You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ ਮਹਾਮਾਰੀ: ਕੀ ਰੋਗੀ ਮੌਤ ਤੋਂ ਬਾਅਦ ਵੀ ਕੋਰੋਨਾ ਫ਼ੈਲਾ ਸਕਦਾ ਹੈ
ਭਾਰਤ ਵਿੱਚ ਕੋਰੋਨਾਵਾਇਰਸ ਦੇ ਮਾਮਲੇ ਨਾਲ 44 ਲੱਖ ਤੋਂ ਪਾਰ ਹੋ ਚੁੱਕੇ ਹਨ ਅਤੇ ਭਾਰਤ ਦੁਨੀਆਂ ਵਿੱਚ ਮਾਮਲਿਆਂ ਦੀ ਗਿਣਤੀ ਵਿੱਚ ਦੂਜੇ ਨੰਬਰ ਤੇ ਹੈ। ਹੁਣ ਤੱਕ 75 ਹਜ਼ਾਰ ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ। ਪਰ ਕਈ ਤਰ੍ਹਾਂ ਦੀਆਂ ਅਫ਼ਵਾਹਾਂ ਸੋਸ਼ਲ ਮੀਡੀਆਂ 'ਤੇ ਹਾਲੇ ਵੀ ਦੇਖੀਆਂ ਜਾ ਰਹੀਆਂ ਹਨ।
ਜਦੋਂ ਕੋਰੋਨਾਵਾਇਰਸ ਦੇ ਮਾਮਲੇ ਭਾਰਤ ਵਿੱਚ ਆਉਣੇ ਸ਼ੁਰੂ ਹੋਏ ਸਨ ਤਾਂ ਕਈ ਲੋਕਾਂ ਨੂੰ ਕੋਰੋਨਾਵਾਇਰਸ ਦੇ ਮਰੀਜ਼ਾਂ ਦੀ ਮੌਤ ਨੂੰ ਲੈ ਕੇ ਕਈ ਤਰ੍ਹਾਂ ਦੇ ਖਦਸ਼ੇ ਸਨ।
ਕਈ ਥਾਵਾਂ ਉੱਤੇ ਪਰਿਵਾਰ ਵਾਲੇ ਆਪਣੇ ਸਕੇ ਸਬੰਧੀਆਂ ਦੀਆਂ ਅੰਤਿਮ ਰਸਮਾਂ ਵਿਚ ਸ਼ਾਮਲ ਨਹੀਂ ਹੋਏ। ਇਸ ਨੂੰ ਮਹਾਮਾਰੀ ਦਾ ਡਰ ਕਹੋ ਜਾਂ ਵਾਇਰਸ ਬਾਰੇ ਅਗਿਆਨਤਾ, ਇੱਕ ਗੱਲ ਤਾਂ ਸਾਫ਼ ਹੈ ਕਿ ਇਸ ਵਾਇਰਸ ਦੇ ਫੈਲਾਅ ਨੇ ਸਮਾਜਿਕ ਤਾਣੇ-ਬਾਣੇ ਨੂੰ ਹਿਲਾ ਕੇ ਰੱਖ ਦਿੱਤਾ।
ਇਹ ਵੀ ਪੜ੍ਹੋ:
ਮਾਹਰਾਂ ਤੇ ਵਿਗਿਆਨੀਆਂ ਦੇ ਹਵਾਲੇ ਨਾਲ ਸਵਾਲ ਇਹ ਹੈ ਕਿ ਕੀ ਰੋਗੀ ਮੌਤ ਤੋਂ ਬਾਅਦ ਵੀ ਕੋਰੋਨਾ ਫੈਲਾ ਸਕਦਾ ਹੈ, ਕੀ ਲਾਸ਼ਾਂ ਤੋਂ ਕੋਰੋਨਾ ਦੀ ਲਾਗ ਦਾ ਖ਼ਤਰਾ ਬਣਿਆ ਰਹਿ ਸਕਦਾ ਹੈ।
