ਪਰਿਵਾਰ ਨਿਯੋਜਨ ਲਈ ਔਰਤਾਂ ਦੀ ਨਸਬੰਦੀ ਇਸ ਲਈ ਹੈ ਖ਼ਤਰਨਾਕ

ਔਰਤਾਂ ਦੀ ਨਸਬੰਦੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਨੀਤਾ ਬਾਈ ਛੱਤੀਸਗੜ੍ਹ ਦੀਆਂ ਉਨ੍ਹਾਂ ਔਰਤਾਂ ਵਿੱਚੋਂ ਇੱਕ ਹੈ, ਜਿਨ੍ਹਾਂ ਨੂੰ ਨਸਬੰਦੀ ਕਾਰਨ ਕਈ ਸਿਹਤ ਸਬੰਧੀ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ
    • ਲੇਖਕ, ਹਨਾਹ ਹੈਰਿਸ ਗ੍ਰੀਨ
    • ਰੋਲ, ਬੀਬੀਸੀ ਫਿਊਚਰ

ਛੱਤੀਸਗੜ੍ਹ ਦੇ ਗਨਿਆਰੀ ਦੀ ਰਹਿਣ ਵਾਲੀ ਰਾਜੀ ਕੇਵਾਤ ਦੀਆਂ ਟਿਊਬਲ ਲਿਟੀਗੇਸ਼ਨ ਬਾਰੇ ਮਿਲੀਆਂ-ਜੁਲੀਆਂ ਭਾਵਨਾਵਾਂ ਹਨ। ਜਿਹੜਾ ਕਿ ਔਰਤਾਂ ਦੀ ਨਸਬੰਦੀ ਦਾ ਸਭ ਤੋਂ ਆਮ ਤਰੀਕਾ ਹੈ।

ਭਾਰਤ ਸਰਕਾਰ ਵੱਲੋਂ ਚਲਾਏ ਜਾ ਰਹੇ ਨਸਬੰਦੀ 'ਕੈਂਪਾਂ' ਬਾਰੇ ਪਤਾ ਲੱਗਣ ਤੋਂ ਬਾਅਦ ਉਨ੍ਹਾਂ ਨੇ 2014 ਵਿੱਚ ਇਹ ਆਪ੍ਰੇਸ਼ਨ ਕਰਵਾਇਆ। ਇਹ ਸਲਾਹ ਉਸ ਨੇ ਆਪਣੀ ਨਨਾਣ (ਪਤੀ ਦੀ ਭੈਣ) ਸ਼ਿਵ ਕੁਮਾਰੀ ਕੇਵਾਤ ਨੂੰ ਵੀ ਦਿੱਤੀ, ਉਸ ਨੇ ਵੀ ਇਹ ਆਪਰੇਸ਼ਨ ਕਰਵਾ ਲਿਆ।

ਸ਼ਿਵ ਕੁਮਾਰੀ ਅਤੇ 82 ਹੋਰ ਔਰਤਾਂ ਨੇ ਨਵੰਬਰ 2014 ਵਿੱਚ ਬਿਲਾਸਪੁਰ ਦੇ ਇੱਕ ਹਸਪਤਾਲ ਵਿੱਚ ਇਹ ਆਪ੍ਰੇਸ਼ਨ ਕਰਵਾਇਆ। ਸਰਜਨ 'ਤੇ ਇਲਜ਼ਾਮ ਹਨ ਕਿ ਉਸ ਨੇ ਇੱਕੋ ਔਜ਼ਾਰ ਨਾਲ ਸਾਰੀਆਂ ਔਰਤਾਂ ਦਾ ਆਪ੍ਰੇਸ਼ਨ ਕੀਤਾ। ਇਲਜ਼ਾਮ ਹਨ ਕਿ ਡਾਕਟਰ ਨੇ ਹਰ ਸਰਜਰੀ ਵਿੱਚ ਇੱਕੋ ਹੀ ਦਸਤਾਨੇ (ਗਲਵਜ਼) ਵਰਤੇ। ਔਰਤਾਂ ਨੂੰ ਮੁੜ ਰਿਕਵਰੀ ਲਈ ਹਸਪਤਾਲ ਦੇ ਫਰਸ਼ 'ਤੇ ਰੱਖਿਆ ਗਿਆ ਸੀ।

