You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ ਲਈ ਰਾਮਬਾਣ ਦੱਸੇ ਜਾ ਰਹੇ 5 ਟੋਟਕਿਆਂ ਦੀ ਅਸਲੀਅਤ
ਕੋਰੋਨਾਵਾਇਰਸ ਬਾਰੇ ਦੇਸੀ ਟੋਟਕੇ ਸਾਡੇ ਮੁਲਕ ਵਿਚ ਹੀ ਨਹੀਂ ਹਰ ਥਾਂ ਚੱਲਦੇ ਹਨ ,ਉੱਤਰੀ ਕੋਰੀਆ ਨੇ ਆਪਣੇ ਲੋਕਾਂ ਨੂੰ ਲਸਣ, ਸ਼ਹਿਦ ਖਾਣ ਦੀ ਸਲਾਹ ਦਿੱਤੀ।
ਚੀਨ ਤੋਂ ਖ਼ਬਰ ਆਈ ਕਿ ਉੱਥੇ ਇੱਕ ਬੀਬੀ ਨੂੰ ਪਤਾ ਲੱਗਿਆ ਕਿ ਲਸਣ ਖਾਣ ਨਾਲ ਕੋਰੋਨਾ ਨਹੀਂ ਹੁੰਦਾ ਤਾ ਉਸ ਨੇ ਥੋੜੇ ਸਮੇਂ ਵਿਚ ਹੀ ਲਸਣ ਖਾ ਕੇ ਆਪਣੀ ਜੀਭ ਪਕਾ ਲਈ ।
ਭਾਰਤ ਵਿਚ ਵੀ ਕੋਈ ਪਾਲਤੂ ਜਾਨਵਰਾਂ ਤੋਂ ਦੂਰ ਰਹਿਣ ਦੀ ਸਲਾਹ ਦੇ ਰਿਹਾ ਹੈ ਤਾਂ ਕੋਈ ਚੀਨੀ ਖਾਣੇ ਖਾਣੋਂ ਰੋਕ ਰਿਹਾ ਹੈ। ਕੋਈ ਕਹਿੰਦਾ ਹੈ ਪਰਵਾਹ ਨਾ ਕਰੋ ਬਸ ਲਸਣ ਦੀ ਗੰਢੀ ਖਾਓ, ਵਾਇਰਸ ਤੁਹਾਡਾ ਕੁਝ ਵਿਗਾੜ ਹੀ ਨਹੀਂ ਸਕਦਾ।
ਬੀਬੀਸੀ ਨੇ ਅਜਿਹੀਆਂ ਕੁਝ ਸਲਾਹਾਂ ਅਤੇ ਦੇਸੀ ਟੋਟਕਿਆ ਦੀ ਸੱਚਾਈ ਜਾਣਨ ਦੀ ਕੋਸ਼ਿਸ਼ ਕੀਤੀ , ਤੁਸੀਂ ਵੀ ਜਾਣ ਲਓ ਇਸ ਦੀ ਹਕੀਕਤ
ਤੁਸੀਂ ਲੋਕਾਂ ਨੂੰ ਮਾਸਕ ਪਹਿਨੀ ਦੇਖਿਆ ਹੋਵੇਗਾ। ਹਾਲਾਂਕਿ ਇਹ ਮਾਸਕ ਕਿੰਨੇ ਕੁ ਕਾਰਗਰ ਹਨ ਇਸ ਦੇ ਬਹੁਤ ਘੱਟ ਵਿਗਿਆਨਕ ਸਬੂਤ ਹਨ।
ਇਸ ਦੀ ਵਜ੍ਹਾ ਇਹ ਹੈ। ਪਹਿਲਾਂ ਤਾਂ ਇਹ ਢਿੱਲੇ ਹੁੰਦੇ ਹਨ। ਦੂਜੇ ਜ਼ਿਆਦਾ ਦੇਰ ਤੱਕ ਬੰਨ੍ਹ ਕੇ ਨਹੀਂ ਰੱਖੇ ਜਾ ਸਕਦੇ। ਤੀਜਾ ਅੱਖਾਂ ਨੂੰ ਨਹੀਂ ਢਕਦੇ।
