You’re viewing a text-only version of this website that uses less data. View the main version of the website including all images and videos.
ਸਾਊਦੀ ਅਰਬ ਨੇ ਹਟਾਈਆਂ ਕੁਝ ਪਾਬੰਦੀਆਂ, ਭਾਰਤੀਆਂ ਨੂੰ ਮਿਲ ਸਕਦੇ ਇਹ ਲਾਭ- 5 ਅਹਿਮ ਖ਼ਬਰਾਂ
ਸਾਊਦੀ ਅਰਬ ਨੇ ਐਲਾਨ ਕੀਤਾ ਹੈ ਕਿ ਉਹ ਕਫ਼ਾਲਾ ਸਿਸਟਮ ਤਹਿਤ ਲਾਈਆਂ ਗਈਆਂ ਕੁਝ ਪਾਬੰਦੀਆਂ ਨੂੰ ਹਟਾਏਗਾ, ਜਿਸ ਨਾਲ ਮਜ਼ਦੂਰਾਂ ਦੀ ਜ਼ਿੰਦਗੀ 'ਤੇ ਨੌਕਰੀ ਦੇਣ ਵਾਲੇ ਵਿਅਕਤੀ ਜਾਂ ਕੰਪਨੀ ਦੀ ਹਕੂਮਤ ਨਹੀਂ ਰਹੇਗੀ।
ਇਨਾਂ ਸੁਧਾਰਾਂ ਦੇ ਬਾਅਦ ਹੁਣ ਨਿੱਜੀ ਖੇਤਰ ਵਿੱਚ ਕੰਮ ਕਰ ਰਹੇ ਮਜ਼ਦੂਰ ਆਪਣੇ ਮਾਲਕਾਂ ਦੀ ਮਰਜ਼ੀ ਬਿਨ੍ਹਾਂ ਨੌਕਰੀ ਬਦਲ ਸਕਦੇ ਹਨ ਅਤੇ ਦੇਸ ਛੱਡ ਕੇ ਜਾ ਸਕਦੇ ਹਨ।
ਸਾਊਦੀ ਸਰਕਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਇਹ ਕੋਸ਼ਿਸ਼ ਹੈ ਕਿ "ਮਜ਼ਦੂਰਾਂ ਦੀ ਯੋਗਤਾ ਵਧਾਈ ਜਾਵੇ ਅਤੇ ਕੰਮ ਦੇ ਮਾਹੌਲ ਨੂੰ ਬਿਹਤਰ ਬਣਾਇਆ ਜਾਵੇ।"
ਮਨੁੱਖੀ ਅਧਿਕਾਰ ਕਾਰਕੁਨਾਂ ਦਾ ਕਹਿਣਾ ਹੈ ਕਿ ਮੌਜੂਦਾ ਕਫ਼ਾਲਾ ਸਿਸਟਮ ਕਰਕੇ ਮਜ਼ਦੂਰਾਂ ਦਾ ਸੋਸ਼ਣ ਕਰਨ ਅਤੇ ਉਨ੍ਹਾਂ ਨੂੰ ਪਰੇਸ਼ਾਨ ਕਰਨ ਦੀਆਂ ਸੰਭਾਵਨਾਵਾਂ ਜ਼ਿਆਦਾ ਹਨ। ਵਧੇਰੇ ਜਾਣਕਾਰੀ ਇੱਥੇ ਕਲਿੱਕ ਕਰੋ।
ਇਹ ਵੀ ਪੜ੍ਹੋ-
ਅਮਰੀਕੀ ਰਾਸ਼ਟਰਪਤੀ ਨੂੰ ਕਿੰਨੀ ਤਨਖ਼ਾਹ ਅਤੇ ਕਿਹੜੀਆਂ ਸਹੂਲਤਾਂ
ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ਦੇ ਨਤੀਜਿਆਂ ਦੀ ਉਡੀਕ ਜਾਰੀ ਹੈ। ਦੁਨੀਆਂ ਭਰ ਦੀਆਂ ਨਜ਼ਰਾਂ ਡੌਨਲਡ ਟਰੰਪ ਤੇ ਜੋਅ ਬਾਇਡਨ ਵਿਚਲੇ ਸਖ਼ਤ ਮੁਕਾਬਲੇ 'ਤੇ ਹਨ।
