You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ: ਇਨ੍ਹਾਂ ਬੱਚਿਆਂ ਚ ਕੋਰੋਨਾ ਦੇ ਲੱਛਣ ਨਹੀਂ ਪਰ ਜਾਨਲੇਵਾ ਬਿਮਾਰੀ ਦਾ ਸਾਹਮਣਾ ਕਿਉਂ ਕਰ ਰਹੇ
- ਲੇਖਕ, ਸੌਤਿਕ ਬਿਸਵਾਸ
- ਰੋਲ, ਬੀਬੀਸੀ ਪੱਤਰਕਾਰ
ਹਾਲ ਹੀ 'ਚ ਭਾਰਤ ਦੇ ਮਹਾਰਾਸ਼ਟਰ ਸੂਬੇ ਵਿੱਚ ਚਾਰ ਬੱਚਿਆਂ ਨੂੰ ਵੱਖ-ਵੱਖ ਹਸਪਤਾਲਾਂ ਵਿੱਚ ਸਾਹ ਲੈਣ ਵਿੱਚ ਦਿੱਕਤ ਹੋਣ ਅਤੇ ਬਲੱਡ ਪ੍ਰੈਸ਼ਰ ਦੇ ਹੇਠਾਂ ਜਾਣ ਕਾਰਨ ਭਰਤੀ ਕਰਵਾਇਆ ਗਿਆ।
ਇਨ੍ਹਾਂ ਬੱਚਿਆਂ ਦੀਆਂ ਮਾਵਾਂ ਕੋਵਿਡ-19 ਦੀ ਮਾਰ ਹੇਠਾਂ ਇੱਕ ਮਹੀਨੇ ਤੋਂ ਵੀ ਜ਼ਿਆਦਾ ਸਮੇਂ ਪਹਿਲਾਂ ਆਈਆਂ ਸਨ। ਬੱਚਿਆਂ ਵਿੱਚ ਕੋਰੋਨਾ ਦੇ ਕੋਈ ਤੱਤ ਵਿਕਸਿਤ ਨਹੀਂ ਹੋਏ ਸਨ।
ਇਹ ਵੀ ਪੜ੍ਹੋ:
ਮਹਾਰਾਸ਼ਟਰ ਦੇ ਸੇਵਾਗ੍ਰਾਮ ਵਿੱਚ 1000 ਬੈੱਡਾਂ ਵਾਲੇ ਇੱਕ ਹਸਪਤਾਲ ਵਿੱਚ ਨੌਜਵਾਨਾਂ ਮਰੀਜ਼ਾਂ 'ਚ ਕੋਵਿਡ-19 ਦੇ ਐਂਟੀਬੌਡੀਜ਼ ਪਾਏ ਗਏ, ਜੋ ਅਤੀਤ ਵਿੱਚ ਹੋਏ ਲਾਗ ਵੱਲ ਇਸ਼ਾਰਾ ਕਰਦੇ ਹਨ।
ਹੁਣ ਉਹ ਇੱਕ ਦੁਰਲੱਭ ਅਤੇ ਸੰਭਾਵਿਤ ਤੌਰ 'ਤੇ ਜਾਨਲੇਵਾ ਸਥਿਤੀ ਦਾ ਸਾਹਮਣਾ ਕਰ ਰਹੇ ਹਨ, ਜਿਸ ਨੂੰ ਮਲਟੀ-ਸਿਸਟਮ ਇਨਫਲਾਮੇਟਰੀ ਸਿੰਡਰੋਮ (MIS-C) ਕਿਹਾ ਜਾਂਦਾ ਹੈ। ਬੱਚਿਆਂ ਅਤੇ ਕਿਸ਼ੋਰ ਅਵਸਥਾ ਵਾਲਿਆਂ ਦੇ ਕੋਵਿਡ-19 ਤੋਂ ਠੀਕ ਹੋਣ ਦੇ 4 ਤੋਂ 6 ਹਫ਼ਤਿਆਂ ਵਿੱਚ ਇਹ ਸਥਿਤੀ ਅਕਸਰ ਵਿਕਸਿਤ ਹੁੰਦੀ ਹੈ।
ਚਾਰਾਂ ਵਿੱਚੋਂ ਦੋ ਬਿਮਾਰ ਬੱਚੇ ਕਸਤੂਰਬਾ ਹਸਪਤਾਲ ਵਿੱਚ ਠੀਕ ਹੋ ਗਏ ਹਨ ਤੇ ਦੋ ਹੋਰਾਂ ਦੀ ਬਾਰੀਕੀ ਨਾਲ ਦੇਖਭਾਲ ਕੀਤੀ ਜਾ ਰਹੀ ਹੈ। ਹਸਪਤਾਲ ਦੇ ਮੈਡੀਕਲ ਸੁਪਰੀਡੈਂਟ ਡਾ. ਐਸ ਪੀ ਕਲੰਤਰੀ ਨੇ ਕਿਹਾ, ''ਮੈਂ ਇਸ ਸਥਿਤੀ ਬਾਰੇ ਚਿੰਤਾ ਕਰਾਂਗਾ। ਅਸੀਂ ਨਹੀਂ ਜਾਣਦੇ ਕਿ ਇਹ ਸਮੱਸਿਆ ਕਿੰਨੀ ਡੂੰਘੀ ਹੈ। ਇਹ ਚਿੰਤਾ ਵਾਲੀ ਗੱਲ ਹੈ ਕਿ ਸਾਡੇ ਕੋਲ ਅਜੇ ਵੀ ਭਾਰਚ 'ਚ ਇਸ ਬਿਮਾਰੀ ਬਾਰੇ ਅੰਕੜੇ ਨਹੀਂ ਹਨ।''
ਜਿਵੇਂ-ਜਿਵੇਂ ਕੋਰੋਨਾਵਾਇਰਸ ਦੀ ਮਾਰੂ ਦੂਜੀ ਲਹਿਰ ਗੱਟ ਰਹੀ ਹੈ, ਭਾਰਤ ਦੇ ਬੱਚਿਆਂ ਦੇ ਮਾਹਰ ਡਾਕਟਰ ਇਸ ਦੁਰਲੱਭ ਭਰ ਗੰਭੀਰ ਸਥਿਤੀ ਦੇ ਵੱਧ ਰਹੇ ਕੇਸਾਂ ਬਾਰੇ ਰਿਪੋਰਟ ਕਰ ਰਹੇ ਹਨ। ਕਿਉਂਕਿ ਡਾਕਟਰ ਅਜੇ ਅਜਿਹੀ ਸਥਿਤੀ ਬਾਰੇ ਰਿਪੋਰਟ ਕਰ ਰਹੇ ਹਨ, ਇਸ ਲਈ ਇਹ ਅਜੇ ਸਪਸ਼ਟ ਨਹੀਂ ਹੈ ਕਿ ਹੁਣ ਤੱਕ ਕਿੰਨੇ ਬੱਚੇ ਪ੍ਰਭਾਵਿਤ ਹੋਏ ਹਨ।
ਅਮਰੀਕਾ ਵਿੱਚ ਹੁਣ ਤੱਕ ਇਸ ਬਿਮਾਰੀ ਨਾਲ 4,000 ਤੋਂ ਵੱਧ ਕੇਸ ਆਏ ਹਨ ਅਤੇ 36 ਮੌਤਾਂ ਹੋਈਆਂ ਹਨ।
ਦਿੱਲੀ ਦੇ ਗੰਗਾਰਾਮ ਹਸਪਤਕਾਲ ਵਿੱਚ ਇੰਟਵੈਸਿਵ ਕੇਅਰ ਯੂਨਿਟ ਵਿੱਚ ਕੰਮ ਕਰ ਰਹੇ ਬੱਚਿਆਂ ਦੇ ਮਾਹਰ ਡਾ. ਧਿਰੇਨ ਗੁਪਤਾ ਮਾਰਚ ਵਿੱਚ ਦੂਜੀ ਲਹਿਰ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਚਾਰ ਤੋਂ 15 ਸਾਲ ਦੀ ਉਮਰ ਦੇ ਕੁੱਲ 75 ਮਰੀਜ਼ ਦੇਖੇ ਹਨ।
ਇਸ ਹਸਪਤਾਲ ਵਿੱਚ 18 ਬੈੱਡਾਂ ਵਾਲੇ ਮਲਟੀ-ਸਿਸਟਮ ਇਨਫਲਾਮੇਟਰੀ ਸਿੰਡਰੋਮ (MIS-C) ਵਾਰਡ ਨੂੰ ਖੋਲ੍ਹਿਆ ਗਿਆ ਸੀ।ਡਾ. ਗੁਪਤਾ ਦਾ ਮੰਨਣਾ ਹੈ ਕਿ ਰਾਜਧਾਨੀ ਦਿੱਲੀ ਅਤੇ ਇਸ ਦੇ ਆਲੇ-ਦੁਆਲੇ ਇਸ ਤਰ੍ਹਾਂ ਦੇ 500 ਤੋਂ ਵੱਧ ਕੇਸ ਸਾਹਮਣੇ ਆ ਚੁੱਕੇ ਹਨ।
ਉਧਰ ਮਹਾਰਾਸ਼ਟਰ ਦੇ ਪੁਣੇ ਵਿੱਚ ਬਾਲ ਰੋਗ ਮਾਹਰ ਡਾ. ਆਰਤੀ ਕਿਨੀਕਰ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ਵਿੱਚ ਕੰਮ ਕਰਦੇ ਹਨ ਤੇ ਉਨ੍ਹਾਂ ਨੇ ਅਪ੍ਰੈਲ ਤੋਂ ਲੈ ਕੇ ਹੁਣ ਤੱਕ ਅਜਿਹੇ 30 ਮਾਮਲੇ ਦੇਖੇ ਹਨ। 13 ਬਿਮਾਰ ਬੱਚੇ ਜਿਨ੍ਹਾਂ ਦੀ ਉਮਰ 4 ਤੋਂ 12 ਸਾਲ ਦੇ ਦਰਮਿਆਨ ਹੈ, ਉਹ ਅਜੇ ਵੀ ਹਸਪਤਾਲ ਵਿੱਚ ਹਨ।
ਇਨ੍ਹਾਂ ਵਿੱਚੋਂ ਬਹੁਤ ਸਾਰੇ ਮਾਇਓਕਾਰਡੀਟਿਸ ਤੋਂ ਪੀੜਤ ਹਨ, ਇਹ ਉਹ ਬਿਮਾਰੀ ਹੈ ਜੋ ਦਿਲ ਦੀਆਂ ਮਾਸਪੇਸ਼ੀਆਂ ਦੀ ਸੋਜ਼ਸ਼ ਤੋਂ ਹੁੰਦੀ ਹੈ। ਡਾ. ਕਿਨੀਕਰ ਕਹਿੰਦੇ ਹਨ, ''ਦੂਜੀ ਲਹਿਰ ਤੋਂ ਬਾਅਦ ਗਿਣਤੀ ਬਹੁਤ ਜ਼ਿਆਦਾ ਹੈ।''
ਮਹਾਰਾਸ਼ਟਰ ਦੇ ਛੋਟੇ ਜਿਹੇ ਕਸਬੇ ਸੋਲਾਪੁਰ ਵਿੱਚ ਬਾਲ ਰੋਹ ਮਾਹਰ ਡਾ. ਦਯਾਨੰਦ ਨਕਾਟੇ ਪਿਛਲੇ ਇੱਕ ਮਹੀਨੇ 'ਚ ਇਸ ਤਰ੍ਹਾਂ ਦੇ ਲਗਭਗ 20 ਮਰੀਜ਼ਾਂ ਨੂੰ ਦੇਖ ਚੁੱਕੇ ਹਨ, ਜਿਨ੍ਹਾਂ ਦੀ ਉਮਰ 10 ਤੋਂ 15 ਸਾਲ ਦੇ ਦਰਮਿਆਨ ਹੈ।
ਮਹਾਰਾਸ਼ਟਰ ਸਰਕਾਰ ਨੇ ਹਾਲ ਹੀ 'ਚ ਮਲਟੀ-ਸਿਸਟਮ ਇਨਫਲਾਮੇਟਰੀ ਸਿੰਡਰੋਮ (MIS-C) ਨੂੰ ਇੱਕ ''ਮਹੱਤਵਪੂਰਣ ਬਿਮਾਰੀ'' ਐਲਾਨਿਆ ਹੈ, ਜਿਸ ਬਾਰੇ ਅਧਿਕਾਰੀਆਂ ਨੂੰ ਕਾਨੂੰਨੀ ਤੌਰ 'ਤੇ ਦੱਸਿਆ ਜਾਣਾ ਲਾਜ਼ਮੀ ਹੈ।
ਡਾਕਟਰਾਂ ਦਾ ਕਹਿਣਾ ਹੈ ਕਿ ਇਹ ਸਥਿਤੀ ਵਾਇਰਸ ਪ੍ਰਤੀ ਅਤਿ ਪ੍ਰਤੀਰੋਧਕ ਦਾ ਨਤੀਜਾ ਹੈ, ਜਿਸ ਨਾਲ ਮਹੱਤਵਪੂਰਣ ਅੰਗਾਂ 'ਚ ਸੋਜ਼ਿਸ਼ ਹੋ ਸਕਦੀ ਹੈ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਲੱਛਣ ਅਕਸਰ ਸ਼ੁਰੂ ਵਿੱਚ ਹੀ ਦੂਜੀਆਂ ਬਿਮਾਰੀਆਂ ਵਾਗ ਹੋ ਸਕਦੇ ਹਨ: ਤੇਜ਼ ਅਤੇ ਨਿਰੰਤਰ ਬੁਖ਼ਾਰ, ਧੱਫ਼ੜ, ਲਾਲ ਅੱਖਾਂ, ਸੋਜ਼ਿਸ਼, ਢਿੱਡ ਪੀੜ, ਘੱਟ ਬਲੱਡ ਪ੍ਰੈਸ਼ਰ, ਸਰੀਰ ਵਿੱਚ ਦਰਦ ਅਤੇ ਸੁਸਤੀ।
ਕੁਝ ਲੱਛਣ ਕਾਵਾਸਾਕੀ ਬਿਮਾਰੀ ਵਾਂਗ ਹਨ, ਇਹ ਇੱਕ ਹੋਰ ਦੁਰਲੱਖ ਅਵਸਥਾ ਹੈ ਜੋ ਮੁੱਖ ਤੌਰ 'ਤੇ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਪ੍ਰਭਾਵਿਤ ਕਰਦੀ ਹੈ।
ਏਮਜ਼ (ਦਿੱਲੀ) ਵਿੱਚ ਬਾਲ ਰੋਗ ਮਾਹਰ ਡਾ. ਝੂਮਾ ਸ਼ੰਕਰ ਕਹਿੰਦੇ ਹਨ, ''ਸਿੰਡਰੋਮ ਅਸਲ ਵਿੱਚ ਹਲਕੀ ਕਾਵਾਸਾਕੀ ਬਿਮਾਰੀ ਤੋਂ ਲੈ ਕੇ ਬਹੁ-ਅੰਗ ਵਿਕਾਰ ਤੱਕ ਦੀਆਂ ਸਥਿਤੀਆਂ ਦਾ ਇੱਕ ਸਪੈਕਟ੍ਰਮ ਹੈ।''
ਡਾਕਟਰਾਂ ਮੁਤਾਬਕ ਸੋਜ਼ਿਸ਼ (ਜਲਣ) ਦੀ ਲਹਿਰ ਭਿਆਨਕ ਕਈ ਸਿੱਟੇ ਲਿਆ ਸਕਦੀ ਹੈ: ਜਿਵੇਂ ਸੈਪਟਿਸ ਸ਼ੌਕ, ਸਾਹ ਦਾ ਰੁਕਣਾ, ਕਈ ਅੰਗਾਂ ਉੱਤੇ ਅਸਰ, ਗੁਰਦੇ ਅਤੇ ਦਿਲ ਉੱਤੇ ਅਸਰ। ਅਮਰੀਕਾ ਦੇ ਇੱਕ ਅਧਿਐਨ ਮੁਕਾਬਕ ਇਸ ਸਥਿਤੀ ਨਾਲ ਗ੍ਰਸਤ ਬੱਚੇ ਵੀ ਨਿਊਰੋਲੌਜੀਕਲ (ਤੰਤੂ-ਵਿਗਿਆਨ) ਲੱਛਣ ਦਿਖਾਉਂਦੇ ਹਨ।
ਇਹ ਵੀ ਪੜ੍ਹੋ:
ਡਾ. ਧਿਰੇਨ ਗੁਪਤਾ ਨੇ ਦੱਸਿਆ ਕਿ ਉਨ੍ਹਾਂ ਦੇ ਹਸਪਤਾਲ ਵਿੱਚ ਦਾਖ਼ਲ ਬਹੁਤੇ ਬਿਮਾਰ ਬੱਚਿਆਂ ਨੂੰ ਕ੍ਰਿਟੀਕਲ ਕੇਅਰ ਟ੍ਰੀਟਮੈਂਟ (ਗੰਭੀਰ ਇਲਾਜ) ਦੀ ਲੋੜ ਸੀ। ਹਰ ਤੀਜੇ ਬੱਚੇ ਨੂੰ ਇੱਕ ਹਫ਼ਤੇ ਤੱਕ ਵੈਂਟੀਲੇਟਰ 'ਤੇ ਰੱਖਣਾ ਪੈਂਦਾ ਸੀ। ਮਾਹਰ ਕਹਿੰਦੇ ਹਨ ਕਿ ਸਟੀਰੌਇਡਜ਼, ਐਂਟੀਬਾਇਓਟਿਕਸ, ਇਮਿਓਨੋਗਲੋਬਿਨ ਜਾਂ IVIG ਦੇ ਟੀਕੇ ਖ਼ੂਨ ਦਾਨ ਕਰਨ ਵਾਲਿਆਂ ਦੇ ਖ਼ੂਨ ਤੋਂ ਬਣੇ ਹੁੰਦੇ ਹਨ ਅਤੇ ਇਨ੍ਹਾਂ ਵਿੱਚ ਲੱਖਾਂ ਸਿਹਮਮੰਦ ਐਂਟੀਬੌਡੀਜ਼ ਹੁੰਦੇ ਹਨ ਤੇ ਆਕਸੀਜਨ ਸਪੋਰਟ ਬੱਚਿਆਂ ਨੂੰ ਠੀਕ ਕਰਨ ਵਿੱਚ ਮਦਦ ਕਰਦੀ ਹੈ।
ਚਿੰਤਾ ਦੀ ਗੱਲ ਹੈ ਕਿ ਡਾ. ਗੁਪਤਾ ਮੁਤਾਬਕ ਉਨ੍ਹਾਂ ਦੇ ਹਸਪਤਾਲ ਵਿੱਚ ਜਿਨ੍ਹਾਂ ਬੱਚਿਆਂ ਦਾ ਇਲਾਜ ਹੋਇਆ, ਉਨ੍ਹਾਂ 'ਚ 90 ਫੀਸਦੀ ਬੱਚੇ ਕੋਵਿਡ-19 ਦੇ ਕਿਸੇ ਲੱਛਣ ਦੇ ਦਿਖੇ ਬਿਨਾਂ ਹੀ ਲਾਗ ਤੋਂ ਪ੍ਰਭਾਵਿਤ ਹੋ ਗਏ। ਉਨ੍ਹਾਂ ਮੁਤਾਬਕ ਬੱਚੇ ਠੀਕ ਹੋਣ ਤੋਂ 2 ਤੋਂ 6 ਹਫ਼ਤਿਆਂ ਬਾਅਦ ਇਨਫਲਾਮੇਟਰੀ ਸਿੰਡਰੋਮ ਨਾਲ ਬਿਮਾਰ ਹੋ ਗਏ ਸਨ।
ਡਾ. ਗੁਪਤਾ ਕਹਿੰਦੇ ਹਨ, ''ਮੇਰੀ ਇੱਕੋ ਚਿੰਤਾ ਹੈ ਕਿ ਇਨ੍ਹਾਂ ਬੱਚਿਆਂ ਨੂੰ ਅਚਾਨਕ ਐਮਰਜੈਂਸੀ ਲਈ ਨਾ ਦੌੜਨਾ ਪਵੇ। ਮਾਪਿਆਂ ਨੂੰ ਬੱਚਿਆਂ ਦੇ ਖ਼ਿਆਲ ਰੱਖਣਾ ਹੋਵੇਗਾ ਅਤੇ ਉਨ੍ਹਾਂ ਬੱਚਿਆਂ ਨੂੰ ਡਾਕਟਰ ਕੋਲ ਲਿਜਾਣਾ ਹੋਵੇਗਾ ਜੋ ਕੋਵਿਡ ਤੋਂ ਠੀਕ ਹੋਏ ਹਨ।''
''ਮੈਨੂੰ ਇਹ ਗੱਲ ਵੀ ਚਿੰਤਾ ਦਿੰਦੀ ਹੈ ਕਿ ਕੀ ਸਾਡੇ ਕੋਲ ਨੌਜਵਾਨ ਮਰੀਜ਼ਾਂ ਦੇ ਇਲਾਜ ਲਈ ਸਰੋਤ ਅਤੇ ਸਹੂਲਤਾਂ ਕਾਫ਼ੀ ਹਨ, ਜੇ ਕਿਤੇ ਕੇਸਾਂ ਵਿੱਚ ਤੇਜ਼ੀ ਆਉਂਦੀ ਹੈ।''
