ਰਿਸ਼ਤਿਆਂ ਵਿੱਚ ਸੁਧਾਰ ਕਰਨ ਦੇ 5 ਤਰੀਕੇ, ਤੁਸੀਂ ਮਾੜਾ ਮਿੱਤਰ ਬਣਨ ਤੋਂ ਕਿਵੇਂ ਬਚ ਸਕਦੇ ਹੋ

ਤਸਵੀਰ ਸਰੋਤ, Javier Hirschfeld / BBC
- ਲੇਖਕ, ਡੈਵਿਡ ਰੋਬਸਨ
- ਰੋਲ, ਬੀਬੀਸੀ ਨਿਊਜ਼
ਮਨੁੱਖ ਅਕਸਰ ਆਪਣੀਆਂ ਗ਼ਲਤੀਆਂ ਪਛਾਣਨ ਵਿੱਚ ਅਸਮਰੱਥ ਹੁੰਦਾ ਹੈ। ਅਸੀਂ ਆਪਣੇ ਚਰਿੱਤਰ ਦੀਆਂ ਵੱਡੀਆਂ ਖ਼ਾਮੀਆਂ ਨੂੰ ਧਿਆਨ ਵਿੱਚ ਰੱਖੇ ਬਿਨਾਂ, ਕਿਸੇ ਹੋਰ ਵਿਅਕਤੀ ਦੇ ਹੰਕਾਰ, ਅਗਿਆਨਤਾ ਜਾਂ ਮੂਰਖਤਾ ਬਾਰੇ ਸ਼ਿਕਾਇਤ ਕਰਦੇ ਹਾਂ।
ਇਹ ਵਿਵਹਾਰ ਸਾਡੇ ਸਾਰਿਆਂ ਦੇ ਰਿਸ਼ਤਿਆਂ ਵਿੱਚ ਸਾਫ਼ ਹੋ ਜਾਂਦਾ ਹੈ। ਸਾਡਾ ਕੋਈ ਇਰਾਦਾ ਨੁਕਸਾਨ ਪਹੁੰਚਾਹੁੰਣ ਵਾਲਾ ਨਾ ਵੀ ਹੋ ਕੇ ਸਾਡੇ ਵਿਚਾਰਹੀਣ ਕੰਮ ਉਨ੍ਹਾਂ ਲੋਕਾਂ ਨੂੰ ਦੁੱਖ ਪਹੁੰਚਾਉਂਦੇ ਹਨ, ਜਿਨ੍ਹਾਂ ਨੂੰ ਅਸੀਂ ਪਿਆਰ ਕਰਦੇ ਹਾਂ। ਮੈਂ ਜਾਣਬੁੱਝ ਕੇ ਕੀਤੀ ਬੇਰਹਿਮ ਹਰਕਤ ਦੀ ਬਜਾਏ ਆਮ ਗਲਤੀ ਦਾ ਹਵਾਲਾ ਦੇ ਰਿਹਾ ਹਾਂ, ਹਾਲਾਂਕਿ ਇਨ੍ਹਾਂ ਗਲਤੀਆਂ ਦੇ ਨਤੀਜੇ ਓਨੇ ਹੀ ਨੁਕਸਾਨਦੇਹ ਹੁੰਦੇ ਹਨ।
ਸਮਾਜਿਕ ਸਬੰਧਾਂ ਦੇ ਵਿਗਿਆਨ ਬਾਰੇ ਮੇਰੀ ਹਾਲੀਆ ਕਿਤਾਬ (ਦਿ ਲਾਅਜ਼ ਆਫ ਕੁਨੈਕਸ਼ਨ) ਲਿਖਣ ਵੇਲੇ ਮੈਂ ਦੇਖਿਆ ਕਿ ਇੱਕ-ਦੂਜੇ ਲਈ ਮਿਲੀ-ਜੁਲੀ ਰਾਇ ਰੱਖਣ ਵਾਲੇ ਰਿਸ਼ਤੇ, ਇੱਕ ਸਪੱਸ਼ਟ ਰਾਇ ਰੱਖਣ ਵਾਲੇ ਨਾਲੋਂ ਜ਼ਿਆਦਾ ਨੁਕਸਾਨ ਦੇਣ ਵਾਲੇ ਹੁੰਦੇ ਹਨ।
ਖੁਸ਼ਕਿਸਮਤੀ ਨਾਲ ਖੋਜਾਂ ਸਾਡੀਆਂ ਸਭ ਤੋਂ ਭੈੜੀਆਂ ਆਦਤਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਤੋਂ ਹੋਣ ਵਾਲੇ ਨੁਕਸਾਨ ਨੂੰ ਘਟਾਉਣ ਲਈ ਸਾਧਾਰਨ ਪਰ ਮਜ਼ਬੂਤ ਰਣਨੀਤੀਆਂ ਵਿਕਸਿਤ ਕਰਨ ਵਿੱਚ ਸਾਡੀ ਮਦਦ ਕਰ ਸਕਦੀਆਂ ਹਨ।

1. ਇਕਸਾਰ ਰਹੋ
ਕੋਈ ਵੀ ਅਨਿਸ਼ਚਿਤਤਾ ਦੀ ਸਥਿਤੀ ਵਿੱਚ ਰਹਿਣਾ ਪਸੰਦ ਨਹੀਂ ਕਰਦਾ। ਇਕ ਤੱਥ ਹੈ ਜੋ ਸਰੀਰਕ ਦਰਦ ਪ੍ਰਤੀ ਲੋਕਾਂ ਦੇ ਜਵਾਬਾਂ ਵਿੱਚ ਦੇਖਿਆ ਜਾ ਸਕਦਾ ਹੈ।
ਯੂਕੇ ਵਿੱਚ ਯੂਨੀਵਰਸਿਟੀ ਕਾਲਜ ਲੰਡਨ ਦੇ ਨਿਊਰੋਲੋਜੀ ਇੰਸਟੀਚਿਊਟ ਵਿੱਚ ਆਰਕੀ ਡੀ ਬਰਕਰ ਅਤੇ ਉਸ ਦੇ ਸਹਿਕਰਮੀਆਂ ਨੇ ਲੋਕਾਂ ਦੇ ਇੱਕ ਸਮੂਹ ਨੂੰ ਇੱਕ ਕੰਪਿਊਟਰ ਗੇਮ ਖੇਡਣ ਲਈ ਕਿਹਾ ਜੋ ਹਰ ਵਾਰ ਹਲਕਾ ਬਿਜਲੀ ਦਾ ਝਟਕਾ ਦਿੰਦੀ, ਜਦੋਂ ਉਹ ਇੱਕ ਸੱਪ ਨੂੰ ਇੱਕ ਵਰਚੁਅਲ ਚੱਟਾਨ ਦੇ ਹੇਠਾਂ ਲੁਕਿਆ ਹੋਇਆ ਦੇਖਦੇ।
ਤਣਾਅ ਪ੍ਰਤੀਕਿਰਿਆਵਾਂ ਉਪਰ ਪੈਣ ਵਾਲੇ ਅਨਿਸ਼ਚਿਤਤਾ ਦੇ ਪ੍ਰਭਾਵਾਂ ਦੀ ਜਾਂਚ ਕਰਨ ਲਈ ਖੋਜਕਰਤਾਵਾਂ ਨੇ ਪੂਰੇ ਪ੍ਰਯੋਗ ਦੌਰਾਨ ਚੱਟਾਨ ਵਿੱਚ ਸੱਪ ਹੋਣ ਦੀ ਸੰਭਾਵਨਾ ਨੂੰ ਵੱਖ-ਵੱਖ ਕੀਤਾ ਅਤੇ ਚਿੰਤਾ ਦੇ ਲੱਛਣ ਜਿਵੇਂ ਪਸੀਨਾ ਅਤੇ ਪੁਤਲੀ ਦੇ ਫੈਲਾਅ ਨੂੰ ਮਾਪਿਆ।
ਹੈਰਾਨੀ ਦੀ ਗੱਲ ਇਹ ਹੈ ਕਿ ਜਦੋਂ ਭਾਗੀਦਾਰਾਂ ਨੂੰ ਬਿਜਲੀ ਦਾ ਝਟਕਾ ਲੱਗਣ ਦੀ ਸਿਰਫ 50 ਫ਼ੀਸਦ ਸੰਭਾਵਨਾ ਸੀ, ਤਾਂ ਉਨ੍ਹਾਂ ਸਥਿਤੀਆਂ ਦੀ ਤੁਲਨਾ ਵਿੱਚ ਜਦੋਂ ਉਨ੍ਹਾਂ ਨੂੰ ਨਿਸ਼ਚਿਤ ਤੌਰ 'ਤੇ ਪਤਾ ਸੀ ਕਿ ਦਰਦ ਹੋਣ ਵਾਲਾ ਤਾਂ ਉਨ੍ਹਾਂ ਨੇ ਵਧੇ ਹੋਏ ਤਣਾਅ ਦੀ ਪ੍ਰਤੀਕਿਰਿਆ ਦਿੱਤੀ।
ਕੇਵਲ ਚੰਗੇ ਸਮੇਂ ਵਿੱਚ ਦੋਸਤ ਬਣਨ ਦਾ ਵਿਵਹਾਰ ਸਾਡੇ ਆਲੇ-ਦੁਆਲੇ ਦੇ ਲੋਕਾਂ ਨੂੰ ਵੀ ਅਜਿਹੀ ਹੀ ਸੰਭਾਵਨਾ ਦੀ ਸਥਿਤੀ ਵਿੱਚ ਪਾ ਸਕਦਾ ਹੈ।
ਅਚਾਨਕ ਹੋਈ ਦੋਸਤੀ ਦੀ ਜਾਂਚ ਕਰਨ ਵਾਲੇ ਅਧਿਐਨਾਂ ਵਿੱਚ ਵਿਗਿਆਨੀ ਭਾਗੀਦਾਰਾਂ ਨੂੰ ਸਲਾਹ, ਸਮਝ ਜਾਂ ਸਹਾਇਤਾ ਦੇ ਲਈ ਕਿਸੇ ਮਿੱਤਰ ਵੱਲ ਮੁੜਨ ਲਈ ਸੋਚਣ ਲਈ ਕਹਿੰਦੇ ਹਨ।

ਤਸਵੀਰ ਸਰੋਤ, Javier Hirschfeld/ BBC
ਉਹ ਉਨ੍ਹਾਂ ਨੂੰ 1 ਤੋਂ 6 ਦੇ ਪੈਮਾਨੇ 'ਤੇ ਹੇਠ ਦਿੱਤੇ ਪ੍ਰਸ਼ਨਾਂ ਦੇ ਉਤਰ ਦੇਣ ਲਈ ਕਹਿੰਦੇ ਹਨ:
ਤੁਹਾਡਾ ਰਿਸ਼ਤਾ ਕਿੰਨਾ ਲਾਭਦਾਇਕ ਹੈ
ਤੁਹਾਡਾ ਰਿਸ਼ਤਾ ਕਿੰਨਾ ਹਾਨੀਕਾਰਕ ਹੈ
ਕੋਈ ਵੀ ਦੋਵਾਂ ਪੱਖਾਂ 'ਤੇ 2 ਜਾਂ ਇਸ ਤੋਂ ਵੱਧ ਉਤਰ ਦਿੰਦਾ ਹੈ ਤਾਂ ਉਸ ਨੂੰ ਮਿਲੀ ਜੁਲੀ ਰਾਇ ਰੱਖਣ ਵਾਲਾ ਸਬੰਧ ਮੰਨਿਆ ਜਾਂਦਾ ਹੈ ਅਤੇ ਪ੍ਰਤੀਕਰਿਆ ਦੇ ਬਾਰੇ ਵਿੱਚ ਆਪਣੇ ਆਪ ਵਿੱਚ ਸ਼ੱਕ ਹੋਣਾ ਤਣਾਅ ਦਾ ਇੱਕ ਗੰਭੀਰ ਸਰੋਤ ਹੋ ਸਕਦੇ ਹਨ।
ਇੱਕ ਅਧਿਐਨ ਵਿੱਚ ਭਾਗੀਦਾਰਾਂ ਦੇ ਬਲੱਡ ਪ੍ਰੈਸ਼ਰ ਨੂੰ ਵਧਾਉਣ ਲਈ ਕੇਵਲ ਇਹ ਜਾਣਨਾ ਹੀ ਕਾਫੀ ਸੀ ਕਿ ਅਗਲੇ ਕਮਰੇ ਵਿੱਚ ਮਿਲੀ ਜੁਲੀ ਰਾਇ ਵਾਲੇ ਦੋਸਤ ਬੈਠੇ ਸਨ।
ਹੋ ਸਕਦਾ ਹੈ ਕਿ ਅਸੀਂ ਹਮੇਸ਼ਾ ਆਪਣੇ ਦੋਸਤਾਂ ਨੂੰ ਲੋੜੀਂਦੀ ਸਹਾਇਤਾ ਪ੍ਰਦਾਨ ਕਰਨ ਵਿੱਚ ਸਮਰੱਥ ਨਾ ਹੋਈਏ ਪਰ ਅਸੀਂ ਆਪਣੇ ਜਵਾਬਾਂ ਵਿੱਚ ਥੋੜਾ ਹੋਰ ਭਰੋਸੇਯੋਗ ਬਣਨ ਦਾ ਯਤਨ ਕਰ ਸਕਦੇ ਹਾਂ।
ਅਸੀਂ ਆਪਣੇ ਖ਼ਰਾਬ ਮੂਡ ਨੂੰ ਚੰਗੇ ਤਰੀਕੇ ਨਾਲ ਵੀ ਸੰਭਾਲਣਾ ਸਿੱਖ ਸਕਦੇ ਹਾਂ। ਉਦਾਹਰਣ ਦੇ ਤੌਰ 'ਤੇ ਜੇ ਸਾਡੇ ਦੋਸਤ ਗਲਤ ਸਮੇਂ ਸਾਡੇ ਨਾਲ ਸੰਪਰਕ ਕਰਦੇ ਹਾਂ ਤਾਂ ਉਨ੍ਹਾਂ 'ਤੇ ਗੁੱਸਾ ਨਾ ਕਰੀਏ।
2.ਪਾਰਦਰਸ਼ਤਾ ਦੇ ਭੁਲੇਖੇ ਤੋਂ ਬਚੋ
ਸਾਡੇ ਵਿੱਚੋਂ ਜ਼ਿਆਦਾਤਰ ਆਪਣੇ ਮਨ ਵਿੱਚ ਹੀ ਫਸੇ ਹੋਏ ਹਨ ਪਰ ਅਸੀਂ ਇਸ ਗੱਲ ਦਾ ਅੰਦਾਜ਼ਾ ਲਗਾਉਂਦੇ ਹਾਂ ਕਿ ਦੂਸਰੇ ਸਾਡੀ ਭਾਵਨਾਤਮਕ ਸਥਿਤੀ ਨੂੰ ਕਿੰਨੀ ਚੰਗੀ ਤਰ੍ਹਾਂ ਪੜ੍ਹ ਸਕਦੇ ਹਨ। ਇਹ ਇੱਕ ਅਜਿਹੀ ਘਟਨਾ ਹੈ ਜਿਸ ਨੂੰ ਕਈ ਵਾਰ ਪਾਰਦਰਸ਼ਤਾ ਦਾ ਭੁਲੇਖਾ ਵੀ ਕਿਹਾ ਜਾਂਦਾ ਹੈ।
ਇਹ ਨੌਕਰੀ ਲੈਣ ਮੌਕੇ ਦਿੱਤੇ ਇੰਟਰਵਿਊਆਂ ਵਿੱਚ ਸਪੱਸ਼ਟ ਹੋ ਸਕਦਾ ਹੈ। ਅਸੀਂ ਮੰਨਦੇ ਹਾਂ ਕਿ ਨਸਾਂ ਸਾਡੇ ਚਿਹਰੇ 'ਤੇ ਪ੍ਰਤੀਬਿੰਬਤ ਹੁੰਦੀਆਂ ਹਨ ਪਰ ਚਿੰਤਾ ਦੀਆਂ ਭਾਵਨਾਵਾਂ ਨੂੰ ਸਮਝਣਾ ਅਕਸਰ ਜਿੰਨਾ ਅਸੀਂ ਸੋਚਦੇ ਹਾਂ ਉਸ ਤੋਂ ਕਿਤੇ ਵੱਧ ਔਖਾ ਹੁੰਦਾ ਹੈ।
ਇਹ ਆਮ ਬੋਧਾਤਮਕ ਗਲਤੀ ਸਾਨੂੰ ਦੂਜਿਆਂ ਦੇ ਪ੍ਰਤੀ ਆਪਣੀ ਪ੍ਰਸ਼ੰਸ਼ਾ ਸਾਂਝੀ ਕਰਨ ਤੋਂ ਵੀ ਰੋਕ ਸਕਦੀ ਹੈ, ਜਿਸ ਨਾਲ ਉਨ੍ਹਾਂ ਨੂੰ ਇਹ ਮਹਿਸੂਸ ਹੁੰਦਾ ਹੈ ਕਿ ਅਸੀਂ ਉਨ੍ਹਾਂ ਨੂੰ ਅਣਗੌਲਿਆ ਕਰਦੇ ਹਾਂ ਅਤੇ ਉਨ੍ਹਾਂ ਨੂੰ ਘੱਟ ਮਹੱਤਤਾ ਦਿੰਦੇ ਹਾਂ।
ਆਸਟਿਨ ਵਿੱਚ ਟੈਕਸਾਸ ਯੂਨੀਵਰਸਿਟੀ ਦੇ ਅਮਿਤ ਕੁਮਾਰ ਅਤੇ ਸ਼ਿਕਾਗੋ ਯੂਨੀਵਰਸਿਟੀ ਦੇ ਨਿਕੋਲਸ ਏਪਲੇ ਨੇ ਭਾਗੀਦਾਰਾਂ ਦੇ ਸਮੂਹਾਂ ਨੂੰ ਉਨ੍ਹਾਂ ਦੇ ਜੀਵਨ ਵਿੱਚ ਮਹੱਤਵਪੂਰਨ ਲੋਕਾਂ ਨੂੰ ਧੰਨਵਾਦ ਪੱਤਰ ਲਿਖਣ ਲਈ ਕਿਹਾ।
ਪੱਤਰ-ਲੇਖਕਾਂ ਦੀਆਂ ਉਮੀਦਾਂ ਅਤੇ ਪ੍ਰਾਪਤ ਕਰਨ ਵਾਲਿਆਂ ਦੀਆਂ ਅਸਲ ਪ੍ਰਤੀਕਿਰਿਆਵਾਂ ਨੂੰ ਦਰਜ ਕਰਨ ਲਈ ਸਰਵੇਖਣਾਂ ਦੌਰਾਨ ਖੋਜਕਰਤਾਵਾਂ ਨੇ ਪਾਇਆ ਕਿ ਲੋਕ ਹਮੇਸ਼ਾ ਇਸ ਗੱਲ ਦਾ ਘੱਟ ਅੰਦਾਜ਼ਾ ਲਗਾਉਂਦੇ ਹਨ ਕਿ ਸਾਹਮਣੇ ਵਾਲਾ ਵਿਅਕਤੀ ਉਨ੍ਹਾਂ ਦੇ ਦਿਆਲੂ ਸ਼ਬਦਾਂ ਨੂੰ ਪਾ ਕੇ ਕਿੰਨਾ ਹੈਰਾਨ ਹੋਵੇਗਾ ਅਤੇ ਇਸ ਨਾਲ ਉਨ੍ਹਾਂ ਨੂੰ ਕਿੰਨਾ ਚੰਗਾ ਮਹਿਸੂਸ ਹੋਵੇਗਾ।
3. ਦੂਜਿਆਂ ਦੀਆਂ ਭਾਵਨਾਵਾਂ ਨੂੰ ਸਮਝੋ

ਤਸਵੀਰ ਸਰੋਤ, Javier Hirschfeld / BBC
ਜਦੋਂ ਕੋਈ ਨਾਜ਼ੁਕ ਹਾਲਾਤਾਂ ਵਿੱਚੋਂ ਗੁਜ਼ਰ ਰਿਹਾ ਹੁੰਦਾ ਹੈ ਤਾਂ ਉਹ ਸੰਭਾਵਿਤ ਤੌਰ 'ਤੇ ਦੂਜਿਆਂ ਤੋਂ ਸੁਝਾਅ ਮੰਗਦਾ ਹੈ।