ਕੋਵਿਡ-19 ਮਰੀਜ਼ਾਂ ਦੇ ਅੰਤਮ ਸਸਕਾਰ ਲਈ ਦਿਸ਼ਾ-ਨਿਰਦੇਸ਼
ਭਾਰਤ ਵਿੱਚ ਕੋਰੋਨਾਵਾਇਰਸ ਮਰੀਜ਼ਾਂ ਦੇ ਅੰਤਮ ਸਸਕਾਰ ਲਈ ਸਿਹਤ ਮੰਤਰਾਲੇ ਵਲੋਂ ਮਾਰਚ ਵਿੱਚ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਸਨ।
- ਲਾਸ਼ ਨੂੰ ਹਟਾਉਣ ਵੇਲੇ ਪੀਪੀਈ ਕਿੱਟ ਦੀ ਵਰਤੋਂ ਕਰੋ।
- ਲਾਸ਼ ਨੂੰ ਪਲਾਸਟਿਕ ਦੇ ਲੀਕ-ਪ੍ਰੂਫ਼ ਬੈਗ ਵਿੱਚ ਰੱਖਿਆ ਜਾਵੇ।
- ਹਰੇਕ ਤਲ ਨੂੰ ਚੰਗੀ ਤਰ੍ਹਾਂ ਸਾਫ਼ ਕੀਤਾ ਜਾਵੇ।
- ਮਰੀਜ਼ ਦੇ ਸਰੀਰ ਵਿੱਚ ਲੱਗੀਆਂ ਟਿਊਬ ਸਾਵਧਾਨੀ ਨਾਲ ਹਟਾਈਆਂ ਜਾਣ।
- ਮੈਡੀਕਲ ਸਟਾਫ਼ ਇਹ ਧਿਆਨ ਰੱਖੇ ਕਿ ਮ੍ਰਿਤਕ ਦੇ ਸਰੀਰ ਵਿੱਚੋਂ ਕੋਈ ਤਰਲ ਪਦਾਰਥ ਨਾ ਨਿਕਲੇ।
- ਮ੍ਰਿਤਕ ਦੇ ਦੇਹ ਸਿਰਫ਼ ਪਰਿਵਾਰ ਨੂੰ ਸੌਂਪੀ ਜਾਵੇ ਜਾਂ ਫਿਰ ਮੁਰਦਾਘਰ ਵਿੱਚ।
- ਅੰਤਮ ਸਸਕਾਰ ਵਾਲੀ ਥਾਂ ਤੇ ਭੀੜ ਨੂੰ ਇਕੱਠਾ ਨਾ ਹੋਣ ਦਿੱਤਾ ਜਾਵੇ।
- ਅੰਤਮ ਸਸਕਾਰ ਦੀਆਂ ਰਸਮਾਂ ਵਿੱਚ ਸਿਰਫ਼ ਉਨ੍ਹਾਂ ਰਸਮਾਂ ਦੀ ਮਨਜ਼ੂਰੀ ਹੋਵੇਗੀ ਜਿਸ ਵਿੱਚ ਸਰੀਰ ਨੂੰ ਛੂਹਣਾ ਨਾ ਹੋਵੇ।
ਕੋਰੋਨਾਵਾਇਰਸ ਵੈਕਸੀਨ ਜੇ ਕਾਮਯਾਬ ਹੋਇਆ ਤਾਂ ਇਸ ਦੀ ਕੀਮਤ ਭਾਰਤ ਵਿੱਚ ਕਿੰਨੀ ਹੋਵੇਗੀ?
ਕੋਰੋਨਾ ਬਾਰੇ 3 ਅਹਿਮ ਸਵਾਲ
ਵਾਰਸ ਵਾਰਸ ਕਰਨ ਵਾਲਿਆਂ ਨੂੰ ਉਨ੍ਹਾਂ ਦੇ ਵਾਰਸ ਪਛਾਣਨ ਤੋਂ ਇਨਕਾਰੀ ਹੋ ਗਏ। ਉਹ ਲਵਾਰਿਸਾਂ ਵਾਂਗ ਹਸਪਤਾਲਾਂ ਦੇ ਮੁਰਦਾ ਘਰਾਂ ਅਤੇ ਕਈ ਦੇਸ਼ਾਂ ਵਿੱਚ ਪਾਰਕਾਂ ਦੇ ਬੈਂਚਾਂ ਉੱਤੇ ਸੜਕਾਂ ਕਿਨਾਰੇ ਸਰਕਾਰੀ ਗੱਡੀਆਂ ਦੀ ਉਡੀਕ ਕਰਦੇ ਰਹੇ।
ਦੁਨੀਆਂ ਭਰ ਤੋਂ ਆ ਰਹੀਆਂ ਇਨ੍ਹਾਂ ਤਸਵੀਰਾਂ ਨੇ ਮੌਤ ਹੀ ਨਹੀਂ ਸਗੋਂ ਮੁਰਦੇ ਦਾ ਡਰ ਵੀ ਬਿਠਾ ਦਿੱਤਾ ਹੈ। ਲੋਕਾਂ ਵਿੱਚ ਡਰ ਹੈ ਕਿ ਲਾਸ਼ ਤੋਂ ਕੋਰੋਨਾਵਾਇਰਸ ਫ਼ੈਲ ਸਕਦਾ ਹੈ।
ਕੀ ਲਾਸ਼ਾਂ ਤੋਂ ਕੋਰੋਨਾਵਾਇਰਸ ਫ਼ੈਲ ਸਕਦਾ ਹੈ? ਕੀ ਉਨ੍ਹਾਂ ਦੀਆਂ ਅੰਤਿਮ ਰਸਮਾਂ ਕਰਨਾ ਸੁਰੱਖਿਅਤ ਹੈ? ਤੀਜਾ ਸਵਾਲ ਕੀ ਲਾਸ਼ਾਂ ਨੂੰ ਸਾੜਿਆ ਜਾਵੇ ਜਾਂ ਦਫ਼ਨਾਇਆ ਜਾਵੇ?
ਆਓ ਜਾਣਦੇ ਹਾਂ ਕਿ ਇਸ ਵਿਸ਼ੇ ਵਿੱਚ ਸਾਨੂੰ ਹੁਣ ਤੱਕ ਕੀ ਕੁਝ ਪਤਾ ਹੈ-
ਕੀ ਲਾਸ਼ਾਂ ਤੋਂ ਕੋਰੋਨਾਵਾਇਰਸ ਫ਼ੈਲ ਸਕਦਾ ਹੈ?
ਵਿਸ਼ਵ ਸਿਹਤ ਸੰਗਠਨ ਮੁਤਾਬਕ ਜੇ ਜ਼ਰੂਰੀ ਸਾਵਧਾਨੀਆਂ ਵਰਤੀਆਂ ਜਾਣ ਤਾਂ ਲਾਸ਼ਾਂ ਤੋਂ ਕੋਰੋਨਾਵਾਇਰਸ ਫ਼ੈਲਣ ਦੀ ਕੋਈ ਵਜ੍ਹਾ ਨਹੀਂ ਹੈ।
ਸਾਰਸ-ਕੋਵ-2 ਵਾਇਰਸ ਜੋ ਕਿ ਕੋਵਿਡ-19 ਦਾ ਕਾਰਨ ਹੈ, ਜ਼ਿਆਦਾਤਰ ਖੰਘਣ, ਛਿੱਕਣ ਜਾਂ ਨਿੱਛਣ ਸਮੇਂ ਛੱਡੇ ਗਏ ਤੁਪਕਿਆਂ ਰਾਹੀਂ ਫੈਲਦਾ ਹੈ।
ਬੀਬੀਸੀ ਪੰਜਾਬੀ ਨੂੰ ਆਪਣੇ ਹੋਮ ਸਕ੍ਰੀਨ'ਤੇ ਇੰਝ ਦੇਖੋ:
ਹਾਲਾਂਕਿ ਇਹ ਕੁਝ ਚੀਜ਼ਾਂ ਉੱਪਰ ਕੁਝ ਦਿਨਾਂ ਤੱਕ ਵੀ ਜਿਊਂਦਾ ਰਹਿ ਸਕਦਾ ਹੈ।
ਪੈਨ ਅਮਰੀਕਨ ਹੈਲਥ ਔਰਗਾਨਈਜ਼ੇਸ਼ਨ ਦੇ ਅਬੂ ਕਰੋ ਨੇ ਇੱਕ ਪ੍ਰੈੱਸ ਕਾਨਫ਼ਰੰਸ ਦੌਰਾਨ ਦੱਸਿਆ, “ਹਾਲੇ ਤੱਕ ਲਾਸ਼ਾਂ ਦੁਆਰਾ ਜੀਵਤ ਲੋਕਾਂ ਨੂੰ ਕੋਰੋਨਾਵਾਇਰਸ ਫੈਲਾਏ ਜਾਣ ਦੇ ਕੋਈ ਸਬੂਤ ਨਹੀਂ ਹਨ।”
ਕੀ ਵਾਇਰਸ ਲਾਸ਼ ਦੇ ਅੰਦਰ ਬਚਿਆ ਰਹਿ ਸਕਦਾ ਹੈ?
