ਚੀਨ ਦੀ ਕਮਿਊਨਿਸਟ ਪਾਰਟੀ ਦੇ 100 ਸਾਲ: ਉਹ 11 ਨਾਅਰੇ ਜਿਨ੍ਹਾਂ ਨੇ ਚੀਨ ਨੂੰ ਬਦਲ ਦਿੱਤਾ

    • ਲੇਖਕ, ਜੋਅ ਬੋਇਲ
    • ਰੋਲ, ਬੀਬੀਸੀ ਨਿਊਜ਼

ਚੀਨ ਦੀ ਕਮਿਊਨਿਸਟ ਪਾਰਟੀ ਆਪਣੇ 100 ਸਾਲ ਪੂਰੇ ਹੋਣ ਦਾ ਜਸ਼ਨ ਮਨਾ ਰਹੀ ਹੈ। ਸੱਤਾ ਵਿੱਚ ਆਪਣੇ ਤਿੰਨ ਦਹਾਕਿਆਂ ਦੇ ਉਤਰਾਅ ਚੜ੍ਹਾਅ ਦੌਰਾਨ ਮਾਓ ਨੇ ਰਾਜਨੀਤਕ ਨਾਅਰੇਬਾਜ਼ੀ ਨੂੰ ਇੱਕ ਕਲਾ ਦੇ ਰੂਪ ਵਿੱਚ ਬੁਲੰਦ ਕਰ ਦਿੱਤਾ।

ਹਾਲਾਂਕਿ ਮਾਓ ਦੇ ਉਤਰਾਧਿਕਾਰੀਆਂ ਨੇ ਉਨ੍ਹਾਂ ਦੇ ਕਈ ਸਿਧਾਂਤਾਂ ਨੂੰ ਬਦਲ ਦਿੱਤਾ ਹੈ, ਪਰ ਉਹ ਲਗਾਤਾਰ ਨਾਅਰੇ ਲਗਾਉਂਦੇ ਰਹਿੰਦੇ ਹਨ। ਇੱਥੇ 11 ਨਾਅਰੇ ਦਿੱਤੇ ਗਏ ਹਨ ਜਿਨ੍ਹਾਂ ਨੇ ਚੀਨ ਨੂੰ ਬਦਲ ਦਿੱਤਾ।

ਇਹ ਵੀ ਪੜ੍ਹੋ:

1. 100 ਫੁੱਲ ਖਿੜਨ ਦਿਓ (百花齐放) 1956

ਨਾਅਰਿਆਂ ਦਾ ਉਪਯੋਗ ਰੋਜ਼ਾਨਾ ਦੇ ਚੀਨੀ ਭਾਸ਼ਣਾਂ ਦੀ ਸ਼ੈਲੀ ਵਿੱਚ ਦ੍ਰਿੜਤਾ ਨਾਲ ਜੁੜਿਆ ਹੋਇਆ ਹੈ ਜਿੱਥੇ ਇਸ ਨੂੰ ਛੋਟੇ ਲੈਅਬੱਧ ਵਾਕਾਂਸ਼ਾਂ ਨੂੰ ਬੋਲਣ ਦਾ ਸਭ ਤੋਂ ਸਪੱਸ਼ਟ ਤਰੀਕਾ ਮੰਨਿਆ ਜਾਂਦਾ ਹੈ।

ਇਸ ਕਿਸਮ ਦੇ ਵਾਕਾਂਸ਼ਾਂ ਨੂੰ ਅਕਸਰ ਚੀਨ ਵਿੱਚ ਚਾਰ ਅੱਖਰਾਂ ਰਾਹੀਂ ਦਰਸਾਇਆ ਜਾਂਦਾ ਹੈ ਅਤੇ 2000 ਸਾਲਾਂ ਤੋਂ ਵੱਧ ਸਮੇਂ ਤੋਂ ਨੇਤਾਵਾਂ ਵੱਲੋਂ ਇਨ੍ਹਾਂ ਦੀ ਵਰਤੋਂ ਕੀਤੀ ਜਾ ਰਹੀ ਹੈ।

ਮਾਓ ਅਕਸਰ ਆਪਣੇ ਸੰਦੇਸ਼ ਨੂੰ ਪਹੁੰਚਾਉਣ ਲਈ ਕਲਾਸੀਕਲ ਚਾਈ ਕੰਮ ਕਰਦੇ ਸਨ ਅਤੇ ਲੈਅਬੱਧ ਵਾਕਾਂਸ਼ਾਂ ਦੀ ਵਰਤੋਂ ਕਰਦੇ ਸਨ।

'ਸੌ ਫੁੱਲ ਖਿੜਨ ਦਿਓ: ਵਿਚਾਰ ਸੌ ਵਿਚਾਰਧਾਰਾਵਾਂ ਦਾ ਵਿਰੋਧ ਕਰੀਏ'' ਯੁੱਧਗ੍ਰਸਤ ਰਾਜਾਂ ਦੇ ਸਮੇਂ ਦੇ ਇੱਕ ਪੜਾਅ ਤੋਂ ਲਿਆ ਗਿਆ ਸੀ ਜੋ 221 ਈਸਾ ਪੂਰਵ ਵਿੱਚ ਖ਼ਤਮ ਹੋਇਆ ਸੀ।

ਮਾਓ ਨੇ ਇਸ ਦੀ ਵਰਤੋਂ ਇਹ ਸੰਕੇਤ ਦੇਣ ਲਈ ਕੀਤੀ ਕਿ ਪਾਰਟੀ ਦੀ ਆਲੋਚਨਾ ਦੀ ਇਜਾਜ਼ਤ ਦਿੱਤੀ ਜਾਵੇਗੀ। ਪਰ ਜਦੋਂ ਆਲੋਚਨਾ ਹੋਈ ਤਾਂ ਇਹ ਵਿਆਪਕ ਅਤੇ ਤਿੱਖੀ ਸੀ।

ਅਧਿਕਾਰੀਆਂ ਦੀ ਆਲੋਚਨਾ ਕਰਦੇ ਹੋਏ ਵਿਸ਼ਾਲ ਪੋਸਟਰ ਲਗਾਏ ਗਏ, ਵਿਦਿਆਰਥੀਆਂ ਅਤੇ ਲੈਕਚਰਾਂ ਵਿੱਚ ਖੁੱਲ੍ਹੇ ਤੌਰ 'ਤੇ ਪਾਰਟੀ ਦੀਆਂ ਨੀਤੀਆਂ ਦੀ ਨਿੰਦਾ ਕੀਤੀ ਗਈ।