ਇਹ ਵੀ ਪੜ੍ਹੋ:

ਰਾਤ ਵੇਲੇ, ਸ਼ਿਵ ਕੁਮਾਰੀ ਨੂੰ ਉਲਟੀਆਂ ਆਉਣੀਆਂ ਸ਼ੁਰੂ ਹੋ ਗਈਆਂ ਅਤੇ ਉਸਦੇ ਪੇਟ ਵਿੱਚ ਦਰਦ ਹੋਣ ਲੱਗਾ। ਕੁਝ ਹੀ ਦਿਨਾਂ ਵਿੱਚ ਉਸਦੀ ਮੌਤ ਹੋ ਗਈ। ਸਰਕਾਰੀ ਅਧਿਕਾਰੀਆਂ ਦਾ ਕਹਿਣਾ ਸੀ ਕਿ ਉਸਦੀ ਮੌਤ ਘਟੀਆ ਦਵਾਈਆਂ ਦੇਣ ਨਾਲ ਹੋਈ ਹੈ।

ਪੋਸਟਮਾਰਟਮ ਦੀ ਰਿਪੋਰਟ ਵਿੱਚ ਸਾਹਮਣੇ ਆਇਆ ਕਿ ਸੈਪਟੀਸੀਮੀਆ ਕਾਰਨ ਸ਼ਿਵ ਕੁਮਾਰੀ ਦੀ ਮੌਤ ਹੋਈ ਹੈ। ਇਹਸਰਜਰੀ ਦੌਰਾਨ ਹੋਈ ਇਨਫੈਕਸ਼ਨ ਕਾਰਨ ਹੋ ਸਕਦਾ ਹੈ। ਸ਼ਿਵ ਕੁਮਾਰੀ ਉਨ੍ਹਾਂ 13 ਔਰਤਾਂ ਵਿੱਚੋਂ ਇੱਕ ਸੀ ਜਿਨ੍ਹਾਂ ਦੀ ਕੈਂਪ ਵਿੱਚ ਮੌਤ ਹੋਈ ਸੀ।

ਨਸਬੰਦੀ

ਤਸਵੀਰ ਸਰੋਤ, NIRAJ SINHA

ਤਸਵੀਰ ਕੈਪਸ਼ਨ, ਝਾਰਖੰਡ ਵਿੱਚ 'ਛੋਟਾ ਪਰਿਵਾਰ, ਸੁਖੀ ਪਰਿਵਾਰ' ਦੇ ਸੰਦਰਭ ਵਿੱਚ ਲੱਗਿਆ ਇਸ਼ਤਿਹਾਰ

ਇੱਕ ਪਰਿਵਾਰਕ ਮੈਂਬਰ ਗੁਆਉਣ ਤੋਂ ਬਾਅਦ ਵੀ ਰਾਜੀ ਦਾ ਕਹਿਣਾ ਹੈ ਕਿ ਜੇਕਰ ਕੋਈ ਉਨ੍ਹਾਂ ਕੋਲ ਪੁੱਛੇ, ਤਾਂ ਉਹ ਉਸ ਨੂੰ ਇਹ ਆਪਰੇਸ਼ਨ ਕਰਵਾਉਣ ਦੀ ਸਲਾਹ ਦੇਵੇਗੀ। ਇਸਦਾ ਕਾਰਨ ਸਿੱਧਾ ਹੈ।

ਉਸਦਾ ਕਹਿਣਾ ਹੈ,"ਜੇਕਰ ਤੁਸੀਂ ਇਹ ਨਹੀਂ ਕਰਵਾਓਗੇ, ਤਾਂ ਤੁਹਾਡਾ ਪਰਿਵਾਰ ਵੱਡਾ ਹੋ ਜਾਵੇਗਾ।''

ਦੁਨੀਆਂ ਵਿੱਚ ਹੋਰ ਔਰਤਾਂ ਦੀ ਤਰ੍ਹਾਂ, ਰਾਜੀ ਸਿਰਫ਼ ਨਸਬੰਦੀ ਨੂੰ ਗਰਭ ਨਿਰੋਧਕ ਦਾ ਅਸਲ ਬਦਲ ਮੰਨਦੀ ਹੈ।

ਦੁਨੀਆਂ ਭਰ ਵਿੱਚ ਵੇਖੋ ਤਾਂ ਮਹਿਲਾ ਨਸਬੰਦੀ ਗਰਭ ਨਿਰੋਧਕ ਦਾ ਸਭ ਤੋਂ ਪ੍ਰਸਿੱਧ ਤਰੀਕਾ ਹੈ। ਜਦਕਿ ਪੱਛਮੀ ਯੂਰਪ, ਕੈਨੇਡਾ ਅਤੇ ਆਸਟਰੇਲੀਆ ਵਿੱਚ ਗੋਲੀਆਂ (ਗਰਭ ਨਿਰੋਧਕ ਗੋਲੀ) ਦੀ ਵਰਤੋਂ ਵੱਧ ਕੀਤੀ ਜਾਂਦੀ ਹੈ। ਉਦਾਹਰਣ ਦੇ ਤੌਰ 'ਤੇ ਏਸ਼ੀਆ ਅਤੇ ਲੈਟਿਨ ਅਮਰੀਕਾ ਵਿੱਚ ਔਰਤਾਂ ਨਸਬੰਦੀ ਨੂੰ ਚੁਣਦੀਆਂ ਹਨ।

2015 ਦੇ UN ਸਰਵੇ ਮੁਤਾਬਕ ਦੁਨੀਆਂ ਭਰ ਵਿੱਚ ਔਸਤਨ 19 ਫ਼ੀਸਦ ਵਿਆਹੁਤਾ ਔਰਤਾਂ ਨਸਬੰਦੀ ਦਾ ਤਰੀਕਾ ਅਪਣਾਉਂਦੀਆਂ ਹਨ, 14 ਫ਼ੀਸਦ ਔਰਤਾਂ IUD( ਗਰਭਵਤੀ ਨਾ ਹੋਣ ਲਈ ਬੱਚੇਦਾਨੀ ਵਿੱਚ ਰਖਵਾਈ ਜਾਂਦੀ ਟਿਊਬ) ਅਤੇ ਸਿਰਫ਼ 9 ਫ਼ੀਸਦ ਔਰਤਾਂ ਗਰਭ ਨਿਰੋਧਕ ਗੋਲੀਆਂ ਦੀ ਵਰਤੋਂ ਕਰਦੀਆਂ ਹਨ।

ਨਸਬੰਦੀ ਸਭ ਤੋਂ ਵੱਧ ਭਾਰਤ ਵਿੱਚ ਪ੍ਰਸਿੱਧ ਹੈ। ਭਾਰਤ ਵਿੱਚ ਔਰਤਾਂ ਦੀ ਨਸਬੰਦੀ ਦਾ ਅੰਕੜਾ 39 ਫ਼ੀਸਦ ਹੈ।

ਨਸਬੰਦੀ ਦਾ ਇਤਿਹਾਸ

ਸਰਕਾਰੀ ਨਸਬੰਦੀ ਦਾ ਪ੍ਰੋਗਰਾਮ ਸਭ ਤੋਂ ਪਹਿਲਾਂ ਅਮਰੀਕਾ ਵਿੱਚ ਸ਼ੁਰੂ ਹੋਇਆ ਸੀ। 1907 ਵਿੱਚ ਅਮਰੀਕਾ ਦੇ ਸੂਬੇ ਇੰਡੀਆਨਾ ਨੇ ਇਹ ਕਾਨੂੰਨ ਪਾਸ ਕੀਤਾ। ਦੁਨੀਆਂ ਦਾ ਪਹਿਲਾ 'ਯੂਜੈਨਿਕਸ ਲਾਅ'।

