You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ ਦੀ ਇਸ ਵੈਕਸੀਨ ਨਾਲ ਸਰੀਰ ਦੀ ਬਿਮਾਰੀਆਂ ਨਾਲ ਲੜਨ ਦੀ ਤਾਕਤ 'ਚ ਵਾਧਾ ਨਜ਼ਰ ਆਇਆ
- ਲੇਖਕ, ਜੇਮਜ਼ ਗਲੇਗਰ
- ਰੋਲ, ਬੀਬੀਸੀ ਪੱਤਰਕਾਰ
ਕੋਰੋਨਾਵਾਇਰਸ ਨਾਲ ਲੜਨ ਲਈ ਬਣਾਈ ਗਈ ਇੱਕ ਵੈਕਸੀਨ ਦੁਆਰਾ ਸੰਕੇਤ ਮਿਲੇ ਹਨ ਕਿ ਇਸ ਵੈਕਸੀਨ ਨਾਲ ਲੋਕਾਂ ਦੇ ਇਮਿਊਨ ਸਿਸਟਮ (ਸਰੀਰਕ ਪ੍ਰਣਾਲੀ) ਨੂੰ ਬਿਮਾਰੀ ਨਾਲ ਲੜਨ ਲਈ ਤਿਆਰ ਕੀਤਾ ਜਾ ਸਕਦਾ ਹੈ।
ਅਮਰੀਕਾ ਦੀ ਇੱਕ ਕੰਪਨੀ ਨੇ ਵੈਕਸੀਨ ਦੀ ਇਸ ਸਫ਼ਲਤਾ ਬਾਰੇ ਦੱਸਿਆ ਹੈ।
ਮੋਡੇਰਨਾ ਨਾਮ ਦੀ ਇਸ ਕੰਪਨੀ ਨੇ ਦੱਸਿਆ ਕਿ ਇਸ ਵੈਕਸੀਨ ਦੇ ਟ੍ਰਾਇਲ ਵਿੱਚ ਹਿੱਸਾ ਲੈਣ ਵਾਲੇ ਪਹਿਲੇ ਅੱਠ ਵਿਅਕਤੀਆਂ ਦੇ ਸਰੀਰ ਵਿੱਚ ਬਿਮਾਰੀ ਨੂੰ ਬੇਅਸਰ ਕਰਨ ਵਾਲੇ ਕੁਝ ਐਂਟੀਬਾਡੀਜ਼ ਮਿਲੇ ਸਨ।
ਉਨ੍ਹਾਂ ਇਹ ਵੀ ਕਿਹਾ ਕਿ ਇਨ੍ਹਾਂ ਲੋਕਾਂ ਦੇ ਇਮਿਊਨ ਸਿਸਟਮ ਦੀ ਪ੍ਰਤੀਕਿਰਿਆ ਅਸਲ ਵਿੱਚ ਕੋਰੋਨਾਵਾਇਰਸ ਨਾਲ ਪੀੜਤ ਲੋਕਾਂ ਨਾਲ ਮੇਲ ਖਾਂਦੀ ਸੀ।
ਪਰ ਕੀ ਇਸ ਵੈਕਸੀਨ ਨਾਲ ਕੋਰੋਨਾ ਦੇ ਲਾਗ ਤੋਂ ਬਚਿਆ ਜਾ ਸਕਦਾ ਹੈ, ਇਸ ਲਈ ਵੱਡੇ ਪੱਧਰ 'ਤੇ ਟੈਸਟ ਜੁਲਾਈ ਮਹੀਨੇ ਵਿੱਚ ਸ਼ੁਰੂ ਹੋਣ ਦੀ ਉਮੀਦ ਹੈ।
ਕੋਰੋਨਾਵਾਇਰਸ ਦਾ ਟੀਕਾ ਬਣਾਉਣ ਲਈ ਤੇਜ਼ੀ ਨਾਲ ਕੋਸ਼ਿਸ਼ ਕੀਤੀ ਜਾ ਰਹੀ ਹੈ। ਵਿਸ਼ਵ ਭਰ ਵਿੱਚ ਲਗਭਗ 80 ਗਰੁੱਪ ਇਸ 'ਤੇ ਕੰਮ ਕਰ ਰਹੇ ਹਨ।
ਮੋਡੇਰਨਾ ਲੋਕਾਂ ਵਿੱਚ mRNA-1273 ਨਾਂ ਦੀ ਵੈਕਸੀਨ ਟੈਸਟ ਕਰਨ ਵਾਲੀ ਪਹਿਲੀ ਕੰਪਨੀ ਸੀ।
ਵੈਕਸੀਨ ਵਿੱਚ ਕੋਰੋਨਾਵਾਇਰਸ ਦੇ ਜੈਨੇਟਿਕ ਕੋਡ ਦਾ ਥੋੜ੍ਹਾ ਜਿਹਾ ਹਿੱਸਾ ਹੈ, ਜਿਸ ਨੂੰ ਮਰੀਜ਼ ਦੇ ਸਰੀਰ ਵਿੱਚ ਟਿੱਕੇ ਰਾਹੀਂ ਮਿਲਾਇਆ ਜਾਂਦਾ ਹੈ।
ਇਸ ਨਾਲ ਕੋਵਿਡ-19 ਦੀ ਬਿਮਾਰੀ ਜਾਂ ਫਿਰ ਕੋਈ ਲੱਛਣ ਨਹੀਂ ਹੁੰਦੇ, ਪਰ ਇਮਿਊਨ ਸਿਸਟਮ ਵਿੱਚ ਪ੍ਰੀਤਿਕਰਿਆ ਜ਼ਰੂਰ ਸ਼ੁਰੂ ਹੋ ਜਾਂਦੀ ਹੈ।
ਅਮਰੀਕੀ ਸਰਕਾਰ ਦੇ ਨੈਸ਼ਨਲ ਇੰਸਟੀਟਿਊਟ ਆਫ਼ ਐਲਰਜੀ ਐਂਡ ਇੰਫੈਕਸ਼ਿਅਸ ਡਿਸੀਸਜ਼ ਦੁਆਰਾ ਵੈਕਸੀਨ ਦੇ ਟ੍ਰਾਇਲ ਕੀਤੇ ਜਾ ਰਹੇ ਹਨ। ਇਨ੍ਹਾਂ ਦੌਰਾਨ ਪਤਾ ਲੱਗਿਆ ਕਿ ਵੈਕਸੀਨ ਨਾਲ ਸਰੀਰ ਵਿੱਚ ਐਂਟੀਬਾਡੀਜ਼ ਪੈਦਾ ਹੋ ਜਾਂਦੇ ਹਨ ਜਿਸ ਨਾਲ ਕੋਰੋਨਾਵਾਇਰਸ ਨੂੰ ਚਿਤ ਕੀਤਾ ਜਾ ਸਕਦਾ ਹੈ।
ਹਾਲਾਂਕਿ ਵਾਇਰਸ ਨੂੰ ਬੇਅਸਰ ਕਰਨ ਵਾਲੀਆਂ ਇਨ੍ਹਾਂ ਐਂਟੀਬਾਡੀਜ਼ ਦਾ ਟੈਸਟ 45 ਲੋਕਾਂ ਵਿੱਚੋਂ ਸਿਰਫ਼ 8 'ਤੇ ਹੋਇਆ ਹੈ।
ਟ੍ਰਾਇਲ 'ਤੇ ਆਏ ਲੋਕਾਂ ਨੂੰ ਵੈਕਸੀਨ ਦੀ ਖੁਰਾਕ ਘੱਟ, ਦਰਮਿਆਨੀ ਤੇ ਜ਼ਿਆਦਾ ਮਾਤਰਾ ਵਿੱਚ ਦਿੱਤੀ ਜਾ ਰਹੀ ਸੀ।
ਸਭ ਤੋਂ ਜ਼ਿਆਦਾ ਖੁਰਾਕ ਲੈਣ ਵਾਲਿਆਂ ਵਿੱਚ ਸਭ ਤੋਂ ਵੱਧ ਨੁਕਸਾਨ ਦੇਖਿਆ ਗਿਆ।
ਮੋਡੇਰਨਾ ਦਾ ਕਹਿਣਾ ਹੈ ਕਿ ਜਿਹੜੇ ਲੋਕ ਸਭ ਤੋਂ ਘੱਟ ਮਾਤਰਾ ਵਿੱਚ ਵੈਕਸੀਨ ਲੈ ਰਹੇ ਸਨ, ਉਨ੍ਹਾਂ ਵਿੱਚ ਵੀ ਕੋਵਿਡ-19 ਤੋਂ ਠੀਕ ਹੋਏ ਲੋਕਾਂ ਦੇ ਬਰਾਬਰ ਗਿਣਤੀ ਵਿੱਚ ਐਂਟੀਬਾਡੀਜ਼ ਮਿਲੇ।
ਦਰਮਿਆਨੀ ਮਾਤਰਾ ਵਿੱਚ ਖੁਰਾਕ ਲੈਣ ਵਾਲਿਆਂ ਵਿੱਚ ਠੀਕ ਹੋਏ ਮਰੀਜ਼ਾਂ ਨਾਲੋਂ ਜ਼ਿਆਦਾ ਐਂਟੀਬਾਡੀਜ਼ ਸਨ। ਇਸ ਨਾਲ ਇਹ ਪਤਾ ਲਗਿਆ ਕਿ ਕਿੰਨੀ ਐਂਟੀਬੌਡੀਜ਼ ਦੀ ਖੁਰਾਕ ਦੇਣੀ ਹੈ।
ਇਸ ਅਧਿਐਨ ਨੂੰ ਪਹਿਲੇ ਪੜਾਅ ਦਾ ਟ੍ਰਾਇਲ ਕਿਹਾ ਜਾ ਰਿਹਾ ਹੈ।
ਇਸ ਪੜਾਅ ਵਿੱਚ ਵੈਕਸੀਨ ਦੇ ਅਸਰ ਨਾਲੋਂ, ਇਹ ਪਤਾ ਲਾਇਆ ਜਾ ਰਿਹਾ ਹੈ ਕਿ ਕੀ ਇਹ ਵੈਕਸੀਨ ਸੁਰੱਖਿਅਤ ਹੈ।
ਇਸ ਵੈਕਸੀਨ ਨਾਲ ਲੋਕਾਂ ਨੂੰ ਵਾਇਰਸ ਤੋਂ ਬਚਾਇਆ ਜਾ ਸਕਦਾ ਹੈ ਜਾਂ ਨਹੀਂ, ਇਹ ਜਾਣਨ ਲਈ ਵੱਡੇ ਪੱਧਰ 'ਤੇ ਟ੍ਰਾਇਲ ਕਰਨੇ ਪੈਣਗੇ।
ਹਾਲਾਂਕਿ, ਜਦੋਂ ਇਸ ਵੈਕਸੀਨ ਨੂੰ ਚੂਹਿਆਂ 'ਤੇ ਵਰਤਿਆ ਗਿਆ ਤਾਂ ਪਤਾ ਲੱਗਿਆ ਕਿ ਇਸ ਨਾਲ ਵਾਇਰਸ ਨੂੰ ਫੇਫੜਿਆਂ ਵਿੱਚ ਵਧਣ ਤੋਂ ਰੋਕਿਆ ਜਾ ਸਕਦਾ ਹੈ।
ਮੋਡੇਰਨਾ ਦੇ ਚੀਫ਼ ਮੈਡੀਕਲ ਅਫ਼ਸਰ ਡਾ. ਤਾਲ ਜ਼ਕਸ ਨੇ ਦੱਸਿਆ, "ਪਹਿਲੇ ਪੜਾਅ ਦੇ ਇਹ ਨਤੀਜੇ ਹਾਲਾਂਕਿ ਥੋੜ੍ਹੀ ਜਲਦੀ ਹਨ, ਪਰ ਇਨ੍ਹਾਂ ਤੋਂ ਪਤਾ ਲੱਗਦਾ ਹੈ ਕਿ mRNA-1273 ਇਮਿਊਨ ਸਿਸਟਮ ਦੀ ਵਾਇਰਸ ਨਾਲ ਲੜ੍ਹਨ ਦੀ ਸਮਰੱਥਾ ਨੂੰ ਵਧਾਉਂਦਾ ਹੈ।”
"ਇਨ੍ਹਾਂ ਨਤੀਜਿਆਂ ਨੂੰ ਦੇਖ ਕੇ ਸਾਨੂੰ ਯਕੀਨ ਹੈ ਕਿ mRNA-1273 ਨਾਲ ਕੋਵਿਡ-19 ਦੀ ਬਿਮਾਰੀ ਨੂੰ ਰੋਕਿਆ ਜਾ ਸਕਦਾ ਹੈ ਤੇ ਅਸੀਂ ਆਉਣ ਵਾਲੇ ਮੁੱਖ ਟ੍ਰਾਇਲਜ਼ ਦੌਰਾਨ ਇਸ ਵੈਕਸੀਨ ਦੀ ਸਹੀ ਮਾਤਰਾ ਵਿੱਚ ਖੁਰਾਕ ਵੀ ਚੁਣ ਸਕਾਂਗੇ।”
ਮੋਡੇਰਨਾ ਵੈਕਸੀਨ ਦੀ ਵੱਡੇ ਪੱਧਰ 'ਤੇ ਟ੍ਰਾਇਲ ਜੁਲਾਈ ਵਿੱਚ ਸ਼ੁਰੂ ਕਰਨ ਦੀ ਉਮੀਦ ਕਰ ਰਹੇ ਹਨ। ਇਸ ਦੇ ਨਾਲ ਹੀ ਵੈਕਸੀਨ ਦੇ ਵੱਡੇ ਪੱਧਰ 'ਤੇ ਉਤਪਾਦਨ ਕਰਨ ਦੇ ਤਰੀਕਿਆਂ ਬਾਰੇ ਵੀ ਖ਼ੋਜ ਕੀਤੀ ਜਾ ਰਹੀ ਹੈ।
ਅੋਕਸਫੋਰਡ ਵੈਕਸੀਨ
ਇਸ ਤੋਂ ਇਲਾਵਾ ਅੋਕਸਫੋਰਡ ਯੂਨੀਵਰਸਿਟੀ ਵੱਲੋਂ ਵੀ ਇੱਕ ਵੈਕਸੀਨ ਬਣਾਈ ਗਈ ਹੈ ਜਿਸ ਦੇ ਟੈਸਟ ਲੋਕਾਂ ਉੱਤੇ ਕੀਤੇ ਜਾ ਰਹੇ ਹਨ। ਪਰ ਅਜੇ ਉਨ੍ਹਾਂ ਟ੍ਰਾਇਲਜ਼ ਦਾ ਕੋਈ ਨਤੀਜਾ ਸਾਹਮਣੇ ਨਹੀਂ ਆਇਆ।
ਬਾਂਦਰਾਂ 'ਤੇ ਕੀਤੇ ਇਸ ਵੈਕਸੀਨ ਦੇ ਟ੍ਰਾਇਲ ਦੇ ਨਤੀਜਿਆਂ ਬਾਰੇ ਤਫ਼ਤੀਸ਼ ਕੀਤੀ ਜਾ ਰਹੀ ਹੈ।
ਇਨ੍ਹਾਂ ਟੈਸਟਾਂ ਦੌਰਾਨ ਸਾਹਮਣੇ ਆਇਆ ਸੀ ਕਿ ਵੈਕਸੀਨ ਲਾਉਣ ਮਗਰੋਂ ਇਨ੍ਹਾਂ ਜਾਨਵਰਾਂ ਵਿੱਚ ਬਿਮਾਰੀ ਦੇ ਘੱਟ ਲੱਛਣ ਸਨ ਤੇ ਉਨ੍ਹਾਂ ਨੂੰ ਨਮੂਨੀਆ ਵੀ ਨਹੀਂ ਹੋਇਆ।
- ਦਵਾਈ ਜਿਸ ਬਾਰੇ ਦਾਅਵਾ ਹੈ ਕਿ ਕੋਵਿਡ-19 ਖ਼ਿਲਾਫ਼ ਇਸ ਦੇ ਨਤੀਜੇ 'ਬਹੁਤ ਵਧੀਆ' ਹਨ
- ‘ਨਾ ਘਰ ਹੈ ਨਾ ਕੰਮ, ਕੀ ਕਰਾਂਗੇ ਇੱਥੇ ਰਹਿ ਕੇ? ਪੈਦਲ ਤੁਰੇ ਹਾਂ ਕਦੇ ਤਾਂ ਘਰੇ ਪਹੁੰਚਾਂਗੇ'
- ਕੋਰੋਨਾਵਾਇਰਸ: ਰੈੱਡ ਜ਼ੋਨ, ਗ੍ਰੀਨ ਜ਼ੋਨ ਅਤੇ ਔਰੈਂਜ ਜ਼ੋਨ ਕਿਵੇਂ ਤੈਅ ਕੀਤੇ ਜਾਂਦੇ ਹਨ
- ਹਜ਼ੂਰ ਸਾਹਿਬ ਤੋਂ ਪਰਤੀ ਕੁਆਰੰਟੀਨ ਹੋਈ ਸ਼ਰਧਾਲੂ, ‘ਪੰਜਾਬ ਪਹੁੰਚਣ ਦੀ ਖ਼ੁਸ਼ੀ ਦੀ ਥਾਂ ਸਾਨੂੰ ਨਵੀਂ ਮੁਸੀਬਤ ਨੇ ਘੇਰਿਆ’
ਹਾਲਾਂਕਿ ਇਨ੍ਹਾਂ ਵੈਕਸੀਨ ਵਾਲੇ ਬਾਂਦਰਾਂ ਨੂੰ ਵਾਇਰਸ ਤੋਂ ਪੂਰੀ ਤਰ੍ਹਾਂ ਨਹੀਂ ਬਚਾਇਆ ਜਾ ਸਕਿਆ। ਉਨ੍ਹਾਂ ਦੇ ਨੱਕ ਵਿੱਚ ਬਿਨਾਂ ਵੈਕਸੀਨ ਵਾਲੇ ਬਾਂਦਰਾਂ ਵਾਂਗ ਵਾਇਰਸ ਮੌਜੂਦ ਸਨ।
ਐਡੀਨਬਰਗ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਐਲੇਨੋਰ ਰੀਲੇ ਦੇ ਦੱਸਿਆ, "ਜੇ ਮਨੁੱਖ ਵਿੱਚ ਵੀ ਵੈਕਸੀਨ ਦੇ ਇਹੋ ਜਿਹੇ ਨਤੀਜੇ ਹੀ ਦੇਖਣ ਨੂੰ ਮਿਲੇ ਤਾਂ ਇਹ ਵਾਇਰਸ ਤੋਂ ਪੂਰੀ ਤਰ੍ਹਾਂ ਨਹੀਂ ਬਚਾਅ ਸਕਦੀ।"
"ਪਰ ਇਸ ਨਾਲ ਬਿਮਾਰੀ ਦਾ ਵੱਡੇ ਪੱਧਰ 'ਤੇ ਫੈਲਣਾ ਜ਼ਰੂਰ ਰੁੱਕ ਜਾਵੇਗਾ।"
ਪਰ ਜਦੋਂ ਤੱਕ ਇਸ ਵੈਕਸੀਨ ਦਾ ਟ੍ਰਾਇਲ ਮਨੁੱਖ 'ਤੇ ਨਹੀਂ ਕੀਤਾ ਜਾਂਦਾ, ਇਸ ਦੇ ਅਸਰ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ।
ਇਹ ਵੀਡੀਓਜ਼ ਵੀ ਦੇਖੋ