ਸੌ ਫੁੱਲਾਂ ਦਾ ਸਮਾਂ ਸ਼ੁਰੂ ਹੋਣ ਤੋਂ ਇੱਕ ਸਾਲ ਬਾਅਦ, ਮਾਓ ਨੇ ਇਸ ਨੂੰ ਖਤਮ ਕਰ ਦਿੱਤਾ।

ਉਨ੍ਹਾਂ ਨੇ ਇੱਕ ਭਾਸ਼ਣ ਵਿੱਚ ਕਿਹਾ, "ਗੈਰ-ਮਾਰਕਸਵਾਦੀ ਵਿਚਾਰਾਂ ਪ੍ਰਤੀ ਸਾਡੀ ਨੀਤੀ ਕੀ ਹੋਣੀ ਚਾਹੀਦੀ ਹੈ? ਜਿੱਥੋਂ ਤੱਕ ਬੇਯਕੀਨੀ ਕਰਨ ਵਾਲੇ ਵਿਰੋਧੀ ਇਨਕਲਾਬੀਆਂ ਅਤੇ ਤੋੜ ਫੋੜ ਕਰਨ ਵਾਲੇ ਲੋਕਾਂ ਦਾ ਸਵਾਲ ਹੈ, ਮਾਮਲਾ ਆਸਾਨ ਹੈ, ਅਸੀਂ ਉਨ੍ਹਾਂ ਨੂੰ ਉਨ੍ਹਾਂ ਦੀ ਬੋਲਣ ਦੀ ਆਜ਼ਾਦੀ ਤੋਂ ਵਾਂਝੇ ਕਰ ਦਿੰਦੇ ਹਾਂ।"

ਸੱਜੇ-ਪੱਖੀ ਵਿਰੋਧੀਆਂ ਦਾ ਸਫ਼ਾਇਆ ਹੋ ਗਿਆ ਅਤੇ ਬੁੱਧੀਜੀਵੀਆਂ ਦੀ ਨਿੰਦਾ ਕੀਤੀ ਗਈ, ਉਨ੍ਹਾਂ ਨੂੰ ਜੇਲ੍ਹ ਵਿੱਚ ਸੁੱਟ ਦਿੱਤਾ ਗਿਆ ਜਾਂ ਉਨ੍ਹਾਂ ਨੂੰ ਪੇਂਡੂ ਖੇਤਰ ਵਿੱਚ ਕੰਮ ਕਰਨ ਲਈ ਭੇਜਿਆ ਗਿਆ।

ਸਿੱਖਿਆ ਸ਼ਾਸਤਰੀ ਅਜੇ ਵੀ ਅਭਿਆਨ ਬਾਰੇ ਬਹਿਸ ਕਰਦੇ ਹਨ: ਕੀ ਇਹ ਖੁੱਲ੍ਹ ਦੇਣ ਦਾ ਅਸਲੀ ਯਤਨ ਸੀ ਜੋ ਬਹੁਤ ਦੂਰ ਤੱਕ ਚਲਾ ਗਿਆ, ਜਾਂ "ਵਿਰੋਧੀ-ਇਨਕਲਾਬੀਆਂ" ਨੂੰ ਖੁਦ ਨੂੰ ਪ੍ਰਗਟ ਕਰਨ ਲਈ ਉਤਸ਼ਾਹਿਤ ਕਰਨ ਲਈ ਇੱਕ ਸਨਕੀ ਚਾਲ ਸੀ?

2. ਸੋਚਣ ਦੀ ਹਿੰਮਤ ਕਰੋ, ਕੰਮ ਕਰਨ ਦੀ ਹਿੰਮਤ ਕਰੋ (敢想敢干)1958

ਦੋ ਸਾਲਾ ਅਭਿਆਨ ਵਿੱਚ ਗਰੇਟ ਲੀਪ ਫਾਰਵਰਡ ਦੌਰਾਨ ਮਹੱਤਵਪੂਰਨ ਨਾਅਰਾ ਜਿੱਥੇ ਮਾਓ ਨੇ ਕਿਸਾਨਾਂ ਨੂੰ ਸਮੂਹਿਕ ਖੇਤਾਂ ਵਿੱਚ ਇਕੱਠੇ ਸ਼ਾਮਲ ਹੋਣ ਲਈ ਉਤਸ਼ਾਹਿਤ ਕੀਤਾ।

"ਸੋਚਣ ਦੀ ਹਿੰਮਤ ਕਰੋ, ਬੋਲਣ ਦੀ ਹਿੰਮਤ ਕਰੋ, ਕੰਮ ਕਰਨ ਦੀ ਹਿੰਮਤ ਕਰੋ" ਮਾਓ ਵੱਲੋਂ ਕਿਸਾਨਾਂ ਨੂੰ ਉਸ ਦੀ ਅਗਵਾਈ ਦਾ ਪਾਲਣ ਕਰਨ ਲਈ ਉਤਸ਼ਾਹਤ ਕਰਨ ਲਈ ਦਿੱਤਾ ਗਿਆ ਇੱਕ ਉਪਦੇਸ਼ ਸੀ।

ਪਰ ਇਸ ਸਮੇਂ ਦੌਰਾਨ ਖੇਤੀਬਾੜੀ ਉਤਪਾਦਨ ਡਿੱਗ ਗਿਆ। ਕੁਦਰਤੀ ਆਫ਼ਤਾਂ ਮਾਓ ਦੀਆਂ ਨੀਤੀਆਂ ਨਾਲ ਮਿਲਣ ਕਾਰਨ 30 ਮਿਲੀਅਨ ਲੋਕਾਂ ਦੀ ਮੌਤ ਦਾ ਕਾਰਨ ਬਣੀਆਂ।

ਵਿਨਾਸ਼ਕਾਰੀ ਗਰੇਟ ਲੀਪ ਫਾਰਵਰਡ ਨਾਲ ਆਪਣੇ ਸਬੰਧ ਦੇ ਬਾਵਜੂਦ ਮਾਓ ਦੇ ਹਮਾਇਤੀਆਂ ਨੇ ਸਾਲਾਂ ਬਾਅਦ ਵੀ ਇਸ ਵਾਕਾਂਸ਼ ਦਾ ਉਪਯੋਗ ਕਰਨਾ ਜਾਰੀ ਰੱਖਿਆ।

3. ਚਾਰ ਪੁਰਾਣਿਆਂ ਨੂੰ ਕੁਚਲੋ (Smash the four olds) (破四旧) 1966

ਜੇਕਰ ਕੋਈ ਨਾਅਰਾ ਸੱਭਿਆਚਾਰਕ ਇਨਕਲਾਬ ਦੀਆਂ ਵਧੀਕੀਆਂ ਦਾ ਸਾਰ ਪੇਸ਼ ਕਰਦਾ ਹੈ, ਤਾਂ ਉਹ ਇਹ ਸੀ। ਇਸ ਨੇ ਨੌਜਵਾਨ ਕਾਰਕੁਨਾਂ ਨੂੰ 'ਪੁਰਾਣੀ' ਮੰਨੀਆਂ ਜਾਣੀਆਂ ਵਾਲੀ ਕਿਸੇ ਵੀ ਚੀਜ਼ਾਂ ਨੂੰ ਨਸ਼ਟ ਕਰਨ ਦਾ ਸੱਦਾ ਦਿੱਤਾ।

