You’re viewing a text-only version of this website that uses less data. View the main version of the website including all images and videos.
ਰਸਾਇਣਕ ਹਥਿਆਰਾਂ ਨੇ ਬਸ਼ਰ ਅਲ-ਅਸਦ ਨੂੰ ਸੀਰੀਆ 'ਚ ਬਣਾਇਆ ਜੇਤੂ - ਬੀਬੀਸੀ ਪੜਤਾਲ
- ਲੇਖਕ, ਨਵਾਲ ਅਲ-ਮਗਾਫੀ
- ਰੋਲ, ਬੀਬੀਸੀ ਪੈਨੋਰਮਾ
ਸੀਰੀਆ ਵਿੱਚ ਪੌਣੇ ਦਹਾਕੇ ਤੋਂ ਚੱਲ ਰਹੀ ਖਾਨਾਜੰਗੀ ਵਿੱਚ ਹੁਣ ਤੱਕ ਤਿੰਨ ਲੱਖ ਤੋਂ ਵੱਧ ਜਾਨਾਂ ਚਲੀਆਂ ਗਈਆਂ ਹਨ। ਆਖਰ ਰਾਸ਼ਟਰਪਤੀ ਬਸ਼ਰ ਅਲ-ਅਸਦ ਉਨ੍ਹਾਂ ਨੂੰ ਸੱਤਾ ਵਿੱਚੋਂ ਬਾਹਰ ਕਰਨ ਲਈ ਸੰਘਰਸ਼ ਕਰ ਰਹੀਆਂ ਬਾਗੀ ਤਾਕਤਾਂ ਉੱਪਰ ਫਤਿਹ ਹਾਸਲ ਕਰਨ ਦੇ ਨਜ਼ਦੀਕ ਹਨ।
ਬੀਬੀਸੀ ਪੈਨੋਰਮਾ ਅਤੇ ਬੀਬੀਸੀ ਅਰਬੀ ਸੇਵਾ ਦੀ ਸਾਂਝੀ ਪੜਤਾਲ ਵਿੱਚ ਸਾਹਮਣੇ ਆਇਆ ਹੈ ਕਿ ਇਸ ਲੜਾਈ ਵਿੱਚ ਰਾਸ਼ਟਰਪਤੀ ਨੇ ਬਾਗੀਆਂ ਖਿਲਾਫ ਧੜੱਲੇ ਨਾਲ ਰਸਾਇਣਕ ਹਥਿਆਰ ਵਰਤੇ ਸਨ ਜਿਨ੍ਹਾਂ ਨੇ ਉਨ੍ਹਾਂ ਨੂੰ ਰਣਨੀਤਿਕ ਮਜ਼ਬੂਤੀ ਪ੍ਰਦਾਨ ਕੀਤੀ।
ਇਸ ਗੱਲ ਦੇ ਪੂਰੇ ਸਬੂਤ ਹਨ ਕਿ ਅਸਦ ਦੀ ਸਰਕਾਰ ਨੇ ਸੀਰੀਆ ਵਿੱਚ ਲੋਕਾ ਉੱਪਰ ਰਸਾਇਣਕ ਹਮਲੇ ਕੀਤੇ ਹਨ ਅਤੇ ਬੀਬੀਸੀ ਨੂੰ ਭਰੋਸਾ ਸੀਰੀਆ ਵਿੱਚ 2013 ਤੋਂ ਹੁਣ ਤੱਕ ਲਗਪਗ 106 ਰਸਾਇਣਕ ਹਮਲੇ ਹੋਏ ਹਨ।
ਇਹ ਵੀ ਪੜ੍ਹੋ꞉
ਇਸੇ ਦੌਰਾਨ ਰਾਸ਼ਟਰਪਤੀ ਨੇ ਰਸਾਇਣਕ ਹਥਿਆਰਾਂ ਦੇ ਖਾਤਮੇ ਬਾਰੇ ਕੌਮਾਂਤਰੀ ਕਨਵੈਨਸ਼ਨ ( ਸੀਡਬਲਿਊਸੀ) ਉੱਪਰ ਦਸਤਖ਼ਤ ਕਰਕੇ ਦੇਸ ਦੇ ਰਸਾਇਣਿਕ ਹਥਿਆਰਾਂ ਦੇ ਭੰਡਾਰ ਨੂੰ ਖ਼ਤਮ ਕਰਨ ਉੱਪਰ ਸਹਿਮਤੀ ਜ਼ਾਹਰ ਕੀਤੀ ਸੀ।
ਸੀਰੀਆ ਨੇ ਰਾਜਧਾਨੀ ਦਮਿਸ਼ਕ ਉੱਪਰ ਹੋਏ ਇੱਕ ਰਸਾਇਣਿਕ ਹਮਲੇ ਤੋਂ ਬਾਅਦ ਇਸ ਸੰਧੀ ਉੱਪਰ ਦਸਤਖ਼ਤ ਕੀਤੇ ਸਨ। ਇਸ ਹਮਲੇ ਵਿੱਚ ਨਰਵ ਏਜੰਟ ਦੀ ਵਰਤੋਂ ਕੀਤੀ ਗਈ ਸੀ ਅਤੇ ਸੈਂਕੜੇ ਜਾਨਾਂ ਗਈਆਂ ਸਨ। ਹਮਲੇ ਦੀਆਂ ਦਿਲ ਕੰਬਾਊ ਤਸਵੀਰਾਂ ਦੇਖ ਕੇ ਸਾਰਾ ਸੰਸਾਰ ਦਹਿਲ ਗਿਆ ਸੀ।
ਪੱਛਮੀਂ ਮੁਲਕਾਂ ਨੇ ਕਿਹਾ ਸੀ ਕਿ ਅਜਿਹਾ ਹਮਲਾ ਸਿਰਫ ਸਰਕਾਰ ਹੀ ਕਰ ਸਕਦੀ ਹੈ ਪਰ ਰਾਸ਼ਟਰਪਤੀ ਨੇ ਇਨ੍ਹਾਂ ਇਲਜ਼ਾਮਾਂ ਤੋਂ ਇਨਕਾਰ ਕਰਕੇ ਇਸ ਵਿੱਚ ਵਿਰੋਧੀ ਧਿਰ ਨੂੰ ਜ਼ਿੰਮੇਵਾਰ ਠਹਿਰਾਇਆ ਸੀ।
