ਨਗਨ ਫੋਟੋਸ਼ੂਟ ਕਰਵਾਉਣ ਵਾਲੀ ਪੂਨਮ ਪਾਂਡੇ ਦੀ ਗ੍ਰਿਫ਼ਤਾਰੀ ਤੋਂ ਬਾਅਦ ਮਿਲਿੰਦ ਸੋਮਨ ਨਿਸ਼ਾਨੇ 'ਤੇ ਕਿਉਂ

ਮਾਡਲ ਅਤੇ ਅਦਾਕਾਰ ਪੂਨਮ ਪਾਂਡੇ ਨੂੰ ਗੋਆ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ।

ਕੁਝ ਦਿਨਾਂ ਪਹਿਲਾਂ ਗੋਆ ਦੀ ਚਪੋਲੀ ਧਾਮ 'ਚ ਪੂਨਮ ਪਾਂਡੇ ਨੇ ਨਗਨ ਫੋਟੋਸ਼ੂਟ ਕਰਵਾਇਆ ਸੀ। ਇਸ ਮਾਮਲੇ 'ਚ ਹੀ ਪੂਨਮ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਕੈਨਕੋਨਾ ਦੀ ਪੁਲਿਸ ਨੇ ਉੱਥੋਂ ਦੇ ਹੀ ਇੱਕ ਰਿਜ਼ੋਰਟ ਤੋਂ ਪੂਨਮ ਪਾਂਡੇ ਨੂੰ ਗ੍ਰਿਫ਼ਤਾਰ ਕੀਤਾ ਹੈ।

ਗੋਆ ਫਾਰਵਰਡ ਪਾਰਟੀ ਦੀ ਮਹਿਲਾ ਵਿੰਗ ਨੇ ਇਸ ਫੋਟੋ ਸ਼ੂਟ ਨੂੰ ਲੈ ਕੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ। ਥਾਣੇ 'ਚ ਪੂਨਮ ਪਾਂਡੇ ਦਾ ਬਿਆਨ ਦਰਜ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ

ਹਾਲਾਂਕਿ ਖ਼ਬਰ ਏਜੰਸੀ ਪੀਟੀਆਈ ਦਾ ਕਹਿਣਾ ਹੈ ਕਿ ਸ਼ਿਕਾਇਤ ਜਲ ਸਰੋਤ ਵਿਭਾਗ ਵੱਲੋਂ ਦਰਜ ਕਰਵਾਈ ਗਈ ਹੈ। ਵੀਡੀਓ ਸ਼ੂਟ ਦੌਰਾਨ ਜਿਹੜੇ ਦੋ ਪੁਲਿਸ ਅਫ਼ਸਰ ਮੌਜੂਦ ਸਨ, ਉਨ੍ਹਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਪੂਨਮ ਪਾਂਡੇ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਸੀ। ਕਈ ਲੋਕਾਂ ਨੇ ਇਸ ਨੂੰ ਅਸ਼ਲੀਲ ਆਖਿਆ। ਸਿਆਸੀ ਪਾਰਟੀਆਂ ਵੱਲੋਂ ਆਵਾਜ਼ ਚੁੱਕਣ 'ਤੇ ਆਖ਼ਰਕਾਰ ਮਾਮਲਾ ਦਰਜ ਕੀਤਾ।

ਇਸ ਦੇ ਨਾਲ ਹੀ, ਸੋਸ਼ਲ ਮੀਡੀਆ 'ਤੇ ਮਾਡਲ ਅਤੇ ਐਕਟਰ ਮਿਲਿੰਦ ਸੋਮਨ ਦੀਆਂ ਨਗਨ ਤਸਵੀਰਾਂ ਵੀ ਵਾਇਰਲ ਹੋ ਰਹੀਆਂ ਹੈ।

ਆਪਣੇ 55ਵੇਂ ਜਨਮਦਿਨ ਨੇ ਲੇਕ ਉੱਤੇ ਨੰਗੇ ਭਜਦਿਆਂ ਦੀ ਫੋਟੋ ਪਾਈ। ਉਸ ਦੀ ਪਤਨੀ ਅੰਕਿਤਾ ਨੇ ਇਹ ਫੋਟੋ ਖਿੱਚੀ ਸੀ।

ਦੋਵੇਂ ਫੋਟੋਸ਼ੂਟ ਦੀ ਹੋ ਰਹੀ ਤੁਲਨਾ

ਮਿਲਿੰਦ ਨੇ ਆਪਣੀ ਫੋਟੋ ਰਾਹੀ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਕਿ ਉਹ 55 ਸਾਲਾ ਦਾ ਹੈ ਪਰ ਫਿੱਟ ਹੈ ਕਿਉਂਕਿ ਉਹ ਭੱਜਦਾ ਹੈ। ਇਸ ਫੋਟੋ ਦੇ ਵੀ ਸੋਸ਼ਲ ਮੀਡੀਆ 'ਤੇ ਖ਼ੂਬ ਚਰਚੇ ਹਨ।

ਹਾਲਾਂਕਿ ਪੂਨਮ ਪਾਂਡੇ ਦੀ ਗ੍ਰਿਫ਼ਤਾਰੀ, ਉਸ ਦੀਆਂ ਅਤੇ ਮਿਲਿੰਦ ਸੋਮਨ ਦੀਆਂ ਫੋਟੋਆਂ ਦੀ ਤੁਲਨਾ ਸੋਸ਼ਲ ਮੀਡੀਆ 'ਤੇ ਕੀਤੀ ਜਾ ਰਹੀ ਹੈ। ਸਵਾਲ ਚੁੱਕਿਆ ਜਾ ਰਿਹਾ ਹੈ ਕਿ ਜੇਕਰ ਪੂਨਮ ਪਾਂਡੇ ਦੀਆਂ ਫੋਟੋਆ ਅਸ਼ਲੀਲ ਹਨ ਤਾਂ ਮਿਲਿੰਦ ਸੋਮਨ ਦੀਆਂ ਕਿਉਂ ਨਹੀਂ।

ਫ਼ਿਲਮ ਨਿਰਮਾਤਾ ਅਪੂਰਵਾ ਅਸਰਾਨੀ ਦਾ ਇਹ ਟਵੀਟ ਕਾਫ਼ੀ ਵਾਇਰਲ ਹੋ ਰਿਹਾ ਹੈ।

ਉਨ੍ਹਾਂ ਨੇ ਆਪਣੇ ਟਵੀਟ 'ਚ ਲਿਖਿਆ, "ਪੂਨਮ ਪਾਂਡੇ ਅਤੇ ਮਿਲਿੰਦ ਦੋਵੇਂ ਗੋਆ 'ਚ ਆਪਣੇ ਜਨਮਦਿਨ 'ਤੇ ਨੰਗੇ ਹੋਏ। ਪਾਂਡੇ ਨੇ ਅੱਧੇ ਕਪੜੇ ਪਾਏ ਸੀ ਅਤੇ ਸੋਮਨ ਪੂਰੇ ਨੰਗੇ ਸੀ। ਪਾਂਡੇ ਦੀ ਅਸ਼ਲੀਲਤਾ ਨੂੰ ਲੈ ਕੇ ਗ੍ਰਿਫ਼ਤਾਰੀ ਹੋ ਗਈ। ਅਸੀਂ ਨੰਗੇ ਆਦਮੀ ਦੇ ਪ੍ਰਤੀ ਜ਼ਿਆਦਾ ਦਿਯਾਲੂ ਹਾਂ।"

ਹਾਲਾਂਕਿ ਕੁਝ ਲੋਕਾਂ ਨੇ ਕਿਹਾ ਕਿ ਪੂਨਮ ਪਾਂਡੇ ਦਾ ਸ਼ੂਟ ਅਸ਼ਲੀਲ ਸੀ। ਇਹ ਤੁਹਾਡੇ ਨਾਜ਼ੁਕ ਭਾਵਨਾਵਾਂ ਨੂੰ ਉਤੇਜਿਤ ਕਰਨ ਵਾਲਾ ਸੀ। ਹਾਲਾਂਕਿ ਮਿਲਿੰਦ ਸੋਮਨ ਦੀ ਫੋਟੋ 'ਚ ਫਿਟਨੈਸ ਦੀ ਗੱਲ ਸੀ। ਇਸ ਕਰਕੇ ਦੋਹਾਂ ਫੋਟੋਆਂ ਦੀ ਤੁਲਨਾ ਨਹੀਂ ਕੀਤੀ ਜਾ ਸਕਦੀ।

ਲੇਖਕ ਅਮਰ ਵਾਨੀ ਲਿਖਦੇ ਹਨ, "ਮਿਲਿੰਦ ਸੋਮਨ ਦੇ ਨੰਗੇ ਹੋਕੇ ਭਜਦਿਆਂ ਅਤੇ ਪੂਨਮ ਪਾਂਡੇ ਦੇ ਸ਼ੂਟ 'ਚ ਅੰਤਰ ਹੈ। ਮਿਲਿੰਦ ਦਾ ਫੋਟੋਸ਼ੂਟ ਤੁਹਾਡੀਆਂ ਭਾਵਨਾਵਾਂ ਨੂੰ ਉਤੇਜਿਤ ਨਹੀਂ ਕਰਦਾ। ਦੇਵੇ ਫੋਟੋਆਂ ਅਲਗ ਹਨ।"

ਹਾਲਾਂਕਿ ਪੂਨਮ ਪਾਂਡੇ ਅਤੇ ਉਨ੍ਹਾਂ ਦੇ ਪਤੀ ਸੈਮ ਬਾਂਬੇ ਨੂੰ ਜ਼ਮਾਨਤ ਮਿਲ ਗਈ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)