You’re viewing a text-only version of this website that uses less data. View the main version of the website including all images and videos.
ਹਾਈਪਰਸੋਨਿਕ : ਭਾਰਤ ਵਲੋਂ ਬਣਾਈ ਗਈ ਇਹ ਤਕਨੀਕ ਕੀ ਹੈ ਅਤੇ ਇਸ ਦਾ ਕੀ ਲਾਭ ਮਿਲੇਗਾ
- ਲੇਖਕ, ਮਾਨਸੀ ਦਾਸ਼
- ਰੋਲ, ਬੀਬੀਸੀ ਪੱਤਰਕਾਰ
7 ਸਤੰਬਰ ਨੂੰ ਭਾਰਤ ਨੇ ਓਡੀਸ਼ਾ ਦੇ ਤੱਟ 'ਤੇ ਹਾਈਪਰਸੋਨਿਕ ਸਕ੍ਰੈਮਜੇਟ ਟੈਕਨਾਲੋਜੀ ਦਾ ਟੈਸਟ ਕੀਤਾ, ਜਿਸ ਨੂੰ ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ) ਦੁਆਰਾ ਵਿਕਸਤ ਕੀਤਾ ਗਿਆ ਹੈ।
ਡੀਆਰਡੀਓ ਨੇ ਹਾਈਪਰਸੋਨਿਕ ਟੈਕਨੋਲੋਜੀ ਡੇਮੋਨਸਟ੍ਰੇਸ਼ਨ ਵਹੀਕਲ ਦੀ ਵਰਤੋਂ ਕਰਦਿਆਂ ਇੱਕ ਮਿਜ਼ਾਈਲ ਦਾਗਿਆ, ਜਿਸ ਨੇ ਵਾਯੂਮੰਡਲ ਵਿੱਚ ਜਾ ਕੇ ਮਾਰਕ-6 ਤੱਕ ਦੀ ਗਤੀ ਹਾਸਲ ਕਰ ਲਈ।
ਡੀਆਰਡੀਓ ਨੇ ਇਸ ਨੂੰ ਰੱਖਿਆ ਟੈਕਨਾਲੋਜੀ ਦੀ ਇਕ ਵੱਡੀ ਪ੍ਰਾਪਤੀ ਦੱਸਿਆ ਹੈ। ਪਰ ਇਹ ਤਕਨਾਲੋਜੀ ਕੀ ਹੈ ਅਤੇ ਇਹ ਦੇਸ਼ ਦੀ ਰੱਖਿਆ ਪ੍ਰਣਾਲੀ ਵਿਚ ਕਿਵੇਂ ਮਦਦ ਕਰੇਗੀ? ਇਸ ਨੂੰ ਸਮਝਣ ਲਈ ਬੀਬੀਸੀ ਨੇ ਵਿਗਿਆਨੀ ਗੌਹਰ ਰਜ਼ਾ ਨਾਲ ਗੱਲਬਾਤ ਕੀਤੀ।
ਇਹ ਵੀ ਪੜ੍ਹੋ;
ਹਾਈਪਰਸੋਨਿਕ ਗਤੀ ਕੀ ਹੈ?
