ਪੰਜਾਬ: ਕੇਜਰੀਵਾਲ ਵੱਲੋਂ ਕੀਤੇ ਬਿਜਲੀ ਬਾਰੇ 3 ਵਾਅਦਿਆਂ 'ਤੇ ਅਕਾਲੀ ਦਲ ਨੇ ਇਹ ਕਿਹਾ - 5 ਅਹਿਮ ਖਬਰਾਂ

ਚੰਡੀਗੜ੍ਹ ਪਹੁੰਚੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਵਿੱਚ ਲੋਕਾਂ ਲਈ ਬਿਜਲੀ ਨੂੰ ਲੈ ਕੇ ਤਿੰਨ ਵਾਅਦੇ ਕੀਤੇ ਹਨ।

ਉਨ੍ਹਾਂ ਨੇ 300 ਯੂਨਿਟ ਮੁਫ਼ਤ ਬਿਜਲੀ, 24 ਘੰਟੇ ਬਿਜਲੀ ਸਪਲਾਈ ਅਤੇ ਪੁਰਾਣੇ ਘਰੇਲੂ ਬਿਜਲੀ ਬਿੱਲ ਮੁਆਫ਼ ਕਰਨ ਦੀ ਗੱਲ ਆਖੀ ਹੈ। ਕੇਜਰੀਵਾਲ ਦੇ ਐਲਾਨ ਸੁਣਨ ਲਈ ਇੱਥੇ ਕਲਿੱਕ ਕਰੋ।

ਦਰਅਸਲ, ਕੁਝ ਮਹੀਨਿਆਂ ਬਾਅਦ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ।

ਇਹ ਵੀ ਪੜ੍ਹੋ:

ਕੇਜਰੀਵਾਲ ਦੇ ਇਨ੍ਹਾਂ ਦੇ ਵਾਅਦਿਆਂ ਦਾ ਸ਼੍ਰੋਮਣੀ ਅਕਾਲੀ ਦਲ ਨੇ ਪ੍ਰਤੀਕਿਰਿਆ ਦਿੰਦਿਆਂ ਲਿਖਿਆ, "ਫ਼ੋਕੇ ਦਾਅਵੇ ਤੇ ਝੂਠੇ ਵਿਖਾਵਿਆਂ ਦਾ ਜਾਲ ਵਿਛਾਉਣ ਨੂੰ ਕਾਹਲੇ ਪਏ ਕੇਜਰੀਵਾਲ ਅਤੇ ਇਸ ਦੀ ਮੰਡਲੀ ਦੇ ਝੂਠ ਤੇ ਠੱਗੀਆਂ ਤੋਂ ਪੂਰਾ ਪੰਜਾਬ ਵਾਕਿਫ਼ ਹੈ।"

"ਮੁਫ਼ਤ ਬਿਜਲੀ ਦੇ ਨਾਮ 'ਤੇ ਭੰਬਲਭੂਸੇ ਨਾ ਬੁਣੋ ਕੇਜਰੀਵਾਲ ਜੀ, ਬਿਹਤਰ ਹੋਵੇਗਾ ਦਿੱਲੀ ਨੂੰ ਚਾਲੇ ਪਾਵੋ।"

ਪੰਜਾਬ: ਕੋਵਿਡ ਪਾਬੰਦੀਆਂ 10 ਜੁਲਾਈ ਤੱਕ ਵਧੀਆਂ, ਸੂਬੇ ਦੀਆਂ ਯੂਨੀਵਰਸਿਟੀਆਂ ਇਨ੍ਹਾਂ ਸ਼ਰਤਾਂ ਨਾਲ ਖੁੱਲ੍ਹੀਆਂ

ਕੋਰੋਨਾਵਾਇਰਸ ਦੇ ਨਵੇਂ ਵੇਰੀਐਂਟ ਡੈਲਟਾ ਪਲੱਸ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿੱਚ ਕੋਵਿਡ ਨਾਲ ਜੁੜੀਆਂ ਪਾਬੰਦੀਆਂ 10 ਜੁਲਾਈ ਤੱਕ ਵਧਾ ਦਿੱਤੀਆਂ ਹਨ।

ਇਸ ਦੇ ਨਾਲ ਹੀ ਕੋਵਿਡ ਰਿਵੀਊ ਮੀਟਿੰਗ ਵਿੱਚ ਫ਼ੈਸਲਾ ਲਿਆ ਗਿਆ ਹੈ।

ਇਸ ਦੇ ਤਹਿਤ ਸਕਿਲ ਡੈਵਲੇਪਮੈਂਟ ਸੈਂਟਰ ਅਤੇ ਯੂਨੀਰਸਿਟੀਆਂ ਵੀ ਖੁੱਲ੍ਹ ਸਕਦੀਆਂ ਹਨ ਬਸ਼ਰਤੇ ਕਿ ਵਿਦਿਆਰਥੀਆਂ ਅਤੇ ਸਟਾਫ਼ ਨੂੰ ਕੋਰੋਨਾ ਵੈਕਸੀਨ ਦੀ ਇੱਕ ਡੋਜ਼ ਲੱਗੀ ਹੋਵੇ।

ਇਸ ਤੋਂ ਇਲਾਵਾ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿੱਚ ਕੋਵੀਸ਼ੀਲਡ ਤੇ ਕੋਵੈਕਸੀਨ ਦੀ ਘੱਟ ਰਹੀ ਡੋਜ਼ ਵਿਚਾਲੇ ਕੇਂਦਰ ਸਰਕਾਰ ਨੂੰ ਹੋਰ ਵੈਕਸੀਨ ਸਪਲਾਈ ਦੀ ਮੰਗ ਕੀਤੀ। ਵਿਸਥਾਰ 'ਚ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਕੋਰੋਨਾਵਾਇਰਸ: ਇਨ੍ਹਾਂ ਬੱਚਿਆਂ 'ਚ ਕੋਰੋਨਾ ਦੇ ਲੱਛਣ ਨਹੀਂ ਪਰ ਜਾਨਲੇਵਾ ਬਿਮਾਰੀ ਦਾ ਸਾਹਮਣਾ ਕਿਉਂ ਕਰ ਰਹੇ

ਹਾਲ ਹੀ 'ਚ ਭਾਰਤ ਦੇ ਮਹਾਰਾਸ਼ਟਰ ਸੂਬੇ ਵਿੱਚ ਚਾਰ ਬੱਚਿਆਂ ਨੂੰ ਵੱਖ-ਵੱਖ ਹਸਪਤਾਲਾਂ ਵਿੱਚ ਸਾਹ ਲੈਣ ਵਿੱਚ ਦਿੱਕਤ ਹੋਣ ਅਤੇ ਬਲੱਡ ਪ੍ਰੈਸ਼ਰ ਦੇ ਹੇਠਾਂ ਜਾਣ ਕਾਰਨ ਭਰਤੀ ਕਰਵਾਇਆ ਗਿਆ।

ਇਨ੍ਹਾਂ ਬੱਚਿਆਂ ਦੀਆਂ ਮਾਵਾਂ ਕੋਵਿਡ-19 ਦੀ ਮਾਰ ਹੇਠਾਂ ਇੱਕ ਮਹੀਨੇ ਤੋਂ ਵੀ ਜ਼ਿਆਦਾ ਸਮੇਂ ਪਹਿਲਾਂ ਆਈਆਂ ਸਨ। ਬੱਚਿਆਂ ਵਿੱਚ ਕੋਰੋਨਾ ਦੇ ਕੋਈ ਤੱਤ ਵਿਕਸਿਤ ਨਹੀਂ ਹੋਏ ਸਨ।

