9 ਸਾਲਾ ਬੱਚੀ ਨੇ ਰਾਸ਼ਟਰੀ ਗੀਤ ਖ਼ਿਲਾਫ਼ ਖੋਲ੍ਹਿਆ ਮੋਰਚਾ

ਤਸਵੀਰ ਸਰੋਤ, AFP
ਇੱਕ 9 ਸਾਲ ਦੀ ਕੁੜੀ ਦੇ ਕਥਿਤ ਤੌਰ 'ਤੇ 'ਸੰਸਥਾਗਤ ਨਸਲਵਾਦ' ਦੇ ਵਿਰੋਧ ਵਿੱਚ ਆਸਟਰੇਲੀਆ ਦੇ ਰਾਸ਼ਟਰ ਗੀਤ ਲਈ ਖੜ੍ਹੇ ਹੋਣ ਤੋਂ ਇਨਕਾਰ ਕਰਨ ਤੋਂ ਬਾਅਦ ਵਿਵਾਦ ਖੜ੍ਹਾ ਹੋ ਗਿਆ ਹੈ।
ਹਾਰਪਰ ਨੀਲਸਨ ਨੇ ਦਾਅਵਾ ਕੀਤਾ ਹੈ ਕਿ ਗੀਤ "ਅਡਵਾਂਸ ਆਸਟ੍ਰੇਲੀਅਨ ਫੇਅਰ" ਨੇ ਦੇਸ ਦੇ ਮੂਲ ਨਿਵਾਸੀਆਂ ਆਦਵਾਸੀਆਂ ਨੂੰ ਨਜ਼ਰਅੰਦਾਜ਼ ਕੀਤਾ ਹੈ।
ਵਿਵਾਦਮਈ ਸੱਜੇ-ਪੱਖੀ ਸਿਨੇਟਰ ਪੌਲੀਨ ਹੈਨਸਨ ਨੇ ਹਾਰਪਰ ਨੂੰ ਇੱਕ ਵਿਗੜੀ ਕੁੜੀ ਕਿਹਾ।
ਇਹ ਵੀ ਪੜ੍ਹੋ:
ਬ੍ਰਿਸਬੇਨ ਦੇ ਕੈਨਮੋਰ ਸਾਊਥ ਸਟੇਟ ਸਕੂਲ ਵਿੱਚ ਗੀਤ ਦੀ ਪੇਸ਼ਕਾਰੀ ਦੌਰਾਨ ਸਹਿਪਾਠੀਆਂ ਨਾਲ ਸ਼ਾਮਿਲ ਨਾ ਹੋਣ ਕਾਰਨ ਸਕੂਲ ਦੀ ਵਿਦਿਆਰਥਣ ਨੂੰ ਪਿਛਲੇ ਹਫ਼ਤੇ ਹਿਰਾਸਤ ਵਿੱਚ ਲਿਆ ਗਿਆ ਸੀ।
ਮਾਪਿਆਂ ਨੂੰ ਮਾਣ
ਹਾਰਪਰ ਦੇ ਮਾਪਿਆਂ ਦਾ ਕਹਿਣਾ ਹੈ ਕਿ "ਬੇਮਿਸਾਲ ਬਹਾਦਰੀ" ਦਿਖਾਉਣ ਲਈ ਉਨ੍ਹਾਂ ਨੂੰ ਆਪਣੀ ਧੀ ਤੇ 'ਮਾਣ' ਹੈ।
ਉਨ੍ਹਾਂ ਕਿਹਾ, "ਉਸ ਨੇ ਮਹਿਸੂਸ ਕੀਤਾ ਕਿ ਇਹ ਜਾਗਰੂਕਤਾ ਪੈਦਾ ਕਰਨ ਅਤੇ ਲੋਕਾਂ ਨੂੰ ਸੋਚਣ ਲਈ ਸਮਾਂ ਦੇਣ ਦਾ ਵੇਲਾ ਹੈ।"
ਏਬੀਸੀ ਨੂੰ ਦਿੱਤੇ ਇੱਕ ਇੰਟਰਵਿਊ ਦੌਰਾਨ ਹਾਰਪਰ ਨੇ ਕਿਹਾ, "ਜਦੋਂ ਇਹ ਮੂਲ ਰੂਪ ਵਿੱਚ ਲਿਖਿਆ ਗਿਆ ਸੀ ਤਾਂ 'ਐਡਵਾਂਸ ਆਸਟਰੇਲੀਆ ਫੇਅਰ' ਦਾ ਮਤਲਬ ਸੀ ਆਸਟਰੇਲੀਆ ਦੇ ਗੋਰੇ ਲੋਕਾਂ ਨੂੰ ਅੱਗੇ ਵਧਾਉਣਾ।"
