You’re viewing a text-only version of this website that uses less data. View the main version of the website including all images and videos.
ਭਾਰਤੀ ਔਰਤਾਂ ਬਾਰੇ ਕਿਹੋ ਜਿਹੀ ‘ਨੀਵੇਂ ਪੱਧਰ’ ਦੀ ਭਾਸ਼ਾ ਵਰਤਦੇ ਸਨ ਮਰਹੂਮ ਰਾਸ਼ਟਰਪਤੀ ਰਿਚਰਡ ਨਿਕਸਨ - ਵ੍ਹਾਇਟ ਹਾਊਸ ਟੇਪਾਂ ਦੇ ਖੁਲਾਸੇ
ਅਮਰੀਕੀ ਰਾਸ਼ਟਰਪਤੀ ਰਿਚਰਡ ਨਿਕਸਨ ਕਿਸੇ ਨੂੰ ਫੋਨ 'ਤੇ ਕਹਿ ਰਹੇ ਸਨ,"ਬਿਨਾਂ ਸ਼ੱਕ ਦੁਨੀਆਂ ਦੀਆਂ ਸਭ ਤੋਂ ਗੈਰ-ਆਕਰਸ਼ਕ ਔਰਤਾਂ, ਭਾਰਤੀ ਔਰਤਾਂ ਹਨ" ਫਿਰ ਕੁਝ ਦੇਰ ਰੁਕਣ ਮਗਰੋਂ ਗਹਿਰੀ ਸੁਰ ਵਿੱਚ ਦੁਹਰਾਇਆ,"ਬਿਨਾਂ ਸ਼ੱਕ"।
ਇਹ ਖੁਲਾਸਾ ਵ੍ਹਾਈਟ ਹਾਊਸ ਵੱਲੋਂ ਹਾਲ ਹੀ ਵਿੱਚ ਜਨਤਕ ਕੀਤੀਆਂ ਗਈਆਂ ਕੁਝ ਆਡੀਓ ਟੇਪਾਂ ਤੋਂ ਹੋਇਆ ਹੈ। ਅਮਰੀਕਾ ਦੇ ਸਾਬਕਾ ਅਮਰੀਕੀ ਰਾਸ਼ਟਰਪਤੀ ਰਿਚਰਡ ਨਿਕਸਨ ਕਿੰਨੇ ਨਸਲਵਾਦੀ ਅਤੇ ਔਰਤ ਦੋਖੀ ਸਨ।
ਇਨ੍ਹਾਂ ਟੇਪਾਂ ਤੋਂ ਝਲਕਦਾ ਹੈ ਕਿ ਨਿਕਸਨ ਦੀ ਦੱਖਣੀ ਏਸ਼ੀਆ ਪ੍ਰਤੀ ਨੀਤੀ ਉਨ੍ਹਾਂ ਦੀ ਭਾਰਤੀਆਂ ਪ੍ਰਤੀ ਨਫ਼ਰਤ ਅਤੇ ਜਿਣਸੀ ਨਫ਼ਰਤ ਤੋਂ ਕਿਸ ਹੱਦ ਤੱਕ ਪ੍ਰਭਾਵਿਤ ਸੀ।
ਨਿਊ ਯਾਰਕ ਟਾਈਮਜ਼ ਲਈ ਇਹ ਲੇਖ ਅਮਰੀਕੀ ਪ੍ਰੋਫ਼ੈਸਰ ਗੈਰੀ ਜੇ ਬਾਸ ਨੇ ਲਿਖਿਆ ਹੈ। ਬਾਸ ਅਮਰੀਕਾ ਦੀ ਪ੍ਰਿੰਸਟਨ ਯੂਨੀਵਰਸਿਟੀ ਵਿੱਚ ਕੌਮਾਂਤਰੀ ਰਾਜਨੀਤੀ ਅਤੇ ਕੌਮਾਂਤਰੀ ਸੰਬੰਧਾਂ ਦੇ ਪ੍ਰੋਫ਼ੈਸਰ ਅਤੇ 'ਦਿ ਬਲੱਬ ਟੈਲੀਗਰਾਮ: ਨਿਕਸਨ, ਕਿਸਿੰਜਰ ਐਂਡ ਫੌਰਗੌਟਨ ਜੀਨੋਸਾਈਡ' ਦੇ ਲੇਖਕ ਹਨ।
ਬਾਸ ਦੀ ਇਹ ਪੁਲਤਿਜ਼ਰ ਪੁਰਸਕਾਰ ਜੇਤੂ ਕਿਤਾਬ ਦਾ ਵਿਸ਼ਾ-ਵਸਤੂ 1971 ਦੀ ਭਾਰਤ-ਪਾਕਿਸਤਾਨ ਜੰਗ ਹੈ।
ਪ੍ਰੋਫ਼ੈਸਰ ਬਾਸ ਨੇ ਆਪਣੇ ਲੇਖ ਦਾ ਅਧਾਰ ਰਿਚਰਡ ਨਿਕਸਨ ਪ੍ਰੈਜ਼ੀਡੈਂਸ਼ੀਅਲ ਲਾਈਬਰੇਰੀ ਐਂਡ ਮਿਊਜ਼ੀਅਮ ਵੱਲੋਂ ਹਾਲ ਹੀ ਵਿੱਚ ਜਨਤਕ ਕੀਤੀਆਂ ਗਈਆਂ ਕੁਝ ਆਡੀਓ ਟੇਪਾਂ ਦੇ ਪੁਲੰਦੇ ਨੂੰ ਬਣਿਆ ਹੈ।
ਜਿਨ੍ਹਾਂ ਵਿੱਚ ਵਿੱਚ ਰਾਸ਼ਰਟਰਪਤੀ ਰਿਚਰਡ ਨਿਕਸਨ (ਕਾਰਜਕਾਲ- 1969 ਤੋਂ 1974) ਅਤੇ ਉਨ੍ਹਾਂ ਦੇ ਕੌਮੀ ਸੁਰੱਖਿਆ ਸਲਾਹਕਾਰ ਹੈਨਰੀ ਕਸਿੰਜਰ ਦੀ ਆਪਸੀ ਗੱਲਬਾਤ ਹੈ।
ਇਹ ਵੀ ਪੜ੍ਹੋ:
ਇਹ ਟੇਪਾਂ ਅਮਰੀਕਾ ਅਤੇ ਰੂਸ ਵਿਚਕਾਰ ਠੰਢੀ ਜੰਗ ਦੇ ਸਮੇਂ ਦੀਆਂ ਹਨ ਜਦੋਂ ਏਸ਼ੀਆ ਵਿੱਚ ਭਾਰਤ ਸੋਵੀਅਤ ਰੂਸ ਦੇ ਨੇੜੇ ਸੀ ਜਦਕਿ ਪਾਕਿਸਤਾਨ ਦੀ ਤਾਨਸ਼ਾਹ ਹਕੂਮਤ ਅਮਰੀਕਾ ਦੇ ਪੱਲੜੇ ਵਿੱਚ ਸੀ।
ਪਾਕਿਸਤਾਨੀ ਹਕੂਮਤ ਪੂਰਬੀ ਪਾਕਿਸਤਾਨ ਵਿੱਚ ਬੰਗਾਲੀਆਂ ਦਾ ਬੇਰੋਕ ਖੂਨ ਵਹਾ ਰਹੀ ਸੀ, ਜਿਸ ਨੂੰ ਰੋਕਣ ਲਈ ਭਾਰਤ ਨੇ ਗੁਪਤ ਰੂਪ ਵਿੱਚ ਉੱਥੋਂ ਦੇ ਗੁਰੀਲਾ ਲੜਾਕਿਆਂ ਨੂੰ ਸਿਖਲਾਈ ਦੇਣੀ ਸ਼ੁਰੂ ਕੀਤੀ ।
ਇਸ ਦਾ ਨਤੀਜਾ ਦੋਵਾਂ ਦੇਸ਼ਾਂ ਦੀ 1971 ਦੀ ਜੰਗ ਅਤੇ ਫਿਰ ਬੰਦਲਾਦੇਸ਼ ਦੇ ਇੱਕ ਅਜ਼ਾਦ ਦੇਸ਼ ਵਜੋਂ ਜਨਮ ਦੇ ਰੂਪ ਵਿੱਚ ਨਿਕਲਿਆ।
ਟੇਪਾਂ ਵਿੱਚ ਕੀ ਹੈ?
"ਮੇਰੇ ਲਈ ਸਭ ਤੋਂ ਅਕਾਮੁਕ ਹੋਰ ਕੁਝ ਨਹੀਂ ਇਹ ਲੋਕ। ਮੇਰਾ ਮਤਲਬ ਹੈ, ਲੋਕ ਕਹਿੰਦੇ ਹਨ, ਕਾਲੇ ਅਫ਼ਰੀਕੀਆਂ ਬਾਰੇ ਕੀ? ਖ਼ੈਰ, ਤੁਸੀਂ ਕੁਝ ਦੇਖ ਸਕਦੇ ਹੋ, ਸਜੀਵਤਾ ਹੈ, ਮੇਰਾ ਮਤਲਬ ਹੈ ਉਨ੍ਹਾਂ ਵਿੱਚ ਪਸ਼ੂਆਂ ਵਰਗੀ ਕੁਝ ਖਿੱਚ ਹੈ ਪਰ ਪ੍ਰਮਾਤਮਾ ਉਹ ਭਾਰਤੀ, ਮੰਨੋ, ਦਰਦਨਾਕ, ਉਫ਼।"
ਚਾਰ ਨਵੰਬਰ 1971 ਨੂੰ ਰਾਸ਼ਟਰਪਤੀ ਨਿਕਸਨ ਅਤੇ ਭਾਰਤ ਦੀ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਵ੍ਹਾਈਟ ਹਾਊਸ ਵਿੱਚ ਮੁਲਾਕਾਤ ਹੋਈ। ਇਸ ਦੌਰਾਨ ਰਾਸ਼ਟਰਪਤੀ ਨੇ ਕਸਿੰਜਰ ਕੋਲ ਭਾਰਤੀਆਂ ਪ੍ਰਤੀ ਆਪਣੀ ਜਿਨਸੀ ਨਫ਼ਰਤ ਦਾ ਪ੍ਰਗਟਾਵਾ ਕੀਤਾ।
ਰਾਸ਼ਟਰਪਤੀ ਨੇ ਕਿਹਾ,"ਉਹ ਮੈਨੂੰ ਠੰਡਾ ਕਰ ਦਿੰਦੇ ਹਨ। ਹੈਨਰੀ, ਉਹ ਹੋਰ ਲੋਕਾਂ ਨੂੰ ਕਿਵੇਂ ਉਤੇਜਿਤ ਕਰ ਸਕਦੇ ਹਨ? ਮੈਨੂੰ ਦੱਸੋ।"
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
ਹੈਨਰੀ ਦਾ ਜਵਾਬ ਹਾਲਾਂਕਿ ਸੁਣਿਆ ਨਹੀਂ ਜਾ ਰਿਹਾ ਪਰ ਉਹ ਨਿਕਸਨ ਨੂੰ ਅਜਿਹਾ ਕਹਿਣ ਤੋਂ ਵਰਜ ਤਾਂ ਕਤਈ ਨਹੀਂ ਰਹੇ ਸਨ।
ਇੰਦਰਾ ਗਾਂਧੀ ਨਾਲ ਪਾਕਿਸਤਾਨ ਨਾਲ ਜੰਗ ਦੇ ਖ਼ਤਰਿਆਂ ਬਾਰੇ ਗੱਲਬਾਤ ਦੌਰਾਨ ਲਏ ਵਕਫਿਆਂ ਵਿੱਚ ਨਿਕਸਨ, ਕਸਿੰਜਰ ਨੂੰ ਕਹਿੰਦੇ ਹਨ ਕਿ ਉਨ੍ਹਾਂ ਦੇ ਆਪਣੇ ਸੈਕਸੂਅਲ ਨਿਊਰੌਨਜ਼ ਵਿਦੇਸ਼ ਨੀਤੀ ਨੂੰ ਪ੍ਰਭਾਵਿਤ ਕਰ ਰਹੇ ਸਨ।"ਉਹ ਮੈਨੂੰ ਠੰਡਾ ਕਰ ਦਿੰਦੇ ਹਨ। ਉਹ ਨਫ਼ਰਤ ਭਰਪੂਰ ਹਨ ਅਤੇ ਉਨ੍ਹਾਂ ਨਾਲ ਸਖ਼ਤ ਹੋਣਾ ਸੌਖਾ ਹੈ।"
ਕੁਝ ਦਿਨਾਂ ਬਾਅਦ 12 ਨਵੰਬਰ ਨੂੰ ਕਸਿੰਗਰ ਅਤੇ ਸੈਕਰੇਟਰੀ ਆਫ਼ ਸਟੇਟ ਵਿਲੀਅਮ ਪੀ ਰੌਜਰਜ਼ ਨਾਲ ਭਾਰਤ-ਪਾਕਿਸਕਤਾਨ ਬਾਰੇ ਚਰਚਾ ਦੌਰਾਨ ਜਦੋਂ ਰੌਜਰਜ਼ ਨੇ ਇੰਦਰਾ ਗਾਂਧੀ ਦਾ ਜ਼ਿਕਰ ਕੀਤਾਂ ਤਾਂ ਰਾਸ਼ਟਰਪਤੀ ਨੇ ਅੱਭੜਵਾਹੇ ਕਿਹਾ ਮੈਨੂੰ ਨਹੀਂ ਪਤਾ ਉਹ ਪ੍ਰਜਨਣ ਕਿਵੇਂ ਕਰਦੇ ਹਨ?"