ਟਰੰਪ ਨੇ 2016 ਵਿੱਚ ਕਿਹਾ ਸੀ ਕਿ ਉਹ ਤਨਖਾਹ ਵਜੋਂ ਸਿਰਫ਼ ਇੱਕ ਡਾਲਰ ਹੀ ਲੈਣਗੇ। ਹਾਲਾਂਕਿ ਉਸ ਸਮੇਂ ਟਰੰਪ ਦੀ ਆਪਣੀ ਨਿੱਜੀ ਜਾਇਦਾਦ ਹੀ 3.7 ਅਰਬ ਡਾਲਰ ਦੀ ਸੀ।
ਪਰ ਜੇਕਰ ਗੱਲ ਤਨਖਾਹ ਦੀ ਕਰੀਏ ਤਾਂ ਇਸ ਉੱਚੇ ਅਹੁਦੇ ਲਈ ਅਮਰੀਕਾ ਦੇ ਰਾਸ਼ਟਰਪਤੀ ਨੂੰ ਸਲਾਨਾ 4 ਲੱਖ ਅਮਰੀਕੀ ਡਾਲਰ ਤਨਖਾਹ ਮਿਲਦੀ ਹੈ ਜੋ ਭਾਰਤੀ ਕਰੰਸੀ ਵਿੱਚ ਦੇਖੀਏ ਤਾਂ ਕਰੀਬ ਦੋ ਕਰੋੜ 98 ਲੱਖ 77 ਹਜ਼ਾਰ ਹੈ।
ਇਸ ਤੋਂ ਇਲਾਵਾ ਰਿਹਾਇਸ਼ ਲਈ ਆਲੀਸ਼ਾਨ ਵ੍ਹਾਈਟ ਹਾਊਸਸ ਏਅਰ ਫੋਰਸ-ਵਨ ਸਣੇ ਹੋਰ ਕੀ-ਕੀ ਸਹੂਲਤਾਂ ਹਨ ਜਾਣਨ ਲਈ ਇੱਥੇ ਕਲਿੱਕ ਕਰੋ।
ਅਮਰੀਕਾ ਚੋਣਾਂ 2020: ਕਦੋਂ ਆਉਣਗੇ ਨਤੀਜੇ
ਅਮਰੀਕਾ 'ਚ ਰਾਸ਼ਟਰਪਤੀ ਚੋਣਾਂ ਨੂੰ ਤਿੰਨ ਦਿਨ ਹੋ ਚੁੱਕੇ ਹਨ ਅਤੇ ਕੁਝ ਥਹੁ-ਪਤਾ ਲੱਗਣ ਦੀ ਉਡੀਕ ਕਰ ਰਹੇ ਹੋਵੋਗੇ।
ਕੋਰੋਨਾ ਮਹਾਂਮਾਰੀ ਕਾਲ ਦੇ ਮੱਦੇਨਜ਼ਰ ਇਸ ਵਾਰ ਚੋਣਾਂ 'ਚ ਵੱਡੀ ਗਿਣਤੀ 'ਚ ਡਾਕ ਰਾਹੀਂ ਵੋਟਾਂ ਪਾਈਆਂ ਗਈਆਂ। ਇਨ੍ਹਾਂ ਦੀ ਗਿਣਤੀ ਬਾਰੇ ਸੂਬਿਆਂ ਵਿੱਚ ਵੱਖੋ-ਵੱਖ ਵਿਧੀ-ਵਿਧਾਨ ਹਨ।
ਸਗੋਂ ਕਿਸੇ ਉਮੀਦਵਾਰ ਨੂੰ ਇਲੈਕਟੋਰਲ ਕਾਲਜ ਦੀਆਂ ਵੋਟਾਂ ਦਾ ਬਹੁਮਤ ਹਾਸਲ ਕਰਨਾ ਹੁੰਦਾ ਹੈ। ਜਿੱਥੇ ਹਰ ਸੂਬੇ ਨੂੰ ਆਪਣੀ ਆਬਾਦੀ ਦੇ ਅਨੁਪਤਾ ਦੇ ਅਨੁਸਾਰ ਤੈਅ ਵੋਟਾਂ ਜਾਂ "ਇਲੈਕਟੋਰਸ" ਹਾਸਲ ਹੁੰਦੇ ਹਨ। ਵਿਸਥਾਰ 'ਚ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਕੀ ਅਰਨਬ ਗੋਸਵਾਮੀ ਦੀ ਗ੍ਰਿਫ਼ਤਾਰੀ ਗੈਰ-ਕਾਨੂੰਨੀ ਹੈ
ਇੰਟੀਰੀਅਰ ਡੈਕੋਰੇਟਰ ਨਾਇਕ ਦੀ ਖ਼ੁਦਕੁਸ਼ੀ ਦੇ ਮਾਮਲੇ ਵਿੱਚ ਰਾਇਗੜ੍ਹ ਪੁਲਿਸ ਨੇ ਰਿਪਬਲਿਕ ਟੀਵੀ ਦੇ ਐਡੀਟਰ-ਇਨ-ਚੀਫ਼ ਅਰਨਬ ਗੋਸਵਾਮੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਅਦਾਲਤ ਨੇ ਉਨ੍ਹਾਂ ਨੂੰ 18 ਨਵੰਬਰ ਤੱਕ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ।
ਉਹ ਵਰਤਮਾਨ ਵਿੱਚ ਰਾਏਗੜ੍ਹ ਵਿੱਚ ਕੈਦੀਆਂ ਦੇ ਕੁਆਰੰਟੀਨ ਕੇਂਦਰ ਵਿੱਚ ਰੱਖੇ ਗਏ ਹਨ। ਹਾਲਾਂਕਿ ਉਨ੍ਹਾਂ ਦੇ ਵਕੀਲਾਂ ਦਾ ਦਾਅਵਾ ਹੈ ਕਿ ਇਹ ਗ੍ਰਿਫ਼ਤਾਰੀ ਗੈਰ-ਕਾਨੂੰਨੀ ਹੈ।
ਮੁੰਬਈ ਹਾਈ ਕੋਰਟ ਵਿੱਚ ਉਨ੍ਹਾਂ ਨੇ ਇਸੇ ਅਧਾਰ 'ਤੇ ਅੰਤਰਿਮ ਰਾਹਤ ਲਈ ਅਰਜੀ ਪਾਈ ਹੈ। ਇਸ ਤਫ਼ਸੀਲ 'ਚ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਔਰਤਾਂ ਨੂੰ ਤਸੀਹੇ ਦੇ ਕੇ ''ਸ਼ੈਤਾਨ ਨਾਲ ਸੰਭੋਗ'' ਦੀ ਗੱਲ ਮਨਾਈ ਜਾਂਦੀ ਤੇ ਅੱਗ 'ਚ ਸਾੜ ਦਿੱਤਾ ਜਾਂਦਾ
ਉੱਤਰ-ਪੱਛਮੀ ਜਰਮਨੀ ਦੇ ਇੱਕ ਛੋਟੇ ਜਿਹੇ ਕਸਬੇ ਲਿਮਗੋ ਦਾ ਉਥਲ-ਪੁਥਲ ਨਾਲ ਭਰਿਆ ਹੋਇਆ ਇਤਿਹਾਸ ਹੈ।
ਇੱਕ ਇਸ਼ਾਰਾ ਤਾਂ ਤੁਹਾਨੂੰ ਇੱਥੇ ਬਣੀ "ਦਿ ਵਿੱਚ ਮੇਅਰਜ਼ ਹਾਊਸ" ਨਾਂ ਦੀ ਇਮਾਰਤ ਤੋਂ ਮਿਲ ਜਾਵੇਗਾ ਕਿ ਸ਼ਹਿਰ ਬਾਰੇ ਅਜਿਹਾ ਕਿਉਂ ਕਿਹਾ ਜਾਂਦਾ ਹੈ।
1628 ਤੋਂ ਲੈ ਕੇ ਤਕਰੀਬਨ 50 ਸਾਲ ਦੇ ਅਰਸੇ ਵਿੱਚ ਦੌਰਾਨ ਇਕੱਲੇ ਲਿਮਗੋ ਵਿੱਚ 200 ਔਰਤਾਂ ਅਤੇ 5 ਪੁਰਸ਼ਾਂ ਨੂੰ ਵੀ ਜਾਦੂਗਰਨੀ ਕਹਿ ਕੇ ਜਿਉਂਦੇ-ਜੀਅ ਸਾੜ ਦਿੱਤਾ ਗਿਆ ਸੀ।
ਦਰਅਸਲ ਪਹਿਲਾਂ ਔਰਤਾਂ ਨੂੰ ਪੁੱਛਗਿੱਛ ਦੌਰਾਨ ਤਸੀਹੇ ਦਿੱਤੇ ਜਾਂਦੇ ਅਤੇ ਫਿਰ ਉਨ੍ਹਾਂ ਨੂੰ ਅੱਗ ਵਿੱਚ ਸਾੜ ਦਿੱਤਾ ਜਾਂਦਾ ਸੀ। ਵਿਸਥਾਰ ਵਿੱਚ ਜਾਣਕਾਰੀ ਲਈ ਇੱਥੇ ਕਲਿੱਕ ਕਰੋ।
ਇਹ ਵੀ ਪੜ੍ਹੋ: