ਕੀ ਤੁਹਾਨੂੰ ਲੱਗਦਾ ਹੈ ਕਿ ਤੁਸੀਂ 'ਜੋ ਕਰਨਾ ਚਾਹੁੰਦੇ ਹੋ, ਉਹ ਹੋ ਨਹੀਂ ਰਿਹਾ’, ਆਤਮ ਵਿਸ਼ਵਾਸ ਵਧਾਉਣ ਦੇ 6 ਢੰਗ

ਸਵੈ-ਭਰੋਸਾ

ਤਸਵੀਰ ਸਰੋਤ, getty images

ਤਸਵੀਰ ਕੈਪਸ਼ਨ, ਅਸੀਂ ਆਪਣੇ ਨਾਲ ਕਿਹੋ ਜਿਹੀ ਗੱਲ ਕਰਦੇ ਹਾਂ, ਇਹ ਵੀ ਬਹੁਤ ਅਸਰ ਪਾਉਂਦੀ ਹੈ।
    • ਲੇਖਕ, ਐਲੀਸੀਆ ਹਰਨਾਂਡੇਜ਼
    • ਰੋਲ, ਬੀਬੀਸੀ ਮੁੰਡੋ

ਕਈ ਜਣਿਆਂ ਨੂੰ ਲਗਦਾ ਰਹਿੰਦਾ ਹੈ ਕਿ ਉਹ ਆਪਣੇ ਕੰਮ ਵਿੱਚ ਅਜੇ ਪਰਪੱਕ ਨਹੀਂ ਹਨ। ਉਹ ਉਨਾਂ ਨਹੀਂ ਕਰ ਰਹੇ ਜਿੰਨਾ ਕਰ ਸਕਦੇ ਹਨ। ਖਾਸ ਕਰ ਔਰਤਾਂ।

ਇਸ ਭਾਵਨਾ ਨੂੰ ਇੰਪੋਸਟਰ ਸਿੰਡਰਾਮ ਵੀ ਕਹਿੰਦੇ ਹਨ। ਮਾਹਰ ਇਸ ਵਿੱਚੋਂ ਨਿਕਲਣ ਦੇ 6 ਢੰਗ ਸੁਝਾਉਂਦੇ ਹਨ। ਇਸ ਲੇਖ ਵਿੱਚ ਅਸੀਂ ਉਨ੍ਹਾਂ ਬਾਰੇ ਹੀ ਜਾਣਾਂਗੇ—

‘'ਮੈਨੂੰ ਨਹੀਂ ਪਤਾ ਕਿਉਂ ਪਰ ਰੱਬ ਜਾਣਦਾ ਹੈ ਕਿ ਇਨ੍ਹਾਂ ਨੇ ਮੈਨੂੰ ਅਜੇ ਤੱਕ ਨੌਕਰੀ ਤੋਂ ਕੱਢਿਆ ਕਿਉਂ ਨਹੀਂ। ਉਨ੍ਹਾਂ ਨੂੰ ਲੱਗਦਾ ਹੈ ਕਿ ਮੈਂ ਨੌਕਰੀ ਦੇ ਯੋਗ ਨਹੀਂ ਹਨ ਸਗੋਂ ਸਿਰਫ਼ ਕਿਸਮਤ ਕਾਰਨ ਉੱਥੇ ਹਾਂ।''

ਸ਼ਾਇਦ ਤੁਸੀਂ ਵੀ ਕਦੇ ਨਾ ਕਦੇ ਆਪਣੇ-ਆਪ ਨਾਲ ਇਸ ਤਰ੍ਹਾਂ ਦੀ ਗੱਲਬਾਤ ਕੀਤੀ ਹੋਵੇ। ਕਦੇ ਨਾ ਕਦੇ ਤੁਹਾਡੇ ਪੇਸ਼ੇਵਰ ਜੀਵਨ ਵਿੱਚ ਅਜਿਹਾ ਸਮਾਂ ਜ਼ਰੂਰ ਆਇਆ ਹੋਵੇਗਾ।

ਹਾਲਾਂਕਿ ਘਬਰਾਉਣ ਦੀ ਲੋੜ ਨਹੀਂ। ਇਹ ਇੰਪੋਸਟਰ ਸਿੰਡਰਾਮ ਹੋ ਸਕਦਾ ਹੈ। ਜੋ ਕਿ ਬਹੁਤ ਆਮ ਹੈ।

ਡੋਲੋਰਿਸ ਲੀਰੀਆ ਇੱਕ ਮਨੋਵਿਗਿਆਨੀ ਅਤੇ ਕੈਟੇਲੋਨੀਆ ਦੀ ਸਾਈਕੋਲੋਜੀ ਐਸੋਸੀਏਸ਼ਨ ਦੀ ਵਾਈਸ-ਪਰੈਜ਼ੀਡੈਂਟ ਹਨ।

ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, “ਇੰਪੋਸਟਰ ਸਿੰਡਰਾਮ ਵਿੱਚ ਸਾਨੂੰ ਆਪਣੇ ਗੁਣਾਂ ਨੂੰ ਪਛਾਨਣ ਵਿੱਚ ਮੁਸ਼ਕਲ ਹੁੰਦੀ ਹੈ। ਉਨ੍ਹਾਂ ਨੂੰ ਡਰ ਲੱਗਿਆ ਰਹਿੰਦਾ ਹੈ ਕਿ ਇੱਕ ਦਿਨ ਲੋਕਾਂ ਨੂੰ ਪਤਾ ਚੱਲ ਜਾਵੇਗਾ ਕਿ ਉਹ ਅਯੋਗ ਹਨ। ਡਰ ਰਹਿੰਦਾ ਹੈ ਕਿ ਅਸੀਂ ਦੂਜਿਆਂ ਦੀਆਂ ਉਮੀਦਾਂ ਪੂਰੀਆਂ ਨਹੀਂ ਕਰ ਸਕਦੇ।”

ਮਸਤਿਸ਼ਕ ਵਿਗਿਆਨ ਦੇ ਖੋਜੀ ਅਤੇ ਮਨੋਵਿਗਿਆਨੀ ਮਾਰ ਮਾਰਟਿਨੇਜ਼ ਰਿਕਰਟ ਦੱਸਦੇ ਹਨ,“ਇਹ ਸਥਿਤੀ ਉਦੋਂ ਹੁੰਦੀ ਹੈ ਜਦੋਂ ਤੁਹਾਡੀ ਅਸਲ ਪਛਾਣ ਤੁਹਾਡੇ ਮਨ ਵਿਚਲੇ ਨਿੱਜੀ ਅਕਸ ਨਾਲ ਮੇਲ ਨਹੀਂ ਖਾਂਦੀ। ਤੁਹਾਨੂੰ ਲਗਦਾ ਹੈ ਕਿ ਅਸੀਂ ਮਾੜੇ ਤੋਂ ਵੀ ਮਾੜੇ ਹਾਂ।”

ਸਵੈ-ਭਰੋਸਾ

ਤਸਵੀਰ ਸਰੋਤ, GETTY IMAGES

ਤਸਵੀਰ ਕੈਪਸ਼ਨ, ਜੇ ਤੁਹਾਨੂੰ ਕਿਸੇ ਸਥਿਤੀ ਵਿੱਚ ਢਲਣ ਵਿੱਚ ਮੁਸ਼ਕਿਲ ਆ ਰਹੀ ਹੈ ਤਾਂ ਮਾਹਰਾਂ ਦੀ ਮਦਦ ਲਓ।

ਇਸਾਬੇਲ ਅਰਨਾਂਡਾ ਮਨੋਵਿਗਿਆਨ ਵਿੱਚ ਪੀਐੱਚਡੀ ਅਤੇ ਮੈਡਰਿਡ ਸਾਈਕੋਲੋਜੀ ਐਸੋਸੀਏਸ਼ਨ ਦੇ ਮੈਂਬਰ ਹਨ।

ਉਹ ਦੱਸਦੇ ਹਨ, “ਇਹ ਲੋਕ ਸਮਝਦੇ ਹੀ ਨਹੀਂ ਕਿ ਉਹ ਕੋਈ ਕੰਮ ਕਰਨ ਵਿੱਚ ਕਿੰਨੇ ਕੁਸ਼ਲ ਹਨ। ਉਨ੍ਹਾਂ ਨੂੰ ਲਗਦਾ ਹੈ ਕਿ ਉਹ ਇਸਦੇ ਹੱਕਦਾਰ ਨਹੀਂ ਹਨ। ਉਨ੍ਹਾਂ ਨੂੰ ਇਹ ਵੀ ਲਗਦਾ ਹੈ ਕਿ ਉਹ ਇਸ ਕਾਮਯਾਬੀ ਦੇ ਵੀ ਲਾਇਕ ਨਹੀਂ ਹਨ, ਜੋ ਉਨ੍ਹਾਂ ਨੇ ਹੁਣ ਤੱਕ ਹਾਸਲ ਕਰ ਲਈ ਹੈ।”

ਅਜਿਹੇ ਲੋਕ ਇਸ ਭਾਵਨਾ ਕਾਰਨ ਹੋਰ ਸਖ਼ਤ ਮਿਹਨਤ ਕਰਨ ਲੱਗਦੇ ਹਨ। ਹਾਲਾਂਕਿ ਇਸ ਨਾਲ ਉਨ੍ਹਾਂ ਦੀ ਆਪਣੀ ਸਿਹਤ ਹੀ ਖ਼ਰਾਬ ਹੁੰਦੀ ਹੈ। ਉਨ੍ਹਾਂ ਨੂੰ ਚਿੰਤਾ, ਤਣਾਅ ਵਰਗੀਆਂ ਮਾਨਸਿਕ ਬੀਮਾਰੀਆਂ ਹੋ ਸਕਦੀਆਂ ਹਨ।

