US Election Results: ਡੌਨਲਡ ਟਰੰਪ ਆਖ਼ਰ ਚੋਣਾਂ ਕਿਉਂ ਹਾਰ ਗਏ, ਜਾਣੋ ਮੁੱਖ ਕਾਰਨ

    • ਲੇਖਕ, ਨਿਕ ਬਰਾਇੰਟ
    • ਰੋਲ, ਬੀਬੀਸੀ ਨਿਊਜ਼, ਨਿਊ ਯਾਰਕ

2020 ਦੀਆਂ ਚੋਣਾਂ ਨੇ ਇੱਕ ਵਾਰ ਫਿਰ ਸਾਰਿਆਂ ਲਈ ਇਸ ਗਲਤ ਫਹਿਮੀ ਨੂੰ ਦੂਰ ਕਰ ਦਿੱਤਾ ਹੈ ਕਿ 2016 ਦੀ ਚੋਣ ਇੱਕ ਇਤਿਹਾਸਕ ਦੁਰਗਾਮੀ ਘਟਨਾ ਸੀ, ਇੱਕ ਵੱਡੀ ਅਮਰੀਕੀ ਗਲਤੀ।

ਡੌਨਲਡ ਟਰੰਪ ਨੇ 7 ਕਰੋੜ ਤੋਂ ਜ਼ਿਆਦਾ ਵੋਟਾਂ ਹਾਸਲ ਕੀਤੀਆਂ ਜੋ ਅਮਰੀਕੀ ਇਤਿਹਾਸ ਵਿੱਚ ਦੂਜਾ ਸਭ ਤੋਂ ਵੱਡਾ ਅੰਕੜਾ ਹੈ।

ਰਾਸ਼ਟਰੀ ਪੱਧਰ 'ਤੇ ਉਨ੍ਹਾਂ ਕੋਲ ਆਪਣੀਆਂ ਵੋਟਾਂ ਦਾ 47 ਫ਼ੀਸਦੀ ਤੋਂ ਜ਼ਿਆਦਾ ਹਿੱਸਾ ਹੈ ਅਤੇ 24 ਰਾਜਾਂ ਵਿੱਚ ਜਿੱਤ ਦਰਜ ਕੀਤੀ ਹੈ। ਜਿਸ ਵਿੱਚ ਉਨ੍ਹਾਂ ਦੇ ਚਹੇਤੇ ਰਾਜ ਫਲੋਰਿਡਾ ਅਤੇ ਟੈਕਸਸ ਵੀ ਸ਼ਾਮਲ ਹਨ।

ਇਸ ਦੇਸ਼ ਦੇ ਵੱਡੇ ਹਿੱਸਿਆਂ 'ਤੇ ਉਨ੍ਹਾਂ ਦੀ ਅਸਾਧਾਰਨ ਪਕੜ ਹੈ। ਉਨ੍ਹਾਂ ਦਾ ਆਪਣੇ ਹਮਾਇਤੀਆਂ ਨਾਲ ਇੱਕ ਅਜਿਹਾ ਮਜ਼ਬੂਤ ਰਿਸ਼ਤਾ ਹੈ।

ਵ੍ਹਾਈਟ ਹਾਊਸ ਵਿੱਚ ਚਾਰ ਸਾਲ ਦਾ ਕਾਰਜਕਾਲ ਪੂਰਾ ਹੋਣ ਤੋਂ ਬਾਅਦ ਉਨ੍ਹਾਂ ਦੇ ਹਮਾਇਤੀਆਂ ਨੇ ਮੁਲਾਂਕਣ ਕਰਨ ਤੋਂ ਬਾਅਦ ਹੀ ਉਨ੍ਹਾਂ ਨੂੰ ਮੁੜ ਰਾਸ਼ਟਰਪਤੀ ਬਣਾਉਣ ਸੰਬੰਧੀ ਨਿਯਮਾਂ ਤੇ ਸ਼ਰਤਾਂ ਨੂੰ ਬਹੁਤ ਜੋਸ਼ ਸਹਿਤ ਆਪਣੀ ਸਹਿਮਤੀ ਦਿੱਤੀ ਹੈ।

