You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ: ਲੱਖਾਂ ਮਰੀਜ਼ਾਂ ਦੀ ਨਜ਼ਰ ਜਿਸ ਟੀਕੇ 'ਤੇ ਹੈ ਉਸ ਦਾ ਅਮਰੀਕਾ ਨੇ ਕੀਤਾ ਪਹਿਲਾ ਮਨੁੱਖੀ ਟੈਸਟ
- ਲੇਖਕ, ਮਿਸ਼ੇਲ ਰੋਬਰਟਸ
- ਰੋਲ, ਹੈਲਥ ਐਡੀਟਰ, ਬੀਬੀਸੀ
ਅਮਰੀਕਾ ਵਿੱਚ ਕੋਰੋਨਾਵਾਇਰਸ ਦੇ ਬਚਾਅ ਲਈ ਪਹਿਲੇ ਮਨੁੱਖੀ ਟੀਕਾਕਰਨ ਦਾ ਪ੍ਰੀਖਣ ਸ਼ੁਰੂ ਹੋ ਗਿਆ ਹੈ।
ਨਿਊਜ਼ ਏਜੰਸੀ ਐਸੋਸੀਏਟਿਡ ਪ੍ਰੈੱਸ ਮੁਤਾਬਕ, ਸਿਆਟਲ ਵਿੱਚ ਰਿਸਰਚ ਸੈਂਟਰ ਕੈਸਰ ਪਰਮਾਨੈਂਟੇ ਵਿੱਚ 4 ਮਰੀਜ਼ਾਂ ਨੂੰ ਟੀਕਾ ਲਗਾਇਆ ਗਿਆ।
ਇਸ ਟੀਕੇ ਕਾਰਨ ਕੋਵਿਡ-19 ਨਹੀਂ ਹੋ ਸਕਦਾ, ਪਰ ਇਸ ਵਿੱਚ ਬਿਮਾਰ ਕਰਨ ਵਾਲੇ ਵਾਇਰਸ ਤੋਂ ਹਾਨੀ ਰਹਿਤ ਜੈਨੇਟਿਕ ਕੋਡ ਕਾਪੀ ਕੀਤਾ ਜਾਂਦਾ ਹੈ।
ਮਾਹਰਾਂ ਦਾ ਕਹਿਣਾ ਹੈ ਕਿ ਇਹ ਪਤਾ ਕਰਨ ਵਿੱਚ ਮਹੀਨੇ ਲੱਗ ਜਾਣਗੇ ਕਿ ਇਹ ਟੀਕਾਕਰਨ ਜਾਂ ਕੋਈ ਹੋਰ ਖੋਜ ਕੰਮ ਕਰਦੀ ਹੈ ਜਾਂ ਨਹੀਂ।
ਕਿਸ ਨੂੰ ਲੱਗਿਆ ਪਹਿਲਾ ਟੀਕਾ?
ਸੋਮਵਾਰ ਨੂੰ ਪਹਿਲੇ ਮਰੀਜ਼ ਨੂੰ ਟੀਕਾ ਲਗਾਇਆ ਗਿਆ। ਇਹ ਸਿਆਟਲ ਇੱਕ 43 ਸਾਲਾ ਔਰਤ ਨੂੰ ਲਗਾਇਆ ਗਿਆ ਜੋ ਦੋ ਬੱਚਿਆਂ ਦੀ ਮਾਂ ਸੀ।
ਜੈਨੀਫ਼ਰ ਹਾਲਰ ਨੇ ਏਪੀ ਨੂੰ ਦੱਸਿਆ, "ਇਹ ਮੇਰੇ ਲਈ ਕੁਝ ਕਰਨ ਦਾ ਸੁਨਹਿਰਾ ਮੌਕਾ ਸੀ।"
ਪੂਰੀ ਦੁਨੀਆਂ ਵਿੱਚ ਸਾਇੰਸਦਾਨ ਤੇਜ਼ੀ ਨਾਲ ਇਸ ਦੀ ਖੋਜ ਕਰ ਰਹੇ ਹਨ।
ਇਹ ਪਹਿਲਾ ਪਰੀਖਣ ਨੈਸ਼ਨਲ ਇੰਸਟੀਚਿਊਟ ਆਫ਼ ਹੈਲਥ ਵੱਲੋਂ ਫੰਡ ਕੀਤਾ ਗਿਆ ਹੈ। ਇਸ ਦੇ ਨਾਲ ਹੀ ਇਹ ਚੈੱਕ ਕੀਤਾ ਗਿਆ ਕਿ ਇਹ ਟੀਕਾਕਰਨ ਜਾਨਵਰਾਂ ਵਿੱਚ ਰੋਗ ਪ੍ਰਤੀਰੋਧਕ ਦੀ ਪ੍ਰਤੀਕਿਰਿਆ ਨੂੰ ਵਧਾਉਂਦਾ ਹੈ।
ਪਰ ਇਸ ਪਿੱਛੇ ਕੰਮ ਕਰਨ ਵਾਲੀ ਬਾਓਟੈਕਨਾਲੌਜੀ ਕੰਪਨੀ ਮੋਡਰਨਾ ਥੇਰਾਪਿਓਟਿਕਸ ਦਾ ਕਹਿਣਾ ਹੈ ਕਿ ਟੀਕਾ ਇੱਕ ਕੋਸ਼ਿਸ਼ ਹੈ ਅਤੇ ਜਾਂਚ ਕੀਤੀ ਪ੍ਰਕਿਰਿਆ ਦੀ ਵਰਤੋਂ ਕਰਕੇ ਬਣਾਇਆ ਗਿਆ ਹੈ।
ਬਰਤਾਨੀਆ ਦੇ ਲੰਡਨ ਵਿੱਚ ਇੰਮਪੀਰੀਅਲ ਕਾਲਜ ਵਿੱਚ ਲਾਗ ਵਾਲੀਆਂ ਬਿਮਾਰੀਆਂ ਦੇ ਮਾਹਰ ਡਾ. ਜੌਨ ਟ੍ਰੈਗੋਨਿੰਗ ਦਾ ਕਹਿਣਾ ਹੈ, "ਇਹ ਟੀਕਾਕਰਨ ਪਹਿਲਾਂ ਤੋਂ ਮੌਜੂਦ ਤਕਨੀਕ ਨਾਲ ਹੀ ਬਣਾਇਆ ਗਿਆ ਹੈ।"
"ਇਹ ਬੇਹੱਦ ਉੱਚ-ਪੱਧਰੀ ਮਾਰਕੇ 'ਤੇ ਬਣਾਇਆ ਗਿਆ ਹੈ। ਇਸ ਵਿੱਚ ਉਨ੍ਹਾਂ ਚੀਜ਼ਾਂ ਦੀ ਵਰਤੋਂ ਕੀਤੀ ਗਈ ਹੈ, ਜੋ ਮਨੁੱਖ ਲਈ ਸੁਰੱਖਿਅਤ ਹਨ ਅਤੇ ਜਿਨ੍ਹਾਂ 'ਤੇ ਪਰੀਖਣ ਕੀਤਾ ਜਾ ਰਿਹਾ ਹੈ ਤੇ ਉਨ੍ਹਾਂ 'ਤੇ ਨਿਗਰਾਨੀ ਰੱਖੀ ਜਾ ਰਹੀ ਹੈ।"
ਉਨ੍ਹਾਂ ਨੇ ਕਿਹਾ, "ਹਾਂ, ਇਹ ਟੀਕਾ ਬੇਹੱਦ ਤੇਜ਼ ਹੈ ਪਰ ਇਹ ਵਾਇਰਸ ਦੇ ਖ਼ਿਲਾਫ਼ ਦੌੜ ਹੈ ਨਾ ਕਿ ਸਾਇੰਸਦਾਨਾਂ ਵਜੋਂ ਇੱਕ ਦੂਜੇ ਦੇ ਖ਼ਿਲਾਫ਼। ਇਸ ਨੂੰ ਮਨੁੱਖਤਾ ਦੀ ਮਦਦ ਵਾਸਤੇ ਬਣਾਇਆ ਗਿਆ ਹੈ।"
ਵਾਇਰਸ ਲਈ ਖ਼ਾਸ ਟੀਕੇ ਕਮਜ਼ੋਰ ਜਾਂ ਮਾਰੇ ਗਏ ਵਾਇਰਸਾਂ ਤੋਂ ਬਣਾਏ ਜਾਂਦੇ ਹਨ।
ਕਿਸ ਤਰ੍ਹਾਂ ਬਣਿਆ ਐੱਮਆਰਐੱਨਏ-1273 ਟੀਕਾ ?
ਐੱਮਆਰਐੱਨਏ-1273 ਟੀਕਾ ਵਾਇਰਸ ਤੋਂ ਨਹੀਂ ਬਣਾਇਆ ਗਿਆ, ਜੋ ਕਿ ਕੋਵਿਡ-19 ਦਾ ਕਾਰਨ ਬਣਦਾ ਹੈ।
ਬਜਾਇ ਇਸ ਦੇ, ਇਸ ਵਿੱਚ ਵਾਇਰਸ 'ਚੋਂ ਕਾਪੀ ਕੀਤੇ ਗਏ ਜੈਨੇਟਿਕ ਕੋਡ ਹਨ, ਜੋ ਵਿਗਿਆਨੀ ਲੈਬ ਵਿੱਚ ਬਣਾਉਣ ਦੇ ਸਮਰੱਥ ਹਨ।
ਆਸ ਹੈ ਕਿ ਇਸ ਨਾਲ ਅਸਲ ਲਾਗ ਨਾਲ ਲੜਨ ਲਈ ਸਰੀਰ ਦੀ ਆਪਣੀ ਰੋਗ ਪ੍ਰਤੀਰੋਧਕ ਪ੍ਰਣਾਲੀ ਹੀ ਮਜ਼ਬੂਤ ਹੋਵੇਗੀ।
ਵਲੰਟੀਅਰ ਮਰੀਜ਼ਾਂ ਨੂੰ ਪਰੀਖਣ ਵਾਲੇ ਟੀਕੇ ਦੇ ਵੱਖ-ਵੱਖ ਡੋਜ਼ ਦਿੱਤੇ ਜਾ ਰਹੇ ਹਨ।
28 ਦਿਨਾਂ ਵਿੱਚ ਹਰੇਕ ਨੂੰ ਬਾਂਹ ਦੇ ਉਪਰੀ ਹਿੱਸੇ ਵਿੱਚ ਦੋ ਟੀਕੇ ਲਗਾਏ ਜਾਣਗੇ।
ਪਰ ਜੇਕਰ ਇਹ ਸ਼ੁਰੂਆਤੀ ਬਚਾਅ ਟੈਸਟ ਸਫ਼ਲ ਹੁੰਦਾ ਹੈ ਤਾਂ ਵੀ ਇਸ ਨੂੰ ਆਮ ਲੋਕਾਂ ਲਈ ਮੁਹੱਈਆ ਕਰਵਾਉਣ ਵਿੱਚ ਕਰੀਬ 18 ਮਹੀਨੇ ਲੱਗ ਸਕਦੇ ਹਨ।