You’re viewing a text-only version of this website that uses less data. View the main version of the website including all images and videos.
ਅਮਰੀਕਾ ਚੋਣਾਂ -2020: ਹਿੰਦੂ ਵੋਟਰਾਂ ਨੂੰ ਆਪਣੇ ਪੱਖ਼ 'ਚ ਤੋਰਨ ਲਈ ਕੀ ਕੀ ਕੀਤਾ ਜਾ ਰਿਹਾ
- ਲੇਖਕ, ਵਿਨੀਤ ਖਰੇ
- ਰੋਲ, ਬੀਬੀਸੀ ਪੱਤਰਕਾਰ
29 ਜਨਵਰੀ, 2019 ਦੀ ਗੱਲ ਹੈ ਜਦੋਂ ਰਾਜ ਪਟੇਲ ਨੇ ਉਸ ਹਿੰਦੂ ਮੰਦਰ 'ਤੇ ਨਜ਼ਰ ਰੱਖੀ ਜਿਸ ਦੀ ਉਹ ਸੇਵਾ ਕਰ ਰਹੇ ਸੀ। ਇਸ ਨੂੰ ਨੁਕਸਾਨ ਪਹੁੰਚਾਇਆ ਗਿਆ ਸੀ।
ਕੋਰੀਡੋਰ ਉੱਪਰ ਛਿੜਕਾਅ ਕੀਤਾ ਗਿਆ ਸੀ। ਕੰਧਾਂ 'ਤੇ ਨਫ਼ਰਤ ਭਰੇ ਸੰਦੇਸ਼ ਸਨ ਜਿਸ ਵਿੱਚ ਕੁਝ ਈਸਾਈ ਮਤ ਨੂੰ ਉਤਸ਼ਾਹਤ ਕਰਨਾ ਵੀ ਸ਼ਾਮਿਲ ਸੀ।
ਕੈਂਟੋਕੀ ਸੂਬੇ ਦੇ ਲੁਈਸਵਿਲ ਵਿੱਚ ਮਨੀਨਗਰ ਸ਼੍ਰੀ ਸਵਾਮੀਨਾਰਾਇਣ ਗਦੀ ਮੰਦਰ ਦੇ ਬੁਲਾਰੇ ਪਟੇਲ ਨੇ ਕਿਹਾ, "ਮੈਂ ਅਜਿਹਾ ਕੁਝ ਨਹੀਂ ਦੇਖਿਆ ਸੀ ... ਮੇਰਾ ਦਿਲ ਇੱਕ-ਦੋ ਵਾਰ ਧੜਕਣਾ ਬੰਦ ਹੋ ਗਿਆ ਸੀ।
ਇਹ ਵੀ ਪੜ੍ਹੋ
ਅਮਰੀਕਾ ਵਿੱਚ ਜਨਮੇ ਅਤੇ ਪਲੇ ਰਾਜ ਪਟੇਲ ਨੇ ਕਿਹਾ ਕਿ ਉੱਥੇ ਡਰ, ਗੁੱਸੇ ਅਤੇ ਗਮ ਦਾ ਮਾਹੌਲ ਸੀ।
ਉਸੇ ਸਾਲ ਜੁਲਾਈ ਮਹੀਨੇ ਵਿੱਚ ਇੱਕ ਹਿੰਦੂ ਪੰਡਿਤ ਨਾਲ ਕਥਿਤ ਤੌਰ 'ਤੇ ਨਿਊਯਾਰਕ ਵਿੱਚ ਕੁੱਟਮਾਰ ਕੀਤੀ ਗਈ ਸੀ।
ਸਾਲ 2016 ਵਿੱਚ ਪੈਨਸਿਲਵੇਨੀਆ ਸੂਬੇ ਵਿੱਚ ਇੱਕ ਗਾਂ ਦੇ ਕੱਟੇ ਹੋਏ ਸਿਰ ਨੂੰ ਇੱਕ ਹਿੰਦੂ ਗਊਸ਼ਾਲਾ ਵਿੱਚ ਸੁੱਟਿਆ ਗਿਆ ਸੀ।