ਇਨ੍ਹਾਂ ਨੂੰ ਪੁਰਾਣੇ ਵਿਚਾਰਾਂ, ਰੀਤੀ ਰਿਵਾਜਾਂ, ਸੰਸਕ੍ਰਿਤੀ ਅਤੇ ਆਦਤਾਂ ਦੇ ਰੂਪ ਵਿੱਚ ਪਰਿਭਾਸ਼ਿਤ ਕੀਤਾ ਗਿਆ।

ਲੰਡਨ ਦੇ ਕਿੰਗਜ਼ ਕਾਲਜ ਦੀ ਜੈਨੀਫਰ ਅਲਤੇਹੇਂਗਰ ਦਾ ਕਹਿਣਾ ਹੈ ਕਿ ਪੱਛਮੀ ਮਨਾਂ ਵਿੱਚ ਇਹ ਮੰਦਿਰਾਂ ਨੂੰ ਨਸ਼ਟ ਕਰਨ ਵਾਲੇ ਨੌਜਵਾਨਾਂ ਦੀਆਂ ਤਸਵੀਰਾਂ ਨਾਲ ਜੁੜਿਆ ਹੋਇਆ ਹੈ।

ਪਰ ਇਹ ਲਹਿਰ ਤੇਜ਼ ਹੋ ਗਈ ਅਤੇ ਬਹੁਤ ਸਾਰੇ ਬਜ਼ੁਰਗਾਂ ਅਤੇ ਬੁੱਧੀਜੀਵੀਆਂ ਦਾ ਸਰੀਰਿਕ ਸ਼ੋਸ਼ਣ ਕੀਤਾ ਗਿਆ, ਉਨ੍ਹਾਂ ਵਿੱਚੋਂ ਬਹੁਤ ਸਾਰੇ ਮਰ ਗਏ।

ਸੱਭਿਆਚਾਰਕ ਇਨਕਲਾਬ ਨੇ ਨਾਅਰਿਆਂ ਦੀ ਇੱਕ ਅੰਤਹੀਣ ਧਾਰਾ ਨੂੰ ਸ਼ੁਰੂ ਕਰ ਦਿੱਤਾ ਜਿਸ ਵਿੱਚ 'ਵਿਦਰੋਹ ਕਰਨਾ ਉਚਿਤ ਹੈ' ਜੋ 'ਚਾਰ ਪੁਰਾਣਿਆਂ ਨੂੰ ਕੁਚਲੋ' ਦਾ ਸਹਿਯੋਗੀ ਸੀ।

ਮਾਓ ਨੇ ਸਥਾਈ ਕ੍ਰਾਂਤੀ ਪੈਦਾ ਕਰਨ ਦੇ ਯਤਨ ਵਿੱਚ ਸੱਤਾ ਦੇ ਲਗਭਗ ਸਾਰੇ ਰੂਪਾਂ 'ਤੇ ਹਮਲਿਆਂ ਨੂੰ ਉਤਸ਼ਾਹਿਤ ਕੀਤਾ। ਗਰੇਟ ਲੀਪ ਫਾਰਵਰਡ ਰਾਹੀਂ ਉਨ੍ਹਾਂ ਦੇ ਅਕਸ ਨੂੰ ਗੰਭੀਰ ਰੂਪ ਨਾਲ ਨੁਕਸਾਨ ਪਹੁੰਚਣ ਦੇ ਬਾਅਦ ਉਹ ਆਪਣੇ ਅਧਿਕਾਰ ਨੂੰ ਫਿਰ ਤੋਂ ਸਥਾਪਿਤ ਕਰਨ ਦੀ ਕੋਸ਼ਿਸ਼ ਕਰ ਰਹੇ ਸਨ।

ਇਹ ਮੁਹਿੰਮ, ਜੋ ਰਸਮੀ ਤੌਰ 'ਤੇ 1976 ਵਿੱਚ ਖ਼ਤਮ ਹੋਈ ਸੀ, ਵਿੱਚ ਸੈਂਕੜੇ ਹਜ਼ਾਰਾਂ ਲੋਕਾਂ ਦੀਆਂ ਜਾਨਾਂ ਗਈਆਂ। ਕੁਝ ਮੰਨਦੇ ਹਨ ਕਿ ਸੱਭਿਆਚਾਰਕ ਇਨਕਲਾਬ ਨਾਲ ਸਬੰਧਤ ਹਿੰਸਾ ਵਿੱਚ ਲੱਖਾਂ ਦੀ ਮੌਤ ਹੋਈ।

4. ਚਾਰ ਦੇ ਗਿਰੋਹ ਨੂੰ ਕੁਚਲੋ (打倒四人帮) 1976

ਮਾਓ ਦੀ ਮੌਤ ਤੋਂ ਬਾਅਦ, ਲੀਡਰਸ਼ਿਪ ਦੇ ਉੱਚ ਪੱਧਰਾਂ 'ਤੇ ਸ਼ਕਤੀ ਸੰਘਰਸ਼ ਸ਼ੁਰੂ ਹੋਇਆ।

ਮਾਓ ਦੇ ਨਾਮਜ਼ਦ ਉੱਤਰਾਧਿਕਾਰੀ ਹੁਆ ਗੁਅੋਫੇਂਗ ਨੇ ਲੀਡਰਸ਼ਿਪ ਦੀਆਂ ਸਾਰੀਆਂ ਰਸਮੀ ਭੂਮਿਕਾਵਾਂ ਸੰਭਾਲ ਲਈਆਂ, ਪਰ ਮਾਓ ਦੀ ਪਤਨੀ ਜਿਆਂਗ ਕਿੰਗ ਅਤੇ ਉਸ ਦੇ ਤਿੰਨ ਸਹਿਯੋਗੀਆਂ ਤੋਂ ਉਸ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਿਆ।

ਉਹ ਸੱਭਿਆਚਾਰਕ ਇਨਕਲਾਬ ਦੀਆਂ ਵਧੀਕੀਆਂ ਨਾਲ ਜੁੜੇ ਹੋਏ ਸਨ, ਅਤੇ ਜਲਦੀ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਉਨ੍ਹਾਂ ਨੂੰ ਪਾਸੇ ਕਰ ਦਿੱਤਾ ਗਿਆ।

ਉਸ ਸਮੇਂ ਪ੍ਰਚਾਰ ਦੇ ਪੋਸਟਰਾਂ ਨੇ ਉਨ੍ਹਾਂ ਨੂੰ ਦੇਸ਼ਧ੍ਰੋਹੀਆਂ ਵਜੋਂ ਦਰਸਾਇਆ ਸੀ। ਉਨ੍ਹਾਂ ਦੇ ਚਿਹਰਿਆਂ 'ਤੇ ਲਾਲ ਕਰਾਸ ਦੇ ਚਿੰਨ੍ਹ ਲਗਾਏ ਗਏ ਜਿਨ੍ਹਾਂ ਵਿੱਚ ਕਿਹਾ ਗਿਆ: "ਨਿਰਣਾਇਕ ਤੌਰ 'ਤੇ ਵਾਂਗ-ਝਾਂਗ-ਜਿਆਂਗ-ਯਾਓ ਪਾਰਟੀ ਵਿਰੋਧੀ ਗੁੱਟ।''