ਇੱਕ ਹਮਦਰਦੀ ਭਰਿਆ ਜਵਾਬ ਭਾਵਨਾਵਾਂ ਨੂੰ ਪ੍ਰਮਾਣਿਤ ਕਰ ਸਕਦਾ ਹੈ, ਜੋ ਕੁਝ ਤਣਾਅ ਨੂੰ ਘਟਾ ਕੇ ਰਾਹਤ ਦਿੰਦਾ ਹੈ।
ਇੱਕ ਨਾ-ਪੱਖੀ ਰਵੱਈਏ ਵਾਲਾ ਦੋਸਤ ਤੁਹਾਡੀਆਂ ਭਾਵਨਾਵਾਂ ਦੇ ਬਾਰੇ ਆਲੋਚਨਾਤਮਕ ਹੋ ਸਕਦਾ ਹੈ। ਨਤੀਜੇ ਵਜੋਂ ਇਸ ਨਾਲ ਅਸਵਿਕਾਰ ਕਰਨ ਦੀ ਭਾਵਨਾ ਪੈਦਾ ਹੁੰਦਾ ਹੈ, ਜੋ ਸਿਰਫ਼ ਵਿਅਕਤੀ ਦੇ ਭਾਵਨਾਤਮਕ ਬੋਝ ਨੂੰ ਵਧਾਉਂਦੀ ਹੈ।
ਅਸਲ ਵਿੱਚ ਮਨੋਵਿਗਿਆਨਕ ਖੋਜ ਇਹ ਸੁਝਾਅ ਦਿੰਦੀ ਹੈ ਕਿਸੇ ਨੂੰ ਉਨ੍ਹਾਂ ਦੀਆਂ ਸਮੱਸਿਆਵਾਂ ਸੁਧਾਰਨ ਦੀ ਕੋਸ਼ਿਸ਼ ਕੀਤੇ ਬਿਨਾਂ, ਕੇਵਲ ਖੁੱਲ੍ਹ ਕੇ ਗੱਲ ਕਰਨ ਲਈ ਉਤਸ਼ਾਹਿਤ ਕਰਨਾ, ਸਿਰਫ਼ ਚਿੰਤਨ ਨੂੰ ਉਤਸ਼ਾਹਿਤ ਕਰ ਸਕਦਾ ਹੈ ਅਤੇ ਉਨ੍ਹਾਂ ਦੀ ਪ੍ਰੇਸ਼ਾਨੀ ਨੂੰ ਵਧਾ ਸਕਦਾ ਹੈ।
ਇਹ ਰੁਝਾਨ ਉਸ ਗਿਰਝ ਨਾਲ ਮਿਲਦਾ-ਜੁਲਦਾ ਹੈ, ਜੋ ਦੂਜਿਆਂ ਦੀਆਂ ਭਾਵਨਾਵਾਂ ਨੂੰ ਉਨ੍ਹਾਂ ਦੀ ਸਥਿਤੀ ਬਦਲਣ ਵਿੱਚ ਮਦਦ ਕਰੇ ਬਿਨਾ ਖਿਲਾਉਣ ਦਾ ਦਿਖਾਵਾ ਕਰਦੀ ਹੈ। ਇਹ ਦੋਸਤੀ ਵਿੱਚ ਜ਼ਹਿਰੀਲੇਪਣ ਦਾ ਇੱਕ ਹੋਰ ਰੂਪ ਬਣਦਾ ਹੈ।
ਇੱਕ ਰਚਨਾਤਮਕ ਗੱਲਬਾਤ ਲਈ ਬਹੁਤ ਜ਼ਿਆਦਾ ਸੰਵੇਦਨਸ਼ੀਲਤਾ ਅਤੇ ਕੁਸ਼ਲਤਾ ਦੀ ਲੋੜ ਹੁੰਦੀ ਹੈ ਪਰ ਮਿਸ਼ੀਗਨ ਯੂਨੀਵਰਸਿਟੀ ਦੇ ਏਥਨ ਕਰਾਸ ਅਤੇ ਉਨ੍ਹਾਂ ਦੇ ਸਹਿਯੋਗੀਆਂ ਦਾ ਇੱਕ ਲੇਖ ਕੁਝ ਸਵਾਲ ਪੇਸ਼ ਕਰਦਾ ਹੈ, ਜੋ ਕਿਸੇ ਨੂੰ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਵਿਆਪਕ ਦ੍ਰਿਸ਼ਟੀਕੋਣ ਤੋਂ ਦੇਖਣ ਵਿੱਚ ਮਦਦ ਕਰ ਸਕਦਾ ਹੈ।
ਜਿਵੇਂ ਕਿ:
ਸਥਿਤੀ ਦਾ ਮੁਲਾਂਕਣ ਕਰਦੇ ਸਮੇਂ ਕੀ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਇਹ ਘਟਨਾ ਤੁਹਾਡੇ ਲਈ ਤਣਾਅਪੂਰਨ ਕਿਉਂ ਸੀ?
ਕੀ ਤੁਸੀਂ ਇਸ ਅਨੁਭਵ ਤੋਂ ਕੁਝ ਸਿੱਖਿਆ ਹੈ? ਜੇ ਅਜਿਹਾ ਹੈ ਤਾਂ ਕੀ ਤੁਸੀਂ ਇਸ ਨੂੰ ਮੇਰੇ ਨਾਲ ਸਾਂਝਾ ਕਰਨਾ ਚਾਹੋਗੇ?
ਜੇ ਤੁਸੀਂ ਵੱਡੀ ਤਸਵੀਰ ਨੂੰ ਦੇਖਦੇ ਹੋ ਤਾਂ ਕੀ ਇਸ ਨਾਲ ਤੁਹਾਨੂੰ ਇਸ ਤਜਰਬੇ ਨੂੰ ਸਮਝਣ ਵਿੱਚ ਮਦਦ ਮਿਲੇਗੀ?
4. ਦੂਜਿਆਂ ਦੀ ਸਫ਼ਲਤਾ 'ਤੇ ਖੁਸ਼ ਹੋਵੋ

ਤਸਵੀਰ ਸਰੋਤ, Javier Hirschfeld / BBC
ਸਕਾਰਾਤਮਕ ਭਾਵਨਾਵਾਂ ਨੂੰ ਸਾਂਝਾ ਕਰਨ ਵੇਲੇ ਹਮਦਰਦੀ ਵੀ ਬਰਾਬਰ ਮਹੱਤਵਪੂਰਨ ਹੁੰਦੀ ਹੈ।
ਹਮਦਰਦੀ ਨੂੰ ਦੋਸਤੀ ਦੀ ਬੁਨਿਆਦ ਵਜੋਂ ਚੰਗੀ ਤਰ੍ਹਾਂ ਸਵੀਕਾਰ ਕੀਤਾ ਜਾਂਦਾ ਹੈ ਪਰ ਸਾਂਝੀ ਖੁਸ਼ੀ ਦੇ ਮਹੱਤਵ ਨੂੰ ਬਹੁਤ ਘੱਟ ਜਾਣਿਆ ਜਾਂਦਾ ਹੈ।
ਜਦੋਂ ਕੈਲੀਫੋਰਨੀਆ ਯੂਨੀਵਰਸਿਟੀ ਦੀ ਸ਼ੈਲੀ ਗੇਬਲ, ਸਾਂਤਾ ਬਾਰਬਰਾ ਅਤੇ ਨਿਊਯਾਰਕ ਦੀ ਰੋਚੈਸਟਰ ਯੂਨੀਵਰਸਿਟੀ ਦੇ ਹੈਰੀ ਰੀਸ ਨੇ 2010 ਵਿੱਚ ਮਨੋਵਿਗਿਆਨ ਸਾਹਿਤ ਦੀ ਜਾਂਚ ਕੀਤੀ, ਤਾਂ ਉਨ੍ਹਾਂ ਨੇ ਪਾਇਆ ਕਿ ਜੀਵਨ ਦੀਆਂ ਨਕਾਰਾਤਮਕ ਘਟਨਾਵਾਂ 'ਤੇ ਧਿਆਨ ਕੇਂਦਰਿਤ ਕਰਨ ਵਾਲੇ ਲੇਖਾਂ ਦੀ ਗਿਣਤੀ ਸਕਾਰਾਤਮਕ ਘਟਨਾਵਾਂ 'ਤੇ ਧਿਆਨ ਕੇਂਦਰਿਤ ਕਰਨ ਵਾਲੇ ਲੇਖਾਂ ਨਾਲੋਂ ਵੱਧ ਹੈ।
ਇਹ ਹੁਣ ਬਦਲ ਰਿਹਾ ਹੈ, ਕਈ ਅਧਿਐਨਾਂ ਤੋਂ ਪਤਾ ਲੱਗਦਾ ਹੈ ਕਿ ਖੁਸ਼ਖਬਰੀ ਬਾਰੇ ਸਾਡੀ ਗੱਲਬਾਤ ਸਿਹਤਮੰਦ ਸਬੰਧਾਂ ਨੂੰ ਵਿਕਸਤ ਕਰਨ ਅਤੇ ਬਣਾਏ ਰੱਖਣ ਲਈ ਹਮਦਰਦੀ ਜਿੰਨੀ ਹੀ ਮਹੱਤਵਪੂਰਨ ਹੋ ਸਕਦੀ ਹੈ।