ਅਮਰੀਕੀ ਰਾਸ਼ਟਰਪਤੀ ਦੀਆਂ ਚੋਣਾਂ ਦੋ ਮਹੀਨੇ ਤੋਂ ਵੀ ਘੱਟ ਸਮੇਂ ਵਿੱਚ ਹੋਣ ਵਾਲੀਆਂ ਹਨ ਅਤੇ ਬਾਇਡਨ ਮੁਹਿੰਮ ਦੁਆਰਾ ਨਵੀਂ ਸ਼ੁਰੂ ਕੀਤੀ ਗਈ 'ਹਿੰਦੂ ਅਮੈਰੀਕਨਸ ਫਾਰ ਬਾਇਡਨ' ਮੁਹਿੰਮ ਰਾਹੀਂ ਅਜਿਹੇ ਘ੍ਰਿਣਾਯੋਗ ਅਪਰਾਧਾਂ ਵਿਰੁੱਧ ਕਾਰਵਾਈ ਕਰਨ ਅਤੇ ਪੂਜਾ ਸਥਾਨਾਂ ਦੀ ਰਾਖੀ ਲਈ ਵਚਨਬੱਧ ਹੈ।
'ਹਿੰਦੂ ਅਮੈਰੀਕਨਸ ਫਾਰ ਬਾਇਡਨ' ਦੇ ਮੁਰਲੀ ਬਾਲਾਜੀ ਨੇ ਕਿਹਾ, "ਇਹ ਪਹਿਲਾ ਮੌਕਾ ਹੈ ਜਦੋਂ ਡੈਮੋਕਰੇਟਿਕ ਰਾਸ਼ਟਰਪਤੀ ਦੀ ਮੁਹਿੰਮ ਦੌਰਾਨ ਵਿਸ਼ੇਸ਼ ਤੌਰ 'ਤੇ ਹਿੰਦੂ ਅਮਰੀਕੀਆਂ ਲਈ ਆਵਾਜ਼ ਚੁੱਕੀ ਗਈ ਹੈ। ਇਹ ਬੇਮਿਸਾਲ ਹੈ।"
ਬਾਇਡਨ ਮੁਹਿੰਮ ਦੁਆਰਾ ਲਗਭਗ 20 ਲੱਖ ਹਿੰਦੂ ਅਮਰੀਕੀਆਂ ਨੂੰ ਲੁਭਾਉਣ ਦੀ ਇਸ ਕੋਸ਼ਿਸ਼ ਤੋਂ ਬਾਅਦ 14 ਅਗਸਤ ਨੂੰ "ਹਿੰਦੂ ਵਾਇਸੇਸ ਫਾਰ ਟਰੰਪ" ਦੀ ਸ਼ੁਰੂਆਤ ਹੋਈ।
'ਹਿੰਦੂ ਅਮੈਰੀਕਨਸ ਫਾਰ ਬਾਇਡਨ' ਮੁਹਿੰਮ ਮੁਤਾਬਕ ਹਿੰਦੂਆਂ ਵਿਰੁੱਧ ਨਸਲੀ ਹਿੰਸਾ ਦੇ ਮਾਮਲਿਆਂ ਵਿੱਚ ਤਕਰੀਬਨ ਤਿੰਨ ਗੁਣਾ ਵਾਧਾ ਹੋਇਆ ਹੈ।
ਉਨ੍ਹਾਂ ਨੇ ਫੈਡਰਲ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਕਿਹਾ, "ਸਾਲ 2015 ਵਿੱਚ ਪੰਜ ਹਿੰਦੂ ਵਿਰੋਧੀ ਅਪਰਾਧ ਹੋਏ ਸਨ, ਜਦੋਂਕਿ ਸਾਲ 2019 ਵਿੱਚ 14 ਸਨ। ਸਾਲ 2017 ਵਿੱਚ ਹਿੰਦੂ-ਵਿਰੋਧੀ ਅਪਰਾਧ 15 'ਤੇ ਪਹੁੰਚ ਗਏ।"
ਵੈਬਿਨਾਰ ਦੌਰਾਨ ਭਾਰਤੀ-ਅਮਰੀਕੀ ਕਾਂਗਰਸ ਦੇ ਮੈਂਬਰ ਰਾਜਾ ਕ੍ਰਿਸ਼ਣਮੂਰਤੀ ਨੇ ਕਿਹਾ, "ਪਿਛਲੇ ਚਾਰ ਸਾਲਾਂ ਵਿੱਚ ਅਸੀਂ ਨਫ਼ਰਤ, ਵਿਤਕਰੇ, ਅਸਹਿਣਸ਼ੀਲਤਾ ਵਿੱਚ ਵਾਧਾ ਦੇਖਿਆ ਹੈ। ਇਹ ਅਸਹਿਣਸ਼ੀਲਤਾ ਹਿੰਦੂ ਅਮਰੀਕੀਆਂ 'ਤੇ ਵੀ ਸਾਧੀ ਗਈ ਹੈ।"
ਮੁਹਿੰਮ ਦੁਆਰਾ ਮੁਹੱਈਆ ਕਰਵਾਏ ਗਏ ਅੰਕੜਿਆਂ ਅਨੁਸਾਰ ਅਮਰੀਕਾ ਵਿੱਚ 662 ਹਿੰਦੂ ਮੰਦਿਰ ਹਨ।
ਡੈਮੋਕਰੇਟ ਵੋਟਰਾਂ ਦੇ ਖੁੰਝਣ ਦਾ ਡਰ?