ਸੋਜ਼ਿਸ਼ ਦੀ ਸਥਿਤੀ ਬਹੁਤ ਘੱਟ ਹੁੰਦੀ ਹੈ ਅਤੇ ਜੇ ਸਮੇਂ ਸਿਰ ਇਲਾਜ ਕੀਤਾ ਜਾਂਦਾ ਹੈ ਤਾਂ ਮੌਤ ਦਰ ਘੱਟ ਹੁੰਦੀ ਹੈ। ਮੁੰਬਈ ਦੇ ਚਾਰ ਹਸਪਤਾਲਾਂ ਵਿੱਚ ਦਾਖ਼ਲ 23 ਮਰੀਜ਼ਾਂ ਦੀ ਅਧਿਐਨ ਦੇ ਹਿੱਸੇ ਵਜੋਂ ਜਾਂਚ ਕੀਤੀ ਗਈ ਸੀ, ਜਿਨ੍ਹਾਂ ਵਿੱਚੋਂ ਇੱਕ ਦੀ ਮੌਤ ਹੋਈ।
ਯੂਕੇ ਵਿੱਚ ਰਾਇਲ ਕਾਲਜ ਆਫ਼ ਪੈਡੀਆਟ੍ਰਿਕਸ ਐਂਡ ਚਾਈਲਡ ਹੈਲਥ ਵਿੱਚ ਇਸ ਸਥਿਤੀ ਨੂੰ ਪੈਡੀਆਟ੍ਰਿਕਸ ਮਲਟੀ-ਸਿਸਟਮ ਇਨਫਲਾਮੇਟਰੀ ਸਿੰਡਰੋਮ ਜਾਂ PIMS ਕਿਹਾ ਜਾਂਦਾ ਹੈ। ਇਸ ਕਾਲਜ ਮੁਤਾਬਕ ਮੌਤ ਦੀ ਗਿਣਤੀ ਅਜੇ ਉਪਲਬਧ ਨਹੀਂ ਹੈ, ਪਰ ਇਹ ਵੀ ਕਿਹਾ ਹੈ ਮੌਤਾਂ ''ਬਹੁਤ ਘੱਟ ਹੀ ਹੋਣਗੀਆਂ।''
ਪੁਣੇ 'ਚ, ਉਦਾਹਰਣ ਵਜੋਂ ਬੱਚਿਆਂ ਦੇ ਮਾਹਰ ਡਾਕਟਰ ਦਿਸ਼ਾ-ਨਿਰਦੇਸ਼ਾਂ ਵਾਲੇ ਪਰਚੇ ਮਾਪਿਆਂ ਲਈ ਦੇ ਰਹੇ ਹਨ ਅਤੇ ਨਾਲ ਹੀ ਸਿਹਤ ਕਰਮਚਾਰੀਆਂ ਅਤੇ ਬਿਮਾਰੀ ਬੱਚਿਆਂ ਦੇ ਕੇਅਰ ਗਿਵਰਜ਼ (ਦੇਖਭਾਲ ਕਰਨ ਵਾਲੇ) ਲਈ ਆਨਲਾਈਨ ਟ੍ਰੇਨਿੰਗ ਦੇ ਰਹੇ ਹਨ।
ਜਿਹੜੀ ਗੱਲ ਅਜੇ ਵੀ ਪੂਰੀ ਤਰ੍ਹਾਂ ਸਪਸ਼ਟ ਨਹੀਂ ਹੈ, ਉਹ ਇਸ ਸਥਿਤੀ ਦਾ ਕਾਰਨ ਹੈ। ਕੀ ਇਹ ਕੋਵਿਡ ਦੀ ਲਾਗ ਤੋਂ ਬਾਅਦ ਐਂਟੀਬੌਡੀਜ਼ ਨੂੰ ਬਣਾਉਣ ਨਾਲ ਸਬੰਧਿਤ ਹੈ? ਜਾਂ ਇਹ ਸਿੰਡਰੋਮ ਆਪਣੇ ਆਪ ਲਾਗ ਤੋਂ ਬਾਅਦ ਵਿਕਸਿਤ ਹੁੰਦਾ ਹੈ? ਬਹੁਤ ਘੱਟ ਬੱਚੇ ਇਸ ਤੋਂ ਪ੍ਰਭਾਵਿਤ ਕਿਉਂ ਹੁੰਦੇ ਹਨ?
ਡਾ. ਬਾਨਿਕ ਇਸ ਸਭ ਬਾਰੇ ਕਹਿੰਦੇ ਹਨ, ''ਇਹ ਅਜੇ ਵੀ ਥੋੜ੍ਹਾ ਰਹੱਸ ਹੈ।''
ਇਹ ਵੀ ਪੜ੍ਹੋ: