You’re viewing a text-only version of this website that uses less data. View the main version of the website including all images and videos.
US Election Results: ਜੋਅ ਬਾਇਡਨ- ਅਮਰੀਕੀ ਰਾਸ਼ਟਰਪਤੀ ਦੀ ਚੋਣ ਜਿੱਤਣ ਵਾਲੇ ਸ਼ਖਸ ਨੂੰ ਜਾਣੋ
ਜੋਅ ਬਾਇਡਨ ਨੇ ਅਮਰੀਕੀ ਰਾਸ਼ਟਰਪਤੀ ਦੀ ਚੋਣ ਜਿੱਤ ਲਈ ਹੈ। ਹੁਣ ਅਮਰੀਕਾ 'ਚ ਹੋਈਆਂ ਰਾਸ਼ਟਰਪਤੀ ਚੋਣਾਂ ਵਿੱਚ ਜੋਅ ਬਾਇਡਨ ਦੀ ਜਿੱਤ ਦੀ ਰਸਮੀ ਪੁਸ਼ਟੀ ਕਰ ਦਿੱਤੀ ਗਈ ਹੈ।
ਬਰਾਕ ਓਬਾਮਾ ਦੇ ਉਪ-ਰਾਸ਼ਟਰਪਤੀ ਰਹੇ ਬਾਇਡਨ ਨੂੰ ਰਸਮੀ ਤੌਰ 'ਤੇ ਨਵੰਬਰ ਵਿੱਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਲਈ ਡੈਮੋਕਰੇਟਿਕ ਪਾਰਟੀ ਦਾ ਉਮੀਦਵਾਰ ਚੁਣਿਆ ਗਿਆ ਸੀ।
ਆਪਣੇ ਹਮਾਇਤੀਆਂ ਲਈ ਉਹ ਵਾਸ਼ਿੰਗਟਨ ਵਿੱਚ ਮੌਜੂਦ ਅਜਿਹਾ ਵਿਅਕਤੀ ਹੈ, ਜਿਸ ਨੂੰ ਵਿਦੇਸ਼ ਨੀਤੀ ਦਾ ਦਹਾਕਿਆਂ ਦਾ ਤਜ਼ਰਬਾ ਹੈ ਅਤੇ ਜੋ ਇਸ ਵਿੱਚ ਮਾਹਿਰ ਹੈ।
ਬੇਹਤਰੀਨ ਬੁਲਾਰਾ ਹੈ, ਜੋ ਆਪਣੇ ਆਕਰਸ਼ਣ ਨਾਲ ਆਮ ਲੋਕਾਂ ਤੱਕ ਪਹੁੰਚ ਸਕਦਾ ਹੈ ਅਤੇ ਇੱਕ ਅਜਿਹਾ ਵਿਅਕਤੀ ਹੈ ਜਿਸਨੇ ਨਿੱਜੀ ਜ਼ਿੰਦਗੀ ਦੇ ਦੁੱਖਾਂ ਦਾ ਬਹਾਦਰੀ ਨਾਲ ਸਾਹਮਣਾ ਕੀਤਾ ਹੈ।
ਘਾਗ ਬੁਲਾਰਾ
ਵਾਸ਼ਿੰਗਟਨ ਵਿੱਚ ਉਨ੍ਹਾਂ ਦਾ ਸਿਆਸੀ ਜੀਵਨ ਯੂਐੱਸ ਸੈਨੇਟ ਵਿੱਚ 1973 (47 ਸਾਲ ਪਹਿਲਾਂ) ਵਿੱਚ ਸ਼ੁਰੂ ਹੋਇਆ ਸੀ ਅਤੇ ਰਾਸ਼ਟਰਪਤੀ ਲਈ ਉਨ੍ਹਾਂ ਦੀ ਪਹਿਲੀ ਚੋਣ ਮੁਹਿੰਮ 1987 'ਚ (33 ਸਾਲ ਪਹਿਲਾਂ) ਸ਼ੁਰੂ ਹੋਈ ਸੀ।
ਚੋਣ ਰੈਲੀਆਂ ਵਿੱਚ ਬੋਲਣ ਲੱਗੇ ਉਹ ਵਹਿ ਜਾਂਦੇ ਹਨ। ਜਿਸ ਦੀ ਉਨ੍ਹਾਂ ਨੂੰ ਕੀਮਤ ਵੀ ਚੁਕਾਉਣੀ ਪਈ ਹੈ। ਰਾਸ਼ਟਰਪਤੀ ਲਈ ਉਹ ਤੀਜੀ ਵਾਰ ਪਿੜ ਵਿੱਚ ਸਨ।
ਰੈਲੀਆਂ ਵਿੱਚ ਉਸਨੇ ਇਹ ਦਾਅਵਾ ਕਰਨਾ ਸ਼ੁਰੂ ਕਰ ਦਿੱਤਾ: "ਮੇਰੇ ਪੂਰਵਜ ਉੱਤਰ-ਪੂਰਬੀ ਪੈਨਸਿਲਵੇਨੀਆ ਵਿੱਚ ਕੋਲੇ ਦੀਆਂ ਖਾਣਾਂ ਵਿੱਚ ਕੰਮ ਕਰਦੇ ਸਨ'। ਉਨ੍ਹਾਂ ਨੇ ਕਿਹਾ ਕਿ ਉਹ ਇਸ ਗੱਲੋਂ ਨਾਰਾਜ਼ ਹਨ ਕਿ ਉਨ੍ਹਾਂ ਨੂੰ ਜ਼ਿੰਦਗੀ ਵਿੱਚ ਕਦੇ ਵੀ ਉਹ ਮੌਕੇ ਨਹੀਂ ਮਿਲੇ ਜਿਨ੍ਹਾਂ ਦੇ ਉਹ ਹੱਕਦਾਰ ਸਨ।
ਜਦ ਕਿ ਉਨ੍ਹਾਂ ਦਾ ਕੋਈ ਵੀ ਵਡੇਰਾ ਕੋਲੇ ਦੀ ਖਾਣ ਵਿੱਚ ਕੰਮ ਨਹੀਂ ਕਰਦਾ ਸੀ। ਉਨ੍ਹਾਂ ਨੇ ਇਹ ਸਤਰ ਬ੍ਰਿਟਿਸ਼ ਰਾਜਨੇਤਾ ਨੀਲ ਨਿਕੌਕ ਦੇ ਇੱਕ ਭਾਸ਼ਣ ਵਿੱਚੋਂ (ਅਤੇ ਕਈ ਹੋਰ) ਚੋਰੀ ਕੀਤੀ ਸੀ, ਜਿਨ੍ਹਾਂ ਦੇ ਰਿਸ਼ਤੇਦਾਰ ਅਸਲ ਵਿੱਚ ਖਾਨਾਂ ਵਿੱਚ ਕੰਮ ਕਰਦੇ ਸਨ।
ਇਹ ਵੀ ਪੜ੍ਹੋ
