ਯੂਰਪ ਜਾਣ ਵਾਲਿਆਂ ਲਈ ਖੜ੍ਹਾ ਹੋਇਆ ਮਸਲਾ, ਭਾਰਤ ਦੇ ਕਿਸੇ ਟੀਕੇ ਨੂੰ ਮਾਨਤਾ ਨਹੀਂ ਦਿੱਤੀ

ਕਈ ਰਿਪੋਰਟਾਂ ਮੁਤਾਬਕ ਭਾਰਤ ਦੀ ਕੋਵੀਸ਼ੀਲਡ ਵੈਕਸੀਨ ਯੂਰਪੀ ਦੇਸ਼ਾਂ ਵਿੱਚ ਸੈਲਾਨੀਆਂ ਦੇ ਟ੍ਰੈਵਲ ਪਾਸ ਲਈ ਮਨਜ਼ੂਰਸ਼ੁਦਾ ਨਹੀਂ ਮੰਨੀ ਜਾਵੇਗੀ।

ਕਹਿਣ ਤੋਂ ਭਾਵ ਇਹ ਹੈ ਕਿ ਜੇ ਤੁਸੀਂ ਕੋਵੀਸ਼ੀਲਡ ਲਗਵਾਈ ਹੈ ਅਤੇ ਯੂਰਪੀ ਮੁਲਕਾਂ ਵਿੱਚ ਜਾਣਾ ਚਾਹੁੰਦੇ ਹੋ ਤਾਂ ਨਹੀਂ ਜਾ ਸਕੋਗੇ।

ਕੋਵੀਸ਼ੀਲਡ ਐਸਟ੍ਰਾਜ਼ੇਨੇਕਾ ਦਾ ਹੀ ਭਾਰਤੀ ਵਰਜ਼ਨ ਹੈ ਜੋ 1 ਜੁਲਾਈ ਨੂੰ ਲੌਂਚ ਹੋਣ ਵਾਲੇ ਯੂਰਪੀ ਸੰਘ ਦੇ ਪਾਸ ਜਾਂ ਡਿਜੀਟਲ ਸਰਟੀਫ਼ਿਕੇਟ ਲਈ ਯੋਗ ਹੈ।

ਇਹ ਵੀ ਪੜ੍ਹੋ:

ਐਸਟ੍ਰਾਜ਼ੇਨੇਕਾ ਨੂੰ ਯੂਰੀਪੀਅਨ ਮੈਡੀਸੀਨਜ਼ ਏਜੰਸੀ (EMA) ਵੱਲੋਂ ਮਨਜ਼ੂਰੀ ਦਿੱਤੀ ਗਈ ਹੈ, ਪਰ ਅਜੇ ਕਿਸੇ ਸਮੀਖਿਆ ਅਧੀਨ ਨਹੀਂ ਜਾਪਦਾ।

ਭਾਰਤ ਵਿੱਚ ਹੁਣ ਤੱਕ ਵੱਡੇ ਪੱਧਰ ਉੱਤੇ ਕੋਵੀਸ਼ੀਲਡ ਵੈਕਸੀਨ ਲਗਾਈ ਜਾ ਰਹੀ ਹੈ।

ਵੈਕਸੀਨ ਬਣਾਉਣ ਵਾਲੀ ਕੰਪਨੀ ਸੀਰਮ ਇੰਸਟੀਚਿਊਟ ਆਫ਼ ਇੰਡੀਆ (SII) ਨੇ ਅਜੇ ਤੱਕ ਇਹ ਸਾਫ਼ ਨਹੀਂ ਕੀਤਾ ਹੈ ਕਿ ਉਨ੍ਹਾਂ ਮਨਜ਼ੂਰੀ ਲਈ ਅਪਲਾਈ ਕੀਤਾ ਹੈ ਜਾਂ ਨਹੀਂ, ਪਰ EMA ਨੇ 'ਦਿ ਵਾਇਰ' ਨੂੰ ਦੱਸਿਆ ਕਿ SII ਨੇ ਅਜੇ ਅਜਿਹਾ ਨਹੀਂ ਕੀਤਾ ਹੈ।

ਸੀਰਮ ਇੰਸਟੀਚਿਊਟ ਦੇ CEO ਅਦਾਰ ਪੂਨਾਵਾਲਾ ਨੇ ਕਿਹਾ ਹੈ ਕਿ ਉਨ੍ਹਾਂ ਦੀ ਕੰਪਨੀ ਜਲਦੀ ਇਸ ''ਮਸਲੇ ਨੂੰ ਸੁਲਝਾਉਣ'' ਦੀ ਕੋਸ਼ਿਸ਼ ਕਰ ਰਹੀ ਹੈ।

ਦੂਜੇ ਪਾਸੇ ਭਾਰਤ ਦੀ ਆਪਣੀ ਕੋ-ਵੈਕਸੀਨ ਨੂੰ ਅਜੇ ਤੱਕ ਵਿਸ਼ਵ ਸਿਹਤ ਸੰਸਥਾ (WHO) ਵੱਲੋਂ ਮਨਜ਼ੂਰੀ ਨਹੀਂ ਮਿਲੀ ਹੈ। ਕੋ-ਵੈਕਸੀਨ ਵੱਲੋਂ ਵੀ ਅਜੇ ਤੱਕ EMA ਦੀ ਮਨਜ਼ੂਰੀ ਲਈ ਅਪਲਾਈ ਨਹੀਂ ਕੀਤਾ ਗਿਆ ਹੈ।

ਇਸ ਹਾਲਾਤ ਨੇ ਭਾਰਤ ਨੂੰ ਦੁਚਿੱਤੀ ਵਿੱਚ ਪਾ ਦਿੱਤਾ ਹੈ ਕਿਉਂਕਿ ਕੈ-ਵੇਕਸੀਨ ਅਤੇ ਕੋਵੀਸ਼ੀਲਡ ਦੀਆਂ ਹੁਣ ਤੱਕ 321 ਮਿਲੀਅਨ ਡੋਜ਼ ਲੱਗ ਚੁੱਕੀਆਂ ਹਨ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਸਪੁਤਨਿਕ-ਵੀ ਨੂੰ ਭਾਰਤ ਵਿੱਚ ਇਸਤੇਮਾਲ ਲਈ ਤੀਜੀ ਵੈਕਸੀਨ ਵਜੋਂ ਮਾਨਤਾ ਮਿਲੀ ਹੈ ਅਤੇ ਇਹ ਵੈਕਸੀਨ EMA ਦੀ ਵੈਕਸੀਨ ਲਿਸਟ ਵਿੱਚ ਫ਼ਿਲਹਾਲ ਰਿਵੀਊ ਹੇਠ ਹੈ ਪਰ ਅਜੇ ਤੱਕ ਇਹ ਵੈਕਸੀਨ ਭਾਰਤ ਵਿੱਚ ਸਪਲਾਈ ਵਿੱਚ ਦੇਰੀ ਕਾਰਨ ਸ਼ੁਰੂ ਨਹੀਂ ਹੋ ਸਕੀ ਹੈ।

ਹਾਲ ਹੀ ਵਿੱਚ ਹੋਈ ਜੀ-7 ਮੁਲਕਾਂ ਦੀ ਮੀਟਿੰਗ ਵਿੱਚ ਭਾਰਤ ਨੂੰ ਵੀ ਸੱਦਾ ਦਿੱਤਾ ਗਿਆ ਸੀ। ਇਸ ਵਿੱਚ ਭਾਰਤ ਦੇ ਸਿਹਤ ਮੰਤਰੀ ਡਾ. ਹਰਸ਼ ਵਰਧਨ ਨੇ ਕਿਹਾ ਕਿ ਭਾਰਤ ਉਸ ਸਮੇਂ ''ਵੈਕਸੀਨ ਪਾਸਪੋਰਟ ਦਾ ਸਖ਼ਤ ਵਿਰੋਧ ਕਰਦਾ ਹੈ।''

ਬ੍ਰਿਟੇਨ ਦੇ ਸਮਾਨਤਾ ਅਤੇ ਮਨੁੱਖੀ ਅਧਿਕਾਰ ਕਮਿਸ਼ਨ ਨੇ ਹਾਲ ਹੀ ਵਿੱਚ ਕਿਹਾ ਕਿ ਕੋਵਿਡ ਸਰਟੀਫ਼ਿਕੇਟ ਪੇਸ਼ ਕਰਨਾ ਕੁਝ ਸਮੂਹਾਂ ਨਾਲ ਪੱਖਪਾਤ ਕਰੇਗਾ। ਉਨ੍ਹਾਂ ਕਿਹਾ ਕਿ ਇਸ ਨਾਲ ''ਦੋ-ਪੱਧਰੀ ਸਮਾਜ ਦੀ ਸਿਰਜਣਾ ਹੋ ਜਾਵੇਗੀ ਜਿਸ ਤਹਿਤ ਸਿਰਫ਼ ਕੁਝ ਸਮੂਹ ਹੀ ਅਧਿਕਾਰਾਂ ਦਾ ਪੂਰਾ ਆਨੰਦ ਮਾਣ ਸਕਣਗੇ।''

ਭਾਰਤ ਵਿੱਚ ਮਿਲੇ ਕੋਰੋਨਾ ਦੇ ਨਵੇਂ ਵੇਰੀਐਂਟ ਡੇਲਟਾ ਪਲੱਸ ਕਾਰਨ ਕਈ ਮੁਲਕਾਂ ਨੇ ਪਹਿਲਾਂ ਹੀ ਭਾਰਤ ਤੋਂ ਯਾਤਰਾ ਨੂੰ ਬੈਨ ਕਰ ਦਿੱਤਾ ਹੈ ਜਾਂ ਪਾਬੰਦੀਆਂ ਲਗਾ ਦਿੱਤੀਆਂ ਹਨ।

ਲਗਭਗ ਸਾਰਾ ਯੂਰਪੀ ਸੰਘ, ਯੂਕੇ, ਅਮਰੀਕਾ, ਸਿੰਗਾਪੁਰ ਅਤੇ ਥਾਈਲੈਂਡ ਉਨ੍ਹਾਂ ਮੁਲਕਾਂ ਵਿੱਚ ਸ਼ਾਮਿਲ ਹਨ, ਜਿਨ੍ਹਾਂ ਨੇ ਯਾਤਰੀਆਂ ਅਤੇ ਗ਼ੈਰ-ਪਰਵਾਸੀਆਂ ਨੂੰ ਭਾਰਤ ਤੋਂ ਆਉਣ 'ਤੇ ਰੋਕ ਲਗਾ ਦਿੱਤੀ ਹੈ।

ਕੈਨੇਡਾ ਨੇ ਭਾਰਤ ਤੋਂ ਹਵਾਈ ਯਾਤਰਾ ਲਈ ਫ਼ਿਲਹਾਲ 21 ਜੁਲਾਈ ਤੱਕ ਰੋਕ ਲਗਾ ਦਿੱਤੀ ਹੈ। ਇਸੇ ਤਰ੍ਹਾਂ ਆਸਟ੍ਰੇਲੀਆ ਨੇ ਵੀ ਭਾਰਤ ਤੋਂ ਯਾਤਰਾ ਉੱਤੇ ਰੋਕ ਲਗਾ ਦਿੱਤੀ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)