ਯੂਜੈਨਿਕਸ

ਤਸਵੀਰ ਸਰੋਤ, Wellcome Collection

ਤਸਵੀਰ ਕੈਪਸ਼ਨ, ਨਾਜ਼ੀਆਂ ਨੇ ਕੈਲੀਫੋਰਨੀਆਂ ਦੇ ਨਸਲਵਾਦੀ ਯੂਜੈਨਿਕਸ ਪ੍ਰੋਗਰਾਮ ਨੂੰ ਯਹੂਦੀਆਂ ਦੀ ਨਸਬੰਦੀ ਕਰਵਾਉਣ ਲਈ ਵਰਤਿਆ

ਅਮਰੀਕਾ ਦੇ ਕਈ ਸੂਬਿਆਂ ਨੇ ਵੀ ਇਹ ਕਾਨੂੰਨ ਪਾਸ ਕੀਤਾ। ਬਾਅਦ ਵਿੱਚ ਨਾਜ਼ੀਆਂ ਨੇ ਕੈਲੀਫੋਰਨੀਆਂ ਦੇ ਨਸਲਵਾਦੀ ਯੂਜੈਨਿਕਸ ਪ੍ਰੋਗਰਾਮ ਨੂੰ ਯਹੂਦੀਆਂ ਦੀ ਨਸਬੰਦੀ ਕਰਵਾਉਣ ਲਈ ਵਰਤਿਆ।

1970 ਵਿੱਚ ਅਮਰੀਕਾ ਦੇ ਇਸ ਕਾਨੂੰਨ ਵਿੱਚ ਬਦਲਾਅ ਆਇਆ ਜਿਸਦਾ ਕਾਰਨ ਗਰਭ ਨਿਰੋਧਕ ਗੋਲੀਆਂ, ਨਾਰੀਵਾਦ ਅਤੇ ਸੈਕਸੁਅਲ ਕ੍ਰਾਂਤੀ ਵਿੱਚ ਵਾਧਾ ਹੋਣਾ ਸੀ। ਉਸ ਦੌਰਾਨ ਫਿਲੀਪੀਨਜ਼, ਬੰਗਲਾਦੇਸ਼ ਅਤੇ ਭਾਰਤ ਨੇ ਕੌਮਾਂਤਰੀ ਸਮਰਥਨ ਨਾਲ ਆਪਣੀ ਆਬਾਦੀ ਲਈ ਨਸਬੰਦੀ ਦਾ ਪ੍ਰੋਗਰਾਮ ਚਲਾ ਦਿੱਤਾ। ਪੀਰੂ ਅਚੇ ਚੀਨ ਨੂੰ ਵੀ ਇਸ ਪ੍ਰੋਗਰਾਮ ਨੂੰ ਚਲਾਉਣ ਲਈ ਵਿਦੇਸ਼ੀ ਸਹਾਇਆ ਮਿਲੀ।

ਆਬਾਦੀ ਦੇ ਪੂਰੇ ਅੰਕੜੇ ਅਤੇ ਫ਼ੀਸਦ ਦੋਵਾਂ ਦੇ ਰੂਪ ਤੋਂ ਅੱਜ ਭਾਰਤ ਵਿੱਚ ਸਭ ਤੋਂ ਵੱਧ ਨਸਬੰਦੀ ਦਾ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ:

ਪਰਿਵਾਰ ਨਿਯੋਜਨ (ਫੈਮਿਲੀ ਪਲਾਨਿੰਗ) ਦੇ ਸਦੰਰਭ ਵਿੱਚ ਭਾਰਤ ਵੱਲੋਂ 1970 ਵਿੱਚ ਬੜੇ ਹੀ ਉਤਸ਼ਾਹ ਨਾਲ ਨਸਬੰਦੀ ਦੇ ਪ੍ਰੋਗਰਾਮ ਨੂੰ ਵਧਾਵਾ ਦਿੱਤਾ ਗਿਆ। ਕੁਝ ਕੌਮਾਂਤਰੀ ਸੰਸਥਾਵਾਂ ਅਤੇ ਸਰਕਾਰਾਂ ਨੇ ਬੜੀ ਹੀ ਖੁਸ਼ੀ ਨਾਲ ਇਸਦਾ ਸਮਰਥਨ ਕੀਤਾ। ਵਰਲਡ ਬੈਂਕ, ਅਮਰੀਕਾ ਸਰਕਾਰ ਅਤੇ ਫੋਰਡ ਫਾਊਂਡੇਸ਼ਨ ਵੱਲੋਂ ਵੀ ਇਸਦਾ ਸਮਰਥਨ ਕੀਤਾ ਗਿਆ।