ਮਾਹਰ ਨੇ ਅੱਗੇ ਦੱਸਿਆ, “ਇਸ ਦਾ ਮਤਲਬ ਇਹ ਨਹੀਂ ਹੈ ਕਿ ਲਾਸ਼ ਤੋਂ ਲਾਗ ਨਹੀਂ ਹੋ ਸਕਦੀ। ਤੁਹਾਨੂੰ ਮਰਹੂਮ ਨਾਲ ਪਿਆਰ ਹੈ, ਇਸ ਲਈ ਤੁਸੀਂ ਉਸ ਨੂੰ ਚੁੰਮਣਾ ਜਾਂ ਛੂਹਣਾ ਚਾਹੋਗੇ।”
“ਅਸੀਂ ਇੱਥੇ ਵੀ ਬਚਾਅ ਅਤੇ ਜ਼ਬਤ ਰੱਖਣਾ ਹੈ”
ਵਿਸ਼ਵ ਸਿਹਤ ਸੰਗਠਨ ਵੱਲੋਂ ਮਾਰਚ ਵਿੱਚ ਜਾਰੀ ਹਦਾਇਤਾਂ ਮੁਤਾਬਕ ਈਬੋਲਾ ਤੇ ਮਾਰਬਰਗ ਵਰਗੇ ਬੁਖ਼ਾਰਾਂ (haemorrhagic fevers) ਅਤੇ ਕੋਲੋਰਾ ਤੋਂ ਇਲਾਵਾ ਲਾਸ਼ਾਂ ਤੋਂ ਆਮ ਕਰ ਕੇ ਲਾਗ ਨਹੀਂ ਫ਼ੈਲਦੀ।
“ਜੇ ਪੋਸਟਮਾਰਟਮ ਦੌਰਾਨ ਮਹਾਂਮਾਰੀ ਨਾਲ ਮਰੇ ਮਰੀਜ਼ਾਂ ਦੇ ਫ਼ੇਫ਼ੜਿਆਂ ਨਾਲ ਸਾਵਧਾਨੀ ਨਾ ਵਰਤੀ ਜਾਵੇ ਤਾਂ ਉਹ ਲਾਗ ਲਾ ਸਕਦੇ ਹਨ। ਨਹੀਂ ਤਾਂ ਲਾਸ਼ਾਂ ਬਿਮਾਰੀ ਨਹੀਂ ਫ਼ੈਲਾਉਂਦੀਆਂ।”
ਹਾਲਾਂਕਿ ਸਾਹ ਦੀਆਂ ਬਿਮਾਰੀਆਂ ਨਾਲ ਮਰੇ ਲੋਕਾਂ ਦੀਆਂ ਲਾਸ਼ਾਂ ਦੇ ਫ਼ੇਫੜਿਆਂ ਤੇ ਹੋਰ ਅੰਗਾਂ ਵਿੱਚ ਜੀਵਤ ਵਾਇਰਸ ਹੋ ਸਕਦੇ ਹਨ।
ਇਹ ਵਾਇਰਸ ਪੋਸਟਮਾਰਟਮ ਦੌਰਾਨ ਜਿਸ ਵਿੱਚ ਮੈਡੀਕਲ ਔਜ਼ਾਰਾਂ ਦੀ ਵਰਤੋਂ ਕੀਤੀ ਜਾਂਦੀ ਹੈ ਜਾਂ ਲਾਸ਼ ਦੀ ਅੰਦਰੂਨੀ ਸਫ਼ਾਈ ਦੌਰਾਨ ਬਾਹਰ ਆ ਸਕਦੇ ਹਨ।
ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦੇ ਸਾਕ-ਸੰਬੰਧੀਆਂ ਨੂੰ ਉਨ੍ਹਾਂ ਦੀਆਂ ਅੰਤਿਮ ਰਸਮਾਂ ਦੌਰਾਨ ਖ਼ਾਸ ਸਵਾਧਾਨੀ ਵਰਤਣੀ ਚਾਹੀਦੀ ਹੈ। ਇਹ ਸਭ ਕੰਮ ਸਿਖਲਾਈ ਯਾਫ਼ਤਾ ਪ੍ਰੋਫ਼ੈਸ਼ਨਲ ਲੋਕਾਂ ਨੂੰ ਹੀ ਕਰਨਾ ਚਾਹੀਦਾ ਹੈ।
ਕੀ ਅੰਤਿਮ ਰਸਮਾਂ ਹੋਣੀਆਂ ਚਾਹੀਦੀਆਂ ਹਨ?
