ਨਵਾਜ਼ ਸ਼ਰੀਫ਼ : ਫ਼ਸ ਗਈ ਜਾਨ ਸ਼ਿਕੰਜੇ ਅੰਦਰ, ਜਿਉਂ...

ਤਸਵੀਰ ਸਰੋਤ, AFP/Getty Images
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ 10 ਸਾਲ ਕੈਦ ਦੀ ਸਜ਼ਾ ਹੋਈ ਹੈ।
ਪਾਕਿਸਤਾਨ ਦੇ ਉੱਘੇ ਲੇਖਕ ਅਤੇ ਪੱਤਰਕਾਰ ਮੁਹੰਮਦ ਹਨੀਫ਼ ਮੁਤਾਬਕ ਮੁਲਕ ਦੀ ਸੁਪਰੀਮ ਕੋਰਟ ਪਹਿਲਾਂ ਹੀ ਉਨ੍ਹਾਂ ਨੂੰ 'ਸ਼ਰੀਫ਼' ਮੰਨਣ ਤੋਂ ਇਨਕਾਰ ਕਰ ਚੁੱਕੀ ਹੈ।
ਹਨੀਫ਼ ਨੇ ਸਰੀਫ਼ ਦੀ ਸਿਆਸਤ ਸਬੰਧੀ ਕਈ ਰੋਚਕ ਟਿੱਪਣੀਆਂ ਕੀਤੀਆਂ ਸਨ।
ਕੁਝ ਸਮਾਂ ਪਹਿਲਾਂ ਬੀਬੀਸੀ ਪੰਜਾਬੀ ਲਈ ਭੇਜੇ ਆਪਣੇ ਵਲੌਗ ਵਿੱਚ ਉਨ੍ਹਾਂ ਕਿਹਾ ਸੀ, 'ਸਰੀਫ਼ ਦੇ ਸਮਰਥਕ ਨਾਅਰੇ ਲਾਉਂਦੇ ਨੇ ਸ਼ੇਰ ਆਇਆ, ਸ਼ੇਰ ਆਇਆ ਅਤੇ ਵਿਰੋਧੀ ਕਹਿੰਦੇ ਨੇ ਚੋਰ ਆਇਆ, ਚੋਰ ਆਇਆ।'
ਸ਼ਰੀਫ਼ ਦੇ ਸਿਆਸੀ ਹਾਲਾਤ
ਲੰਬੀਆਂ ਕਾਨੂੰਨੀ ਲੜਾਈਆਂ ਦਾ ਸਾਹਮਣਾ ਕਰ ਰਹੇ ਸ਼ਰੀਫ਼ ਦਾ ਛੁਟਕਾਰਾ ਉਨ੍ਹਾਂ ਦੀ ਆਪਣੀ ਸਰਕਾਰ ਦੇ ਕਾਰਜਕਾਲ ਵਿੱਚ ਵੀ ਨਹੀਂ ਹੋ ਸਕਿਆ।
ਹਨੀਫ਼ ਨੇ ਸ਼ਰੀਫ਼ ਦੀ ਸਿਆਸਤ ਅਤੇ ਹਾਲਾਤ ਨੂੰ ਸਮਝਾਉਣ ਲਈ ਪੰਜਾਬ ਦੇ ਮਸ਼ਹੂਰ ਸ਼ਾਇਰ ਮੀਆਂ ਮੁਹੰਮਦ ਬਖ਼ਸ਼ ਦਾ ਇਹ ਸ਼ੇਅਰ ਪੜ੍ਹਿਆ ਸੀ।
ਫ਼ਸ ਗਈ ਜਾਨ ਸ਼ਿਕੰਜੇ ਅੰਦਰ, ਜਿਉਂ ਵੇਲਣ ਵਿਚ ਗੰਨਾ
ਰੌਹ ਨੂੰ ਕਹੋ ਹੁਣ ਰਹੇ ਮੁਹੰਮਦ, ਹੁਣ ਜੇ ਰਹੇ ਤਾਂ ਮੰਨਾ
ਮੁਹੰਮਦ ਹਨੀਫ਼ ਨੇ ਨਵਾਜ਼ ਸਰੀਫ਼ ਉੱਤੇ ਹੋਰ ਕੀ ਕੀ ਟਿੱਪਣੀਆਂ ਕੀਤੀਆਂ ਸਨ। ਤੁਸੀਂ ਖੁਦ ਹੀ ਸੁਣ ਲਓ...













