US Election Results : ਅਮਰੀਕੀ ਸਮਾਜ ਅਤੇ ਸਿਆਸਤ ਵਿੱਚ ਭਾਰਤੀ ਕਿੱਥੇ ਖੜੇ ਹਨ

ਸੈਨੇਟਰ ਕਮਲਾ ਹੈਰਿਸ ਨੂੰ ਡੈਮੋਕਰੇਟਿਕ ਪਾਰਟੀ ਦੇ ਉਪ ਰਾਸ਼ਟਰਪਤੀ ਦੇ ਉਮੀਦਵਾਰ ਵਜੋਂ ਚੁਣੇ ਜਾਣ ਤੋਂ ਬਾਅਦ, ਅਚਾਨਕ ਅਮਰੀਕਾ ਵਿੱਚ ਭਾਰਤੀ-ਅਮਰੀਕੀ ਭਾਈਚਾਰੇ ਨੂੰ ਲੈ ਕੇ ਗੱਲਬਾਤ ਛਿੜ ਗਈ ਹੈ।

ਹੈਰਿਸ ਦਾ ਜਨਮ ਜਮੈਕੀ-ਅਮਰੀਕੀ ਪਿਤਾ ਡੌਨਲਡ ਹੈਰਿਸ ਅਤੇ ਭਾਰਤੀ-ਅਮਰੀਕੀ ਮਾਂ ਸ਼ਿਆਮਲਾ ਗੋਪਾਲਨ (ਜੋ ਚੇਨੱਈ ਤੋਂ ਹੈ), ਦੇ ਘਰ ਹੋਇਆ।

ਡੌਨਲਡ ਹੈਰਿਸ 1965 ਦੇ ਇਮੀਗ੍ਰੇਸ਼ਨ ਐਂਡ ਨੈਸ਼ਨੇਲਿਟੀ ਐਕਟ ਪਾਸ ਹੋਣ ਤੋਂ ਇਕ ਸਾਲ ਪਹਿਲਾਂ 1964 ਵਿਚ ਅਮਰੀਕਾ ਚਲੇ ਗਏ ਸਨ। ਇਸ ਕਾਨੂੰਨ ਨੇ ਲੋਕਾਂ ਦੀ ਕੌਮੀਅਤ ਨਾਲੋਂ ਹੁਨਰ ਦੇ ਅਧਾਰ 'ਤੇ ਇਮੀਗ੍ਰੇਸ਼ਨ ਨੂੰ ਮਹੱਤਵ ਦਿੱਤਾ ਹੈ।

ਇਹ ਵੀ ਪੜ੍ਹੋ

ਮਜ਼ਬੂਤ ਕਾਨੂੰਨ ਬਣਾਉਣ ਨਾਲ, ਉਸ ਵੇਲੇ ਏਸ਼ੀਆ ਤੋਂ ਵੱਧ ਤੋਂ ਵੱਧ ਹੁਨਰਮੰਦ ਕਾਮੇ ਅਮਰੀਕਾ ਜਾਣ ਲੱਗ ਪਏ ਸਨ।

1957 ਵਿੱਚ, ਦਲੀਪ ਸਿੰਘ ਸੌਂਦ ਪਹਿਲੇ ਭਾਰਤੀ ਅਮਰੀਕੀ ਬਣੇ ਜੋ ਯੂਐੱਸ ਹਾਊਸ 'ਚ ਪ੍ਰਤੀਨਿਧੀ ਚੁਣੇ ਗਏ ਸਨ। ਅਤੇ ਉਸ ਸਮੇਂ ਪਿਯੁਸ਼ 'ਬੌਬੀ' ਜਿੰਦਲ ਅਤੇ ਪ੍ਰਮਿਲਾ ਜੈਅਪਾਲ ਸਮੇਤ ਉਨ੍ਹਾਂ ਵਰਗੇ ਕਈਆਂ ਨੇ ਯੂਐਸ ਹਾਊਸ ਵਿੱਚ ਆਪਣੀ ਥਾਂ ਹਾਸਲ ਕੀਤੀ।

ਭਾਰਤੀ-ਅਮਰੀਕੀ ਆਬਾਦੀ ਪੂਰੀ ਅਮਰੀਕਾ ਦੀ ਆਬਾਦੀ ਦਾ ਸਿਰਫ਼ 1.5% ਹੈ। ਅਮਰੀਕਾ ਦੇ ਮਰਦਮਸ਼ੁਮਾਰੀ ਦੇ ਅੰਕੜਿਆਂ ਅਨੁਸਾਰ ਸਾਲ 2000 ਵਿਚ ਅਮਰੀਕਾ ਵਿਚ 1,900,000 ਭਾਰਤੀ ਰਹਿੰਦੇ ਸਨ, ਜੋ ਕਿ ਸਾਲ 2015 ਵਿਚ ਲਗਭਗ ਦੁੱਗਣੇ ਹੋ ਕੇ 3,982,000 ਹੋ ਗਏ।

ਭਾਰਤੀ ਅਮਰੀਕੀ ਸਿਰਫ਼ ਬਹੁਤ ਹੀ ਪ੍ਰਭਾਵੀ ਪ੍ਰਵਾਸੀ ਸਮੂਹ ਨਹੀਂ ਹਨ ਬਲਕਿ ਦੂਜੇ ਸਮੂਹਾਂ ਦੇ ਮੁਕਾਬਲੇ ਚੰਗੇ ਵਿਦਿਅਕ ਪਿਛੋਕੜ ਤੋਂ ਵੀ ਹਨ।

ਪੀਊ ਰਿਸਰਚ ਦੇ ਅਨੁਸਾਰ, ਅਮਰੀਕਾ ਵਿੱਚ ਰਹਿਣ ਵਾਲੇ 40% ਭਾਰਤੀਆਂ ਦੀ ਮਾਸਟਰ ਡਿਗਰੀ ਹੈ ਅਤੇ 15.7% ਅਮਰੀਕੀਆਂ ਦੀ ਤੁਲਨਾ ਵਿੱਚ ਉਨ੍ਹਾਂ ਦੀ ਸਾਰੀ ਆਬਾਦੀ ਦਾ ਸਿਰਫ਼ 7.5% ਗਰੀਬੀ ਵਿੱਚ ਜੀ ਰਿਹਾ ਹੈ।

ਪਰ ਵੱਡਾ ਸਵਾਲ ਇਹ ਹੈ ਕਿ ਇੰਨੇ ਛੋਟੇ ਹਿੱਸੇ ਨਾਲ ਕੀ ਉਹ ਅਮਰੀਕੀ ਰਾਜਨੀਤੀ ਨੂੰ ਪ੍ਰਭਾਵਤ ਕਰ ਸਕਦੇ ਹਨ?

ਇਹ ਸਮਝਣ ਲਈ, ਸਾਨੂੰ ਇਹ ਜਾਣਨ ਦੀ ਜ਼ਰੂਰਤ ਹੈ ਕਿ ਭਾਰਤੀ-ਅਮਰੀਕੀ ਕਿਵੇਂ ਵੋਟ ਪਾਉਂਦੇ ਹਨ।

ਭਾਰਤੀ-ਅਮਰੀਕੀ ਵੋਟਰਾਂ ਦੀ ਰਚਨਾ

ਅਮਰੀਕਾ ਵਿਚ 40 ਲੱਖ ਤੋਂ ਵੱਧ ਭਾਰਤੀ-ਅਮਰੀਕੀ ਹਨ, ਜੋ ਮੈਕਸੀਕੋ ਤੋਂ ਬਾਅਦ ਸਭ ਤੋਂ ਤੇਜ਼ੀ ਨਾਲ ਵੱਧ ਰਹੇ ਪ੍ਰਵਾਸੀ ਸਮੂਹਾਂ ਵਿਚੋਂ ਇਕ ਹੈ।

ਯੂਐਸ ਮਰਦਮਸ਼ੁਮਾਰੀ ਦੇ ਅੰਕੜਿਆਂ ਅਨੁਸਾਰ, ਯੂਐਸ ਵਿਚ ਭਾਰਤੀਆਂ (ਇਕੱਲੇ ਜਾਂ ਸਮੂਹ 'ਚ) ਦੀ ਆਬਾਦੀ 2000 ਅਤੇ 2018 ਦੇ ਵਿਚਾਲੇ 137.2% ਨਾਲ ਵਧੀ ਹੈ। ਅਤੇ ਉਨ੍ਹਾਂ ਵਿਚੋਂ ਜ਼ਿਆਦਾਤਰ ਨਿਊਯਾਰਕ, ਸ਼ਿਕਾਗੋ, ਸੈਨ ਜੋਸ ਅਤੇ ਸੈਨ ਫ੍ਰਾਂਸਿਸਕੋ ਵਰਗੇ ਮਹਾਨਗਰਾਂ ਵਿਚ ਰਹਿੰਦੇ ਹਨ।

ਇਕੱਲੇ ਨਿਊਯਾਰਕ ਵਿਚ 600,000 ਤੋਂ ਜ਼ਿਆਦਾ ਭਾਰਤੀ ਹਨ ਜਦੋਂ ਕਿ ਸ਼ਿਕਾਗੋ ਸ਼ਹਿਰ ਵਿਚ 200,000 ਤੋਂ ਜ਼ਿਆਦਾ ਭਾਰਤੀ ਰਹਿੰਦੇ ਹਨ।

ਪਰ ਜਦੋਂ ਯੋਗ ਵੋਟਰਾਂ ਦੀ ਗੱਲ ਆਉਂਦੀ ਹੈ ਜੋ ਅਮਰੀਕਾ ਤੋਂ ਬਾਹਰ ਪੈਦਾ ਹੁੰਦੇ ਹਨ, ਪੀਊ ਰਿਸਰਚ ਦੇ ਅਨੁਸਾਰ, ਭਾਰਤੀ-ਅਮਰੀਕੀ ਮੈਕਸੀਕੋ ਅਤੇ ਫਿਲਪੀਨੰਸ ਤੋਂ ਬਾਅਦ ਤੀਜਾ ਸਭ ਤੋਂ ਵੱਡਾ ਸਮੂਹ ਹਨ।

ਸਾਲ 2016 ਦਾ ਇਕ ਸਰਵੇਖਣ (ਐਨਏਏਐਸ ਪੋਸਟ ਇਲੇਕਸ਼ਨ) ਦਰਸਾਉਂਦਾ ਹੈ ਕਿ 48% ਤੋਂ ਵੱਧ ਭਾਰਤੀ-ਅਮਰੀਕੀ ਡੈਮੋਕਰੇਟ ਅਤੇ ਸਿਰਫ 22% ਰਿਪਬਲੀਕਨ ਹਨ।

ਜਿਵੇਂ ਹੀ ਰਾਸ਼ਟਰਪਤੀ ਚੋਣਾਂ ਨੇੜੇ ਆਉਂਦੀਆਂ ਹਨ, ਰਿਪਬਲੀਕਨ ਅਤੇ ਡੈਮੋਕਰੇਟ ਦੋਵਾਂ ਉਮੀਦਵਾਰਾਂ ਦੁਆਰਾ ਭਾਰਤੀ ਵੋਟਰਾਂ ਨੂੰ ਭਰਮਾਉਣ ਦੀ ਦੌੜ ਲੱਗ ਜਾਂਦੀ ਹੈ - ਅਜਿਹਾ ਵਰਤਾਰਾ ਦਹਾਕਿਆਂ ਦੌਰਾਨ ਸ਼ਾਇਦ ਹੀ ਕਦੇ ਦੋਵਾਂ ਧਿਰਾਂ ਲਈ ਮੁਹਿੰਮ ਦਾ ਮੁੱਦਾ ਰਿਹਾ ਹੋਵੇ।

ਕਾਰਨ?

ਫਲੋਰਿਡਾ, ਪੈਨਸਿਲਵੇਨੀਆ ਅਤੇ ਮਿਸ਼ੀਗਨ ਜਿਹੇ ਯੁੱਧ ਦੇ ਮੈਦਾਨਾਂ ਵਿਚ ਭਾਰਤੀ-ਅਮਰੀਕੀ ਵੋਟਰਾਂ ਦੀ ਮਜ਼ਬੂਤ ਮੌਜੂਦਗੀ ਹੈ; ਜੋ ਇਹ ਦੱਸਦੀ ਹੈ ਕਿ ਆਉਣ ਵਾਲੀਆਂ ਚੋਣਾਂ ਵਿਚ ਨਤੀਜੇ ਬਦਲ ਸਕਦੇ ਹਨ।

ਤੁਸੀਂ ਇਹ ਵੀ ਪੜ੍ਹ ਸਕਦੇ ਹੋ

H1B - ਟਰੰਪ vs ਬਿਡੇਨ

ਵਿਸ਼ਵ ਵਿਚ ਭਾਰਤੀ ਸਭ ਤੋਂ ਵੱਧ ਐਚ-1ਬੀ ਵੀਜ਼ਾ ਧਾਰਕ ਹਨ। ਇਸ ਨੂੰ ਵਿਸ਼ਵਵਿਆਪੀ ਪ੍ਰਸੰਗ ਵਿੱਚ ਰੱਖੀਏ ਤਾਂ ਸਾਲਾਨਾ ਜਾਰੀ ਕੀਤੇ 85,000 ਐਚ-1ਬੀ ਵੀਜ਼ਾ ਵਿੱਚ ਭਾਰਤੀਆਂ ਦਾ 70% ਹਿੱਸਾ ਹੁੰਦਾ ਹੈ।

ਪਰ ਚੋਣਾਂ ਤੋਂ ਠੀਕ ਪਹਿਲਾਂ, ਡੌਨਲਡ ਟਰੰਪ ਨੇ ਭਾਰਤੀਆਂ ਨੂੰ ਉਨ੍ਹਾਂ ਦੇ 'ਅਮਰੀਕੀ ਸੁਪਨਿਆਂ' ਦੀ ਪੈਰਵੀ ਕਰਨ ਦੀ ਯੋਜਨਾ 'ਤੇ ਰੋਕ ਲਗਾ ਦਿੱਤੀ।

ਅਮਰੀਕੀ ਨੌਕਰੀਆਂ ਨੂੰ 'ਬਚਾਉਣ'ਦੀ ਕੋਸ਼ਿਸ਼ ਵਿਚ, ਇਸ ਸਾਲ ਦੇ ਸ਼ੁਰੂ ਵਿਚ, ਡੌਨਲਡ ਟਰੰਪ ਨੇ ਫੈਡਰਲ ਏਜੰਸੀਆਂ ਨੂੰ ਵਿਦੇਸ਼ੀ ਕਾਮਿਆਂ - ਜਾਂ ਮੁੱਖ ਤੌਰ 'ਤੇ ਐਚ-1ਬੀ ਵੀਜ਼ਾ 'ਤੇ ਕੰਮ ਲੈਣ ਤੋਂ ਰੋਕਣ ਵਾਲੇ ਇਕ ਕਾਰਜਕਾਰੀ ਆਦੇਸ਼ 'ਤੇ ਦਸਤਖ਼ਤ ਕੀਤੇ ਸਨ।

ਆਈ ਟੀ ਪੇਸ਼ੇਵਰਾਂ ਲਈ ਇਹ ਇੱਕ ਬਹੁਤ ਵੱਡਾ ਝਟਕਾ ਸੀ ਜੋ ਹਰ ਸਾਲ ਅਜਿਹੇ ਵੀਜ਼ਾ 'ਤੇ ਅਮਰੀਕਾ ਜਾਂਦੇ ਹਨ।

ਅਮਰੀਕਾ ਵਿਚ ਵਸਦੇ 35% ਏਸ਼ੀਅਨ-ਭਾਰਤੀਆਂ ਨੇ ਡੌਨਲਡ ਟਰੰਪ ਨੂੰ ਅਮਰੀਕਾ ਦੇ ਰਾਸ਼ਟਰਪਤੀ ਵਜੋਂ ਸਖ਼ਤੀ ਨਾਲ ਨਕਾਰਿਆ ਹੈ।

ਹੁਣ ਬਹੁਤ ਸਾਰੇ ਲੋਕ ਡੈਮੋਕਰੇਟਿਕ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਜੋਅ ਬਾਇਡਨ 'ਤੇ ਨਜ਼ਰ ਟਿਕਾ ਰਹੇ ਹਨ ਜਿਨ੍ਹਾਂ ਨੇ ਭਾਰਤ ਦੇ ਸੁਤੰਤਰਤਾ ਦਿਵਸ ਦੇ ਸੰਦੇਸ਼ ਵਿਚ ਐਚ-1ਬੀ ਦੇ ਮੁੱਦੇ 'ਤੇ ਗੱਲ ਕੀਤੀ ਹੈ।

ਉਨ੍ਹਾਂ ਕਿਹਾ ਸੀ, "ਮੇਰਾ ਦਿਲ ਤੁਹਾਡੇ ਸਾਰਿਆਂ ਲਈ ਦੁਖ਼ਦਾ ਹੈ ਜੋ ਨਫ਼ਰਤ ਦੇ ਅਪਰਾਧਾਂ ਦੇ ਵਧਣ, ਕਾਨੂੰਨੀ ਇਮੀਗ੍ਰੇਸ਼ਨ 'ਤੇ ਰੋਕ, ਜਿਸ ਵਿੱਚ ਐਚ-1ਬੀ ਵੀਜ਼ਾ 'ਤੇ ਅਚਾਨਕ ਅਤੇ ਨੁਕਸਾਨਦੇਹ ਕਾਰਵਾਈਆਂ ਸ਼ਾਮਲ ਹਨ, ਕਾਰਨ ਪ੍ਰਭਾਵਤ ਹੋਏ ਹਨ ਜੋ ਦਹਾਕਿਆਂ ਤੋਂ ਅਮਰੀਕਾ ਨੂੰ ਮਜ਼ਬੂਤ ਬਣਾਉਂਦੇ ਹਨ।"

ਇਹ ਧਿਆਨ ਦੇਣ ਯੋਗ ਹੋ ਸਕਦਾ ਹੈ ਕਿ ਪਿਛਲੀਆਂ ਚੋਣਾਂ ਵਿਚ ਲਗਭਗ 84% ਭਾਰਤੀ-ਅਮਰੀਕੀ ਭਾਈਚਾਰੇ ਨੇ ਓਬਾਮਾ ਨੂੰ ਵੋਟ ਦਿੱਤੀ ਸੀ।

ਡੈਮੋਕਰੇਟਸ ਪਿਛਲੇ ਕਈ ਦਹਾਕਿਆਂ ਵਿਚ ਰਿਪਬਲੀਕਨ ਨਾਲੋਂ ਘੱਟਗਿਣਤੀਆਂ ਅਤੇ ਪ੍ਰਵਾਸੀਆਂ ਨੂੰ ਸਵੀਕਾਰਣ ਵਿਚ ਵਧੇਰੇ ਆਦਰਸ਼ ਰਹੇ ਹਨ ਅਤੇ ਕਮਲਾ ਹੈਰਿਸ ਦੇ ਨਾਲ ਬੋਰਡ 'ਤੇ ਆਉਣ ਨਾਲ, ਅਸੀਂ ਵੇਖਾਂਗੇ ਕਿ ਕੀ ਭਾਰਤੀ ਸੱਚਮੁੱਚ ਉਨ੍ਹਾਂ ਦੇ ਪੱਖ ਵਿਚ ਹਨ ਜਾਂ ਨਹੀਂ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)