You’re viewing a text-only version of this website that uses less data. View the main version of the website including all images and videos.
7 ਸਾਲਾਂ ਤੋਂ ਸੀਰੀਆ 'ਚ ਜੰਗ ਕਿਉਂ ਜਾਰੀ ਹੈ?
ਅਮਰੀਕਾ, ਫਰਾਂਸ ਅਤੇ ਬ੍ਰਿਟੇਨ ਦੇ ਸੀਰੀਆ ਉੱਤੇ ਸਾਂਝੇ ਹਮਲੇ ਨੇ ਪੂਰੀ ਦੁਨੀਆਂ ਵਿੱਚ ਹਲਚਲ ਮਚ ਗਈ ਹੈ।
ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਇਸ ਨੂੰ ਸੀਰੀਆ ਵਲੋਂ ਆਪਣੇ ਹੀ ਲੋਕਾਂ ਉੱਤੇ ਰਸਾਇਣ ਹਮਲੇ ਕਰਨ ਦਾ ਜਵਾਬ ਦੱਸਿਆ ਹੈ।
ਦੂਜੇ ਪਾਸੇ ਰੂਸ ਨੇ ਇਸ ਦਾ ਸਖ਼ਤ ਨੋਟਿਸ ਲੈਂਦਿਆਂ ਚੇਤਾਵਨੀ ਦਿੱਤੀ ਹੈ ਕਿ ਉਹ ਇਨ੍ਹਾਂ ਹਮਲਿਆਂ ਨੂੰ ਅੰਜ਼ਾਮ ਤੱਕ ਲੈਕੇ ਜਾਵੇਗਾ। ਰੂਸ ਸੀਰੀਆ ਦਾ ਪੱਖ ਪੂਰਦਾ ਆ ਰਿਹਾ ਹੈ।
ਹੁਣ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਸੀਰੀਆ ਸੰਕਟ ਆਖਰ ਹੈ ਕੀ ਅਤੇ ਇਸ ਮਾਮਲੇ ਦੀਆਂ ਜੜ੍ਹਾਂ ਕਿੰਨੀਆਂ ਕੂ ਗਹਿਰੀਆਂ ਹਨ।
7 ਸਾਲ ਪੁਰਾਣਾ ਸੀਰੀਆਈ ਸੰਕਟ
ਸੀਰੀਆ ਦੇ ਰਾਸ਼ਟਰਪਤੀ ਖ਼ਿਲਾਫ਼ 7 ਸਾਲ ਪਹਿਲਾਂ ਸ਼ੁਰੂ ਹੋਇਆ ਇੱਕ ਸ਼ਾਂਤ ਵਿਦਰੋਹ, ਇੱਕ ਵੱਡੇ ਗ੍ਰਹਿ ਯੁੱਧ ਵਿੱਚ ਬਦਲ ਗਿਆ ਹੈ।
ਇਸ ਸੰਘਰਸ਼ 'ਚ ਸਾਢੇ ਤਿੰਨ ਲੱਖ ਤੋਂ ਵਧ ਲੋਕ ਮਾਰੇ ਜਾ ਚੁੱਕੇ ਹਨ। ਕਈ ਸ਼ਹਿਰ ਤਬਾਹ ਹੋ ਗਏ ਹਨ ਅਤੇ ਲੋਕ ਦੂਜੇ ਦੇਸਾਂ ਵਿੱਚ ਭੱਜਣ ਦੀ ਤਿਆਰੀ ਵਿੱਚ ਹਨ।