ਹਾਰਪਰ ਨੇ ਗੀਤ ਦੀ ਸ਼ੁਰੂਆਤ ਦਾ ਮੁੱਦਾ ਚੁੱਕਿਆ ਹੈ, ਜਿਸ ਵਿੱਚ ਲਿਖਿਆ ਹੈ: " ਸਾਰੇ ਆਸਟਰੇਲੀਆਈ ਖੁਸ਼ੀ ਮਨਾਈਏ ਕਿਉਂਕਿ ਅਸੀਂ ਜਵਾਨ ਅਤੇ ਮੁਕਤ ਹਾਂ।"
ਇਹ ਵੀ ਪੜ੍ਹੋ:
ਪਰ ਉਸ ਦੇ ਵਿਰੋਧ ਨੇ ਕੁਝ ਲੋਕਾਂ ਨੂੰ ਨਾਰਾਜ਼ ਕੀਤਾ ਹੈ, ਜਿਸ ਵਿੱਚ ਐਮਐਸ ਹੈਨਸਨ ਵੀ ਹਨ ਜਿਨ੍ਹਾਂ ਨੇ ਫੇਸਬੁੱਕ 'ਤੇ ਇਕ ਵੀਡੀਓ ਪੋਸਟ ਕੀਤਾ ਅਤੇ ਹਾਰਪਰ ਨੂੰ "ਸ਼ਰਮਨਾਕ" ਕਿਹਾ ਸੀ।
64 ਸਾਲਾ ਨੇ ਹੈਨਸਨ ਨੇ ਕਿਹਾ, "ਇੱਕ ਬੱਚਾ ਹੈ ਜਿਸ ਦਾ ਦਿਮਾਗ ਬਦਲ ਦਿੱਤਾ ਗਿਆ ਹੈ ਅਤੇ ਮੈਂ ਉਸ ਨੂੰ ਪਿੱਠ 'ਤੇ ਲੱਤ ਮਾਰਾਂਗੀ।"
ਉਹ ਕਹਿੰਦੇ ਹਨ, "ਅਸੀਂ ਉਸ ਬੱਚੇ ਬਾਰੇ ਗੱਲ ਕਰ ਰਹੇ ਹਾਂ ਜਿਸ ਨੂੰ ਕੋਈ ਜਾਣਕਾਰੀ ਨਹੀਂ ਹੈ।"
"ਇਹ ਵੰਡਣ ਵਾਲਾ ਹੈ। ਮੈਨੂੰ ਰਾਸ਼ਟਰੀ ਗੀਤ ਉੱਤੇ ਮਾਣ ਹੈ। ਇੱਕ ਕੌਮ ਦੇ ਰੂਪ ਵਿਚ ਅਸੀਂ ਕੌਣ ਹਾਂ, ਇਹ ਉਸ ਬਾਰੇ ਹੈ।"
ਸੱਜੇ ਪੱਖੀ ਝੁਕਾਅ ਵਾਲੀ ਕੇਂਦਰੀ ਲਿਬਰਲ ਨੈਸ਼ਨਲ ਪਾਰਟੀ ਦੇ ਕੁਈਨਜ਼ਲੈਂਡ ਦੇ ਸਿੱਖਿਆ ਸਬੰਧੀ ਜਰੋਡ ਬਲੈਜੀ ਨੇ ਹਾਰਪਰ ਦੇ ਮਾਪਿਆਂ ਦੀ ਵੀ ਆਲੋਚਨਾ ਕੀਤੀ ਹੈ ਅਤੇ ਉਨ੍ਹਾਂ ਦੀ ਧੀ ਦੇ ਕੰਮ ਨੂੰ "ਮੂਰਖਤਾ ਭਰਿਆ ਵਿਰੋਧ" ਕਿਹਾ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਆਸਟਰੇਲੀਆਈ ਪੱਤਰਕਾਰ ਅਤੇ ਟੈਲੀਵਿਜ਼ਨ ਮੇਜ਼ਬਾਨ ਜੌਰਜ ਗਾਰਡਨਰ ਨੇ ਹਾਰਪਰ ਦੀ "ਹਿੰਮਤ ਅਤੇ ਚਰਿੱਤਰ" ਦੀ ਸ਼ਲਾਘਾ ਕੀਤੀ।
