ਐਪਲ ਦਾ iPhone XS ਤੇ ਈਸੀਜੀ ਕਰਨ ਵਾਲੀ ਘੜੀ ਲਾਂਚ

ਤਸਵੀਰ ਸਰੋਤ, Getty Images
- ਲੇਖਕ, ਲਿਓ ਕੈਲੀਓਨ
- ਰੋਲ, ਟੈਕਨੋਲੋਜੀ ਡੈਸਕ ਐਡੀਟਰ
ਐਪਲ ਨੇ ਆਪਣੇ iPhone X ਨੂੰ ਅਪਡੇਟ ਕਰਦਿਆਂ ਮੋਬਾਈਲ ਫੋਨਾਂ ਦੇ 3 ਨਵੇਂ ਮਾਡਲ ਜਾਰੀ ਕੀਤੇ ਹਨ, ਜਿੰਨ੍ਹਾਂ ਵਿਚੋਂ ਦੋ ਪਹਿਲਾਂ ਨਾਲੋਂ ਵੱਡੇ ਹਨ।
iPhone XS Max ਦੀ ਡਿਸਪਲੇਅ ਦਾ ਆਕਾਰ 6.5 ਇੰਚ ਹੈ ਜਦਕਿ iPhone XS ਦਾ ਪਹਿਲਾਂ ਆਕਾਰ iPhone X ਵਾਲਾ ਹੀ 5.8 ਇੰਚ ਹੈ ਅਤੇ iPhone XR ਦੀ ਸਕਰੀਨ 6.1 ਇੰਚ ਹੈ ਪਰ ਕੁਆਲਿਟੀ ਘੱਟ ਹੈ।
ਇਸ ਦੇ ਨਾਲ ਹੀ ਤੁਹਾਡੀ ਸਿਹਤ ਵਿੱਚ ਆਉਣ ਵਾਲੀ ਗਿਰਾਵਟ ਦਾ ਪਤਾ ਲਗਾਉਣ ਵਾਲੀ (ਫਾਲ ਡਿਟੈਕਸ਼ਨ ਫੰਕਸ਼ਨ) ਸਮਾਰਟਵਾਚ ਵੀ ਜਾਰੀ ਕੀਤੀ ਹੈ।
ਹਾਲਾਂਕਿ ਇਸ ਬਾਰੇ ਚਿੰਤਾ ਜ਼ਾਹਿਰ ਕੀਤੀ ਗਈ ਕਿ 999 ਪੌਂਡ ਦੀ ਉੱਚ ਕੀਮਤ ਵਾਲੇ iPhone X ਦੇ ਮੁਕਾਬਲੇ ਇਸ ਦੇ ਆਕਸ਼ਰਣ 'ਤੇ ਅਸਰ ਪਾ ਸਕਦਾ ਹੈ।
ਇਹ ਵੀ ਪੜ੍ਹੋ:
ਪਰ ਐਪਲ ਦਾ ਕਹਿਣਾ ਹੈ ਕਿ ਇਸ ਨੇ ਘੱਟ ਕੀਮਤ ਵਾਲੇ iPhone 8 ਵਾਲੇ ਫੋਨ ਦੀ ਤੁਲਨਾ 'ਚ ਵਧੇਰੇ ਪਸੰਦੀਦਾ ਸਾਬਿਤ ਹੋਇਆ ਹੈ। ਬਾਜ਼ਾਰ ਰਿਸਰਚ ਫਰਮਾਂ ਦਾ ਕਹਿਣਾ ਹੈ ਕਿ ਇਹ ਆਪਣੀਆਂ ਵਿਰੋਧੀ ਕੰਪਨੀਆਂ ਦੇ ਮੋਬਾਈਲਾਂ ਨਾਲੋਂ ਵੀ ਵੱਧ ਵਿਕੇ ਹਨ।
ਇਸ ਨਾਲ ਐਪਲ ਨੂੰ 768 ਬਿਲੀਅਨ ਡਾਲਰ ਤੋਂ ਉਪਰ ਬਾਜ਼ਾਰੀ ਪੂੰਜੀ ਦੇ ਨਾਲ ਦੁਨੀਆਂ ਦੀ ਪਹਿਲੀ ਕੰਪਨੀ ਬਣਨ ਲਈ ਪ੍ਰੇਰਿਆ ਹੈ।