ਕਿਹਾ ਜਾ ਰਿਹਾ ਹੈ ਕਿ ਇਹ ਇਕ ਤਕਨੀਕ ਹੈ ਜਿਸ ਵਿਚ ਇਕ ਮਿਜ਼ਾਈਲ ਨੂੰ ਸੁਪਰਸੋਨਿਕ ਸਪੀਡ 'ਤੇ ਨਹੀਂ, ਬਲਕਿ ਹਾਈਪਰਸੋਨਿਕ ਸਪੀਡ 'ਤੇ ਛੱਡਿਆ ਜਾ ਸਕਦਾ ਹੈ।
ਪ੍ਰਸਿੱਧ ਮੇਕੈਨਿਕਸ ਦੇ ਅਨੁਸਾਰ, ਵਿਗਿਆਨ ਦੀ ਭਾਸ਼ਾ ਵਿੱਚ, ਹਾਈਪਰਸੋਨਿਕ ਨੂੰ 'ਸੁਪਰਸੋਨਿਕ ਆਨ ਸਟੀਰੌਇਡਜ਼' ਕਿਹਾ ਜਾਂਦਾ ਹੈ ਭਾਵ ਤੇਜ਼ ਰਫ਼ਤਾਰ ਨਾਲੋਂ ਵੀ ਤੇਜ਼।
ਸੁਪਰਸੋਨਿਕ ਦਾ ਮਤਲਬ ਹੈ ਆਵਾਜ਼ ਦੀ ਗਤੀ (ਮਾਕ -1) ਨਾਲੋਂ ਤੇਜ਼।
ਅਤੇ ਹਾਈਪਰਸੋਨਿਕ ਗਤੀ ਦਾ ਅਰਥ ਹੈ ਸੁਪਰਸੋਨਿਕ ਨਾਲੋਂ ਘੱਟੋ ਘੱਟ ਪੰਜ ਗੁਣਾ ਵਧੇਰੇ ਸਪੀਡ। ਇਸ ਦੀ ਗਤੀ ਨੂੰ ਮਾਕ-5 ਕਿਹਾ ਜਾਂਦਾ ਹੈ, ਭਾਵ, ਆਵਾਜ਼ ਦੀ ਗਤੀ ਨਾਲੋਂ ਪੰਜ ਗੁਣਾ।
ਹਾਈਪਰਸੋਨਿਕ ਸਪੀਡ ਉਹ ਗਤੀ ਹੈ, ਜਿੱਥੇ ਤੇਜ਼ ਰਫ਼ਤਾਰ ਨਾਲ ਜਾ ਰਹੀ ਵਸਤੂ ਦੇ ਦੁਆਲੇ ਹਵਾ ਵਿਚ ਮੌਜੂਦ ਕੰਣਾਂ ਦੇ ਮੌਲੀਕਿਊਲ ਟੁੱਟ ਕੇ ਵਿਖ਼ਰਨ ਲੱਗਦੇ ਹਨ।
ਡੀਆਰਡੀਓ ਦਾ ਕਹਿਣਾ ਹੈ ਕਿ ਜਿਸ ਯਾਨ ਨੂੰ ਲਾਂਚ ਕੀਤਾ ਗਿਆ ਹੈ ਉਹ ਪਹਿਲਾਂ ਅਸਮਾਨ ਵਿੱਚ 30 ਕਿਲੋਮੀਟਰ ਦੀ ਦੂਰੀ ਤੱਕ ਗਿਆ ਅਤੇ ਫਿਰ ਮਾਕ -6 ਦੀ ਗਤੀ ਫੜ ਲਈ।
ਸਕ੍ਰੈਮਜੇਟ ਟੈਕਨੋਲੋਜੀ ਕੀ ਹੈ?
ਗੌਹਰ ਰਜ਼ਾ ਕਹਿੰਦੇ ਹਨ ਕਿ ਇਹ ਸਮਝਣ ਤੋਂ ਪਹਿਲਾਂ, ਸਾਨੂੰ ਨਿਊਟਨ ਦੇ ਸਿਧਾਂਤਾਂ ਵਿਚੋਂ ਇੱਕ ਮਹੱਤਵਪੂਰਣ ਸਿਧਾਂਤ ਬਾਰੇ ਜਾਣਨਾ ਹੋਵੇਗਾ।