ਉਸ ਸਮੇਂ ਅਮਰੀਕਾ ਨੇ ਸੀਰੀਆ ਉੱਪਰ ਹਮਲੇ ਦੀ ਚਿਤਾਵਨੀ ਦਿੱਤੀ ਸੀ ਪਰ ਅਸਦ ਦੇ ਸਹਿਯੋਗੀ ਰੂਸੀ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੇ ਸੀਰੀਆ ਨੂੰ ਕੈਮੀਕਲ ਹਥਿਆਰਾਂ ਦੇ ਖਾਤਮੇ ਵਾਲੀ ਸੰਧੀ ਤੱਕ ਲਿਜਾਣ ਵਿੱਚ ਕਾਮਯਾਬ ਰਹੇ ਸਨ। ਇਸ ਸੰਧੀ ਮਗਰੋਂ ਅਮਰੀਕਾ ਢਿੱਲਾ ਪੈ ਗਿਆ।
ਕੈਮੀਕਲ ਹਥਿਆਰਾਂ ਉੱਪਰ ਪਾਬੰਦੀ ਲਈ ਸੰਗਠਨ (ਓਪੀਸੀਡਬਲਿਊ) ਅਤੇ ਸੰਯੁਕਤ ਰਾਸ਼ਟਰ ਵੱਲੋ ਐਲਾਨਸ਼ੁਦਾ ਸੀਰੀਆਈ ਸਰਕਾਰ ਦੇ ਤੇਰਾਂ ਸੌ ਟਨ ਦੇ ਕੈਮੀਕਲ ਹਥਿਆਰ ਖ਼ਤਮ ਕੀਤੇ ਜਾਣ ਮਗਰੋਂ ਵੀ ਸਾਰੀਆ ਵਿੱਚ ਰਸਾਇਣਿਕ ਹਮਲੇ ਜਾਰੀ ਰਹੇ।
ਸਾਲ 2016 ਵਿੱਚ ਸੀਰੀਆ ਦੇ ਅਲੋਪੋ ਸ਼ਹਿਰ ਵਿੱਚ ਅਸਦ ਦੀ ਫੌਜ ਦੇ ਦਖਲ ਤੋਂ ਪਹਿਲਾਂ ਵਿਰੋਧੀਆਂ ਦਾ ਕਬਜ਼ਾ ਸੀ। ਅਬੂ ਜਾਫ਼ਰ ਸ਼ਹਿਰ ਵਿੱਚ ਰਹੇ ਹਨ।
ਉਨ੍ਹਾਂ ਕਿਹਾ, "ਰਸਾਇਣਿਕ ਹਮਲੇ ਖੌਫ਼ਨਾਕ ਸਨ। ਬਿਨਾਂ ਕਿਸੇ ਅਹਿਸਾਸ ਦੇ ਲੋਕਾਂ ਨੂੰ ਮੌਤ ਦੀ ਨੀਂਦੇ ਸੁਆ ਦਿੱਤਾ ਜਾਂਦਾ ਸੀ। ਇਸ ਹਮਲੇ ਤੋਂ ਬਾਅਦ ਜੋ ਹਾਲਾਤ ਪੈਦਾ ਹੁੰਦੇ ਹਨ ਉਨ੍ਹਾਂ ਨਾਲ ਲੋਕ ਧੀਮੀ ਮੌਤ ਮਰਦੇ ਹਨ। ਅਜਿਹਾ ਲਗਦਾ ਹੈ ਕਿ ਪੂਰੇ ਇਲਾਕੇ ਵਿੱਚ ਆਕਸੀਜ਼ਨ ਨਹੀਂ ਹੈ ਅਤੇ ਲੋਕ ਮੌਤ ਦੇ ਸਮੁੰਦਰ ਵਿੱਚ ਗੋਤੇ ਲਾ ਰਹੇ ਹਨ। ਸੱਚੀਂ ਇਹ ਬੜਾ ਖ਼ੌਫਨਾਕ ਹੁੰਦਾ ਹੈ।"
ਹਾਲਾਂਕਿ ਅਸਦ ਇਨ੍ਹਾਂ ਹਮਲਿਆਂ ਤੋਂ ਹਮੇਸ਼ਾ ਇਨਕਾਰੀ ਰਹੇ ਹਨ।
ਓਪੀਸੀਡਬਲਿਊ ਅਤੇ ਗਲੋਬਲ ਵਾਚਡਾਗ ਦੁਨੀਆਂ ਭਰ ਵਿੱਚ ਰਸਾਇਣਿਕ ਹਥਿਆਰਾਂ ਉੱਪਰ ਨਿਗ੍ਹਾ ਰੱਖਦੇ ਗਨ ਅਤੇ ਕੈਮੀਕਲ ਹਥਿਆਰਾਂ ਬਾਰੇ ਕਨਵੈਨਸ਼ਨ ਨੂੰ ਵੀ ਇਹੀ ਸੰਗਠਨ ਲਾਗੂ ਕਰਵਾਉਂਦੇ ਹਨ।
ਇਨ੍ਹਾਂ ਦਾ ਕਹਿਣਾ ਹੈ ਕਿ ਕੈਮੀਕਲ ਹਥਿਆਰਾਂ ਵਿੱਚ ਲੋਕਾਂ ਨੂੰ ਜਾਣਬੁੱਝ ਕੇ ਮਾਰਨ ਦੇ ਇਰਾਦੇ ਨਾਲ ਇੱਕ ਰਸਾਇਣ ਦੀ ਵਰਤੋਂ ਕੀਤੀ ਜਾਂਦੀ ਹੈ ਜਾਂ ਫੇਰ ਇਸ ਪਿੱਛੇ ਇਰਾਦਾ ਜ਼ਹਿਰ ਦੁਆਰਾ ਲੋਕਾਂ ਨੂੰ ਨੁਕਸਾਨ ਪਹੁੰਚਾਉਣਾ ਹੁੰਦਾ ਹੈ।
ਇੰਟਰਨੈਸ਼ਨਲ ਹਿਊਮੈਨਿਟੇਰੀਅਨ ਲਾਅ ਅਧੀਨ ਰਸਾਇਣਿਕ ਹਥਿਆਰਾਂ ਉੱਪਰ ਪਾਬੰਦੀ ਹੈ। ਇਨ੍ਹਾਂ ਦੀ ਵਰਤੋਂ ਸਿਰਫ ਮੁਸ਼ਕਿਲ ਹਾਲਾਤਾਂ ਵਿੱਚ ਹੀ ਹੋ ਸਕਦੀ ਹੈ ਪਰ ਇਸ ਵਰਤੋਂ ਪਿੱਛੇ ਪੁਖ਼ਤਾ ਫੌਜੀ ਤਰਕ ਹੋਣਾ ਲਾਜ਼ਮੀ ਹੈ।
ਇਹ ਹਥਿਆਰ ਵਾਤਾਵਰਨ ਲਈ ਵੀ ਨੁਕਸਾਨਦਾਇਕ ਹਨ। ਰਸਾਇਣਿਕ ਹਥਿਆਰਾਂ ਦੇ ਦਿੱਤੇ ਜ਼ਖਮ ਬਹੁਤ ਖ਼ਤਰਨਾਕ ਹੁੰਦੇ ਜਿਨ੍ਹਾਂ ਕਰਕੇ ਲੰਬੇ ਸਮੇਂ ਤੱਕ ਪੀੜ ਰਹਿੰਦੀ ਹੈ।
