You’re viewing a text-only version of this website that uses less data. View the main version of the website including all images and videos.
ਸੁਮੇਧ ਸੈਣੀ ਮਾਮਲਾ: ਪੰਜਾਬ ਕੈਬਨਿਟ ਮੰਤਰੀਆਂ ਨੇ ਪੁੱਛਿਆ ‘ਜ਼ੈਡ ਸੁਰੱਖਿਆ 'ਚੋਂ ਬੰਦਾ ਭੱਜਿਆ ਕਿਵੇਂ?’ - ਪ੍ਰੈੱਸ ਰਿਵੀਊ
ਪੰਜਾਬ ਕੈਬਨਿਟ ਦੇ ਦੋ ਮੰਤਰੀਆਂ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਅਤੇ ਸੁਖਜਿੰਦਰ ਸਿੰਘ ਰੰਧਾਵਾ ਨੇ ਸੁਮੇਧ ਸਿੰਘ ਸੈਣੀ ਨੂੰ ਹਾਲੇ ਤੱਕ ਗ੍ਰਿਫ਼ਤਾਰ ਨਾ ਕਰ ਸਕਣ ਕਾਰਨ ਆਪਣੀ ਹੀ ਸਰਕਾਰ ਦੀ ਪੁਲਿਸ ਦੀ ਕੁਸ਼ਲਤਾ ਉੱਪਰ ਸਵਾਲ ਚੁੱਕੇ ਹਨ।
ਦਿ ਇੰਡੀਅਨ ਐੱਕਸਪ੍ਰੈੱਸ ਦੀ ਖ਼ਬਰ ਮੁਤਾਬਕ, ਰੰਧਾਵਾ ਨੇ ਸਵਾਲ ਚੁੱਕਿਆ, "ਸਾਡੀ ਪੁਲਿਸ ਬਹੁਤ ਦਿਨਾਂ ਤੋਂ ਪਿੱਛਾ ਕਰ ਰਹੀ ਹੈ ਪਰ ਗ੍ਰਿਫ਼ਤਾਰੀ ਵਿੱਚ ਅਸਫ਼ਲ ਹੈ। ਮੈਂ ਪੰਜਾਬ ਪੁਲਿਸ ਦੀ ਭਰੋਸੇਯੋਗਤਾ ਬਾਰੇ ਸਵਾਲ ਚੁੱਕ ਰਿਹਾ ਹਾਂ। ਸਾਥੋਂ ਇੱਕ ਅਜਿਹਾ ਬੰਦਾ ਨਹੀਂ ਫੜਿਆ ਜਾ ਰਿਹਾ ਜਿਸ ਕੋਲ ਜ਼ੈਡ ਸੁਰੱਖਿਆ ਸੀ।"
ਦੂਜੇ ਪਾਸੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਬਾਜਵਾ ਨੇ ਇੱਕ ਜ਼ੈਡ ਸੁਰੱਖਿਆ ਹਾਸਲ ਬੰਦੇ ਦੇ ਫਰਾਰ ਹੋ ਜਾਣ 'ਤੇ ਸਵਾਲ ਚੁੱਕਿਆ।
ਬਾਜਵਾ ਨੇ ਪੁੱਛਿਆ, "ਜਦੋਂ ਜ਼ੈਡ ਸੁਰੱਖਿਆ ਹਾਸਲ ਕੋਈ ਵਿਅਕਤੀ ਅੰਡਰਗਰਾਊਂਡ ਹੋ ਜਾਂਦਾ ਹੈ ਤਾਂ ਇਸ ਨਾਲ ਪੁਲਿਸ ਦੇ ਕੰਮ ਕਾਜ 'ਤੇ ਹੀ ਸਵਾਲ ਉੱਠਦਾ ਹੈ।"
ਇਹ ਵੀ ਪੜ੍ਹੋ:
ਜਸਟਿਨ ਟਰੂਡੋ ਨਾਲ ਨਾਂਅ ਜੁੜਨ ਮਗਰੋਂ ਸਵੈ-ਸੇਵੀ ਸੰਸਥਾ ਨੇ ਕੈਨੇਡਾ ਵਿੱਚ ਕੰਮ ਬੰਦ ਕੀਤਾ