ਸੰਘਰਸ਼ ਸ਼ਰੂ ਹੋਣ ਤੋਂ ਪਹਿਲਾਂ ਸੀਰੀਆ ਦੇ ਲੋਕ ਦੇਸ ਵਿੱਚ ਭਾਰੀ ਬੇਰੁਜ਼ਗਾਰੀ, ਭ੍ਰਿਸ਼ਟਾਚਾਰ ਅਤੇ ਸਿਆਸੀ ਆਜ਼ਾਦੀ ਦੀ ਘਾਟ ਦੀ ਸ਼ਿਕਾਇਤ ਕਰ ਰਹੇ ਹਨ।
ਕਦੋਂ ਸ਼ੁਰੂ ਹੋਈ ਜੰਗ
ਇਹ ਸਭ ਕੁਝ ਰਾਸ਼ਟਰਪਤੀ ਬਸ਼ਰ ਅਲ-ਅਸਦ ਦੇ ਕਾਰਜਕਾਲ 'ਚ ਸ਼ੁਰੂ ਹੋਇਆ, ਜਿੰਨ੍ਹਾਂ ਨੇ ਸਾਲ 2000 ਵਿੱਚ ਆਪਣੇ ਪਿਤਾ ਹਾਫ਼ਿਜ਼ ਦੀ ਮੌਤ ਤੋਂ ਬਾਅਦ ਸੱਤਾ ਦੀ ਕਮਾਨ ਸਾਂਭੀ।
ਮਾਰਚ 2011 ਵਿੱਚ ਦੱਖਣੀ ਸ਼ਹਿਰ ਡੇਰਾ 'ਚ ਲੋਕਤੰਤਰ ਦੀ ਆਵਾਜ਼ ਬੁਲੰਦ ਹੋਣੀ ਸ਼ੁਰੂ ਹੋਈ। ਇਹ ਅੰਦੋਲਨ ਗੁਆਂਢੀ ਦੇਸ ਅਰਬ ਤੋਂ ਪ੍ਰੇਰਿਤ ਸੀ।
ਜਦੋਂ ਸਰਕਾਰ ਨੇ ਇਨ੍ਹਾਂ ਵਿਰੋਧਾਂ ਨੂੰ ਦਬਾਉਣ ਲਈ ਖ਼ਤਰਨਾਕ ਬਲਾਂ ਦੀ ਵਰਤੋਂ ਕੀਤੀ ਤਾਂ ਪੂਰੇ ਦੇਸ ਵਿੱਚ ਰਾਸ਼ਟਰਪਤੀ ਦੇ ਅਸਤੀਫ਼ੇ ਦੀ ਮੰਗ ਹੋਣ ਲੱਗੀ।
ਦੇਸ ਵਿੱਚ ਅਸ਼ਾਂਤੀ ਫੈਲ ਗਈ ਅਤੇ ਕਾਰਵਾਈ ਤੇਜ਼ ਕਰ ਦਿੱਤੀ ਗਈ। ਵਿਰੋਧੀ ਸਮਰਥਕਾਂ ਨੇ ਪਹਿਲਾਂ ਖ਼ੁਦ ਨੂੰ ਸਹੀ ਠਹਿਰਾਉਣ ਲਈ ਤੇ ਫੇਰ ਆਪਣੇ ਖੇਤਰ ਨੂੰ ਸੈਨਿਕ ਬਲਾਂ ਤੋਂ ਆਜ਼ਾਦ ਕਰਾਉਣ ਲਈ ਹਥਿਆਰ ਚੁੱਕ ਲਏ।
ਬਸ਼ਰ ਅਲ-ਅਸਦ ਨੇ ਵਿਰੋਧੀਆਂ ਨੂੰ ਦਬਾਉਣ ਦੀ ਸਹੁੰ ਖਾਦੀ ਅਤੇ ਇਸ ਨੂੰ "ਵਿਦੇਸਾਂ ਤੋਂ ਸਮਰਥਣ ਹਾਸਿਲ ਅੱਤਵਾਦ" ਦਾ ਨਾਮ ਦਿੱਤਾ।
ਹਿੰਸਾ ਤੇਜ਼ੀ ਨਾਲ ਫੈਲ ਗਈ ਅਤੇ ਪੂਰਾ ਦੇਸ ਗ੍ਰਹਿ ਯੁੱਧ ਦਾ ਸ਼ਿਕਾਰ ਹੋ ਗਿਆ।
ਹੁਣ ਤੱਕ ਕਿੰਨੇ ਲੋਕ ਮਰ ਗਏ?