ਸਾਲ 2014 ਵਿੱਚ ਓਪੀਸੀਡਬਲਿਊ ਦੇ ਤੱਥ ਤਲਾਸ਼ ਮਿਸ਼ਨ ਅਤੇ ਓਪੀਸੀਡਬਲਿਊ-ਯੂਐਨ ਦੀ ਸਾਂਝੀ ਜਾਂਚ ਟੀਮ ਨੇ ਜ਼ਹਿਰੀਲੇ ਰਸਾਇਣ ਦੀ ਵਰਤੋਂ ਦੀ ਜਾਂਚ ਕੀਤੀ ਸੀ। ਜਾਂਚ ਰਿਪੋਰਟ ਵਿੱਚ ਕਿਹਾ ਗਿਆ ਕਿ ਜਾਂਚ ਦੌਰਾਨ ਸਾਲ 2013 ਤੋਂ 2018 ਦੌਰਾਨ ਰਸਾਇਣਾਂ ਦੀ ਹਥਿਆਰ ਵਜੋਂ ਵਰਤੋਂ ਸਾਹਮਣੇ ਆਈ ਹੈ।
ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰ ਸੰਗਠਨ ਦੇ ਖ਼ੁਦਮੁਖ਼ਤਿਆਰ ਕੌਮਾਂਤਰੀ ਆਯੋਗ ਅਤੇ ਯੂਐਨ ਨਾਲ ਜੁੜੀਆਂ ਹੋਰ ਟੀਮਾਂ ਨੇ ਆਪਣੀ ਜਾਂਚ ਵਿੱਚ ਕਿ 18 ਹੋਰ ਮਾਮਲਿਆਂ ਵਿੱਚ ਵੀ ਰਸਾਇਣਿਕ ਹਥਿਆਰਾਂ ਦੀ ਵਰਤੋਂ ਕੀਤੀ ਗਈ ਹੈ।
ਪੈਨੋਰਮਾ ਅਤੇ ਬੀਬੀਸੀ ਅਰਬੀ ਸੇਵਾ ਵਿੱਚ ਰਸਾਇਣਿਕ ਹਥਿਆਰਾਂ ਹਮਲੇ ਦੀਆਂ 164 ਰਿਪੋਰਟਾਂ ਦੀ ਪੜਤਾਲ ਕੀਤੀ। ਇਹ ਘਟਨਾਵਾਂ ਸੀਰੀਆ ਦੇ ਸੀਡਬਲਿਊਸੀ ਉੱਪਰ ਦਸਤਖ਼ਤ ਕਰਨ ਤੋਂ ਬਾਅਦ ਹੋਈਆਂ ਸਨ।
ਬੀਬੀਸੀ ਟੀਮ ਨੂੰ ਇਸ ਬਾਰੇ ਕੋਈ ਸ਼ੱਕ ਨਹੀਂ ਕਿ ਇਨ੍ਹਾਂ 164 ਹਮਲਿਆਂ ਵਿੱਚੋਂ 106 ਵਿੱਚ ਰਸਾਇਣਿਕ ਹਥਿਆਰਾਂ ਦੀ ਵਰਤੋਂ ਕੀਤੀ ਗਈ ਅਤੇ ਇਸ ਦੇ ਪੁਖ਼ਤਾ ਸਬੂਤ ਵੀ ਹਨ।
ਦੂਸਰੇ ਪਾਸੇ ਦੇਖਿਆ ਜਾਵੇ ਤਾਂ ਸੀਰੀਆ ਵਿੱਚ ਕੁਝ ਕੁ ਰਸਾਇਣਿਕ ਹਮਲੇ ਹੀ ਖ਼ਬਰਾਂ ਵਿੱਚ ਆਏ। ਹਮਲਿਆਂ ਦੇ ਪੈਟਰਨ ਤੋਂ ਸਾਫ਼ ਜਾਹਰ ਹੁੰਦਾ ਹੈ ਕਿ ਇਨ੍ਹਾਂ ਵਿੱਚ ਰਸਾਇਣਿਕ ਹਥਿਆਰ ਵਰਤੇ ਗਏ ਸਨ।
ਸੀਰੀਆ ਵਿੱਚ ਓਪੀਸੀਡਬਲਿਊ ਦੇ ਸਾਬਕਾ ਮੁਖੀ ਜੂਲੀਅਨ ਤੰਗਾਏਰੇ ਨੇ ਬੀਬੀਸੀ ਨੂੰ ਦੱਸਿਆ, "ਸਰਕਾਰੀ ਫੌਜ ਤੋਂ ਜੋ ਸੰਕੇਤ ਮਿਲੇ ਹਨ ਉਨ੍ਹਾਂ ਦੇ ਆਧਾਰ ਤੇ ਰਸਾਇਣਿਕ ਹਮਲੇ ਦੀ ਧਾਰਨਾ ਪੱਕੀ ਹੁੰਦੀ ਹੈ ਕਿ ਫੌਜ ਨੇ ਇਨ੍ਹਾਂ ਦੀ ਵਰਤੋਂ ਜਾਰੀ ਰੱਖੀ।"
ਸੰਯੁਕਤ ਰਾਸ਼ਟਰ ਵਿੱਚ ਬਰਤਾਨੀਆ ਦੀ ਸਥਾਈ ਨੁਮਾਇੰਦਾ ਕੈਰਿਨ ਪਿਸਰ ਦਾ ਕਹਿਣਾ ਹੈ ਕਿ ਸੀਰੀਆ ਵਿੱਚ ਰਸਾਇਣਿਕ ਹਥਿਆਰਾਂ ਦੀ ਵਰਤੋਂ ਕੋਝੀ ਹੈ। ਉਨ੍ਹਾਂ ਕਿਹਾ, "ਇਹ ਇਸ ਲਈ ਨਹੀਂ ਹੈ ਕਿ ਇਸਦਾ ਅਸਰ ਬਹੁਤ ਖ਼ਤਰਨਾਕ ਹੁੰਦਾ ਹੈ ਬਲਕਿ ਇਸ ਲਈ ਇਹ ਪਾਬੰਦੀਸ਼ੁਦਾ ਹਥਿਆਰ ਹਨ। ਇਨ੍ਹਾਂ ਉੱਪਰ ਪਿਛਲੇ ਸੌ ਸਾਲਾਂ ਤੋਂ ਪਾਬੰਦੀ ਹੈ।"
