ਕੀ ‘ਕਿਰਾਏ ਦੇ ਬੁਆਏਫਰੈਂਡ’ ਘਟਾ ਸਕਣਗੇ ਕੁੜੀਆਂ ਦਾ ਡਿਪਰੈਸ਼ਨ

ਨੋਨੀ ਤੇ ਓਲੀਵਰ
ਤਸਵੀਰ ਕੈਪਸ਼ਨ, ਕਿਰਾਏ 'ਤੇ ਬੁਆਏਫਰੈਂਡ, ਸ਼ਾਇਦ ਭਾਰਤ ਲਈ ਨਵਾਂ ਹੋ ਸਕਦਾ ਹੈ ਪਰ ਪੱਛਮੀ ਦੇਸਾਂ ਵਿੱਚ ਇਸ ਦਾ ਰੁਝਾਨ ਕਈ ਸਾਲ ਪੁਰਾਣਾ ਹੈ
    • ਲੇਖਕ, ਅਰਪਨਾ ਰਾਮਾਮੁਰਥੀ
    • ਰੋਲ, ਬੀਬੀਸੀ ਪੱਤਰਕਾਰ

ਦੋਸਤ ਹਰ ਕਿਸੇ ਦੀ ਜ਼ਿੰਦਗੀ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਕਈਆਂ ਲਈ ਦੋਸਤ ਤਾਂ ਆਪਣਿਆਂ ਤੋਂ ਕਿਤੇ ਵੱਧ ਹੁੰਦੇ ਹਨ। ਜਦੋਂ ਅਸੀਂ ਇਕੱਲਾ ਮਹਿਸੂਸ ਕਰਦੇ ਹਾਂ ਤਾਂ ਅਸੀਂ ਪਹਿਲਾਂ ਆਪਣੇ ਦੋਸਤ ਨੂੰ ਲੱਭਦੇ ਹਾਂ।

ਕਿਰਾਏ 'ਤੇ ਬੁਆਏਫਰੈਂਡ, ਸ਼ਾਇਦ ਭਾਰਤ ਲਈ ਨਵਾਂ ਹੋ ਸਕਦਾ ਹੈ ਪਰ ਪੱਛਮੀ ਦੇਸਾਂ ਵਿੱਚ ਇਸ ਦਾ ਰੁਝਾਨ ਕਈ ਸਾਲ ਪੁਰਾਣਾ ਹੈ।

ਭਾਰਤ ਕੋਲ ਵੀ ਸਾਥੀ ਅਤੇ ਪਿਆਰ ਦੀ ਭਾਲ ਲਈ ਟਿੰਡਰ ਵਰਗੀਆਂ ਐਪਸ ਮੌਜੂਦ ਹਨ ਪਰ ਹੁਣ ਇਸ ਸ਼੍ਰੇਣੀ ਵਿੱਚ ਇੱਕ ਨਵੀਂ ਐਪ ਜੁੜ ਗਈ ਹੈ।

ਇਹ ਵੀ ਪੜ੍ਹੋ:

ਮੈਨੂੰ ਯਾਦ ਹੈ, ਪੁਰਾਣੇ ਦਿਨਾਂ ਵਿੱਚ ਬੁਆਏਫਰੈਂਡ, ਪ੍ਰੇਮੀ ਅਤੇ ਪ੍ਰੇਮਿਕਾ ਵਰਗੇ ਸ਼ਬਦਾਂ ਦੀ ਵਰਤੋਂ ਸ਼ਰੇਆਮ ਨਹੀਂ ਬਲਕਿ ਡਰ ਨਾਲ ਕੀਤੀ ਜਾਂਦੀ ਸੀ।

ਪਰ ਹੁਣ ਸਮਾਂ ਬਦਲ ਗਿਆ ਹੈ ਅਤੇ ਇਹ ਬੇਹੱਦ ਸਾਧਾਰਨ ਗੱਲ ਲੱਗਦੀ ਹੈ।

ਕੀ ਹੈ ਕਿਰਾਏ 'ਤੇ ਬੁਆਏਫਰੈਂਡ ਵਾਲੀ ਐਪ?