ਹੂਆ 'ਤੇ ਖੁਦ ਡੇਂਗ ਜ਼ਿਆਓਪਿੰਗ 'ਤੇ ਕਬਜ਼ਾ ਕਰ ਲਿਆ ਸੀ, ਜਿਸ ਨੇ ਸੁਧਾਰ ਦੇ ਦੌਰ ਦੀ ਸ਼ੁਰੂਆਤ ਕੀਤੀ ਸੀ। ਇਹ ਆਖਰਕਾਰ ਆਧੁਨਿਕ ਚੀਨ ਵਿੱਚ ਕਿਸੇ ਵੀ ਸ਼ਕਤੀ ਸੰਘਰਸ਼ ਦਾ ਸਭ ਤੋਂ ਵੱਧ ਜਨਤਕ ਖ਼ੂਨ-ਖ਼ਰਾਬੇ ਵਾਲਾ ਟਰਾਇਲ ਸੀ।

ਟੀਵੀ 'ਤੇ ਕੋਰਟ ਰੂਮ ਡਰਾਮਾ ਚੱਲਿਆ ਜਿਸ ਵਿੱਚ ਜਿਆਂਗ ਕਿੰਗ ਵਿਸ਼ੇਸ਼ ਰੂਪ ਨਾਲ ਉਗਰ ਆਦਾਨ ਪ੍ਰਦਾਨ ਨਾਲ ਸ਼ਾਮਲ ਸੀ ਜੋ ਉਸ ਦੇ ਪੂਰਵ ਸਹਿਯੋਗੀਆਂ ਵੱਲੋਂ ਉਸ ਦੀ ਨਿੰਦਾ ਕਰਨ ਦੇ ਬਾਵਜੂਦ ਵੀ ਨਿਡਰ ਬਣੀ ਰਹੀ।

ਸਾਰਿਆਂ ਨੂੰ ਉਮਰ ਕੈਦ ਦੀ ਸਜ਼ਾ ਹੋਈ। 1991 ਵਿੱਚ ਜਿਆਂਗ ਕਿੰਗ ਦੀ ਮੌਤ ਹੋ ਗਈ, ਜ਼ਾਹਿਰ ਤੌਰ 'ਤੇ ਉਸ ਨੇ ਖੁਦ ਨੂੰ ਹੀ ਮਾਰ ਦਿੱਤਾ ਸੀ।

5. ਸੁਧਾਰ ਅਤੇ ਖੁੱਲ੍ਹ (改革开放) 1978

ਡੇਂਗ ਸ਼ਿਆਓਪਿੰਗ ਨੇ ਚੀਨ ਨੂੰ ਆਰਥਿਕ ਸੁਧਾਰ ਦੇ ਰਾਹ 'ਤੇ ਲਿਆਉਣ ਦੀ ਜਲਦੀ ਕੀਤੀ। ਸਭ ਤੋਂ ਪਹਿਲਾਂ ਉਸ ਨੇ ਚੁੱਪਚਾਪ 'ਵਰਗ ਸੰਘਰਸ਼' ਦੇ ਸੰਦਰਭ ਨੂੰ ਹਟਾ ਦਿੱਤਾ ਜੋ ਪਿਛਲੇ 12 ਸਾਲਾਂ ਤੋਂ ਅਖ਼ਬਾਰਾਂ ਵਿੱਚ ਛਪੇ ਅਤੇ ਬੈਨਰਾਂ 'ਤੇ ਲਟਕੇ ਹੋਏ ਸਰਬਵਿਆਪੀ ਨਾਅਰੇ ਸਨ।

ਇਸ ਦੀ ਬਜਾਏ ਅਖ਼ਬਾਰ ਅਤੇ ਪੋਸਟਰ ਹੁਣ 'ਚਾਰ ਆਧੁਨੀਕਰਨ' ਨਾਲ ਭਰੇ ਹੋਏ ਸਨ। 1960 ਦੇ ਦਹਾਕੇ ਵਿੱਚ ਪ੍ਰਸਤਾਵਿਤ ਇਹ ਸੰਖੇਪ ਨੀਤੀ ਪਲੈਟਫਾਰਮ ਸੀ, ਪਰ ਮਾਓ ਦੇ ਅਧੀਨ ਇਨ੍ਹਾਂ ਨੂੰ ਕਦੇ ਲਾਗੂ ਨਹੀਂ ਕੀਤਾ ਗਿਆ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਉਸ ਨੇ "ਚੀਨੀ ਵਿਸ਼ੇਸ਼ਤਾਵਾਂ ਵਾਲਾ ਸਮਾਜਵਾਦ" ਵਿਚਾਰ ਨੂੰ ਵੀ ਸਥਾਪਤ ਕੀਤਾ, ਜਿਸ ਨੇ ਲੀਡਰਸ਼ਿਪ ਨੂੰ ਮਾਰਕਸਵਾਦੀ ਹਠਧਰਮੀ ਤੋਂ ਭਟਕਣ ਦਾ ਹੋਰ ਜ਼ਿਆਦਾ ਲਚਕੀਲਾਪਣ ਦਿੱਤਾ।

ਡੇਂਗ ਦੇ ਪ੍ਰੋਗਰਾਮ ਦਾ ਸਮੁੱਚਾ ਮਨੋਰਥ "ਸੁਧਾਰ ਅਤੇ ਖੁੱਲ੍ਹ" ਬਣ ਗਿਆ।

ਆਖਰਕਾਰ ਇਸ ਨੂੰ ਚੀਨ ਦੇ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਸ਼ਾਮਲ ਕਰ ਲਿਆ ਗਿਆ: "ਸਾਰੀਆਂ ਕੌਮਾਂ ਦੇ ਚੀਨੀ ਲੋਕ ਲੋਕਤੰਤਰੀ ਤਾਨਾਸ਼ਾਹੀ ਅਤੇ ਸਮਾਜਵਾਦੀ ਰਾਹ ਦਾ ਪਾਲਣ ਕਰਦੇ ਰਹਿਣਗੇ, ਬਾਹਰੀ ਦੁਨੀਆ ਨੂੰ ਸੁਧਾਰਨ ਅਤੇ ਖੋਲ੍ਹਣ ਵਿੱਚ ਲੱਗੇ ਰਹਿਣਗੇ।''

6. ਤੱਥਾਂ ਤੋਂ ਸੱਚਾਈ ਦੀ ਤਲਾਸ਼ ਕਰੋ (实事求是) 1978

ਵਿਵਹਾਰਿਕਤਾ, ਆਮ ਗਿਆਨ ਅਤੇ ਨਿਰਾਸ਼ਾਜਨਕ ਅਸਪੱਸ਼ਟਤਾ ਨਾਲ ਇਹ ਕਮਿਊਨਿਸਟ ਨੇਤਾਵਾਂ ਦਾ ਸਥਾਪਿਤ ਪਸੰਦੀਦਾ ਸਿਧਾਂਤ ਹੈ।