ਬੀਬੀਸੀ ਨੇ ਸਤੰਬਰ 2013 ਤੋਂ ਬਾਅਦ ਜਿਨ੍ਹਾਂ 164 ਰਿਪੋਰਟਾਂ ਦੀ ਪੜਤਲ ਕੀਤੀ ਹੈ ਉਨ੍ਹਾਂ ਦੇ ਸਰੋਤਾਂ ਬਾਰੇ ਕੋਈ ਸ਼ੱਕ ਨਹੀਂ ਕੀਤਾ ਜਾ ਸਕਦਾ। ਇਹ ਸਰੋਤ ਸੀਰੀਆ ਵਿੱਚੋਂ ਕੋਈ ਸੀਰੀਆ ਵਿੱਚ ਸੰਘਰਸ਼ਸ਼ੀਲ ਨਹੀਂ ਹੈ।
ਇਨ੍ਹਾਂ ਵਿੱਚ ਕੌਮਾਂਤਰੀ ਆਯੋਗ, ਮਾਨੁੱਖੀ ਹੱਕਾਂ ਬਾਰੇ ਕੰਮ ਕਰਨ ਵਾਲੇ ਸਮੂਹ, ਮੈਡੀਕਲ ਸੰਗਠਨ ਅਤੇ ਥਿੰਕ ਟੈਂਕ ਸ਼ਾਮਲ ਹਨ।
ਇਸ ਪੜਤਾਲ ਵਿੱਚ ਬੀਬੀਸੀ ਦੇ ਰਿਸਰਚਰਾਂ ਨੇ ਯੂਐਨ ਅਤੇ ਓਪੀਸੀਡਬਲਿਊ ਦੀਆਂ ਪਿਛਲੀਆਂ ਪੜਤਾਲੀਆ ਰਿਪੋਰਟਾਂ ਦੀ ਕਈ ਖ਼ੁਦਮੁਖ਼ਤਿਆਰ ਵਿਸ਼ਲੇਸ਼ਕਾਂ ਦੀ ਮਦਦ ਨਾਲ ਸਮੀਖਿਆ ਕੀਤੀ ਹੈ।
ਇਨ੍ਹਾਂ ਸਮੀਖਿਆ ਵਿੱਚ ਸਾਰੇ ਹਮਲਿਆਂ ਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਕੀਤੀ ਗਈ। ਇਸ ਵਿੱਚ ਪੀੜਤਾਂ ਅਤੇ ਚਸ਼ਮਦੀਦਾਂ ਦੇ ਬਿਆਨਾਂ ਨਾਲ ਹਮਲਿਆਂ ਦੀਆਂ ਤਸਵੀਰਾਂ ਅਤੇ ਵੀਡੀਓ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਬੀਬੀਸੀ ਪੜਤਾਲ ਦੀ ਵਿਧੀ ਦੀ ਜਾਂਚ ਵੀ ਖੋਜ ਮਾਹਿਰਾਂ ਤੋਂ ਕਰਵਾਈ ਗਈ ਹੈ।
ਬੀਬੀਸੀ ਦੇ ਰਿਸਰਚਰਾਂ ਨੇ ਆਪਣੀ ਪੜਤਾਲ ਵਿੱਚ ਉਨ੍ਹਾਂ ਘਟਨਾਵਾਂ ਨੂੰ ਸ਼ਾਮਲ ਨਹੀਂ ਕੀਤਾ ਗਿਆ, ਜਿਹੜੀਆਂ ਇੱਕ ਹੀ ਸਰੋਤ ਵਿੱਚ ਸਾਹਮਣੇ ਆਈਆਂ। ਮਤਲਬ ਘਟਨਾਵਾਂ ਦੇ ਪੱਖ ਵਿੱਚ ਢੁਕਵੇਂ ਸਬੂਤ ਹੋਣ ਤੋਂ ਬਾਅਦ ਹੀ ਉਨ੍ਹਾਂ ਨੂੰ ਪੜਤਾਲ ਦਾ ਹਿੱਸਾ ਬਣਾਇਆ ਗਿਆ। ਇਸ ਪੜਤਾਲ ਤੋਂ ਸਾਫ਼ ਹੁੰਦਾ ਹੈ ਕਿ ਕੁੱਲ 106 ਮੌਕਿਆਂ 'ਤੇ ਰਸਾਇਣਿਕ ਹਥਿਆਰ ਵਰਤੇ ਗਏ ਸਨ।
ਬੀਬੀਸੀ ਦੀ ਟੀਮ ਨੂੰ ਸੀਰੀਆ ਵਿੱਚ ਮੌਕੇ ਤੇ ਜਾ ਕੇ ਫਿਲਮ ਬਣਾਉਣ ਦੀ ਆਗਿਆ ਨਹੀਂ ਮਿਲੀ। ਉੱਥੇ ਜਾਣ ਦੀ ਵੀ ਆਗਿਆ ਨਹੀਂ ਮਿਲੀ ਇਸ ਲਈ ਅਸੀਂ ਸਪਸ਼ਟ ਰੂਪ ਨਾਲ ਇਨ੍ਹਾਂ ਸਬੂਤਾਂ ਦੀ ਪੁਸ਼ਟੀ ਨਹੀਂ ਕਰ ਸਕਦੇ। ਹਾਲਾਂਕਿ ਹਰ ਮਾਮਲੇ ਵਿੱਚ ਪੁਖ਼ਤਾ ਸਬੂਤ ਹਨ। ਸਬੂਤ ਵਜੋਂ ਵੀਡੀਓ, ਤਸਵੀਰਾਂ ਅਤੇ ਸਥਾਨ ਦੀ ਵੇਰਵੇ ਸਹਿਤ ਜਾਣਕਾਰੀ ਦੇ ਨਾਲ ਸਮੇਂ ਦੀ ਵੀ ਵਿਆਖਿਆ ਹੈ।
ਬੀਬੀਸੀ ਦੇ ਡਾਟੇ ਮੁਤਾਬਕ ਸੀਰੀਆ ਦੇ ਉੱਤਰ-ਪੱਛਮੀ ਸੂਬੇ ਇਦਲਿਬ ਵਿੱਚ ਇਸ ਤਰ੍ਹਾਂ ਦੇ ਹਮਲੇ ਸਭ ਤੋਂ ਵਧੇਰੇ ਹੋਏ ਹਨ। ਇਸ ਤੋਂ ਬਾਅਦ ਗੁਆਂਢੀ ਸੂਬੇ ਹਾਮਾ, ਏਲੋਪੋ ਅਤੇ ਰਾਜਧਾਨੀ ਦਮਿਸ਼ਕ ਕੋਲ ਪੂਰਬੀ ਘੂਟਾ ਵਿੱਚ ਹਮਲੇ ਹੋਏ। ਇਹ ਸਾਰੇ ਇਲਾਕੇ ਵਿਰੋਧੀਆਂ ਦੇ ਕਬਜ਼ੇ ਵਿੱਚ ਸਨ ਅਤੇ ਲੜਾਈ ਦੇ ਅਸਰ ਹੇਠ ਰਹੇ ਹਨ।