ਕਈ ਥਾਵਾਂ ਉੱਪਰ ਕੋਵਿਡ-19 ਨਾਲ ਮੌਤਾਂ ਇੰਨੀਆਂ ਜ਼ਿਆਦਾ ਹੋ ਗਈਆਂ ਤੇ ਕਈ ਦੇਸ਼ਾਂ ਵਿੱਚ ਅੰਤਿਮ ਰਮਸਾਂ ਲਈ ਇਕੱਠ ਕਰਨ ਉੱਤੇ ਰੋਕ ਲੱਗੀ ਹੋਈ ਹੈ।
ਜਿਨ੍ਹਾਂ ਦੇਸ਼ਾਂ ਵਿੱਚ ਇਸ ਦੀ ਆਗਿਆ ਹੈ, ਉੱਥੇ ਸਖ਼ਤ ਸ਼ਰਤਾਂ ਤਹਿਤ ਹੀ ਅਜਿਹਾ ਕਰਨ ਦੀ ਆਗਿਆ ਦਿੱਤੀ ਜਾ ਰਹੀ ਹੈ।
ਵਿਸ਼ਵ ਸਿਹਤ ਸੰਗਠਨ ਮੁਤਾਬਕ ਮਰਹੂਮ ਦੇ ਪਰਿਵਾਰ ਵਾਲੇ ਦੂਰੋਂ ਮਰਨ ਵਾਲੇ ਦੀ ਦੇਹ ਨੂੰ ਦੇਖ ਸਕਦੇ ਹਨ।
“ਉਹ ਨਾ ਤਾਂ ਚੁੰਮਣ ਅਤੇ ਛੂਹਣ ਅਤੇ ਅੰਤਿਮ ਦਰਸ਼ਨ ਕਰਨ ਤੋਂ ਬਾਅਦ ਸਾਬਣ ਤੇ ਪਾਣੀ ਨਾਲ ਹੱਥ ਜ਼ਰੂਰ ਧੋ ਲੈਣ। ਇਸ ਦੌਰਾਨ ਸਰੀਰਕ ਦੂਰੀ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇ ਅਤੇ ਘੱਟੋ-ਘੱਟ 1 ਮੀਟਰ ਦੀ ਦੂਰੀ ਲੋਕਾਂ ਦੀ ਆਪਸ ਵਿੱਚ ਹੋਣੀ ਚਾਹੀਦੀ ਹੈ।”
ਸਾਹ ਦੀਆਂ ਦਿੱਕਤਾਂ ਵਾਲੇ ਲੋਕਾਂ ਨੂੰ ਅਜਿਹੇ (ਹੋਰ ਵੀ ਕਿਸੇ) ਇਕੱਠਾਂ ਵਿੱਚ ਸ਼ਾਮਲ ਨਹੀਂ ਹੋਣਾ ਚਾਹੀਦਾ। ਜੇ ਹੋਣਾ ਵੀ ਪਵੇ ਤਾਂ ਚਿਹਰੇ ਉੱਪਰ ਮਾਸਕ ਪਾਉਣਾ ਚਾਹੀਦਾ ਹੈ ਤਾਂ ਜੋ ਉਹ ਇਨਫ਼ੈਕਸ਼ਨ ਨਾ ਫੈਲਾਅ ਦੇਣ।
ਇਸ ਤੋਂ ਇਲਾਵਾ, ਬੱਚੇ 60 ਸਾਲ ਤੋਂ ਵੱਡੇ ਬਜ਼ੁਰਗਾਂ ਅਤੇ ਰੋਗਾਂ ਨਾਲ ਲੜਨ ਦੀ ਕਮਜ਼ੋਰ ਸ਼ਕਤੀ ਵਾਲੇ ਲੋਕਾਂ ਦਾ ਲਾਸ਼ ਨਾਲ ਕੋਈ ਸਿੱਧਾ ਸੰਪਰਕ ਨਹੀਂ ਬਣਨਾ ਚਾਹੀਦਾ।
ਕੀ ਲਾਸ਼ਾਂ ਦਫ਼ਨਾਈਆਂ ਜਾਣ ਜਾਂ ਸਾੜੀਆਂ ਜਾਣ?
