ਗਾਮਾ ਪਹਿਲਵਾਨ ਤੇ ਕੁਲਸੁਮ ਨਵਾਜ਼ ਦਾ ਕੀ ਰਿਸ਼ਤਾ ਸੀ

ਕੁਲਸੁਮ ਨਵਾਜ਼ ਅਤੇ ਮਰੀਅਮ ਨਵਾਜ਼

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ, ਕੁਲਸੁਮ ਨਵਾਜ਼ ਪ੍ਰਸਿੱਧ ਗਾਮਾ ਪਹਿਲਵਾਨ ਦੀ ਦੋਹਤੀ ਸੀ।

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੀ ਪਤਨੀ ਕੁਲਸੁਮ ਨਵਾਜ਼ ਦਾ ਲੰਡਨ ਵਿੱਚ ਦੇਹਾਂਤ ਹੋ ਗਿਆ। ਉਨ੍ਹਾਂ ਦੀ ਉਮਰ 68 ਸਾਲ ਸੀ।

ਪਿਛਲੇ ਸਾਲ ਅਗਸਤ ਮਹੀਨੇ ਵਿੱਚ ਇਹ ਪਤਾ ਲੱਗਾ ਸੀ ਕਿ ਉਹ ਕੈਂਸਰ ਤੋਂ ਪੀੜਤ ਹਨ ਅਤੇ ਇਸ ਸਾਲ 14 ਜੂਨ ਨੂੰ ਕੁਲਸੁਮ ਨੂੰ ਦਿਲ ਦਾ ਦੌਰਾ ਪਿਆ ਸੀ।

ਉਨ੍ਹਾਂ ਦੇ ਪਤੀ ਨਵਾਜ਼ ਸ਼ਰੀਫ਼ ਅਤੇ ਬੇਟੀ ਮਰੀਅਮ ਦੋਵੇਂ ਹੀ ਪਾਕਿਸਤਾਨ ਦੀ ਜੇਲ੍ਹ ਵਿੱਚ ਹਨ। ਦੋਵਾਂ ਨੂੰ ਜੁਲਾਈ ਵਿੱਚ ਹੋਈਆਂ ਚੋਣਾਂ ਤੋਂ ਪਹਿਲਾਂ ਭ੍ਰਿਸ਼ਟਾਚਾਰ ਦੇ ਦੋਸ਼ਾਂ ਕਾਰਨ ਬਿਮਾਰ ਕੁਲਸੁਮ ਨਵਾਜ਼ ਨੂੰ ਲੰਡਨ ਵਿੱਚ ਛੱਡ ਕੇ ਆਉਣਾ ਪਿਆ।

ਜਦੋਂ ਨਵਾਜ਼ ਅਤੇ ਮਰੀਅਮ ਸ਼ਰੀਫ਼ ਜੁਲਾਈ ਵਿੱਚ ਲੰਡਨ ਤੋਂ ਪਾਕਿਸਤਾਨ ਵਾਪਸ ਜਾ ਰਹੇ ਸਨ ਤਾਂ ਉਨ੍ਹਾਂ ਨੂੰ ਇਸ ਗੱਲ ਦਾ ਅੰਦਾਜ਼ਾ ਸੀ ਕਿ ਦੋਵਾਂ ਨੂੰ ਹੀ ਲੰਬਾ ਸਮਾਂ ਜੇਲ੍ਹ ਵਿੱਚ ਬਿਤਾਉਣਾ ਪੈ ਸਕਦਾ ਹੈ। ਸ਼ਾਇਦ ਉਹ ਕੁਲਸੁਮ ਨਵਾਜ਼ ਨੂੰ ਮੁੜ ਕਦੇ ਨਹੀਂ ਦੇਖ ਸਕਣਗੇ।

ਇਹ ਵੀ ਪੜ੍ਹੋ:

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕੁਲਸੁਮ ਨਵਾਜ਼ ਨੂੰ ਇਕ "ਦਲੇਰ ਅਤੇ ਆਤਮ ਸਨਮਾਨ ਵਾਲੀ ਔਰਤ" ਕਿਹਾ।

ਗ੍ਰੇਟ ਗਾਮਾ ਪਹਿਲਵਾਨ ਦੀ ਦੋਹਤੀ

ਕੁਲਸੁਮ ਦਾ ਜਨਮ ਸੰਨ 1950 ਨੂੰ ਇੱਕ ਵਪਾਰੀ ਅਤੇ ਨਿਵੇਸ਼ਕ ਮੁਹੰਮਦ ਹਫ਼ੀਜ਼ ਬੱਟ ਅਤੇ ਉਨ੍ਹਾਂ ਦੀ ਪਤਨੀ ਰਜ਼ੀਆ ਬੇਗ਼ਮ ਦੇ ਘਰ ਹੋਇਆ ਸੀ।

