ਲੰਡਨ ਦੀ ਅਦਾਲਤ ਵਿੱਚ ਕਿੰਨੇ ਪਰੇਸ਼ਾਨ ਦਿਖੇ ਵਿਜੇ ਮਾਲਿਆ

ਤਸਵੀਰ ਸਰੋਤ, Getty Images
ਸ਼ਰਾਬ ਦੇ ਕਾਰੋਬਾਰੀ ਅਤੇ ਭਾਰਤੀ ਬੈਂਕਾਂ ਦੇ ਕਰੀਬ 9 ਕਰੋੜ ਰੁਪਏ ਦੇ ਕਰਜ਼ਾਈ ਭਗੌੜੇ ਵਿਜੇ ਮਾਲਿਆ ਨੇ ਇੱਕ ਵੱਡਾ ਦਾਅਵਾ ਕੀਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ 2016 'ਚ ਭਾਰਤ ਛੱਡਣ ਤੋਂ ਪਹਿਲਾਂ ਉਹ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨਾਲ ਮਿਲੇ ਸਨ।
ਮਾਲਿਆ ਲੰਡਨ ਦੀ ਇੱਕ ਅਦਾਲਤ 'ਚ ਹਵਾਲਗੀ ਮਾਮਲੇ 'ਚ ਸੁਣਵਾਈ ਲਈ ਆਏ ਸਨ। ਭਾਰਤੀ ਏਜੰਸੀਆਂ ਨੇ ਮਾਲਿਆ ਦੀ ਹਵਾਲਗੀ ਦੀ ਮੰਗ ਕੀਤੀ ਹੈ।
ਵੈਸਟਮਨਿਸਟਰ ਕੋਰਟ ਵਿੱਚ ਮਾਲਿਆ ਨੇ ਇੱਕ ਸਵਾਲ ਦੇ ਜਵਾਬ 'ਚ ਪੱਤਰਕਾਰਾਂ ਨੂੰ ਕਿਹਾ, "ਮੈਂ ਭਾਰਤ ਤੋਂ ਜੈਨੇਵਾ ਪਹਿਲਾਂ ਤੋਂ ਤੈਅ ਮੀਟਿੰਗ ਲਈ ਆਇਆ ਸੀ। ਜਾਣ ਤੋਂ ਪਹਿਲਾਂ ਮੈਂ ਵਿੱਤ ਮੰਤਰੀ ਨਾਲ ਮੁਲਾਕਾਤ ਕੀਤੀ ਸੀ।"
ਹਾਲਾਂਕਿ ਵਿੱਤ ਮੰਤਰੀ ਅਰੁਣ ਜੇਤਲੀ ਨੇ ਮਾਲਿਆ ਦੇ ਦਾਅਵੇ ਨੂੰ ਰੱਦ ਕੀਤਾ ਹੈ। ਉਨ੍ਹਾਂ ਨੇ 'ਫੈਕਚੂਅਲ ਸਿਚੂਏਸ਼ਨ' ਦੇ ਸਿਰਲੇਖ ਨਾਲ ਫੇਸਬੁੱਕ 'ਤੇ ਇੱਕ ਪੋਸਟ ਲਿਖੀ ਅਤੇ ਕਿਹਾ ਕਿ ਮਾਲਿਆ ਦੇ ਦਾਅਵੇ ਵਿੱਚ ਕੋਈ ਸੱਚਾਈ ਨਹੀਂ ਹੈ।
ਇਹ ਵੀ ਪੜ੍ਹੋ:
ਇਸੇ ਦੌਰਾਨ ਕਾਂਗਰਸ ਪਾਰਟੀ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਅਤੇ ਪਾਰਟੀ ਦੇ ਕੌਮੀ ਬੁਲਾਰੇ ਰਣਦੀਪ ਸਿੰਘ ਸੂਰਜੇਵਾਲਾ ਨੇ ਵਿੱਤ ਮੰਤਰੀ ਅਰੁਣ ਜੇਤਲੀ ਉੱਤੇ ਤਿੱਖਾ ਸ਼ਬਦੀ ਹਮਲਾ ਬੋਲਿਆ ਹੈ। ਰਾਹੁਲ ਗਾਂਧੀ ਨੇ ਟਵੀਟ ਰਾਹੀ ਕਿਹਾ, ਲੰਡਨ ਵਿਚ ਵਿਜੇ ਮਾਲਿਆ ਨੇ ਜੋ ਗੰਭੀਰ ਇਲਜ਼ਾਮ ਲਾਏ ਹਨ, ਪ੍ਰਧਾਨ ਮੰਤਰੀ ਉਨ੍ਹਾਂ ਦੀ ਤੁਰੰਤ ਨਿਰਪੱਖ ਜਾਂਚ ਕਰਵਾਉਣ ਅਤੇ ਜਦੋਂ ਤੱਕ ਜਾਂਚ ਪੂਰੀ ਨਹੀਂ ਹੁੰਦੀ ਅਰੁਣ ਜੇਤਲੀ ਨੂੰ ਵਿੱਤ ਮੰਤਰੀ ਦੇ ਅਹੁਦੇ ਤੋਂ ਵੱਖ ਹੋ ਜਾਣਾ ਚਾਹੀਦਾ ਹੈ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 1
ਰਣਦੀਪ ਸਿੰਘ ਸੂਰਜੇਵਾਲਾ ਨੇ ਭਾਰਤੀ ਜਨਤਾ ਪਾਰਟੀ ਉੱਤੇ 'ਟੂਰ -ਟਰੈਵਲ ਤੇ ਇੰਮੀਰਗੇਸ਼ਨ ਕੰਪਨੀ' ਵਾਂਗ ਕੰਮ ਕਰਨ ਦਾ ਇਲਜ਼ਾਮ ਲਾਇਆ ਹੈ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 2

ਕੋਰਟ ਵਿੱਚ ਕਿਸ ਤਰ੍ਹਾਂ ਦਿਖੇ ਮਾਲਿਆ
ਬੀਬੀਸੀ ਪੱਤਰਕਾਰ ਗਗਨ ਸਭਰਵਾਲ ਨੇ ਦੱਸਿਆ ਕਿ ਲੰਡਨ ਦੀ ਅਦਾਲਤ ਵਿੱਚ ਪੇਸ਼ ਹੁੰਦੇ ਹੋਏ ਮਾਲਿਆ ਬਹੁਤ ਸ਼ਾਂਤ, ਪਰੇਸ਼ਾਨ ਅਤੇ ਸੋਚ ਵਿੱਚ ਪਏ ਨਜ਼ਰ ਆਏ। ਮੀਡੀਆ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਉਨ੍ਹਾਂ ਦੀ ਆਵਾਜ਼ ਧੀਮੀ ਸੀ ਅਤੇ ਚਿਹਰੇ ਤੇ ਪਰੇਸ਼ਾਨੀ ਸਾਫ ਦਿਖਾਈ ਦੇ ਰਹੀ ਸੀ।
ਕੋਰਟ ਵਿੱਚ ਸੁਣਵਾਈ ਦੇ ਸਮੇਂ ਉਹ ਪਾਣੀ ਪੀਂਦੇ ਅਤੇ ਆਪਣੇ ਫੋਨ ਤੇ ਮੈਸੇਜ ਕਰਦੇ ਨਜ਼ਰ ਆਏ।
ਮਾਲਿਆ ਦੀ ਦੋਸਤ ਪਿੰਕੀ ਲਾਲਵਾਨੀ ਅਤੇ ਅਸਿਸਟੈਂਟ ਪਬਲਿਕ ਗੈਲਰੀ ਵਿੱਚ ਬੈਠੇ ਕੇਸ ਦੀ ਸੁਣਵਾਈ ਦੇਖ ਰਹੇ ਸਨ।
ਉਹ ਦੋਵੇਂ ਘੱਟ ਬੋਲ ਰਹੇ ਸਨ ਅਤੇ ਮੈਸੇਜ ਕਰ ਰਹੇ ਸਨ।
ਜੱਜ ਐਮਾ ਆਰਬਥਨੌਟ ਨੇ ਕਿਹਾ ਕਿ ਕੇਸ ਵਿੱਚ ਫੈਸਲਾ 10 ਦਸੰਬਰ ਨੂੰ ਸੁਣਾਇਆ ਜਾਵੇਗਾ।

ਸੈਟਲਮੈਂਟ ਦਾ ਦਾਅਵਾ
ਮਾਲਿਆ ਨੇ ਦਾਅਵਾ ਕੀਤਾ, "ਇਹ ਪਹਿਲਾਂ ਤੋਂ ਤੈਅ ਮੀਟਿੰਗ ਸੀ ਅਤੇ ਬੈਂਕਾਂ ਦੇ ਸੈਟਲਮੈਂਟ ਬਾਰੇ ਉਨ੍ਹਾਂ ਵੱਲੋਂ ਮੁੜ ਪੇਸ਼ਕਸ਼ ਕੀਤੀ। ਇਹੀ ਸੱਚਾਈ ਹੈ।"

ਤਸਵੀਰ ਸਰੋਤ, Getty Images
ਜਦੋਂ ਮਾਲਿਆ ਕੋਲੋਂ ਇਹ ਪੁੱਛਿਆ ਗਿਆ ਕਿ ਭਾਰਤ ਦੇ ਵਿੱਤ ਮੰਤਰੀ ਨਾਲ ਉਨ੍ਹਾਂ ਮੁਲਾਕਾਤ ਕਿੱਥੇ ਹੋਈ ਸੀ ਤਾਂ ਉਨ੍ਹਾਂ ਨੇ ਕਿਹਾ, "ਮੈਂ ਤੁਹਾਨੂੰ ਕਿਉਂ ਦੱਸਾਂ। ਇਹ ਪੁੱਛ ਕੇ ਮੈਨੂੰ ਪ੍ਰੇਸ਼ਾਨ ਨਾ ਕਰੋ।"
ਵਿੱਤ ਮੰਤਰੀ ਨੇ ਉਨ੍ਹਾਂ ਨੂੰ ਕੀ ਕਿਹਾ, ਇਸ ਬਾਰੇ ਮਾਲਿਆ ਨੇ ਕੁਝ ਨਹੀਂ ਦੱਸਿਆ।
ਮਾਲਿਆ ਦੇ ਬਿਆਨ 'ਤੇ ਭਾਰਤ ਦੇ ਵਿੱਤ ਮੰਤਰੀ ਅਰੁਣ ਜੇਤਲੀ ਨੇ ਫੇਸਬੁੱਕ 'ਤੇ ਪੋਸਟ ਕਰਕੇ ਆਪਣਾ ਜਵਾਬ ਦਿੱਤਾ।
ਜੇਤਲੀ ਨੇ ਕੀ ਕਿਹਾ?
"ਇਹ ਤੱਥਾਂ ਦੇ ਆਧਾਰ 'ਤੇ ਗ਼ਲਤ ਹੈ ਅਤੇ ਇਹ ਸੱਚਾਈ ਬਿਆਨ ਨਹੀਂ ਕਰਦਾ। 2014 ਤੋਂ ਮੈਂ ਕਦੀ ਉਨ੍ਹਾਂ ਨੂੰ ਮੁਲਾਕਾਤ ਦਾ ਸਮਾਂ ਨਹੀਂ ਦਿੱਤਾ, ਅਜਿਹੇ ਵਿੱਚ ਮੈਨੂੰ ਮਿਲਣ ਦਾ ਸਵਾਲ ਹੀ ਨਹੀਂ ਉਠਦਾ। ਹਾਲਾਂਕਿ ਉਹ ਰਾਜਸਭਾ ਦੇ ਮੈਂਬਰ ਸਨ ਅਤੇ ਕਦੇ-ਕਦੇ ਸਦਨ 'ਚ ਵੀ ਆਉਂਦੇ ਸਨ।"
ਇਹ ਵੀ ਪੜ੍ਹੋ:
"ਅਜਿਹੇ ਵਿੱਚ ਉਸ ਵਿਸ਼ੇਸ਼ ਅਧਿਕਾਰ ਦੀ ਦੁਰਵਰਤੋਂ ਕਰਦੇ ਹੋਏ ਜਦੋਂ ਮੈਂ ਸਦਨ ਦੀ ਕਾਰਵਾਈ ਤੋਂ ਬਾਅਦ ਆਪਣੇ ਕਮਰੇ ਵੱਲ ਜਾ ਰਿਹਾ ਸੀ ਤਾਂ ਉਹ ਮੇਰੇ ਵੱਲ ਆਏ ਅਤੇ ਚੱਲਦੇ-ਚੱਲਦੇ ਕਿਹਾ, "ਮੈਂ ਕਰਜ਼ ਚੁਕਾਉਣ ਦਾ ਇੱਕ ਆਫ਼ਰ ਦੇ ਰਿਹਾ ਹਾਂ।"

ਉਨ੍ਹਾਂ ਵੱਲੋਂ ਪਹਿਲਾਂ ਵੀ ਦਿੱਤੇ ਗਏ ਅਜਿਹੇ ਝਾਂਸਿਆਂ ਨਾਲ ਮੈਂ ਜਾਣੂ ਸੀ, ਇਸ ਲਈ ਮੈਂ ਅੱਗੇ ਕੋਈ ਵੀ ਗੱਲ ਕਰਨ ਤੋਂ ਮਨ੍ਹਾਂ ਕਰਦਿਆਂ ਉਨ੍ਹਾਂ ਨੂੰ ਕਿਹਾ ਕਿ ਮੇਰੇ ਨਾਲ ਗੱਲ ਕਰਨ ਦਾ ਕੋਈ ਫਾਇਦਾ ਨਹੀਂ ਹੈ, ਤੁਹਾਨੂੰ ਬੈਂਕਾਂ ਨੂੰ ਆਫਰ ਦੇਣੇ ਚਾਹੀਦੇ ਹਨ।"
