Coronavirus: ਮਾਹਰ ਇਸ ਦਾ ਇਲਾਜ ਬਣਾ ਕਿਉਂ ਨਹੀਂ ਪਾ ਰਹੇ

    • ਲੇਖਕ, ਜੇਮਜ਼ ਗੈਲੇਗਰ
    • ਰੋਲ, ਸਿਹਤ ਤੇ ਸਾਇੰਸ ਪੱਤਰਕਾਰ

ਚੀਨ ਦੇ ਵੁਹਾਨ ਸ਼ਹਿਰ ਦੀ ਮੱਛੀ ਮੰਡੀ ਤੋਂ ਨਿਕਲਿਆ ਕੋਰੋਨਾਵਾਇਰਸ ਦੁਨੀਆਂ ਦੇ 85 ਮੁਲਕਾਂ ’ਚ ਫੈਲ ਚੁੱਕਿਆ ਹੈ।

ਸਮੱਸਿਆ ਇਹ ਹੈ ਕਿ ਹਾਲੇ ਤੱਕ ਸਾਡੇ ਕੋਲ ਇਸ ਦੀ ਕੋਈ ਦਵਾਈ ਨਹੀਂ ਹੈ। ਸਵਾਲ ਇਹ ਹੈ ਕੀ ਅਸੀਂ ਦਵਾਈ ਬਣਾਉਣ ਦੇ ਨੇੜੇ ਪਹੁੰਚੇ ਹਾਂ ਜਾਂ ਨਹੀਂ?

ਨੌਬਤ ਇੱਥੋਂ ਤੱਕ ਆ ਗਈ ਹੈ ਕਿ ਕਈ ਮੁਲਕਾਂ ਵਿੱਚ ਲੋਕ ਰਾਸ਼ਨ ਘਰਾਂ ਵਿੱਚ ਇਕੱਠਾ ਕਰ ਰਹੇ ਹਨ।

ਕੋਰੋਨਾਵਾਇਰਸ ਦੀ ਦਵਾਈ ਕਦੋਂ ਬਣੇਗੀ?

ਸਾਇੰਸਦਾਨ ਦਵਾਈਆਂ ਬਣਾ ਕੇ ਉਨ੍ਹਾਂ ਦੀ ਪਸ਼ੂਆਂ ਉੱਪਰ ਪਰਖ ਕਰ ਰਹੇ ਹਨ। ਉਮੀਦ ਹੈ ਇਸੇ ਸਾਲ ਵਿੱਚ ਇਨਸਾਨਾਂ ’ਤੇ ਵੀ ਟ੍ਰਾਇਲ ਕਰ ਲਏ ਜਾਣਗੇ।

ਫਿਰ ਵੀ ਜੇ ਸਾਇੰਸਦਾਨ ਜਲਦੀ ਤੋਂ ਜਲਦੀ ਇਹ ਦਵਾਈ ਬਣਾਉਣ ਦਾ ਕੰਮ ਪੂਰਾ ਕਰ ਵੀ ਲੈਣ ਤਾਂ ਵੀ ਅਜੇ ਬਹੁਤ ਕਝ ਕੀਤਾ ਜਾਣਾ ਬਾਕੀ ਹੈ।

ਵੱਡੀ ਸਮੱਸਿਆ ਹੈ ਦੁਨੀਆਂ ਭਰ ਵਿੱਚ ਇਸ ਦੀ ਮੰਗ ਦੀ ਪੂਰਤੀ ਕਰਨਾ। ਅਸੀਂ ਅਗਲੇ ਸਾਲ ਦੇ ਅੱਧ ਤੋਂ ਪਹਿਲਾਂ ਬਿਮਾਰੀ ਨਾਲ ਲੜਾਈ ਲਈ ਤਿਆਰ ਨਹੀਂ ਹੋ ਸਕਾਂਗੇ।

ਚੇਤੇ ਰਹੇ ਕਿ ਇਸ ਸਮੇਂ ਮਨੁੱਖਾਂ ਵਿੱਚ ਚਾਰ ਵੱਖ-ਵੱਖ ਕਿਸਮ ਦੇ ਕੋਰੋਨਾਵਾਇਰਸ ਫੈਲੇ ਹੋਏ ਹਨ। ਫ਼ਿਲਹਾਲ ਇਨ੍ਹਾਂ ਵਿੱਚੋਂ ਕਿਸੇ ਦੀ ਵੀ ਦਵਾਈ ਹਾਲੇ ਨਹੀਂ ਹੈ।

ਸਾਰੀਆਂ ਉਮਰਾਂ ਦੇ ਲੋਕਾਂ ਤੇ ਕਾਰਗਰ ਹੋਵੇਗੀ?

ਜ਼ਿਆਦਾ ਸੰਭਵਨਾ ਹੈ ਕਿ ਬਜ਼ੁਰਗਾਂ ’ਤੇ ਇਸ ਦਾ ਅਸਰ ਘੱਟ ਹੋਵੇਗਾ। ਇਸ ਦੀ ਵਜ੍ਹਾ ਦਵਾਈ ਨਹੀਂ ਸਗੋਂ ਵਧਦੀ ਉਮਰ ਨਾਲ ਕਮਜ਼ੋਰ ਹੋ ਰਹੀ ਸਰੀਰ ਦੀ ਰੱਖਿਆ ਪ੍ਰਣਾਲੀ ਹੈ।

ਉਸ ਸਮੇਂ ਤੱਕ ਕੀ ਇਲਾਜ ਨੇ?

ਵੈਕਸੀਨ ਨਾਲ ਲਾਗ ਰੋਕੀ ਜਾ ਸਕਦੀ ਹੈ। ਹਾਲਾਂਕਿ ਜਦ ਤੱਕ ਕੋਈ ਵੈਕਸੀਨ ਨਹੀਂ ਆ ਜਾਂਦੀ ਸਾਫ਼-ਸਫ਼ਾਈ ਹੀ ਇੱਕ ਰਾਹ ਹੈ।

ਜੇ ਕਿਸੇ ਨੂੰ ਕੋਰੋਨਾਵਾਇਰਸ ਦੀ ਸ਼ਿਕਾਇਤ ਹੈ ਤਾਂ ਕਿਸੇ ਵਿੱਚ ਇਹ ਬਹੁਤੀ ਹੋ ਸਕਦੀ ਹੈ ਕਿਸੇ ਵਿੱਚ ਥੋੜ੍ਹੀ। ਐਂਟੀ-ਵਾਇਰਲ ਦਵਾਈਆਂ ਦੀ ਟ੍ਰਾਇਲਜ਼ ਵਿੱਚ ਵਰਤੋਂ ਕੀਤੀ ਜਾ ਰਹੀ ਹੈ। ਹਾਲਾਂਕਿ ਦਾਅਵੇ ਨਾਲ ਨਹੀਂ ਕਿਹਾ ਜਾ ਸਕਦਾ ਕਿ ਇਨ੍ਹਾਂ ਵਿੱਚੋਂ ਕੋਈ ਕਾਰਗਰ ਹੈ, ਜਾਂ ਨਹੀਂ।

ਵੈਕਸੀਨ ਕਿਵੇਂ ਤਿਆਰ ਹੁੰਦਾ ਹੈ?

ਟੀਕਾ ਜਾਂ ਵੈਕਸੀਨ ਬਹੁਤ ਕੋਈ ਵਾਇਰਸ ਜਾਂ ਬੈਕਟੀਰੀਆ ਸਰੀਰ ਵਿੱਚ ਛੱਡ ਦਿੰਦਾ ਹੈ ਤੇ ਫਿਰ ਸਰੀਰ ਦੀ ਰੋਗਾਂ ਨਾਲ ਲੜਨ ਵਾਲੀ ਸ਼ਕਤੀ ਇਸ ਨੂੰ ਹਮਲਾਵਰ ਵਜੋਂ ਪਛਾਣਦੀ ਹੈ ਤੇ ਇਸ ਨਾਲ ਲੜਾਈ ਕਰਦੀ ਹੈ।