ਕੈਮੀਕਲ ਹਮਲਿਆਂ ਤੋਂ ਬਾਅਦ ਹਾਮਾ ਸੂਬੇ ਦੇ ਕਫਰ ਜਿਤਾ ਵਿੱਚ ਸਭ ਤੋਂ ਵਧੇਰੇ ਲੋਕ ਫੱਟੜ ਹੋਏ ਸਨ। ਇਸ ਮਗਰੋਂ ਪੂਰਬੀ ਘੂਟਾ ਦੇ ਡੂਮਾ ਵਿੱਚ ਫੱਟੜਾਂ ਦੀ ਗਿਣਤੀ ਸਭ ਤੋਂ ਵਧੇਰੇ ਸੀ। ਇਹ ਦੋਵੇਂ ਸ਼ਹਿਰ ਬਾਗੀਆਂ ਅਤੇ ਸਰਕਾਰੀ ਫੌਜ ਦਰਮਿਆਨ ਜੰਗੀ ਮੈਦਾਨ ਰਹੇ ਹਨ।
ਰਿਪੋਰਟਾਂ ਮੁਤਾਬਕ 4 ਅਪ੍ਰੈਲ 2017 ਨੂੰ ਇਦਲਿਬ ਸੂਬੇ ਦੇ ਖ਼ਾਨ ਸ਼ੇਈਖੌਨ ਸ਼ਹਿਰ ਵਿੱਚ ਇੱਕ ਹੀ ਵਾਰ ਵਿੱਚ 80 ਜਾਨਾਂ ਗਈਆਂ ਸਨ। ਇਹ ਰਸਾਇਣਿਕ ਹਮਲੇ ਜਾਨਲੇਵਾ ਸਨ।
ਯੂਐਨ ਦੇ ਮਨੁੱਖੀ ਹੱਕਾਂ ਬਾਰੇ ਸੰਗਠਨ ਦਾ ਕਹਿਣਾ ਹੈ ਕਿ ਜ਼ਿਆਦਾਤਰ ਹਮਲਿਆਂ ਵਿੱਚ ਆਮ ਨਾਗਰਿਕ ਮਾਰੇ ਗਏ ਅਤੇ ਫਟੱੜ ਹੋਏ ਅਤੇ ਇਨ੍ਹਾਂ ਵਿੱਚ ਪਾਬੰਦੀਸ਼ੁਦਾ ਹਥਿਆਰਾਂ ਦੀ ਵਰਤੋਂ ਕੀਤੀ ਗਈ। ਇਸ ਪ੍ਰਕਾਰ ਦੇ ਹਮਲਿਆਂ ਵਿੱਚ ਸੰਘਣੀ ਆਬਾਦੀ ਵਾਲੇ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ ਗਿਆ।
ਜ਼ਿਆਦਾਤਰ ਸਬੂਤਾਂ ਨਾਲ ਸੀਰੀਆਈ ਸਰਕਾਰ ਘੇਰੇ ਵਿੱਚ
ਓਪੀਸੀਡਬਲਿਊ ਅਤੇ ਸੰਯੁਕਤ ਰਾਸ਼ਟਰ ਦੇ ਸਾਂਝੇ ਮਿਸ਼ਨ ਦੇ ਅਫਸਰਾਂ ਨੇ ਜੂਨ 2014 ਵਿੱਚ ਸੀਰੀਆ ਵਿੱਚ ਸਾਰੇ ਐਲਾਨੇ ਗਏ ਹਥਿਆਰਾਂ ਦੇ ਖਾਤਮੇ ਦਾ ਐਲਾਨ ਕੀਤਾ ਸੀ।
ਸੀਰੀਆ ਵਿੱਚ ਰਸਾਣਿਕ ਹਥਿਆਰਾਂ ਨੂੰ ਤਬਾਹ ਕਰਨ ਦੀ ਸਹਿਮਤੀ ਰੂਸ ਤੇ ਅਮਰੀਕਾ ਵਿਚਾਲੇ 2013 ਵਿੱਚ ਹੋਈ ਸੀ।
ਓਪੀਸੀਡਬਲਿਊ ਦੇ ਅਧਿਕਾਰੀਆਂ ਵਿੱਚੋਂ ਇੱਕ ਇੰਸਪੈਕਟਰ ਟੈਂਗਾਈਰ ਦਾ ਕਹਿਣਾ ਹੈ, "ਜਿਨ੍ਹਾਂ ਹਥਿਆਰਾਂ ਬਾਰੇ ਸਾਨੂੰ ਪਤਾ ਲੱਗਿਆ ਸੀ ਅਸੀਂ ਉਨ੍ਹਾਂ ਨੂੰ ਤਬਾਹ ਕਰ ਦਿੱਤਾ ਸੀ। ਸਾਡੇ ਕੋਲ ਉਹ ਜਾਣਕਾਰੀ ਸੀ ਜੋ ਸਾਨੂੰ ਦਿੱਤੀ ਗਈ ਸੀ।''
"ਇਹ ਮਾਮਲਾ ਭਰੋਸੇ ਦਾ ਸੀ। ਜਿਨ੍ਹਾਂ ਹਥਿਆਰਾਂ ਬਾਰੇ ਐਲਾਨ ਕੀਤਾ ਗਿਆ ਸੀ ਉਨ੍ਹਾਂ 'ਤੇ ਅਸੀਂ ਭਰੋਸਾ ਕੀਤਾ।''
ਜੁਲਾਈ 2018 ਵਿੱਚ ਓਪੀਸੀਡਬਲਿਊ ਦੇ ਡਾਇਰੈਕਟਰ ਅਹਿਮਤ ਉਜ਼ੁਮਕੁ ਨੇ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਕੌਂਸਲ ਨੂੰ ਕਿਹਾ ਕਿ ਉਨ੍ਹਾਂ ਦੀ ਟੀਮ ਸਾਰਿਆਂ ਮੁੱਦਿਆਂ 'ਤੇ ਸਫ਼ਾਈ ਦੇਣ ਦੀ ਕੋਸ਼ਿਸ਼ ਕਰ ਰਹੀ ਹੈ।
ਜੂਨ 2014 ਵਿੱਚ ਸੀਰੀਆ ਵਿੱਚ ਕੈਮੀਕਲ ਹਥਿਆਰਾਂ ਨੂੰ ਖ਼ਤਮ ਕਰਨ ਦੇ ਐਲਾਨ ਤੋਂ ਬਾਅਦ ਵੀ ਇਸ ਦਾ ਇਸਤੇਮਾਲ ਨਹੀਂ ਰੁਕਿਆ। ਹਮਲਿਆਂ ਵਿੱਚ ਇਨ੍ਹਾਂ ਹਥਿਆਰਾਂ ਦਾ ਇਸਤੇਮਾਲ ਜਾਰੀ ਰਿਹਾ।
