ਈਰਾਨ 'ਚ ਸਕੂਲ ਹਮਲੇ 'ਚ ਮਾਰੀਆਂ ਗਈਆਂ ਕੁੜੀਆਂ ਦੇ ਜਨਾਜ਼ੇ 'ਚ ਪਹੁੰਚੇ ਸੈਂਕੜੇ ਲੋਕ, ਮੱਧ ਪੂਰਬ ਤੋਂ ਤਬਾਹੀ ਦੀਆਂ ਤਸਵੀਰਾਂ ਅਤੇ ਹੋਰ ਅਪਡੇਟ

ਤਸਵੀਰ ਸਰੋਤ, Reuters
ਇਜ਼ਰਾਇਲ-ਅਮਰੀਕਾ ਦਾ ਈਰਾਨ ਨਾਲ ਸੰਘਰਸ਼ ਜਾਰੀ ਹੈ। ਅਮਰੀਕਾ ਸਥਿਤ 'ਹਿਊਮਨ ਰਾਈਟਸ ਐਕਟਿਵਿਸਟਸ ਨਿਊਜ਼ ਏਜੰਸੀ' ਦਾ ਕਹਿਣਾ ਹੈ ਕਿ 28 ਫਰਵਰੀ ਤੋਂ ਹੁਣ ਤੱਕ ਈਰਾਨ ਵਿੱਚ 1,097 ਨਾਗਰਿਕਾਂ ਦੀ ਜਾਨ ਜਾਣ ਦੀ ਰਿਪੋਰਟ ਹੈ।
ਏਜੰਸੀ ਅਨੁਸਾਰ, ਇਨ੍ਹਾਂ ਵਿੱਚੋਂ 181 ਬੱਚੇ 10 ਸਾਲ ਤੋਂ ਘੱਟ ਉਮਰ ਦੇ ਸਨ। ਏਜੰਸੀ ਨੇ ਅੱਗੇ ਦੱਸਿਆ ਕਿ ਜ਼ਖਮੀ ਲੋਕਾਂ ਦੀ ਗਿਣਤੀ 5,402 ਤੱਕ ਪਹੁੰਚ ਗਈ ਹੈ, ਜਿਨ੍ਹਾਂ ਵਿੱਚ 100 ਬੱਚੇ ਸ਼ਾਮਲ ਹਨ।
ਏਜੰਸੀ ਮੁਤਾਬਕ, ਪਿਛਲੇ 24 ਘੰਟਿਆਂ ਵਿੱਚ ਹੀ ਘੱਟੋ-ਘੱਟ 104 ਹਮਲੇ ਹੋਏ ਹਨ। ਇਨ੍ਹਾਂ ਹਮਲਿਆਂ ਵਿੱਚ ਫੌਜੀ ਅੱਡਿਆਂ, ਮੈਡੀਕਲ ਕੇਂਦਰਾਂ ਅਤੇ ਰਿਹਾਇਸ਼ੀ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ।
ਸੈਂਕੜੇ ਹੋਰ ਮੌਤਾਂ ਦੀਆਂ ਰਿਪੋਰਟਾਂ ਦੀ ਪੜਤਾਲ ਕੀਤੀ ਜਾ ਰਹੀ ਹੈ।
ਕਤਰ ਦਾ ਦਾਅਵਾ: ਆਈਆਰਜੀਸੀ ਦੇ 10 ਸ਼ੱਕੀ ਜਾਸੂਸ ਗ੍ਰਿਫ਼ਤਾਰ
ਕਤਰ ਦੀ ਸਰਕਾਰੀ ਨਿਊਜ਼ ਏਜੰਸੀ ਦਾ ਕਹਿਣਾ ਹੈ ਕਿ ਕਤਰ ਦੇ ਸੁਰੱਖਿਆ ਬਲਾਂ ਨੇ ਬੁੱਧਵਾਰ ਤੜਕਸਾਰ 'ਇਸਲਾਮਿਕ ਰੈਵੋਲਿਊਸ਼ਨਰੀ ਗਾਰਡਜ਼ ਕੋਰਪਸ' (ਆਈਆਰਜੀਸੀ) ਲਈ ਕੰਮ ਕਰ ਰਹੇ "ਦੋ ਸੈੱਲਾਂ ਨੂੰ ਸਫਲਤਾਪੂਰਵਕ ਗ੍ਰਿਫ਼ਤਾਰ" ਕੀਤਾ ਹੈ।
ਨਿਊਜ਼ ਏਜੰਸੀ ਮੁਤਾਬਕ, ਸੱਤ ਸ਼ੱਕੀਆਂ ਨੂੰ "ਦੇਸ਼ ਦੇ ਅਹਿਮ ਅਤੇ ਫੌਜੀ ਬੁਨਿਆਦੀ ਢਾਂਚੇ ਬਾਰੇ ਖੁਫ਼ੀਆ ਜਾਣਕਾਰੀ ਇਕੱਠੀ ਕਰਨ ਲਈ ਜਾਸੂਸੀ ਮਿਸ਼ਨਾਂ ਦੀ ਜ਼ਿੰਮੇਵਾਰੀ" ਸੌਂਪੀ ਗਈ ਸੀ।
ਏਜੰਸੀ ਮੁਤਾਬਕ ਜਾਸੂਸੀ ਦੇ ਇਲਜ਼ਾਮ ਹੇਠ ਫੜੇ ਗਏ ਤਿੰਨ ਹੋਰ ਵਿਅਕਤੀਆਂ ਨੂੰ "ਡਰੋਨ ਦੀ ਵਰਤੋਂ ਕਰਨ ਦੀ ਸਿਖਲਾਈ" ਦਿੱਤੀ ਗਈ ਸੀ।
ਸਰਕਾਰੀ ਨਿਊਜ਼ ਏਜੰਸੀ ਅਨੁਸਾਰ, "ਪੁੱਛਗਿੱਛ ਦੌਰਾਨ ਸ਼ੱਕੀਆਂ ਨੇ ਈਰਾਨੀ ਰੈਵੋਲਿਊਸ਼ਨਰੀ ਗਾਰਡ ਨਾਲ ਆਪਣੇ ਸਬੰਧਾਂ ਨੂੰ ਕਬੂਲਿਆ ਅਤੇ ਦੱਸਿਆ ਕਿ ਉਨ੍ਹਾਂ ਨੂੰ ਜਾਸੂਸੀ ਅਤੇ ਤਖ਼ਤਾਪਲਟ ਵਰਗੀਆਂ ਕਾਰਵਾਈਆਂ ਦੇ ਮਿਸ਼ਨ ਸੌਂਪੇ ਗਏ ਸਨ।"
ਕੁੜੀਆਂ ਦੇ ਸਕੂਲ 'ਤੇ ਹਮਲੇ ਦੇ ਮ੍ਰਿਤਕਾਂ ਦੀਆਂ ਅੰਤਿਮ ਰਸਮਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ

ਤਸਵੀਰ ਸਰੋਤ, EPA
ਈਰਾਨ ਦੇ ਮੀਨਾਬ ਸ਼ਹਿਰ ਵਿੱਚ ਕੁੜੀਆਂ ਦੇ ਇੱਕ ਸਕੂਲ ਉੱਤੇ ਹੋਏ ਹਵਾਈ ਹਮਲੇ ਦੇ ਵਿੱਚ ਮਾਰੇ ਗਏ ਕੁਝ ਜਣਿਆਂ ਦੀਆਂ ਅੰਤਿਮ ਰਸਮਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ।
ਈਰਾਨੀ ਅਧਿਕਾਰੀਆਂ ਨੇ ਦੱਸਿਆ ਕਿ ਸ਼ਨੀਵਾਰ ਨੂੰ ਜਦੋਂ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰਪਸ ਦੇ ਅੱਡੇ ਦੇ ਨੇੜੇ ਸਥਿਤ ਸਕੂਲ 'ਤੇ ਹਵਾਈ ਹਮਲਾ ਹੋਇਆ, ਤਾਂ 160 ਤੋਂ ਵੱਧ ਲੋਕ ਮਾਰੇ ਗਏ ਸਨ।

ਤਸਵੀਰ ਸਰੋਤ, Reuters
ਬੀਬੀਸੀ ਨਿਊਜ਼ ਈਰਾਨੀ ਅਧਿਕਾਰੀਆਂ ਵੱਲੋਂ ਦੱਸੀ ਗਈ ਮੌਤਾਂ ਦੀ ਗਿਣਤੀ ਦੀ ਸੁਤੰਤਰ ਤੌਰ 'ਤੇ ਪੁਸ਼ਟੀ ਨਹੀਂ ਕਰ ਸਕਿਆ ਹੈ।
ਅਮਰੀਕੀ ਫੌਜ ਨੇ ਕਿਹਾ ਕਿ ਉਹ ਇਸ ਘਟਨਾ ਦੀਆਂ ਰਿਪੋਰਟਾਂ ਦੀ ਜਾਂਚ ਕਰ ਰਹੀ ਹੈ, ਜਦਕਿ ਇਜ਼ਰਾਈਲੀ ਫੌਜ ਨੇ ਕਿਹਾ ਕਿ ਉਹ ਖੇਤਰ ਵਿੱਚ ਅਜਿਹੀ ਕਿਸੇ ਵੀ ਕਾਰਵਾਈ ਤੋਂ "ਵਾਕਫ਼ ਨਹੀਂ" ਹੈ।
ਪੂਰੇ ਮੱਧ ਪੂਰਬ ਵਿੱਚ ਤਬਾਹੀ ਦੀਆਂ ਤਸਵੀਰਾਂ

ਤਸਵੀਰ ਸਰੋਤ, EPA/Shutterstock

ਤਸਵੀਰ ਸਰੋਤ, EPA/Shutterstock

ਤਸਵੀਰ ਸਰੋਤ, Getty Images

ਤਸਵੀਰ ਸਰੋਤ, Reuters

ਤਸਵੀਰ ਸਰੋਤ, Reuters
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
































