੇਸ਼ੇ ਵਿੱਚ ਉਦੋਂ ਆਇਆ ਜਦੋਂ ਕਿਸੇ ਰਾਹੀਂ ਉਸ ਦੀ ਮੁਲਾਕਾਤ ਇੱਕ ਵਿਅਕਤੀ ਨਾਲ ਹੋਈ, ਜਿਸ ਨੇ ਉਸ ਨੂੰ ਕਿਹਾ ਸੀ ਜੇਕਰ ਵੱਧ ਪੈਸੇ ਕਮਾਉਣੇ ਹੋਣ ਤਾਂ ਉਸ ਨੂੰ ਮਿਲੇ।

ਕੁਝ ਸਮੇਂ ਬਾਅਦ ਆਦੇਸ਼ ਦੇ ਬੇਟੇ ਦਾ ਐਕਸੀਡੈਂਟ ਹੋ ਗਿਆ ਅਤੇ ਉਸ ਨੂੰ ਪੈਸਿਆਂ ਦੀ ਲੋੜ ਪਈ, ਜਿਸ ਤੋਂ ਬਾਅਦ ਉਸ ਨੇ ਉਸੇ ਵਿਅਕਤੀ ਨਾਲ ਸੰਪਰਕ ਬਣਾਇਆ ਤੇ ਇਸ ਕੰਮ ਵਿੱਚ ਪੈ ਗਿਆ।

ਪਰ ਇਸ ਸਾਲ ਜਨਵਰੀ ਵਿੱਚ ਉਸ ਨੇ ਇਹ ਕੰਮ ਆਪਣੇ ਲਈ ਹੀ ਕਰਨਾ ਸ਼ੁਰੂ ਕਰ ਦਿੱਤਾ ਸੀ। ਆਦੇਸ਼ ਦੇ ਨਾਲ ਜੈਕਰਨ ਵੀ ਗ੍ਰਿਫ਼ਤਾਰ ਹਨ, ਜੋ ਉਨ੍ਹਾਂ ਦੇ ਨਾਲ ਵਾਰਦਾਤਾਂ ਨੂੰ ਅੰਜ਼ਾਮ ਦਿੰਦਾ ਸੀ।

ਇਨ੍ਹਾਂ ਦੀ ਖ਼ਾਸ ਗੱਲ ਇਹ ਸੀ ਕਿ ਇਹ ਟਾਟਾ ਦੇ 12 ਜਾਂ 14 ਟਾਇਰਾਂ ਵਾਲੇ ਟਰੱਕਾਂ ਨੂੰ ਹੀ ਨਿਸ਼ਾਨਾ ਬਣਾਉਂਦੇ ਸਨ। ਇਸ ਦਾ ਕਾਰਨ ਇਹ ਸੀ ਕਿ ਇਸ ਦੀ ਕੀਮਤ ਇਨ੍ਹਾਂ ਨੂੰ ਵੱਧ ਮਿਲਦੀ ਸੀ।

ਉਹ ਟਰੱਕ ਉੱਤਰ ਪ੍ਰਦੇਸ਼ ਅਤੇ ਬਿਹਾਰ 'ਚ ਵਿਚੋਲਿਆਂ ਦੀ ਮਦਦ ਨਾਲ ਵੇਚੇ ਜਾਂਦੇ ਸਨ ਅਤੇ ਇਹ ਲੋਕ ਉਸ ਵਿੱਚ ਮੌਜੂਦ ਸਾਮਾਨ ਵੀ ਵੇਚ ਦਿੰਦੇ ਸਨ।

ਪੁਲਿਸ ਨੇ ਦੱਸਿਆ ਕਿ ਇਸ ਸਾਲ ਦੀ ਸ਼ੁਰੂਆਤ ਵਿੱਚ ਆਦੇਸ਼ ਦੀ ਮੁਲਾਕਾਤ ਜੈਕਰਨ ਨਾਲ ਹੋਈ ਸੀ, ਜਿਸ ਤੋਂ ਬਾਅਦ ਆਦੇਸ਼ ਨੇ ਆਪਣਾ ਖ਼ੁਦ ਦਾ ਗੈਂਗ ਤਿਆਰ ਕਰ ਲਿਆ ਸੀ।

Trucker Strike, India,

ਤਸਵੀਰ ਸਰੋਤ, STRDEL/GETTY IMAGES

ਤਸਵੀਰ ਕੈਪਸ਼ਨ, ਆਦੇਸ਼ ਦੀ ਖ਼ਾਸੀਅਤ ਇਹ ਸੀ ਕਿ ਹਰ ਕਤਲ ਤੋਂ ਬਾਅਦ ਕਿਸੇ ਕਿਸਮ ਦਾ ਕੋਈ ਸੁਰਾਗ਼ ਨਹੀਂ ਛੱਡਦਾ ਸੀ।