ਚਾਰ ਅਪ੍ਰੈਲ 2017 ਨੂੰ ਖ਼ਾਨ ਸ਼ੇਈਖੌਨ ਵਿੱਚ ਅਬਦੁੱਲ ਯੋਸ਼ੇਫ ਦੀ ਪਤਨੀ, ਉਨ੍ਹਾਂ ਦੇ 11 ਮਹੀਨੇ ਦੇ ਦੋ ਜੌੜੇ ਬੱਚੇ, ਦੋ ਭਰਾ, ਇੱਕ ਭਤੀਜਾ ਅਤੇ ਕਈ ਗੁਆਂਢੀ ਮਾਰੇ ਗਏ ਸਨ। ਉਹ ਉਸ ਘਟਨਾ ਨੂੰ ਯਾਦ ਕਰਦੇ ਹੋਏ ਦੱਸਦੇ ਹਨ ਕਿ ਅਚਾਨਕ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਤੇ ਗੁਆਂਢੀ ਜ਼ਮੀਨ 'ਤੇ ਡਿੱਗ ਪਏ।
ਉਨ੍ਹਾਂ ਕਿਹਾ, "ਸਾਰੇ ਕੰਬ ਰਹੇ ਸਨ ਅਤੇ ਉਨ੍ਹਾਂ ਦੇ ਮੂੰਹ ਤੋਂ ਝੱਗ ਨਿਕਲ ਰਹੀ ਸੀ। ਇਹ ਖੌਫ਼ਨਾਕ ਪਲ ਸਨ। ਮੈਨੂੰ ਬਾਅਦ ਵਿੱਚ ਪਤਾ ਲੱਗਿਆ ਕਿ ਇਹ ਕੈਮੀਕਲ ਹਮਲਾ ਹੈ।''
"ਮੈਨੂੰ ਬੇਹੋਸ਼ੀ ਦੀ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਅਤੇ ਮੈਨੂੰ ਹੋਸ਼ ਆਇਆ ਤਾਂ ਆਪਣੀ ਪਤਨੀ ਅਤੇ ਬੱਚਿਆਂ ਬਾਰੇ ਪੁੱਛਿਆ। 15 ਮਿੰਟ ਬਾਅਦ ਮੇਰੇ ਸਾਹਮਣੇ ਸਾਰਿਆਂ ਦੀਆਂ ਲਾਸ਼ਾਂ ਪਈਆਂ ਹੋਈਆਂ ਸਨ। ਮੈਂ ਆਪਣੇ ਜੀਵਨ ਦੇ ਸਾਰੇ ਅਨਮੋਲ ਰਿਸ਼ਤੇ ਗੁਆ ਦਿੱਤੇ।''
ਇਹ ਵੀ ਪੜ੍ਹੋ꞉ਸਾਈਟ
ਓਪੀਸੀਡਬਲਿਊ ਅਤੇ ਯੂਐਨ ਦੀ ਸਾਂਝੀ ਜਾਂਚ ਵਿੱਚ ਉਨ੍ਹਾਂ ਲੋਕਾਂ ਨੂੰ ਵੀ ਵੱਡੀ ਗਿਣਤੀ ਵਿੱਚ ਸ਼ਾਮਿਲ ਕੀਤਾ ਗਿਆ ਹੈ ਜਿਨ੍ਹਾਂ ਨੇ ਸਰੀਨ ਗੈਸ ਦੇ ਹਮਲੇ ਨੂੰ ਦੇਖਿਆ ਸੀ।
ਸਰੀਨੇ ਦੇ ਬਾਰੇ ਵਿੱਚ ਕਿਹਾ ਜਾਂਦਾ ਹੈ ਕਿ ਇਹ ਸਾਈਨਾਇਡ ਤੋਂ 20 ਗੁਣਾ ਵੱਧ ਖ਼ਤਰਨਾਕ ਹੁੰਦੀ ਹੈ। ਸਾਰੇ ਤਰੀਕੇ ਦੇ ਨਰਵ ਏਜੰਟ ਤੋਂ ਇਨਜ਼ਾਈਮ ਰਸਾਣਿਕ ਰਿਐਕਸ਼ਨ ਨੂੰ ਵਧਾ ਦਿੰਦਾ ਹੈ।
ਇਹ ਨਰਵ ਸੈਲ ਲਈ ਖ਼ਤਰਨਾਕ ਸਾਬਿਤ ਹੁੰਦਾ ਹੈ। ਸਾਂਝੀ ਜਾਂਚ ਦਲ ਦਾ ਕਹਿਣਾ ਹੈ ਕਿ ਉਹ ਇਸ ਗੱਲ ਨੂੰ ਭਰੋਸੇ ਨਾਲ ਕਹਿਣ ਦੇ ਹਾਲਾਤ ਵਿੱਚ ਹਨ ਕਿ ਸੀਰੀਆਈ ਸਰਕਾਰ ਸਰੀਨ ਛੱਡਣ ਲਈ ਜ਼ਿੰਮੇਵਾਰ ਹੈ। ਸੀਰੀਆਈ ਏਅਰਫੋਰਸ 'ਤੇ ਇਲਜ਼ਾਮ ਹੈ ਕਿ ਉਸ ਨੇ ਸ਼ਹਿਰਾਂ 'ਤੇ ਬੰਬ ਸੁੱਟੇ ਸੀ।
ਖ਼ਾਨ ਸ਼ੇਈਖੌਨ ਤੋਂ ਜੋ ਤਸਵੀਰਾਂ ਆਈਆਂ ਸਨ ਉਸ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਸੀਰੀਆਈ ਏਅਰਫੋਰਸ ਦੇ ਬੇਸ 'ਤੇ ਮਿਸਾਈਲ ਹਮਲੇ ਦਾ ਹੁਕਮ ਦਿੱਤਾ ਸੀ।
ਰਾਸ਼ਟਰਪਤੀ ਬਸ਼ਰ ਅਲ ਅਸਦ ਦਾ ਕਹਿਣਾ ਹੈ ਕਿ ਖਾਨ ਸ਼ੇਈਖੌਨ ਦੀ ਘਟਨਾ ਨੂੰ ਵਧਾ ਕੇ ਪੇਸ਼ ਕੀਤਾ ਕੀਤਾ ਜਾ ਰਿਹਾ ਹੈ।