1977 ਵਿੱਚ ਅਮਰੀਕੀ ਆਬਾਦੀ ਦੇ ਦਫ਼ਤਰੇ ਦੇ ਡਾਇਰੈਕਟਰ ਨੇ ਕਿਹਾ ਸੀ ਕਿ ਸਰਕਾਰ ਦਾ ਟੀਚਾ ਦੁਨੀਆਂ ਭਰ ਵਿੱਚ ਬੱਚਾ ਪੈਦਾ ਕਰਨ ਦੀ ਸਮਰੱਥਾ ਰੱਖਣ ਵਾਲੀਆਂ 10 ਕਰੋੜ ਔਰਤਾਂ ਦੇ ਇੱਕ ਚੋਥਾਈ ਹਿੱਸੇ ਦੀ ਨਸਬੰਦੀ ਕਰਵਾਉਣਾ ਹੈ।

ਪਰਿਵਾਰਕ ਯੋਜਨਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪਰਿਵਾਰਕ ਯੋਜਨਾ (ਫੈਮਿਲੀ ਪਲਾਨਿੰਗ) ਦੇ ਸਦੰਰਭ ਵਿੱਚ ਭਾਰਤ ਵੱਲੋਂ 1970 ਵਿੱਚ ਭਾਰਤ ਸਰਕਾਰ ਵੱਲੋਂ ਬੜੇ ਹੀ ਉਤਸ਼ਾਹ ਨਾਲ ਨਸਬੰਦੀ ਦੇ ਪ੍ਰੋਗਰਾਮ ਨੂੰ ਵਧਾਵਾ ਦਿੱਤਾ ਗਿਆ।

ਕੁਝ ਸਮੇਂ ਤੋਂ ਭਾਰਤੀ ਅਧਿਕਾਰੀ ਨਸਬੰਦੀ ਕਰਵਾਉਣ ਦੇ 'ਟੀਚੇ' ਤੋਂ ਦੂਰ ਹੋ ਗਏ ਅਤੇ ਗਰਭ ਨਿਰੋਧਕ ਗੋਲੀਆਂ ਅਤੇ ਹੋਰਨਾਂ ਤਰੀਕਿਆਂ ਵੱਲ ਨਿਵੇਸ਼ ਕਰਨ ਲੱਗੇ। ਪਿਛਲੇ ਦੋ ਸਾਲਾਂ ਤੋਂ ਭਾਰਤ ਸਰਕਾਰ ਵੱਲੋਂ 'ਮਿਸ਼ਨ ਪਰਿਵਾਰ ਵਿਕਾਸ' ਯੋਜਨਾ ਚਲਾਈ ਜਾ ਰਹੀ ਹੈ ਜਿਸਦੇ ਤਹਿਤ ਗਰਭ ਨਿਰੋਧਕ ਦੇ ਤਿੰਨ ਨਵੇਂ ਹਾਰਮੋਨਲ ਤਰੀਕਿਆਂ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ।