ਭਾਰਤੀ ਅਮਰੀਕੀ ਇਤਿਹਾਸਕ ਤੌਰ 'ਤੇ ਡੈਮੋਕਰੇਟਸ ਦਾ ਪੱਖ ਪੂਰਦੇ ਰਹੇ ਹਨ।
ਭਾਰਤੀ ਮੂਲ ਦੇ ਲਗਭਗ 45 ਲੱਖ ਲੋਕ ਅਮਰੀਕਾ ਵਿੱਚ ਰਹਿੰਦੇ ਹਨ। ਸਾਲ 2016 ਵਿੱਚ ਸਿਰਫ 16 ਫੀਸਦ ਭਾਰਤੀ ਅਮਰੀਕੀਆਂ ਨੇ ਟਰੰਪ ਨੂੰ ਵੋਟ ਦਿੱਤੀ ਸੀ।
ਹਾਲਾਂਕਿ ਡੈਮੋਕਰੇਟ ਭਾਰਤੀ ਅਮਰੀਕੀਆਂ ਦਾ ਇੱਕ ਵਰਗ ਚਿੰਤਤ ਸੀ ਕਿ ਟਰੰਪ ਦੇ ਸਮਰਥਕ ਵੱਧ ਸਕਦੇ ਹਨ।
ਬੀਬੀਸੀ ਪੰਜਾਬੀ ਨੂੰ ਆਪਣੇ ਹੋਮ ਸਕ੍ਰੀਨ'ਤੇ ਇੰਝ ਦੇਖੋ:
ਇਸ ਦੇ ਬਹੁਤ ਸਾਰੇ ਕਾਰਨ ਮੰਨੇ ਜਾ ਰਹੇ ਹਨ।
ਟਰੰਪ ਪ੍ਰਸ਼ਾਸਨ ਨੇ ਕਸ਼ਮੀਰ ਅਤੇ ਐੱਨਆਰਸੀ ਮੁੱਦਿਆਂ 'ਤੇ ਭਾਰਤ ਦੇ ਕਦਮਾਂ ਬਾਰੇ ਚੁੱਪੀ ਧਾਰੀ ਰਹੀ ਜਦੋਂਕਿ ਬਰਨੀ ਸੈਂਡਰਜ਼ ਅਤੇ ਪ੍ਰਮਿਲਾ ਜੈਅਪਾਲ ਵਰਗੇ ਡੈਮੋਕਰੇਟਸ ਨੇ ਭਾਰਤ ਪ੍ਰਤੀ ਸਖ਼ਤ ਰਵੱਈਆ ਅਪਣਾਇਆ।
ਹਾਉਡੀ ਮੋਦੀ ਸਮਾਗਮ ਵਿੱਚ ਟਰੰਪ ਦੀ ਮੌਜੂਦਗੀ ਅਤੇ ਉਨ੍ਹਾਂ ਦੇ ਭਾਰਤ ਦੌਰੇ ਕਾਰਨ ਕਈ ਲੋਕਾਂ ਨੂੰ ਭਾਰਤੀ ਅਮਰੀਕੀ, ਖ਼ਾਸਕਰ ਕੱਟੜਪੰਥੀ ਹਿੰਦੂ ਅਮਰੀਕੀਆਂ ਦੇ ਟਰੰਪ ਦੇ ਕਰੀਬੀ ਹੋਣ ਦਾ ਡਰ ਸੀ।
ਕਸ਼ਮੀਰ, ਐੱਨਆਰਸੀ, ਸੀਏਏ ਦਾ ਜ਼ਿਕਰ ਜੋ ਬਾਇਡਨ ਦੇ ਵਿਜ਼ਨ ਦਸਤਾਵੇਜ਼ ਵਿੱਚ ਹੈ ਜਿਸ ਦਾ ਸਿਰਲੇਖ 'ਜੋ ਬਾਇਡਨਸ ਏਜੰਡਾ ਫਾਰ ਮੁਸਲਿਮ-ਅਮੈਰੀਕਨ ਕਮਿਊਨਿਟੀਜ਼'।
ਇਸ ਕਾਰਨ ਕੁਝ ਲੋਕਾਂ ਨੇ ਹਿੰਦੂ ਅਮਰੀਕੀਆਂ ਬਾਰੇ ਇੱਕੋ ਜਿਹਾ ਨੀਤੀ ਪੱਤਰ ਲਿਖਣ ਲਈ ਕਿਹਾ।
ਕਈਆਂ ਨੇ ਟਰੰਪ ਨੂੰ 'ਭਾਰਤ ਪੱਖੀ' ਕਰਾਰ ਦਿੱਤਾ। ਇੱਥੋਂ ਤੱਕ ਕਿ ਉਦਾਰਵਾਦੀ ਡੈਮੋਕਰੇਟਸ ਵੀ ਭੜਕੇ ਹੋਏ ਸਨ।
ਇਹ ਸਭ ਭਾਰਤ ਦੇ ਆਜ਼ਾਦੀ ਦਿਹਾੜੇ ਅਤੇ ਗਣੇਸ਼ ਚਤੁਰਥੀ ਮੌਕੇ ਜੋ ਬਾਇਡਨ ਦੇ ਭਾਰਤੀ-ਅਮਰੀਕੀਆਂ, ਬਾਇਡਨ ਅਤੇ ਹੈਰਿਸ ਸਬੰਧੀ ਵਿਜ਼ਨ ਡਾਕੂਮੈਂਟ ਦੇ ਲਾਂਚ ਅਤੇ 'ਹਿੰਦੂ ਅਮੈਰੀਕਨਸ ਫਾਰ ਬਾਈਡਨ' ਦੀ ਸ਼ੁਰੂਆਤ ਤੋਂ ਬਾਅਦ ਕੀਤਾ ਗਿਆ ਹੈ।
ਭਾਰਤੀ ਅਮਰੀਕੀਆਂ ਬਾਰੇ ਵਿਜ਼ਨ ਡਾਕੂਮੈਂਟ ਵਿੱਚ ਸਰਹੱਦ ਪਾਰ ਅੱਤਵਾਦ ਅਤੇ ਚੀਨ ਵੱਲੋਂ ਮਿਲੀ ਧਮਕੀਆਂ ਦਾ ਜ਼ਿਕਰ ਹੈ।
ਬਾਇਡਨ ਮੁਹਿੰਮ ਅਨੁਸਾਰ ਅੱਠ ਖੇਤਰਾਂ ਵਿੱਚ 1.31 ਮਿਲੀਅਨ ਦੇ ਅਹਿਮ ਭਾਰਤੀ ਵੋਟ ਹਨ।
ਟਰੰਪ ਦੀ ਮੁਹਿੰਮ ਦਾ ਜਵਾਬ?
ਕੀ 'ਬਾਈਡਨ ਫਾਰ ਹਿੰਦੂ ਅਮੈਰੀਕਨਸ' ਦੇ ਲਾਂਚ ਨੂੰ ਗੁਆਏ ਹੋਏ ਮੌਕੇ ਨੂੰ ਮੁੜ ਹਾਸਲ ਕਰਨ ਵਜੋਂ ਨਹੀਂ ਦੇਖਿਆ ਜਾ ਸਕਦਾ?