ਕੈਨੇਡਾ ਦੇ ਸਿਆਸੀ ਵਾਵਰੋਲੇ ਵਿੱਚ ਘਿਰੀ ਸਵੈ-ਸੇਵੀ ਸੰਸਥਾ ਵੀ-ਚੈਰਿਟੀ ਨੇ ਮੁਲਕ ਵਿੱਚ ਆਪਣਾ ਕੰਮ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ। ਸੰਸਥਾ ਨਾਲ ਜੁੜੇ ਇੱਕ ਘਪਲੇ ਦੇ ਸੰਬੰਧ ਵਿੱਚ ਟਰੂਡੋ ਪਾਰਲੀਮਾਨੀ ਅਤੇ ਨੈਤਿਕ ਜਾਂਚ ਦਾ ਸਾਹਮਣਾ ਕਰ ਰਹੇ ਹਨ।
ਦਿ ਗਾਰਡੀਅਨ ਦੀ ਖ਼ਬਰ ਮੁਤਾਬਕ ਸਵੈ-ਸੇਵੀ ਸੰਸਥਾ ਦੇ ਮੋਢੀ ਭਰਾਵਾਂ ਨੇ ਇਸ ਕਦਮ ਪਿੱਛੇ ਸੰਸਥਾ ਦੀ ਆਰਥਿਕ ਤੰਗੀ ਅਤੇ ਕੋਰੋਨਾਵਾਇਰਸ ਮਹਾਮਾਰੀ ਨੂੰ ਦੱਸਿਆ ਹੈ। ਭਰਾਵਾਂ ਨੇ ਇਹ ਵੀ ਐਲਾਨ ਕੀਤਾ ਕਿ ਉਹ ਸੰਸਥਾ ਵਿੱਚੋਂ ਬਾਹਰ ਹੋ ਜਾਣਗੇ।
ਉਨ੍ਹਾਂ ਇੱਕ ਲਿਖਤੀ ਬਿਆਨ ਵਿੱਚ ਕਿਹਾ, 'ਕੋਵਿਡ-19 ਨੇ ਸਾਡੇ ਕੰਮ ਦੇ ਹਰ ਪਹਿਲੂ ਵਿੱਚ ਰੁਕਾਵਟ ਪਾਈ ਹੈ।... ਵੀ ਇੱਕ ਸਿਆਸੀ ਲੜਾਈ ਅਤੇ ਗਲਤ ਜਾਣਕਾਰੀ ਦੇ ਵਿਚਕਾਰ ਘਿਰੀ ਹੋਈ ਸੀ ਜਿਸ ਨਾ ਅਸੀਂ ਲੜਾਈ ਨਹੀਂ ਲੜ ਸਕਦੇ।'
ਸੰਸਥਾ ਦੇ ਤਾਰ ਕੈਨੇਡਾ ਦੀ ਸਰਕਾਰ ਵਿੱਚ ਟਰੂਡੋ ਪਰਿਵਾਰ ਸਮੇਤ ਰਸੂਖ਼ਦਾਰ ਹਸਤੀਆਂ ਨਾਲ ਜੁੜੇ ਹੋਏ ਮੰਨੇ ਜਾਂਦੇ ਹਨ।
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
‘ਪੰਜਾਬ ਲਈ’ ਯੁਵਰਾਜ ਸਿੰਘ ਸੰਨਿਆਸ ਤੋਂ ਬਾਹਰ ਆ ਸਕਦੇ ਹਨ
ਯੁਵਰਾਜ ਸਿੰਘ (38) ਨੇ ਕਿਹਾ ਕਿ ਉਹ ਪੰਜਾਬ ਨੂੰ ਮੁਕਾਬਲਿਆਂ ਵਿੱਚ ਜਿੱਤ ਹਾਸਲ ਕਰਨ ਲਈ ਸੰਨਿਆਸ ਤੋਂ ਬਾਹਰ ਆ ਸਕਦੇ ਹਨ। ਉਨ੍ਹਾਂ ਨੇ ਪਿਛਲੇ ਸਾਲ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਸੀ।