2020 ਵਿੱਚ ਟਰੰਪ ਦੀਆਂ ਸਿਆਸੀ ਕਮਜ਼ੋਰੀਆਂ ਦੇ ਕਿਸੇ ਵੀ ਵਿਸ਼ਲੇਸ਼ਣ ਨੂੰ ਉਨ੍ਹਾਂ ਦੀਆਂ ਸਿਆਸੀ ਤਾਕਤਾਂ ਨੂੰ ਵੀ ਮੰਨਣਾ ਹੋਵੇਗਾ। ਹਾਲਾਂਕਿ ਉਹ ਇਸ ਅਹੁਦੇ 'ਤੇ ਸਿਰਫ਼ ਚਾਰ ਸਾਲ ਹੀ ਰਹਿ ਸਕੇ ਅਤੇ ਅਗਲੇ ਚਾਰ ਸਾਲ ਇਸ ਅਹੁਦੇ 'ਤੇ ਬਰਕਰਾਰ ਰਹਿਣ ਦੀ ਦੌੜ ਹਾਰ ਗਏ ਹਨ।

ਇਸ ਦੇ ਨਾਲ ਹੀ ਉਹ ਲਗਾਤਾਰ ਚੋਣਾਂ ਵਿੱਚ ਹਰਮਨਪਿਆਰਤਾ ਸੰਬੰਧੀ ਵੋਟਾਂ ਗੁਆਉਣ ਵਾਲੇ ਵੀ ਪਹਿਲੇ ਰਾਸ਼ਟਰਪਤੀ ਬਣ ਗਏ ਹਨ।

ਡੌਨਲਡ ਟਰੰਪ ਨੇ ਸਾਲ 2016 ਵਿੱਚ ਰਾਸ਼ਟਰਪਤੀ ਅਹੁਦਾ ਕਿਸੇ ਹੱਦ ਤੱਕ ਇਸ ਲਈ ਜਿੱਤ ਲਿਆ ਸੀ ਕਿਉਂਕਿ ਉਹ ਇੱਕ ਆਦਰਸ਼ ਬਾਹਰੀ ਰਾਜਨੀਤਕ ਵਿਅਕਤੀ ਸੀ ਜੋ ਇਹ ਕਹਿਣ ਲਈ ਤਿਆਰ ਸੀ ਕਿ ਇੱਥੇ ਪਹਿਲਾਂ ਕੀ ਕੁਝ ਸਹੀ ਨਹੀਂ ਹੋ ਰਿਹਾ ਸੀ।

ਪਰ ਡੌਨਲਡ ਟਰੰਪ ਨੇ 2020 ਵਿੱਚ ਰਾਸ਼ਟਰਪਤੀ ਅਹੁਦਾ ਕਿਸੇ ਹੱਦ ਤੱਕ ਇਸ ਲਈ ਗੁਆ ਦਿੱਤਾ ਕਿਉਂਕਿ ਇੱਕ ਅਜਿਹੇ ਵਿਅਕਤੀ ਵੀ ਸਨ ਜੋ ਅਜਿਹੀਆਂ ਗੱਲਾਂ ਕਹਿ ਦਿੰਦੇ ਸਨ ਜੋ ਪਹਿਲਾਂ ਨਹੀਂ ਕਹੀਆਂ ਜਾਂਦੀਆਂ ਸਨ।

ਇਹ ਵੀ ਪੜ੍ਹੋ:

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

ਜੋਅ ਬਾਇਡਨ ਨੇ 373 ਉਪਨਗਰਾਂ ਦੀਆਂ ਕਾਊਂਟੀਜ਼ ਵਿੱਚ ਹਿਲੇਰੀ ਕਲਿੰਟਨ ਦੀ ਕਾਰਗੁਜ਼ਾਰੀ ਵਿੱਚ ਸੁਧਾਰ ਕੀਤਾ। ਉਨ੍ਹਾਂ ਨੇ ਪੈਨਸਿਲਵੇਨੀਆ, ਮਿਸ਼ੀਗਨ ਅਤੇ ਵਿਸਕੌਸਿਨ ਦੇ ਰਸਟ ਬੈਲਟ ਸੂਬਿਆਂ 'ਤੇ ਵਾਪਸ ਕਬਜ਼ਾ ਜਮਾਉਣ ਵਿੱਚ ਸਹਾਇਤਾ ਕੀਤੀ ਅਤੇ ਉਨ੍ਹਾਂ ਨੂੰ ਜਾਰਜੀਆ ਅਤੇ ਐਰੀਜ਼ੋਨਾ ਹਾਸਲ ਕਰਨ ਵਿੱਚ ਸਮਰੱਥ ਬਣਾਇਆ।