ਜੇ ਇਨ੍ਹਾਂ ਤੋਂ ਵਾਕਈ ਕੋਈ ਲਾਭ ਲੈਣਾ ਹੈ ਤਾਂ ਇਨ੍ਹਾਂ ਨੂੰ ਪਸੀਨੇ ਨਾਲ ਗਿੱਲੇ ਹੋਣ ਮਗਰੋਂ ਬਦਲਣਾ ਜ਼ਰੂਰੀ ਹੈ।
ਇਸ ਮਾਮਲੇ ਵਿੱਚ ਵਿਸ਼ਵ ਸਿਹਤ ਸੰਗਠਨ ਦੀ ਸਲਾਹ ਤੁਹਾਡੇ ਲਈ ਜ਼ਿਆਦਾ ਕੰਮ ਦੀ ਹੋ ਸਕਦੀ ਹੈ:
- ਖੰਘਣ ਜਾਂ ਛਿੱਕ ਮਾਰਨ ਸਮੇਂ ਆਪਣਾ ਮੂੰਹ ਰੁਮਾਲ/ਟਿਸ਼ੂ ਪੇਪਰ ਨਾਲ ਢੱਕ ਕੇ ਰੱਖੋ।
- ਇੱਕ ਵਾਰ ਵਰਤਣ ਤੋਂ ਬਾਅਦ ਟਿਸ਼ੂ-ਪੇਪਰ ਨੂੰ ਕੂੜੇਦਾਨ ਵਿੱਚ ਹੀ ਸੁੱਟੋ।
- ਆਪਣੇ ਹੱਥ ਸਾਬਣ ਜਾਂ ਹੈਂਡ-ਸੈਨੇਟਾਈਜ਼ਰ ਨਾਲ ਸਾਫ਼ ਕਰਦੇ ਰਹੋ।
- ਖੰਘਣ ਤੇ ਛਿੱਕਣ ਵਾਲਿਆਂ ਤੋਂ ਦੂਰੀ ਬਣਾ ਕੇ ਰੱਖੋ (ਘੱਟੋ-ਘੱਟ ਇੱਕ ਮੀਟਰ)।
ਇਨ੍ਹਾਂ ਸਲਾਹਾਂ ਵੱਲ ਧਿਆਨ ਨਾ ਦਿਓ:
- ਲਸਣ ਖਾਓ
- ਗਰਾਰੇ ਕਰੋ
- ਸਲਾਈ ਨਾਲ ਨੱਕ ਦੀ ਅੰਦਰੋਂ ਸਫ਼ਾਈ ਕਰੋ।
- ਨੱਕ ਦੇ ਥੱਲੇ ਤਿਲਾਂ ਦਾ ਤੇਲ ਲਗਾਓ।
ਵਿਸ਼ਵ ਸਿਹਤ ਸੰਗਠਨ ਮੁਤਾਬਕ ਇਹ ਨਵੇਂ ਵਾਇਰਸ ਖ਼ਿਲਾਫ਼ ਕਿਸੇ ਤਰ੍ਹਾਂ ਵੀ ਕਾਰਗ਼ਰ ਨਹੀਂ ਹਨ।
ਕੀ ਲਸਣ ਖਾਣਾ ਅਸਰਦਾਰ ਹੈ
ਫੇਸਬੁੱਕ 'ਤੇ ਬਹੁਤ ਸਾਰੀਆਂ ਪੋਸਟਾਂ ਵਿੱਚ ਕੋਰੋਨਾਵਾਇਰਸ ਤੋਂ ਬਚਣ ਲਈ ਲਸਣ ਖਾਣ ਦੀ ਸਲਾਹ ਦਿੱਤੀ ਜਾ ਰਹੀ ਹੈ।
ਵਿਸ਼ਵ ਸਿਹਤ ਸੰਗਠਨ ਦਾ ਕਹਿਣਾ ਹੈ ਕਿ ਲਸਣ ਸਿਹਤਮੰਦ ਚੀਜ਼ ਹੈ ਜਿਸ ਵਿੱਚ ਕੁਝ ਐਂਟੀਮਾਈਕ੍ਰੋਬਾਇਲ ਤੱਤ ਹੋ ਸਕਦੇ ਹਨ। ਪਰ ਇਹ ਕੋਰੋਨਾਵਾਇਰਸ ਖ਼ਿਲਾਫ਼ ਵੀ ਕਾਰਗ਼ਰ ਹੈ ਇਸ ਬਾਰੇ ਕੋਈ ਸਬੂਤ ਨਹੀਂ ਹੈ।
ਜ਼ਿਆਦਾਤਰ ਇਸ ਤਰ੍ਹਾਂ ਦੇ ਘਰੇਲੂ ਨੁਸਖਿਆਂ ਦਾ ਕੋਈ ਨੁਕਸਾਨ ਨਹੀਂ ਹੁੰਦਾ। ਜਦ ਤੱਕ ਕਿ ਇਹ ਤੁਹਾਡੇ ਇਲਾਜ ਵਿੱਚ ਰੁਕਾਵਟ ਨਾ ਬਣਨ।