ਕੁਲਸੁਮ ਨਵਾਜ਼ ਅਤੇ ਮਰੀਅਮ ਨਵਾਜ਼

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕੁਲਸੁਮ ਦਾ ਜਨਮ ਸੰਨ 1950 ਨੂੰ ਇੱਕ ਵਪਾਰੀ ਅਤੇ ਨਿਵੇਸ਼ਕ ਮੁਹੰਮਦ ਹਫ਼ੀਜ਼ ਬੱਟ ਅਤੇ ਉਨ੍ਹਾਂ ਦੀ ਪਤਨੀ ਰਜ਼ੀਆ ਬੇਗ਼ਮ ਦੇ ਘਰ ਹੋਇਆ ਸੀ।

ਕੁਲਸੁਮ ਦੇ ਪਿਤਾ ਮੂਲ ਤੌਰ 'ਤੇ ਇੱਕ ਕਸ਼ਮੀਰੀ ਸੀ ਜੋ ਲਾਹੌਰ ਵਿੱਚ ਵਸੇ ਹੋਏ ਸਨ। ਉਨ੍ਹਾਂ ਦੀ ਮਾਂ ਰਜ਼ੀਆ ਬੇਗ਼ਮ ਅੰਮ੍ਰਿਤਸਰ ਦੇ ਪ੍ਰਸਿੱਧ ਪਹਿਲਵਾਨ ਦੇ ਪਰਿਵਾਰ 'ਚੋਂ ਸੀ ਜੋ 1947 ਵਿੱਚ ਭਾਰਤ ਤੋੰ ਲਾਹੌਰ ਜਾ ਕੇ ਵਸ ਗਿਆ। ਉਨ੍ਹਾਂ ਦੀਆਂ ਦੋ ਭੈਣਾਂ ਅਤੇ ਇੱਕ ਭਰਾ ਵੀ ਸੀ।

ਕੁਲਸੁਮ ਨਵਾਜ਼ ਪ੍ਰਸਿੱਧ ਗਾਮਾ ਪਹਿਲਵਾਨ ਦੀ ਦੋਹਤੀ ਸੀ।

ਉਨ੍ਹਾਂ ਨੇ 1970 ਵਿੱਚ ਲਾਹੌਰ ਦੇ ਮਸ਼ਹੂਰ ਫ਼ਾਰਮੈਨ ਕ੍ਰਿਸ਼ਚੀਅਨ ਕਾਲਜ ਯੂਨਿਵਰਸਿਟੀ 'ਤੋੰ ਉਰਦੂ ਸਾਹਿਤ ਵਿੱਚ ਪੋਸਟ ਗ੍ਰੈਜੂਏਸ਼ਨ ਦੀ ਡਿਗਰੀ ਹਾਸਿਲ ਕੀਤੀ।

ਸਾਲ 1971 ਵਿੱਚ ਅਮੀਰ ਉਦਯੋਗਪਤੀਆਂ ਦੇ ਪਰਿਵਾਰ ਨਾਲ ਸੰਬੰਧ ਰੱਖਣ ਵਾਲੇ ਨਵਾਜ਼ ਸਰੀਫ਼ ਨਾਲ ਉਨ੍ਹਾਂ ਦਾ ਨਿਕਾਹ ਹੋਇਆ। ਉਨ੍ਹਾਂ ਦੇ ਪਤੀ ਤਿੰਨ ਵਾਰ (1990-1993, 1997-1999 ਅਤੇ 2013-2017) ਪਾਕਿਸਤਾਨ ਦੇ ਪ੍ਰਧਾਨ ਮੰਤਰੀ ਬਣੇ।

ਉਨ੍ਹਾਂ ਦੇ 4 ਬੱਚੇ ਹਨ, ਜਿਨ੍ਹਾਂ ਵਿੱਚ 2 ਬੇਟੇ ਅਤੇ 2 ਬੇਟੀਆਂ ਹਨ।

ਪਰਿਵਾਰ ਦਾ ਸਿਆਸਤ ਨਾਲ ਰਿਸ਼ਤਾ

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਜ਼ੁਲਫ਼ੀਕਾਰ ਅਲੀ ਭੁੱਟੋ ਦੀ ਹਕੂਮਤ ਦੌਰਾਨ 1970 ਵਿੱਚ ਸ਼ਰੀਫ਼ ਪਰਿਵਾਰ ਦੇ ਉਦਯੋਗਾਂ ਦਾ ਕੌਮੀਕਰਨ ਹੋਇਆ।

