'ਜੀਵਨ ਭਰ ਖੁਸ਼ੀ ਲੱਭਦਿਆ ਬਿਤਾਏ 30 ਸਾਲ ਪਰ ਜਵਾਬ ਉਹ ਨਹੀਂ ਜੋ ਮੈਂ ਸੋਚਿਆ ਸੀ'

ਜਿੰਦਗੀ ਵਿੱਚ ਖੁਸ਼ੀ
ਤਸਵੀਰ ਕੈਪਸ਼ਨ, ਇਸ ਉਤਰਾਵ-ਚੜਾਵ ਦੇ ਸਫ਼ਰ ਦੌਰਾਨ, ਫਰਗਲ ਕੀਨ ਨੇ ਜਿੰਦਗੀ ਵਿੱਚ ਖੁਸ਼ੀ ਦਾ ਡੂੰਘਾ ਅਧਿਐਨ ਕੀਤਾ ਹੈ।
    • ਲੇਖਕ, ਫਰਗਲ ਕੀਨ
    • ਰੋਲ, ਬੀਬੀਸੀ ਪੱਤਰਕਾਰ

ਫਰਗਲ ਕੀਨ ਆਪਣੇ ਸ਼ੋਸ਼ਲ ਮੀਡੀਆ ਹੈੱਡਲ 'ਤੇ ਡਿਪਰੈਸ਼ਨ, ਪੀਟੀਐੱਸਡੀ ਅਤੇ ਜ਼ਿੰਦਗੀ ਵਿੱਚ ਸੰਤੁਲਨ ਨੂੰ ਲੱਭਣ ਦਾ ਜ਼ਿਕਰ ਕਰਦੇ ਹਨ। ਇਸ ਉਤਰਾਅ-ਚੜਾਅ ਦੇ ਸਫ਼ਰ ਦੌਰਾਨ, ਉਨ੍ਹਾਂ ਨੇ ਜਿੰਦਗੀ ਵਿੱਚ ਖੁਸ਼ੀ ਦਾ ਡੂੰਘਾ ਅਧਿਐਨ ਕੀਤਾ ਹੈ। ਇਹ ਗੰਭੀਰ ਮਾਨਸਿਕ ਸਿਹਤ ਚੁਣੌਤੀਆਂ ਨਾਲ ਜੂਝ ਰਹੇ ਲੋਕਾਂ ਨੂੰ ਮਦਦ ਕਰ ਸਕਦਾ ਹੈ ਅਤੇ ਉਨ੍ਹਾਂ ਲਈ ਵੀ ਜਿਨ੍ਹਾਂ ਨੂੰ ਥੋੜੇ ਸਹਾਰੇ ਦੀ ਜ਼ਰੂਰਤ ਹੈ।

ਲਗਭਗ ਦੋ ਸਾਲ ਪਹਿਲਾਂ, ਜਦੋਂ ਲਗਾਤਾਰ ਮਾਨਸਿਕ ਤਬਦੀਲੀ ਨੇ ਮੈਨੂੰ ਝਜੋੜ ਕੇ ਰੱਖ ਦਿੱਤਾ ਸੀ। ਮੈਂ ਆਪਣੇ ਇੱਕ ਕਰੀਬੀ ਦੋਸਤ, ਕਾਉਂਟੀ ਵਾਟਰਫੋਰਡ ਦੇ ਨਾਲ ਕਰੈਗ ਬੀਚ ਦੇ ਕਿਨਾਰੇ 'ਤੇ ਸੈਰ ਕਰ ਰਿਹਾ ਸੀ, ਮੇਰੇ ਲਈ ਇਹ ਜਗ੍ਹਾ ਹਮੇਸ਼ਾ ਹੀ ਨਿੱਘ ਦੇਣ ਵਾਲੀ ਸੀ। ਅਸੀਂ ਇੱਕ ਕਿਨਾਰੇ 'ਤੇ ਰੁਕੇ, ਮੈਂ ਪਾਣੀ ਦੇ ਵਗਣ ਕਾਰਨ ਬਣਨ ਵਾਲੀਆਂ ਵੱਖ-ਵੱਖ ਆਵਾਜ਼ਾਂ ਸੁਣ ਰਿਹਾ ਸੀ

ਅਸਮਾਨ ਵਿੱਚ ਅਚਾਨਕ ਦਰਜਨਾਂ ਹੀ ਪੰਛੀਆਂ ਦੀਆਂ ਆਵਾਜ਼ਾਂ ਆਈਆਂ। ਪੰਛੀਆਂ ਦਾ ਇੱਕ ਝੁੰਡ ਆ ਗਿਆ। ਮੈਨੂੰ ਆਪਣੇ ਅੰਦਰ ਇੱਕ ਹਲਕਾਪਨ ਮਹਿਸੂਸ ਹੋਇਆ।

ਮੈਂ ਸੋਚਿਆ,"ਤਾਂ, ਇਹ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ।"

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ
ਪੰਛੀਆਂ ਦੀਆਂ ਡਾਰਾਂ

ਤਸਵੀਰ ਸਰੋਤ, Fergal Keane

ਤਸਵੀਰ ਕੈਪਸ਼ਨ, ਇਹ ਸਭ ਤੋਂ ਚੰਗੇ ਦਿਨ ਹੋ ਸਕਦੀ ਹੈ, ਸਭ ਤੋਂ ਪਿਆਰੇ ਦਿਨ ਅਤੇ ਪਸੰਦੀਦਾ ਜਗ੍ਹਾ

ਜਿਵੇਂ ਕਿ ਕੋਈ ਵੀ ਜੋ ਡਿਪਰੈਸ਼ਨ ਜਾਂ ਪੋਸਟ-ਟਰਾਮੈਟਿਕ ਸਟ੍ਰੈਸ ਡਿਸਆਰਡਰ ਨੂੰ ਜਾਣਦਾ ਹੈ, ਤੁਹਾਨੂੰ ਦੱਸੇਗਾ, ਉਦਾਸੀ ਲਈ ਸਾਲ ਦੇ ਕੋਈ ਖਾਸ ਦਿਨ ਨਹੀਂ ਹੁੰਦੇ।

ਇਹ ਸਭ ਤੋਂ ਚੰਗੇ ਦਿਨ ਹੋ ਸਕਦੇ ਹਨ, ਸਭ ਤੋਂ ਪਿਆਰੇ ਦਿਨ ਅਤੇ ਪਸੰਦੀਦਾ ਜਗ੍ਹਾ ਅਤੇ ਤੁਹਾਨੂੰ ਅਜਿਹਾ ਮਹਿਸੂਸ ਹੋ ਸਕਦਾ ਹੈ ਕਿ ਤੁਹਾਡਾ ਮਨ ਫ਼ਸਿਆ ਹੋਇਆ ਹੈ।

ਪਰ ਬਲੂ ਸੋਮਵਾਰ ਨੇ ਮੈਨੂੰ ਖੁਸ਼ੀ 'ਤੇ ਸੋਚਣ ਲਈ ਪ੍ਰੇਰਿਤ ਕੀਤਾ। ਇਹ ਕੀ ਹੈ? ਮੇਰੀ ਜ਼ਿੰਦਗੀ ਵਿੱਚ ਇਸਦਾ ਕੀ ਅਰਥ ਹੈ?