ਇਸ ਸਥਿਤੀ ਦੀ ਪਛਾਣ 1978 ਵਿੱਚ ਮਨੋਵਿਗਿਆਨੀ ਪੌਲੀਨ ਰੋਜ਼ ਅਤੇ ਸੂਜ਼ੇਨ ਐਮਾਸ ਨੇ ਕੀਤੀ। ਇਹ ਕੋਈ ਮਾਨਸਿਕ ਦਸ਼ਾ ਜਾਂ ਬੀਮਾਰੀ ਨਹੀਂ ਹੈ, ਇਹ ਪ੍ਰਕਿਰਤੀ ਹੈ। ਮਾਹਰਾਂ ਦਾ ਕਹਿਣਾ ਹੈ ਕਿ ਇਹ ਧਾਰਨਾ ਬਚਪਨ ਵਿੱਚ ਹੀ ਬਣ ਜਾਂਦੀ ਹੈ ਅਤੇ ਬਦਲੀ ਜਾ ਸਕਦੀ ਹੈ।

ਹਾਲਾਂਕਿ ਆਪਣੇ ਬਾਰੇ ਅਜਿਹਾ ਕਿਸੇ ਨੂੰ ਵੀ ਲੱਗ ਸਕਦਾ ਹੈ ਪਰ ਔਰਤਾਂ ਵਿੱਚ ਇਹ ਜ਼ਿਆਦਾ ਆਮ ਹੈ। ਇਸਦੇ ਕਈ ਕਾਰਨ ਹੋ ਸਕਦੇ ਹਨ। ਔਰਤਾਂ ਤੋਂ ਜ਼ਿਆਦਾ ਜ਼ਿੰਮੇਵਾਰੀ ਚੁੱਕਣ ਦੀ ਉਮੀਦ ਨਹੀਂ ਕੀਤੀ ਜਾਂਦੀ। ਉਨ੍ਹਾਂ ਤੋਂ ਥੋੜ੍ਹਾ ਕੰਮ ਕਰਨ ਦੀ ਆਸ ਰੱਖੀ ਜਾਂਦੀ ਹੈ।

ਦਫ਼ਤਰ ਵਿੱਚ ਸਮਝਿਆ ਜਾਂਦਾ ਹੈ ਕਿ ਉਹ ਕੁਝ ਖਾਸ ਕਿਸਮ ਦੇ ਕੰਮ ਹੀ ਕਰ ਸਕਦੀਆਂ ਹਨ। ਉਹ ਵਿਤਕਰੇ ਦੀਆਂ ਸ਼ਿਕਾਰ ਹੁੰਦੀਆਂ ਹਨ। ਉਨ੍ਹਾਂ ਦੇ ਅੱਗੇ ਚੰਗੇ ਆਦਰਸ਼ ਨਹੀਂ ਹੁੰਦੇ।

ਰਿਕਰਟ ਮੁਤਾਬਕ, ਜੇ ਤੁਹਾਨੂੰ ਕਿਸੇ ਸਥਿਤੀ ਵਿੱਚ ਢਲਣ ਵਿੱਚ ਮੁਸ਼ਕਿਲ ਆ ਰਹੀ ਹੈ ਤਾਂ ਮਾਹਰਾਂ ਦੀ ਮਦਦ ਲਓ।

ਉਨ੍ਹਾਂ ਨੇ ਇਸ ਵਿੱਚੋਂ ਉੱਭਰਨ ਦੇ 6 ਢੰਗ ਸੁਝਾਏ ਹਨ—

ਸਮੱਸਿਆ ਦੀ ਸਹੀ ਪਛਾਣ ਕਰੋ

ਸਵੈ-ਭਰੋਸਾ

ਤਸਵੀਰ ਸਰੋਤ, GETTY IMAGES

ਤਸਵੀਰ ਕੈਪਸ਼ਨ, ਡੋਲੋਰੇਸ ਲਿਰੀਆ ਕਹਿੰਦੇ ਹਨ, “ਆਪਣੇ ਡਰ ਦੀ ਜੜ੍ਹ ਲੱਭਣ ਨਾਲ ਸਾਡੀ ਸਥਿਤੀ ਵਿਗੜਨ ਤੋਂ ਪਹਿਲਾਂ, ਉਸ ਸਮੱਸਿਆ ਨੂੰ ਹੱਲ ਕਰਨ ਵਿੱਚ ਮਦਦ ਮਿਲਦੀ ਹੈ।”

ਸਾਡੀਆਂ ਭਾਵਨਾਵਾਂ ਸਾਡੇ ਉੱਤੇ ਕਿਵੇਂ ਅਸਰ ਪਾਉਂਦੀਆਂ ਹਨ ਇਸ ਬਾਰੇ ਅਸੀਂ ਅਕਸਰ ਬਹੁਤ ਘੱਟ ਸੋਚਦੇ ਹਾਂ।