ਇਸ ਲਈ ਜ਼ਿਆਦਾਤਰ ਲੋਕਾਂ ਵਿੱਚ ਉਸਨੂੰ ਪਹਿਲੀ ਵਾਰ 'ਜੋਅ ਬੌਂਬਸ' ਵਜੋਂ ਜਾਣਿਆ ਗਿਆ ਸੀ।
2012 ਵਿੱਚ ਆਪਣੇ ਰਾਜਨੀਤਕ ਤਜਰਬਿਆਂ ਬਾਰੇ ਡੀਂਘ ਮਾਰਦਿਆਂ ਉਨ੍ਹਾਂ ਨੇ ਇੱਕ ਇਕੱਠ ਨੂੰ ਕਿਹਾ: ਦੋਸਤੋ, ਮੈਂ ਤੁਹਾਨੂੰ ਦੱਸ ਸਕਦਾ ਹਾਂ ਕਿ ਮੈਂ ਅੱਠ ਰਾਸ਼ਟਰਪਤੀਆਂ ਨੂੰ ਜਾਣਦਾ ਹਾਂ, ਇਨ੍ਹਾਂ ਵਿੱਚੋਂ ਤਿੰਨ ਨੂੰ ਤਾਂ ਬਹੁਤ ਨੇੜਿਓਂ।”
ਉਨ੍ਹਾਂ ਦੀ ਇਸ ਟਿੱਪਣੀ ਤੋਂ ਇਹ ਸੰਕੇਤ ਮਿਲਿਆ ਕਿ ਉਹ ਸਿਰਫ਼ ਰਾਸ਼ਟਰਪਤੀਆਂ ਦੇ ਨਜ਼ਦੀਕੀ ਦੋਸਤ ਹੀ ਨਹੀਂ ਸਨ ਸਗੋਂ ਜੋਅ ਦੇ ਉਨ੍ਹਾਂ ਨਾਲ ਸਰੀਰਕ ਸਬੰਧ ਵੀ ਸਨ।
2009 ਵਿੱਚ ਰਾਸ਼ਟਰਪਤੀ ਓਬਾਮਾ ਦੇ ਉਪ ਰਾਸ਼ਟਰਪਤੀ ਦੇ ਰੂਪ ਵਿੱਚ ਉਨ੍ਹਾਂ ਨੇ ਦਾਅਵਾ ਕਰ ਦਿੱਤਾ ਕਿ 'ਤੀਹ ਫੀਸਦੀ ਸੰਭਾਵਨਾ ਹੈ ਕਿ ਅਸੀਂ ਆਰਥਿਕਤਾ ਨੂੰ ਖਰਾਬ ਕਰਨ ਜਾ ਰਹੇ ਹਾਂ।'
ਉਹ ਸ਼ਾਇਦ ਖੁਸ਼ਕਿਸਮਤ ਹੀ ਸਨ ਕਿ ਉਨ੍ਹਾਂ ਨੂੰ ਓਬਾਮਾ ਦਾ ਉਪ ਰਾਸ਼ਟਰਪਤੀ ਚੁਣ ਲਿਆ ਗਿਆ। ਜਿਨ੍ਹਾਂ ਬਾਰੇ ਉਨ੍ਹਾਂ ਨੇ ਕਿਹਾ ਸੀ, 'ਮੁੱਖ ਧਾਰਾ ਵਿੱਚ ਵਿਚਰਨ ਵਾਲਾ ਅਫ਼ਰੀਕੀ-ਅਮਰੀਕੀ ਜੋ ਖੁੱਲ੍ਹ ਕੇ ਬੋਲਦਾ ਹੈ, ਪ੍ਰਤਿਭਾਵਾਨ ਹੈ ਅਤੇ ਸਾਫ਼ ਸੁਥਰੇ ਅਕਸ ਵਾਲਾ ਵਿਅਕਤੀ ਹੈ”।
ਇਹ ਵੀ ਪੜ੍ਹੋ
ਇਸ ਟਿੱਪਣੀ ਦੇ ਬਾਵਜੂਦ ਮੌਜੂਦਾ ਰਾਸ਼ਟਰਪਤੀ ਮੁਹਿੰਮ ਦੌਰਾਨ ਅਫ਼ਰੀਕੀ-ਅਮਰੀਕੀ ਵੋਟਰਾਂ ਦੀ ਬਾਈਡਨ ਨੂੰ ਬਹੁਤ ਜ਼ਿਆਦਾ ਹਮਾਇਤ ਹੈ। ਹਾਲ ਹੀ ਵਿੱਚ ਅਫ਼ਰੀਕੀ-ਅਮਰੀਕੀ ਰੇਡਿਓ ਪੇਸ਼ਕਰਤਾ ਸ਼ਾਰਲੇਮੇਗਨ ਦਿ ਗੌਡ ਵੱਲੋਂ ਹੋਸਟ ਕੀਤੇ ਗਏ ਸ਼ੋਅ ਦੌਰਾਨ ਉਨ੍ਹਾਂ ਨੇ ਦਾਅਵਾ ਕੀਤਾ, “ਜੇਕਰ ਤੁਹਾਨੂੰ ਖੁਦ ਨੂੰ ਇਹ ਸਮਝਣ ਵਿੱਚ ਮੁਸ਼ਕਿਲ ਆ ਰਹੀ ਹੈ ਕਿ ਤੁਸੀਂ ਮੇਰੇ ਨਾਲ ਹੋ ਜਾਂ ਟਰੰਪ ਨਾਲ, ਤਾਂ ਤੁਸੀਂ ਸਿਆਹਫਾਮ ਨਹੀਂ ਹੋ।“ ਇਹ ਕਹਿੰਦਿਆਂ ਹੀ ਉਹ ਵਿਵਾਦਾਂ ਦੇ ਵਾਵਰੋਲੇ ਵਿੱਚ ਘਿਰ ਗਏ।
ਇਸ ਇਕੱਲੇ ਵਾਕ ਨਾਲ ਮੀਡੀਆ ਵਿੱਚ ਤੂਫ਼ਾਨ ਆ ਗਿਆ। ਉਨ੍ਹਾਂ ਦੀ ਟੀਮ ਨੇ ਬਿਆਨ 'ਤੇ ਮਿੱਟੀ ਪਾਉਣ ਲਈ ਕਿਹਾ ਕਿ ਉਨ੍ਹਾਂ ਨੂੰ ਅਫ਼ਰੀਕੀ-ਅਮਰੀਕੀਆਂ ਦੀਆਂ ਵੋਟਾਂ ਨਿਸ਼ਚਤ ਹੀ ਮਿਲਣਗੀਆਂ।
ਪਿਛਲੇ ਸਾਲ ਐੱਨਵਾਈ ਮੈਗਜ਼ੀਨ ਲਈ ਇੱਕ ਪੱਤਰਕਾਰ ਨੇ ਉਨ੍ਹਾਂ ਬਾਰੇ ਲਿਖਿਆ ਸੀ, “ਬਾਈਡਨ ਕੁਝ ਅਜਿਹਾ ਕਹਿ ਦਿੰਦਾ ਹੈ ਕਿ ਜਿਸ ਨੂੰ ਉਨ੍ਹਾਂ ਦੀ ਮੁਹਿੰਮ ਹਰ ਕੀਮਤ ’ਤੇ ਰੋਕਣ ’ਤੇ ਕੇਂਦਰਿਤ ਹੈ।”
ਜੋਅ ਦੀ ਉਪਰੋਕਤ ਟਿੱਪਣੀ ਦੀ ਲੋਅ ਵਿੱਚ ਇਹ ਸਮਝਣਾ ਸੌਖਾ ਹੀ ਹੈ ਕਿ ਪੱਤਰਕਾਰ ਨੇ ਅਜਿਹਾ ਕਿਉਂ ਲਿਖਿਆ।
ਮੁਹਿੰਮ ਵਿੱਚ ਛਾ ਜਾਣ ਦਾ ਮਾਹਿਰ