ਡਾ. ਅਲਤੇਹੇਂਗਰ ਕਹਿੰਦੇ ਹਨ ''ਇਹ ਇੱਕ ਪ੍ਰਾਚੀਨ ਚੀਨੀ ਦਾਰਸ਼ਨਿਕ ਧਾਰਨਾ ਹੈ, ਪਰ (1970 ਦੇ ਦਹਾਕੇ ਦੇ ਅੰਤ ਵਿੱਚ) ਸੁਧਾਰ ਅਵਧੀ ਦੌਰਾਨ ਇਹ ਅਸਲ ਵਿੱਚ ਅੱਗੇ ਵਧ ਗਈ।''

ਇਸ ਤਰ੍ਹਾਂ ਦੇ ਵਾਕਾਂਸ਼ ਦੂਜੀ ਸਦੀ ਈਸਾ ਪੂਰਵ ਵਿੱਚ ਹੋਈਆਂ ਬਹਿਸਾਂ ਵਿੱਚ ਵਾਪਸ ਲੈ ਜਾਂਦੇ ਹਨ ਜਦੋਂ ਕਾਨੂੰਨੀ ਮਾਹਿਰਾਂ ਨੇ 'ਕੁਦਰਤ ਦੀ ਨਿਰੰਤਰਤਾ ਦਾ ਪਾਲਣ ਕਰੋ' ਅਤੇ 'ਚਾਰ ਮੌਸਮਾਂ ਦਾ ਪਾਲਣ ਕਰੋ' ਦੇ ਰੂਪ ਵਿੱਚ ਇਸ ਤਰ੍ਹਾਂ ਦੀਆਂ ਕਹਾਵਤਾਂ ਨੂੰ ਤਿਆਰ ਕੀਤਾ।

ਦਰਅਸਲ, ਚੀਨੀ "ਸਲੋਗਨ" ਚੇਂਗਯੁ ਦੇ ਨੇੜੇ ਹੋ ਸਕਦੇ ਹਨ - ਚਾਰ ਅੱਖਰਾਂ ਵਾਲੇ ਵਾਕਾਂਸ਼ ਜਾਂ ਡੂੰਘੇ ਸੱਭਿਆਚਾਰਕ ਅਰਥਾਂ ਵਾਲੇ ਵਾਕਾਂ ਦੀ ਲੜੀ। ਦੂਜੇ ਸ਼ਬਦਾਂ ਵਿੱਚ ਸੰਚਾਰ ਦਾ ਇੱਕ ਪ੍ਰਭਾਵਸ਼ਾਲੀ ਤਰੀਕਾ।

"ਤੱਥਾਂ ਤੋਂ ਸੱਚਾਈ ਦੀ ਤਲਾਸ਼ ਕਰੋ" ਇੱਕ ਚੰਗੀ ਉਦਾਹਰਣ ਹੈ। ਇਹ ਵਾਕਾਂਸ਼ ਮਾਓ ਵੱਲੋਂ ਸੰਭਾਵਿਤ ਤੌਰ 'ਤੇ 1930 ਦੇ ਦਹਾਕੇ ਵਿੱਚ ਲਗਾਇਆ ਗਿਆ ਸੀ, ਤਾਂ ਕਿ ਨਵੀਂ ਲੀਡਰਸ਼ਿਪ ਇਸ ਨੂੰ ਮੁੜ ਇਸਤੇਮਾਲ ਕਰ ਸਕੇ ਅਤੇ ਵੈਧਤਾ ਦਾ ਦਾਅਵਾ ਕਰ ਸਕੇ।

ਡੇਂਗ ਨੇ 1978 ਦੇ ਇੱਕ ਭਾਸ਼ਣ ਵਿੱਚ ਕਿਹਾ, "ਜੇ ਅਸੀਂ ਆਪਣੇ ਮਨਾਂ ਨੂੰ ਮੁਕਤ ਕਰ ਦਵਾਂਗੇ, ਤੱਥਾਂ ਤੋਂ ਸੱਚਾਈ ਦੀ ਤਲਾਸ਼ ਕਰ ਸਕੀਏ, ਹਰ ਚੀਜ਼ ਵਿੱਚ ਹਕੀਕਤ ਤੋਂ ਅੱਗੇ ਵਧ ਸਕੀਏ ਅਤੇ ਸਿਧਾਂਤ ਨੂੰ ਅਭਿਆਸ ਨਾਲ ਏਕੀਕ੍ਰਿਤ ਕਰੀਏ ਤਾਂ ਹੀ ਅਸੀਂ ਆਪਣੇ ਸਮਾਜਵਾਦੀ ਆਧੁਨਿਕੀਕਰਨ ਪ੍ਰੋਗਰਾਮ ਨੂੰ ਸੁਚਾਰੂ ਢੰਗ ਨਾਲ ਚਲਾ ਸਕਦੇ ਹਾਂ।"

ਡਾ. ਅਲਤੇਹੇਂਗਰ ਕਹਿੰਦੇ ਹਨ ਕਿ ਇਹ ਇੱਕ ਵਿਆਪਕ ਧਾਰਨਾ ਹੈ ਅਤੇ ਇਹ ਮੰਨਦਾ ਹੈ ਕਿ ਇੱਕ ਵਸਤੂਨਿਸ਼ਠ ਸੱਚ ਹੈ। ਦਰਅਸਲ, ਜੋ ਕੋਈ ਵੀ ਸ਼ੋਅ ਚਲਾ ਰਿਹਾ ਹੈ, ਉਹ ਇਸ ਦਾ ਮਤਲਬ ਤੈਅ ਕਰ ਸਕਦਾ ਹੈ।

7. ਘੱਟ ਬੱਚੇ ਪੈਦਾ ਕਰੋ, ਵਧੇਰੇ ਸੂਰ ਪਾਲੋ (少生孩子多养猪) 1979

ਇਕ-ਬੱਚੇ ਦੀ ਨੀਤੀ ਨਾਲ ਜੁੜੇ ਕਈ ਵਾਕਾਂਸ਼ਾਂ ਦੀ ਇਹ ਇੱਕ ਅਜੀਬ ਉਦਾਹਰਣ ਹੈ।

ਕੇਂਦਰੀ ਅਧਿਕਾਰੀਆਂ ਵੱਲੋਂ ਅਜਿਹੇ ਨਾਅਰਿਆਂ ਨੂੰ ਮਨਜ਼ੂਰੀ ਨਹੀਂ ਦਿੱਤੀ ਗਈ ਸੀ, ਪਰ ਜੋਸ਼ੀਲੇ ਸਥਾਨਕ ਅਧਿਕਾਰੀਆਂ ਵੱਲੋਂ ਕਈ ਦਹਾਕਿਆਂ ਤੋਂ ਇਨ੍ਹਾਂ ਨੂੰ ਕੰਧਾਂ 'ਤੇ ਅੰਕਿਤ ਕੀਤਾ ਜਾ ਰਿਹਾ ਹੈ।