ਯੂਐਨ ਦੇ ਅੰਕੜਿਆਂ ਮੁਤਾਬਕ ਪਿਛਲੇ ਇੱਕ ਦਹਾਕੇ ਤੋਂ ਵਿਆਹੁਤਾ ਔਰਤਾਂ ਦੇ ਨਸਬੰਦੀ ਕਰਵਾਉਣ ਦੇ ਅੰਕੜੇ ਵਿੱਚ ਕਮੀ ਆਈ ਹੈ। ਇਹ ਅੰਕੜਾ 20.5% ਤੋਂ ਘੱਟ ਕੇ 19% ਰਹਿ ਗਿਆ ਹੈ। ਪਰ ਭਾਰਤ ਵਿੱਚ ਇਹ ਅੰਕੜਾ 34 ਫ਼ੀਸਦ ਤੋਂ ਵੱਧ ਕੇ 39 ਫ਼ੀਸਦ ਹੋ ਗਿਆ ਹੈ।

ਪੱਕੇ ਤੌਰ 'ਤੇ ਨਸਬੰਦੀ ਕਰਵਾਉਣਾ

ਦੁਨੀਆਂ ਭਰ ਵਿੱਚ ਜਿਹੜੀਆਂ ਔਰਤਾਂ ਬੱਚਾ ਨਹੀਂ ਚਾਹੁੰਦੀਆਂ ਜਾਂ ਆਪਣੀ ਇੱਛਾ ਅਨੁਸਾਰ ਬੱਚਾ ਚਾਹੁੰਦੀਆਂ ਹਨ। ਉਨ੍ਹਾਂ ਲਈ ਨਸਬੰਦੀ ਅਕਸਰ ਇੱਕ ਸੁਰੱਖਿਅਤ ਅਤੇ ਅਸਰਦਾਰ ਬਦਲ ਹੁੰਦਾ ਹੈ।

ਅਮਰੀਕਾ ਵਿੱਚ , ਉਦਾਹਰਣ ਦੇ ਤੌਰ 'ਤੇ ਕਈ ਮਾਵਾਂ ਨੇ ਬੱਚਾ ਜੰਮਣ ਤੋਂ ਤੁਰੰਤ ਬਾਅਦ ਨਸਬੰਦੀ ਕਰਵਾ ਲਈ। ਅਤੇ ਕਈ ਔਰਤਾਂ ਨੇ ਇੱਕ ਵਾਰ ਪਰਿਵਾਰ ਪੂਰਾ ਹੋਣ ਤੋਂ ਬਾਅਦ (ਕੰਡੋਮ ਅਤੇ ਗੋਲੀਆਂ ਛੱਡ ਕੇ) ਨਸਬੰਦੀ ਕਰਵਾ ਲਈ।

ਇੱਕ ਵਾਰ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਇਸਦਾ ਨੁਕਸਾਨ ਹੋਣ ਦੀ ਸੰਭਾਵਨਾ ਨਹੀਂ ਹੁੰਦੀ।

ਪਰ ਕਈ ਵਾਰ, ਜਿਵੇਂ ਕਿ ਛੱਤੀਸਗੜ੍ਹ ਵਿੱਚ ਹੋਇਆ ਅਜਿਹਾ ਨੁਕਾਸਨ ਔਰਤਾਂ ਲਈ ਬੇਹੱਦ ਖ਼ਤਰਨਾਕ ਸਾਬਿਤ ਹੁੰਦਾ ਹੈ। ਜਿੱਥੇ ਨਸਬੰਦੀ ਕਰਵਾਉਣ ਨਾਲ ਫੈਲੀ ਇਨਫੈਕਸ਼ਨ ਕਾਰਨ 13 ਔਰਤਾਂ ਦੀ ਮੌਤ ਹੋ ਗਈ ਸੀ।