ਸਿੱਟੇ ਵਜੋਂ ਸ਼ਰੀਫ ਪਰਿਵਾਰ ਨੇ ਸੰਨ 1977 ਵਿੱਚ ਹੋਈ ਫੌਜੀ ਬਗ਼ਾਵਤ ਦਾ ਸਮਰਥਨ ਕੀਤਾ ਜਿਸ ਨੇ ਭੁੱਟੋ ਸਰਕਾਰ ਡੇਗ ਦਿੱਤੀ। ਫਿਰ ਦੋ ਸਾਲ ਬਾਅਦ ਵਿਵਾਦਪੂਰਨ ਮੁਕੱਦਮੇ ਤੋਂ ਬਾਅਦ ਭੁੱਟੋ ਨੂੰ ਫਾਂਸੀ ਦੇ ਦਿੱਤੀ ਗਈ।

ਪਾਕਿਸਤਾਨ

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ, ਸ਼ਰੀਫ ਪਰਿਵਾਰ ਨੇ ਸੰਨ 1977 ਵਿੱਚ ਹੋਈ ਫੌਜੀ ਬਗ਼ਾਵਤ ਦਾ ਸਮਰਥਨ ਕੀਤਾ ਜਿਸ ਨੇ ਭੁੱਟੋ ਸਰਕਾਰ ਡੇਗ ਦਿੱਤੀ

ਕੁਲਸੁਮ ਦੇ ਸਹੁਰੇ ਮੀਆਂ ਮੁਹੰਮਦ ਸ਼ਰੀਫ਼ ਇਹ ਜਾਣਦੇ ਸਨ ਕਿ ਹੁਣ ਪਰਿਵਾਰ ਨੂੰ ਸਿਆਸਤ ਵਿੱਚ ਆਪਣੇ ਪੈਰ ਪੱਕੇ ਕਰਨੇ ਹੋਣਗੇ, ਇਸ ਲਈ ਉਨ੍ਹਾਂ ਨੇ ਨਵਾਜ਼ ਸ਼ਰੀਫ ਦੇ ਸਿਆਸਤ ਵਿੱਚ ਕਦਮ ਪੁੱਟਣ ਲਈ ਰਸਤਾ ਤਿਆਰ ਕੀਤਾ।

ਨਵਾਜ਼ ਸ਼ਰੀਫ 1977 ਵਿੱਚ ਫ਼ੌਜ ਦੇ ਸਮਰਥਨ ਵਾਲੀ ਪਾਕਿਸਤਾਨ ਮੁਸਲਿਮ ਲੀਗ ਪਾਰਟੀ ਵਿੱਚ ਸ਼ਾਮਲ ਹੋ ਗਏ ਅਤੇ ਫਿਰ ਪੰਜਾਬ ਦੇ ਉਸ ਵੇਲੇ ਦੇ ਗਵਰਨ ਜਨਰਲ ਗੁਲ਼ਾਮ ਜਿਲਾਨੀ ਖ਼ਾਨ ਨੇ ਉਨ੍ਹਾਂ ਨੂੰ ਸਿਆਸਤ ਲਈ ਤਿਆਰ ਕੀਤਾ।

ਬਿਜ਼ਨਸ ਸਟੱਡੀਜ਼ ਵਿੱਚ ਬੈਚਲਰ ਸ਼ਰੀਫ ਨੂੰ ਛੇਤੀ ਹੀ ਪੰਜਾਬ ਸੂਬੇ ਦੀ ਮਿਲਟਰੀ-ਰਨ ਕੈਬਨਿਟ ਦਾ ਵਿੱਤ ਮੰਤਰੀ ਨਿਯੁਕਤ ਕੀਤਾ ਗਿਆ।

1985 ਦੀਆਂ ਗ਼ੈਰ-ਪਾਰਟੀ ਚੋਣਾਂ ਵਿੱਚ ਉਹ ਪੰਜਾਬ ਦੇ ਮੁੱਖ ਮੰਤਰੀ ਬਣੇ ਅਤੇ 1990 ਵਿੱਚ ਪਹਿਲੀ ਵਾਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੀ ਗੱਦੀ 'ਤੇ ਬੈਠੇ।