ਇਸ ਐਪ ਰਾਹੀਂ ਤੁਸੀਂ 2 ਘੰਟਿਆਂ ਲਈ 'ਬੁਆਏਫਰੈਂਡ' ਹਾਇਰ ਕਰ ਸਕਦੇ ਹੋ। ਇਹ ਐਪਸ ਪੂਣੇ ਅਤੇ ਮੁੰਬਈ 'ਚ ਕੰਮ ਕਰ ਰਹੀ ਹੈ।

ਔਰਤ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇਸ 'ਤੇ ਮਰਦਾਂ ਦੀਆਂ ਤਿੰਨ ਸ਼੍ਰੇਣੀਆਂ ਹਨ। ਜਿੱਥੇ ਮਾਡਲ, ਪ੍ਰਸਿੱਧ ਹਸਤੀਆਂ ਅਤੇ ਮਧਵਰਗੀ ਕਲਾਸ ਨਾਲ ਸੰਬੰਧਤ ਮਰਦ ਸ਼ਾਮਿਲ ਹਨ

ਤੁਸੀਂ ਫਿਲਮ ਦੇਖਣ, ਰੈਸਟੋਰੈਂਟ ਜਾਂ ਘੁੰਮਣ ਲਈ ਇਸ 'ਬੁਆਏਫਰੈਂਡ' ਨਾਲ ਜਾ ਸਕਦੇ ਹੋ ਪਰ ਤੁਸੀਂ ਕਿਸੇ ਨਿੱਜੀ ਥਾਂ ਜਿਵੇਂ ਹੋਟਲ ਜਾਂ ਘਰ ਨਹੀਂ ਜਾ ਸਕਦੇ। ਤੁਸੀਂ ਇਨ੍ਹਾਂ ਨਾਲ ਕੋਈ ਸੰਬੰਧ ਵੀ ਨਹੀਂ ਬਣਾ ਸਕਦੇ, ਇਹ ਇਸ ਦੇ ਨਿਯਮ ਹਨ।

ਇਸ 'ਤੇ ਮਰਦਾਂ ਦੀਆਂ ਤਿੰਨ ਸ਼੍ਰੇਣੀਆਂ ਹਨ। ਜਿੱਥੇ ਮਾਡਲ, ਪ੍ਰਸਿੱਧ ਹਸਤੀਆਂ ਅਤੇ ਮਧਵਰਗੀ ਕਲਾਸ ਨਾਲ ਸੰਬੰਧਤ ਮਰਦ ਸ਼ਾਮਿਲ ਹਨ।

ਜਿਨ੍ਹਾਂ ਮਰਦਾਂ ਨੇ ਆਪਣਾ ਨਾਮ ਇਸ ਸਾਈਟ 'ਤੇ ਰਜਿਸਟਰ ਕਰਵਾਇਆ ਹੈ, ਉਨ੍ਹਾਂ ਨੇ ਮੈਡੀਕਲ ਰਿਪੋਰਟ ਅਤੇ ਪੁਲਿਸ ਵੱਲੋਂ ਨੋ-ਓਬਜੈਕਸ਼ਨ ਸਰਟੀਫਿਕੇਟ ਵਰਗੇ ਦਸਤਾਵੇਜ਼ ਵੀ ਜਮ੍ਹਾਂ ਕਰਵਾਏ ਹਨ। ਸਭ ਤੋਂ ਜ਼ਰੂਰੀ ਹੈ ਕਿ ਉਨ੍ਹਾਂ ਨੂੰ ਔਰਤਾਂ ਨਾਲ ਸਤਿਕਾਰਯੋਗ ਵਿਹਾਰ ਕਰਨਾ ਆਉਣਾ ਚਾਹੀਦਾ ਹੈ।