ਪਰ ਉਸਦੇ ਬੋਲਣ ਦੇ ਹੁਨਰ ਦਾ ਇੱਕ ਦੂਜਾ ਪਹਿਲੂ ਵੀ ਹੈ-ਮਸ਼ੀਨੀ ਸਿਆਸਤਦਾਨ ਜੋ ਤੋਲ-ਤੋਲ ਕੇ ਬੋਲਦੇ ਹਨ। ਜੋਅ ਇੱਕ ਅਸਲ ਵਿਅਕਤੀ ਦੇ ਰੂਪ ਵਿੱਚ ਸਾਹਮਣੇ ਆਉਂਦੇ ਹਨ। ਉਹ ਕਹਿੰਦੇ ਹਨ ਕਿ ਉਹ ਬਚਪਨ ਵਿੱਚ ਹਕਲਾਉਂਦੇ ਸਨ, ਪਰ ਉਹ ਆਟੋਕਿਊ ਤੋਂ ਪੜ੍ਹ ਕੇ ਬੋਲਣਾ ਪਸੰਦ ਨਹੀਂ ਕਰਦੇ, ਇਸਦੀ ਬਜਾਏ ਉਹ ਦਿਲ ਤੋਂ ਬੋਲਦੇ ਹਨ।
ਬਾਈਡਨ ਅਮਰੀਕਾ ਦੇ ਬਲੂ-ਕਾਲਰ ਵਰਕਰਾਂ ਦੀ ਰੈਲੀ ਨੂੰ ਜੋਸ਼ ਨਾਲ ਸੰਬੋਧਿਤ ਕਰਦੇ ਹਨ ਅਤੇ ਬਾਅਦ ਵਿੱਚ ਭੀੜ ਦਾ ਹਿੱਸਾ ਬਣ ਜਾਂਦੇ ਹਨ। ਫਿਰ ਉਨ੍ਹਾਂ ਨਾਲ ਹੱਥ ਮਿਲਾਉਂਦੇ ਹਨ, ਉਨ੍ਹਾਂ ਦੀਆਂ ਪਿੱਠਾਂ ਥਾਪੜਦੇ ਹਨ ਅਤੇ ਅੰਤ ਵਿੰਚ ਇੱਕ ਰੌਕ ਸਟਾਰ ਵਾਂਗ ਲੋਕਾਂ ਨਾਲ ਸੈਲਫੀ ਲੈਂਦੇ ਹਨ।
ਸਾਬਕਾ ਵਿਦੇਸ਼ ਮੰਤਰੀ ਅਤੇ ਰਾਸ਼ਟਰਪਤੀ ਪਦ ਦੇ ਉਮੀਦਵਾਰ ਜੌਹਨ ਕੈਰੀ ਨੇ 'ਨਿਊ ਯਾਰਕਰ ਮੈਗਜ਼ੀਨ' ਨੂੰ ਦੱਸਿਆ,“ਉਹ ਲੋਕਾਂ ਨੂੰ ਆਪਣੇ ਨਜ਼ਦੀਕ ਲਿਆ ਕੇ ਉਨ੍ਹਾਂ ਨੂੰ ਜੱਫ਼ੀ ਪਾ ਲੈਂਦਾ ਹੈ। ''ਉਹ ਬਹੁਤ ਕੁਸ਼ਲ ਸਿਆਸਤਦਾਨ ਹੈ ਅਤੇ ਇਹ ਸਭ ਅਸਲੀ ਹੈ, ਇਸ ਵਿੱਚ ਕੋਈ ਵੀ ਦਿਖਾਵਾ ਨਹੀਂ ਹੈ।“
ਪਰ ਉਹ ਬਹੁਤ ਭਾਵਨਾਤਮਕ ਹੋ ਜਾਂਦਾ ਹੈ ਤਾਂ ਉਹ ਇੱਕ ਸਮੱਸਿਆ ਬਣ ਜਾਂਦਾ ਹੈ।
ਇਲਜ਼ਾਮ
ਪਿਛਲੇ ਸਾਲ ਅੱਠ ਔਰਤਾਂ ਨੇ ਬਾਈਡਨ'ਤੇ ਗਲਤ ਢੰਗ ਨਾਲ ਛੂਹਣ, ਜੱਫੀ ਪਾਉਣ ਜਾਂ ਚੁੰਮਣ ਦੇ ਦੋਸ਼ ਲਾਏ ਸਨ। ਅਮਰੀਕਾ ਦੇ ਖ਼ਬਰ ਚੈਨਲਾਂ ਨੇ ਜਨਤਕ ਪ੍ਰੋਗਰਾਮਾਂ ਵਿੱਚ ਉਸ ਵੱਲੋਂ ਔਰਤਾਂ ਨੂੰ ਸ਼ੁਭਕਾਮਨਾਵਾਂ ਦੇਣ ਦੇ ਵੀਡਿਓ ਕਲਿੱਪ ਚਲਾਏ, ਜਿਸ ਵਿੱਚ ਉਹ ਕਈ ਵਾਰ ਔਰਤਾਂ ਦੇ ਵਾਲਾਂ ਨੂੰ ਸੁੰਘਦੇ ਵੀ ਨਜ਼ਰ ਆਏ।
ਜਵਾਬ ਵਿੱਚ ਬਾਈਡਨ ਨੇ ਆਪਣੀ ਗੱਲਬਾਤ ਵਿੱਚ 'ਵਧੇਰੇ ਚੇਤੰਨ' ਹੋਣ ਦਾ ਦਾਅਵਾ ਕੀਤਾ।
ਹਾਲਾਂਕਿ ਮਾਰਚ ਵਿੱਚ ਤਾਰਾ ਰੀਡੇ ਨੇ ਦੋਸ਼ ਲਾਇਆ ਕਿ ਜਦੋਂ ਉਹ 30 ਸਾਲ ਪਹਿਲਾਂ ਉਸਦੇ ਦਫ਼ਤਰ ਵਿੱਚ ਸਟਾਫ ਸਹਾਇਕ ਵਜੋਂ ਕੰਮ ਕਰਦੀ ਸੀ, ਤਾਂ ਉਸਨੇ ਉਸਨੂੰ ਕੰਧ ਨਾਲ ਧੱਕਣ ਅਤੇ ਜਿਨਸੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ।
ਬਾਈਡਨ ਨੇ ਇਸ ਇਲਜ਼ਾਮ ਦਾ ਖੰਡਨ ਕੀਤਾ ਅਤੇ ਬਾਈਡਨ ਦੀ ਮੁਹਿੰਮ ਨੇ ਇੱਕ ਬਿਆਨ ਜਾਰੀ ਕੀਤਾ ਹੈ: ''ਅਜਿਹਾ ਬਿਲਕੁਲ ਨਹੀਂ ਹੋਇਆ।''
ਆਪਣੇ ਰਾਸ਼ਟਰਪਤੀ ਦਾ ਬਚਾਅ ਕਰਨ ਲਈ ਡੈਮੋਕਰੇਟਿਕਸ ਦੱਸਣਗੇ ਕਿ ਇੱਕ ਦਰਜਨ ਤੋਂ ਜ਼ਿਆਦਾ ਔਰਤਾਂ ਨੇ ਜਨਤਕ ਰੂਪ ਨਾਲ ਜਿਨਸੀ ਸ਼ੋਸ਼ਣ ਦੀਆਂ ਵੱਖ ਵੱਖ ਘਟਨਾਵਾਂ ਲਈ ਰਾਸ਼ਟਰਪਤੀ ਟਰੰਪ 'ਤੇ ਇਲਜ਼ਾਮ ਲਾਏ ਹਨ। ਸਵਾਲ ਤਾਂ ਇਹ ਵੀ ਹੈ ਕੀ ਅਜਿਹੀਆਂ ਘਟਨਾਵਾਂ ਨੂੰ ਨੰਬਰਾਂ ਦੇ ਰੂਪ ਵਿੱਚ ਦੇਖ ਕੇ ਬਹਿਸ ਕਰ ਸਕਦੇ ਹੋ?
ਜਦੋਂ #ਮੀਟੂ ਮੁਹਿੰਮ (#MeToo) ਫੈਲਣੀ ਸ਼ੁਰੂ ਹੋਈ ਤਾਂ ਡੈਮੋਕਰੇਟਿਕਸ ਜਿਸ ਵਿੱਚ ਬਾਈਡਨ ਵੀ ਸ਼ਾਮਲ ਹੈ-ਇਸ ਗੱਲ 'ਤੇ ਜ਼ੋਰ ਦੇ ਰਹੇ ਸਨ ਕਿ ਸਮਾਜ ਨੂੰ ਔਰਤਾਂ ਉੱਪਰ ਵਿਸ਼ਵਾਸ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਖ਼ਿਲਾਫ਼ ਲਗਾਏ ਦੋਸ਼ਾਂ ਨੂੰ ਨਕਾਰਨ ਦੀ ਕੋਈ ਵੀ ਕੋਸ਼ਿਸ਼ ਕਈ ਵਰਕਰਾਂ ਨੂੰ ਬਹੁਤ ਅਸਹਿਜ ਕਰਦੀ ਹੈ।
ਹਾਲ ਹੀ ਵਿੱਚ ਇੱਕ ਟੀਵੀ ਇੰਟਰਵਿਊ ਵਿੱਚ ਰੀਡੇ ਨੇ ਕਿਹਾ : ''ਉਨ੍ਹਾਂ ਦੇ ਸਾਥੀ ਸੋਸ਼ਲ ਮੀਡੀਆ 'ਤੇ ਮੇਰੇ ਬਾਰੇ ਬਹੁਤ ਭਿਆਨਕ ਗੱਲਾਂ ਕਹਿ ਰਹੇ ਹਨ।
''ਉਹ ਖੁਦ ਨਹੀਂ ਹਨ, ਪਰ ਮੁਹਿੰਮ ਰਾਹੀਂ ਕਪਟ ਕੀਤਾ ਜਾ ਰਿਹਾ ਹੈ, ਇਹ ਕਿਹਾ ਜਾ ਰਿਹਾ ਹੈ ਕਿ ਇਹ ਸੁਰੱਖਿਅਤ ਹੈ, ਪਰ ਇਹ ਸੁਰੱਖਿਅਤ ਨਹੀਂ ਹੈ।''
ਬਾਈਡਨ ਦੇ ਖੇਮੇ ਨੇ ਇਸ ਦਾਅਵੇ ਦਾ ਖੰਡਨ ਕੀਤਾ ਹੈ।
ਪਿਛਲੀਆਂ ਗ਼ਲਤੀਆਂ ਤੋਂ ਪਰਹੇਜ਼
ਇਹ ਅਤੀਤ ਦੇ ਬਾਈਡਨ ਖੇਮੇ ਨੂੰ ਇਸ ਵਾਰ ਉਮੀਦ ਹੈ ਉਨ੍ਹਾਂ ਦੀ ਖਾਸ ਸ਼ੈਲੀ -ਦੂਜਿਆਂ ਦੀਆਂ ਗੱਲਾਂ ਵਿੱਚ ਘੱਟ ਆਉਣਾ ਅਤੇ ਆਮ ਲੋਕਾਂ ਨਾਲ ਨਿੱਘ ਭਰਿਆ ਸਬੰਧ ਰੱਖਣਾ-ਉਹ ਉਸਨੂੰ ਪਿਛਲੇ ਕਈ ਡੈਮੋਕਰੇਟਿਕ ਰਾਸ਼ਟਰਪਤੀ ਪਦ ਦੇ ਉਮੀਦਵਾਰਾਂ ਦੀ ਤਰ੍ਹਾਂ ਜਾਲ ਵਿੱਚ ਫਸਣ ਤੋਂ ਬਚਾਉਣਗੇ।
ਉਨ੍ਹਾਂ ਨੂੰ ਵਾਸ਼ਿੰਗਟਨ ਵਿੱਚ ਤਿੰਨ ਦਹਾਕਿਆਂ ਤੋਂ ਜ਼ਿਆਦਾ ਸਮਾਂ ਸੈਨੇਟ ਵਿੱਚ ਅਤੇ ਓਬਾਮਾ ਦੇ ਉਪ ਰਾਸ਼ਟਰਪਤੀ ਦੇ ਰੂਪ ਵਿੱਚ ਅੱਠ ਸਾਲਾਂ ਦਾ ਬਹੁਤ ਲੰਬਾ ਤਜਰਬਾ ਹੈ, ਪਰ ਇਸ ਤਰ੍ਹਾਂ ਦੀਆਂ ਯੋਗਤਾਵਾਂ ਹਮੇਸ਼ਾ ਮਦਦਗਾਰ ਸਾਬਤ ਨਹੀਂ ਹੁੰਦੀਆਂ।
ਅਲ ਗੋਰ (ਪ੍ਰਤੀਨਿਧੀ ਸਭਾ ਵਿੱਚ ਅੱਠ ਸਾਲ, ਸੈਨੇਟ ਵਿੱਚ ਅੱਠ ਸਾਲ, ਉਪ ਰਾਸ਼ਟਰਪਤੀ ਦੇ ਰੂਪ ਵਿੱਚ ਅੱਠ ਸਾਲ), ਜੌਹਨ ਕੈਰੀ (ਸੈਨੇਟ ਵਿੱਚ 28 ਸਾਲ) ਅਤੇ ਹਿਲੇਰੀ ਕਲਿੰਟਨ (ਫਸਟ ਲੇਡੀ ਦੇ ਰੂਪ ਵਿੱਚ ਅੱਠ ਸਾਲ, ਸੈਨੇਟ ਵਿੱਚ ਅੱਠ ਸਾਲ) ਇਹ ਸਾਰੇ ਹਾਲੀਆ ਰਾਸ਼ਟਰਪਤੀ ਚੋਣਾਂ ਵਿੱਚ ਘੱਟ ਤਜਰਬੇਕਾਰ ਰਿਪਬਲੀਕਨ ਪਾਰਟੀ ਦੇ ਵਿਰੋਧੀਆਂ ਨੂੰ ਹਰਾਉਣ ਵਿੱਚ ਅਸਫ਼ਲ ਰਹੇ ਹਨ।
ਬਾਈਡਨ ਦੇ ਪ੍ਰਸੰਸਕਾਂ ਨੂੰ ਉਮੀਦ ਹੈ ਕਿ ਉਨ੍ਹਾਂ ਦੇ ਜ਼ਮੀਨ ਨਾਲ ਜੁੜੇ ਰਹਿਣ ਵਾਲੇ ਚਰਿੱਤਰ ਕਾਰਨ, ਉਨ੍ਹਾਂ ਨੂੰ ਇਸ ਤਰ੍ਹਾਂ ਦੀ ਸਥਿਤੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ।
ਇੱਕ ਤੋਂ ਜ਼ਿਆਦਾ ਵਾਰ ਅਮਰੀਕਨਾਂ ਨੇ ਇਹ ਸਾਬਤ ਕੀਤਾ ਹੈ ਕਿ ਉਹ ਉਸ ਉਮੀਦਵਾਰ ਨੂੰ ਵੋਟ ਦੇਣਗੇ ਜੋ ਦਾਅਵਾ ਕਰਦੇ ਹਨ ਕਿ ਉਹ ਵਾਸ਼ਿੰਗਟਨ ਦੇ ਖ਼ਾਸਮ-ਖ਼ਾਸ ਨਹੀਂ ਹਨ, ਬਲਕਿ ਉਹ ਸਿਆਸੀ ਪ੍ਰਤਿਸ਼ਠਾ ਨੂੰ ਹਿਲਾਉਣ ਲਈ ਵ੍ਹਾਈਟ ਹਾਊਸ ਜਾ ਰਹੇ ਹਨ।
ਲਗਭਗ ਪੰਜਾਹ ਸਾਲ ਤੱਕ ਸਿਆਸਤ ਦੇ ਸਿਖਰਲੇ ਅਹੁਦਿਆਂ 'ਤੇ ਰਹਿਣ ਕਾਰਨ ਬਾਈਡਨ ਲਈ ਇਹ ਦਾਅਵਾ ਕਰਨਾ ਅਸੰਭਵ ਹੈ।
ਉਨ੍ਹਾਂ ਦਾ ਲੰਬਾ ਇਤਿਹਾਸ ਉਸਦੇ ਵਿਰੁੱਧ ਵਰਤਿਆ ਜਾ ਸਕਦਾ ਹੈ।
ਲੰਬੀ ਕਹਾਣੀ
ਪਿਛਲੇ ਕੁਝ ਦਹਾਕਿਆਂ ਦੌਰਾਨ ਬਾਈਡਨ ਹਰ ਵੱਡੀ ਘਟਨਾ ਬਾਰੇ ਕੁਝ ਨਾ ਕੁਝ ਟਿੱਪਣੀ ਕੀਤੀ ਹੈ ਅਤੇ ਮੌਜੂਦਾ ਰਾਜਨੀਤਕ ਮਾਹੌਲ ਵਿੱਚ ਇਸ ਤਰ੍ਹਾਂ ਦਾ ਵਿਵਹਾਰ ਬਹੁਤਾ ਚੰਗਾ ਨਹੀਂ ਲਗਦਾ।
1970ਵਿਆਂ ਦੇ ਦਹਾਕੇ ਵਿੱਚ ਉਨ੍ਹਾਂ ਨੇ ਜਨਤਕ ਸਕੂਲਾਂ ਨੂੰ ਨਸਲੀ ਰੂਪ ਵਿੱਚ ਏਕੀਕ੍ਰਿਤ ਕਰਨ ਲਈ ਬੱਚਿਆਂ ਨੂੰ ਦੂਜੇ ਗੁਆਂਢੀ ਸਕੂਲਾਂ ਵਿੱਚ ਦਾਖਲ ਕਰਨ ਦੀ ਪ੍ਰਥਾ ਦੇ ਵਿਰੋਧ ਵਿੱਚ ਦੱਖਣੀ ਵੱਖਵਾਦੀਆਂ ਦਾ ਪੱਖ ਪੂਰਿਆ।
ਰਿਪਬਲੀਕਨ ਇਹ ਕਹਿਣਾ ਪਸੰਦ ਕਰਦੇ ਹਨ ਕਿ ਓਬਾਮਾ ਦੇ ਰੱਖਿਆ ਸਕੱਤਰ ਰਾਬਰਟ ਗੇਟਸ ਨੇ ਕਿਹਾ ਸੀ, ''ਬਾਈਡਨ ਨੂੰ ਪਸੰਦ ਨਾ ਕਰਨਾ ਅਸੰਭਵ ਹੈ।' ਪਰ ਪਿਛਲੇ ਚਾਰ ਦਹਾਕਿਆਂ ਵਿੱਚ 'ਲਗਭਗ ਹਰ ਵੱਡੀ ਵਿਦੇਸ਼ ਨੀਤੀ ਅਤੇ ਰਾਸ਼ਟਰੀ ਸੁਰੱਖਿਆ ਦੇ ਮੁੱਦੇ 'ਤੇ ਉਹ ਗਲਤ ਰਹੇ ਹਨ।''
ਡੈਮੋਕਰੇਟਿਕ ਇਸ ਮੁਹਿੰਮ ਦੇ ਚੱਲਦਿਆਂ ਇਸ ਤੋਂ ਬਹੁਤ ਜ਼ਿਆਦਾ ਉਮੀਦ ਕਰ ਸਕਦੇ ਹਨ।
ਪਰਿਵਾਰਕ ਦੁਖਾਂਤ
ਬਾਈਡਨ ਲਈ ਇਹ ਦੁੱਖ ਦੀ ਗੱਲ ਹੈ ਕਿ ਉਹ ਆਮ ਤੌਰ 'ਤੇ ਕਈ ਸਿਆਸਤਦਾਨਾਂ ਦੀ ਤੁਲਨਾ ਵਿੱਚ ਘੱਟ ਦਿਖਾਈ ਦਿੰਦੇ ਹਨ ਕਿਉਂਕਿ ਉਹ ਉਸ ਮੌਤ ਤੋਂ ਬਹੁਤ ਡਰਦੇ ਹਨ ਜੋ ਸਾਨੂੰ ਸਾਰਿਆਂ ਨੂੰ ਪ੍ਰਭਾਵਿਤ ਕਰਦੀ ਹੈ।
ਜਦੋਂ ਉਹ ਸੈਨੇਟ ਪਹਿਲੀ ਵਾਰ ਚੁਣੇ ਜਾਣ ਤੋਂ ਬਾਅਦ ਜਦੋਂ ਉਹ ਸਹੁੰ ਚੁੱਕਣ ਦੀ ਤਿਆਰੀ ਕਰ ਰਹੇ ਸਨ, ਉਨ੍ਹਾਂ ਦੀ ਪਤਨੀ ਨੀਲਿਆ ਅਤੇ ਉਨ੍ਹਾਂ ਦੀ ਬੇਟੀ ਨਿਓਮੀ ਦੀ ਕਾਰ ਹਾਦਸੇ ਵਿੱਚ ਮੌਤ ਹੋ ਗਈ ਅਤੇ ਦੋ ਪੁੱਤਰ ਬਯੂ ਅਤੇ ਹੰਟਰ ਵੀ ਜ਼ਖ਼ਮੀ ਹੋ ਗਏ ਸਨ।
ਬਯੂ ਦੀ ਬਾਅਦ ਵਿੱਚ 2015 ਵਿੱਚ ਬਰੇਨ ਟਿਊਮਰ ਨਾਲ 46 ਸਾਲ ਦੀ ਉਮਰ ਵਿੱਚ ਮੌਤ ਹੋ ਗਈ।
ਇਨ੍ਹਾਂ ਪਰਿਵਾਰਕ ਮੈਂਬਰਾਂ ਨੂੰ ਜਵਾਨ ਉਮਰ ਵਿੱਚ ਗੁਆਉਣ ਕਾਰਨ ਬਾਈਡਨ ਨੂੰ ਕਈ ਅਮਰੀਕੀਆਂ ਨੇ ਇਹ ਦਿਖਾਉਂਦੇ ਹੋਏ ਭਰੋਸੇ ਮੰਦ ਬਣਾ ਦਿੱਤਾ ਕਿ ਰਾਜਨੀਤਕ ਸ਼ਕਤੀ ਅਤੇ ਦੌਲਤ ਦੇ ਬਾਵਜੂਦ ਉਨ੍ਹਾਂ ਨੂੰ ਜ਼ਿੰਦਗੀ ਦੀਆਂ ਅਜਿਹੀਆਂ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਨ੍ਹਾਂ ਦਾ ਆਮ ਲੋਕਾਂ ਨੂੰ ਵੀ ਸਾਹਮਣਾ ਕਰਨਾ ਪੈਂਦਾ ਹੈ।
ਪਰ ਉਨ੍ਹਾਂ ਦੀ ਪਰਿਵਾਰਕ ਦਾਸਤਾਂ ਦਾ ਇੱਕ ਹਿੱਸਾ ਬਹੁਤ ਅਲੱਗ ਹੈ, ਉਹ ਉਨ੍ਹਾਂ ਦੇ ਬੇਟੇ ਹੰਟਰ ਦਾ ਹੈ।
ਸੱਤਾ, ਭ੍ਰਿਸ਼ਟਾਚਾਰ ਅਤੇ ਝੂਠ?
ਆਪਣੀ ਨਿੱਜੀ ਜ਼ਿੰਦਗੀ ਕੰਟਰੋਲ ਤੋਂ ਬਾਹਰ ਹੋਣ ਤੋਂ ਪਹਿਲਾਂ ਹੰਟਰ ਇੱਕ ਵਕੀਲ ਅਤੇ ਲੌਬੀਕਾਰ ਬਣ ਗਿਆ।
ਉਸਦੀ ਪਹਿਲੀ ਪਤਨੀ ਨੇ ਆਪਣੇ ਤਲਾਕ ਦੇ ਪੇਪਰਾਂ ਵਿੱਚ ਨਸ਼ੇ, ਅਲਕੋਹਲ ਅਤੇ ਸਟਰਿਪ ਕਲੱਬਾਂ ਵਿੱਚ ਜਾਣ ਦਾ ਜ਼ਿਕਰ ਕੀਤਾ ਅਤੇ ਉਸਨੂੰ ਕੋਕੀਨ ਦੀ ਵਰਤੋਂ ਦੇ ਪਾਜ਼ੇਟਿਵ ਟੈਸਟ ਤੋਂ ਬਾਅਦ ਯੂਐੱਸ ਨੇਵੀ ਰਿਜਰਵ ਤੋਂ ਕੱਢ ਦਿੱਤਾ ਗਿਆ।
ਉਸਨੇ ਨਿਯੂ ਯਾਰਕਰ ਮੈਗਜ਼ੀਨ ਵਿੱਚ ਸਵੀਕਾਰ ਕੀਤਾ ਕਿ ਉਸਨੂੰ ਇੱਕ ਵਾਰ ਚੀਨ ਦੇ ਊਰਜਾ ਟਾਈਕੂਨ ਵੱਲੋਂ ਇੱਕ ਹੀਰਾ ਦਿੱਤਾ ਗਿਆ ਸੀ, ਜਿਸਦੀ ਬਾਅਦ ਵਿੱਚ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਬੀਜਿੰਗ ਦੇ ਅਧਿਕਾਰੀਆਂ ਵੱਲੋਂ ਇਸਦੀ ਜਾਂਚ ਕੀਤੀ ਗਈ ਸੀ।
ਤੇਜ਼ੀ ਨਾਲ ਵਧਦੇ ਜਨਤਕ ਪ੍ਰਭਾਵ ਕਾਰਨ ਹੰਟਰ ਭਰਪੂਰ ਜ਼ਿੰਦਗੀ ਜਿਉਂਦਾ ਹੈ (ਪਿਛਲੇ ਸਾਲ ਉਸਨੇ ਆਪਣੀ ਦੂਜੀ ਪਤਨੀ ਨਾਲ ਮੁਲਾਕਾਤ ਦੇ ਇੱਕ ਹਫ਼ਤੇ ਬਾਅਦ ਦੂਜਾ ਵਿਆਹ ਕਰਵਾ ਲਿਆ।), ਉਸਨੇ ਵੱਡੇ ਪੱਧਰ 'ਤੇ ਪੈਸਾ ਕਮਾ ਕੇ ਆਪਣੇ ਪਿਤਾ ਲਈ ਨਾਂਹ ਪੱਖੀ ਸੁਰਖੀਆਂ ਬਟੋਰੀਆਂ ਹਨ।
ਅਮਰੀਕਾ ਵਿੱਚ ਕਈ ਲੋਕਾਂ ਦੇ ਦਿਲਾਂ 'ਚ ਇੱਕ ਅਜਿਹੇ ਵਿਅਕਤੀ ਲਈ ਹਮਦਰਦੀ ਹੋ ਸਕਦੀ ਹੈ ਜਿਸ ਨੇ ਨਸ਼ੇ ਦੀ ਲਤ ਨਾਲ ਸੰਘਰਸ਼ ਕੀਤਾ ਹੋਵੇI ਪਰ ਇਸੇ ਵਿਅਕਤੀ ਨੂੰ ਵੱਡੀਆਂ-ਵੱਡੀਆਂ ਨੌਕਰੀਆਂ ਵੀ ਮਿਲਦੀਆਂ ਰਹੀਆਂ, ਜਿਸ ਤੋਂ ਨਜ਼ਰ ਆਉਂਦਾ ਹੈ ਕਿ ਬਾਈਡਨ ਦੇ ਪਰਿਵਾਰ ਵਰਗੇ ਸਿਆਸੀ ਖਾਨਦਾਨਾਂ ਲਈ ਜ਼ਿੰਦਗੀ ਹੋਰਨਾਂ ਨਾਲੋਂ ਕਿੰਨੀ ਵੱਖ ਹੈ।
ਮਹਾਂਦੋਸ਼
ਯੂਕਰੇਨ ਵਿੱਚ ਮੋਟੀ ਤਨਖ਼ਾਨ ’ਤੇ ਕੀਤਾ ਕੰਮ ਰਾਸ਼ਟਰਪਤੀ ਟਰੰਪ ਨੇ ਕਥਿਤ ਰੂਪ ਯੂਕਰੇ ਦੇ ਰਾਸ਼ਟਰਪਤੀ ਨੂੰ ਹੰਟਰ ਦੀ ਜਾਂਚ ਲਈ ਦਬਾਅ ਪਾਉਣਾ ਪਿਆ।
ਉਹ ਫੋਨ ਟਰੰਪ ਦੇ ਹਾਲੀਆ ਮਹਾਂਦੋਸ਼ ਅਤੇ ਉਨ੍ਹਾਂ ਨੂੰ ਅਹੁਦੇ ਤੋਂ ਹਟਾਉਣ ਦੀ ਇੱਕ ਅਸਫਲ ਕੋਸ਼ਿਸ਼ ਦਾ ਕਾਰਨ ਬਣਿਆ, ਇੱਕ ਰਾਜਨੀਤਕ ਗੜਬੜ ਇਹ ਸੀ ਕਿ ਬਾਈਡਨ ਸ਼ਾਇਦ ਉਸ ਵਿੱਚ ਸ਼ਾਮਲ ਨਹੀਂ ਹੋਣਾ ਚਾਹੁੰਦੇ ਸੀ।
ਵਿਦੇਸ਼ ਮਾਮਲੇ