ਇਹੀ ਵੀ ਪੜ੍ਹੋ:

ਸਿਆਸਤ 'ਚ ਪਹਿਲੀ ਵਾਰ

ਉਨ੍ਹਾਂ ਨੂੰ 1993 ਵਿੱਚ ਆਪਣੇ ਅਹੁਦੇ ਤੋੰ ਹਟਾ ਦਿੱਤਾ ਗਿਆ, ਪਰੰਤੂ 1997 ਵਿੱਚ ਨਵਾਜ਼ ਸ਼ਰੀਫ਼ ਨੇ ਮੁੜ ਤੋਂ ਸੱਤਾ ਹਾਸਿਲ ਕਰ ਲਈ।

ਪਾਕਿਸਤਾਨ ਦੇ ਸਿਆਸੀ ਮਾਹੌਲ ਵਿੱਚ ਕੁਲਸੁਮ ਨਵਾਜ਼ ਪਹਿਲੀ ਵਾਰ ਅਕਤੂਬਰ 1999 ਵਿੱਚ ਨਜ਼ਰੀਂ ਪਈ। ਇਹ ਉਹ ਸਮਾਂ ਸੀ ਜਦ ਉਨ੍ਹਾਂ ਦੇ ਪਤੀ ਦੀ ਸਰਕਾਰ ਨੂੰ ਡੇਗ ਕੇਅਤੇ ਉਨ੍ਹਾਂ ਨੂੰ ਕੈਦ ਕਰ ਲਿਆ ਗਿਆ।

ਕੁਲਸੁਮ ਨਵਾਜ਼

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਾਲ 2002ਕੁਲਸੁਮ ਪੀਐਮਐਲਐਨ ਪਾਰਟੀ ਦੀ ਅੰਤ੍ਰਿਮ ਪ੍ਰਧਾਨ ਬਣੀ

ਉਨ੍ਹਾਂ ਨੂੰ ਇੱਕ ਸਾਲ ਕੈਦ ਵਿੱਚ ਰਹਿਣਾ ਪਿਆ ਪਰ ਜਦੋਂ ਫ਼ੌਜੀ ਅਦਾਲਤ ਨੇ ਨਵਾਜ਼ ਸ਼ਰੀਫ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਤਾਂ ਉਹ ਆਉਣ ਵਾਲੇ 10 ਸਾਲਾਂ ਲਈ ਮੁਲਕ ਵਿੱਚ ਵਾਪਸ ਨਾ ਪਰਤਣ ਦੀ ਸ਼ਰਤ 'ਤੇ ਪਰਿਵਾਰ ਸਮੇਤ ਸਾਊਦੀ ਅਰਬ ਚਲੇ ਗਏ।

ਕੁਲਸੁਮ ਨਵਾਜ਼ ਉਸ ਵੇਲੇ ਸੁਰਖੀਆਂ 'ਚ ਰਹੀ ਜਦੋਂ ਹਿਰਾਸਤ ਦੌਰਾਨ ਉਨ੍ਹਾਂ ਸੁਰੱਖਿਆ ਮੁਲਾਜ਼ਮਾਂ ਦੀ ਉਲੰਘਣਾ ਕਰਦਿਆਂ ਆਪਣੇ ਮਾਡਲ ਟਾਊਨ ਸਥਿਤ ਘਰ ਤੋਂ ਲੈ ਕੇ ਪੂਰੇ ਲਾਹੌਰ ਸ਼ਹਿਰ ਵਿੱਚ ਜਲੂਸ ਕੱਢਿਆ।

ਉਸ ਸਮੇਂ ਉਹ ਪੀਐਮਐਲਐਨ ਪਾਰਟੀ ਦੀ ਅੰਤ੍ਰਿਮ ਪ੍ਰਧਾਨ ਸਨ ਅਤੇ ਸਾਲ 2002 ਤੱਕ ਇਸ ਅਹੁਦੇ 'ਤੇ ਕਾਬਜ਼ ਰਹੀ।

