ਕੋਰੋਨਾਵਾਇਰਸ ਵੈਕਸੀਨ ਸਾਇਡ ਇਫੈਕਟ : ਗਰਭਵਤੀ ਔਰਤਾਂ ਲਈ ਟੀਕਾ ਕਿੰਨਾ ਸੁਰੱਖਿਅਤ, ਸਰਕਾਰ ਨੇ ਜਾਰੀ ਕੀਤੇ ਨਵੇਂ ਨਿਰਦੇਸ਼-ਪ੍ਰੈੱਸ ਰਿਵੀਊ

ਕੇਂਦਰੀ ਸਿਹਤ ਮੰਤਰਾਲੇ ਨੇ ਗਰਭਵਤੀ ਔਰਤਾਂ ਲਈ ਕੋਵਿਡ-19 ਵੈਕਸੀਨ ਨੂੰ ਲੈ ਕੇ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ।

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਸਿਹਤ ਮੰਤਰਾਲੇ ਨੇ ਇੱਕ ਬਿਆਨ ਜਾਰੀ ਕਰ ਕੇ ਕਿਹਾ ਕਿ ਦਿਸ਼ਾ-ਨਿਰਦੇਸ਼ਾਂ ਵਿੱਚ ਕਿਹਾ ਗਿਆ ਹੈ ਕਿ ਗਰਭ-ਵਿਵਸਥਾ ਦੌਰਾਨ ਲਾਗ ਦਾ ਖ਼ਤਰਾ ਨਹੀਂ ਵਧਦਾ।

ਜ਼ਿਆਦਾਤਰ ਗਰਭਵਤੀ ਔਰਤਾਂ ਬਿਨਾਂ ਲੱਛਣਾਂ ਦੇ ਹੋਣਗੀਆਂ ਜਾਂ ਉਨ੍ਹਾਂ ਨੂੰ ਹਲਕੀ ਬਿਮਾਰੀ ਹੋਵੇਗੀ ਪਰ ਉਨ੍ਹਾਂ ਦੀ ਸਿਹਤ ਤੇਜ਼ੀ ਨਾਲ ਵਿਗੜ ਸਕਦੀ ਹੈ, ਜਿਸ ਨਾਲ ਗਰਭ ਵਿੱਚ ਬੱਚੇ 'ਤੇ ਅਸਰ ਪੈ ਸਕਦਾ ਹੈ।

ਇਹ ਵੀ ਪੜ੍ਹੋ-

ਇਸ ਲਈ ਇਹ ਜ਼ਰੂਰੀ ਹੈ ਕਿ ਖ਼ੁਦ ਨੂੰ ਕੋਵਿਡ ਤੋਂ ਬਚਾਉਣ ਲਈ ਸਾਰੀਆਂ ਸਾਵਧਾਨੀਆਂ ਵਰਤੀਆਂ ਜਾਣ, ਜਿਸ ਵਿੱਚ ਕੋਵਿਡ ਵੈਕਸੀਨ ਵੀ ਸ਼ਾਮਿਲ ਹੈ।

ਇਸ ਲਈ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਗਰਭਵਤੀ ਔਰਤਾਂ ਕੋਵਿਡ ਵੈਕਸੀਨ ਜ਼ਰੂਰ ਲੈਣ।

ਪਾਰਟੀ ਹਾਈ ਕਮਾਨ ਵੱਲੋਂ ਨਵਜੋਤ ਸਿੰਘ ਸਿੱਧੂ ਦਿੱਲੀ ਤਲਬ

ਕਾਂਗਰਸ ਹਾਈ ਕਮਾਨ ਨੇ ਪੰਜਾਬ ਕਾਂਗਰਸ ਦੇ ਕਾਟੋ-ਕਲੇਸ਼ ਨੂੰ ਸਮੇਟਣ ਲਈ ਹੁਣ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨੂੰ ਦਿੱਲੀ ਤਲਬ ਕੀਤਾ ਹੈ।

ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ, ਨਵਜੋਤ ਸਿੰਘ ਅੱਜ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਵਾਡਰਾ ਨਾਲ ਮੁਲਾਕਾਤ ਕਰਨਗੇ।

ਅਖ਼ਬਾਰ ਨੇ ਸੂਤਰਾਂ ਨੇ ਹਵਾਲੇ ਨਾਲ ਦੱਸਿਆ ਹੈ ਕਿ ਹਾਈਕਮਾਨ ਨੇ ਅੰਦਰੋਂ-ਅੰਦਰ 'ਪੰਜਾਬ ਫਾਰਮੂਲਾ' ਤਿਆਰ ਕਰ ਲਿਆ ਹੈ, ਜਿਸ ਲਈ ਨਵਜੋਤ ਸਿੰਘ ਸਿੱਧੂ ਦੀ ਨਬਜ਼ ਟੋਹੀ ਜਾਵੇਗੀ।

ਰਾਹੁਲ ਗਾਂਧੀ ਕਾਂਗਰਸ ਦੇ ਸੀਨੀਅਰ ਆਗੂਆਂ ਤੋਂ ਇਲਾਵਾ ਦਰਜਨਾਂ ਵਿਧਾਇਕਾਂ ਅਤੇ ਵਜ਼ੀਰਾਂ ਨਾਲ ਸਿੱਧੀ ਗੱਲਬਾਤ ਕਰ ਚੁੱਕੇ ਹਨ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਕੈਪਟਨ ਅਮਰਿੰਦਰ ਸਿੰਘ ਨੇ ਨਵੰਬਰ 'ਚ ਹੀ ਡਰੋਨ ਹਮਲੇ ਬਾਰੇ ਪੀਐੱਮ ਨੂੰ ਲਿਖਿਆ ਸੀ

ਜੰਮੂ ਵਿਚ ਇੰਡੀਅਨ ਏਅਰ ਫੋਰਸ ਸਟੇਸ਼ਨ 'ਤੇ ਡਰੋਨ ਵੱਲੋਂ ਸ਼ੱਕੀ ਵਿਸਫੋਟਕਾਂ ਦੇ ਮਹੀਨਿਆਂ ਪਹਿਲਾਂ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਅਗਾਹ ਕੀਤਾ ਸੀ।

ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਕੈਪਟਨ ਨੇ ਚਿੱਠੀ ਵਿੱਚ ਯੂਵੀ ਅਤੇ ਡਰੋਨ ਸਣੇ ਘੱਟ ਉਡਾਣ ਭਰਨ ਵਾਲੇ ਯੰਤਰਾਂ ਰਾਹੀਂ ਪਾਕਿਸਤਾਨ 'ਚੋਂ ਹਥਿਆਰ ਅਤੇ ਗ਼ੈਰ-ਕਾਨੂੰਨੀ ਵਪਾਰ ਦੀ ਡਿਲੀਵਰੀ ਦੇ "ਗੰਭੀਰ ਸਿੱਟੇ" ਬਾਰੇ ਦੱਸਿਆ ਸੀ।

ਪੰਜਾਬ ਦੇ ਸੀਨੀਅਰ ਸੁਰੱਖਿਆ ਅਧਿਕਾਰੀਆਂ ਨੇ ਅਖ਼ਬਾਰ ਨੂੰ ਦੱਸਿਆ ਮੁੱਖ ਮੰਤਰੀ ਵੱਲੋਂ ਅਮਿਤ ਸ਼ਾਹ ਨੂੰ ਮਿਲਣ ਅਤੇ ਮੁੱਦੇ 'ਤੇ ਚਰਚਾ ਕਰਨ ਲਈ ਪਿਛਲੇ ਨਵੰਬਰ ਵਿੱਚ ਹੀ ਖ਼ਤਰੇ ਬਾਰੇ ਦੱਸਿਆ ਸੀ ਅਤੇ ਜਵਾਬੀ ਕਾਰਵਾਈ ਦੇ ਉਪਾਅ ਦਾ ਵੇਰਵਾ ਦਿੱਤਾ ਗਿਆ ਸੀ।

ਅਧਿਕਾਰੀਆਂ ਨੇ ਕਿਹਾ ਹੈ ਕਿ ਪੰਜਾਬ ਵਿੱਚ ਪਿਛਲੇ ਦੋ ਸਾਲਾਂ ਦੌਰਾਨ 70-80 ਡਰੋਨ ਦੇਖੇ ਗਏ ਹਨ ਅਤੇ ਕਈ ਮਾਮਲਿਆਂ ਵਿੱਚ ਉਨ੍ਹਾਂ ਹੇਠਾਂ ਸੁੱਟਿਆਂ ਗਿਆ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)