ਦੱਖਣੀ ਚੀਨ ਵਿੱਚ ਇੱਕ ਔਰਤ ਦੀ ਡੇਢ ਕਿੱਲੋ ਲਸਣ ਖਾ ਲੈਣ ਤੋਂ ਬਾਅਦ ਜ਼ਬਾਨ ਸੁੱਜ ਗਈ। ਉਸ ਨੂੰ ਇਲਾਜ ਲਈ ਹਸਪਤਾਲ ਲਿਜਾਣਾ ਪਿਆ।
ਅਸੀਂ ਜਾਣਦੇ ਹਾਂ ਕਿ ਖਾਣਾ ਪਕਾਉਣ ਤੇ ਪਾਣੀ ਉਬਾਲ ਕੇ ਪੀਣਾ ਸਿਹਤ ਲਈ ਲਾਹੇਵੰਦ ਹੈ। ਹਾਲਾਂਕਿ ਇਸ ਗੱਲ ਦੇ ਕੋਈ ਸਬੂਤ ਨਹੀਂ ਹਨ ਕਿ ਕੋਈ ਖ਼ਾਸ ਖੁਰਾਕ ਤੁਹਾਨੂੰ ਕਿਸੇ ਵਾਇਰਸ ਤੋਂ ਬਚਾਅ ਸਕਦੀ ਹੈ।
ਕੀ ਪਾਲਤੂ ਜਾਨਵਰਾਂ ਤੋਂ ਦੂਰ ਰਹਿਣ ਦੀ ਲੋੜ ਹੈ
ਵਿਸ਼ਵ ਸਿਹਤ ਸੰਗਠਨ ਮੁਤਾਬਕ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਤੁਹਾਡੇ ਪਾਲਤੂ ਕੁੱਤੇ ਜਾਂ ਬਿੱਲੀ ਤੋਂ ਤੁਹਾਨੂੰ ਕੋਰੋਨਾ ਵਾਇਰਸ ਦੀ ਲਾਗ਼ ਲੱਗ ਸਕਦੀ ਹੈ।
ਬ੍ਰਿਟੇਨ ਦੇ ਮਾਹਰਾਂ ਦਾ ਕਹਿਣਾ ਹੈ ਕਿ ਹਾਂਗ-ਕਾਂਗ ਵਿੱਚ ਕੁੱਤਿਆਂ ਦੇ ਵਾਇਰਸ ਤੋਂ ਪੀੜਤ ਹੋਣ ਦੀਆਂ ਖ਼ਬਰਾਂ ਤੋਂ ਕਿਸੇ ਨੂੰ ਘਬਰਾਉਣਾ ਨਹੀਂ ਚਾਹੀਦਾ।
ਨੌਟਿੰਘਮ ਯੂਨੀਵਰਸਿਟੀ ਦੇ ਵਾਇਰੌਲੋਜੀ ਵਿਭਾਗ ਦੇ ਪ੍ਰੋਫ਼ੈਸਰ ਜੌਨਥਨ ਬਾਲ ਇਸ ਬਾਰੇ ਸਪਸ਼ਟ ਕਰਦੇ ਹਨ:
"ਸਾਨੂੰ ਵਾਇਰਸ ਦੀ ਮੌਜੂਦਗੀ ਤੇ ਉਸ ਤੋਂ ਪੀੜਤ ਹੋਣ ਵਿੱਚ ਫ਼ਰਕ ਸਮਝਣਾ ਚਾਹੀਦਾ ਹੈ।"
"ਇਹ ਮਨੁੱਖੀ ਮਹਾਮਾਰੀ ਦੇ ਫ਼ੈਲਣ ਨਾਲ ਕਿੰਨਾ ਜੁੜਿਆ ਹੋਇਆ ਹੈ ਇਸ ਬਾਰੇ ਮੈਨੂੰ ਸੰਦੇਹ ਹੈ। ਇਨਸਾਨਾਂ ਵਿੱਚ ਹੁਣ ਤੱਕ ਫੈਲੀਆਂ ਬਿਮਾਰੀਆਂ ਮਨੁੱਖ ਤੋਂ ਮਨੁੱਖ ਤੱਕ ਲਾਗ਼ ਨਾਲ ਫ਼ੈਲੀਆਂ ਹਨ।"