ਇੱਕ ਸਮਝਦਾਰ ਦੋਸਤ ਨੂੰ ਸਰਗਰਮੀ ਅਤੇ ਰਚਨਾਤਮਕ ਢੰਗ ਨਾਲ ਪ੍ਰਤੀਕਿਰਿਆ ਦੇਣੀ ਚਾਹੀਦੀ ਹੈ।
ਹੋਰ ਜਾਣਕਾਰੀ ਮੰਗੋ, ਪ੍ਰਭਾਵ ਬਾਰੇ ਚਰਚਾ ਕਰੋ ਅਤੇ ਉਸ ਉਪਰ ਮਾਣ ਅਤੇ ਆਪਣੀ ਖੁਸ਼ੀ ਜ਼ਾਹਿਰ ਕਰੋ।
ਅਸੀਂ ਇਸ ਬਾਰੇ ਹੋਰ ਧਿਆਨ ਨਾਲ ਸੋਚ ਸਕਦੇ ਹਾਂ ਕਿ ਅਸੀਂ ਆਪਣੀ ਖ਼ੁਸ਼ੀ ਕਿਵੇਂ ਸਾਂਝੀ ਕਰਦੇ ਹਾਂ।
5. ਮੁਆਫ਼ੀ ਮੰਗਣ ਲਈ ਪਹਿਲ ਕਰੋ
ਗਲਤੀਆਂ ਹਰ ਕੋਈ ਕਰਦਾ ਹੈ ਪਰ ਬਹੁਤ ਘੱਟ ਲੋਕ ਖੁੱਲ੍ਹ ਕੇ ਮੁਆਫ਼ੀ ਮੰਗਦੇ ਹਨ। ਇਸੇ ਕਾਰਨ ਕਾਫੀ ਸਮੇਂ ਤੱਕ ਵੀ ਸਾਡੇ ਸਾਮਾਜਿਕ ਸਬੰਧਾਂ ਵਿੱਚ ਨਾਰਾਜ਼ਗੀ ਬਣੀ ਰਹਿੰਦੀ ਹੈ।
ਮਨੋਵਿਗਿਆਨਕ ਖੋਜ ਤੋਂ ਪਤਾ ਚੱਲਦਾ ਹੈ ਕਿ ਪ੍ਰਭਾਵੀ ਢੰਗ ਨਾਲ ਮੁਆਫ਼ੀ ਮੰਗਣ ਵਿੱਚ ਚਾਰ ਵੱਡੀਆਂ ਰੁਕਾਵਟਾਂ ਆਉਂਦੀਆਂ ਹਨ।
ਅਸੀਂ ਉਸ ਨੁਕਸਾਨ ਬਾਰੇ ਗੰਭੀਰਤਾ ਨਾਲ ਨਹੀਂ ਸਮਝਦੇ ਜੋ ਸਾਡੇ ਤੋਂ ਹੋਇਆ, ਅਸੀਂ ਮੰਨਦੇ ਹਾਂ ਕਿ ਮੁਆਫ਼ੀ ਮੰਗਣ ਨਾਲ ਜ਼ਿਆਦਾ ਤਕਲੀਫ਼ ਅਤੇ ਸ਼ਰਮ ਮਹਿਸੂਸ ਹੋਵੇਗੀ, ਅਸੀਂ ਮੰਨਦੇ ਹਾਂ ਕਿ ਮੁਆਫ਼ੀ ਮੰਗਣ ਨਾਲ ਸਾਡੇ ਰਿਸ਼ਤੇ ਦੁਬਾਰ ਤੋਂ ਜੁੜਨ ਵਿੱਚ ਕੋਈ ਮਦਦ ਨਹੀਂ ਮਿਲੇਗੀ ਅਤੇ ਆਖਰੀ ਅਸੀਂ ਸ਼ਾਇਦ ਇਹ ਨਹੀਂ ਸਮਝ ਪਾਉਂਦੇ ਕਿ ਇੱਕ ਚੰਗੀ ਮੁਆਫ਼ੀ ਕੀ ਹੁੰਦੀ ਹੈ, ਇਸ ਲਈ ਅਸੀਂ ਉਹ ਸ਼ਬਦ ਨਹੀਂ ਕਹਿੰਦੇ, ਜੋ ਸਭ ਠੀਕ ਕਰਨ ਲਈ ਜ਼ਰੂਰੀ ਹੋਣ।
ਪਹਿਲੀ ਗੱਲ ਨੁਕਸਾਨ ਲਈ ਪ੍ਰਸ਼ੰਸਾ ਦੀ ਘਾਟ, ਸਪੱਸ਼ਟ ਤੌਰ 'ਤੇ ਅਸਹਿਮਤੀ ਦੇ ਵੇਰਵਿਆਂ 'ਤੇ ਨਿਰਭਰ ਕਰਦੀ ਹੈ.