ਇੱਕ ਡੈਮੋਕਰੇਟ ਇੰਡੀਅਨ ਅਮਰੀਕਨ ਨੇ ਇਸ ਨੂੰ "ਨੁਕਸਾਨ ਦੀ ਮੁਰੰਮਤ ਕਰਨ ਵਾਂਗ ਕਰਾਰ ਦਿੱਤਾ ਹੈ" ਪਰ ਇਹ ਵੀ ਕਿਹਾ ਕਿ "ਹਰ ਚੀਜ਼ ਮਦਦ ਕਰਦੀ ਹੈ।"
'ਹਿੰਦੂ ਫਾਰ ਅਮੈਰੀਕਨਸ' ਦੇ ਮੁਰਲੀ ਬਾਲਾਜੀ ਦਾ ਕਹਿਣਾ ਹੈ, "ਇਹ ਇੱਕ ਪ੍ਰੱਤੀਕਰਮ ਨਾਲੋਂ ਜ਼ਿਆਦਾ ਪੈਰਲਲ ਟਰੈਕ ਸੀ।"
ਉਨ੍ਹਾਂ ਕਿਹਾ, "ਪ੍ਰਧਾਨ ਮੰਤਰੀ (ਮੋਦੀ) ਅਤੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਵਿਚਕਾਰ ਬਹੁਤ ਨੇੜਲਾ ਸਬੰਧ ਸੀ।"
ਮੁਰਲੀ ਕਹਿੰਦੇ ਹਨ, "ਓਬਾਮਾ-ਬਾਇਡਨ ਪ੍ਰਸ਼ਾਸਨ ਵਿੱਚ ਰਿਕਾਰਡ ਹਿੰਦੂਆਂ ਦੀ ਬਹੁ ਗਿਣਤੀ ਸੀ।"
ਇਹ ਵੀ ਪੜ੍ਹੋ:
"ਮੇਰਾ ਮੰਨਣਾ ਹੈ ਕਿ ਇੱਥੇ ਭਾਰਤੀ ਅਮਰੀਕੀ ਹਨ ਜੋ ਕੁਦਰਤੀ ਤੌਰ 'ਤੇ ਰੂੜ੍ਹੀਵਾਦੀ ਹਨ। ਟੈਕਸ, ਨਿਯਮਿਤ ਕਰਨ ਵਰਗੇ ਕੁਝ ਮੁੱਦਿਆਂ 'ਤੇ ਉਹ ਟਰੰਪ ਨੂੰ ਪਹਿਲਾਂ ਹੀ ਵੋਟ ਪਾਉਣ ਦੇ ਕਾਰਨ ਵਜੋਂ ਇਸਤੇਮਾਲ ਕਰ ਰਹੇ ਹਨ।"
"ਦੂਜੇ ਸ਼ਬਦਾਂ ਵਿੱਚ ਇਨ੍ਹਾਂ ਲੋਕਾਂ ਨੂੰ ਟਰੰਪ ਨੂੰ ਵੋਟ ਪਾਉਣ ਲਈ ਪ੍ਰੇਰਿਆ ਨਹੀਂ ਗਿਆ ਸੀ। ਉਹ ਬਹੁਤੇ ਸੰਭਾਵਤ ਤੌਰ 'ਤੇ ਟਰੰਪ ਨੂੰ ਵੋਟ ਪਾਉਣਗੇ।"
ਜੋ ਬਾਇਡਨ ਨੂੰ ਕਈ ਪੋਲਿੰਗ ਵਿੱਚ ਮੋਹਰੀ ਦਿਖਾਏ ਗਏ ਹਨ ਪਰ ਟਰੰਪ ਨੂੰ ਅਜੇ ਵੀ ਇੱਕ ਮਜ਼ਬੂਤ ਉਮੀਦਵਾਰ ਵਜੋਂ ਦੇਖਿਆ ਜਾਂਦਾ ਹੈ। ਇਸ ਲਈ ਬਾਇਡਨ ਮੁਹਿੰਮ ਵਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਹਿੰਦੂ ਅਮਰੀਕੀ ਇੱਕ ਵਿਭਿੰਨ ਭਾਈਚਾਰਾ ਹੈ।
ਭਾਰਤ ਤੋਂ ਆਏ ਹਿੰਦੂਆਂ ਤੋਂ ਇਲਾਵਾ, ਪਾਕਿਸਤਾਨ, ਬੰਗਲਾਦੇਸ਼, ਨੇਪਾਲ, ਭੂਟਾਨ, ਕੈਰੇਬੀਅਨ ਖ਼ਾਸ ਕਰਕੇ ਗੁਆਨਾ ਅਤੇ ਤ੍ਰਿਨੀਦਾਦ ਅਤੇ ਦੁਨੀਆਂ ਦੇ ਹੋਰ ਹਿੱਸਿਆਂ ਤੋਂ ਹਿੰਦੂ ਹਨ।
ਬਹੁਤ ਸਾਰੇ ਲੋਕ ਆਪਣੇ ਦੇਸ ਵਿੱਚ ਤਸ਼ਦਦ ਤੋਂ ਬਚਣ ਲਈ ਅਮਰੀਕਾ ਪਹੁੰਚੇ ਸਨ।
ਮੁਰਲੀ ਦਾ ਕਹਿਣਾ ਹੈ, "ਸਾਰੇ ਭਾਰਤੀ ਹਿੰਦੂ ਨਹੀਂ ਹਨ ਅਤੇ ਸਾਰੇ ਹਿੰਦੂ ਭਾਰਤੀ ਨਹੀਂ ਹਨ।"
ਦੇਰ ਨਾਲ ਮੁਹਿੰਮ ਦੀ ਸ਼ੁਰੂਆਤ?