ਇਸ 'ਤੇ ਇਹ ਵੀ ਦੱਸਿਆ ਗਿਆ ਮਰਦਾਂ ਦੇ ਇਨ੍ਹਾਂ ਦਸਤਾਵੇਜ਼ਾਂ ਦੀ ਲੋੜ ਕਿਉਂ ਹੈ। ਇਸ ਦੇ ਮੁਤਾਬਕ ਇਸ ਦੀ ਮਦਦ ਨਾਲ ਔਰਤਾਂ ਡਿਪਰੈਸ਼ਨ 'ਚੋਂ ਬਾਹਰ ਆ ਸਕਦੀਆਂ ਹਨ।

ਪਰ ਸਵਾਲ ਇਹ ਹੈ ਕਿ ਕੁੜੀ ਨੂੰ ਡਿਪ੍ਰੈਸ਼ਨ 'ਚੋਂ ਬਾਹਰ ਕੱਢਣ ਲਈ ਕਿਸੇ ਵੀ ਅਣਜਾਣ ਸ਼ਖ਼ਸ ਨੂੰ ਕੁਝ ਘੰਟਿਆਂ ਲਈ ਬੁਆਏਫਰੈਂਡ ਵਜੋਂ ਕਿਵੇਂ ਹਾਇਰ ਕੀਤਾ ਜਾ ਸਕਦਾ ਹੈ?

ਇਹ ਵੀ ਪੜ੍ਹੋ:

ਸਮਾਜਿਕ ਦਬਾਅ 'ਚ ਵਾਧਾ ਹੋਵੇਗਾ

ਮਨੋਵਿਗਿਆਨੀ ਨਪਿਨੰਈ ਕਹਿੰਦੇ ਹਨ, "ਕਿਸੇ ਨੂੰ ਡਿਪ੍ਰੈਸ਼ਨ 'ਚੋਂ ਬਾਹਰ ਕੱਢਣ ਲਈ, ਕੋਈ ਅਜਿਹਾ ਇਨਸਾਨ ਚਾਹੀਦਾ ਹੈ ਜੋ ਉਸ ਦੇ ਚਰਿੱਤਰ ਬਾਰੇ ਬਿਨਾਂ ਕੁਝ ਤੈਅ ਕੀਤੇ ਉਸ ਨੂੰ ਸੁਣੇ। ਇਹ ਜ਼ਰੂਰੀ ਨਹੀਂ ਕਿ ਉਹ ਮਰਦ ਹੀ ਹੋਵੇ।"

job

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਨਪਿਨੰਈ ਮੁਤਾਬਕ "ਇਸ ਤੋਂ ਇਲਾਵਾ, ਤੁਹਾਨੂੰ ਕਿਸੇ ਮਰਦ ਨੂੰ ਹਾਇਰ ਕਰਨ ਦੀ ਕੀ ਲੋੜ ਹੈ?

ਨਪਿਨੰਈ ਮੁਤਾਬਕ "ਇਸ ਤੋਂ ਇਲਾਵਾ, ਤੁਹਾਨੂੰ ਕਿਸੇ ਮਰਦ ਨੂੰ ਹਾਇਰ ਕਰਨ ਦੀ ਕੀ ਲੋੜ ਹੈ? ਉਥੇ ਦੋਸਤੀ ਕਿੱਥੇ ਹੋਵੇਗੀ ? ਉਹ ਵੀ ਕਿਰਾਏ ਦੇ ਸ਼ਖ਼ਸ ਨਾਲ। ਇਸ ਦੀ ਕੋਈ ਖ਼ਾਸ ਲੋੜ ਨਹੀਂ ਹੈ।"