ਇਸ ਤਰ੍ਹਾਂ ਜੇ ਸਰੀਰ ’ਤੇ ਅਜਿਹੇ ਕਿਸੇ ਵਾਇਰਸ ਦਾ ਵੱਡਾ ਹਮਲਾ ਹੁੰਦਾ ਹੈ ਤਾਂ ਸਰੀਰ ਨੂੰ ਪਹਿਲਾਂ ਹੀ ਪਤਾ ਹੁੰਦਾ ਹੈ ਕਿ ਇਸ ਨੂੰ ਖ਼ਤਮ ਕਰਨਾ ਹੈ।

ਦਹਾਕਿਆਂ ਤੋਂ ਅਸਲੀ ਵਾਇਰਸਾਂ ਦੀ ਵਰਤੋਂ ਰਾਹੀਂ ਹੀ ਵੈਕਸੀਨ ਬਣਾਏ ਜਾਂਦੇ ਰਹੇ ਹਨ।

ਕੋਰੋਨਾਵਾਇਰਸ ਦੀ ਹਰਰੋਜ਼ ਅਪਡੇਟ ਇੱਥੇ ਪੜ੍ਹੋ: ਕੋਰੋਨਾਵਾਇਰਸ : ਦੁਨੀਆਂ ਭਰ ਤੋਂ ਹਰ ਅਹਿਮ ਅਪਡੇਟ

ਵੀਡੀਓ: ਇਸ ਵਾਇਰਸ ਨਾਲ ਮਰਨ ਦਾ ਕਿੰਨਾ ਖ਼ਤਰਾ?

ਮੀਜ਼ਲਜ਼, ਮਮਜ਼ ਤੇ ਰੁਬੇਲਾ ਦੀ ਦਵਾਈ (ਐੱਮਐੱਮਆਰ) ਇਨ੍ਹਾਂ ਬਿਮਾਰੀਆਂ ਦਾ ਕਾਰਨ ਬਣਨ ਵਾਲੇ ਵਾਇਰਸਾਂ ਦੇ ਕਮਜ਼ੋਰ ਰੂਪ ਵਰਤ ਕੇ ਬਣਾਈ ਗਈ ਸੀ। ਇਹ ਕਮਜ਼ੋਰ ਵਾਇਰਸ ਵਿਅਕਤੀ ਨੂੰ ਬਿਮਾਰ ਨਹੀਂ ਕਰ ਸਕਦੇ।

ਸੀਜ਼ਨਲ ਫਲੂ ਦੀ ਵੈਕਸੀਨ ਵੀ ਇਸੇ ਤਰ੍ਹਾਂ ਬਣਾਈ ਜਾਂਦੀ ਹੈ।

ਕੋਰੋਨਾਵਾਇਰਸ ਲਈ ਜੋ ਵਾਇਰਸ ਵਰਤਿਆ ਜਾ ਰਿਹਾ ਹੈ ਉਸ ਦੀ ਹਾਲੇ ਚੰਗੀ ਤਰ੍ਹਾਂ ਪਰਖ਼ ਨਹੀਂ ਕੀਤੀ ਜਾ ਸਕੀ ਹੈ।

ਹੁਣ ਅਸੀਂ ਨਵੇਂ ਕੋਰੋਨਾਵਾਇਰਸ ਦਾ ਜਨੈਟਿਕ ਕੋਡ ਜਾਣ ਗਏ ਹਾਂ। ਹੁਣ ਅਸੀਂ ਇਹ ਵਾਇਰਸ ਵਿਕਸਿਤ ਕਰ ਸਕਦੇ ਹਾਂ।

ਵੀਡੀਓ: ਬੀਬੀਸੀ ਪੱਤਰਕਾਰ ਦੇ ਨਾਲ ਦੇਖੋ ਚੀਨ ਵਿੱਚ ਵਾਇਰਸ ਦਾ ਅਸਰ

ਕੁਝ ਸਾਇੰਸਦਾਨ ਇਸ ਦੇ ਕੋਡ ਵਿੱਚੋ ਕੁਝ ਹਿੱਸੇ ਲੈ ਕੇ ਨਵਾਂ ਤੇ ਕਮਜ਼ੋਰ ਵਾਇਰਸ ਤਿਆਰ ਕਰਨ ਦੀ ਕੋਸ਼ਿਸ਼ ਕਰ ਹਨ, ਜਿਸ ਦੀ ਵੈਕਸੀਨ ਵਿੱਚ ਵਰਤੋਂ ਹੋ ਸਕੇ।