ਸਿਆਸਤ 'ਚ ਨਵਾਜ਼ ਸਰੀਫ਼ ਦੇ ਨਾਲ ਮੋਢੇ ਨਾਲ ਮੋਢਾ ਮਿਲਾ ਖੜੀ

ਉਸ ਤੋਂ ਬਾਅਦ ਕੁਲਸੁਮ ਨੇ ਸਿਆਸਤ ਤੋਂ ਦੂਰੀ ਬਣਾਈ ਰੱਖੀ ਪਰ ਪਿਛਲੇ ਸਾਲ ਜਦ ਪਤੀ ਨੂੰ ਸੁਪਰੀਮ ਕੋਰਟ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਅਯੋਗ ਕਰਾਰ ਕਰ ਦਿੱਤਾ ਤਾਂ ਪਾਰਟੀ ਨੇ ਉਨ੍ਹਾਂ ਨੂੰ ਆਪਣੇ ਪਤੀ ਦੀ ਸੀਟ ਤੋਂ ਜ਼ਿਮਨੀ ਚੋਣ ਲਈ ਉਮੀਦਵਾਰ ਬਣਾਇਆ ਗਿਆ।

ਕੁਲਸੁਮ ਨਵਾਜ਼ ਅਤੇ ਨਵਾਜ਼ ਸ਼ਰੀਫ਼

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਉਹ 1970 ਦੇ ਦਹਾਕੇ ਤੋਂ ਹੀ ਨਵਾਜ਼ ਸ਼ਰੀਫ਼ ਦੇ ਪੂਰੇ ਸਿਆਸੀ ਜੀਵਨ ਦੌਰਾਨ ਉਨ੍ਹਾਂ ਦੇ ਨਾਲ ਖੜੀ ਰਹੀ

ਕੁਝ ਲੋਕਾਂ ਨੂੰ ਪਾਰਟੀ ਦੇ ਇਸ ਫ਼ੈਸਲੇ ਦੀ ਹੈਰਾਨੀ ਵੀ ਹੋਈ ਕਿਉੰਕਿ ਉਨ੍ਹਾਂ ਨੂੰ ਅਜਿਹਾ ਲੱਗ ਰਿਹਾ ਸੀ ਕਿ ਸ਼ਰੀਫ਼ ਆਪਣੀ ਬੇਟੀ ਨੂੰ ਆਪਣੀ ਸਿਆਸੀ ਵਿਰਾਸਤ ਸੌਂਪਣਗੇ।

ਪਰ ਸਿਆਸੀ ਮਾਹਿਰਾਂ ਦਾ ਇਹ ਵੀ ਕਹਿਣਾ ਹੈ ਕਿ ਕੁਲਸੁਮ ਨਵਾਜ਼ ਸਿਆਸਤ ਵਿੱਚ ਕੋਈ ਅਣਜਾਣ ਨਹੀਂ ਸੀ।

ਉਹ 1970 ਦੇ ਦਹਾਕੇ ਤੋਂ ਹੀ ਨਵਾਜ਼ ਸ਼ਰੀਫ਼ ਦੇ ਪੂਰੇ ਸਿਆਸੀ ਜੀਵਨ ਦੌਰਾਨ ਉਨ੍ਹਾਂ ਦੇ ਨਾਲ ਖੜੀ ਰਹੀ ਅਤੇ ਉਹ ਕਈ ਮਾਮਲਿਆਂ ਵਿੱਚ ਆਪਣੇ ਪਤੀ ਨੂੰ ਸਲਾਹ ਵੀ ਦਿੰਦੇ ਹੁੰਦੇ ਸਨ।

ਕੁਝ ਪਾਰਟੀ ਆਗੂਆਂ ਮੁਤਾਬਕ ਕੁਲਸੁਮ ਨੇ ਕਈ ਵਾਰੀ ਨਵਾਜ਼ ਸ਼ਰੀਫ ਲਈ ਭਾਸ਼ਣ ਵੀ ਲਿਖੇ ਅਤੇ ਜਦੋੰ 1999 ਵਿੱਚ ਮੁਸ਼ੱਰਫ਼ ਦੇ ਸ਼ਾਸਨ ਦੌਰਾਨ ਸ਼ਰੀਫ਼ ਨੂੰ ਗ੍ਰਿਫ਼ਤਾਰ ਕੀਤਾ ਗਿਆ ਤਾਂ ਕੁਲਸੁਮ ਨੇ ਉਨ੍ਹਾਂ ਦੀ ਰਿਹਾਈ ਲਈ ਅਭਿਆਨ ਵੀ ਚਲਾਇਆ ਸੀ।