ਨਿਊਟਨ ਦੀ ਗਤੀ ਦੇ ਸਿਧਾਂਤ ਦਾ ਤੀਜਾ ਸਿਧਾਂਤ ਕਹਿੰਦਾ ਹੈ ਕਿ 'ਹਰ ਕਿਰਿਆ ਦੀ ਹਮੇਸ਼ਾ ਅਤੇ ਉਲਟ ਪ੍ਰਤੀਕ੍ਰਿਆ ਹੁੰਦੀ ਹੈ।' ਇਸਦਾ ਅਰਥ ਇਹ ਹੈ ਕਿ ਜਦੋਂ ਰਾਕੇਟ ਦੇ ਅੰਦਰ ਬਾਲਣ ਬਾਲਿਆ ਜਾਂਦਾ ਹੈ ਅਤੇ ਇਸ ਨਾਲ ਗੈਸ ਬਾਹਰ ਨਿਕਲਦੀ ਹੈ ਤਾਂ ਇਸਦੀ ਪ੍ਰਤੀਕ੍ਰਿਆ ਵਜੋ ਰਾਕੇਟ (ਵਾਹਨ) ਵੱਲ ਇੱਕ ਤੇਜ਼ ਧੱਕਾ ਹੈ ਲੱਗਦਾ ਜੋ ਇਸਦੀ ਗਤੀ ਨੂੰ ਵਧਾਉਂਦਾ ਹੈ। ਇਸ ਨੂੰ ਜੇਟ ਪ੍ਰੋਪਲੇਸ਼ਨ ਕਿਹਾ ਜਾਂਦਾ ਹੈ।
ਸ਼ੁਰੂਆਤੀ ਪੜਾਅ ਵਿਚ, ਜੋ ਜੇਟ ਬਣੇ ਉਨ੍ਹਾਂ ਵਿਚ ਆਕਸੀਜਨ ਅਤੇ ਹਾਈਡ੍ਰੋਜਨ ਨੂੰ ਮਿਲਾ ਕੇ ਬਣਾਏ ਗਏ ਬਾਲਣ ਨੂੰ ਜਲਾਇਆ ਜਾਂਦਾ ਹੈ ਅਤੇ ਇਸ ਦੇ ਲਈ ਰਾਕੇਟ ਦੇ ਅੰਦਰ ਬਾਲਣ ਨੂੰ ਰੱਖਣਾ ਪੈਂਦਾ ਹੈ।
1960 ਦੇ ਦਹਾਕੇ ਵਿਚ, ਇਕ ਅਜਿਹੀ ਤਕਨੀਕ ਬਾਰੇ ਸੋਚਿਆ ਗਿਆ ਸੀ, ਜਿਸ ਵਿਚ ਬਾਲਣ ਨੂੰ ਜਲਾਉਣ ਲਈ ਆਕਸੀਜਨ ਰਾਕੇਟ ਵਿਚ ਰੱਖਣ ਦੀ ਬਜਾਏ, ਵਾਯੂਮੰਡਲ ਤੋਂ ਲਿਆ ਜਾ ਸਕਦਾ ਸੀ ਇਸ ਤਕਨੀਕ ਨੂੰ ਰੈਮਜੇਟ ਤਕਨਾਲੋਜੀ ਕਿਹਾ ਜਾਂਦਾ ਹੈ।
ਇਹ ਵੀਪੜ੍ਹੋ:
1991 ਤੱਕ, ਤਤਕਾਲੀਨ ਸੋਵੀਅਤ ਯੂਨੀਅਨ ਨੇ ਸਾਬਤ ਕਰ ਦਿੱਤਾ ਕਿ ਤੇਜ਼ ਗਤੀ 'ਤੇ ਆਕਸੀਜਨ ਬਾਹਰੋਂ ਨਾ ਲੈਕੇ ਸੋਨਿਕ ਗਤੀ ਤੱਕ ਪਹੁੰਚਿਆ ਜਾ ਸਕਦਾ ਹੈ, ਪਰ ਸੁਪਰਸੋਨਿਕ ਗਤੀ ਤੱਕ ਪਹੁੰਚਣਾ ਮੁਸ਼ਕਲ ਹੁੰਦਾ ਹੈ, ਇਸਦੇ ਲਈ ਸਾਨੂੰ ਸਕ੍ਰੈਮਜੇਟ ਤਕਨਾਲੋਜੀ ਦੀ ਜ਼ਰੂਰਤ ਹੋਏਗੀ।