ਹਨੇਰੀਆਂ ਰਾਤਾਂ

ਕੁਝ ਖੁਬਸੂਰਤ ਦਿਨਾਂ ਤੋਂ ਪਹਿਲਾਂ, ਮੈਂ ਭਾਵਨਾਤਮਕ ਤੌਰ 'ਤੇ ਟੁੱਟਿਆ ਹੋਇਆ ਸੀ।

ਇਹ ਮਾਰਚ 2023 ਦਾ ਸਮਾਂ ਸੀ ਅਤੇ ਮੈਨੂੰ ਮਹਿਸੂਸ ਹੋਇਆ ਕਿ ਮੈਂ ਮਨ 'ਤੇ ਬਹੁਤ ਹੀ ਭਾਰ ਮਹਿਸੂਸ ਕਰ ਰਿਹਾ ਸੀ, ਪਰ ਜਿਸ ਵਿਅਕਤੀ ਨਾਲ ਮੈਂ ਲੜ ਰਿਹਾ ਸੀ ਉਹ ਮੈਂ ਖੁਦ ਸੀ।

ਇਹ ਆਪਣੇ-ਆਪ ਨਾਲ ਲੜਾਈ ਕਈ ਸਾਲਾਂ ਤੋਂ ਜਾਰੀ ਸੀ।

ਮੈਨੂੰ ਪਿਛਲੇ ਸਾਲਾਂ ਦੌਰਾਨ ਕਈ ਵਾਰ ਹਸਪਤਾਲ ਵਿੱਚ ਭਰਤੀ ਹੋਣਾ ਪਿਆ ਸੀ। 90 ਦੇ ਦਹਾਕੇ ਦੌਰਾਨ, ਮੈਂ ਨਿਰੰਤਰ ਸ਼ਰਮ, ਡਰ, ਗੁੱਸੇ ਨਾਲ ਜਦੋਂ-ਜ਼ਹਿਦ ਕੀਤੀ।

90 ਦੇ ਦਹਾਕੇ ਦੇ ਅੰਤ ਵਿੱਚ ਸ਼ਰਾਬ ਦੀ ਲਤ ਛੱਡੀ, ਅਤੇ ਮੈਂ ਆਪਣੀ ਆਤਮਾ ਦੀ ਬਹੁਤ ਖੋਜ ਕੀਤੀ ਸੀ।

ਫਰਗਲ ਕੀਨ

ਤਸਵੀਰ ਸਰੋਤ, Fergal Keane

ਤਸਵੀਰ ਕੈਪਸ਼ਨ, ਫਰਗਲ ਨੇ ਮਾਨਸਿਕ ਸਿਹਤ ਬਾਰੇ ਕਿਤਾਬਾਂ ਲਿਖੀਆਂ ਹਨ ਅਤੇ ਡਾਕੁਮੈਂਟਰੀਆਂ ਬਣਾਈਆਂ ਹਨ।

ਸਾਲ 2023 ਤੱਕ ਮੈਂ ਖੁਸ਼ੀ ਦੀ ਉਮੀਦ ਕਰਨੀ ਛੱਡ ਚੁੱਕਿਆ ਸੀ

ਮੈਂ ਪੋਸਟ-ਟਰਾਮੈਟਿਕ ਸਟ੍ਰੈਸ ਡਿਸਆਰਡਰ ਕਾਰਨ ਸਾਲ 2019 ਵਿੱਚ ਬੀਬੀਸੀ ਦੇ ਅਫਰੀਕਾ ਸੰਪਾਦਕ ਵਜੋਂ ਆਪਣੀ ਨੌਕਰੀ ਤੋਂ ਅਸਤੀਫ਼ਾ ਦੇ ਦਿੱਤਾ ਸੀ।

ਇਸ ਤੋਂ ਦੋ ਸਾਲਾਂ ਬਾਅਦ, ਮੈਂ ਇਸ ਵਿਸ਼ੇ 'ਤੇ ਇੱਕ ਕਿਤਾਬ ਵੀ ਲਿਖੀ ਅਤੇ ਬੀਬੀਸੀ ਲਈ ਇੱਕ ਟੈਲੀਵਿਜ਼ਨ ਡਾਕੂਮੈਂਟਰੀ ਬਣਾਈ। ਪਰ ਫਿਰ ਵੀ, ਮੈਨੂੰ ਇੱਕ ਹੋਰ ਟੁੱਟਣ ਦਾ ਅਨੁਭਵ ਹੋਇਆ।

ਇਹ ਵੀ ਪੜ੍ਹੋ-

ਖੁਸ਼ੀ ਦਾ ਵਿਗਿਆਨ

ਬ੍ਰਿਸਟਲ ਯੂਨੀਵਰਸਿਟੀ ਦੇ ਪ੍ਰੋਫੈਸਰ ਬਰੂਸ ਹੁੱਡ, ਮਨੁੱਖੀ ਸਭਾਅ ਬਾਰੇ ਗੱਲ ਕਰਦਿਆਂ ਕਹਿੰਦੇ ਹਨ, "ਮਨੁੱਖੀ ਸੁਭਾਅ ਪ੍ਰਸਥਿਤੀਆਂ ਨੂੰ ਜ਼ਿਆਦਾ ਮਾੜਾ ਸੋਚਦਾ ਹੈ, ਆਪਣੀਆਂ ਅਸਫ਼ਲਤਾਵਾਂ ਜਾਂ ਕਮੀਆਂ 'ਤੇ ਧਿਆਨ ਕੇਂਦ੍ਰਤ ਰੱਖਦਾ ਹੈ।

ਪ੍ਰੋਫੈਸਰ ਹੁੱਡ, ਬ੍ਰਿਸਟਲ ਵਿਖੇ ਖੁਸ਼ੀ ਦੇ ਵਿਗਿਆਨ 'ਤੇ ਦਸ ਹਫ਼ਤਿਆਂ ਦਾ ਕੋਰਸ ਚਲਾਉਂਦੇ ਹਨ ਅਤੇ ਜ਼ਿੰਦਗੀ ਵਿੱਚ ਸੰਤੁਲਨ ਲੱਭਣ ਦੀ ਜ਼ਰੂਰਤ ਬਾਰੇ ਗੱਲ ਕਰਦੇ ਹਨ।

ਉਹ ਕਹਿੰਦੇ ਹਨ, "ਸਾਡੇ ਮਨ ਚੀਜ਼ਾਂ ਬਾਰੇ ਬਹੁਤ ਨਕਾਰਾਤਮਕ ਤਰੀਕੇ ਨਾਲ ਵਿਆਖਿਆ ਕਰਦੇ ਹਨ।"

ਇਹ ਮੇਰੇ ਨਾਲ ਜੁੜਿਆ ਹੋਇਆ ਹੈ। ਹਾਲਾਂਕਿ, ਪ੍ਰੋਫੈਸਰ ਹੁੱਡ ਘੱਟ ਤੰਦਰੁਸਤੀ ਦੀਆਂ ਭਾਵਨਾਵਾਂ 'ਤੇ ਧਿਆਨ ਦਿੰਦੇ ਹਨ ਅਤੇ ਉਹ ਸਪੱਸ਼ਟ ਕਰਦੇ ਹਨ ਕਿ ਖੁਸ਼ੀ ਵੱਲ ਧਿਆਨ ਕੇਦ੍ਰਿਤ ਕਰਨਾ ਇਹ ਜ਼ਰੂਰੀ ਨਹੀਂ ਕਿ ਪੋਸਟ ਟਰੌਮੈਟਿਕ ਸਟ੍ਰੈਸ ਡਿਸਆਰਡਰ ਵਰਗੀ ਸਥਿਤੀ ਵਾਲੇ ਕਿਸੇ ਵਿਅਕਤੀ ਲਈ ਇਲਾਜ ਹੈ।।

ਸਾਲ 2008 ਵਿੱਚ ਡਾਕਟਰਾਂ ਨੇ ਮੈਨੂੰ ਦੱਸਿਆ ਕਿ ਮੈਨੂੰ ਜੰਗ ਰਿਪੋਰਟਰ ਦੇ ਤੌਰ 'ਤੇ ਸਦਮੇ ਦੇ ਕਈ ਮਾਮਲਿਆਂ ਦੇ ਕਰਕੇ ਪੋਸਟ ਟਰੌਮੈਟਿਕ ਸਟ੍ਰੈਸ ਡਿਸਆਰਡਰ ਹੈ, ਪਰ ਇਸ ਦਾ ਇੱਕ ਕਾਰਨ ਬਚਪਨ ਦੌਰਾਨ ਘਰ ਵਿੱਚ ਸ਼ਰਾਬ ਦਾ ਕਹਿਰ ਵੀ ਹੈ। ਡਿਪਰੈਸ਼ਨ ਅਤੇ ਚਿੰਤਾ ਦੋਵੇਂ ਸਥਿਤੀ ਦੇ ਮੁੱਖ ਹਿੱਸੇ ਹਨ।

ਮੇਰਾ ਇਹ ਵੀ ਮੰਨਣਾ ਹੈ ਕਿ ਜ਼ਰੂਰੀ ਨਹੀਂ ਕਿ ਜ਼ਿੰਦਗੀ ਵਿੱਚ ਖੁਸ਼ੀ ਲੱਭਦਿਆਂ, ਜੋ ਮੇਰੇ ਲਈ ਕੰਮ ਕੀਤਾ ਹੈ, ਉਹ ਕਿਸੇ ਹੋਰ ਵਿਅਕਤੀ ਲਈ ਵੀ ਉਨ੍ਹਾਂ ਹੀ ਕਾਰਗਰ ਹੋਵੇ। ਕਈ ਮਾਨਸਿਕ ਸਿਹਤ ਸਥਿਤੀਆਂ ਹਨ, ਜਿਨ੍ਹਾਂ ਲਈ ਲੋੜੀਦੇ ਇਲਾਜ ਦੀ ਜ਼ਰੂਰਤ ਹੁੰਦੀ ਹੈ। ਪੀਟੀਐੱਸਡੀ ਦੇ ਇਲਾਜ ਲਈ ਥੈਰੇਪੀ ਮੈਂਨੂੰ ਬਹੁਤ ਮਦਦਗਾਰ ਹੋਈ ਸੀ ਅਤੇ ਇਸ ਦੇ ਨਾਲ ਹੀ ਇਸ ਸਥਿਤੀ ਵਿੱਚੋਂ ਲੰਘ ਚੁੱਕੇ ਲੋਕਾਂ ਦੇ ਅਨੁਭਵ ਵੀ ਸਹਾਈ ਹੋਏ ਸਨ।

ਫਰਗਲ ਕੀਨ
ਤਸਵੀਰ ਕੈਪਸ਼ਨ, ਫਰਗਲ ਦੀ ਇਹ ਤਸਵੀਰ ਉਨ੍ਹਾਂ ਦੇ ਯੁੱਧ ਰਿਪੋਰਟਰ ਦੇ ਕਰੀਅਰ ਦੇ ਸ਼ੁਰੂ ਵਿੱਚ ਲਈ ਗਈ ਹੈ।

ਅਜਿਹੀ ਸਥਿਤੀ ਵਿੱਚ ਦਵਾਈ ਦੀ ਵਰਤੋਂ ਚਿੰਤਾ ਅਤੇ ਹਾਈਪਰਵਿਜੀਲੈਂਸ ਨੂੰ ਬਿਹਤਰ ਕਰਦੀ ਹੈ। ਇੱਕ ਪਲੇਟ ਦਾ ਡਿਗਣਾ ਜਾਂ ਫਿਰ ਕਿਸੇ ਚੀਜ਼ ਦਾ ਉਲਟਾ ਹੋਣਾ ਕੁਝ ਹੀ ਸਮੇਂ ਵਿੱਚ ਮੇਰੇ ਸਰੀਰ ਨੂੰ ਕੰਬਣ ਅਤੇ ਪਸੀਨੇ ਨਾਲ ਤਰ-ਬਤਰ ਕਰ ਸਕਦਾ ਸੀ। ਇਸ ਤਰ੍ਹਾਂ ਹੀ ਬੁਰੇ ਅਤੇ ਡਰਾਉਣੇ ਸੁਪਨੇ ਜੋ ਮੈਨੂੰ ਨੀਂਦ ਵਿੱਚ ਝਜੋੜ ਕੇ ਰੱਖ ਦਿੰਦੇ ਹਨ।

ਮੈਂ ਖੁਸ਼ਕਿਸਮਤ ਹਾਂ, ਮੇਰੀ ਇਲਾਜ ਤੱਕ ਸਹੀਂ ਪਹੁੰਚ ਸੀ, ਸਾਡੇ ਆਲੇ-ਦੁਆਲੇ ਵਿੱਚ ਬਹੁਤੇ ਲੋਕ ਇਸ ਤੋਂ ਸੱਖਣੇ ਹੁੰਦੇ ਹਨ। ਬ੍ਰਿਟਿਸ਼ ਮੈਡੀਕਲ ਐਸੋਸੀਏਸ਼ਨ ਦੇ ਅਨੁਸਾਰ 10 ਲੱਖ ਤੋਂ ਵੱਧ ਲੋਕ ਦੀ ਇਲਾਜ ਤੱਕ ਲੋੜੀਦਾ ਪਹੁੰਚ ਨਹੀਂ ਹੈ। ਇਹ ਜਾਣਨਾ ਵੀ ਜ਼ਰੂਰੀ ਹੈ ਕਿ ਬਹੁਤ ਸਾਰੇ ਸਮਾਜਿਕ, ਆਰਥਿਕ ਅਤੇ ਸੱਭਿਆਚਾਰਕ ਕਾਰਕ ਸਾਡੀ ਜਿੰਦਗੀ ਵਿੱਚ ਖੁਸ਼ੀ ਦੇ ਅਨੁਭਵ ਨੂੰ ਪ੍ਰਭਾਵਿਤ ਕਰਦੇ ਹਨ।

ਡਿਪਰੈਸ਼ਨ ਅਤੇ ਨਸ਼ਾਖੋਰੀ ਪ੍ਰਤੀ ਜੈਨੇਟਿਕ ਪ੍ਰਵਿਰਤੀ ਦਾ ਇੱਕ ਨਿਰੰਤਰ ਅਧਿਐਨ ਕੀਤਾ ਜਾ ਰਿਹਾ ਹੈ। ਵਰਲਡ ਵੈਲਬੀਇੰਗ ਮੂਵਮੈਂਟ ਮੁਤਾਬਕ ਬਰਤਾਨੀਆ ਵਿੱਚ ਅੱਠ ਵਿੱਚੋਂ ਇੱਕ ਵਿਅਕਤੀ ਹੈਪੀਨਸ ਪੌਵਰਟੀ ਲਾਇਨ ਤੋਂ ਹੇਠਾਂ ਹੈ।

ਇਹ ਰਾਸ਼ਟਰੀ ਅੰਕੜਾ ਦਫ਼ਤਰ ਦੀਆਂ ਸਾਲਾਨਾ ਰਿਪੋਰਟਾਂ ਦੁਆਰਾ ਪ੍ਰਦਾਨ ਕੀਤੇ ਗਏ ਡੇਟਾ ਦੀ ਵਰਤੋਂ ਕਰਕੇ ਮਾਪਿਆ ਗਿਆ ਹੈ ਅਤੇ ਪ੍ਰਸ਼ਨ ਦੇ ਅਧਾਰ 'ਤੇ ਕਿ ਤੁਸੀਂ ਅੱਜ ਕੱਲ੍ਹ ਆਪਣੀ ਜ਼ਿੰਦਗੀ ਤੋਂ ਕਿੰਨੇ ਸੰਤੁਸ਼ਟ ਹੋ? ਅਤੇ ਫਿਰ 0 ਤੋਂ 10 ਦੇ ਪੈਮਾਨੇ 'ਤੇ ਜਵਾਬ ਪੁਛਿਆ ਜਾਂਦਾ ਸੀ। ਇਸ ਵਿੱਚ 0 ਨਾ ਸੰਤੁਸ਼ਟ ਅਤੇ ਫਿਰ ਵਧਦੇ ਕ੍ਰਮ ਵਿੱਚ ਸੰਤੁਸ਼ਟ।

ਵਰਲਡ ਵੈਲਬੀਇੰਗ ਮੂਵਮੈਂਟ ਮੁਤਾਬਕ ਅੱਠ ਵਿੱਚੋਂ ਇੱਕ ਵਿਅਕਤੀ ਦੇ ਅੰਕੜੇ ਨੂੰ ਹੈਰਾਨ ਕਰਨ ਵਾਲਾ ਦੱਸਿਆ ਹੈ ਅਤੇ ਉਨ੍ਹਾਂ ਮੁਤਾਬਕ ਮਾਨਸਿਕ ਸਿਹਤ ਨਾਲ ਸਬੰਧਤ ਮਸਲੇ ਬਹੁਕ ਚਿੰਤਾਜਨਕ ਹਨ।"

ਇਹ ਸਭ ਕੁਝ ਪ੍ਰਗਟ ਕਰਨ ਤੋਂ ਬਾਅਦ, ਮੈਨੂੰ ਉਮੀਦ ਹੈ ਕਿ ਮੇਰੇ ਅਨੁਭਵ ਨਾਲ ਡਿਪਰੈਸ਼ਨ ਜਾਂ ਪੀਟੀਐੱਸਡੀ ਨਾਲ ਜੂਝ ਰਹੇ ਲੋਕਾਂ ਦੀ ਮਦਦ ਹੋਵੇਗੀ ਜਾਂ ਉਹ ਲੋਕ ਜੋ ਕਿ ਜ਼ਿੰਦਗੀ ਦੇ ਆਮ ਦਰਦ ਨਾਲ ਜੂਝ ਰਹੇ ਹਨ।

ਖੁਸ਼ੀ ਦਾ ਰਾਜ਼ ਕੋਈ ਭੇਤ ਨਹੀਂ ਹੈ

ਖੁਸ਼ੀ ਦਾ ਰਾਜ਼

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮੇਰੇ ਤਜਰਬੇ ਵਿੱਚ, ਖੁਸ਼ੀ ਦਾ ਰਾਜ਼ ਇਹ ਹੈ ਕਿ, ਇਸ ਦਾ ਕੋਈ ਭੇਤ ਨਹੀਂ ਹੈ। ਇਹ ਖੁਸ਼ੀ ਸਾਡੇ ਆਲੇ-ਦੁਆਲੇ ਵਿੱਚ ਹੀ ਹੈ ਅਤੇ ਲੱਭਣ ਦੀ ਉਡੀਕ ਵਿੱਚ ਹੈ

ਮੇਰੇ ਤਜਰਬੇ ਵਿੱਚ, ਖੁਸ਼ੀ ਦਾ ਰਾਜ਼ ਇਹ ਹੈ ਕਿ, ਇਸ ਦਾ ਕੋਈ ਭੇਤ ਨਹੀਂ ਹੈ। ਇਹ ਖੁਸ਼ੀ ਸਾਡੇ ਆਲੇ-ਦੁਆਲੇ ਵਿੱਚ ਹੀ ਹੈ ਅਤੇ ਲੱਭਣ ਦੀ ਉਡੀਕ ਵਿੱਚ ਹੈ। ਪਰ ਇਹ ਹਮੇਸ਼ਾ ਮੌਜੂਦ ਨਹੀਂ ਹੁੰਦੀ। ਇਹ ਮਨੁੱਖ ਦੀ ਰੋਜ਼ਾਨਾ ਕੁਦਰਤੀ ਸਥਿਤੀ ਨਹੀਂ ਹੁੰਦੀ

ਜਿਵੇਂ ਕਿ ਅਮਰੀਕੀ ਮਨੋਚਕਿਤਸਿਕ ਅਤੇ 'ਟੌਕਸਿਕ ਪਾਜ਼ੀਟਿਵਿਟੀ ਦੇ ਲੇਖਿਕਾ ਵਾਟਿਨੀ ਗੁਡਮੈਨ ਕਹਿੰਦੇ ਹਨ, "ਜੇਕਰ ਤੁਹਾਨੂੰ ਕੋਈ ਵਿਅਕਤੀ ਹਰ ਸਮੇਂ ਖੁਸ਼ ਮਹਿਸੂਸ ਕਰਵਾਉਣ ਬਾਰੇ ਕਹਿੰਦਾ ਹੈ, ਤਾਂ ਉਹ ਮੇਰੀ ਰਾਇ ਵਿੱਚ ਤੁਹਾਨੂੰ ਗੁਮਰਾਹ ਕਰ ਰਿਹਾ ਹੈ। ਜੇਕਰ ਕਿਸੇ ਚੀਜ਼ ਦਾ ਕੋਈ ਮਤਲਬ ਨਹੀਂ ਬਣ ਰਿਹਾ ਤਾ ਯਕੀਨਨ ਉਹ ਕੰਮ ਨਹੀਂ ਕਰੇਗੀ। ਲੋਕਾਂ ਨੂੰ ਇਹ ਕਹਿਣਾ ਕਿ ਉਨ੍ਹਾਂ ਨੂੰ ਸਿਰਫ਼ ਖੁਸ਼ ਰਹਿਣ ਦੀ ਲੋੜ ਹੈ, ਵੱਖੋ-ਵੱਖਰੇ ਵਿਚਾਰ ਮੈਨੀਵਸਟ ਕਰਨ ਦੀ ਲੋੜ ਹੈ, ਮੈਨੂੰ ਲੱਗਦਾ ਹੈ ਕਿ ਇਹ ਹੁਣ ਤੱਕ ਕੰਮ ਕਰ ਚੁੱਕਿਆ ਹੁੰਦਾ।"

ਮੈਂ ਕਈ ਸਾਲ ਥੈਰੇਪੀ ਅਤੇ ਇਲਾਜ ਵਿੱਚ ਹੰਢਾਏ ਹਨ, ਅਤੇ ਬਹੁਤ ਸਮਾਂ ਮਨੋਵਿਗਿਆਨਕ ਵਾਰਡਾਂ ਦੀਆਂ ਖਿੜਕੀਆਂ ਤੋਂ ਬਾਹਰ ਦੇਖਦਾ ਰਿਹਾ ਹਾਂ, ਇਸ ਉਮੀਦ ਵਿੱਚ ਕਿ ਮੇਰਾ ਸਰੀਰ ਅਤੇ ਰੂਹ ਠੀਕ ਹੋ ਜਾਵੇਗੀ।

ਮੇਰੇ ਲਈ ਇਕੱਲਤਾ ਮੇਰੀਆਂ ਮਾਨਸਿਕ ਸਿਹਤ ਸਮੱਸਿਆਵਾਂ ਦੀ ਅਹਿਮ ਕਾਰਕ ਸੀ। ਮੈਂ ਆਪਣੇ ਅੰਦਰ ਡੂੰਘਾਈ ਵਿੱਚ ਗਿਆ ਪਰ ਮੈਨੂੰ ਪਿਆਰ ਜਾਂ ਪ੍ਰਸ਼ੰਸਾ ਕਰਨ ਲਈ ਕੁਝ ਵੀ ਨਹੀਂ ਮਿਲਿਆ।

ਇਸ ਸਭ ਸਵਾਲਾਂ ਦਾ ਜਵਾਬ ਸੂਰਜ ਦੀ ਰੌਸ਼ਨੀ ਵਾਂਗ ਨਹੀਂ ਆਇਆ। ਮੇੇਰੇ ਇਲਾਜ ਨਾਲ ਸਥਿਰ ਹੋਣ ਮਗਰੋਂ ਜੇਕਰ ਮੈਂ ਇੱਕ ਕਾਰਕ ਦੱਸਣਾ ਹੋਵੇ ਜਿਸਨੇ ਮੇਰੀ ਮਾਨਸਿਕ ਅਵਸਥਾ ਵਿੱਚ ਵੱਡਾ ਫ਼ਰਕ ਪਾਇਆ ਹੈ ਤਾਂ ਇਹ ਉਹ ਕੰਮ ਸੀ।

ਪਰ ਇਹ ਉਹ ਕੰਮ ਨਹੀਂ ਜਿਸਨੇ ਮੈਨੂੰ ਲਗਾਤਾਰ ਥਕਾਵਟ ਵੱਲ ਧੱਕਿਆ ਕਿਉਂਕਿ ਮੈਂ ਹਮੇਸ਼ਾ ਇਨਾਮਾਂ ਦਾ ਪਿੱਛਾ ਕੀਤਾ, ਜੋ ਕਿ ਮੇਰੀ ਆਪਣੀ ਅਸੁਰੱਖਿਅਤ ਹਉਮੈ ਲਈ ਬਹੁਤ ਜ਼ਰੂਰੀ ਸੀ।

ਉਨ੍ਹਾਂ ਸਾਰਿਆਂ ਲਈ ਧਿਆਨ ਦੇਣਯੋਗ, ਜੋ ਕੰਮ ਤੋਂ ਆਪਣੀ ਪ੍ਰਮਾਣਿਕਤਾ ਪ੍ਰਾਪਤ ਕਰਦੇ ਹਨ, ਵਰਕਾਹੋਲਿਕ ਕਹਾਏ ਜਾਂਦੇ ਸਭ ਤੋਂ ਵੱਧ ਸਵੀਕਾਰੇ ਜਾਣ ਵਾਲੇ ਕਾਮੇ ਹਨ। ਉਨ੍ਹਾਂ ਨੂੰ ਇਸ ਸਭ ਲਈ ਪ੍ਰਸੰਸਾ ਵੀ ਮਿਲਦੀ ਹੈ। ਹੁਣ ਜਦੋਂ ਮਾਲਕ ਅਤੇ ਸਮਾਜ ਤੁਹਾਡੀ ਪ੍ਰਸ਼ੰਸਾ ਕਰਦੇ ਹਨ ਤਾਂ ਤੁਸੀਂ ਕਿਉਂ ਬਦਲਣਾ ਚਾਹੋਗੇ? ਕੰਮ ਇੱਕ ਮਹਾਨ ਆਗਿਆਕਾਰੀ ਲਤ ਹੈ।

ਫਰਗਲ ਕੀਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਫਰਗਲ 2016 ਵਿੱਚ ਇੱਕ ਪੁਰਸਕਾਰ ਸਮਾਰੋਹ ਵਿੱਚ ਬੋਲਦੇ ਹੋਏ। ਆਪਣੇ ਲੇਖ ਵਿੱਚ ਉਹ ਲਿਖਦੇ ਹਨ, 'ਕੰਮ ਨੇ ਮੈਨੂੰ ਥਕਾਵਟ ਦੀ ਲਗਭਗ ਨਿਰੰਤਰ ਸਥਿਤੀ ਵਿੱਚ ਧੱਕ ਦਿੱਤਾ ਸੀ

ਜਿਸ ਕੰਮ ਬਾਰੇ ਮੈਂ ਗੱਲ ਕਰ ਰਿਹਾ ਹਾਂ ਉਹ ਬਿਲਕੁਲ ਵੱਖਰਾ ਹੈ। ਕੋਈ ਵੀ ਤੁਹਾਨੂੰ ਇਹ ਨਹੀਂ ਦੱਸੇਗਾ ਕਿ ਤੁਸੀਂਨ ਕਿੰਨੇ ਬਹਾਦਰ, ਪ੍ਰਤਿਭਾਸ਼ਾਲੀ ਵਿਅਕਤੀ ਹੋ, ਜਦੋਂ ਅਸਲ ਖੁਸ਼ੀ ਲਈ ਕੰਮ ਕਰ ਰਹੇ ਹੁੰਦੇ ਹੋ, ਪਰ ਤੁਸੀਂ ਇਸ ਨੂੰ ਉਨ੍ਹਾਂ ਲੋਕਾਂ ਦੀਆਂ ਪ੍ਰਤੀਕਿਰਿਆਵਾਂ ਵਿੱਚ ਮਹਿਸੂਸ ਕਰੋਗੇ ਜਿਨ੍ਹਾਂ ਨੂੰ ਤੁਸੀਂ ਪਿਆਰ ਕਰਦੇ ਹੋ, ਡਰ ਦੀ ਭਾਵਨਾ ਤੋਂ ਬਿਨਾਂ ਜਾਗਣ ਦੀ ਸ਼ੁਕਰਗੁਜ਼ਾਰੀ, ਆਪਣੇ ਆਲੇ ਦੁਆਲੇ ਦੀ ਸੁੰਦਰਤਾ ਵੱਲ ਧਿਆਨ ਦੇਣਾ ਅਤੇ ਇਹ ਜਾਣਦੇ ਹੋਏ ਕਿ ਤੁਸੀਂ ਆਪਣੀਆਂ ਵਚਨਬੱਧਤਾਵਾਂ ਨੂੰ ਪੂਰਾ ਕਰੋਗੇ, ਅਤੇ ਇੱਕ ਅਜਿਹੇ ਵਿਅਕਤੀ ਵਜੋਂ ਜਿੰਦਗੀ ਜੀਓਗੇ ਜੋ ਸਿਰਫ਼ ਲੋਕਾਂ ਦੀ ਦੇਖਭਾਲ ਕਰਨ ਬਾਰੇ ਗੱਲ ਨਹੀਂ ਕਰਦਾ ਬਲਕਿ ਉਸ ਤਰੀਕੇ ਨਾਲ ਜੀਣ ਲਈ ਆਪਣੀ ਪੂਰੀ ਕੋਸ਼ਿਸ਼ ਕਰਦਾ ਹੈ।

ਸਾਲ 2023 ਵਿੱਚ ਹਸਪਤਾਲ ਵਿੱਚ ਇੱਕ ਰਾਤ, ਪੀਟੀਐੱਸਡੀ ਕਾਰਨ ਦਾਖਲ ਹੋਣ ਤੋਂ ਬਾਅਦ, ਮੈਂ ਇੱਕ ਡੋਕੁਮੈਟਰੀ ਦੇਖੀ, ਜਿਸ ਵਿੱਚ ਅਮਰੀਕੀ ਮਨੋਚਿਕਿਤਸਕ, ਫਿਲ ਸਟੁਟਜ਼ ਨੇ ਮਾਨਸਿਕ ਸਿਹਤ ਸਮੱਸਿਆਵਾਂ ਨਾਲ ਜੂਝ ਰਹੇ ਲੋਕਾਂ ਦੁਆਰਾ ਸਵੀਕਾਰ ਕੀਤੇ ਜਾਣ ਵਾਲੇ ਤਿੰਨ ਬੁਨਿਆਦੀ ਸੱਚਾਈਆਂ ਬਾਰੇ ਗੱਲ ਕੀਤੀ: ਕਿ ਜ਼ਿੰਦਗੀ ਦਰਦ ਨਾਲ ਭਰੀ ਹੋ ਸਕਦੀ ਹੈ, ਤਬਦੀਲੀ ਨਾਲ ਭਰੀ ਹੋ ਸਕਦੀ ਹੈ, ਅਤੇ ਇਹਨਾਂ ਚੀਜ਼ਾਂ ਨਾਲ ਜੀਣ ਲਈ ਨਿਰੰਤਰ ਕੰਮ ਦੀ ਲੋੜ ਹੁੰਦੀ ਹੈ।

ਮੈਂ ਦੁੱਖਾਂ-ਤਕਲੀਫਾਂ ਤੋਂ ਥੱਕ ਗਿਆ ਸੀ। ਪਰ ਮੈਂ ਮਨ ਦੀ ਸ਼ਾਂਤੀ ਪ੍ਰਾਪਤ ਕਰਨ ਲਈ ਜੋ ਵੀ ਕੰਮ ਕਰ ਸਕਦਾ ਸੀ ਕਰਨ ਲਈ ਤਿਆਰ ਸੀ। ਭਾਵੇਂ ਕਿ ਜਿੰਦਗੀ ਵਿੱਚ ਬਹੁਤ ਦੇਰ ਆਈ।

ਸਧਾਰਨ ਚੀਜ਼ਾਂ ਵੱਲ ਵਾਪਸ ਜਾਣਾ

ਸਧਾਰਨ ਚੀਜ਼ਾਂ ਵੱਲ ਵਾਪਸ ਜਾਣਾ

ਮੈਂ ਕੀ ਕੀਤਾ? ਪਹਿਲਾਂ ਬਹੁਤ ਸਾਰੀਆਂ ਸਧਾਰਨ ਚੀਜ਼ਾਂ।

ਮੈਂ ਹਰ ਸਵੇਰੇ ਇੱਕ ਗਰੈਟੀਿਟਿਉਡ ਸੂਚੀ ਲਿਖਦਾ ਰਿਹਾ । ਮੈਂ ਜ਼ਿੰਦਗੀ ਵਿੱਚ ਚੰਗਿਆਈਆਂ ਵੱਲ ਧਿਆਨ ਦੇਣਾ ਸ਼ੁਰੂ ਕਰ ਦਿੱਤੀ ਸੀ। ਹੁਣ ਮੈਂ ਜ਼ਿਆਦਾ ਕਵਿਤਾਵਾਂ ਪੜ੍ਹਦਾ ਹਾਂ ਕਿਉਂਕਿ ਇਹ ਮੈਨੂੰ ਸ਼ਾਂਤ ਕਰਦੀਆਂ ਹਨ । ਮੈਂ ਥੇਮਜ਼ ਨਦੀ ਦੇ ਕੰਢੇ ਅਤੇ ਰਿਚਮੰਡ ਪਾਰਕ ਵਿੱਚ ਕੁੱਤੇ ਨਾਲ ਲੰਬੀ ਸੈਰ ਲਈ ਜਾਂਦਾ ਹਾਂ। ਮੈਂ ਧਿਆਨ ਵੀ ਕਰਨਾ ਸ਼ੁਰੂ ਕਰ ਦਿੱਤਾ। ਇਹ ਇੱਕ ਅਜਿਹੇ ਵਿਅਕਤੀ ਲਈ ਚਮਤਕਾਰ ਤੋਂ ਘੱਟ ਨਹੀਂ, ਜੋ ਕਦੇ-ਕਦਾਈਂ ਪੰਜ ਮਿੰਟ ਤੋਂ ਵੱਧ ਸਮੇਂ ਲਈ ਸ਼ਾਂਤ ਬੈਠ ਸਕਦਾ ਸੀ। ਮੈਂ ਫਿਲਮਾਂ ਵੇਖਣ ਲਈ ਜ਼ਿਆਦਾ ਜਾਂਦਾ ਸੀ। ਮੈਘਰ ਦੇ ਕੰਮ ਕਰਦਾ ਹਾਂ। ਘਰ ਦੀ ਨਿਯਮਿਤ ਤੌਰ 'ਤੇ ਸਫਾਈ, ਖਾਣਾ ਪਕਾਉਣਾ, ਬਿੱਲਾਂ ਦਾ ਭੁਗਤਾਨ ਕਰਨਾ।

ਮੈਂ ਦੋਸਤਾ ਲਈ ਅਤੇ ਪਿਆਰ ਕਰਨ ਵਾਲਿਆ ਲਈ ਵਧੇਰੇ ਸਮਾਂ ਕੱਢਣ ਲੱਗਾ। ਮੈਂ ਹੁਣ ਵਧੇਰੇ ਸੁਣਦਾ ਹਾਂ ਜਦੋਂ ਕਿ ਪਹਿਲਾ ਆਪਣੀ ਰਾਏ ਜ਼ਿਆਦਾ ਰੱਖਦਾ ਸੀ। ਮੈਂ ਬਹੁਤ ਸਖ਼ਤ ਮਿਹਨਤ ਕੀਤੀ ਜਦੋਂ ਕੋਈ ਨਾਰਾਜ਼ਗੀ ਪ੍ਰਗਟ ਕਰਨਾ ਚਾਹੁੰਦਾ ਹੈ, ਤਾ ਮੈਂ ਚੁੱਪ ਰਹਾਣ, ਇਸ ਦੀ ਬਜਾਏ ਕਿ ਬਚਪਨ ਦੀਆਂ ਬਚਾਅ ਦੀਆਂ ਆਦਤਾਂ ਤੋਂ ਬਚਿਆ ਜਾਵੇ।

ਮੈਂ ਉਨ੍ਹਾਂ ਲੋਕਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਜੋ ਜਿੰਦਗੀ ਵਿੱਚ ਸੰਘਰਸ਼ ਕਰ ਰਹੇ ਸਨ। ਨਸ਼ੇ ਤੋਂ ਠੀਕ ਹੋਣ ਵਾਲੇ ਲੋਕ ਸੰਜਮ ਬਾਰੇ ਸਭ ਤੋਂ ਵਧੀਆ ਗੱਲ ਜਾਣਦੇ ਹੋਣਗੇ "ਇਸਨੂੰ ਰੱਖਣ ਲਈ ਤੁਹਾਨੂੰ ਹੋਰਨਾਂ ਨੂੰ ਪ੍ਰਦਾਨ ਕਰਨਾ ਪਵੇਗਾ " ਇਸੇ ਤਰ੍ਹਾਂ ਹੀ ਖੁਸ਼ੀ ਨਾਲ ਹੁੰਦਾ ਹੈ।

ਫਿਨਲੈਂਡ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਫਿਨਲੈਂਡ ਵਰਲਡ ਹੈਪੀਨੈਸ ਇਡੈਕਸ ਵਿੱਚ ਪਹਿਲੇ ਨੰਬਰ 'ਤੇ ਹੈ।

ਆਲਟਾ ਯੂਨੀਵਰਸਿਟੀ ਤੋਂ ਦਾਰਸ਼ਨਿਕ, ਫਰੈਂਕ ਮਾਰਟੇਲਾ, ਹੱਲ ਲਈ ਦਿਆਲਤਾ ਦੇ ਕੰਮਾਂ ਦਾ ਸੁਝਾਅ ਦਿੰਦੇ ਹਨ।