ਵਧੇਰੇ ਗ੍ਰਾਫਿਕ ਨਾਅਰਿਆਂ ਵਿੱਚ ਸ਼ਾਮਲ ਹਨ: "ਜਣੇਪਾ ਪੀੜ ਨੂੰ ਘੱਟ ਕਰੋ! ਗਰਭਪਾਤ ਕਰੋ! ਕੁਝ ਵੀ ਕਰੋ, ਪਰ ਇੱਕ ਵਾਧੂ ਬੱਚਾ ਨਹੀਂ", "ਜੇ ਇੱਕ ਪਰਿਵਾਰ ਵਿੱਚ ਵਧੇਰੇ ਬੱਚੇ ਹੁੰਦੇ ਹਨ, ਤਾਂ ਸਾਰੇ ਪਿੰਡ ਦੀ ਨਸਬੰਦੀ ਕੀਤੀ ਜਾਵੇਗੀ" ਅਤੇ "ਇੱਕ ਹੋਰ ਬੱਚੇ ਦਾ ਅਰਥ, ਇੱਕ ਹੋਰ ਕਬਰ।"

ਕਿਉਂਕਿ ਚੀਨ ਦੀ ਜਨਮ ਦਰ ਨਿਰੰਤਰ ਡਿੱਗ ਰਹੀ ਹੈ, ਇਸ ਲਈ ਇੱਕ-ਬੱਚੇ ਦੀ ਨੀਤੀ ਨਿਰੰਤਰ ਜਾਂਚ ਦੇ ਦਾਇਰੇ ਵਿੱਚ ਰਹੀ ਹੈ।

2007 ਦੇ ਇੱਕ ਨਿਰਦੇਸ਼ ਅਤੇ 2011 ਦੀ ਮੁਹਿੰਮ ਵਿੱਚ, ਰਾਸ਼ਟਰੀ ਜਨਸੰਖਿਆ ਅਤੇ ਪਰਿਵਾਰ ਨਿਯੋਜਨ ਕਮਿਸ਼ਨ ਨੇ ਵਧੇਰੇ ਸਿੱਧੇ ਨਾਅਰਿਆਂ ਦੇ ਨਰਮ ਬਦਲ ਦਾ ਸੁਝਾਅ ਦਿੱਤਾ।

ਉਨ੍ਹਾਂ ਦੀ ਨਵੀਂ ਪਹੁੰਚ ਨੇ ਵਾਕਾਂਸ਼ਾਂ ਦਾ ਸੁਝਾਅ ਦਿੱਤਾ ਜਿਵੇਂ ਕਿ: "ਧਰਤੀ ਮਾਂ ਵਧੇਰੇ ਬੱਚਿਆਂ ਨੂੰ ਸੰਭਾਲਣ ਲਈ ਬਹੁਤ ਥੱਕ ਗਈ ਹੈ।"

8. ਤਿੰਨ ਨੁਮਾਇੰਦਗੀ ਕਰਦੇ ਹਨ (三个代表) 2000

ਚੀਨੀ ਰਾਜਨੀਤੀ ਦੇ ਸਿਖਰ 'ਤੇ ਆਪਣੇ 10 ਸਾਲਾਂ ਦੌਰਾਨ ਜਿਆਂਗ ਜੇਮਿਨ ਦੇ ਪ੍ਰਾਜੈਕਟ ਨੂੰ ਚੀਨ ਦੇ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਸ਼ਾਮਲ ਕੀਤਾ ਗਿਆ ਸੀ, ਜਿਸ ਨੂੰ 'ਤਿੰਨ ਪ੍ਰਤੀਨਿਧੀਆਂ ਦੇ ਮਹੱਤਵਪੂਰਨ ਵਿਚਾਰ' ਦੇ ਰੂਪ ਵਿੱਚ ਦਰਸਾਇਆ ਗਿਆ ਸੀ।

ਸ੍ਰੀ ਜਿਆਂਗ ਨੇ ਇਸ ਨੂੰ 2000 ਦੇ ਭਾਸ਼ਣ ਵਿੱਚ ਅੱਗੇ ਰੱਖਿਆ ਅਤੇ 2002 ਦੀ ਪਾਰਟੀ ਦੀ 80ਵੀਂ ਵਰ੍ਹੇਗੰਢ ਮਨਾਉਣ ਵਾਲੇ ਭਾਸ਼ਣ ਦੌਰਾਨ ਇਸ ਦਾ ਵਿਸਤਾਰ ਨਾਲ ਵੇਰਵਾ ਦਿੱਤਾ।

ਉਨ੍ਹਾਂ ਨੇ ਕਿਹਾ "ਪਾਰਟੀ ਨੂੰ ਹਮੇਸ਼ਾਂ ਚੀਨ ਦੀਆਂ ਉੱਨਤ ਉਤਪਾਦਕ ਸ਼ਕਤੀਆਂ ਦੇ ਵਿਕਾਸ, ਚੀਨ ਦੇ ਉੱਨਤ ਸੱਭਿਆਚਾਰ ਦੇ ਵਿਕਾਸ ਨੂੰ ਅਪਗ੍ਰੇਡ ਕਰਨ ਅਤੇ ਚੀਨ ਵਿੱਚ ਭਾਰੀ ਬਹੁਮਤ ਦੇ ਲੋਕਾਂ ਦੇ ਬੁਨਿਆਦੀ ਹਿੱਤਾਂ ਦੀਆਂ ਜ਼ਰੂਰਤਾਂ ਦੀ ਪ੍ਰਤੀਨਿਧਤਾ ਕਰਨੀ ਚਾਹੀਦੀ ਹੈ।"

ਪਰ ਮਾਓ ਦੇ ਕੁਝ ਕਲਾਸੀਕਲ ਰੂਪ ਤੋਂ ਪ੍ਰੇਰਿਤ ਵਾਕਾਂਸ਼ਾਂ ਦੇ ਉਲਟ ਥੋੜ੍ਹੀ ਗਹਿਰੀ ਗੂੰਜ ਪ੍ਰਤੀਤ ਹੁੰਦੀ ਹੈ।

ਇਸ ਦੀ ਬਜਾਏ, ਉਨ੍ਹਾਂ ਇੱਕ ਇੰਜੀਨੀਅਰ ਦੇ ਰੂਪ ਵਿੱਚ ਸ਼੍ਰੀ ਜਿਆਂਗ ਦੇ ਪਿਛੋਕੜ ਨੂੰ ਦਰਸਾਇਆ ਹੈ। ਉਹ ਮਾਓ ਦੇ ਢਾਂਚੇ ਵਿੱਚ ਇੱਕ ਪ੍ਰੇਰਣਾਦਾਇਕ ਕਵੀ-ਯੋਧੇ ਤੋਂ ਕਿਧਰੇ ਜ਼ਿਆਦਾ ਇੱਕ ਤਕਨੀਕੀ ਮਾਹਿਰ ਸਨ।