ਇਸ ਨਵੀਂ ਟੈਕਨੋਲੋਜੀ ਵਿੱਚ, ਰਾਕੇਟ ਵਾਯੂਮੰਡਲ ਤੋਂ ਆਕਸੀਜਨ ਲੈਂਦਾ ਹੈ ਅਤੇ ਇਸਦੀ ਗਤੀ ਵਧਾਉਂਦਾ ਹੈ। ਇਸ ਦਾ ਫਾਇਦਾ ਇਹ ਹੁੰਦਾ ਹੈ ਕਿ ਰਾਕੇਟ ਨੂੰ ਦੁਗਣਾ ਬਾਲਣ ਭਰਨ ਦੀ ਜ਼ਰੂਰਤ ਨਹੀਂ ਰਹਿ ਜਾਂਦੀ।
ਪਰ ਇਸ ਤਕਨੀਕ ਦਾ ਇਸਤੇਮਾਲ ਸਿਰਫ਼ ਵਾਯੂਮੰਡਲ ਦੇ ਅੰਦਰ ਹੋ ਸਕਦਾ ਹੈ। ਜੇਕਰ ਰਾਕੇਟ ਵਾਯੂਮੰਡਲ ਤੋਂ ਬਾਹਰ ਨਿਕਲ ਜਾਵੇ ਤਾਂ ਇਸ ਤਕਨਾਲੋਜੀ ਦੇ ਅਸਫ਼ਲ ਹੋਣ ਦਾ ਖ਼ਤਰਾ ਹੁੰਦਾ ਹੈ। ਇਹ ਤਕਨੀਕ ਪਹਿਲੀ ਵਾਰ 1991 ਵਿੱਚ ਸੋਵੀਅਤ ਯੂਨੀਅਨ ਦੁਆਰਾ ਵਰਤੀ ਗਈ ਸੀ ਅਤੇ ਮਾਕ ਦੀ ਗਤੀ ਪ੍ਰਾਪਤ ਕਰਨ ਦਾ ਦਾਅਵਾ ਕੀਤੀ ਗਿਆ ਸੀ।
ਸੋਵੀਅਤ ਯੂਨੀਅਨ ਦੇ ਕਈ ਸਾਲਾਂ ਦੇ ਟੈਸਟ ਕਰਨ ਤੋਂ ਬਾਅਦ, ਅਮਰੀਕਾ ਨੇ ਇਸ ਤਕਨੀਕ ਦਾ ਸਫ਼ਲਤਾਪੂਰਵਕ ਪਰੀਖਨ ਕੀਤਾ, ਜਿਸ ਤੋਂ ਬਾਅਦ ਚੀਨ ਨੇ ਇਸ ਦਾ ਸਫ਼ਲਤਾਪੂਰਵਕ ਟੈਸਟ ਕੀਤਾ ਹੈ।
ਇਸ ਸਥਿਤੀ ਵਿੱਚ, ਭਾਰਤ ਸਕ੍ਰੈਮਜੇਟ ਤਕਨਾਲੋਜੀ ਦੀ ਵਰਤੋਂ ਕਰਨ ਵਾਲਾ ਵਿਸ਼ਵ ਦਾ ਚੌਥਾ ਦੇਸ਼ ਬਣ ਗਿਆ ਹੈ।
ਸਕ੍ਰੈਮਜੇਟ ਤਕਨਾਲੋਜੀ ਦੀ ਵਰਤੋਂ
ਇਸ ਤਕਨੀਕ ਦੀ ਵਰਤੋਂ ਰਾਕੇਟ ਅਤੇ ਮਿਜ਼ਾਈਲਾਂ ਵਿਚ ਕੀਤੀ ਜਾ ਸਕਦੀ ਹੈ। ਕਿਸੇ ਵੀ ਮਿਜ਼ਾਈਲ ਵਿਚ ਤਿੰਨ ਚੀਜ਼ਾਂ ਮਹੱਤਵਪੂਰਨ ਹੁੰਦੀਆਂ ਹਨ -
1.ਸਪੀਡ - ਮਿਜ਼ਾਈਲ ਕਿੰਨੀ ਗਤੀ 'ਤੇ ਪਹੁੰਚ ਪਾਉਂਦੀ ਹੈ - ਸਕ੍ਰੈਮਜੇਟ ਟੈਕਨਾਲੋਜੀ ਮਿਜ਼ਾਈਲ ਨੂੰ ਕਿੰਨੀ ਜ਼ਿਆਦਾ ਅੱਗੇ ਵਧਾ ਸਕਦੀ ਹੈ। ਜੇ ਧੱਕਾ ਇੰਨਾ ਮਜ਼ਬੂਤ ਹੁੰਦਾ ਹੈ ਕਿ ਇਸ ਨੇ ਮਿਜ਼ਾਈਲ ਨੂੰ ਵਾਯੂਮੰਡਲ ਤੋਂ ਬਾਹਰ ਕੱਢ ਦੇਵੇ ਤਾਂ ਆਕਸੀਜਨ ਨਹੀਂ ਮਿਲੇਗਾ ਅਤੇ ਇਹ ਬੇਕਾਰ ਹੋ ਜਾਵੇਗੀ।