ਤਸਵੀਰ ਸਰੋਤ, APple
iPhone XS Max ਐਪਲ ਦਾ ਸਭ ਤੋਂ ਮਹਿੰਗਾ ਫੋਨ ਬਣ ਸਕਦਾ ਹੈ, ਜਿਸ ਦਾ ਮੁੱਲ ਡਾਟਾ ਸਟੋਰੇਜ ਦੇ ਮੁਤਾਬਕ 1099 ਪੌਂਡ ਤੋਂ 1449 ਪੌਂਡ ਤੱਕ ਹੈ।
iPhone XS ਦਾ 999 ਪੌਂਡ ਤੋਂ 1349 ਤੱਕ ਅਤੇ XR ਦਾ 749 ਪੌਂਡ ਤੋਂ 899 ਪੌਂਡ ਤੱਕ ਹੈ।
ਹਾਲਾਂਕਿ ਐਪਲ ਨੇ ਇਸ ਵਾਰ ਹੈੱਡਫੋਨ ਡੌਂਗਲ ਸ਼ਾਮਲ ਨਹੀਂ ਕੀਤੇ ਹਨ ਅਤੇ ਇਸ ਲਈ ਉਪਭੋਗਤਾ ਨੂੰ 9 ਪੌਂਡ ਵਾਧੂ ਖਰਚ ਕਰਨੇ ਹੋਣਗੇ।
ਇਹ ਵੀ ਪੜ੍ਹੋ:
ਵੱਡੀ ਸਕਰੀਨ
iPhone XS Max ਦੀ ਸਕਰੀਨ ਪੁਰਾਣੇ iPhone 8 Plus ਦੀ 5.5 ਇੰਚ ਦੀ ਸਕਰੀਨ ਨਾਲੋਂ ਵੱਡੀ ਹੈ ਅਤੇ ਬਾਕੀਆਂ ਦਾ ਆਕਾਰ ਉਹੀ ਹੈ।
ਸਲਾਹਕਾਰ ਕ੍ਰੀਏਟਿਵ ਸਟਰੈਟੇਜੀਜ਼ ਦੇ ਇੱਕ ਵਿਸ਼ਲੇਸ਼ਕ ਕੈਰੋਲੀਨਾ ਮਿਲਨੇਸੀ ਮੁਤਾਬਕ, "ਭਾਵੇਂ ਕਿ ਪਿਛਲੇ ਸਾਲ iPhone X ਦੀ ਸਕਰੀਨ ਵੱਡੀ ਸੀ, ਪਰ ਪਲੱਸ ਮਾਡਲ ਵਾਲੇ ਕੁਝ ਲੋਕਾਂ ਨੂੰ ਇਸ ਦਾ ਅਹਿਸਾਸ ਨਹੀਂ ਸੀ ਹੋਇਆ ਅਤੇ ਇਸ ਦਾ ਅਹਿਸਾਸ ਉਹ iPhone XS Max ਮਾਡਲ ਵਿੱਚ ਕਰ ਸਕਦੇ ਹਨ।"

ਤਸਵੀਰ ਸਰੋਤ, APple
iPhone XR ਦੀ ਸਕਰੀਨ ਵੱਡੀ ਹੈ, ਪਰ ਇਸ ਮਹਿੰਗੇ ਮਾਡਲ ਵਿੱਚ ਓਐਲਈਡੀ (organic light-emitting diode) ਦੀ ਬਜਾਇ ਐਲਸੀਡੀ (liquid crystal display) ਦੀ ਵਰਤੋਂ ਹੋਈ ਹੈ। ਇਸਦਾ ਮਤਲਬ ਹੈ ਕਿ ਕਾਲਾ ਘੱਟ ਡੂੰਘਾ ਅਤੇ ਇਸ ਦੇ ਰੰਗਾਂ ਵਿੱਚ ਘੱਟ ਕੰਟਰਾਸਟ ਦਿਖਾਈ ਦਿੰਦਾ ਹੈ।
ਸਿਹਤ ਦੀ ਚਿੰਤਾ ਕਰਨ ਵਾਲੀ ਘੜੀ
ਇਸ ਤੋਂ ਪਹਿਲਾਂ ਕੈਲੀਫੋਰਨੀਆ ਵਿੱਚ ਹੋਏ ਇੱਕ ਪ੍ਰੋਗਰਾਮ 'ਚ ਐਪਲ ਨੇ ਇੱਕ ਘੜੀ ਲਾਂਚ ਕੀਤੀ।
ਐਪਲ ਮੁਤਾਬਕ ਪਹਿਲਾਂ ਵਾਲੀ ਘੜੀ ਸੀਰੀਜ਼ 4 ਪਹਿਲਾਂ ਨਾਲੋਂ 30 ਫੀਸਦ ਵੱਡੀ ਹੈ।

ਤਸਵੀਰ ਸਰੋਤ, APple
ਇਹ ਹੋਰ ਜਾਣਕਾਰੀਆਂ ਅਤੇ ਸ਼ਾਰਟਕੱਟ ਨੂੰ ਇਕੋ ਵੇਲੇ ਦਿਖਾ ਸਕਦੀ ਹੈ।
ਪਹਿਲੀ ਵਾਰ ਇਸ ਵਿੱਚ ਈਸੀਜੀ (ਇਲੈਕਟ੍ਰੋਕਾਰਡੀਓਗ੍ਰਾਮ) ਦੀ ਸੁਵਿਧਾ ਵੀ ਹੈ। ਇਹ ਨਵੇਂ ਸੈਂਸਰਾਂ ਦੀ ਮਦਦ ਨਾਲ ਕੰਮ ਕਰ ਕਰੇਗਾ, ਜੋ ਘੜੀ ਦੇ ਪਿੱਛੇ ਲੱਗੇ ਹੋਣਗੇ ਅਤੇ ਜੇਕਰ ਯੂਜ਼ਰ ਦਾ ਦਿਲ ਸਹੀ ਕੰਮ ਨਾ ਕਰ ਰਿਹਾ ਹੋਵੇ ਤਾਂ ਉਹ ਇਸ ਬਾਰੇ ਵੀ ਦੱਸੇਗਾ।
ਇਸ ਦੇ ਨਾਲ ਹੀ ਰੋਜ਼ਾਨਾ ਵਰਤਣ ਦੌਰਾਨ ਘੜੀ ਯੂਜ਼ਰ ਨੂੰ ਦਿਲ ਦੀ ਧੜਕਣ ਵਧਣ ਜਾਂ ਘਟਣ ਬਾਰੇ ਵੀ ਚਿਤਾਵਨੀ ਦੇਵੇਗੀ।
ਇਹ ਵੀ ਪੜ੍ਹੋ:
ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੀਆਂ ਹਨ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