ਹੁਣ ਇਹ ਗੈਰ-ਨੁਕਸਾਨਦਾਇਕ ਵਾਇਰਸ ਕਿਸੇ ਦੇ ਟੀਕੇ ਰਾਹੀਂ ਲਾਇਆ ਜਾ ਸਕਦਾ ਹੈ। ਫਿਰ ਉਸ ਦੀ ਦਵਾਈ ਵੀ ਸਰੀਰ ਨੂੰ ਦਿੱਤੀ ਜਾ ਸਕਦੀ ਹੈ।

ਕੁਝ ਸਾਇੰਸਦਾਨ ਕੋਸ਼ਿਸ਼ ਕਰ ਰਹੇ ਹਨ ਕਿ ਵਾਇਰਸ ਦਾ ਅਜਿਹਾ ਰੂਪ ਤਿਆਰ ਕੀਤਾ ਜਾਵੇ ਜੋ ਸਰੀਰ ਵਿੱਚ ਛੱਡੇ ਜਾਣ ਤੋਂ ਬਾਅਦ ਆਪਣੇ ਵਰਗੇ ਹੋਰ ਵਾਇਰਸ ਪੈਦਾ ਕਰ ਸਕੇ। ਇਸ ਨਾਲ ਸਰੀਰ ਵਿੱਚ ਇਸ ਵਾਇਰਸ ਨਾਲ ਲੜਨ ਦੀ ਸਮਰੱਥਾ ਵਿਕਸਿਤ ਕੀਤੀ ਜਾ ਸਕੇਗੀ।

ਇਹ ਵੀ ਪੜ੍ਹੋ:

ਦੂਸਰਾ ਸਵਾਲ ਇਹ ਵੀ ਹੈ ਕਿ ਆਪਣੇ ਆਪ ਨੂੰ ਵੱਖਰਾ ਕਿਵੇਂ ਰੱਖਿਆ ਜਾਵੇ?

ਕੋਰੋਨਾਵਾਇਰਸ ਦੀ ਲਾਗ ਹੋ ਜਾਣ ਦੇ ਸ਼ੱਕੀ ਮਰੀਜ਼ਾਂ ਨੂੰ ਘਰਾਂ ਵਿੱਚ 14 ਦਿਨਾਂ ਲਈ ਇਕੱਲੇ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ।