ਅਸੀਂ ਆਪਣੇ ਨਾਲ ਕਿਹੋ ਜਿਹੀ ਗੱਲ ਕਰਦੇ ਹਾਂ, ਇਹ ਵੀ ਬਹੁਤ ਅਸਰ ਪਾਉਂਦੀ ਹੈ। ਅਸੀਂ ਕਦੇ ਆਪਣੀ ਪ੍ਰਸੰਸਾ ਨਹੀਂ ਕਰਦੇ। ਤੁਹਾਨੂੰ ਸਮਝਣਾ ਚਾਹੀਦਾ ਹੈ ਕਿ ਤੁਸੀਂ ਵਧੀਆ ਕੰਮ ਕੀਤਾ ਹੈ, ਤੁਹਾਨੂੰ ਆਪਣੇ-ਆਪ ਨੂੰ ਵਧਾਈ ਦੇਣ ਦੀ ਆਦਤ ਨਹੀਂ ਹੈ। ਤੁਸੀਂ ਆਪਣੇ-ਆਪ ਨੂੰ ਕਦੇ ਨਹੀਂ ਕਿਹਾ ਕਿ ਤੁਸੀਂ ਇਸ ਸਾਰੀ ਸਫ਼ਲਤਾ ਦੇ ਹੱਕਦਾਰ ਹੋ।”

(ਇਸਦਾ ਮਤਲਬ ਹੈ ਕਿ ਜੇ ਤੁਸੀਂ ਆਪਣੇ-ਆਪ ਨਾਲ ਹਾਂ-ਮੁਖੀ ਗੱਲਾਂ ਕਰੋਂਗੇ ਤਾਂ ਤੁਹਾਡੇ ਜੀਵਨ ਵਿੱਚ ਇੱਕ ਹਾਂ-ਮੁਖੀ ਬਦਲਾਅ ਆਵੇਗਾ।)

ਰਿਕਰਟ ਦੱਸਦੇ ਹਨ, “ਆਪਣੇ-ਆਪ ਨਾਲ ਗੱਲਬਾਤ, ਤੁਸੀਂ ਬਹੁਤ ਘੱਟ ਕਰਦੇ ਹੋ। ਉਹੀ ਇਸ ਮਸਲੇ ਵਿੱਚ ਸਹਾਈ ਹੋ ਸਕਦੀ ਹੈ। ਕੁਝ ਸਥਿਤੀਆਂ ਵਿੱਚ ਇਹ ਤੁਹਾਡੀ ਮਜ਼ਬੂਤ ਬਣੇ ਰਹਿਣ ਵਿੱਚ ਮਦਦ ਕਰ ਸਕਦੀ ਹੈ।”

ਹਾਲਾਂਕਿ ਸਾਨੂੰ ਸਾਵਧਾਨ ਰਹਿਣਾ ਚਾਹੀਦਾ ਹੈ ਕਿ ਕਈ ਵਾਰ ਧੱਕੇ ਨਾਲ ਕੀਤੀ ਅਜਿਹੀ ਗੱਲਬਾਤ ਸਾਨੂੰ ਅੱਗੇ ਵਧਣ ਤੋਂ ਰੋਕ ਸਕਦੀ ਹੈ।

ਡੋਲੋਰੇਸ ਲਿਰੀਆ ਕਹਿੰਦੇ ਹਨ, “ਆਪਣੇ ਡਰ ਦੀ ਜੜ੍ਹ ਲੱਭਣ ਨਾਲ ਸਾਡੀ ਸਥਿਤੀ ਵਿਗੜਨ ਤੋਂ ਪਹਿਲਾਂ, ਉਸ ਸਮੱਸਿਆ ਨੂੰ ਹੱਲ ਕਰਨ ਵਿੱਚ ਮਦਦ ਮਿਲਦੀ ਹੈ।”

ਖੁਦ ਨੂੰ ਆਪਣੀਆਂ ਪ੍ਰਾਪਤੀਆਂ ਬਾਰੇ ਯਾਦ ਕਰਵਾਓ

ਸਵੈ-ਭਰੋਸਾ

ਤਸਵੀਰ ਸਰੋਤ, GETTY IMAGES

ਤਸਵੀਰ ਕੈਪਸ਼ਨ, ਸੋਚ ਦੀ ਦਿਸ਼ਾ ਬਦਲਣ ਨਾਲ ਤੁਹਾਨੂੰ ਆਪਣੇ ਵਿਚਾਰਾਂ ਦਾ ਆਂਕਲਣ ਕਰਨ ਦਾ ਮੌਕਾ ਮਿਲੇਗਾ, ਤੁਹਾਨੂੰ ਆਪਣੇ ਬਾਰੇ ਕੁਝ ਹਾਂਮੁਖੀ ਨਜ਼ਰੀਆ ਮਿਲੇਗਾ।