ਉੱਥੇ ਹੀ ਰੂਸ ਦਾ ਕਿਣਾ ਹੈ ਕਿ ਸੀਰੀਆ ਦੇ ਅੱਤਵਾਦੀਆਂ ਦੇ ਟਿਕਾਣਿਆਂ 'ਤੇ ਬੰਬ ਸੁੱਟੇ ਸਨ। ਰੂਸ ਦਾ ਕਹਿਣਾ ਸੀ ਕਿ ਉੱਥੇ ਅੱਤਵਾਦੀਆਂ ਨੇ ਕੈਮੀਕਲ ਹਥਿਆਰਾਂ ਦੇ ਜ਼ਖੀਰੇ ਰੱਖੇ ਹੋਏ ਸਨ।
ਹਾਲਾਂਕਿ ਓਪੀਸੀਡਬਲਿਊ ਦੇ ਇੱਕ ਮੈਂਬਰ ਸਟੀਫਨ ਮੋਗਲ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਟੀਮ ਨੂੰ ਇਸ ਗੱਲ ਦੇ ਸਬੂਤ ਮਿਲੇ ਹਨ ਕਿ ਖਾਨ ਸ਼ੇਈਖੌਨ ਵਿੱਚ ਸੀਰੀਆਈ ਸਰਕਾਰ ਨੇ ਸਰੀਨ ਦਾ ਇਸੇਤਮਾਲ ਕੀਤਾ ਸੀ।
ਉਨ੍ਹਾਂ ਨੇ ਕਿਹਾ ਕਿ ਸੀਰੀਨ ਦੇ ਸੈਂਪਲ ਅਤੇ 2014 ਵਿੱਚ ਸੀਰੀਆ ਵਿੱਚ ਤਬਾਹ ਕੀਤੇ ਗਏ ਕੈਮੀਕਲ ਹਥਿਆਰਾਂ ਵਿਚਾਲੇ ਸਪਸ਼ਟ ਮੇਲ ਹੈ।
ਸਾਂਝੇ ਜਾਂਚ ਦਲ ਦਾ ਕਹਿਣਾ ਹੈ ਕਿ ਸਰੀਨ ਦਾ ਸੈਂਪਲ ਸੀਰੀਆ ਦੇ ਜ਼ਖੀਰੇ ਨਾਲ ਇਸ ਕਦਰ ਮਿਲਦਾ ਹੈ ਕਿ ਇਸ ਨਾਲ ਸ਼ੱਕ ਪੈਦਾ ਨਹੀਂ ਹੁੰਦਾ ਬਲਕਿ ਸੀਰੀਆ ਦੀ ਭੂਮਿਕਾ ਸਾਬਿਤ ਹੋ ਜਾਂਦੀ ਹੈ।
ਮੋਗਲ ਕਹਿੰਦੇ ਹਨ ਕਿ ਇਸ ਨਾਲ ਸਾਬਿਤ ਹੁੰਦਾ ਹੈ ਕਿ ਸੀਰੀਆ ਵਿੱਚ ਸਭ ਕੁਝ ਖ਼ਤਮ ਨਹੀਂ ਹੋਇਆ ਸੀ।
ਸਬੂਤਾਂ ਵਿੱਚ ਵੀਡੀਓ, ਤਸਵੀਰਾਂ ਅਤੇ ਚਸ਼ਮਦੀਦਾਂ ਦੇ ਬਿਆਨਾਂ ਦੇ ਆਧਾਰ ਉੱਤੇ ਪਤਾ ਚੱਲਿਆ ਹੈ ਕਿ 106 ਹਮਲਿਆਂ ਵਿੱਚੋਂ 51 ਹਮਲੇ ਹਵਾਈ ਹਮਲੇ ਸਨ। ਬੀਬੀਸੀ ਦਾ ਮੰਨਣਾ ਹੈ ਕਿ ਇਹ ਹਵਾਈ ਹਮਲੇ ਸੀਰੀਆਈ ਸਰਕਾਰ ਵੱਲੋਂ ਕੀਤੇ ਗਏ ਸਨ।
ਹਾਲਾਂਕਿ 2015 ਤੋਂ ਬਾਅਦ ਰੂਸ ਨੇ ਵੀ ਸਾਰੀਆ ਵਿੱਚ ਅਸਦ ਦੀ ਹਮਾਇਤ ਵਿੱਚ ਕਈ ਹਵਾਈ ਹਮਲੇ ਕੀਤੇ ਸਨ। ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕਮਿਸ਼ਨ ਦਾ ਕਹਿਣਾ ਹੈ ਕਿ ਜਾਂਚ ਵਿੱਚ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਹੈ ਕਿ ਰੂਸੀ ਸੁਰੱਖਿਆ ਮੁਲਾਜ਼ਮਾਂ ਨੇ ਸੀਰੀਆ ਵਿੱਚ ਕੈਮੀਕਲ ਹਥਿਆਰਾਂ ਦਾ ਇਸਤੇਮਾਲ ਨਹੀਂ ਕੀਤਾ ਹੈ।
ਰਸਾਇਣ ਹਥਿਆਰਾਂ ਦੀ ਵਰਤੋਂ ਰਣਨੀਤਿਕ ਸਾਬਿਤ ਹੋਈ
ਚੈਟਮ ਹਾਊਸ ਦੇ ਡਾ. ਖਾਤਿਬ ਦਾ ਕਹਿਣਾ ਹੈ ਕਿ ਕੈਮੀਕਲ ਹਥਿਆਰਾਂ ਦਾ ਇਸਤੇਮਾਲ ਅਸਦ ਦੀ ਸਰਕਾਰ ਨੇ ਉੱਥੇ ਹੀ ਕੀਤਾ ਜਿੱਥੇ ਉਸ ਨੂੰ ਸਖ਼ਤ ਸੰਦੇਸ਼ ਦੇਣਾ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਸੰਦੇਸ਼ ਸਥਾਨਕ ਆਬਾਦੀ ਨੂੰ ਵੀ ਦੇਣਾ ਸੀ ਕਿ ਬਾਗੀਆਂ ਦੀ ਮੌਜੂਦਗੀ ਅਸਦ ਦੀ ਫੌਜ ਨੂੰ ਮਨਜ਼ੂਰ ਨਹੀਂ ਹੈ।