  • ਸਲਾਹ ਦਿੱਤੀ ਜਾਂਦੀ ਹੈ ਕਿ ਜਨਤਕ ਥਾਵਾਂ 'ਤੇ ਨਾ ਜਾਇਆ ਜਾਵੇ। ਟੈਕਸੀਆਂ ਤੇ ਬੱਸਾਂ ਜਾਂ ਆਟੋ ਦੀ ਵਰਤੋਂ ਨਾਲ ਕੀਤੀ ਜਾਵੇ।
  • ਘਰ ਦੇ ਹੋਰ ਜੀਆਂ ਦੇ ਸੰਪਰਕ ਵਿੱਚ ਨਾ ਆਓ।
  • ਕੋਈ ਚੀਜ਼ ਮੰਗਾਉਣੀ ਹੋਵੇ ਤਾਂ ਘਰੋਂ ਬਾਹਰਲੇ ਲੋਕਾਂ ਤੋਂ ਮੰਗਵਾਓ। ਦੋਸਤ-ਮਿੱਤਰ ਹੋਣ ਤਾਂ ਸਮਾਨ ਦੇ ਕੇ ਚਲੇ ਜਾਣ ਤੇ ਤੁਹਾਡੇ 14 ਦਿਨ ਕਢਾ ਦੇਣ।
  • ਅਜਿਹੀ ਸਥਿਤੀ ਵਿੱਚ ਬਾਹਰ ਜਾ ਕੇ ਖ਼ੁਦ ਆਪਣੇ ਲਈ ਖ਼ਰੀਦਦਾਰੀ ਕਰਨ ਦਾ ਕੋਈ ਲਾਭ ਨਹੀਂ ਹੈ।
  • ਜੇ ਤੁਸੀਂ ਘਰ ਵਿੱਚ ਹੋਰ ਲੋਕਾਂ ਨਾਲ ਰਹਿ ਰਹੇ ਹੋ ਤਾਂ ਆਪਣਾ ਖਾਣਾ ਕਮਰੇ ਵਿੱਚ ਲਿਜਾ ਕੇ ਖਾਓ। ਗ਼ੁਸਲਖਾਨੇ ਤੇ ਘਰ ਦੀਆਂ ਸਾਂਝੀਆਂ ਥਾਵਾਂ ਦੀ ਵਰਤੋਂ ਨਾ ਕਰੋ।
  • ਹਾਲਾਂਕਿ ਤੁਸੀਂ ਆਪਣੇ ਪਰਿਵਾਰ ਤੇ ਮਿੱਤਰਾਂ ਤੋਂ ਪੂਰੀ ਤਰ੍ਹਾਂ ਤਾਂ ਵੱਖਰੇ ਨਹੀਂ ਰਹਿ ਸਕਦੇ ਪਰ ਜਿੱਥੋਂ ਤੱਕ ਹੋ ਸਕੇ ਦੂਰ ਰਹਿਣ ਦੀ ਕੋਸ਼ਿਸ਼ ਕਰੋ।
  • ਜ਼ਿਆਦਾਤਰ ਮਾਮਲਿਆਂ ਵਿੱਚਕੋਰੋਨਾ ਵਾਇਰਸ ਇੱਕ ਦੂਜੇ ਨੂੰ ਛੂਹਣ ਨਾਲ ਫੈਲਦਾ ਹੈ। ਇਸ ਲਈ ਛੂਹਣ ਤੋਂ ਬਚੋ।
  • ਆਪਣੇ ਹੱਥ ਸਮੇਂ-ਸਮੇਂ ਤੇ ਸਾਬਣ ਤੇ ਪਾਣੀ ਨਾਲ ਧੋਵੋ। ਤੌਲੀਏ, ਨੈਪਕਿਨ ਆਦਿ ਸਾਂਝੇ ਨਾ ਕਰੋ। ਹੋ ਸਕੇ ਤਾਂ ਵੱਖਰੇ ਗ਼ੁਸਲਖਾਨੇ ਦੀ ਵਰਤੋਂ ਕਰੋ।
  • ਜਦੋਂ ਤੱਕ ਪੱਕਾ ਨਾ ਹੋ ਜਾਵੇ ਉਸ ਸਮੇਂ ਤੱਕ ਸ਼ੱਕੀ ਦੇ ਕੂੜੇ ਬਾਰੇ ਅਹਿਤਿਆਤ ਵਰਤੋ। ਟੈਸਟ ਦੀ ਰਿਪੋਰਟ ਪੌਜ਼ਿਟਿਵ ਆਉਣ ਤੋਂ ਬਾਅਦ ਤੁਹਾਨੂੰ ਕੂੜੇ ਦੇ ਨਿਪਟਾਰੇ ਬਾਰੇ ਦੱਸਿਆ ਜਾਵੇਗਾ।

ਵੀਡੀਓ: ਬੀਬੀਸੀ ਪੰਜਾਬੀ ਨੂੰ ਲਿਆਓ ਆਪਣੇ ਮੋਬਾਈਲ 'ਤੇ

ਵੀਡੀਓ: ਕੀ ਮਾਸਕ ਪਾਉਣ ਨਾਲ ਵਾਇਰਸ ਤੋਂ ਬਚਾਅ ਹੁੰਦਾ ਹੈ?

ਵੀਡੀਓ: ਕੀ ਉਪਾਅ ਕਰੀਏ?

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)