ਉਨ੍ਹਾਂ ਕਹਿੰਦੇ ਹਨ, "ਕਈ ਕਾਊਂਸਲਰ ਹਨ। ਸਭ ਤੋਂ ਪਹਿਲਾਂ ਸਾਡੇ ਸਮਾਜ ਵਿੱਚ 'ਮਨੋਚਕਿਤਸਕ ਕੋਲ ਜਾਣ ਤੋਂ' ਬਚਣ ਲਈ ਵਾਲੀ ਧਾਰਨਾ ਬਦਲਣ ਦੀ ਲੋੜ ਹੈ। ਬੁਆਏਫਰੈਂਡ ਕਿਰਾਏ 'ਤੇ ਲੈਣਾ ਅਸਥਾਈ ਹੱਲ ਹੋ ਸਕਦਾ ਹੈ। ਇਸ ਦੇ ਕਿਸੇ ਔਰਤ 'ਤੇ ਡਿਪਰੈਸ਼ਨ ਨੂੰ ਘਟਾਉਣ ਦੀ ਸੰਭਾਵਨਾ ਨਹੀਂ ਹੈ।"

"ਜਦੋਂ ਅਸੀਂ ਕਿਸੇ ਮਾਹਿਰ ਕੋਲ ਜਾਂਦੇ ਹਾਂ ਤਾਂ ਉਹ ਪ੍ਰਭਾਵਿਤ ਵਿਅਕਤੀ ਦਾ ਸਹੀ ਮਾਗਰ ਦਰਸ਼ਨ ਕਰਦਾ ਹੈ। ਉਹ ਉਸ ਨੂੰ ਹਾਲਾਤ ਨਾਲ ਨਜਿੱਠਣ ਬਾਰੇ ਦੱਸਦਾ ਹੈ ਪਰ ਅਜਿਹੀਆਂ ਚੀਜ਼ਾਂ ਸਮਾਜ ਤੇ ਸੱਭਿਆਚਾਰ ਨੂੰ ਦੁਬਿਧਾ ਵੱਲ ਲੈ ਜਾਣਗੀਆਂ।

ਨਪਿੰਨਈ
ਤਸਵੀਰ ਕੈਪਸ਼ਨ, ਨਪਿੰਨਈ ਮੁਤਾਬਕ, "ਜੇਕਰ ਕੁੜੀ ਪੁਰਾਣੇ ਬੁਆਏਫਰੈਂਡ ਨੂੰ ਭੁੱਲਣ ਦੀ ਨਵੇਂ ਦੋਸਤ ਬਾਰੇ ਸੋਚਦੀ ਹੈ ਤਾਂ ਇਹ ਠੀਕ ਨਹੀਂ ਹੈ

ਇੱਕ ਨੂੰ ਭੁੱਲਣ ਲਈ ਦੂਜਾ?

ਨਪਿੰਨਈ ਮੁਤਾਬਕ, "ਜੇਕਰ ਕੁੜੀ ਪੁਰਾਣੇ ਬੁਆਏਫਰੈਂਡ ਨੂੰ ਭੁੱਲਣ ਦੀ ਨਵੇਂ ਦੋਸਤ ਬਾਰੇ ਸੋਚਦੀ ਹੈ ਤਾਂ ਇਹ ਠੀਕ ਨਹੀਂ ਹੈ। ਇਹ ਕੋਈ ਵਧੀਆ ਰਸਤਾ ਨਹੀਂ ਹੈ। ਇਸ ਨਾਲ ਡਿਪਰੈਸ਼ਨ ਹੋਰ ਵਧੇਗਾ। ਅਜਿਹੇ ਡਾਕਟਰ ਜਾਂ ਮਾਹਿਰ ਦੀ ਸਲਾਹ ਲੈਣੀ ਵਾਜ਼ਿਬ ਹੈ।"

ਉਨ੍ਹਾਂ ਨੇ ਦੱਸਿਆ, "ਮਰਦ ਨਾਲ ਪ੍ਰੇਸ਼ਾਨੀਆਂ ਸਾਂਝੀਆਂ ਕਰਨ ਡਿਪਰੈਸ਼ਨ ਘੱਟ ਹੁੰਦਾ ਹੈ, ਇਹ ਇੱਕ ਮਿੱਥ ਹੈ। ਇਸ ਨਾਲ ਔਰਤ ਹੋਰ ਕਮਜ਼ੋਰ ਮਹਿਸੂਸ ਕਰਦੀ ਹੈ।"

ਇਹ ਵੀ ਪੜ੍ਹੋ:

ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ-

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)