ਕੁਲਸੁਮ ਨਵਾਜ਼ ਆਪਣੀ ਸਿਆਸੀ ਜ਼ਿੰਦਗੀ ਨਹੀਂ ਜੀ ਸਕੀ

ਉਨ੍ਹਾਂ ਚੋਣ ਕਮਿਸ਼ਨ ਵਿੱਚ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ, ਪਰ ਫਿਰ ਅਚਾਨਕ ਉਨ੍ਹਾਂ ਨੂੰ ਉਸੇ ਦਿਨ ਲੰਡਨ ਜਾਣਾ ਪਿਆ ਜਿਸ ਦਿਨ ਦੁਬਾਰਾ ਉਨ੍ਹਾਂ ਦੀ ਉਮੀਦਵਾਰੀ 'ਤੇ ਚੁੱਕੀਆਂ ਗਈਆਂ ਉਂਗਲੀਆਂ ਦੇ ਜਵਾਬ ਦੇਣ ਲਈ ਉਨ੍ਹਾਂ ਨੇ ਕਮਿਸ਼ਨ ਦੇ ਸਾਹਮਣੇ ਪੇਸ਼ ਹੋਣਾ ਸੀ।

ਕੁਲਸੁਮ ਨਵਾਜ਼ ਅਤੇ ਨਵਾਜ਼ ਸ਼ਰੀਫ਼

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕੁਲਸੁਮ ਨੂੰ ਸਾਲ 2017 'ਚ ਸੰਸਦ ਮੈਂਬਰ ਚੁਣਿਆ ਗਿਆ ਸੀ ਪਰ ਉਹ ਆਪਣੇ ਇਲਾਜ ਲਈ ਵਿਦੇਸ਼ 'ਚ ਸਨ ਇਸ ਲਈ ਉਹ ਅਹੁਦੇ ਦੀ ਸਹੁੰ ਨਾ ਚੁੱਕ ਸਕੀ

ਕੁਝ ਲੋਕਾਂ ਨੇ ਕੁਲਸੁਮ ਦੇ ਵਿਦੇਸ਼ ਦੌਰੇ ਨੂੰ ਲੈ ਕੇ ਸਵਾਲ ਵੀ ਚੁੱਕੇ, ਲੋਕ ਮੰਨ ਰਹੇ ਸਨ ਕਿ ਕੁਲਸੁਮ ਵੱਲੋਂ ਆਪਣੇ ਵੋਟਰਾਂ ਨੂੰ ਹਲਕੇ ਵਿੱਚ ਲਿਆ ਜਾ ਰਿਹਾ ਹੈ। ਪਰ ਜਲਦੀ ਹੀ ਲੋਕਾਂ ਨੂੰ ਪਤਾ ਲੱਗ ਗਿਆ ਕਿ ਉਨ੍ਹਾਂ ਨੂੰ ਕੈਂਸਰ ਹੈ।

ਇਹੀ ਵੀ ਪੜ੍ਹੋ:

ਆਖਿਰਕਾਰ ਉਨ੍ਹਾਂ ਦੀ ਨਾਮਜ਼ਦਗੀ ਨੂੰ ਮਨਜ਼ੂਰੀ ਦੇ ਦਿੱਤੀ ਗਈ ਅਤੇ ਉਨ੍ਹਾਂ ਨੇ ਕਾਫ਼ੀ ਵੱਡੇ ਫ਼ਰਕ ਨਾਲ ਇਮਰਾਨ ਖ਼ਾਨ ਦੀ ਪਾਰਟੀ ਪੀਟੀਆਈ ਦੇ ਉਮੀਦਵਾਰ ਨੂੰ ਹਰਾ ਵੀ ਦਿੱਤਾ।

ਪਰ ਕੁਲਸੁਮ ਸੰਸਦ ਮੈਂਬਰ ਵਜੋਂ ਸਹੁੰ ਚੁੱਕਣ ਲਈ ਆਪਣੇ ਦੇਸ਼ ਵਾਪਸ ਨਹੀਂ ਆ ਸਕੀ। ਕੁਲਸੁਮ ਨੂੰ ਸਾਲ 2017 ਵਿੱਚ ਸੰਸਦ ਮੈਂਬਰ ਚੁਣਿਆ ਗਿਆ ਸੀ ਪਰ ਉਹ ਆਪਣੇ ਇਲਾਜ ਲਈ ਵਿਦੇਸ਼ ਵਿੱਚ ਸਨ ਇਸ ਲਈ ਉਹ ਅਹੁਦੇ ਦੀ ਸਹੁੰ ਨਾ ਚੁੱਕ ਸਕੀ।

ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ-

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)