2.ਬਾਲਣ ਦੇ ਬਲਣ ਦਾ ਸਮਾਂ - ਕਿੰਨਾ ਚਿਰ ਬਾਲਣ ਬਲਦਾ ਹੈ ਅਤੇ ਇਹ ਮਿਜ਼ਾਈਲ ਦੀ ਗਤੀ ਨੂੰ ਕਿੰਨਾ ਸਮਾਂ ਬਰਕਰਾਰ ਰੱਖਦਾ ਹੈ। ਮੌਟੇ ਤੌਰ 'ਤੇ ਕਿਹਾ ਜਾਵੇ ਤਾਂ ਕਿੰਨਾ ਚਿਰ ਬਾਲਣ ਬਲਦਾ ਰਹੇਗਾ।
3.ਟੀਚੇ ਤੱਕ ਪੁੱਜਣ ਦੀ ਸਮਰੱਥਾ - ਇਹ ਤਕਨੀਕ ਮਿਜ਼ਾਈਲ ਜਾਂ ਰਾਕੇਟ ਆਪਣੇ ਨਿਸ਼ਾਨੇ 'ਤੇ ਸਹੀ ਢੰਗ ਨਾਲ ਨਹੀਂ ਪਹੁੰਚ ਪਾ ਰਿਹਾ ਹੈ ਜਾਂ ਨਹੀਂ ਕਿਉਂਕਿ ਤੇਜ਼ ਗਤੀ ਨਾਲ ਟੀਤੇ 'ਤੇ ਸਟੀਕ ਮਾਰ ਕਰਨੀ ਮੁਸ਼ਕਲ ਹੋ ਸਕਦੀ ਹੈ। ਅਜਿਹੀ ਗਤੀ 'ਤੇ ਟਰੈਕ ਕਰਨਾ ਵੀ ਮੁਸ਼ਕਲ ਹੁੰਦਾ ਹੈ। ਜਦੋਂ ਮਿਜ਼ਾਈਲ ਨੂੰ ਵਾਹਨ ਤੋਂ ਵੱਖ ਕੀਤਾ ਜਾਂਦਾ ਹੈ, ਤਾਂ ਇਹ ਪੂਰੀ ਤਰ੍ਹਾਂ ਵੱਖ ਹੋ ਜਾਵੇ ਅਤੇ ਸਹੀ ਨਿਸ਼ਾਨੇ 'ਤੇ ਜਾਵੇ, ਇਹ ਬਹੁਤ ਮਹੱਤਵਪੂਰਨ ਹੁੰਦਾ ਹੈ।
ਗੌਹਰ ਰਜ਼ਾ ਦਾ ਕਹਿਣਾ ਹੈ ਕਿ ਇਸ ਤਕਨਾਲੋਜੀ ਦੇ ਭਾਰਤ ਲਈ ਦੋ ਵੱਡੇ ਫਾਇਦੇ ਹੋਣਗੇ। ਪਹਿਲਾਂ, ਇਹ ਰੱਖਿਆ ਖੇਤਰ ਵਿਚ ਬਹੁਤ ਵੱਡਾ ਯੋਗਦਾਨ ਦੇਵੇਗਾ, ਕਿਉਂਕਿ ਮਿਜ਼ਾਈਲ ਦੇ ਨਿਸ਼ਾਨੇ 'ਤੇ ਪਹੁੰਚਣ ਦਾ ਸਮਾਂ ਘੱਟ ਹੋਵੇਗਾ।
ਦੂਜਾ, ਹੁਣ ਰਾਕੇਟ ਭੇਜਣ ਵੇਲੇ ਬਾਲਣ ਦੀ ਬਚਤ ਕਰਨਾ ਸੰਭਵ ਹੋ ਜਾਵੇਗਾ, ਖ਼ਾਸਕਰ ਜਦੋਂ ਤੱਕ ਰਾਕੇਟ ਵਾਯੂਮੰਡਲ ਵਿੱਚ ਹੈ। ਇਸ ਨਾਲ ਵਾਹਨ ਦਾ ਭਾਰ ਘਟੇਗਾ।
ਇਹ ਵੀ ਪੜ੍ਹੋ