ਡੌਨਲਡ ਟਰੰਪ ਨੂੰ ਉਪਨਗਰ ਦੀਆਂ ਔਰਤਾਂ ਨਾਲ ਖਾਸ ਤੌਰ 'ਤੇ ਸਮੱਸਿਆ ਹੈ।

ਜੋ ਅਸੀਂ 2018 ਦੀਆਂ ਮੱਧਕਾਲੀ ਚੋਣਾਂ ਵਿੱਚ ਦੇਖਿਆ ਸੀ, ਉਹੀ ਅਸੀਂ 2020 ਦੀਆਂ ਚੋਣਾਂ ਵਿੱਚ ਮੁੜ ਤੋਂ ਦੇਖਿਆ-ਜ਼ਿਆਦਾ ਉੱਚ ਸਿੱਖਿਅਤ ਰਿਪਬਲੀਕਨ ਵਿੱਚੋਂ ਜਿਨ੍ਹਾਂ ਵਿੱਚੋਂ ਕੁਝ ਨੇ ਚਾਰ ਸਾਲ ਪਹਿਲਾਂ ਟਰੰਪ ਨੂੰ ਵੋਟਾਂ ਪਾਈਆਂ ਸਨ।

ਉਨ੍ਹਾਂ ਦੇ ਵਿਵਹਾਰ ਨੇ ਉਨ੍ਹਾਂ ਨੂੰ ਲੋਕਾਂ ਤੋਂ ਦੂਰ ਕਰ ਦਿੱਤਾ। ਉਨ੍ਹਾਂ ਵੱਲੋਂ ਨਸਲੀ ਤਣਾਅ ਨੂੰ ਉਤਸ਼ਾਹਿਤ ਕਰਨਾ। ਉਨ੍ਹਾਂ ਦੇ ਸਿਆਹਫ਼ਾਮ ਲੋਕਾਂ ਨੂੰ ਬਦਨਾਮ ਕਰਨ ਵਾਲੇ ਟਵੀਟਾਂ ਵਿੱਚ ਨਸਲਵਾਦੀ ਭਾਸ਼ਾ ਦੀ ਵਰਤੋਂ ਕੀਤੀ।

ਗੋਰਿਆਂ ਦੇ ਦਬਦਬੇ ਨੂੰ ਚੁਣੌਤੀ ਦੇਣ ਵਿੱਚ ਵੀ ਉਹ ਅਸਫ਼ਲ ਰਹੇ। ਇਸ ਤੋਂ ਇਲਾਵਾ ਉਨ੍ਹਾਂ ਦੇ ਕਾਰਜਕਾਲ ਦੌਰਾਨ ਅਮਰੀਕਾ ਦੇ ਰਵਾਇਤੀ ਮਿੱਤਰਾਂ ਨਾਲ ਤਲਖ਼ੀ ਵਧੀ ਪਰ ਉਨ੍ਹਾਂ ਨੇ ਵਲਾਦੀਮੀਰ ਪੁਤਿਨ ਵਰਗੀਆਂ ਤਾਨਾਸ਼ਾਹੀਆਂ ਦੀ ਪ੍ਰਸੰਸਾ ਕੀਤੀ।

ਉਨ੍ਹਾਂ ਦਾ ਆਪਣੇ ਆਪ ਨੂੰ "ਸ੍ਰੇਸ਼ਠ-ਬੁੱਧ" ਕਹਿਣਾ ਅਤੇ ਕੰਸਪੀਰੇਸੀ ਥਿਊਰੀਆਂ ਨੂੰ ਹਵਾ ਦੇਣਾ ਵੀ ਉਨ੍ਹਾਂ ਦੇ ਵਿਰੋਧ ਵਿੱਚ ਖੜ੍ਹਾ ਹੋਇਆ। ਉਨ੍ਹਾਂ ਨੇ ਆਪਣੇ ਟਵੀਟਾਂ ਵਿੱਚ ਕਈ ਵਾਰ ਅਜਿਹੀ ਭਾਸ਼ਾ ਦੀ ਵਰਤੋਂ ਕੀਤੀ ਜਿਸ ਤੋਂ ਉਹ ਕਿਸੇ ਗਿਰੋਹ ਦੇ ਸਰਗਨਾ ਜਾਪਦੇ ਸਨ।

ਉਨ੍ਹਾਂ ਨੇ ਇੱਕ ਵਾਰ ਆਪਣੇ ਸਾਬਕਾ ਵਕੀਲ ਮਾਈਕਲ ਕੋਹੇਨ ਨੂੰ ਕਿਸੇ ਪ੍ਰਸੰਗ ਵਿੱਚ 'ਇੱਕ ਚੂਹਾ' ਤੱਕ ਕਹਿ ਦਿੱਤਾ ਸੀ।

ਫਿਰ ਉਹ ਆਲੋਚਕ ਵੀ ਸਨ ਜਿਨ੍ਹਾਂ ਨੇ ਉਨ੍ਹਾਂ ਨੂੰ ਚੋਣ ਨਤੀਜਿਆਂ ਨੂੰ ਸਵੀਕਾਰ ਨਾ ਕਰਨ ਕਰ ਕੇ ਤਾਨਾਸ਼ਾਹ ਵੀ ਕਿਹਾ।

ਇਨ੍ਹਾਂ ਚੋਣਾਂ ਦੌਰਾਨ ਮੇਰੇ ਲਈ ਇੱਕ ਅਹਿਮ ਪਲ ਪਿਟਸਬਰਗ ਵਿੱਚ ਆਇਆ ਜਦੋਂ ਮੈਂ ਚੱਕ ਹਾਓਨਸਟਾਈਨ ਨਾਲ ਉਨ੍ਹਾਂ ਦੇ ਘਰ ਵਿੱਚ ਗੱਲਬਾਤ ਕੀਤੀ।

ਸਾਲ 2016 ਵਿੱਚ ਉਹ ਟਰੰਪ ਦੇ ਹਮਾਇਤੀ ਸਨ ਪਰ ਇਸ ਵਾਰ ਉਨ੍ਹਾਂ ਨੇ ਜੋ ਬਾਇਡਨ ਨੂੰ ਵੋਟ ਦਿੱਤੀ।

ਉਨ੍ਹਾਂ ਨੇ ਮੈਨੂੰ ਕਿਹਾ, 'ਲੋਕ ਥੱਕ ਗਏ ਹਨ। ਉਹ ਇਸ ਦੇਸ਼ ਵਿੱਚ ਆਮ ਸਥਿਤੀ ਦੀ ਬਹਾਲੀ ਦੇਖਣਾ ਚਾਹੁੰਦੇ ਹਨ। ਉਹ ਸ਼ਾਲੀਨਤਾ ਦੇਖਣਾ ਚਾਹੁੰਦੇ ਹਨ। ਉਹ ਇਸ ਨਫ਼ਰਤ ਨੂੰ ਰੋਕਣਾ ਚਾਹੁੰਦੇ ਹਨ। ਉਹ ਇਸ ਦੇਸ਼ ਵਿੱਚ ਏਕਤਾ ਨੂੰ ਵੇਖਣਾ ਚਾਹੁੰਦੇ ਹਨ। ਅਤੇ ਇਹ ਸਭ ਮਿਲ ਕੇ ਜੋਅ ਬਾਇਡਨ ਨੂੰ ਰਾਸ਼ਟਰਪਤੀ ਬਣਾਉਣਗੇ।''

ਟਰੰਪ ਲਈ ਇੱਕ ਸਿਆਸੀ ਸਮੱਸਿਆ ਇਹ ਰਹੀ ਕਿ ਉਹ ਆਪਣਾ ਅਧਾਰ, ਆਪਣੇ ਕੱਟੜ ਹਮਾਇਤੀਆਂ ਤੋਂ ਬਾਹਰ ਨਹੀਂ ਵਧਾ ਸਕੇ। ਨਾ ਹੀ ਉਨ੍ਹਾਂ ਨੇ ਅਜਿਹਾ ਕਰਨ ਦੀ ਕੋਈ ਕੋਸ਼ਿਸ਼ ਹੀ ਕੀਤੀ।

2016 ਵਿੱਚ ਉਨ੍ਹਾਂ ਨੇ 30 ਸੂਬਿਆਂ ਵਿੱਚ ਜਿੱਤ ਹਾਸਲ ਕੀਤੀ ਅਤੇ ਉਨ੍ਹਾਂ ਨੇ ਕਈ ਵਾਰ ਅਜਿਹਾ ਪ੍ਰਭਾਵ ਦਿੱਤਾ ਜਿਵੇਂ ਉਹ ਸਿਰਫ਼ ਕੰਜ਼ਰਵੇਟਿਵਾਂ ਅਤੇ ਲਾਲ ਅਮਰੀਕਾ (ਕੰਜ਼ਰਵੇਟਿਵ ਸੂਬੇ) ਦੇ ਹੀ ਰਾਸ਼ਟਰਪਤੀ ਹੋਣ।