ਹਰ ਕਤਲ 'ਤੇ ਜੈਕਰਨ ਦੇ ਹਿੱਸੇ ਵਿੱਚ ਕਰੀਬ 30 ਹਜ਼ਾਰ ਰੁਪਏ ਆਉਂਦੇ। ਆਦੇਸ਼ ਦੀ ਖ਼ਾਸੀਅਤ ਇਹ ਸੀ ਕਿ ਹਰ ਕਤਲ ਤੋਂ ਬਾਅਦ ਕਿਸੇ ਕਿਸਮ ਦਾ ਕੋਈ ਸੁਰਾਗ਼ ਨਹੀਂ ਛੱਡਦਾ ਸੀ। ਸ਼ਾਇਦ ਇਸੇ ਕਾਰਨ ਹੀ ਇੰਨੇ ਸਾਲਾਂ ਤੱਕ ਪੁਲਿਸ ਤੋਂ ਬਚਿਆ ਰਿਹਾ।

ਹਰ ਕਤਲ ਤੋਂ ਬਾਅਦ ਉਹ ਫੋਨ ਅਤੇ ਸਿਮ ਵੀ ਬਦਲ ਲੈਂਦਾ ਸੀ। ਪੁਲਿਸ ਦੀ ਜਾਣਕਾਰੀ ਮੁਤਾਬਕ ਪੁਲਿਸ ਨੂੰ ਉਸ ਦੇ ਵੱਖ-ਵੱਖ ਮੋਬਾਈਲ ਫੋਨਾਂ ਦੇ ਆਈਐਮਈਆਈ ਨੰਬਰ ਮਿਲੇ ਹਨ, ਉਸ 'ਚ ਉਸ ਨੇ 50 ਤੋਂ ਵੱਧ ਸਿਮ ਕਾਰਡ ਵਰਤੇ ਹਨ।

ਆਦੇਸ਼ ਖਾਮਰਾ ਨੇ ਖ਼ੁਦ ਪੁਲਿਸ ਨੂੰ ਕਿਹਾ ਹੈ ਕਿ ਕਿਸੇ ਵੀ ਵਾਰਦਾਤ ਦੀ ਥਾਂ ਉਹ ਉਸ ਦੀ ਲੋਕੇਸ਼ਨ ਨਹੀਂ ਲੱਭ ਸਕੇਗੀ।

ਇੰਨੇ ਸਾਰੇ ਲੋਕਾਂ ਦੇ ਕਤਲ ਦੇ ਬਾਵਜੂਦ ਪੁਲਿਸ ਨੂੰ ਉਨ੍ਹਾਂ ਲੋਕਾਂ ਦੀ ਦਿਮਾਗ਼ੀ ਹਾਲਤ ਪੂਰੀ ਤਰ੍ਹਾਂ ਸੰਤੁਲਿਤ ਲੱਗ ਰਹੀ ਹੈ, ਡੀਆਈਜੀ ਧਰਮਿੰਦਰ ਚੌਧਰੀ ਨੇ ਕਿਹਾ, ਇਨ੍ਹਾਂ ਦੀ ਦਿਮਾਗ਼ੀ ਹਾਲਾਤ ਪੂਰੀ ਤਰ੍ਹਾਂ ਠੀਕ ਹੈ, ਉਸ ਨੂੰ ਕਿਸੇ ਵੀ ਤਰ੍ਹਾਂ ਅਸੰਤੁਲਿਤ ਨਹੀਂ ਕਿਹਾ ਜਾ ਸਕਦਾ।"

ਇਹ ਵੀ ਪੜ੍ਹੋ:

ਕਿਵੇਂ ਫੜਦੇ ਸੀ ਡਰਾਈਵਰ

ਆਦੇਸ਼ ਨੂੰ ਪਤਾ ਸੀ ਕਿ ਟਰੱਕ ਡਰਾਈਵਰ ਲੰਬੀ ਦੂਰੀ ਤੈਅ ਕਰਦੇ ਹਨ ਅਤੇ ਆਮ ਤੌਰ 'ਤੇ ਨਸ਼ੇ ਦੀ ਆਦੀ ਹੁੰਦੇ ਹਨ। ਇਸ ਕਰਕੇ ਹੀ ਉਹ ਇਨ੍ਹਾਂ ਨਾਲ ਦੋਸਤੀ ਕਰ ਲੈਂਦਾ ਸੀ ਅਤੇ ਫੇਰ ਉਨ੍ਹਾਂ ਦੇ ਨਾਲ ਨਸ਼ੇ ਲਈ ਜਾਂਦਾ ਸੀ।

ਨਸ਼ੇ ਵਿੱਚ ਆਉਣ ਤੋਂ ਬਾਅਦ ਉਹ ਡਰਾਈਵਰਾਂ ਦੀ ਸ਼ਰਾਬ 'ਚ ਖ਼ਾਸ ਕਿਸਮ ਦੀ ਨਸ਼ੇ ਦੀ ਦਵਾਈ ਮਿਲਾ ਦਿੰਦਾ ਸੀ। ਇਸ ਤੋਂ ਬਾਅਦ ਉਹ ਉਨ੍ਹਾਂ ਦਾ ਕਤਲ ਕਰ ਲੈਂਦਾ ਸੀ ਅਤੇ ਟਰੱਕ ਨੂੰ ਲੈ ਕੇ ਗਾਇਬ ਹੋ ਜਾਂਦੇ ਸੀ।

ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੀਆਂ ਹਨ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)