ਉਸ ਨੇ ਕਿਹਾ, "ਮੈਂ ਕੌਮੀ ਗੀਤ ਦੇ ਸ਼ਬਦਾਂ 'ਤੇ ਵਿਚਾਰ ਕਰਨ ਲਈ ਉਨ੍ਹਾਂ ਦੀ ਤਾਰੀਫ ਕਰਦਾ ਹਾਂ, ਬਹੁਤ ਸਾਰੇ ਲੋਕ ਇਸ ਨੂੰ ਖੋਹ ਦਿੰਦੇ ਹਨ ਅਤੇ ਇਸ ਦਾ ਅਰਥ ਨਹੀਂ ਸਮਝਦੇ।''
ਸੋਸ਼ਲ ਮੀਡੀਆ 'ਤੇ ਸਮਰਥਨ
ਟਵਿੱਟਰ 'ਤੇ ਯੂਜ਼ਰਜ਼ ਨੇ ਹੈਸ਼ਟੈਗ #HarperNielson ਦੀ ਵਰਤੋਂ ਕਰਕੇ ਹਾਰਪਰ ਦਾ ਸਮਰਥਨ ਕੀਤਾ।
ਉਨ੍ਹਾਂ ਕਈ ਪੋਸਟ ਕੀਤੇ ਅਤੇ ਹਾਰਪਰ ਨੂੰ "ਆਸਟਰੇਲੀਆ ਦੀ ਸਭ ਤੋਂ ਸ਼ਾਨਦਾਰ ਬਿਗੜੈਲ" ਅਤੇ "ਹੀਰੋ ਜਿਸ ਦੀ ਲੋੜ ਆਸਟਰੇਲੀਆ ਨਹੀਂ ਸਮਝਣਾ ਚਾਹੁੰਦਾ"।
ਕੁਈਨਜ਼ਲੈਂਡ ਦੇ ਸਿੱਖਿਆ ਵਿਭਾਗ ਦੇ ਬੁਲਾਰੇ ਦਾ ਕਹਿਣਾ ਹੈ, "ਸਕੂਲ ਨੇ ਹਾਰਪਰ ਨੂੰ ਗੀਤ ਦੇ ਦੌਰਾਨ ਹਾਲ ਦੇ ਬਾਹਰ ਰਹਿਣ ਜਾਂ ਫਿਰ ਗੀਤ ਨਾ ਗਾਉਣ ਦੀ ਚੋਣ ਦੀ ਪੇਸ਼ਕਸ਼ ਨਹੀਂ ਕੀਤੀ ਸੀ।"
ਜੂਨ ਵਿੱਚ ਆਸਟਰੇਲਿਆਈ ਰਾਜ ਨੇ ਅਬੇਰੀਜਿਨਲ ਅਤੇ ਟੋਰਜ਼ ਸਟਰੇਟ ਆਇਲੈਂਡਰ ਲੋਕਾਂ ਨਾਲ ਦੇਸ ਦੀਆਂ ਪਹਿਲੀਆਂ ਸੰਧੀਆਂ ਕਰਨ ਦੇ ਕਦਮ ਚੁੱਕੇ ਸਨ।
ਇਹ ਵੀ ਪੜ੍ਹੋ:
ਬਹੁਤ ਸਾਰੇ ਆਸਟਰੇਲੀਆਈ ਆਦੀਵਾਸੀਆਂ ਨੇ ਇੱਕ ਸੰਧੀ ਜਾਂ ਸੰਧੀਆਂ ਨੂੰ ਸਾਰਥਕ ਮਾਨਤਾ ਲਿਆਉਣ ਦੀ ਸਭ ਤੋਂ ਵਧੀਆ ਸੰਭਾਵਨਾ ਦੱਸਿਆ ਹੈ।
ਇਸ ਮੁੱਦੇ 'ਤੇ ਲੰਬੇ ਸਮੇਂ ਤੋਂ ਬਹਿਸ ਚੱਲ ਰਹੀ ਹੈ। ਆਸਟਰੇਲੀਆ ਇਕਲੌਤਾ ਕਾਮਨਵੈਲਥ ਦੇਸ ਹੈ ਜਿਸ ਦੀ ਆਦੀਵਾਸੀ ਆਬਾਦੀ ਨਾਲ ਸੰਧੀ ਨਹੀਂ ਹੈ।