ਪਿਛਲੇ 100 ਸਾਲਾਂ ਦੇ ਅਮਰੀਕੀ ਇਤਿਹਾਸ ਵਿੱਚ ਉਹ ਸਭ ਤੋਂ ਵਧੇਰੇ ਗਿਣੇ-ਮਿੱਥੇ ਢੰਗ ਨਾਲ ਫੁੱਟ ਪਾਉਣ ਵਾਲੇ ਰਾਸ਼ਟਰਪਤੀ ਸਨ। ਜਿਨ੍ਹਾਂ ਨੇ ਬਲੂ ਅਮਰੀਕਾ (ਜਿੱਥੇ ਡੈਮੋਕ੍ਰੇਟਸ) ਨੂੰ ਆਪਣੇ ਵੱਲ ਖਿੱਚਣ ਦੀ ਬਹੁਤ ਘੱਟ ਕੋਸ਼ਿਸ਼ ਕੀਤੀ।

ਥਕਾ ਦੇਣ ਵਾਲੇ ਚਾਰ ਸਾਲਾਂ ਬਾਅਦ ਬਹੁਤ ਸਾਰੇ ਵੋਟਰ ਚਾਹੁੰਦੇ ਸਨ ਕਿ ਉਨ੍ਹਾਂ ਦਾ ਅਗਲਾ ਰਾਸ਼ਟਰਪਤੀ ਅਜਿਹਾ ਹੋਵੇ ਜੋ ਵਧੇਰੇ ਰਵਾਇਤੀ ਢੰਗ ਨਾਲ ਵਿਵਹਾਰ ਕਰੇਗਾ। ਉਹ ਬੇਹੂਦਾ ਭਾਸ਼ਾ ਅਤੇ ਨਿਰੰਤਰ ਟਕਰਾਅ ਤੋਂ ਅੱਕ ਚੁੱਕੇ ਸਨ।

2020 ਦੀਆਂ ਚੋਣਾਂ ਵਿੱਚ ਸਥਿਤੀ 2016 ਵਾਲੀ ਨਹੀਂ ਸੀ, ਇਸ ਵਾਰ ਉਹ ਮੌਜੂਦਾ ਰਾਸ਼ਟਰਪਤੀ ਸਨ ਨਾ ਕਿ ਵਿਰੋਧੀ ਧਿਰ।

ਉਨ੍ਹਾਂ ਨੇ ਆਪਣੇ ਕਾਰਜਕਾਲ ਦਾ ਬਚਾਅ ਕਰਨਾ ਸੀ ਜਿਸ ਵਿੱਚ ਕੋਰੋਨਾਵਾਇਰਸ ਨਾਲ ਨਜਿੱਠਣ ਦਾ ਗਲਤ ਤਰੀਕਾ ਵੀ ਸ਼ਾਮਲ ਸੀ ਜਿਸ ਨੇ ਚੋਣਾਂ ਦੇ ਦਿਨ ਤੱਕ 230,000 ਤੋਂ ਜ਼ਿਆਦਾ ਅਮਰੀਕਨਾਂ ਦੀ ਜਾਨ ਲੈ ਲਈ ਸੀ।

ਅੱਜ ਜਦੋਂ ਜ਼ਿਆਦਾਤਰ ਸਿਆਸਤ ਵਿਰੋਧੀਆਂ ਨੂੰ ਨੀਵਾਂ ਦਿਖਾ ਕੇ ਖੇਡੀ ਜਾਂਦੀ ਹੈ ਜੋ ਟਰੰਪ ਲਈ ਬਾਇਡਨ ਲਈ ਅਜਿਹਾ ਕਰਨਾ ਸੌਖਾ ਨਹੀਂ ਸੀ।

ਜੋਅ ਬਾਇਡਨ ਦੀ ਨਿੰਦਾ ਕਰਨੀ ਮੁਸ਼ਕਿਲ ਸੀ, ਇਸ ਕਾਰਨ ਹੀ ਕਿਸੇ ਹੱਦ ਤੱਕ ਡੈਮੋਕਰੇਟਿਕ ਉਨ੍ਹਾਂ ਨੂੰ ਰਾਸ਼ਟਰਪਤੀ ਪਦ ਦੇ ਉਮੀਦਵਾਰ ਬਣਾਉਣ ਲਈ ਉਤਸੁਕ ਸਨ।