ਔਰਤਾਂ ਦੀ ਨਸਬੰਦੀ

ਤਸਵੀਰ ਸਰੋਤ, Shahid Tantray

ਤਸਵੀਰ ਕੈਪਸ਼ਨ, ਦਿੱਲੀ ਦੇ ਇੱਕ ਹਸਪਤਾਲ ਵਿੱਚ ਨਸਬੰਦੀ ਦੇ ਆਪਰੇਸ਼ਨ ਦੀ ਤਿਆਰੀ ਕਰਦੀਆਂ ਨਰਸਾਂ

ਇੱਥੋਂ ਤੱਕ ਕਿ ਜਦੋਂ ਸਹੀ ਤਰੀਕੇ ਅਤੇ ਸਾਫ਼-ਸੁਥਰੇ ਹਾਲਾਤਾਂ ਵਿੱਚ ਔਰਤਾਂ ਦੀ ਨਸਬੰਦੀ ਦੀ ਪ੍ਰਕਿਰਿਆ ਹੁੰਦੀ ਹੈ ਉਦੋਂ ਵੀ ਇਹ ਮਰਦਾਂ ਦੀ ਨਸਬੰਦੀ ਦੇ ਮੁਕਾਬਲੇ ਵਿੱਚ ਕਿਤੇ ਵੱਧ ਖਤਰੇ 'ਚ ਹੁੰਦੀ ਹੈ। ਇਸਦੇ ਬਾਵਜੂਦ ਜ਼ਿਆਦਾਤਰ ਦੇਸਾਂ ਵਿੱਚ ਔਰਤਾਂ ਦੀ ਨਸਬੰਦੀ ਮਰਦਾਂ ਦੀ ਨਸਬੰਦੀ ਤੋਂ ਕਿਤੇ ਵੱਧ ਪ੍ਰਸਿੱਧ ਹੈ।

ਦਿੱਲੀ ਦੇ ਫੋਰਟਿਸ ਲਾ ਫੈਮੇ ਹਸਪਤਾਲ ਦੀ ਗਾਇਨਾਕੋਲੋਜਿਸਟ ਮਧੂ ਗੋਇਲ ਦਾ ਕਹਿਣਾ ਹੈ ਕਿ ਮਰੀਜ਼ ਅਜੇ ਵੀ ਨਸਬੰਦੀ ਕਰਵਾ ਰਹੇ ਹਨ। ਵਿਸ਼ੇਸ਼ ਤੌਰ 'ਤੇ ਉਮਰਦਰਾਜ਼ ਔਰਤਾਂ ਇਹ ਬਦਲ ਚੁਣਦੀਆਂ ਹਨ ਕਿਉਂਕਿ ਜਵਾਨ ਔਰਤਾਂ ਕੋਲ ਦੂਜੇ ਬਦਲ ਵੀ ਹਨ। ਬਹੁਤੀਆਂ ਜਵਾਨ ਔਰਤਾਂ ਇੰਟਰਨੈੱਟ 'ਤੇ ਗਰਭ ਨਿਰੋਧਕ ਗੋਲੀਆਂ ਆਦਿ ਬਾਰੇ ਪੜ੍ਹ ਕੇ ਉਨ੍ਹਾਂ ਨਾਲ ਗੱਲ ਕਰਦੀਆਂ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਅਜਿਹੀਆਂ ਗੋਲੀਆਂ ਸਥਾਈ ਬਾਂਝਪਣ ਦਾ ਕਾਰਨ ਬਣਦੀਆਂ ਹਨ।

ਇਹ ਵੀ ਪੜ੍ਹੋ:

ਪਰ ਮਧੂ ਗੋਇਲ ਦਾ ਕਹਿਣਾ ਹੈ ਕਿ ਲੋਕਾਂ ਵਿੱਚ ਪਹਿਲਾਂ ਨਾਲੋਂ ਕਾਫ਼ੀ ਬਦਲਾਅ ਆਇਆ ਹੈ। ਪੜ੍ਹੇ-ਲਿਖੇ ਲੋਕ ਦੂਜੇ ਬਦਲ ਵੀ ਦੇਖਦੇ ਹਨ। ਭਾਰਤ ਵਿੱਚ ਤਲਾਕ ਦਰ ਵਧ ਰਿਹਾ ਹੈ ਅਜਿਹੇ ਵਿੱਚ ਜੇਕਰ ਔਰਤ ਨੇ ਨਸਬੰਦੀ ਨਾ ਕਰਵਾਈ ਹੋਵੇ ਤਾਂ ਉਹ ਆਪਣੇ ਦੂਜੇ ਪਤੀ ਨਾਲ ਵੀ ਪਰਿਵਾਰ ਵਸਾ ਸਕਦੀਆਂ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)