ਕਸਿੰਜਰ ਨੇ ਆਪਣੇ ਆਪ ਨੂੰ ਨਿਕਸਨ ਨੇ ਨਸਲਵਾਦ ਤੋਂ ਬੇਲਾਗ ਪੇਸ਼ ਕੀਤਾ ਹੈ ਪਰ ਟੇਪਾਂ ਤੋਂ ਅਜਿਹਾ ਨਹੀਂ ਲਗਦਾ। ਹਾਲਾਂਕਿ ਅਜਿਹਾ ਵੀ ਨਹੀਂ ਕਿਹਾ ਜਾ ਸਕਦਾ ਕਿ ਕਸਿੰਜਰ ਵਾਕਈ ਨਿਕਸਨ ਨਾਲ ਸਹਿਮਤ ਸਨ ਜਾਂ ਸਿਰਫ਼ ਹਾਂ ਵਿੱਚ ਹਾਂ ਮਿਲਾ ਰਹੇ ਸਨ।
ਤਿੰਨ ਜੂਨ 1971 ਨੂੰ ਜਿਸ ਸਮੇਂ ਭਾਰਤ ਬੰਗਲਾਦੇਸ਼ ਤੋਂ ਪਾਕਿਸਤਾਨੀ ਫੌਜ ਦੇ ਦਮਨ ਤੋਂ ਭੱਜ ਕੇ ਆ ਰਹੇ ਸ਼ਰਨਾਰਥੀਆਂ ਨੂੰ ਪਨਾਹ ਦੇ ਰਿਹਾ ਸੀ ਤਾਂ ਕਸਿੰਜਰ ਬੰਗਾਲੀਆਂ ਦੀ ਹਿਜਰਤ ਲਈ ਭਾਰਤ ਨੂੰ ਜ਼ਿੰਮੇਵਾਰ ਦਸਦੇ ਹਨ ਕਿ ਭਾਰਤ ਨੇ ਬੰਗਾਲੀ ਬਾਗ਼ੀਆਂ ਦੀ ਹਮਾਇਤ ਕਰ ਕੇ ਬੰਗਾਲ ਵਿੱਚ ਹਿੰਸਾ ਨੂੰ ਵਧਾਇਆ ਸੀ।
ਫਿਰ ਉਨ੍ਹਾਂ ਨੇ ਭਾਰਤੀਆਂ ਦੀ ਸਮੁੱਚੇ ਤੌਰ ਉੱਤੇ ਨਿੰਦਾ ਕੀਤੀ ਅਤੇ ਕਿਹਾ,"ਉਹ ਲੋਕਾਂ ਦੀ ਸਫ਼ਾਈ ਕਰ ਰਹੇ ਹਨ।"
17 ਜੂਨ 1971 ਨੂੰ ਜਦੋਂ ਭਾਰਤ ਵਿੱਚ ਅਮਰੀਕੀ ਸਫ਼ੀਰ ਕੈਨੀਥ ਬੀ. ਕੀਟਿੰਗ ਨੇ ਵ੍ਹਾਈਟ ਹਾਊਸ ਵਿੱਚ ਨਿਕਸਨ ਅਤੇ ਕਸਿੰਜਰ ਦੇ ਸਾਹਮਣੇ ਭਾਰਤ ਦਾ ਪੱਖ ਰੱਖਿਆ ਅਤੇ ਬੰਗਾਲ ਵਿੱਚ ਪਾਕਿਸਤਾਨ ਦੀ ਕਾਰਵਾਈ ਨੂੰ ਲਗਭਗ ਨਸਲਕੁਸ਼ੀ ਦੱਸਿਆ। ਨਿਕਸਨ ਇਸ ਨਾਲ ਭੜਕ ਗਏ ਅਤੇ ਹੈਨਰੀ ਨੂੰ ਪੁੱਛਦੇ ਹਨ ਕਿ ਹੁਣ ਭਾਰਤੀਆਂ ਨੇ 70 ਸਾਲਾਂ ਦੇ ਕੀਟਿੰਗ ਉੱਪਰ ਕੀ ਕਰ ਦਿੱਤਾ।