ਵਿਸ਼ਵ ਸਿਹਤ ਸੰਗਠਨ ਮੁਤਾਬਕ ਦੋਵੇਂ ਤਰੀਕੇ ਹੀ ਠੀਕ ਹਨ।
“ਇਹ ਇੱਕ ਗਲਤ ਧਾਰਨਾ ਹੈ ਕਿ ਇਨਫ਼ੈਕਸ਼ਨ ਨਾਲ ਮਰਨ ਵਾਲਿਆਂ ਦੀਆਂ ਲਾਸ਼ਾਂ ਨੂੰ ਸਾੜਿਆ ਜਾਣਾ ਚਾਹੀਦਾ ਹੈ। ਅੰਤਿਮ ਰਸਮਾਂ ਦਾ ਤਰੀਕਾ ਜਗ੍ਹਾ ਵਿਸ਼ੇਸ਼ ਉੱਪਰ ਪ੍ਰਾਪਤ ਵਸੀਲਿਆਂ ਅਤੇ ਸਭਿਆਚਾਰ ਉੱਪਰ ਨਿਰਭਰ ਕਰਦਾ ਹੈ।”
ਲਾਸ਼ਾਂ ਨੂੰ ਕਬਰਾਂ ਵਿੱਚ ਉਤਾਰਨ ਵਾਲੇ ਲੋਕਾਂ ਨੂੰ ਦਸਤਾਨੇ ਪਾਉਣੇ ਚਾਹੀਦੇ ਹਨ ਅਤੇ ਉਸ ਤੋਂ ਬਾਅਦ ਚੰਗੀ ਤਰ੍ਹਾਂ ਹੱਥ ਧੋਣੇ ਚਾਹੀਦੇ ਹਨ ਅਤੇ ਦਸਤਾਨੇ ਬਿੱਲ੍ਹੇ ਲਾ ਦੇਣੇ ਚਾਹੀਦੇ ਹਨ।
ਵਿਸ਼ਵ ਸਿਹਤ ਸੰਗਠਨ ਮੁਤਾਬਕ ਕੋਵਿਡ-19 ਨਾਲ ਮਰਨ ਵਾਲਿਆਂ ਨੂੰ ਬੇਰੁਖ਼ੀ ਨਾਲ ਵਿਦਾ ਕਰਨ ਦੀ ਕੋਈ ਲੋੜ ਨਹੀਂ ਹੈ।
ਉਨ੍ਹਾਂ ਦੀਆਂ ਵਸਤਾਂ ਨੂੰ ਵੀ ਜਲਾਉਣ ਦੀ ਲੋੜ ਨਹੀਂ ਹੈ। ਉਨ੍ਹਾਂ ਨੂੰ ਦਸਤਾਨੇ ਪਾ ਕੇ ਡਿਟਰਜੈਂਟ ਨਾਲ ਜਾਂ 70 ਫ਼ੀਸਦੀ ਐਲਕੋਹਲ ਵਾਲੇ ਡਿਸਇਨਫੈਕਟੈਂਟ ਨਾਲ ਰੋਗਾਣੂ ਮੁਕਤ ਕਰ ਲੈਣਾ ਚਾਹੀਦਾ ਹੈ।
ਇਨ੍ਹਾਂ ਵਸਤਾਂ ਨੂੰ ਮਸ਼ੀਨ ਵਿੱਚ ਕੱਪੜੇ ਧੋਣ ਵਾਲੇ ਸਰਫ਼ ਨਾਲ ਗਰਮ ਪਾਣੀ (60-90° ਸੀ ਉੱਪਰ) ਵਿੱਚ ਧੋਤਾ ਜਾ ਸਕਦਾ ਹੈ। ਜਾਂ ਇਨ੍ਹਾਂ ਨੂੰ ਡੰਡੇ ਦੀ ਵਰਤੋਂ ਨਾਲ ਗਰਮ ਪਾਣੀ ਅਤੇ ਸਾਬਣ ਦੇ ਘੋਲ ਵਿੱਚ ਭਿਉਂਤਾ ਜਾ ਸਕਦਾ ਹੈ। ਇਸ ਦੌਰਾਨ ਧਿਆਨ ਰੱਖਿਆ ਜਾਵੇ ਕਿ ਛਿੱਟੇ ਨਾ ਬੁੜਕਣ।