ਮਹਾਰਾਸ਼ਟਰ ਦੇ ਸੇਵਾਗ੍ਰਾਮ ਵਿੱਚ 1000 ਬੈੱਡਾਂ ਵਾਲੇ ਇੱਕ ਹਸਪਤਾਲ ਵਿੱਚ ਨੌਜਵਾਨ ਮਰੀਜ਼ਾਂ 'ਚ ਕੋਵਿਡ-19 ਦੇ ਐਂਟੀਬੌਡੀਜ਼ ਪਾਏ ਗਏ, ਜੋ ਅਤੀਤ ਵਿੱਚ ਹੋਏ ਲਾਗ ਵੱਲ ਇਸ਼ਾਰਾ ਕਰਦੇ ਹਨ।

ਹੁਣ ਉਹ ਇੱਕ ਦੁਰਲੱਭ ਅਤੇ ਸੰਭਾਵਿਤ ਤੌਰ 'ਤੇ ਜਾਨਲੇਵਾ ਸਥਿਤੀ ਦਾ ਸਾਹਮਣਾ ਕਰ ਰਹੇ ਹਨ, ਜਿਸ ਨੂੰ ਮਲਟੀ-ਸਿਸਟਮ ਇਨਫਲਾਮੇਟਰੀ ਸਿੰਡਰੋਮ (MIS-C) ਕਿਹਾ ਜਾਂਦਾ ਹੈ।

ਬੱਚਿਆਂ ਅਤੇ ਕਿਸ਼ੋਰ ਅਵਸਥਾ ਵਾਲਿਆਂ ਦੇ ਕੋਵਿਡ-19 ਤੋਂ ਠੀਕ ਹੋਣ ਦੇ 4 ਤੋਂ 6 ਹਫ਼ਤਿਆਂ ਵਿੱਚ ਇਹ ਸਥਿਤੀ ਅਕਸਰ ਵਿਕਸਿਤ ਹੁੰਦੀ ਹੈ। ਪੂਰੀ ਜਾਣਕਾਰੀ ਲਈ ਇੱਥੇ ਕਲਿੱਕ ਕਰੋ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਦੀਪਿਕਾ ਕੁਮਾਰੀ: ਘਰ ਦਾ ਬੋਝ ਘੱਟ ਕਰਨ ਲਈ ਤੀਰ-ਕਮਾਨ ਫੜ੍ਹਨ ਵਾਲੀ ਕੁੜੀ ਦੁਨੀਆਂ ਦੀ ਨੰਬਰ ਵਨ ਖਿਡਾਰਨ ਕਿਵੇਂ ਬਣੀ

ਭਾਰਤ ਦੀ ਤੀਰਅੰਦਾਜ਼ ਦੀਪਿਕਾ ਕੁਮਾਰੀ ਐਤਵਾਰ ਨੂੰ ਪੈਰਿਸ ਵਿੱਚ ਤੀਰਅੰਦਾਜ਼ੀ ਵਿਸ਼ਵ ਕੱਪ (ਸਟੇਜ 3) 'ਚ ਤਿੰਨ ਗੋਲਡ ਮੈਡਲ ਜਿੱਤ ਕੇ ਵਰਲਡ ਰੈਂਕਿੰਗ 'ਚ ਪਹਿਲੇ ਪਾਇਦਾਨ ਉੱਤੇ ਪਹੁੰਚ ਗਈ ਹੈ।

ਦੀਪਿਕਾ ਨੇ ਔਰਤਾਂ ਦੇ ਵਿਅਕਤੀਗਤ ਰਿਕਵਰ ਮੁਕਾਬਲੇ ਦੇ ਫਾਈਨਲ ਰਾਊਂਡ 'ਚ ਰੂਸੀ ਖਿਡਾਰੀ ਏਲੇਨਾ ਓਸਿਪੋਵਾ ਨੂੰ 6-0 ਨਾਲ ਹਰਾ ਕੇ ਤੀਜਾ ਗੋਲਡ ਮੈਡਲ ਆਪਣੇ ਨਾਮ ਕੀਤਾ।