ਪਹਿਲਾ ਬਿੰਦੂ, ਨੁਕਸਾਨ ਲਈ ਪ੍ਰਸ਼ੰਸਾ ਦੀ ਘਾਟ, ਸਪੱਸ਼ਟ ਤੌਰ 'ਤੇ ਅਸਹਿਮਤੀ ਦੇ ਵੇਰਵਿਆਂ 'ਤੇ ਨਿਰਭਰ ਕਰਦੀ ਹੈ. ਪਰ ਮਾਫੀ ਮੰਗਣ ਜਾਂ ਇਸਦੇ ਪ੍ਰਭਾਵ ਨੂੰ ਘੱਟ ਕਰਨ ਦੀ ਕੀਮਤ ਬਾਰੇ ਅਗਲੀਆਂ ਦੋ ਚਿੰਤਾਵਾਂ, ਜਿਵੇਂ ਕਿ ਰਿਸ਼ਤਿਆਂ ਬਾਰੇ ਸਾਡੀਆਂ ਬਹੁਤ ਸਾਰੀਆਂ ਧਾਰਨਾਵਾਂ, ਬਹੁਤ ਹੱਦ ਤੱਕ ਬੇਬੁਨਿਆਦ ਹਨ ਅਤੇ ਇਸ ਤਰ੍ਹਾਂ ਸਮਾਜਿਕ ਸਬੰਧਾਂ ਵਿੱਚ ਬੇਲੋੜੀਆਂ ਰੁਕਾਵਟਾਂ ਲਾਉਂਦੀਆਂ ਹਨ।
ਆਮ ਤੌਰ 'ਤੇ ਜਦੋਂ ਲੋਕ ਆਪਣੀਆਂ ਕੀਤੀਆਂ ਗਲਤੀਆਂ ਵਿੱਚ ਸੁਧਾਰ ਕਰਦੇ ਹਨ ਤਾਂ ਉਨ੍ਹਾਂ ਨੂੰ ਰਾਹਤ ਮਹਿਸੂਸ ਹੁੰਦੀ ਹੈ। ਜਦੋਂ ਅਸੀਂ ਸਹੀ ਤਰੀਕੇ ਨਾਲ ਮੁਆਫ਼ੀ ਮੰਗਦੇ ਹਾਂ ਤਾਂ ਉਸ ਨਾਲ ਅਸੀਂ ਟੁੱਟੇ ਹੋਏ ਰਿਸ਼ਤਿਆਂ ਨੂੰ ਸਾਡੀ ਉਮੀਦ ਨਾਲੋਂ ਬਿਹਤਰ ਢੰਗ ਨਾਲ ਦੁਬਾਰਾ ਜੋੜਨ ਦੇ ਯੋਗ ਹੋ ਜਾਂਦੇ ਹਾਂ।
ਹਰ ਰਿਸ਼ਤੇ ਵਿੱਚ ਉਤਰਾਅ-ਚੜ੍ਹਾਅ ਹੁੰਦੇ ਹਨ, ਇਹ ਮਨੁੱਖੀ ਵਿਵਹਾਰ ਦਾ ਸੁਭਾਅ ਹੈ ਅਤੇ ਸਾਡੇ ਸਮਾਜਿਕ ਜੀਵਨ ਦੀ ਗੁੰਝਲਤਾ ਹੈ। ਹਾਲਾਂਕਿ ਇੱਕ ਮਜ਼ਬੂਤ ਕੁਨੈਕਸ਼ਨ ਲਈ ਇਨ੍ਹਾਂ ਪੰਜ ਸਾਧਾਰਨ ਸੁਝਾਵਾਂ ਨੂੰ ਲਾਗੂ ਕਰ ਕੇ ਤੁਸੀਂ ਆਸਾਨੀ ਨਾਲ ਆਮ ਗਲਤੀਆਂ ਤੋਂ ਬਚ ਸਕਦੇ ਹੋ ਅਤੇ ਇਹ ਯਕੀਨੀ ਬਣਾ ਸਕਦੇ ਹੋ ਕਿ ਤੁਸੀਂ ਉਸ ਕਿਸਮ ਦੇ ਦੋਸਤ ਹੋ ਜੋ ਤੁਸੀਂ ਚਾਹੁੰਦੇ ਹੋ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