9. ਸਦਭਾਵਨਾ ਵਾਲਾ ਸਮਾਜ ( 和谐社会) 2005

ਜੇਕਰ ਕਿਸੇ ਨਾਅਰੇ ਦੀ ਸਫਲਤਾ ਨੂੰ ਆਂਕਣ ਦਾ ਤਰੀਕਾ ਚੀਨ ਦੇ ਸੰਵਿਧਾਨ ਵਿੱਚ ਉਸ ਦਾ ਸਮਾਵੇਸ਼ ਹੈ ਤਾਂ ਹੂ ਜਿੰਤਾਓ ਇਸ ਦਾ ਇੰਤਜ਼ਾਰ ਕਰਨਾ ਹੋਵੇਗਾ।

ਚੀਨ ਦੀ ਸੰਸਦ (ਐੱਨਪੀਸੀ) ਦੇ ਪ੍ਰਤੀਨਿਧੀਆਂ ਨੇ ਸਭ ਤੋਂ ਪਹਿਲਾਂ ਉਨ੍ਹਾਂ ਦੇ ਸਦਭਾਵਨਾਪੂਰਨ ਸਮਾਜ ਨੂੰ 2005 ਵਿੱਚ ਸੰਵਿਧਾਨ ਵਿੱਚ ਸ਼ਾਮਲ ਕਰਨ ਦਾ ਪ੍ਰਸਤਾਵ ਦਿੱਤਾ ਸੀ, ਪਰ ਉਹ ਅਜੇ ਵੀ ਇੰਤਜ਼ਾਰ ਕਰ ਰਹੇ ਹਨ।

ਹਾਲਾਂਕਿ, ਸਫਲਤਾ ਦੇ ਹੋਰ ਉਪਾਅ ਵੀ ਹਨ। ਦਰਜਨਾਂ ਨੀਤੀਆਂ, ਨਿਯਮਾਂ, ਕਾਨੂੰਨਾਂ ਅਤੇ ਸੁਧਾਰਾਂ ਨੂੰ ਸ਼ੁਰੂਆਤੀ ਸਦਭਾਵਨਾ ਪੂਰਨ ਸਮਾਜ ਦੇ ਵਿਚਾਰ (ਜਾਂ ਇਸ ਦੀ ਛਤਰੀ ਦੇ ਹੇਠ ਸ਼੍ਰੇਣੀਬੱਧ ਕੀਤਾ ਗਿਆ ਹੈ) ਤੋਂ ਲਿਆ ਗਿਆ ਹੈ।

ਉਦਾਹਰਣ ਵਜੋਂ ਪੱਛਮੀ ਸ਼ਹਿਰਾਂ ਕਿੰਘਈ ਅਤੇ ਉਰੂਮਕੀ ਨੂੰ ਵਿਕਸਤ ਕਰਨ ਲਈ ਵੱਡੇ ਪੱਧਰ 'ਤੇ ਪ੍ਰਾਜੈਕਟ ਇਸ ਦੇ ਬੈਨਰ ਹੇਠ ਆਉਂਦੇ ਹਨ, ਪਰ ਤਿੱਬਤ ਅਤੇ ਸ਼ਿਨਜਿਆਂਗ ਵਿੱਚ ਵਿਚਾਰਾਂ ਦੀ ਆਜ਼ਾਦੀ ਅਤੇ ਦਮਨ 'ਤੇ ਕਾਰਵਾਈ ਨੂੰ ਵੀ ਵਿਚਾਰਾਂ ਦੇ ਇੱਕੋ ਪਰਿਵਾਰ ਵਿੱਚ ਪਾ ਦਿੱਤਾ ਗਿਆ ਹੈ।

ਹੂ ਨੇ 1980 ਅਤੇ 1990 ਦੇ ਦਹਾਕੇ ਵਿੱਚ ਤੇਜ਼ ਆਰਥਿਕ ਵਿਕਾਸ ਕਾਰਨ ਹੋਈਆਂ ਅਸਮਾਨਤਾਵਾਂ ਲਈ ਇੱਕ ਜਾਣਬੁੱਝ ਕੇ ਪ੍ਰਤੀਕਿਰਿਆ ਵਜੋਂ ਆਪਣੇ ਮੰਚ ਦੀ ਸ਼ੁਰੂਆਤ ਕੀਤੀ। 2005 ਦੇ ਇੱਕ ਭਾਸ਼ਣ ਵਿੱਚ ਕਿਹਾ: "ਇੱਕ ਸਦਭਾਵਨਾ ਪੂਰਨ ਸਮਾਜ ਵਿੱਚ ਲੋਕਤੰਤਰ, ਕਾਨੂੰਨ ਦਾ ਰਾਜ, ਸਮਾਨਤਾ, ਨਿਆਂ, ਇਮਾਨਦਾਰੀ, ਸੁਹਿਰਦਤਾ ਅਤੇ ਜੀਵਨ ਸ਼ਕਤੀ ਦੀ ਵਿਸ਼ੇਸ਼ਤਾ ਹੋਣੀ ਚਾਹੀਦੀ ਹੈ। "

ਹਾਲਾਂਕਿ, ਸ਼ਾਇਦ ਇਸ ਦੀ ਆਪਣੀ ਸਫਲਤਾ ਦਾ ਸ਼ਿਕਾਰ, ਉਦੋਂ ਤੋਂ ਸਦਭਾਵਨਾਪੂਰਨ ਸਮਾਜ ਦੀ ਚੀਨੀ ਵੈੱਬ ਉਪਭੋਗਤਾਵਾਂ ਵੱਲੋਂ ਵਿਆਪਕ ਤੌਰ 'ਤੇ ਨਿੰਦਾ ਕੀਤੀ ਗਈ। ਉਹ ਸੈਂਸਰ ਵਿੱਚ ਫਸੇ ਬਿਨਾਂ ਸਰਕਾਰ ਦੀ ਆਲੋਚਨਾ ਕਰਨ ਦੇ ਤਰੀਕੇ ਦੇ ਰੂਪ ਵਿੱਚ "ਰਿਵਰ ਕਰੈਬ" ਲਈ ਚੀਨੀ ਸ਼ਬਦ ਵਰਤਦੇ ਹਨ, ਜੋ ਕਿ "ਸਦਭਾਵਨਾ" ਜਿਹਾ ਲੱਗਦਾ ਹੈ।

10. ਤਿੰਨ ਸਰਵਉੱਚ (三个至上) 2007

ਇਹ ਸ਼ਾਇਦ ਇੱਕ ਮੋਟਾਊਨ ਸਮੂਹ ਦੀ ਤਰ੍ਹਾਂ ਲੱਗ ਸਕਦਾ ਹੈ, ਪਰ ਹੂ ਜਿੰਤਾਓ ਦੇ ਦਿਮਾਗ ਵਿੱਚ ਇਹ ਤੇਜ਼ੀ ਨਾਲ ਸੁਧਾਰਵਾਦੀ ਸੋਚ ਵਾਲੀ ਨਿਆਂਪਾਲਿਕਾ ਨੂੰ ਨਿਯੰਤਰਣ ਕਰਨ ਦਾ ਢੰਗ ਸੀ।