'ਹਿੰਦੂ ਅਮੈਰੀਕਨ ਫਾਰ ਬਾਇਡਨ' ਦੀ ਮੈਂਬਰ ਨਿੱਕੀ ਸ਼ਾਹ ਅਨੁਸਾਰ ਇਸ ਪਹਿਲਕਦਮੀ ਦੀ ਸ਼ੁਰੂਆਤ ਕਰਨ ਦੀ ਯੋਜਨਾ 'ਤੇ ਇੱਕ ਮਹੀਨੇ ਤੋਂ ਕੰਮ ਚੱਲ ਰਿਹਾ ਸੀ।
ਪਰ ਚੋਣਾਂ ਨੂੰ 60 ਦਿਨ ਵੀ ਨਹੀਂ ਰਹੇ। ਕੀ ਇਸ ਪਹਿਲ ਦੀ ਸ਼ੁਰੂਆਤ ਦੇਰ ਨਾਲ ਨਹੀਂ ਹੋ ਰਹੀ?
ਮੁਰਲੀ ਮੁਤਾਬਕ, "ਬਹੁਤੇ ਅਮਰੀਕੀ ਲੇਬਰ ਡੇਅ (7 ਸਤੰਬਰ) ਤੱਕ ਚੋਣਾਂ ਵੱਲ ਧਿਆਨ ਨਹੀਂ ਦਿੰਦੇ ... ਇਹ ਸ਼ੁਰੂ ਕਰਨ ਦਾ ਇਹ ਸਹੀ ਸਮਾਂ ਹੈ।"
"ਸੰਮੇਲਨਾਂ ਤੋਂ ਬਾਅਦ ਇਹ ਸਹੀ ਹੈ ਅਤੇ ਇਸ ਨਾਲ ਉਨ੍ਹਾਂ ਦਾ ਸੁਨੇਹਾ ਵੀ ਪੁਖਤਾ ਹੁੰਦਾ ਹੈ ਜੋ ਸਾਰੇ ਡੈਮੋਕਰੇਟਿਕ ਸੰਮੇਲਨਾਂ ਦੌਰਾਨ ਬਾਇਡਨ ਮੁਹਿੰਮ ਦਾ ਰਿਹਾ ਹੈ ਕਿ ਕੋਈ ਵੀ ਵੋਟ ਬਿਨਾ ਪ੍ਰਮਾਣ ਸਹੀ ਨਹੀਂ ਮੰਨੀ ਜਾਵੇਗੀ। ਅਤੇ ਇਸ ਤੋਂ ਵੀ ਅਹਿਮ ਗੱਲ ਇਹ ਹੈ ਕਿ ਹਿੰਦੂ-ਅਮਰੀਕੀ ਭਾਈਚਾਰੇ ਦੀ ਵਿਭਿੰਨਤਾ ਨੂੰ ਪਛਾਣਨ ਲਈ ਇਹ ਇੱਕ ਆਦਰਸ਼ ਸਮਾਂ ਹੋਵੇਗਾ।"
ਇਹ ਮੁਹਿੰਮ ਕਮਲਾ ਹੈਰਿਸ ਦੀ ਅਪੀਲ 'ਤੇ ਵੀ ਕੀਤੀ ਜਾ ਰਹੀ ਹੈ।
ਰਾਜ ਪਟੇਲ ਨੂੰ ਲੱਗਦਾ ਹੈ ਕਿ ਕਮਲਾ ਹੈਰਿਸ ਦੀ ਚੋਣ ਅਮਰੀਕਾ ਵਿੱਚ ਹਿੰਦੂ ਧਰਮ ਬਾਰੇ ਉਤਸੁਕਤਾ ਪੈਦਾ ਕਰੇਗੀ।
ਵੈਬਿਨਾਰ ਵਿੱਚ ਕਾਂਗਰਸ ਆਗੂ ਰਾਜਾ ਕ੍ਰਿਸ਼ਣਮੂਰਤੀ ਨੇ ਕਿਹਾ, "ਉਨ੍ਹਾਂ ਦੀ ਮਾਂ ਵਾਲੇ ਪਾਸਿਓਂ ਉਹ ਹਿੰਦੂ ਹਨ।"
