You’re viewing a text-only version of this website that uses less data. View the main version of the website including all images and videos.
ਸੀਰੀਆ ਨੇ ਇਸਰਾਇਲੀ ਲੜਾਕੂ ਜਹਾਜ਼ ਨੂੰ ਨਿਸ਼ਾਨਾ ਬਣਾਇਆ!
ਇਸਰਾਇਲ ਦੀ ਫ਼ੌਜ ਦਾ ਕਹਿਣਾ ਹੈ ਕਿ ਉਸਦਾ ਇੱਕ ਲੜਾਕੂ ਜਹਾਜ਼, ਸੀਰੀਆਈ ਐਂਟੀ ਏਅਰਕਰਾਫਟ ਫਾਇਰ ਦੇ ਕਾਰਨ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ।
ਦੋਵੇਂ ਪਾਇਲਟਾਂ ਨੇ ਜਹਾਜ਼ ਤੋਂ ਛਾਲ ਮਾਰ ਦਿੱਤੀ ਸੀ ਅਤੇ ਪੈਰਾਸ਼ੂਟ ਦੀ ਮਦਦ ਨਾਲ ਇਸਰਾਇਲ ਵਿੱਚ ਉਤਰਣ ਵਿੱਚ ਕਾਮਯਾਬ ਹੋਏ। ਉਨ੍ਹਾਂ ਨੂੰ ਬਾਅਦ ਵਿੱਚ ਹਸਪਤਾਲ ਲਿਜਾਇਆ ਗਿਆ।
ਇਸਰਾਇਲ ਦਾ ਕਹਿਣਾ ਹੈ ਕਿ ਉਸਦਾ ਐਫ-16 ਲੜਾਕੂ ਜਹਾਜ਼ ਆਪਣੇ ਖੇਤਰ ਵਿੱਚ ਦਿਖਾਈ ਦਿੱਤੇ ਇੱਕ ਡਰੋਨ ਦੇ ਖ਼ਿਲਾਫ਼ ਉਡਾਣ 'ਤੇ ਸੀ।
ਜਾਰਡਨ ਅਤੇ ਸੀਰੀਆ ਨਾਲ ਲੱਗਣ ਵਾਲੀ ਇਸਰਾਇਲੀ ਸੀਮਾ ਦੇ ਆਲੇ-ਦੁਆਲੇ ਰਹਿਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਧਮਾਕੇ ਦੀ ਅਵਾਜ਼ ਸੁਣੀ ਹੈ।
ਫ਼ੌਜ ਨੇ ਇੱਕ ਬਿਆਨ ਵਿੱਚ ਕਿਹਾ,''ਇੱਕ ਜੰਗੀ ਹੈਲੀਕਾਪਟਰ ਨੇ ਈਰਾਨ ਦੇ ਇੱਕ ਯੂਏਵੀ (ਬਿਨਾਂ ਪਾਇਲਟ ਦੇ ਜਹਾਜ਼) ਦਾ ਪਤਾ ਲਗਾਇਆ ਜਿਸ ਨੂੰ ਸੀਰੀਆ ਤੋਂ ਛੱਡਿਆ ਗਿਆ ਸੀ।''
ਬਿਆਨ ਵਿੱਚ ਕਿਹਾ ਗਿਆ ਹੈ ਕਿ ਇਸਰਾਇਲ ਸੁਰੱਖਿਆ ਦਸਤਿਆਂ ਨੇ ਸੀਰੀਆ ਵਿੱਚ ਉਸ ਯੂਏਵੀ ਨੂੰ ਨਿਸ਼ਾਨਾ ਬਣਾਇਆ।
ਸੀਰੀਆ ਦੇ ਸਰਕਾਰੀ ਮੀਡੀਆ ਮੁਤਾਬਕ ਸੀਰੀਆ ਦੀ ਹਵਾਈ ਸੁਰੱਖਿਆ ਪ੍ਰਣਾਲੀ ਨੇ ਇਸਰਾਇਲੀ ਕਾਰਵਾਈ ਨੂੰ ਉਕਸਾਉਣ ਦੇ ਤੌਰ 'ਤੇ ਦੇਖਿਆ ਅਤੇ ਇੱਕ ਤੋਂ ਵੱਧ ਜਹਾਜ਼ ਨੂੰ ਨਿਸ਼ਾਨਾ ਬਣਾਇਆ।
ਬੀਬੀਸੀ ਦੇ ਮੱਧ ਪੂਰਬੀ ਪੱਤਰਕਾਰ ਟੌਮ ਬੇਟਮੈਨ ਦਾ ਕਹਿਣਾ ਹੈ ਕਿ ਸੀਰੀਆ ਵਿੱਚ ਇਸਰਾਇਲੀ ਹਮਲੇ ਅਸਾਧਾਰਣ ਨਹੀਂ ਹੈ।
ਇਸਰਾਇਲੀ ਲੜਾਕੂ ਜਹਾਜ਼ ਨੂੰ ਡੇਗਣ ਵਰਗੀ ਗੰਭੀਰ ਗੱਲ ਪਹਿਲੀ ਵਾਰ ਹੋਈ ਹੈ।