ਉਨ੍ਹਾਂ ਨੇ ਕਿਹਾ, "ਉਨ੍ਹਾਂ ਦੇ ਕੰਮ ਵਿੱਚ, ਵੱਡੇ ਜੱਜ ਅਤੇ ਵੱਡੇ ਵਕੀਲ ਹਮੇਸ਼ਾਂ ਪਾਰਟੀ ਦੇ ਉਦੇਸ਼, ਲੋਕਾਂ ਦੇ ਹਿੱਤਾਂ ਅਤੇ ਸੰਵਿਧਾਨ ਅਤੇ ਕਾਨੂੰਨ ਨੂੰ ਸਰਵਉੱਚ ਸਮਝਦੇ ਹਨ।"

ਸ੍ਰੀ ਹੂ ਨੇ ਕਾਨੂੰਨੀ ਸੁਧਾਰਾਂ ਦੀ ਚਰਚਾ ਨੂੰ ਸੁਪਰੀਮ ਕੋਰਟ ਦੇ ਪ੍ਰਧਾਨ ਵਾਂਗ ਸ਼ੈਂਗਜੁਨ ਨੂੰ ਨਿਯੁਕਤ ਕਰਕੇ ਬੰਦ ਹੀ ਕਰ ਦਿੱਤਾ, ਜਿਸ ਕੋਲ ਕੋਈ ਕਾਨੂੰਨੀ ਸਿਖਲਾਈ ਨਹੀਂ ਹੈ।

ਵਾਂਗ ਨੇ ਇਹ ਸੁਨਿਸ਼ਚਿਤ ਕਰਨ ਦੀ ਤਿਆਰੀ ਕੀਤੀ ਹੈ ਕਿ ਅਦਾਲਤਾਂ ਤਿੰਨ ਸੁਪਰੀਮ ਸਿਧਾਂਤਾਂ ਦੀ ਪਾਲਣਾ ਕਰਨ। ਉਸ ਸਮੇਂ ਤੋਂ, ਪਾਰਟੀ ਦੇ ਹਿੱਤਾਂ ਨੇ ਦੂਸਰੇ ਦੋ ਸਰਵਉੱਚ 'ਤੇ ਸਰਬੋਤਮ ਸ਼ਾਸਨ ਕੀਤਾ ਹੈ।

11. ਚੀਨੀ ਸੁਪਨਾ (中国梦) 2013

ਜਿਊਰੀ ਅਜੇ ਵੀ ਚੀਨੀ ਸੁਪਨੇ 'ਤੇ ਬਾਹਰ ਹੈ। ਇਹ ਸ਼ੀ ਜਿਨਪਿੰਗ ਦਾ ਮਨਪਸੰਦ ਨਾਅਰਾ ਹੈ, ਜਿਸ ਨੇ 2013 ਦੀ ਸ਼ੁਰੂਆਤ ਵਿੱਚ ਸਰਵੋਤਮ ਨੇਤਾ ਦੇ ਰੂਪ ਵਿੱਚ ਅਹੁਦਾ ਸੰਭਾਲਿਆ ਸੀ। ਇੱਥੋਂ ਤਕ ਕਿ ਸਖ਼ਤ ਪ੍ਰਸ਼ਾਸਕੀ ਪ੍ਰਣਾਲੀ ਲਈ ਇਹ ਥੋੜ੍ਹਾ ਅਸਪੱਸ਼ਟ ਲੱਗਦਾ ਹੈ।

ਵਾਸ਼ਿੰਗਟਨ ਵਿੱਚ ਓਪਨ ਸੁਸਾਇਟੀ ਫਾਊਂਡੇਸ਼ਨ ਦੇ ਚੀਨ ਦੇ ਮਾਹਰ ਟੌਮ ਕੈਲੌਗ ਦਾ ਕਹਿਣਾ ਹੈ, "ਚੀਨੀ ਸਰਕਾਰ ਅਤੇ ਕਮਿਊਨਿਸਟ ਪਾਰਟੀ ਵਿੱਚ ਇੱਕ ਸਮੱਸਿਆ ਹੈ: ਇਹ ਨਾਅਰੇ ਹੁਣ ਵਿਆਪਕ ਜਨਤਾ ਜਾਂ ਰਾਜਨੀਤਿਕ ਵਰਗ ਨਾਲ ਨਹੀਂ ਗੂੰਜਦੇ ਜੋ ਉਨ੍ਹਾਂ ਨੂੰ ਅਪਣਾ ਰਹੇ ਹਨ।"

"ਸ਼ੀ ਜਿਨਪਿੰਗ ਨੇ ਚੀਨੀ ਸੁਪਨੇ ਨਾਲ ਇਸ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਹੈ। ਪਰ ਇਹ ਸਮੱਸਿਆ ਵਾਲਾ ਹੈ ਕਿਉਂਕਿ ਦੂਸਰੇ ਲੋਕ ਇਸ 'ਤੇ ਅਮਲ ਕਰ ਸਕਦੇ ਹਨ, ਇਸ ਲਈ ਤੁਸੀਂ ਚੀਨੀ ਸੰਵਿਧਾਨਵਾਦ ਦਾ ਸੁਪਨਾ, ਜਾਂ ਸਮਾਜਿਕ ਸਦਭਾਵਨਾ ਦਾ ਚੀਨੀ ਸੁਪਨਾ ਦੇਖ ਸਕਦੇ ਹੋ।"

ਇਹ ਨਾਅਰਾ ਸੰਭਾਵੀ ਤੌਰ 'ਤੇ: ਯੂਕੇ ਲੇਬਰ ਪਾਰਟੀ ਦੇ 2005 ਦੇ ਚੋਣ ਨਾਅਰੇ 'ਫਾਰਵਰਡ, ਨੌਟ ਬੈਕ' ਜਾਂ ਫਿਰ ਪਿਛਲੀਆਂ ਅਮਰੀਕੀ ਚੋਣਾਂ ਵਿੱਚ ਟੀਮ ਓਬਾਮਾ ਦੇ ਨਾਅਰੇ 'ਫਾਰਵਰਡ' ਦੇ ਸਮਾਨ ਵਾਲੇ ਵਰਗ ਵਿੱਚ ਆਉਂਦਾ ਹੈ।

ਲਾਜ਼ਮੀ ਤੌਰ 'ਤੇ ਚੀਨੀ ਸੁਪਨੇ ਦਾ ਮਤਬਲ ਕਿਸੇ ਲਈ ਕੁਝ ਵੀ ਹੋ ਸਕਦਾ ਹੈ। ਸ਼ੀ ਦੇ ਇਹ ਤੈਅ ਕਰਨ ਤੋਂ ਪਹਿਲਾਂ ਕਈ ਹੋਰ ਤਕਨੀਕੀ ਨਾਅਰੇ ਲਗਾਉਣ ਦੀ ਸੰਭਾਵਨਾ ਹੈ ਕਿ ਅਸਲ ਵਿੱਚ ਉਨ੍ਹਾਂ ਵਿੱਚੋਂ ਵਜ਼ਨਦਾਰ ਕਿਹੜਾ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)