ਬ੍ਰਿਟੇਨ ਸਥਿਤ ਦਿ ਸੀਰੀਅਨ ਓਬਜ਼ਰਵੇਟਰੀ ਫਾਰ ਹਿਊਮਨ ਰਾਈਟਸ ਨੇ ਮਾਰਚ 2018 ਤੱਕ 3,53,900 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ। ਉੱਥੇ 1,06,000 ਲੋਕ ਜਖ਼ਮੀ ਹੋਏ ਹਨ।
ਇਹ ਸੰਸਥਾ ਸੀਰੀਆ ਵਿੱਚ ਮੌਜੂਦ ਆਪਣੇ ਸੂਤਰਾਂ ਦੇ ਜਾਲ ਨਾਲ ਹਾਲਾਤ ਦੀ ਨਿਗਰਾਨੀ ਕਰਦੀ ਹੈ।
ਇਨ੍ਹਾਂ ਅੰਕੜਿਆਂ 'ਚ ਉਨ੍ਹਾਂ 56,900 ਲੋਕਾਂ ਨੂੰ ਸ਼ਾਮਿਲ ਨਹੀਂ ਕੀਤਾ ਗਿਆ ਹੈ ਜੋ ਲਾਪਤਾ ਹਨ ਅਤੇ ਇਹ ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਮੌਤ ਹੋ ਗਈ ਹੈ।
ਸਮੂਹ ਦਾ ਅਨੁਮਾਨ ਹੈ ਕਿ ਕਰੀਬ ਇੱਕ ਲੱਖ ਮੌਤਾਂ ਨੂੰ ਦਸਤਾਵੇਜ਼ਾਂ ਵਿੱਚ ਸ਼ਾਮਿਲ ਕਰ ਲਿਆ ਗਿਆ ਹੈ।
ਉੱਥੇ, ਦਿ ਵਾਇਲੇਸ਼ਨ ਡਾਕਯੂਮੈਂਟੇਸ਼ਨ ਸੈਂਟਰ ਸੀਰੀਆ ਦੇ ਅੰਦਰ ਕੰਮ ਕਰ ਰਹੇ ਵਰਕਰ ਰਾਹੀਂ ਮਨੁੱਖੀ ਅਧਿਕਾਰ ਉਲੰਘਣਾ ਦੇ ਮਾਮਲੇ ਦਰਜ ਕਰਦੀ ਹੈ।
ਇਹ ਸੰਸਥਾ ਕੌਮਾਂਤਰੀ ਮਨੁੱਖੀ ਅਧਿਕਾਰ ਕਾਨੂੰਨ ਅਤੇ ਨਾਗਰਿਕਾਂ 'ਤੇ ਹੋਏ ਹਮਲੇ ਦੀ ਜਾਣਕਾਰੀ ਇਕੱਠੀ ਕਰਦੀ ਹੈ।
ਇਸ ਸੰਸਥਾ ਨੇ ਫਰਵਰੀ 2018 ਤੱਕ 1,85,980 ਲੋਕਾਂ ਦੀ ਹਿੰਸਾ 'ਚ ਮੌਤ ਦੇ ਅੰਕੜੇ ਇਕੱਠੇ ਕੀਤੇ ਹਨ, ਜਿਸ ਵਿੱਚ 1,19,200 ਨਾਗਰਿਕ ਹਨ।
ਕਿਉਂ ਹੋ ਰਹੀ ਹੋ ਜੰਗ ?
ਇਹ ਜੰਗ ਸਿਰਫ ਰਾਸ਼ਟਰਪਤੀ ਅਸਦ ਦੇ ਸਮਰਥਕਾਂ ਅਤੇ ਵਿਰੋਧੀਆਂ ਵਿਚਾਲੇ ਦਾ ਮਾਮਲਾ ਨਹੀਂ ਰਹਿ ਗਿਆ ਹੈ।
ਵਧੇਰੇ ਸਮੂਹ ਅਤੇ ਦੇਸ ਆਪਣੇ-ਆਪਣੇ ਏਜੰਡਿਆਂ ਦੇ ਤਹਿਤ ਇਸ ਵਿੱਚ ਸ਼ਾਮਿਲ ਹਨ। ਸਥਿਤੀ ਕਾਫੀ ਜਟਿਲ ਹੋ ਗਈ ਹੈ ਅਤੇ ਖ਼ਤਮ ਹੋਣ ਦਾ ਨਾਮ ਨਹੀਂ ਲੈ ਰਹੀ।
ਉਨ੍ਹਾਂ 'ਤੇ ਇਲਜ਼ਾਮ ਹਨ ਕਿ ਉਹ ਸੀਰੀਆ ਦੇ ਵੱਖ-ਵੱਖ ਧਾਰਮਿਕ ਸਮੂਹਾਂ ਦੇ ਵਿੱਚ ਨਫ਼ਰਤ ਫੈਲਾ ਰਹੇ ਹਨ।