- ਕੋਰੋਨਾਵਾਇਰਸ ਇਲਾਜ: 6 ਦਵਾਈਆਂ ਜੋ ਦੁਨੀਆਂ ਨੂੰ ਮਹਾਮਾਰੀ ਤੋਂ ਬਚਾ ਸਕਦੀਆਂ ਹਨ
- ਕੋਰੋਨਾਵਾਇਰਸ ਦੇ ਹਰ ਪਹਿਲੂ ਬਾਰੇ ਬੀਬੀਸੀ ਦੀ ਖ਼ਾਸ ਕਵਰੇਜ
- LIVE ਗ੍ਰਾਫਿਕਸ ਰਾਹੀਂ ਜਾਣੋ ਦੇਸ ਦੁਨੀਆਂ ਵਿੱਚ ਕੋਰੋਨਾਵਾਇਰਸ ਦਾ ਕਿੰਨਾ ਅਸਰ
- ਕੋਰੋਨਾਵਾਇਰਸ ਮਹਾਮਾਰੀ: ਕੀ ਰੋਗੀ ਮੌਤ ਤੋਂ ਬਾਅਦ ਵੀ ਕੋਰੋਨਾ ਫ਼ੈਲਾ ਸਕਦਾ ਹੈ
- ਕੋਰੋਨਾਵਾਇਰਸ ਅਫ਼ਵਾਹਾਂ : ਕੁਝ ਵੀ ਸ਼ੇਅਰ ਕਰਨ ਤੋਂ ਪਹਿਲਾਂ ਇਹ 7 ਗੱਲਾਂ ਬਾਰੇ ਸੋਚਿਓ
ਸਾਨੂੰ ਇਸ ਬਾਰੇ ਹੋਰ ਜਾਨਣ ਦੀ ਲੋੜ ਹੈ ਪਰ ਡਰਨ ਦੀ ਨਹੀਂ। ਮੈਨੂੰ ਨਹੀਂ ਲਗਦਾ ਇਹ ਇੱਕ ਤੋਂ ਦੂਜੇ ਕੁੱਤੇ ਤੱਕ ਜਾਂ ਇਨਸਾਨ ਤੱਕ ਫ਼ੈਲ ਸਕਦਾ ਹੈ। ਮੌਜੂਦਗੀ ਬਹੁਤ ਥੋੜ੍ਹੀ ਹੁੰਦੀ ਹੈ।"
ਫਿਰ ਵੀ ਅਹਿਤਿਆਤ ਵਜੋਂ ਜਾਨਵਰਾਂ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਸਾਨੂੰ ਹੱਥ ਧੋ ਲੈਣੇ ਚਾਹੀਦੇ ਹਨ।
ਮੰਨਿਆ ਜਾਂਦਾ ਹੈ ਕਿ ਨਿਊ ਕੋਰੋਨਾਵਾਇਰਸ (ਜਿਸ ਦਾ ਨਾਂਅ SARS-CoV-2 ਹੈ ਤੇ ਜੋ Covid-19 ਨਾਂਅ ਦੀ ਬਿਮਾਰੀ ਕਰਦਾ ਹੈ) ਜੰਗਲੀ ਜੀਵਾਂ ਤੋਂ ਆਇਆ। ਜੋ ਕਿ ਚੀਨ ਦੇ ਵੁਹਾਨ ਸ਼ਹਿਰ ਦੀ ਮੱਛੀ ਮੰਡੀ ਤੋਂ ਫੈਲਿਆ।
ਜਾਨਵਰਾਂ ਵਿੱਚ ਹੋ ਸਕਦਾ ਹੈ ਇਹ ਵਾਇਰਸ ਨਜ਼ਰ ਵੀ ਨਾ ਆਵੇ। ਜਦ ਤੱਕ ਕਿ ਮਨੁੱਖ ਵਿੱਚ ਨਾ ਆ ਜਾਵੇ। ਜ਼ਿਆਦਾਤਰ ਵਾਇਰਸ ਜਿਵੇਂ ਪੰਛੀਆਂ ਦੇ ਵਾਇਰਸ, ਈਬੋਲਾ ਤੇ ਸਾਰਸ ਆਦਿ ਇਸ ਦੀਆਂ ਮਿਸਾਲਾਂ ਹਨ।