ਇਹ ਵੀ ਪੜ੍ਹੋ:
ਜਵਾਬ ਵਿੱਚ ਕਸਿੰਜਰ ਨੇ ਕਿਹਾ,"ਉਹ ਬਹੁਤ ਵਧੀਆ ਚਾਪਲੂਸ ਹਨ, ਰਾਸ਼ਟਰਪਤੀ ਜੀ। ਉਹ ਚਾਪਲੂਸੀ ਦੇ ਮਾਹਰ ਹਨ। ਉਹ ਸ਼ੁੱਧ ਚਾਪਲੂਸੀ ਦੇ ਮਾਹਰ ਹਨ। ਇਸੇ ਤਰ੍ਹਾਂ ਤਾਂ ਉਹ 600 ਸਾਲ ਬਚੇ ਰਹੇ। ਉਹ ਖ਼ੁਸ਼ਾਮਦੀ ਕਰਦੇ ਹਨ- ਅਹਿਮ ਅਹੁਦਿਆਂ ਤੇ ਬੈਠੇ ਲੋਕਾਂ ਦੀ ਖ਼ੁਸ਼ਾਮਦੀ ਕਰਨਾ ਉਨ੍ਹਾਂ ਦਾ ਮਹਾਨ ਕੌਸ਼ਲ ਹੈ।"
10 ਅਗਸਤ 1971 ਨੂੰ ਜਦੋਂ ਕਸਿੰਜਰ ਨਿਕਸਨ ਨਾਲ ਚਰਚਾ ਕਰ ਰਹੇ ਸਨ ਕੀ ਪਾਕਿਸਤਾਨੀ ਤਾਨਾਸ਼ਾਹ ਬੰਗਾਲ ਦੇ ਰਾਸ਼ਟਰਵਾਦੀ ਆਗੂ ਨੂੰ ਮਾਰ ਦੇਵੇਗਾ ਜਾਂ ਨਹੀਂ ਤਾਂ ਕਸਿੰਜਰ ਨੇ ਕਿਹਾ,"ਮੈਂ ਤੁਹਾਨੂੰ ਦੱਸਾਂ ਰਾਸ਼ਟਰਪਤੀ ਜੀ, ਪਾਕਿਸਤਾਨੀ ਬਹੁਤ ਵਧੀਆ ਲੋਕ ਹਨ ਬਸ ਮਾਨਸਿਕਤਾ ਤੋਂ ਆਦਮ ਜਾਤੀ ਹਨ।" "ਉਨ੍ਹਾਂ ਵਿੱਚ ਭਾਰਤੀਆਂ ਵਾਲੀ ਹੁਸ਼ਿਆਰੀ ਨਹੀਂ ਹੈ।"
ਇਹ ਪੱਖਪਾਤੀ ਨਜ਼ਰੀਏ ਉਸ ਸਮੇਂ ਦੇ ਅਮਰੀਕਾ ਦੀ ਦੱਖਣੀ ਏਸ਼ੀਆ ਬਾਰੇ ਨੀਤੀ ਬਾਰੇ ਕਈ ਕਈ ਗੁਝੇ ਇਸ਼ਾਰੇ ਕਰਦੇ ਹਨ।
ਕਸਿੰਜਰ ਦੇ ਸਹਿਕਰਮੀਆਂ ਨੇ ਵੀ ਉਨ੍ਹਾਂ ਨੂੰ ਸੁਝਾਇਆ ਸੀ ਕਿ ਭਾਰਤ ਪ੍ਰਤੀ ਇਕਤਰਫ਼ਾ ਪਹੁੰਚ ਨੇ ਹੀ ਭਾਰਤ ਨੂੰ ਪਹਿਲਾਂ ਬੰਗਾਲੀ ਗੁਰੀਲਿਆਂ ਦੀ ਮਦਦ ਕਰ ਕੇ ਅਤੇ ਫਿਰ ਦਸੰਬਰ 1971 ਦੀ ਜੰਗ ਪਾਕਿਸਤਾਨ ਨੂੰ ਦੋ ਫਾੜ ਕਰ ਦੇਣ ਦਾ ਮੌਕਾ ਦਿੱਤਾ। ਨਤੀਜਾ ਇਹ ਹੋਇਆ ਕਿ ਠੰਡੀ ਜੰਗ ਵਿੱਚ ਸੋਵੀਅਤ ਖੇਮੇ (ਜਿਸ ਵਿੱਚ ਭਾਰਤ ਵੀ ਸੀ) ਦਾ ਪੱਲੜਾ ਭਾਰਾ ਹੋ ਗਿਆ।
ਦਹਾਕਿਆਂ ਤੱਕ ਨਿਕਸਨ ਤੇ ਕਸਿੰਜਰਨੇ ਆਪਣੇ ਆਪ ਨੂੰ ਅਜਿਹੇ ਨੀਤੀਵਾਨਾਂ ਵਜੋਂ ਪੇਸ਼ ਕੀਤਾ ਜਿਨਾਂ ਨੇ ਹਮੇਸ਼ਾ ਅਮਰੀਕੀ ਹਿੱਤਾਂ ਨੂੰ ਸਨਮੁੱਖ ਰੱਖ ਕੇ ਅਤੇ ਬਿਨਾਂ ਕਿਸੇ ਨਿੱਜੀ ਸੁਆਰਥ ਦੇ ਵਿਦੇਸ਼ ਨੀਤੀ ਚਲਾਈ।
ਜਦਕਿ ਵ੍ਹਾਈਟ ਹਾਊਸ ਵੱਲੋਂ ਜਨਤਕ ਕੀਤੀਆਂ ਇਹ ਟੇਪਾਂ ਕੋਈ ਹੋਰ ਹੀ ਕਹਾਣੀ ਬਿਆਨ ਕਰਦੀਆਂ ਹਨ। ਜਿਸ ਵਿੱਚ ਨਸਲਵਾਦ ਹੈ, ਔਰਤਾਂ ਪ੍ਰਤੀ ਅੱਤ ਦਰਜੇ ਦੀ ਨਫ਼ਰਤ ਹੈ ਜੋ ਦਹਾਕਿਆਂ ਤੱਕ ਕੌਮੀ ਹਿੱਤ ਦੇ ਉਛਾੜਾਂ ਉਹਲੇ ਲੁਕੀ ਰਹੀ।
ਨਿਸ਼ਚਿਤ ਹੀ ਇੱਕ ਸੱਚੇ ਇਤਿਹਾਸਕ ਮੁਲਾਂਕਣ ਵਿੱਚ ਨਿਕਸਨ ਅਤੇ ਕਸਿੰਗਰ ਦੀਆਂ ਅਸਲੀ ਗੱਲਾਂ-ਬਾਤਾਂ ਨੂੰ ਵਿਚਾਰਨਾ ਜ਼ਰੂਰੀ ਹੋਵੇਗਾ।
ਇਹ ਵੀਡੀਓ ਵੀ ਦੇਖੋ
ਵਿੱਚ ਪੜ੍ਹੀ, ਅਮੀਰ ਘਰਾਨੇ ਦੀ ਇਹ ਔਰਤ ਮਜ਼ਦੂਰਾਂ ਦੇ ਹੱਕਾਂ ਲਈ ਭਰਾ ਖਿਲਾਫ਼ ਕਿਵੇਂ ਖੜ੍ਹੀ ਹੋਈ?
ਲਾਹੌਰ ਡਾਇਰੀ: ਲਾਹੌਰੀ ਨਾਸ਼ਤੇ ਦੀ ਪਛਾਣ 'ਦਾਸ ਕੁਲਚਾ' ਆਪਣੀ ਹੋਂਦ ਦੀ ਲੜਾਈ ਕਿਵੇਂ ਲੜ ਰਿਹਾ ਹੈ?
ਕੋਰੋਨਾਵਾਇਰਸ: ਪੰਜਾਬ ਦੇ ਪਿੰਡਾਂ ਵਿੱਚ ਲੋਕ ਹਸਪਤਾਲਾਂ ਤੋਂ ਕਿਉਂ ਡਰੇ