ਵਧ-ਗਿਣਤੀ ਸੁੰਨੀ ਮੁਸਲਮਾਨਾਂ ਅਤੇ ਰਾਸ਼ਟਰਪਤੀ ਅਸਦ ਦੇ ਸਮਰਥਕ ਘੱਟ ਗਿਣਤੀ ਸ਼ਿਆ ਮੁਸਲਮਾਨਾਂ ਵਿਚਾਲੇ ਪਾੜਾ ਪੈਦਾ ਹੋ ਰਿਹਾ ਹੈ।
ਇਨ੍ਹਾਂ ਵੰਡਾਂ ਕਾਰਨ ਦੋਵੇਂ ਪੱਖ ਅਤਿਆਚਾਰ 'ਤੇ ਉਤਰ ਆਏ ਹਨ। ਇਹ ਸਮੁਦਾਏ ਨੂੰ ਵੱਖ ਕਰ ਰਹੀ ਹੈ ਅਤੇ ਸ਼ਾਂਤੀ ਦੀ ਆਸ ਨੂੰ ਘੱਟ ਕਰ ਰਹੀ ਹੈ।
ਉਨ੍ਹਾਂ ਨੇ ਜਿਹਾਦੀ ਸੰਗਠਨਾਂ ਇਸਲਾਮਿਕ ਸਟੇਟ ਅਤੇ ਅਲ ਕਾਇਦਾ ਨੂੰ ਵੀ ਵਧਣ-ਫੁਲਣ ਦੀ ਮਨਜੂਰੀ ਦੇ ਦਿੱਤੀ ਹੈ।
ਸੀਰੀਆ ਦੇ ਕੁਰਦ ਲੜਾਕਿਆਂ ਨੇ ਇਸ ਸੰਘਰਸ਼ 'ਚ ਇੱਕ ਹੋਰ ਮਾਪ ਜੋੜ ਦਿੱਤਾ ਹੈ। ਇਹ ਸਵੈਸ਼ਾਸਿਤ ਸਰਕਾਰ ਚਾਹੁੰਦੇ ਹਨ ਪਰ ਰਾਸ਼ਟਰਪਤੀ ਅਸਦ ਦੇ ਸੈਨਿਕਾਂ ਨਾਲ ਲੋਹਾ ਨਹੀਂ ਲੈਂਦੇ।
ਕੌਣ ਹੈ ਸ਼ਾਮਿਲ ?
ਸੀਰੀਆ ਦੀ ਸਰਕਾਰ ਦੇ ਪ੍ਰਮੁੱਖ ਸਮਰਥਕ ਹਨ ਰੂਸ ਅਤੇ ਈਰਾਨ। ਅਮਰੀਕਾ ਤੁਰਕੀ ਅਤੇ ਸਾਊਦੀ ਅਰਬ ਦੇ ਬਾਗੀਆਂ ਨਾਲ ਹੈ।
ਰੂਸ ਦੇ ਸੀਰੀਆ ਵਿੱਚ ਸੈਨਿਕ ਅੱਡੇ ਹਨ। ਰੂਸ ਦਾ ਕਹਿਣਾ ਹੈ ਕਿ ਉਸ ਦੇ ਹਵਾਈ ਹਮਲੇ ਸਿਰਫ਼ 'ਅੱਤਵਾਦੀਆਂ' ਨੂੰ ਮਾਰਦੇ ਹਨ।
ਈਰਾਨ ਨੇ ਹਜ਼ਾਰਾਂ ਸ਼ਿਆ ਮੁਸਲਮਾਨਾਂ ਨੂੰ ਹਥਿਆਰਾਂ ਅਤੇ ਟ੍ਰੈਨਿੰਗ ਦਿੱਤੀ ਹੈ। ਇਹ ਲੈਬਨਾਨ ਨੇ ਹਿਜ਼ਬੁਲਾ ਅੰਦੋਲਨ ਨਾਲ ਜੁੜੇ ਹਨ।
ਇਹ ਲੜਾਕੇ ਇਰਾਕ, ਅਫ਼ਗਾਨਿਸਤਾਨ ਅਤੇ ਯਮਨ 'ਚ ਵੀ ਲੜਦੇ ਹਨ। ਤੁਰਕੀ ਸਾਲਾਂ ਤੋਂ ਬਾਗੀਆਂ ਦਾ ਸਾਥ ਦੇ ਰਿਹਾ ਹੈ।
ਉਹ ਉਨ੍ਹਾਂ ਦਾ ਇਸਤੇਮਾਲ ਆਪਣੇ ਉਥੋਂ ਕੁਰਦ ਵੱਖਵਾਦੀਆਂ ਦੇ ਖ਼ਿਲਾਫ਼ ਕਰਨਾ ਚਾਹੁੰਦਾ ਹੈ।
ਸਾਊਦੀ ਅਰਬ ਈਰਾਨ ਦੇ ਅਸਰ ਨੂੰ ਘਟਾਉਣ ਦੀ ਕੋਸ਼ਿਸ਼ ਵਿੱਚ ਕੁਝ ਬਾਗੀਆਂ ਨੂੰ ਹਥਿਆਰ ਅਤੇ ਪੈਸਾ ਦਿੰਦਾ ਹੈ।
ਉਧਰ ਇਜ਼ਰਾਇਲ, ਈਰਾਨ ਦੇ ਦਖ਼ਲ ਨਾਲ ਇੰਨਾ ਚਿੰਤਤ ਸੀ ਕਿ ਉਸ ਨੇ ਕਈ ਹਿਜ਼ਬੁਲਾ ਟਿਕਾਣਿਆਂ 'ਤੇ ਹਮਲੇ ਕੀਤੇ ਹਨ।
ਸੀਰੀਆ 'ਤੇ ਕੀ ਅਸਰ ਪਿਆ ਹੈ?