ਫਿਨਲੈਂਡ ਵਰਲਡ ਹੈਪੀਨੈਸ ਇਡੈਕਸ ਵਿੱਚ ਪਹਿਲੇ ਨੰਬਰ 'ਤੇ ਹੈ। ਉਹ ਕਹਿੰਦੇ ਹਨ, "ਦੂਜਿਆਂ ਨਾਲ ਜੁੜੋ ਅਤੇ ਆਪਣੇ ਆਪ ਨਾਲ ਜੁੜੋ,"

"ਸਮਾਜਿਕ ਸਬੰਧਾਂ ਰਾਹੀਂ ਦੂਜਿਆਂ ਨਾਲ ਜੁੜੋ, ਦੂਜੇ ਲੋਕਾਂ ਲਈ ਚੰਗੇ ਕੰਮ ਕਰਨਾ, ਆਪਣੇ ਕੰਮ ਰਾਹੀਂ ਜਾਂ ਦਿਆਲਤਾ ਦੇ ਕੰਮਾਂ ਰਾਹੀਂ ਯੋਗਦਾਨ ਪਾਉਣਾ।"

'ਤੁਸੀਂ ਜਿੰਨਾ ਸੋਚਦੇ ਹੋ ਉਸ ਤੋਂ ਵੀ ਵੱਧ ਤਾਕਤਵਰ ਹੋ'

ਮੇਰਾ ਇੱਕ ਬਹੁਤ ਵਧੀਆ ਪੁਰਾਣਾ ਦੋਸਤ, ਗੋਰਡਨ ਡੰਕਨ, ਇੱਕ ਅਡੀਕਸ਼ਨ ਕੌਸਲਰ ਸੀ, ਜਿਸਨੇ ਪਹਿਲਾਂ ਮੈਨੂੰ ਇਸ ਤੱਥ ਬਾਰੇ ਸੁਚੇਤ ਕੀਤਾ ਕਿ ਮੇਰੇ ਅੰਦਰ ਬਹੁਤ ਗੁੱਸਾ ਇਕੱਠਾ ਹੋ ਗਿਆ ਹੈ, ਅਤੇ ਇਸਨੇ ਮੇਰੀ ਸ਼ਰਾਬ ਪੀਣ ਦੀ ਲਤ ਅਤੇ ਉਦਾਸੀ ਨੂੰ ਵਧਾਇਆ ਹੈ। ਅਸੀਂ ਪਹਿਲੇ ਹਫ਼ਤਿਆਂ ਵਿੱਚ ਬਹੁਤ ਝਗੜੇ ਕੀਤੇ, ਪਰ ਸਮੇਂ ਦੇ ਨਾਲ ਸਭ ਤੋਂ ਨਜ਼ਦੀਕੀ ਸਾਥੀ ਬਣ ਗਏ।

ਜਦੋਂ ਉਹ ਹਸਪਤਾਲ ਵਿੱਚ ਜਿੰਦਗੀ ਦੀ ਜੰਗ ਲੜ ਰਹੇ ਸਨ, ਮੈਂ ਇੱਕ ਦਿਨ ਉਸ ਨੂੰ ਮਿਲਣ ਲਈ ਗਿਆ ਅਤੇ ਦੇਖਿਆ ਕਿ ਉਹ ਕੋਮਾ ਵਿੱਚ ਚਲਾ ਗਿਆ ਸੀ। ਸਾਡੇ ਵਿੱਚੋਂ ਕੋਈ ਵੀ ਖਾਸ ਧਾਰਮਿਕ ਨਹੀਂ ਸੀ, ਪਰ ਮੈਂ ਉਸਦੇ ਕੰਨ ਵਿੱਚ ਇੱਕ ਅਰਦਾਸ ਕੀਤੀ

ਰੱਬ ਮੈਨੂੰ ਉਨ੍ਹਾਂ ਚੀਜ਼ਾਂ ਨੂੰ ਸਵੀਕਾਰ ਕਰਨ ਦੀ ਸ਼ਾਂਤੀ ਦੇਵੇ ਜਿਨ੍ਹਾਂ ਨੂੰ ਮੈਂ ਬਦਲ ਨਹੀਂ ਸਕਦਾ।

ਜੋ ਚੀਜ਼ਾਂ ਮੈਂ ਬਦਲ ਸਕਦਾ ਹਾਂ ਉਨ੍ਹਾਂ ਨੂੰ ਬਦਲਣ ਦੀ ਹਿੰਮਤ।

ਅਤੇ ਫਰਕ ਜਾਣਨ ਦੀ ਬੁੱਧੀ।

ਮੈਨੂੰ ਨਹੀਂ ਪਤਾ ਕਿ ਉਹ ਮੈਨੂੰ ਸੁਣ ਸਕਦਾ ਸੀ ਜਾਂ ਨਹੀਂ। ਮੈਨੂੰ ਸ਼ੱਕ ਹੈ ਕਿ ਸ਼ਾਇਦ ਨਹੀਂ। ਪਰ ਮੈਨੂੰ ਉਹ ਕੁਝ ਯਾਦ ਆਇਆ ਜੋ ਉਹ ਮੈਨੂੰ ਕਹਿੰਦਾ ਸੀ, "'ਤੁਸੀਂ ਜਿੰਨਾ ਸੋਚਦੇ ਹੋ ਉਸ ਤੋਂ ਵੀ ਵੱਧ ਤਾਕਤਵਰ ਹੋ', ਪੁੱਤਰ ਆਪਣੀ ਸੋਚ ਨਾਲੋਂ ਵੀ ਤਾਕਤਵਰ।"

ਮੈਂ ਇਸਨੂੰ ਉਨ੍ਹਾਂ ਸਾਰਿਆਂ ਨੂੰ ਦਿੰਦਾ ਹਾਂ ਜੋ ਆਪਣੇ ਮਨਾਂ ਵਿੱਚ ਦੁੱਖ ਝੱਲ ਰਹੇ ਹਨ। ਮੇਰੇ ਲਈ, ਮੈਂ ਜਾਣਦਾ ਹਾਂ ਕਿ ਚੀਜ਼ਾਂ ਤੇਜ਼ੀ ਨਾਲ ਬਦਲ ਸਕਦੀਆਂ ਹਨ। ਕੋਈ ਗਰੰਟੀ ਨਹੀਂ ਹੈ। ਖੁਸ਼ੀ ਦੀ ਜਾਂ ਕਿਸੇ ਹੋਰ ਚੀਜ਼ ਦੀ। ਪਰ ਮੈਂ ਇਸਨੂੰ ਸਵੀਕਾਰ ਕਰਦਾ ਹਾਂ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)