ਟਾਈਮਜ਼ ਆਫ਼ ਇੰਡੀਆ ਦੀ ਖ਼ਬਰ ਮੁਤਾਬਕ ਇਸ ਐਲਾਨ ਤੋਂ ਬਾਅਦ ਯੁਵੀ ਦੇ ਘਰੇਲੂ ਪਿੱਚ 'ਤੇ ਪਰਤਣ ਦੀ ਸੰਭਾਵਨਾ ਪੈਦਾ ਹੋ ਗਈ ਹੈ।
ਪੰਜਾਬ ਦੇ ਨੌਜਵਾਨ ਖਿਡਾਰੀਆਂ ਨਾਲ ਬਿਤਾਏ ਸਮੇਂ ਦੌਰਾਨ ਉਨ੍ਹਾਂ ਨੇ ਮਹਿਸੂਸ ਕੀਤਾ ਕਿ ਮੈਦਾਨ ਤੋਂ ਦੂਰ ਰਹਿਣ ਦੇ ਬਾਵਜੂਦ ਵੀ ਉਹ ਗੇਂਦ ਵਧੀਆ ਖੇਡ ਲੈਂਦੇ ਹਨ।
ਉਨ੍ਹਾਂ ਨੇ ਕ੍ਰਿਕਟਬਜ਼ ਵੈਬਸਾਈਟ ਨੂੰ ਕਿਹਾ ਕਿ ਨੌਜਵਾਨਾਂ ਨੂੰ ਕੁਝ ਗੁਰ ਸਿਖਾਉਣ ਲਈ ਉਨ੍ਹਾਂ ਨੂੰ ਨੈਟ ਵਿੱਚ ਪਰਤਣਾ ਪਵੇਗਾ।
ਚੀਨੀ ਮੀਡੀਆ ਨੇ ਭਾਰਤੀ ਸਰਹੱਦ ਨਾਲ ਭਾਰੀ ਤੈਨਾਤੀ ਮੰਨੀ
ਚੀਨ ਨੇ ਆਪਣੇ ਵਿਸ਼ੇਸ਼ ਦਸਤਿਆਂ ਤੋਂ ਇਲਾਵਾ ਭਾਰਤ ਨਾਲ ਲਗਦੇ ਸਰਹੱਦੀ ਇਲਾਕਿਆਂ ਵਿੱਚ ਲੜਾਕੂ ਜਹਾਜ਼ ਅਤੇ ਬਖ਼ਤਰਬੰਦ ਗੱਡੀਆਂ ਵੀ ਤੈਨਾਤ ਕੀਤੀਆਂ ਹਨ। ਇਹ ਖੁਲਾਸਾ ਚੀਨ ਦੇ ਸਰਕਾਰੀ ਮੀਡੀਆ ਦੀ ਬੁੱਧਵਾਰ ਦੀ ਇੱਕ ਰਿਪੋਰਟ ਵਿੱਚ ਹੋਇਆ ਹੈ।
ਹਿੰਦਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਆਮ ਕਰ ਕੇ ਚੀਨ ਦਾ ਸਰਕਾਰੀ ਮੀਡੀਆ ਤਿੱਬਤ ਦੇ ਖ਼ੁਦਮੁਖ਼ਤਿਆਰ ਖੇਤਰ ਵਿੱਚ ਆਪਣੀਆਂ ਫੌਜੀ ਮਸ਼ਕਾਂ ਬਾਰੇ ਹੀ ਲਿਖਦਾ ਹੁੰਦਾ ਹੈ ਜਿਵੇਂ ਕਿ ਪਿਛਲੇ ਅਗਸਤ ਵਿੱਚ ਇਸ ਨੇ ਕੀਤਾ ਸੀ। ਪਰ ਭਾਰਤੀ ਸਰਹੱਦ ਉੱਪਰ ਇਸ ਤੈਨਾਅਤੀ ਨੂੰ ਕਬੂਲਣਾ ਅਸਧਾਰਣ ਹੈ।
ਇਹ ਵੀ ਪੜ੍ਹੋ:-
ਚੀਨ ਆਪਣੀ ਫੌਜੀ ਤਾਕਤ ਦਾ ਉਗਰ ਮੁਜ਼ਾਹਰਾ ਤਾਂ ਤਾਇਵਾਨ ਲਈ ਕਰਦਾ ਹੁੰਦਾ ਹੈ। ਜਿਸ ਵਿੱਚ ਉਹ ਤਾਇਵਾਨ ਨਾਲ ਲਗਦੀ ਸਰਹੱਦ ਉੱਪਰ ਲੜਾਕੂ ਜਹਾਜ਼ ਤੈਨਾਤ ਕਰਦਾ ਹੁੰਦਾ ਹੈ। ਜਿਸ ਨੂੰ ਚੀਨ ਪਾਖੰਡੀ ਮੰਨਦਾ ਹੈ ਅਤੇ ਉਸ ਨੂੰ ਲੋੜ ਪਵੇ ਤਾਂ ਤਾਕਤ ਦੀ ਵਰਤੋਂ ਦੁਆਰਾ ਵੀ ਆਪਣੇ ਵਿੱਚ ਮਿਲਾਉਣਾ ਚਾਹੁੰਦਾ ਹੈ।