ਹਜ਼ਾਰਾਂ ਦੀ ਜਾਨ ਲੈਣ ਤੋਂ ਇਲਾਵਾ ਇਸ ਜੰਗ ਨੇ 15 ਲੱਖ ਲੋਕਾਂ ਨੂੰ ਸਥਾਈ ਤੌਰ 'ਤੇ ਅਪਾਹਜ ਕਰ ਦਿੱਤਾ ਹੈ।
ਇਨ੍ਹਾਂ 'ਚੋਂ 86 ਹਜ਼ਾਰ ਲੋਕਾਂ ਦੇ ਹੱਖ ਜਾਂ ਪੈਰ ਕੱਟਣੇ ਪਏ ਹਨ।
ਘੱਟੋ-ਘੱਟ 61 ਲੱਖ ਸੀਰੀਆ ਦੇ ਲੋਕ ਦੇਸ ਵਿੱਚ ਹੀ ਹਿਜ਼ਰਤ ਕਰ ਗਏ ਹਨ।
ਇਸ ਤੋਂ ਇਲਾਵਾ 56 ਲੱਖ ਲੋਕ ਦੇਸ ਦੇ ਬਾਹਰ ਸ਼ਰਨ ਲੈ ਚੁੱਕੇ ਹਨ।
ਇਨ੍ਹਾਂ ਵਿਚੋਂ 92 ਫੀਸਦ ਸੀਰੀਆ ਦੇ ਲੋਕ ਲੈਬਨਾਨ, ਤੁਰਕੀ ਅਤੇ ਜਾਰਡਨ 'ਚ ਰਹਿੰਦੇ ਹਨ।
ਸੰਯੁਕਤ ਰਾਸ਼ਟਰ ਦਾ ਕਹਿਣਾ ਹੈ ਕਿ ਇਸ ਸਾਲ ਸੀਰੀਆ 'ਚ ਕਰੀਬ 1 ਕਰੋੜ 30 ਲੱਖ ਲੋਕਾਂ ਨੂੰ ਮਨੁੱਖੀ ਮਦਦ ਦੀ ਲੋੜ ਹੋਵੇਗੀ।
ਕਰੀਬ 30 ਲੱਖ ਜੰਗ ਵਿੱਚ ਘਿਰੋ ਹੋਏ ਹਨ, ਜਿਨ੍ਹਾਂ ਤੱਕ ਕਿਸੇ ਵੀ ਤਰ੍ਹਾਂ ਦੀ ਮਦਦ ਪਹੁੰਚਾਉਣਾ ਆਪਣੇ ਆਪ ਵਿੱਚ ਇੱਕ ਵੱਡੀ ਚੁਣੌਤੀ ਹੋਵੇਗੀ।
ਕਿੱਥੇ ਜਾ ਰਹੇ ਹਨ ਸੀਰੀਆ ਦੇ ਲੋਕ
ਸੀਰੀਆ ਦੇ ਲੋਕਾਂ ਕੋਲ ਹੁਣ ਮੈਡੀਕਲ ਸਹਾਇਤਾ ਨਾ ਦੇ ਬਰਾਬਰ ਹੈ।
ਫਿਜੀਸ਼ੀਅਨ ਫਾਰ ਹਿਊਮਨ ਮੁਤਾਬਕ 330 ਮੈਡੀਕਲ ਟਿਕਾਣਿਆਂ 'ਤੇ ਦਸੰਬਰ 2017 ਤੱਕ 492 ਹਮਲੇ ਹੋ ਚੁੱਕੇ ਹਨ।
ਉਨ੍ਹਾਂ ਹਮਲਿਆਂ ਵਿੱਚ 847 ਮੈਡੀਕਲ ਕਰਮੀ ਮਾਰੇ ਗਏ ਹਨ।
ਸੀਰੀਆ ਦਾ ਵਧੇਰੇ ਸੱਭਿਆਚਾਰਕ ਵਿਰਾਸਤ ਤਬਾਹ ਹੋ ਗਈ ਹੈ।
ਦੇਸ ਦੀਆਂ 6 ਯੂਨੈਸਕੋ ਵਰਲਡ ਹੈਰੀਟੇਜ ਸਾਈਟਸ ਨੂੰ ਕਾਫੀ ਨੁਕਸਾਨ ਹੋਇਆ ਹੈ।
ਦੇਸ ਦੇ ਕਈ ਸ਼ਹਿਰ ਪੂਰੀ ਤਰ੍ਹਾਂ ਨਾਲ ਤਬਾਹ ਹੋ ਚੁੱਕੇ ਹਨ। ਸੰਯੁਕਤ ਰਾਸ਼ਟਰ ਦੇ ਅਨੁਮਾਨ ਮੁਤਾਬਕ ਪੂਰਬੀ ਗੂਟਾ 'ਚ 93 ਫੀਸਦ ਇਮਾਰਤਾਂ ਢਹਿ ਗਈਆਂ ਹਨ।
ਦੇਸ ਕਿਵੇਂ ਵੰਡਿਆ ਹੈ
ਸਰਕਾਰ ਨੇ ਦੇਸ ਦੇ ਵੱਡੇ ਸ਼ਹਿਰਾਂ 'ਤੇ ਕਬਜ਼ਾ ਕਰ ਲਿਆ ਹੈ ਪਰ ਦੇਸ ਦਾ ਵੱਡਾ ਹਿੱਸਾ ਅਜੇ ਵੀ ਬਾਗੀਆਂ ਦੇ ਕਬਜ਼ੇ ਵਿੱਚ ਹੈ।
ਵਿਰੋਧ ਦਾ ਸਭ ਤੋਂ ਵੱਡਾ ਗੜ੍ਹ ਉੱਤਰੀ-ਪੱਛਮੀ ਸੂਬਾ ਇਦਲਿਬ ਹੈ, ਜਿੱਥੇ 26 ਲੱਖ ਲੋਕ ਰਹਿੰਦੇ ਹਨ।
ਕੀ ਕਦੀ ਖ਼ਤਮ ਹੋਵੇਗੀ ਜੰਗ?
ਇਹ ਕਹਿਣਾ ਮੁਸ਼ਕਲ ਹੈ ਕਿ ਲੜਾਈ ਘੱਟ ਹੋਵੇਗੀ ਪਰ ਇਸ ਗੱਲ ਦੀ ਇੱਕ ਰਾਏ ਹੈ ਕਿ ਸੀਰੀਆ ਦੀ ਸਮੱਸਿਆ ਦਾ ਹੱਲ ਸਿਰਫ਼ ਸਿਆਸੀ ਹੀ ਹੈ।
ਯੂਐੱਨ ਸਮਰਥਿਤ ਗੱਲਬਾਤ ਦੇ 9 ਰਾਊਂਡ ਪੂਰੇ ਹੋ ਚੁੱਕੇ ਹੈ। ਇਨ੍ਹਾਂ ਦਾ ਕੋਈ ਠੋਸ ਨਤੀਜਾ ਨਹੀਂ ਨਿਕਲਦਾ ਹੈ ।
ਰਾਸ਼ਟਰਪਤੀ ਅਸਦ ਲਗਾਤਾਰ ਵਿਰੋਧੀ ਧਿਰ ਨਾਲ ਸਿੱਧੀ ਗੱਲਬਾਤ ਕਰਨ ਤੋਂ ਇਨਕਾਰ ਕਰਦੇ ਰਹੇ ਹਨ।
ਇਸ ਵਿਚਾਲੇ ਪੱਛਮੀ ਤਾਕਤਾਂ ਰੂਸ 'ਤੇ ਸੀਰੀਆ ਸ਼ਾਂਤੀ ਗੱਲਬਾਤ ਨੂੰ ਪ੍ਰਭਾਵਿਤ ਕਰਨ ਦੇ ਇਲਜ਼ਾਮ ਲਗਾ ਰਹੀਆਂ ਹਨ।