ਇਸ 77 ਸਾਲਾ ਸਿਆਸਤਦਾਨ ਨੇ ਉਹ ਕੰਮ ਕਰ ਦਿੱਤਾ ਜੋ ਉਨ੍ਹਾਂ ਦੇ ਜ਼ਿੰਮੇ ਲਾਇਆ ਗਿਆ ਸੀ।

ਟਰੰਪ ਨੇ ਰਾਸ਼ਟਰਪਤੀ ਪਦ ਕਿਉਂ ਗਵਾਇਆ? ਇਸ ਤੋਂ ਵੀ ਦਿਲਚਸਪ ਅਤੇ ਸਵਾਲ ਹੈ-ਉਨ੍ਹਾਂ ਨੇ ਰਾਸ਼ਟਰਪਤੀ ਪਦ ਕਦੋਂ ਖੋ ਦਿੱਤਾ?

ਕੀ ਇਹ ਉਨ੍ਹਾਂ ਦੀ 2016 ਵਿੱਚ ਜਿੱਤ ਤੋਂ ਤੁਰੰਤ ਬਾਅਦ ਸੀ, ਜਦੋਂ ਉਹ ਲੋਕ ਜਿਨ੍ਹਾਂ ਨੇ ਟਰੰਪ ਤਤਕਾਲੀ ਸੱਤਾ ਵਿਰੋਧੀ ਭਾਵਨਾ ਨਾਲ ਵੋਟ ਪਾਈ ਸੀ, ਉਨ੍ਹਾਂ ਨੂੰ ਸ਼ੱਕ ਹੋਇਆ ਸੀ? ਆਖਿਰਕਾਰ ਉਨ੍ਹਾਂ ਵਿੱਚੋਂ ਬਹੁਤ ਸਾਰੇ ਵੋਟਰਾਂ ਨੇ ਕਦੇ ਵੀ ਟਰੰਪ ਦੀ ਜਿੱਤ ਦੀ ਉਮੀਦ ਨਹੀਂ ਕੀਤੀ ਸੀ।

ਕੀ ਇਹ ਉਨ੍ਹਾਂ ਦੇ ਰਾਸ਼ਟਰਪਤੀ ਅਹੁਦੇ ਉੱਪਰ ਆਉਣ ਦੇ ਪਹਿਲੇ 24 ਘੰਟਿਆਂ ਵਿੱਚ ਸੀ, ਜਦੋਂ ਉਨ੍ਹਾਂ ਨੇ ਆਪਣਾ 'ਅਮੈਰਿਕਨ ਕਾਰਨੇਜ' ਦਾ ਉਦਘਾਟਨੀ ਭਾਸ਼ਣ ਦਿੱਤਾ ਸੀ- ਜਿਸ ਵਿੱਚ ਉਨ੍ਹਾਂ ਨੇ ਅਮਰੀਕਾ ਨੂੰ ਨੂੰ ਬੰਦ ਫੈਕਟਰੀਆਂ, ਪਿੱਛੇ ਰਹਿ ਗਏ ਮਜ਼ਦੂਰਾਂ ਅਤੇ ਮੱਧ ਵਰਗੀਆਂ ਤੋਂ ਖੋਹੇ ਪੈਸੇ ਵਾਲੇ ਦੇਸ਼ ਵਜੋਂ ਪੇਸ਼ ਕੀਤਾ।

ਉਨ੍ਹਾਂ ਦੇ ਆਪਣੇ ਰਾਸ਼ਟਰਪਤੀ ਪਦ ਦੇ ਪਹਿਲੇ ਪੂਰੇ ਦਿਨ ਦੇ ਕੰਮਕਾਜ ਨੇ ਇਹ ਸਪੱਸ਼ਟ ਕਰ ਦਿੱਤਾ ਸੀ ਕਿ ਡੋਨਲਡ ਟਰੰਪ ਰਾਸ਼ਟਰਪਤੀ ਵਜੋਂ ਖੁਦ ਨੂੰ ਬਦਲਣ ਦੀ ਬਜਾਏ ਰਾਸ਼ਟਰਪਤੀ ਪਦ ਨੂੰ ਜ਼ਿਆਦਾ ਬਦਲਣਾ ਚਾਹੁਣਗੇ।

ਕੀ ਇਹ ਬਹੁਤ ਸਾਰੇ ਘੁਟਾਲਿਆਂ ਦਾ ਪ੍ਰਭਾਵ, ਬਹੁਤ ਬਦਨਾਮੀ ਵਰਗੀਆਂ ਗੱਲਾਂ ਕਾਰਨ ਸੀ ਉਨ੍ਹਾਂ ਦੇ ਰਾਸ਼ਟਰਪਤੀ ਪਦ ਨਾਲ ਜੁੜਿਆ ਹੋਇਆ ਸੀ?