ਸਨਮਾਨ ਬਰਕਰਾਰ ਰੱਖਣਾ
ਵਿਸ਼ਵ ਸਿਹਤ ਸੰਗਠਨ ਮੁਤਾਬਕ, “ਮਰਨ ਵਾਲੇ ਦੇ ਸਭਿਆਚਾਰਕ ਅਤੇ ਧਾਰਮਿਕ ਰਵਾਇਤਾਂ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ ਅਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਦਾ ਸਾਰੀ ਪ੍ਰਕਿਰਿਆ ਦੌਰਾਨ ਸਨਮਾਨ ਕੀਤਾ ਜਾਣਾ ਚਾਹੀਦਾ ਹੈ।”
ਹਾਲਾਂਕਿ ਜਿਵੇਂ ਡਰ ਫੈਲ ਰਿਹਾ ਹੈ, ਇਸ ਕਾਰਜ ਵਿੱਚ ਦੁਨੀਆਂ ਭਰ ਵਿੱਚ ਹੀ ਦਿੱਕਤਾਂ ਆ ਰਹੀਆਂ ਹਨ।
ਕੋਰੋਨਾਵਾਇਰਸ ਦੌਰਾਨ ਮੌਤ ਦੀ ਕੌੜੀ ਸਚਾਈ ਤਾਂ ਇਹ ਹੈ ਕਿ ਇਹ ਬਿਮਾਰੀ ਲੋਕਾਂ ਨੂੰ ਸਨਮਾਨਪੂਰਬਕ ਆਖ਼ਰੀ ਵਿਦਾਇਗੀ ਦੇਣ ਦੇ ਰਾਹ ਵਿੱਚ ਨਹੀਂ ਆਉਣੀ ਚਾਹੀਦੀ।
ਵਿਸ਼ਵ ਸਿਹਤ ਸੰਗਠਨ ਮੁਤਾਬਕ ਮਰਨ ਵਾਲਿਆਂ ਦੇ ਨਜ਼ਦੀਕੀਆਂ ਨੂੰ ਸੋਗ ਮਨਾਉਣ ਲਈ ਕੁਝ ਥਾਂ ਤਾਂ ਮਿਲਣੀ ਹੀ ਚਾਹੀਦੀ ਹੈ।
ਵਿਸ਼ਵ ਸਿਹਤ ਸੰਗਠਨ ਮੁਤਾਬਕ,“ਪ੍ਰਸ਼ਾਸਨ ਨੂੰ ਹਰੇਕ ਸਥਿਤੀ ਨੂੰ ਮੌਕੇ ਮੁਤਾਬਕ ਨਜਿੱਠਣਾ ਚਾਹੀਦਾ ਹੈ। ਜਿੱਥੇ ਪਰਿਵਾਰ ਦੇ ਹੱਕ ਅਤੇ ਮੌਤ ਦੇ ਕਾਰਨਾਂ ਦੀ ਜਾਂਚ ਅਤੇ ਇਨਫੈਕਸ਼ਨ ਫੈਲਣ ਦੇ ਖ਼ਤਰੇ ਵਿਚਕਾਰ ਸੰਤੁਲਨ ਬਣਾ ਕੇ ਰੱਖਿਆ ਜਾਵੇ।”
ਇਹ ਵੀ ਪੜ੍ਹੋ:
ਇਹ ਵੀਡੀਓਜ਼ ਵੀ ਦੇਖੋ