ਕੈਮੀਕਲ ਹਥਿਆਰਾਂ ਦਾ ਇਸਤੇਮਾਲ ਆਖਰੀ ਸਜ਼ਾ ਦੇ ਤੌਰ 'ਤੇ ਕੀਤਾ ਗਿਆ ਤਾਂ ਜੋ ਲੋਕਾਂ ਵਿਚਾਲੇ ਡਰ ਪੈਦਾ ਕੀਤਾ ਜਾ ਸਕੇ। ਸੰਘਰਸ਼ ਵਿੱਚ ਜਦੋਂ ਵੀ ਅਸਦ ਦੀ ਸਰਕਾਰ ਨੂੰ ਝਟਕਾ ਲੱਗਿਆ ਤਾਂ ਉਨ੍ਹਾਂ ਨੇ ਕੈਮੀਕਲ ਹਥਿਆਰਾਂ ਦਾ ਇਸਤੇਮਾਲ ਕੀਤਾ।
ਲੋਕਾਂ ਲਈ ਕੈਮੀਕਲ ਹਥਿਆਰਾਂ ਤੋਂ ਵੱਧ ਡਰਾਉਣਾ ਕੁਝ ਹੋਰ ਨਹੀਂ ਹੋ ਸਕਦਾ ਹੈ। ਐਲੱਪੋ ਦੀ ਜੰਗ ਅਸਦ ਲਈ ਕਾਫੀ ਚੁਣੌਤੀਆਂ ਪੈਦਾ ਕਰ ਰਹੀ ਸੀ ਪਰ ਉੱਥੇ ਵੀ ਕੈਮੀਕਲ ਹਥਿਆਰਾਂ ਦਾ ਇਸਤੇਮਾਲ ਰਣਨੀਤਿਕ ਤੌਰ 'ਤੇ ਕੀਤਾ ਗਿਆ।
ਅੱਬੂ ਜਾਫਨ ਨੇ ਸੀਰੀਆ ਦੀ ਵਿਰੋਧੀ ਧਿਰ ਦੇ ਨਾਲ ਇੱਕ ਫੌਰੈਂਸਿਕ ਵਿਗਿਆਨੀ ਦੇ ਤੌਰ 'ਤੇ ਕੰਮ ਕੀਤਾ ਹੈ ਅਤੇ ਜਦੋਂ ਹਮਲੇ ਹੋ ਰਹੇ ਸਨ ਉਹ ਐਲੱਪੋ ਵਿੱਚ ਹੀ ਸਨ। ਜਾਫ਼ਰ ਨੇ ਕੈਮੀਕਲ ਹਮਲੇ ਵਿੱਚ ਮਾਰੇ ਗਏ ਲੋਕਾਂ ਦੀਆਂ ਲਾਸ਼ਾਂ ਦੀ ਜਾਂਚ ਕੀਤੀ ਸੀ।
ਉਹ ਕਹਿੰਦੇ ਹਨ, "ਮੈਂ ਮੁਰਦਾਘਰ ਵਿੱਚ ਗਿਆ ਸੀ ਅਤੇ ਉੱਥੋਂ ਕਲੋਰੀਨ ਦੀ ਬਦਬੂ ਪ੍ਰੇਸ਼ਾਨ ਕਰਨ ਵਾਲੀ ਸੀ। ਜਦੋਂ ਮੈਂ ਲਾਸ਼ਾਂ ਦੀ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਕਲੋਰਿਨ ਨਾਲ ਲੋਕਾਂ ਦਾ ਦਮ ਘੁੱਟਿਆ ਹੈ। ਇਸ ਇਲਾਕੇ ਦੇ ਆਕਾਸ਼ ਵਿੱਚ ਹਮੇਸ਼ਾ ਲੜਾਕੂ ਹਵਾਈ ਜਹਾਜ਼ ਅਤੇ ਹੈਲੀਕਾਪਟਰ ਦਿਖਦੇ ਸੀ।''
ਜਦੋਂ ਕੋਲੀਰੀਨ ਨੂੰ ਛੱਡਿਆ ਜਾਂਦਾ ਹੈ ਤਾਂ ਇਹ ਤਤਕਾਲ ਗੈਸ ਵਿੱਚ ਬਦਲ ਜਾਂਦਾ ਹੈ। ਇਹ ਗੈਸ ਹਵਾ ਤੋਂ ਵੀ ਭਾਰੀ ਹੁੰਦੀ ਹੈ ਅਤੇ ਘੱਟ ਦਬਾਅ ਵਾਲੇ ਇਲਾਕਿਆਂ ਵਿੱਚ ਦਾਖਲ ਹੋ ਜਾਂਦੀ ਹੈ।
ਲੋਕ ਬੇਸਮੈਂਟ ਵਿੱਚ ਲੁਕ ਰਹੇ ਸੀ ਅਤੇ ਪੂਰੇ ਤਰੀਕੇ ਨਾਲ ਹੜਬੜੀ ਦਾ ਮਾਹੌਲ ਸੀ। ਜਦੋਂ ਕੋਲੋਰਿਨ ਦੇ ਕਣ ਨਰਮ ਟਿਸ਼ੂਆਂ ਜਿਵੇਂ- ਅੱਖ, ਗਲੇ ਅਤੇ ਫੇਫੜੇ ਦੇ ਸੰਪਕਰ ਵਿੱਚ ਆਉਂਦੇ ਹਨ ਤਾਂ ਇਸ ਨਾਲ ਨਿਕਲਣ ਵਾਲੇ ਐਸਿਡ ਕਾਫੀ ਨੁਕਸਾਨ ਪਹੁੰਚਾਉਂਦੇ ਹਨ।
ਹਾਲਾਂਕਿ ਸੀਰੀਆਈ ਸਰਕਾਰ ਦਾ ਕਹਿਣਾ ਹੈ ਕਿ ਉਸ ਨੇ ਕਦੇ ਕਲੋਰੀਨ ਦਾ ਇਸਤੇਮਾਲ ਨਹੀਂ ਕੀਤਾ। ਪਰ ਬੀਬੀਬਸੀ ਦੀ ਪੜਤਾਲ ਵਿੱਚ ਪਤਾ ਲੱਗਿਆ ਕਿ ਐਲੱਪੋ ਵਿੱਚ 11 ਟਿਕਾਣਿਆਂ 'ਤੇ ਹੋਏ ਹਮਲੇ ਵਿੱਚ ਕਲੋਰਿਨ ਦਾ ਇਸਤੇਮਾਲ ਕੀਤਾ ਗਿਆ ਸੀ।