ਜਾਂ ਇਹ ਕੋਰੋਨਾਵਾਇਰਸ ਦੇ ਨਤੀਜੇ ਵਜੋਂ ਸੀ, ਸਭ ਤੋਂ ਵੱਡਾ ਸੰਕਟ ਜੋ ਇੱਥੇ ਵਾਇਰਸ ਆਉਣ ਤੋਂ ਪਹਿਲਾਂ ਟਰੰਪ ਦਾ ਰਾਜਨੀਤਕ ਪੱਧਰ ਮਜ਼ਬੂਤ ਸੀ। ਉਹ ਆਪਣੇ ਮਹਾਂਦੋਸ਼ ਟਰਾਇਲ ਤੋਂ ਬਚ ਗਏ ਸਨ। ਉਨ੍ਹਾਂ ਦੀ ਪ੍ਰਵਾਨਗੀ ਰੇਟਿੰਗ ਉੱਚ ਪੱਧਰੀ - 49 ਫੀਸਦੀ ਸੀ।

ਉਹ ਮਜ਼ਬੂਤ ਅਰਥਵਿਵਸਥਾ ਅਤੇ ਉਨ੍ਹਾਂ ਤੋਂ ਪਿਛਲੀ ਸਰਕਾਰ ਖ਼ਿਲਾਫ਼ ਸੱਤਾ ਵਿਰੋਧੀ ਭਾਵਾਨਾ ਦਾ ਫਾਇਦਾ ਉਠਾ ਸਕਦੇ ਸਨ। ਅਮਰੀਕੀ ਰਾਸ਼ਟਰਪਤੀ ਦੇਸ਼ ਦੀਆਂ ਅੰਦਰੂਨੀ ਉਥਲ-ਪੁਥਲ ਤੋਂ ਬਾਅਦ ਮਜ਼ਬੂਤ ਹੋ ਕੇ ਉਭਰਦੇ ਹਨ।

ਰੂਜ਼ਵੈਲਟ ਨਾਲ ਵੀ ਅਜਿਹਾ ਹੀ ਹੋਇਆ ਸੀ ਜਦੋਂ ਉਨ੍ਹਾਂ ਨੇ ਅਮਰੀਕਾ ਨੂੰ ਮਹਾਂ-ਮੰਦੀ ਤੋਂ ਬਚਾਇਆ ਤਾਂ ਉਹ ਸਿਆਸੀ ਤੌਰ ਤੇ ਵਿਰੋਧੀਆਂ ਦੀ ਪਹੁੰਚ ਤੋਂ ਬਾਹਰ ਹੋ ਗਏ।

11 ਸਤੰਬਰ ਦੇ ਹਮਲੇ ਪ੍ਰਤੀ ਜਾਰਜ ਬੁਸ਼ ਦੀ ਸ਼ੁਰੂਆਤੀ ਪ੍ਰਤੀਕਿਰਿਆ ਨੇ ਵੀ ਉਨ੍ਹਾਂ ਦੀ ਹਰਮਨਪਿਆਰਤਾ ਨੂੰ ਵਧਾਇਆ ਅਤੇ ਉਨ੍ਹਾਂ ਨੂੰ ਦੂਜਾ ਕਾਰਜਕਾਲ ਜਿੱਤਣ ਵਿੱਚ ਮਦਦ ਕੀਤੀ।

ਕੋਵਿਡ ਨਾਲ ਟਰੰਪ ਦੀ ਨਜਿੱਠਣ ਪ੍ਰਤੀ ਲਾਪਰਵਾਹੀ ਸੀ ਜਿਸ ਨੇ ਉਨ੍ਹਾਂ ਦੇ ਪਤਨ ਵਿੱਚ ਯੋਗਦਾਨ ਪਾਇਆ।