ਸਾਇੰਸਦਾਨਾਂ ਦਾ ਕਹਿਣਾ ਹੈ ਕਿ ਫ਼ਿਲਹਾਲ ਇਹ ਵਾਇਰਸ ਇਨਸਾਨਾਂ ਤੋਂ ਪਸ਼ੂਆਂ ਵਿੱਚ ਫ਼ੈਲ ਜਾਵੇਗਾ ਇਸ ਦੀ ਸੰਭਾਵਨਾ ਬਹੁਤ ਘੱਟ ਹੈ।
ਸਾਲ 2003 ਵਿੱਚ ਫ਼ੈਲੀ ਸਾਰਸ ਮਹਾਂਮਾਰੀ ਦੌਰਾਨ ਵੀ ਕੁਝ ਬਿੱਲੀਆਂ ਤੇ ਕੁੱਤਿਆਂ ਦੇ ਵਾਇਰਸ ਪੌਜ਼ੀਟਿਵ ਹੋਣ ਦੀ ਪੁਸ਼ਟੀ ਹੋਈ ਸੀ। ਹਾਲਾਂਕਿ ਮਨੁੱਖਾਂ ਵਿੱਚ ਇਹ ਵਾਇਰਸ ਪਸ਼ੂਆਂ ਰਾਹੀਂ ਨਹੀਂ ਸੀ ਆਇਆ।
ਕੀ ਇਹ ਜਾਨਲੇਨਾ ਹੋ ਸਕਦਾ ਹੈ
ਬਹੁਤੇ ਲੋਕਾਂ ਵਿੱਚ ਇਸ ਦੇ ਹਲਕੇ ਜਿਹੇ ਲੱਛਣ (ਸੁੱਕੀ ਖੰਘ, ਤੇਜ਼ ਬੁਖ਼ਾਰ) ਹੁੰਦੇ ਹਨ। ਇਹ ਲੋਕ ਠੀਕ ਹੋ ਜਾਂਦੇ ਹਨ।
ਹਾਲਾਂਕਿ ਵਾਇਰਸ ਨਾਲ ਕੁਝ ਲੋਕ ਗੰਭੀਰ ਬਿਮਾਰ ਵੀ ਹੋ ਜਾਂਦੇ ਹਨ। ਉਨ੍ਹਾਂ ਨੂੰ ਨਿਮੋਨੀਆ, ਸਾਹ 'ਚ ਦਿੱਕਤ ਆਦਿ ਦੀ ਸ਼ਿਕਾਇਤ ਹੋ ਜਾਂਦੀ ਹੈ। ਅਜਿਹੀ ਹਾਲਤ ਵਿੱਚ ਬਹੁਤ ਥੋੜ੍ਹੀਆਂ ਜਾਨਾਂ ਗਈਆਂ ਹਨ ਲਗਭਗ 1 ਫ਼ੀਸਦੀ। ਉਹ ਵੀ ਫੇਫੜਿਆਂ ਦੀ ਦਿੱਕਤ ਕਾਰਨ।
ਬਜ਼ੁਰਗਾਂ ਤੇ ਕਮਜ਼ੋਰ ਪੁਰਸ਼ਾਂ ਨੂੰ ਲਾਗ਼ ਦਾ ਖ਼ਤਰਾ ਵਧੇਰੇ ਹੈ।
ਬੱਚਿਆਂ ਤੇ ਨੌਜਵਾਨਾਂ ਨੂੰ ਖ਼ਤਰਾ ਘੱਟ ਹੈ। ਦਮਾ ਤੇ ਰੋਗਾਂ ਨਾਲ ਲੜਨ ਦੀ ਕਮਜ਼ੋਰ ਤਾਕਤ ਵਾਲੇ ਲੋਕਾਂ ਨੂੰ ਖ਼ਤਰਾ ਹੈ।
ਮੌਸਮੀ ਫਲੂ ਕਾਰਨ ਵੀ ਹਰ ਸਾਲ ਦੁਨੀਆਂ ਭਰ ਵਿੱਚ ਲੱਖਾਂ ਲੋਕਾਂ ਦੀ ਮੌਤ ਹੁੰਦੀ ਹੈ।
ਪ੍ਰਫ਼ੈਸਰ ਚੰਗੀ ਨਿੱਜੀ ਸਾਫ਼-ਸਫ਼ਾਈ ਰੱਖਣ ਦੀ ਸਲਾਹ ਦਿੰਦੇ ਹਨ ਤਾਂ ਕਿ ਫਲੂ ਅਤੇ ਕੋਰੋਨਾਵਾਇਰਸ ਤੋਂ ਬਚਾਅ ਹੋ ਸਕੇ।
ਸਾਇੰਸਦਾਨ ਹਾਲੇ ਵੀ ਸ਼ਸ਼ੋਪੰਜ ਵਿੱਚ ਹਨ ਕਿ ਵਾਇਰਸ ਕਿਵੇਂ ਫ਼ੈਲਿਆ ਪਰ ਇਹ ਲਾਗ਼ ਨਾਲ ਫ਼ੈਲਦਾ ਲੱਗ ਰਿਹਾ ਹੈ।
ਬਿਮਾਰ ਦਿਸਦੇ ਲੋਕਾਂ ਤੋਂ ਦੂਰੀ ਇੱਕ ਉਪਾਅ ਹੈ। ਬ੍ਰਿਟੇਨ ਵਿੱਚ ਫਲੂ ਦਾ ਟੀਕਾ ਲਗਵਾਉਣ ਦੀ ਸਲਾਹ ਵੀ ਦਿੱਤੀ ਜਾ ਰਹੀ ਹੈ।
ਕੀ ਇਸ ਦੀ ਕੋਈ ਦਵਾਈ ਹੈ
ਨਵੇਂ ਵਾਇਰਸ ਲਈ ਕੋਈ ਖ਼ਾਸ ਦਵਾਈ ਹਾਲੇ ਨਹੀਂ ਹੈ। ਮਰੀਜ਼ਾਂ ਦਾ ਫ਼ਲੂ ਵਾਲੀਆਂ ਦਵਾਈਆਂ ਨਾਲ ਹੀ ਇਲਾਜ ਕੀਤਾ ਜਾ ਰਿਹਾ ਹੈ।
ਇਲਾਜ ਦੇ ਬਦਲ ਮੌਜੂਦ ਹਨ ਪਰ ਬਹੁਤੇ ਲੋਕ ਆਪਣੇ ਆਪ ਹੀ ਠੀਕ ਹੋ ਜਾਂਦੇ ਹਨ।
ਵੈਕਸੀਨ ਦੀ ਪਰਖ ਕੀਤੀ ਜਾ ਰਹੀ ਹੈ ਪਰ ਹਾਲੇ ਡੇਢ ਸਾਲ ਤੱਕ ਇਸ ਦੀ ਦਵਾਈ ਸ਼ਾਇਦ ਹੀ ਇਨਸਾਨਾਂ ਦੀ ਵਰਤੋਂ ਲਈ ਉਪਲਭਦ ਹੋ ਸਕੇ।
ਹਾਲਾਂਕਿ ਇਹ ਕਿਸੇ ਨੂੰ ਵੀ ਹੋ ਸਕਦਾ ਹੈ ਪਰ ਸੰਭਵਨਾ ਹਰੇਕ ਪੰਜ ਵਿਅਕਤੀਆਂ ਪਿਛੇ ਇੱਕ ਦੀ ਪੀੜਤ ਹੋਣ ਦੀ ਹੈ।
ਕੀ ਚੀਨੀ ਖਾਣੇ ਤੋਂ ਕੋਈ ਖ਼ਤਰਾ ਹੈ
ਸੋਸ਼ਲ ਮੀਡੀਆ ਦੀਆਂ ਸਲਾਹਾਂ ਦੇ ਬਾਵਜੂਦ ਚੀਨੀ ਖਾਣੇ ਤੋਂ ਪ੍ਰਹੇਜ਼ ਕਰਨ ਦੀ ਕੋਈ ਲੋੜ ਨਹੀਂ ਹੈ।
ਵਿਸ਼ਵ ਸਿਹਤ ਸੰਗਠਨ ਦਾ ਕਹਿਣਾ ਹੈ ਕਿ ਵਿਦੇਸ਼ਾਂ ਤੋਂ ਆਈਆਂ ਚਿੱਠੀਆਂ ਫੜਨ ਵਿੱਚ ਵੀ ਘਬਰਾਉਣ ਦੀ ਕੋਈ ਵਜ੍ਹਾ ਨਹੀਂ ਹੈ।
ਵਾਇਰਸ ਅਜਹੀਆਂ ਥਾਵਾਂ 'ਤੇ ਲੰਬੇ ਸਮੇਂ ਲਈ ਬਚਿਆ ਨਹੀਂ ਰਹਿ ਸਕਦਾ। ਇਸ ਵਿੱਚ ਕੱਪ ਤੇ ਦਰਵਾਜ਼ਿਆਂ ਦੇ ਮੁੱਠੇ ਵੀ ਸ਼ਾਮਲ ਹਨ।
ਕੀ ਹਰ 15 ਮਿੰਟ ਬਾਅਦ ਪਾਣੀ ਪੀਣ ਨਾਲ ਬਚਿਆ ਜਾ ਸਕਦਾ ਹੈ
ਫੇਸਬੁੱਕ ਤੇ ਇੱਕ ਜਪਾਨੀ ਡਾਕਟਰ ਦੇ ਹਵਾਲੇ ਨਾਲ ਇੱਕ ਸਲਾਹ ਦਿੱਤੀ ਜਾ ਰਹੀ ਹੈ ਕਿ ਹਰ 15 ਮਿੰਟ ਬਾਅਦ ਪਾਣੀ ਪੀਂਦੇ ਰਹਿਣ ਨਾਲ ਸਾਡੇ ਮੂੰਹ ਰਾਹੀਂ ਦਾਖ਼ਲ ਹੋਇਆ ਵਾਇਰਸ ਬਾਹਰ ਨਿਕਲ ਜਾਵੇਗਾ।
ਇਸ ਸਲਾਹ ਦਾ ਅਰਬੀ ਤਰਜਮਾ 2,50,000 ਵਾਰ ਸਾਂਝਾ ਕੀਤਾ ਗਿਆ ਹੈ।
ਔਕਸਫੋਰਡ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਟਰੂਡੀ ਲੈਂਗ ਦਾ ਕਹਿਣਾ ਹੈ ਕਿ ਅਜਿਹਾ ਕੋਈ ਢੰਗ ਨਹੀਂ ਹੈ ਕਿ ਤੁਸੀਂ ਪਾਣੀ ਪੀ ਕੇ ਸਾਹ ਰਾਹੀਂ ਦਾਖ਼ਲ ਹੋਇਆ ਵਾਇਰਸ ਸਰੀਰ ਵਿੱਚੋਂ ਬਾਹਰ ਕਰ ਸਕੋ ਤੇ ਮਾਰ ਸਕੋ।
ਕੋਰੋਨਾਵਾਇਰਸ ਵਰਗੀਆਂ ਲਾਗਾਂ ਜਦੋਂ ਅਸੀਂ ਸਾਹ ਲੈਂਦੇ ਹਾਂ ਤਾਂ ਸਾਡੀ ਸਾਹ ਪ੍ਰਣਾਲੀ ਰਾਹੀਂ ਸਰੀਰ ਵਿੱਚ ਦਾਖ਼ਲ ਹੁੰਦੀਆਂ ਹਨ।
ਕੁਝ ਮਾਤਰਾ ਮੂੰਹ ਰਾਹੀਂ ਵੀ ਸਰੀਰ ਵਿੱਚ ਦਾਖ਼ਲ ਹੋ ਸਕਦੀ ਹੈ। ਫਿਰ ਵੀ ਪਾਣੀ ਪੀਣ ਨਾਲ ਤਾਂ ਤੁਹਾਡਾ ਵਾਇਰਸ ਤੋਂ ਬਚਾਅ ਨਹੀਂ ਹੋ ਸਕਦਾ।
ਹਾਂ ਪਾਣੀ ਪੀਣਾ ਤੇ ਸਰੀਰ ਵਿੱਚ ਇਸ ਦੀ ਢੁਕਵੀ ਮਾਤਰਾ ਕਾਇਮ ਰੱਖਣਾ ਇੱਕ ਸਿਹਤ ਵਰਧਕ ਸਲਾਹ ਹੈ।
ਕੀ ਸਰੀਰ ਨੂੰ ਗਰਮ ਰੱਖਣ ਨਾਲ ਬਚਿਆ ਜਾ ਸਕਦਾ ਹੈ
ਯੂਨੀਸੈਫ਼ ਦਾ ਨਾਂਅ ਲੈ ਕੇ ਇੱਕ ਸਲਾਹ ਦਿੱਤੀ ਜਾ ਰਹੀ ਹੈ ਕਿ ਗਰਮ ਪਾਣੀ ਪੀਣ ਤੇ ਧੁੱਪ ਸੇਕਣ ਨਾਲ ਕੋਰੋਨਾਵਾਇਰਸ ਤੋਂ ਬਚਾਅ ਹੋ ਸਕਦਾ ਹੈ
ਯੂਨੀਸੈਫ਼ ਨੇ ਇਸ ਦਾ ਖੰਡਨ ਕੀਤਾ ਹੈ।