ਹੁਣ ਜਦੋਂ ਲੱਗੇ ਕਿ ਅਸੀਂ ਸੋਚਾਂ ਦੇ ਵਹਿਣ ਵਿੱਚ ਵਹਿ ਰਹੇ ਹਾਂ, ਸ਼ਸ਼ੋਪੰਜ ਜਾਂ ਚਿੰਤਾ ਵਿੱਚ ਹਾਂ। ਅਸੀਂ ਆਪਣੇ ਵਿਚਾਰਾਂ ਦੀ ਦਿਸ਼ਾ ਬਦਲ ਸਕਦੇ ਹਾਂ।

ਸੋਚ ਦੀ ਦਿਸ਼ਾ ਬਦਲਣ ਨਾਲ ਤੁਹਾਨੂੰ ਆਪਣੇ ਵਿਚਾਰਾਂ ਦਾ ਆਂਕਲਣ ਕਰਨ ਦਾ ਮੌਕਾ ਮਿਲੇਗਾ, ਤੁਹਾਨੂੰ ਆਪਣੇ ਬਾਰੇ ਕੁਝ ਹਾਂਮੁਖੀ ਨਜ਼ਰੀਆ ਮਿਲੇਗਾ।

ਡੋਲੋਰੇਸ ਲਿਰੀਆ ਮੁਤਾਬਕ, “ਜਦੋਂ ਤੁਸੀਂ ਨਿਰੰਤਰ ਇਨ੍ਹਾਂ ਵਿਚਾਰਾਂ ਨਾਲ ਦੋ-ਚਾਰ ਹੁੰਦੇ ਹੋ ਤਾਂ ਆਪਣਾ ਵਤੀਰਾ ਬਦਲ ਸਕਦੇ ਹੋ।”

ਇਸਾਬੇਲ ਅਰਨਾਂਡਾ ਮੁਤਾਬਕ “ਜਦੋਂ ਤੁਹਾਨੂੰ ਅਜਿਹੇ ਵਿਚਾਰ ਆਉਣ, ਤੁਸੀਂ ਆਪਣੇ ਹੁਣ ਤੱਕ ਦੇ ਸਫਰ ਬਾਰੇ ਸੋਚ ਸਕਦੇ ਹੋ। ਕਾਗਜ਼ ਉੱਤੇ ਆਪਣੀਆਂ ਹੁਣ ਤੱਕ ਦੀਆਂ ਪ੍ਰਾਪਤੀਆਂ ਲਿਖ ਕੇ ਉਨ੍ਹਾਂ ਦੀ ਸੂਚੀ ਵੀ ਬਣਾ ਸਕਦੇ ਹੋ। ਇਸ ਨੂੰ ਤੁਸੀਂ ਆਪਣੀਆਂ ਕਾਮਯਾਬੀਆਂ ਦੀ ਸਨਦ ਕਹਿ ਸਕਦੇ ਹੋ। ਜਿਨ੍ਹਾਂ ਚੀਜ਼ਾਂ ਉੱਤੇ ਕੰਮ ਕਰਨ ਦੀ ਲੋੜ ਹੈ, ਉਹ ਵੀ ਤੁਸੀਂ ਇਸ ਵਿੱਚ ਲਿਖ ਸਕਦੇ ਹੋ।”

ਰਿਕਰਟ ਇਸ ਨੂੰ ਆਪਣੀਆਂ ਕਾਮਯਾਬੀਆਂ ਦਾ ਰੁੱਖ ਕਹਿੰਦੇ ਹਨ। ਜਦੋਂ ਤੁਸੀਂ ਆਪਣੀਆਂ ਕਾਮਯਾਬੀਆਂ ਬਾਰੇ ਭੁੱਲ ਜਾਓ ਤਾਂ ਇਹ ਤੁਰੰਤ ਮਦਦਗਾਰ ਹੋ ਸਕਦਾ ਹੈ।

ਆਪਣੀ ਕਾਰਗੁਜ਼ਾਰੀ ਦਾ ਜਸ਼ਨ ਮਨਾਓ

ਸਵੈ-ਭਰੋਸਾ

ਤਸਵੀਰ ਸਰੋਤ, GETTY IMAGES

ਤਸਵੀਰ ਕੈਪਸ਼ਨ, ਇਸਾਬੇਲ ਅਰਨਾਂਡਾ ਮੁਤਾਬਕ ਤੁਹਾਨੂੰ ਖੁਦ ਨੂੰ ਲੋਕਾਂ ਦੇ ਨਜ਼ਰੀਏ ਤੋਂ ਦੇਖਣਾ ਚਾਹੀਦਾ ਹੈ।

ਰਿਕਰਟ ਕਹਿੰਦੇ ਹਨ, “ਜ਼ਿਆਦਾਤਰ ਜਦੋਂ ਅਸੀਂ ਆਪਣਾ ਕੰਮ ਖਤਮ ਕਰ ਲੈਂਦੇ ਹਾਂ ਤਾਂ ਅਸੀਂ ਆਪਣੇ ਆਪ ਨੂੰ ਵਧਾਈ ਦਿੱਤੇ ਬਿਨਾ ਹੀ ਅੱਗੇ ਵਧ ਜਾਂਦੇ ਹਾਂ ਅਤੇ ਕੁਝ ਹੋਰ ਕਰਨ ਲੱਗਦੇ ਹਾਂ ਅਤੇ ਆਪਣਾ ਧੰਨਵਾਦ ਨਹੀਂ ਕਰਦੇ।”