ਵਿਦੇਸ਼ਾਂ ਵਿੱਚ ਹੋਏ ਘੁਟਾਲੇ ਵਿਸ਼ੇਸ਼ ਤੌਰ 'ਤੇ ਬਾਈਡਨ ਲਈ ਹਾਨੀਕਾਰਕ ਹਨ ਕਿਉਂਕਿ ਉਨ੍ਹਾਂ ਦੀ ਇੱਕ ਤਾਕਤ ਉਨ੍ਹਾਂ ਦਾ ਰਾਜਨੀਤਕ ਤਜਰਬਾ ਹੈ। ਉਹ ਪਹਿਲਾਂ ਸੈਨੇਟ ਦੀ ਵਿਦੇਸ਼ੀ ਸਬੰਧ ਕਮੇਟੀ ਦੇ ਪ੍ਰਧਾਨ ਸਨ ਅਤੇ ਉਨ੍ਹਾਂ ਨੇ ਦਾਅਵਾ ਕੀਤਾ ਸੀ ਕਿ ਉਹ 'ਪਿਛਲੇ 45 ਸਾਲਾਂ ਵਿੱਚ ਹਰ ਪ੍ਰਮੁੱਖ ਵਿਸ਼ਵ ਨੇਤਾ ਨੂੰ ਮਿਲੇ ਸਨ।''
ਹਾਲਾਂਕਿ ਇਹ ਵੋਟਰਾਂ ਨੂੰ ਇਹ ਭਰੋਸਾ ਦਿਵਾਉਂਦਾ ਹੈ ਕਿ ਉਸਨੂੰ ਭਵਿੱਖ ਵਿੱਚ ਰਾਸ਼ਟਰਪਤੀ ਬਣਨ ਲਈ ਜ਼ਰੂਰੀ ਤਜਰਬਾ ਹੈ, ਪਰ ਇਹ ਕਿਆਸ ਲਗਾਉਣਾ ਮੁਸ਼ਕਿਲ ਹੈ ਕਿ ਇਸ ਖੇਤਰ ਵਿੱਚ ਉਨ੍ਹਾਂ ਦਾ ਰਿਕਾਰਡ ਵੋਟਰਾਂ ਨੂੰ ਕਿਵੇਂ ਖਿੱਚ ਸਕੇਗਾ।
ਉਨ੍ਹਾਂ ਦੀ ਜ਼ਿਆਦਾਤਰ ਰਾਜਨੀਤੀ ਦੀ ਤਰ੍ਹਾਂ, ਉਸਨੂੰ ਉਦਾਰਵਾਦੀ ਕਿਹਾ ਜਾ ਸਕਦਾ ਹੈ।
ਉਨ੍ਹਾਂ ਨੇ 1991 ਦੇ ਖਾੜੀ ਯੁੱਧ ਖਿਲਾਫ਼ ਮਤਦਾਨ ਕੀਤਾ, ਫਿਰ 2003 ਵਿੱਚ ਉਹ ਇਰਾਕ 'ਤੇ ਹਮਲੇ ਦੇ ਪੱਖ ਵਿੱਚ ਸਨ, ਪਰ ਉੱਥੇ ਅਮਰੀਕੀ ਦਖ਼ਲ ਦੇ ਆਲੋਚਕ ਬਣ ਗਏ।
ਸੁਚੇਤ ਤੌਰ ’ਤੇ ਓਬਾਮਾ ਨੂੰ ਓਸਾਮਾ ਬਿਨ ਲਾਦੇਨ ਨੂੰ ਮਾਰਨ ਲਈ ਵਿਸ਼ੇਸ਼ ਬਲਾਂ ਦੇ ਛਾਪੇ ਮਾਰੀ ਦੇ ਖਿਲਾਫ਼ ਸਲਾਹ ਦਿੱਤੀ। ਜਿਨ੍ਹਾਂ ਨੇ ਅਖ਼ਰੀ ਵਿੱਚ ਓਸਾਮਾ ਨੂੰ ਮਾਰਿਆ।
ਵਿਡੰਬਨਾ ਇਹ ਹੈ ਕਿ ਅਜਿਹਾ ਲੱਗਦਾ ਹੈ ਕਿ ਅਲ-ਕਾਇਦਾ ਨੇਤਾ ਨੇ ਬਾਈਡਨ ਬਾਰੇ ਜ਼ਿਆਦਾ ਨਹੀਂ ਸੋਚਿਆ। ਸੀਆਈਏ ਵੱਲੋਂ ਪ੍ਰਾਪਤ ਅਤੇ ਜਾਰੀ ਕੀਤੇ ਗਏ ਦਸਤਾਵੇਜ਼ਾਂ ਤੋਂ ਇੱਕ ਗੱਲ ਦਾ ਪਤਾ ਲੱਗਿਆ। ਉਹ ਇਹ ਕਿ ਲਾਦੇਨ ਨੇ ਆਪਣੇ ਨਿਸ਼ਾਨਚੀਆਂ ਨੂੰ ਓਬਾਮਾ 'ਤੇ ਨਿਸ਼ਾਨਾ ਲਾਉਣ ਨੂੰ ਕਿਹਾ ਸੀ ਨਾ ਕਿ ਬਾਈਡਨ ਉੱਪਰ। ਓਸਾਮਾ ਦਾ ਮੰਨਣਾ ਸੀ ਕਿ 'ਬਾਈਡਨ ਉਸ ਅਹੁਦੇ (ਰਾਸ਼ਟਰਪਤੀ ਬਣਨ) ਲਈ ਪੂਰੀ ਤਰ੍ਹਾਂ ਤਿਆਰ ਨਹੀਂ ਹਨ ਜੋ ਅਮਰੀਕਾ ਨੂੰ ਸੰਕਟ ਵਿੱਚ ਪਾ ਦੇਵੇਗਾ।''
ਬਾਈਡਨਦੇ ਵਿਚਾਰ ਡੈਮੋਕਰੇਟਿਕ ਪਾਰਟੀ ਵਿੱਚ ਕਈ ਨੌਜਵਾਨ ਕਾਰਕੁਨਾਂ ਜਿਹੜੇ ਬਰਨੀ ਸੈਂਡਰਸ ਜਾਂ ਅਲਿਜ਼ਾਬੇਥ ਵਾਰੇਨ ਦੀ ਪਸੰਦ ਦੇ ਯੁੱਧ ਵਿਰੋਧੀ ਵਿਚਾਰਾਂ ਨੂੰ ਪਸੰਦ ਕਰਦੇ ਹਨ, ਉਨ੍ਹਾਂ ਨਾਲ ਚੰਗੀ ਤਰ੍ਹਾਂ ਮੇਲ ਨਹੀਂ ਖਾਂਦੇ। ਬਾਈਡਨ ਨੂੰ ਉਹ ਅਮਰੀਕੀ ਵੀ ਪਸੰਦ ਕਰਦੇ ਹਨ ਜਿਨ੍ਹਾਂ ਨੇ ਜਨਵਰੀ ਵਿੱਚ ਡਰੋਨ ਹਮਲੇ ਵਿੱਚ ਇਰਾਨੀ ਜਨਰਲ ਕਾਸਿਮ ਸੁਲੇਮਾਨੀ ਦੀ ਹੱਤਿਆ 'ਤੇ ਰਾਸ਼ਟਰਪਤੀ ਟਰੰਪ ਦੀ ਤਾਰੀਫ਼ ਕੀਤੀ ਸੀ।
ਉਨ੍ਹਾਂ ਨੂੰ ਉਮੀਦ ਹੈ ਕਿ ਉਹ ਅਨਿਸ਼ਚਤ ਵੋਟਰਾਂ ਤੱਕ ਪਹੁੰਚਣ ਦੀ ਉਮੀਦ ਕਰਦੇ ਹਨ।
ਨਵੰਬਰ ਵਿੱਚ ਲੋਕਾਂ ਨੇ ਉਤਸ਼ਾਹ ਨਾਲ ਵੋਟਾਂ ਨਹੀਂ ਪਾਉਣੀਆਂ, ਬਲਕਿ ਉਨ੍ਹਾਂ ਨੇ ਸਿਰਫ਼ ਉਸਨੂੰ ਵੋਟ ਪਾਉਣੀ ਹੈ।
ਤੁਸੀਂ ਇਹ ਵੀ ਪੜ੍ਹ ਸਕਦੇ ਹੋ
ਸਭ ਕੁਝ ਜਾਂ ਕੁਝ ਵੀ ਨਹੀਂ
ਵ੍ਹਾਈਟ ਹਾਊਸ ਦੀ ਦੌੜ ਵਿੱਚ ਬਾਈਡਨ ਨੇ ਰਾਸ਼ਟਰਪਤੀ ਟਰੰਪ ਤੋਂ ਅੱਗੇ ਜਾਂਦਿਆਂ 5 ਤੋਂ 10 ਅੰਕਾਂ ਦੀ ਲੀਡ ਬਣਾਈ ਹੋਈ ਹੈ। ਜਦਕਿ ਪਰ ਨਵੰਬਰ ਵਿੱਚ ਹੋਣ ਵਾਲੀਆਂ ਚੋਣਾਂ ਲਈ ਅਜੇ ਲੰਬਾ ਰਸਤਾ ਤੈਅ ਕਰਨਾ ਹੈ, ਨਿਸ਼ਚਤ ਹੀ ਮੁਕਾਬਲਾ ਸਖ਼ਤ ਹੋਵੇਗਾ।
ਦੋਵੇਂ ਉਮੀਦਵਾਰ ਪਹਿਲਾਂ ਹੀ ਅਫਰੀਕੀ-ਅਮਰੀਕਨਾਂ ਵਿਰੁੱਧ ਪੁਲਿਸ ਹਿੰਸਾ ਖਿਲਾਫ਼ ਪ੍ਰਦਰਸ਼ਨਾਂ ਦਾ ਸਮਰਥਨ ਕਰਨ ਅਤੇ ਸਰਕਾਰ ਵੱਲੋਂ ਕੋਰੋਨਾਵਾਇਰਸ ਦੇ ਪ੍ਰਕੋਪ ਨੂੰ ਰੋਕਣ ਲਈ ਅਪਣਾਏ ਤਰੀਕਿਆਂ ਨੂੰ ਲੈ ਕੇ ਪਹਿਲਾਂ ਹੀ ਆਹਮੋ ਸਾਹਮਣੇ ਆ ਚੁੱਕੇ ਹਨ।
ਇੱਥੋਂ ਤੱਕ ਕਿ ਫੇਸ ਮਾਸਕ ਇੱਕ ਰਾਜਨੀਤਕ ਮੁੱਦਾ ਬਣ ਗਿਆ ਹੈ ਜਿਸ ਵਿੱਚ ਬਾਈਡਨ ਨੇ ਅਕਸਰ ਮਾਸਕ ਪਹਿਨਿਆ ਹੁੰਦਾ ਹੈ ਜਦੋਂਕਿ ਟਰੰਪ ਇਸ ਦੇ ਉਲਟ ਬਿਨਾਂ ਮਾਸਕ ਦੇ ਵਿਚਰਦੇ ਹਨ। ਰਾਜਨੀਤਕ ਪ੍ਰਚਾਰ ਵਿੱਚ ਕਦੇ-ਕਦੇ ਖਿੱਚੋਤਾਣ ਅਤੇ ਅਕਸ ਪ੍ਰਬੰਧਨ ਤੋਂ ਪਰਾਂ ਬਹੁਤ ਵੱਡੀਆਂ ਚੀਜ਼ਾਂ ਦਾਅ 'ਤੇ ਲੱਗੀਆਂ ਹੋਈਆਂ ਹਨ।
ਜੇਕਰ ਬਾਈਡਨ ਜਿੱਤ ਜਾਂਦੇ ਹਨ ਤਾਂ ਇਹ ਉਨ੍ਹਾਂ ਦੇ ਲੰਬੇ ਸਿਆਸੀ ਕਰੀਅਰ ਦਾ ਮਹੱਤਵਪੂਰਨ ਪਲ ਹੋਵੇਗਾ, ਜੇਕਰ ਉਹ ਹਾਰ ਜਾਂਦੇ ਹਨ ਤਾਂ ਉਹ ਚਾਰ ਸਾਲ ਕਿਸੇ ਅਜਿਹੇ ਵਿਅਕਤੀ ਨੂੰ ਸੌਂਪ ਦੇਣਗੇ ਜੋ ਉਨ੍ਹਾਂ ਨੂੰ ਲੱਗਦਾ ਹੈ ਕਿ ਉਹ 'ਪੂਰੀ ਤਰ੍ਹਾਂ ਨਾਲ ਸੰਯੁਕਤ ਰਾਜ ਅਮਰੀਕਾ ਦਾ ਰਾਸ਼ਟਰਪਤੀ ਬਣਨ ਲਈ ਪੂਰੀ ਤਰ੍ਹਾਂ ਅਯੋਗ ਹੈ“-ਉਹ ਵਿਅਕਤੀ ਜਿਹੜਾ 'ਭਰੋਸੇਮੰਦ ਨਹੀਂ ਹੋ ਸਕਦਾ।'
ਕੁਝ ਸਾਲ ਪਹਿਲਾਂ 2016 ਦੀ ਰਾਸ਼ਟਰਪਤੀ ਦੀ ਦੌੜ ਵਿੱਚ ਸ਼ਾਮਲ ਹੋਣ ਬਾਰੇ ਬਾਈਡਨਨੇ ਕਿਹਾ ਸੀ, ''ਮੈਂ ਇੱਕ ਖੁਸ਼ ਆਦਮੀ ਦੀ ਮੌਤ ਮਰ ਸਕਦਾ ਹਾਂ, ਪਰ ਰਾਸ਼ਟਰਪਤੀ ਨਹੀਂ।''
ਇਹ ਵੀ ਪੜ੍ਹੋ