"ਜੇ ਤੁਸੀਂ ਉਨ੍ਹਾਂ ਦੇ ਪਰਿਵਾਰ ਦੀਆਂ ਤਸਵੀਰਾਂ ਨੂੰ ਦੇਖੋ ਤਾਂ ਤੁਸੀਂ ਉਨ੍ਹਾਂ ਤਸਵੀਰਾਂ ਵਿੱਚ ਆਪਣੀ ਖੁਦ ਦੀ ਤਸਵੀਰ ਦੇਖ ਸਕਦੇ ਹੋ… .ਉਹ ਹਿੰਦੂ ਅਮਰੀਕੀ ਭਾਈਚਾਰੇ ਨਾਲ ਆਪਣੇ ਸਬੰਧਾਂ ਦੀ ਬਹੁਤ ਜ਼ਿਆਦਾ ਕਦਰ ਕਰਦੇ ਹਨ।"
ਇਹ ਵੀ ਪੜ੍ਹੋ:
ਅਮਰੀਕਾ ਵਿੱਚ ਹਿੰਦੂ ਹੋਣ ਦੇ ਮਾਅਨੇ
ਮੈਂ ਜਿਹੜੇ ਹਿੰਦੂ ਅਮਰੀਕੀਆਂ ਨਾਲ ਗੱਲਬਾਤ ਕੀਤੀ ਉਨ੍ਹਾਂ ਕਿਹਾ ਕਿ ਅਮਰੀਕਾ ਵਿੱਚ ਨਸਲਵਾਦ ਇੱਕ ਹਕੀਕਤ ਹੈ।
ਪਰ ਅਮਰੀਕਾ ਵਿੱਚ ਹਿੰਦੂ ਹੋਣ ਦਾ ਮਤਲਬ ਕੀ ਹੈ?
ਰਾਜ ਕਹਿੰਦੇ ਹਨ ਕਿ ਅਮਰੀਕਾ ਵਿੱਚ ਜ਼ਿਆਦਾਤਰ ਲੋਕ ਹਿੰਦੂ ਧਰਮ ਨੂੰ ਨਹੀਂ ਸਮਝਦੇ।
ਰਾਜ ਪਟੇਲ ਦਾ ਕਹਿਣਾ ਹੈ, "ਮੈਨੂੰ ਅਜੇ ਵੀ ਯਾਦ ਹੈ ਜਦੋਂ ਅਸੀਂ ਛੋਟੇ ਸੀ ਸਾਨੂੰ ਕਈ ਵਾਰ ਸਕੂਲੋਂ ਘਰ ਆਉਣਾ ਪੈਂਦਾ ਸੀ ਕਿਉਂਕਿ ਸਾਡਾ ਮਜ਼ਾਕ ਉਡਾਇਆ ਜਾਂਦਾ ਸੀ ਅਤੇ ਨਿਸ਼ਾਨਾ ਬਣਾਇਆ ਜਾਂਦਾ ਸੀ।
"ਅਤੇ ਕਈ ਵਾਰ ਸਾਨੂੰ ਕਈ ਬੱਚੇ ਹਿੰਦੂ ਕਹਿੰਦੇ ਸਨ, ਉਹ ਇਹ ਨਹੀਂ ਜਾਣਦੇ ਸਨ ਕਿ ਹਿੰਦੂ ਇੱਕ ਧਰਮ ਹੈ। ਪਰ ਉਹ ਵਿਤਕਰੇ ਅਤੇ ਨਸਲਵਾਦ ਵਜੋਂ ਕਹਿੰਦੇ ਸਨ। ਇਸੇ ਨਾਲ ਮੈਂ ਵੱਡਾ ਹੋਇਆ ਹਾਂ। "
ਰਾਜ ਕਹਿੰਦੇ ਹਨ ਕਿ ਉਹ ਅਜਿਹਾ ਆਪਣੇ ਬੱਚਿਆਂ ਨਾਲ ਹੁੰਦਾ ਨਹੀਂ ਦੇਖ ਰਹੇ।
ਇਸ ਦੀ ਬਜਾਏ ਉਹ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਨੂੰ "ਭੂਰੇ ਵਿਅਕਤੀ ਵਜੋਂ ਨਿਸ਼ਾਨਾ ਬਣਾਇਆ ਗਿਆ।"