ਉਹ ਅੱਗੇ ਕਹਿੰਦੇ ਹਨ,“ਇਹ ਬਦਲਣਾ ਪਵੇਗਾ। ਸਾਨੂੰ ਆਪਣੀ ਪ੍ਰਾਪਤੀ ਦਾ ਜਸ਼ਨ ਮਨਾਉਣਾ ਚਾਹੀਦਾ ਹੈ। ਸਫਲਤਾ ਵੱਡੀ ਹੋਵੇ ਜਾਂ ਛੋਟੀ ਸਾਨੂੰ ਆਪਣੀ ਸਫਲਤਾ ਦਾ ਜਸ਼ਨ ਮਨਾਉਣਾ ਚਾਹੀਦਾ ਹੈ। ਸਾਨੂੰ ਕੰਮ ਹੋਇਆ ਮਹਿਸੂਸ ਕਰਨਾ ਚਾਹੀਦਾ ਹੈ, ਉਸਦਾ ਅਨੰਦ ਲਓ। ਮੰਨ ਲਓ ਕਿ ਤੁਸੀਂ ਇਸ ਨੂੰ ਕੀਤਾ ਹੈ। ਸਾਨੂੰ ਇਸਦਾ ਜਸ਼ਨ ਮਨਾਉਣਾ ਚਾਹੀਦਾ ਹੈ ਕਿਉਂਕਿ ਅਸੀਂ ਇਸ ਨੂੰ ਕਰਨ ਲਈ ਕੋਸ਼ਿਸ਼ ਕੀਤੀ ਹੈ।”

ਉਨ੍ਹਾਂ ਮੁਤਾਬਕ,“ਜੋ ਅਸੀਂ ਹਾਸਲ ਕੀਤਾ ਹੈ ਸਾਨੂੰ ਉਸ ਨਾਲ ਸੰਤੁਸ਼ਟ ਹੋਣਾ ਚਾਹੀਦਾ ਹੈ ਅਤੇ ਆਪਣੀ ਪਿੱਠ ਥਾਪੜਨੀ ਚਾਹੀਦੀ ਹੈ। ਮੈਂ ਇਸ ਨੂੰ ਕੀਤਾ ਹੈ, ਮੈਂ ਖੁਸ਼ ਹਾਂ। ਮੈਂ ਸਫਲਤਾ ਅਤੇ ਮਿਲਣ ਵਾਲੀ ਤਾਰੀਫ਼ ਦੀ ਹੱਕਦਾਰ ਹਾਂ।”

ਰਿਕਰਟ ਕਹਿੰਦੇ ਹਨ ਕਿ ਸਿਰਫ਼ ਇੰਨਾ ਕਹਿਣ ਨਾਲ ਗੱਲ ਨਹੀਂ ਬਣਦੀ, ਸਗੋਂ, “ਸਾਨੂੰ ਇਹ ਵੀ ਮਹਿਸੂਸ ਕਰਨਾ ਚਾਹੀਦਾ ਹੈ ਕਿ ਇੱਕ ਵਿਅਕਤੀ ਵਜੋਂ ਅਸੀਂ ਮੁੱਲ ਵਾਨ ਹਾਂ। ਇਸ ਦਾ ਇਹ ਮਤਲਬ ਨਹੀ ਕਿ ਤੁਸੀਂ ਜੋ ਕੀਤਾ ਉਹ ਸਾਰਥਕ ਹੈ ਸਗੋਂ ਇਹ ਕਿ ਤੁਸੀਂ ਆਪਣੀ ਹੋਂਦ ਦੀ ਵੀ ਕਦਰ ਕਰਦੇ ਹੋ।”

ਇਹ ਵੀ ਪੜ੍ਹੋ-

ਦੂਜੇ ਲੋਕ ਤੁਹਾਨੂੰ ਕਿਵੇਂ ਦੇਖਦੇ ਹਨ?

ਇਸ ਸਥਿਤੀ ਦੀ ਪਛਾਣ ਇਹ ਹੈ ਕਿ ਲੋਕ ਤੁਹਾਨੂੰ ਕਿਵੇਂ ਦੇਖਦੇ ਹਨ ਅਤੇ ਤੁਸੀਂ ਆਪਣੇ ਆਪ ਨੂੰ ਕਿਵੇਂ ਦੇਖਦੇ ਹੋ।