"ਮੈਂ ਉਨ੍ਹਾਂ ਦੇ ਹੱਥਾਂ ਵਿੱਚ ਪਏ ਕਾਗਜ਼ਾਂ ਨੂੰ ਵੀ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਤੋਂ ਇਲਾਵਾ ਜੋ ਉਨ੍ਹਾਂ ਨੇ ਰਾਜ ਸਭਾ ਮੈਂਬਰ ਹੋਣ ਦਾ ਲਾਹਾ ਖੱਟਦੇ ਹੋਏ ਮੈਨੂੰ ਕਿਹਾ ਤਾਂ ਕਿ ਬੈਂਕ ਦੇ ਕਰਜ਼ਦਾਰ ਹੋਣ 'ਚ ਵਪਾਰਕ ਲਾਭ ਮਿਲ ਸਕੇ। ਉਨ੍ਹਾਂ ਨੂੰ ਮੀਟਿੰਗ ਲਈ ਮੁਲਾਕਾਤ ਦਾ ਸਮਾਂ ਦੇਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।
ਭਾਰਤੀ ਬੈਂਕਾਂ ਦੇ ਕਰਜ਼ਦਾਰ
ਭਾਰਤ ਸਰਕਾਰ ਦਾ ਕਹਿਣਾ ਹੈ ਕਿ ਮਾਲਿਆ ਭਾਰਤੀ ਬੈਂਕਾਂ ਦੇ 9 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੇ ਕਰਜ਼ਦਾਰ ਹਨ।

ਮਾਲਿਆ ਮਾਰਚ 2016 'ਚ ਬ੍ਰਿਟੇਨ ਆ ਗਏ ਸਨ ਅਤੇ ਉਦੋਂ ਤੋਂ ਹੀ ਲੰਡਨ ਵਿੱਚ ਰਹਿ ਰਹੇ ਹਨ। ਭਾਰਤ ਸਰਕਾਰ ਬ੍ਰਿਟੇਨ ਕੋਲੋਂ ਉਨ੍ਹਾਂ ਦੀ ਹਵਾਲਗੀ ਦੀ ਕੋਸ਼ਿਸ਼ ਵਿੱਚ ਲੱਗੀ ਹੋਈ ਹੈ।
ਭਾਰਤ ਅਤੇ ਬ੍ਰਿਟੇਨ ਨੇ 1992 ਵਿੱਚ ਹਵਾਲਗੀ ਸੰਧੀ 'ਤੇ ਹਸਤਾਖ਼ਰ ਕੀਤੇ ਸਨ ਪਰ ਇਸ ਤੋਂ ਬਾਅਦ ਸਿਰਫ਼ ਇੱਕ ਹੀ ਵਿਅਕਤੀ ਦੀ ਹਵਾਲਗੀ ਦਿੱਤੀ ਗਈ ਹੈ। ਭਾਰਤੀ ਏਜੰਸੀਆਂ ਬ੍ਰਿਟੇਨ ਦੀ ਅਦਾਲਤ 'ਚ ਵਿਜੇ ਮਾਲਿਆ ਨੂੰ ਭਾਰਤ ਲੈ ਕੇ ਆਉਣ ਦੀ ਕਾਨੂੰਨੀ ਜੰਗ ਲੜ ਰਹੀ ਹੈ।
ਇਹ ਵੀ ਪੜ੍ਹੋ:
ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੀਆਂ ਹਨ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