ਪੈਨਸਿਲਵੇਨੀਆ ਵਿੱਚ ਲਕਸ਼ਮੀ ਗਊਸ਼ਾਲਾ ਚਲਾਉਣ ਵਾਲੇ ਡਾ. ਸ਼ਕਰ ਸ਼ਾਸਤਰੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕਦੇ ਮਹਿਸੂਸ ਨਹੀਂ ਹੋਇਆ ਕਿ ਉਨ੍ਹਾਂ ਨੂੰ ਉਨ੍ਹਾਂ ਦੇ ਧਰਮ ਕਾਰਨ ਕਦੇ ਨਿਸ਼ਾਨਾ ਬਣਾਇਆ ਗਿਆ ਹੋਵੇ।
ਉਨ੍ਹਾਂ ਕਿਹਾ, "ਲੋਕ ਹਮਦਰਦ ਹਨ। ਅਸੀਂ ਸਹਿਣਸ਼ੀਲ ਹਾਂ ਅਤੇ ਅਸੀਂ ਅੱਗੇ ਵੱਧਦੇ ਹਾਂ। ਥੋੜ੍ਹੇ ਜਿਹੇ ਫੀਸਦ ਲੋਕ ਹਨ, ਉਹ ਪਾਗਲ, ਕੱਟੜਪੰਥੀ ਹਨ ਪਰ ਆਮ ਤੌਰ 'ਤੇ ਉਹ ਚੰਗੇ ਲੋਕ ਹੁੰਦੇ ਹਨ।"
ਇਹ ਉਨ੍ਹਾਂ ਦੀ ਹੀ ਗਊਸ਼ਾਲਾ ਸੀ ਜਿੱਥੇ ਇੱਕ ਗਾਂ ਦਾ ਸਿਰ 2016 ਵਿੱਚ ਛੱਡ ਦਿੱਤਾ ਗਿਆ ਸੀ ਪਰ ਉਹ ਇਸ ਨੂੰ ਨਸਲੀ ਹਿੰਸਾ ਕਹਿਣ ਤੋਂ ਇਨਕਾਰ ਕਰਦੇ ਹਨ।
"ਉਹ ਅੱਲੜ੍ਹ ਉਮਰ ਦੇ ਨੌਜਵਾਨ ਸਨ ਜਿਨ੍ਹਾਂ ਨੇ ਮੁਆਫੀ ਮੰਗ ਲਈ ਸੀ। ਇਸ ਲਈ ਕਹਿ ਰਿਹਾ ਹਾਂ ਕਿ ਇਹ ਨਸਲੀ ਹਿੰਸਾ ਨਹੀਂ ਸੀ।"
"ਜੇ ਇਹ ਨਸਲੀ ਹਿੰਸਾ ਹੁੰਦੀ ਤਾਂ ਇਹ ਯੋਜਨਾਬੱਧ ਹੁੰਦੀ ਅਤੇ ਉਹ ਇਸ ਨੂੰ ਜਾਤੀ, ਧਰਮ ਅਤੇ ਰੰਗ ਉੱਤੇ ਅਧਾਰਤ ਕਰਨ ਦੀ ਕੋਸ਼ਿਸ਼ ਕਰਦੇ। ਪਰ ਅਜਿਹਾ ਨਹੀਂ ਸੀ। "
ਉਨ੍ਹਾਂ ਦਾਅਵਿਆਂ ਬਾਰੇ ਕੀ ਕਹੋਗੇ ਕਿ ਪਿਛਲੇ ਕੁਝ ਸਾਲਾਂ ਵਿੱਚ ਹਿੰਦੂਆਂ ਵਿਰੁੱਧ ਨਸਲੀ ਹਿੰਸਾ ਦੇ ਮਾਮਲੇ ਵਧੇ ਹਨ?
ਡਾ. ਸ਼ੰਕਰ ਸ਼ਾਸਤਰੀ ਨੇ ਕਿਹਾ, "ਪਰ ਇਹ ਓਬਾਮਾ ਦੇ ਅਧੀਨ ਹੋਇਆ ਸੀ ਰਾਸ਼ਟਰਪਤੀ ਟਰੰਪ ਦੇ ਅਧੀਨ ਨਹੀਂ।"
ਇਹ ਵੀ ਪੜ੍ਹੋ