ਇਸਾਬੇਲ ਅਰਨਾਂਡਾ ਮੁਤਾਬਕ ਤੁਹਾਨੂੰ ਖੁਦ ਨੂੰ ਲੋਕਾਂ ਦੇ ਨਜ਼ਰੀਏ ਤੋਂ ਦੇਖਣਾ ਚਾਹੀਦਾ ਹੈ।

ਉਨ੍ਹਾਂ ਗੱਲਾਂ ਦੀ ਸੂਚੀ ਬਣਾਓ ਜੋ ਲੋਕਾਂ ਨੇ ਪਹਿਲਾਂ ਤੁਹਾਡੀ ਪ੍ਰਸੰਸਾ ਵਿੱਚ ਕਹੀਆਂ ਹਨ। ਲੋਕਾਂ ਨੇ ਤੁਹਾਡੇ ਕੰਮ ਬਾਰੇ ਕੀ ਕਿਹਾ ਹੈ, ਇਹ ਵੀ ਲਿਖੋ।

ਫਿਰ ਵੀ ਜੇ ਤੁਹਾਨੂੰ ਕੰਮ ਵਾਲੀ ਥਾਂ ਉੱਪਰ ਆਪਣੀ ਕਾਰਗੁਜ਼ਾਰੀ ਬਾਰੇ ਸ਼ੱਕ ਹੈ ਤਾਂ ਲੋਕਾਂ ਦੀ ਰਾਇ ਲਓ।

ਡੋਲੋਰੇਸ ਲਿਰੀਆ ਮੁਤਾਬਕ, “ਲੋਕਾਂ ਦੀ ਉਡੀਕ ਨਾ ਕਰੋ ਕਿ ਉਹ ਤੁਹਾਨੂੰ ਦੱਸਣ ਕਿ ਤੁਸੀਂ ਕਿਵੇਂ ਕਰ ਰਹੇ ਹੋ। ਦੇਖਦੇ ਰਹਿਣ ਨਾਲੋਂ ਆਪਣੇ ਸੀਨੀਅਰਾਂ ਨੂੰ ਪੁੱਛੋ। ਇਸ ਨਾਲ ਤੁਹਾਨੂੰ ਜਵਾਬ ਮਿਲ ਜਾਵੇਗਾ ਕਿ ਤੁਸੀਂ ਆਪਣਾ ਕੰਮ ਠੀਕ ਕਰ ਰਹੇ ਹੋ ਅਤੇ ਤੁਸੀਂ ਕੰਮ ਦੇ ਯੋਗ ਹੋ।”

ਸਵੈ-ਭਰੋਸਾ

ਤਸਵੀਰ ਸਰੋਤ, GETTY IMAGES

ਤਸਵੀਰ ਕੈਪਸ਼ਨ, ਰੁਜ਼ਗਾਰ ਦਾਤਿਆਂ ਨੂੰ ਕਰਮਚਾਰੀਆਂ ਤੋਂ ਅਤੇ ਕਰਮਚਾਰੀਆਂ ਨੂੰ ਉਨ੍ਹਾਂ ਤੋਂ ਉਮੀਦਾਂ ਹੁੰਦੀਆਂ ਹਨ।

ਉਮੀਦਾਂ ਦਾ ਸਮਤੋਲ

ਕਿਸੇ ਵੀ ਰਿਸ਼ਤੇ ਵਿੱਚ ਦੋਵਾਂ ਪਾਸਿਆਂ ਤੋਂ ਉਮੀਦਾਂ ਹੁੰਦੀਆਂ ਹਨ। ਕੰਮ ਦੀ ਥਾਂ ਉੱਤੇ ਵੀ, ਦੋਵਾਂ ਪਾਸਿਆਂ ਤੋਂ ਕੁਝ ਉਮੀਦਾਂ ਹੁੰਦੀਆਂ ਹਨ।

ਰੁਜ਼ਗਾਰ ਦਾਤਿਆਂ ਨੂੰ ਕਰਮਚਾਰੀਆਂ ਤੋਂ ਅਤੇ ਕਰਮਚਾਰੀਆਂ ਨੂੰ ਉਨ੍ਹਾਂ ਤੋਂ ਉਮੀਦਾਂ ਹੁੰਦੀਆਂ ਹਨ। ਉੱਥੇ ਕਈ ਤਰ੍ਹਾਂ ਦੀ ਪ੍ਰਸ਼ੰਸ਼ਾ, ਰੁਤਬਾ, ਪੈਸਾ, ਧੰਨਵਾਦ ਅਤੇ ਮਿਹਨਤ ਹੁੰਦੀ ਹੈ।

ਹਾਲਾਂਕਿ ਜੇ ਤੁਸੀਂ ਇੰਪੋਸਟਰ ਸਿੰਡਰਾਮ ਦੇ ਸ਼ਿਕਾਰ ਹੋ ਤਾਂ ਤੁਸੀਂ ਆਪਣੇ-ਆਪ ਤੋਂ ਬਾਕੀਆਂ ਨਾਲੋਂ ਜ਼ਿਆਦਾ ਉਮੀਦ ਰੱਖਦੇ ਹੋ। ਉਮੀਦਾਂ ਵਿੱਚ ਸਮਤੋਲ ਹੋਣਾ ਚਾਹੀਦਾ ਹੈ।

ਇਸਾਬੇਲ ਅਰਨਾਂਡਾ ਮੁਤਾਬਕ, “ਪਹਿਲਾਂ ਆਪਣੇ ਬਾਰੇ ਅਤਿ ਦੀਆਂ, ਗੈਰ-ਤਰਕਸੰਗਤ ਅਤੇ ਗੈਰ-ਯਥਾਰਥਵਾਦੀ ਉਮੀਦਾਂ ਦੀ ਪਛਾਣ ਕਰੋ। ਸਧਾਰਨ ਜਿਹੀ ਮਿਸਾਲ ਲਓ, ਜੇ ਤੁਸੀਂ ਹੁਣੇ ਭੱਜਣਾ ਸ਼ੁਰੂ ਕੀਤਾ ਹੈ ਅਤੇ ਚਾਰ ਮਹੀਨਿਆਂ ਵਿੱਚ ਹੀ ਤੁਸੀਂ ਕਿਸੇ ਮੈਰਾਥਨ ਵਿੱਚ ਸ਼ਾਮਲ ਹੋਣ ਬਾਰੇ ਸੋਚ ਰਹੇ ਹੋ ਤਾਂ ਇਹ ਯਥਾਰਥਵਾਦੀ ਨਹੀਂ ਹੈ।”

ਉਹ ਕਹਿੰਦੇ ਹਨ ਕਿ ਇਸ ਸਥਿਤੀ ਵਿੱਚ, “ਉਸਦੇ ਸੀਨੀਅਰਾਂ ਨੂੰ ਦੱਸਣਾ ਚਾਹੀਦਾ ਹੈ ਕਿ ਉਸ ਤੋਂ ਕਿੰਨੀ ਕੁ ਉਮੀਦ ਹੈ ਤਾਂ ਜੋ ਦੋਵਾਂ ਧਿਰਾਂ ਦੀਆਂ ਉਮੀਦਾਂ ਵਿੱਚ ਸਮਤੋਲ ਰਹੇ।”

ਸਵੈ-ਭਰੋਸਾ

ਤਸਵੀਰ ਸਰੋਤ, GETTY IMAGES

ਤਸਵੀਰ ਕੈਪਸ਼ਨ, ਵਿਅਕਾਤੀ ਕਸਰਤ ਕਰਕੇ, ਦੌੜ ਕੇ, ਨੱਚ ਕੇ ਜਾਂ ਕਿਸੇ ਵੀ ਤਰ੍ਹਾਂ ਦੀ ਸਰਗਰਮੀ ਨਾਲ ਆਪਣਾ ਧਿਆਨ ਰੱਖ ਸਕਦਾ ਹੈ।

ਆਪਣਾ ਧਿਆਨ ਰੱਖੋ ਅਤੇ ਖੁਦ ਨੂੰ ਪਿਆਰ ਕਰੋ

ਇਸ ਵਿੱਚ ਸ਼ਾਮਲ ਹੈ ਕਿ ਅਸੀਂ ਆਪਣੇ-ਆਪ ਨੂੰ ਕਿਵੇਂ ਦੇਖਦੇ ਹਾਂ, ਕਿਵੇਂ ਮਹਿਸੂਸ ਕਰਦੇ ਹਾਂ। ਸਾਡੇ ਆਲੇ-ਦੁਆਲੇ ਕੀ ਹੋ ਰਿਹਾ ਹੈ।

ਡੋਲੋਰੇਸ ਲਿਰੀਆ ਮੁਤਾਬਕ, “ਕਸਰਤ ਇਸ ਵਿੱਚ ਸਾਡੀ ਮਦਦ ਕਰ ਸਕਦੀ ਹੈ। ਇਹ ਭਾਵਨਾਵਾਂ ਨੂੰ ਰੈਗੂਲੇਟ ਕਰਨ ਦਾ ਚੰਗਾ ਮਾਧਿਅਮ ਹੈ। ਇਸ ਲਈ ਤੁਹਾਨੂੰ ਜਿਮ ਜਾਣ ਦੀ ਲੋੜ ਨਹੀਂ। ਕਸਰਤ ਤੁਸੀਂ ਤੁਰ ਕੇ, ਦੌੜ ਕੇ, ਨੱਚ ਕੇ ਜਾਂ ਕਿਸੇ ਵੀ ਤਰ੍ਹਾਂ ਦੀ ਸਰਗਰਮੀ ਨਾਲ ਕਰ ਸਕਦੇ ਹੋ।”

ਉਹ ਅੱਗੇ ਦੱਸਦੇ ਹਨ,“ਅਸੀਂ ਉਹ ਚੀਜ਼ ਲੱਭਣੀ ਹੈ ਜੋ ਸਾਡੀ ਮਦਦ ਕਰੇ। ਜੋ ਸਾਨੂੰ ਸ਼ਾਂਤ ਕਰੇ।”

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK,INSTAGRAM, TWITTER ਅਤੇ YouTube 'ਤੇ ਜੁੜੋ।)