ਇਸ ਤੋਂ ਪਹਿਲਾ ਉਨ੍ਹਾਂ ਨੇ ਮਿਕਸਡ ਰਾਊਂਡ ਅਤੇ ਮਹਿਲਾ ਟੀਮ ਰਿਕਵਰ ਮੁਕਾਬਲੇ ਵਿੱਚ ਵੀ ਗੋਲਡ ਮੈਡਲ ਹਾਸਲ ਕੀਤਾ। ਦੀਪਿਕਾ ਨੇ ਸਿਰਫ਼ ਪੰਜ ਘੰਟਿਆਂ ਵਿੱਚ ਇਹ ਤਿਨ ਗੋਲਡ ਮੈਡਲ ਹਾਸਲ ਕੀਤੇ ਹਨ। ਦੀਪਿਕਾ ਦੀ ਕਹਾਣੀ ਜਾਣਨ ਲਈ ਇੱਥੇ ਕਲਿੱਕ ਕਰੋ।

ਚੀਨੀ ਕਮਿਊਨਿਸਟ ਪਾਰਟੀ ਦੇ 100 ਸਾਲ: ਕਮਿਊਨਿਸਟ ਪਾਰਟੀ ਚੀਨ ਵਿੱਚ ਸੱਤਾ ਕਿਵੇਂ ਚਲਾਉਂਦੀ ਹੈ

1 ਅਕਤੂਬਰ, 1949 ਤੋਂ ਚੀਨ 'ਚ ਇੱਕ ਹੀ ਪਾਰਟੀ ਸੱਤਾ 'ਤੇ ਕਾਬਜ ਹੈ, ਉਹ ਹੈ- ਚੀਨ ਦੀ ਕਮਿਊਨਿਸਟ ਪਾਰਟੀ।

ਪਾਰਟੀ ਨੇ ਪ੍ਰਧਾਨ ਮਾਓ ਦੇ ਦੌਰ ਤੋਂ ਹੀ ਦੇਸ਼ ਨੂੰ ਅੱਜ ਦੀ ਮੌਜੂਦਾ ਆਰਥਿਕ ਮਹਾਂਸ਼ਕਤੀ ਬਣਨ ਦੀ ਅਗਵਾਈ ਕੀਤੀ ਹੈ, ਪਰ ਇਸ ਦੇ ਰਾਹ 'ਚ ਕਿਸੇ ਵੀ ਤਰ੍ਹਾਂ ਦੇ ਵਿਰੋਧ ਅਤੇ ਅਸਹਿਮਤੀ ਨੂੰ ਸਵੀਕਾਰ ਨਾ ਕੀਤਾ ਗਿਆ।

ਜਿਵੇਂ ਕਿ ਪੀਪਲਜ਼ ਰਿਪਬਲਿਕ ਆਫ਼ ਚੀਨ ਆਪਣੀ 70ਵੀਂ ਵਰ੍ਹੇਗੰਢ ਮਨਾ ਰਿਹਾ ਹੈ। ਆਓ ਜਾਣੀਏ ਕਿ ਪਾਰਟੀ ਨੇ ਕੀ ਭੂਮਿਕਾ ਨਿਭਾਈ ਅਤੇ ਕਿਵੇਂ ਦੇਸ਼ ਨੂੰ ਚਲਾਇਆ ਹੈ।

ਜੇ ਤੁਸੀਂ ਜਲਦੀ 'ਚ ਹੋ ਤਾਂ ਤੁਸੀਂ ਸਿਰਫ 100 ਸ਼ਬਦਾਂ 'ਚ ਇਸ ਨੂੰ ਪੜ੍ਹ ਸਕਦੇ ਹੋ ਪਰ ਜੇ ਤੁਹਾਡੇ ਕੋਲ ਪੜ੍ਹਣ ਲਈ ਸਮਾਂ ਹੈ ਤਾਂ ਤੁਸੀਂ 600 ਸ਼ਬਦਾਂ 'ਚ ਪੜ੍ਹ ਸਕਦੇ ਹੋ। ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)