ਫਿਰ ਵੀ ਇਹ ਯਾਦ ਰੱਖਣ ਯੋਗ ਹੈ ਕਿ ਡੋਨਲਡ ਟਰੰਪ ਅੰਤ ਤੱਕ ਰਾਜਨੀਤਕ ਰੂਪ ਨਾਲ ਵਿਵਹਾਰਕ ਰਹੇ। ਭਾਵੇਂ ਕਿ ਦੇਸ਼ 100 ਸਾਲਾਂ ਤੋਂ ਵੀ ਵੱਧ ਸਮੇਂ ਵਿੱਚ ਸਭ ਤੋਂ ਖ਼ਰਾਬ ਜਨਤਕ ਸਿਹਤ ਸੰਕਟ ਦਾ ਸਾਹਮਣਾ ਕਰ ਰਿਹਾ ਹੈ, 1930ਵਿਆਂ ਦੇ ਦਹਾਕੇ ਤੋਂ ਬਾਅਦ ਇਸ ਦਾ ਸਭ ਤੋਂ ਵੱਡਾ ਵਿੱਤੀ ਸੰਕਟ ਅਤੇ 1960 ਦੇ ਅੰਤ ਵਿੱਚ ਫੈਲੀ ਸਭ ਤੋਂ ਵੱਧ ਨਸਲੀ ਅਸ਼ਾਂਤੀ।

ਉਹ ਬਹੁਤ ਸਾਰੇ ਰੈੱਡ ਅਮੈਰੀਕਾ ਅਤੇ ਇੱਕ ਰੂੜੀਵਾਦੀ ਲਹਿਰ 'ਤੇ ਹਾਵੀ ਹੋ ਗਏ ਸਨ। ਜੋ ਉਨ੍ਹਾਂ ਦੀ ਵਾਪਸੀ ਲਈ ਤਰਸਦੀ ਰਹਿਣਗੇ। ਉਹ ਆਉਣ ਵਾਲੇ ਸਾਲਾਂ ਲਈ ਰੂੜੀਵਾਦੀ ਲਹਿਰ ਵਿੱਚ ਪ੍ਰਮੁੱਖ ਵਿਅਕਤੀ ਬਣੇ ਰਹਿਣਗੇ। ਟਰੰਪਵਾਦ ਅਮਰੀਕੀ ਰੂੜੀਵਾਦ 'ਤੇ ਉਹੀ ਪਰਿਵਰਤਨਕਾਰੀ ਪ੍ਰਭਾਵ ਪਾ ਸਕਦਾ ਹੈ ਜਿੰਨਾ ਰੀਗਨਵਾਦ ਦਾ।

ਅਹੁਦੇ ਤੋਂ ਜਾਣ ਵਾਲੇ ਰਾਸ਼ਟਰਪਤੀ ਇੱਕ ਡੂੰਘਾ ਧਰੁਵੀਕਰਨ ਕਰਨ ਵਾਲੀ ਸ਼ਖ਼ਸੀਅਤ ਰਹਿਣਗੇ ਅਤੇ 2024 ਵਿੱਚ ਮੁੜ ਤੋਂ ਚੋਣ ਲੜ ਸਕਦੇ ਹਨ।

ਇਹ ਅਸੰਤੁਸ਼ਟ ਸੂਬੇ ਅਚਾਨਕ ਫਿਰ ਤੋਂ ਇਕਜੁੱਟ ਨਹੀਂ ਹੋਏ ਹਨ, ਕਿਉਂਕਿ ਸਾਰੇ ਅਮਰੀਕਨ ਸ਼ਰਧਾ ਤੋਂ ਲੈ ਕੇ ਨਫ਼ਰਤ ਤੱਕ ਟਰੰਪ ਬਾਰੇ ਅਜਿਹੀਆਂ ਵੱਖਰੀਆਂ ਭਾਵਨਾਵਾਂ ਨੂੰ ਪ੍ਰਭਾਵਿਤ ਕਰਨਗੇ।

ਦੇਸ਼ ਨੇ ਨਿਸ਼ਚਤ ਰੂਪ ਨਾਲ ਆਪਣੇ ਇਤਿਹਾਸ ਵਿੱਚ ਇਸ ਤੋਂ ਵੱਧ ਰੂੜੀਵਾਦੀ ਰਾਸ਼ਟਰਪਤੀ ਬਾਰੇ ਨਾ ਸੁਣਿਆ ਹੈ ਅਤੇ ਨਾ ਦੇਖਿਆ ਹੈ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)