ਫਿਲਹਾਲ ਅਸੀਂ ਜਾਣਦੇ ਹਾਂ ਕਿ ਗਰਮੀਆਂ ਵਿੱਚ ਫਲੂ ਵਾਇਰਸ ਸਰੀਰ ਤੋਂ ਬਾਹਰ ਬਹੁਤੀ ਦੇਰ ਜਿੰਦਾ ਨਹੀਂ ਰਹਿ ਪਾਉਂਦੇ। ਹਾਲਾਂਕਿ ਤਾਪ ਦਾ ਨਵੇਂ ਕੋਰੋਨਾਵਾਇਰਸ 'ਤੇ ਕੀ ਅਸਰ ਪੈਂਦਾ ਹੈ ਇਸ ਬਾਰੇ ਹਾਲੇ ਬਹੁਤੀ ਜਾਣਕਾਰੀ ਨਹੀਂ ਹੈ।
ਧੁੱਪ ਵਿੱਚ ਬੈਠ ਕੇ ਆਪਣੇ ਸਰੀਰ ਨੂੰ ਗ਼ਰਮ ਕਰਨਾ ਤਾਂ ਕਿ ਉਸ ਵਿੱਚ ਵਾਇਰਸ ਜੀਵਤ ਨਾ ਰਹਿ ਸਕੇ ਬਿਲਕੁਲ ਹੀ ਬੇਅਸਰ ਹੈ। ਜਦੋਂ ਇੱਕ ਵਾਰ ਕੋਈ ਵਾਇਰਸ ਤੁਹਾਡੇ ਸਰੀਰ ਵਿੱਚ ਚਲਾ ਗਿਆ ਤਾਂ ਇਸ ਨੂੰ ਕਿਸੇ ਵੀ ਤਰ੍ਹਾਂ ਮਾਰਿਆ ਨਹੀਂ ਜਾ ਸਕਦਾ। ਤੁਹਾਡੇ ਸਰੀਰ ਨੂੰ ਹੀ ਇਸ ਨਾਲ ਲੜਾਈ ਲੜਨੀ ਪਵੇਗੀ।
ਜੀਵਾਣੂ ਮਾਰਨ ਲਈ ਚਾਦਰਾਂ 60 ਡਿਗਰੀ 'ਤੇ ਧੋਣਾ ਇੱਕ ਚੰਗੀ ਗੱਲ ਹੈ। ਪਰ ਸਰੀਰ ਨੂੰ ਧੋਣਾ ਕੋਈ ਚੰਗਾ ਵਿਚਾਰ ਨਹੀਂ ਹੈ।
ਦੂਜੀ ਗੱਲ ਗ਼ਰਮ ਤਰਲ ਪੀਣ ਨਾਲ ਤੁਹਾਡੇ ਸਰੀਰ ਦਾ ਤਾਪਮਾਨ ਨਹੀਂ ਵਧੇਗਾ, ਬਾਸ਼ਰਤੇ ਤੁਹਾਨੂੰ ਬੁਖ਼ਾਰ ਹੋਵੇ।
- ਦਵਾਈ ਜਿਸ ਬਾਰੇ ਦਾਅਵਾ ਹੈ ਕਿ ਕੋਵਿਡ-19 ਖ਼ਿਲਾਫ਼ ਇਸ ਦੇ ਨਤੀਜੇ 'ਬਹੁਤ ਵਧੀਆ' ਹਨ
- ‘ਨਾ ਘਰ ਹੈ ਨਾ ਕੰਮ, ਕੀ ਕਰਾਂਗੇ ਇੱਥੇ ਰਹਿ ਕੇ? ਪੈਦਲ ਤੁਰੇ ਹਾਂ ਕਦੇ ਤਾਂ ਘਰੇ ਪਹੁੰਚਾਂਗੇ'
- ਕੋਰੋਨਾਵਾਇਰਸ: ਰੈੱਡ ਜ਼ੋਨ, ਗ੍ਰੀਨ ਜ਼ੋਨ ਅਤੇ ਔਰੈਂਜ ਜ਼ੋਨ ਕਿਵੇਂ ਤੈਅ ਕੀਤੇ ਜਾਂਦੇ ਹਨ
- ਹਜ਼ੂਰ ਸਾਹਿਬ ਤੋਂ ਪਰਤੀ ਕੁਆਰੰਟੀਨ ਹੋਈ ਸ਼ਰਧਾਲੂ, ‘ਪੰਜਾਬ ਪਹੁੰਚਣ ਦੀ ਖ਼ੁਸ਼ੀ ਦੀ ਥਾਂ ਸਾਨੂੰ ਨਵੀਂ ਮੁਸੀਬਤ ਨੇ ਘੇਰਿਆ’
ਇਹ ਵੀਡੀਓਜ਼ ਵੀ ਦੇਖੋ