ਅਰਨਬ ਗੋਸਵਾਮੀ: ਜਦੋਂ ਜੱਜ ਨੇ ਸਿੱਧਾ ਖੜ੍ਹਨ ਲਈ ਕਿਹਾ ਤੇ ਅਦਾਲਤ ਵਿੱਚ ਹੋਰ ਕੀ ਕੁਝ ਹੋਇਆ - 5 ਅਹਿਮ ਖ਼ਬਰਾਂ

ਬੁੱਧਵਾਰ ਨੂੰ ਮੁੰਬਈ ਦੀ ਅਲੀਬਾਗ਼ ਅਦਾਲਤ ਨੇ ਅਰਨਬ ਗੋਸਵਾਮੀ ਨੂੰ ਛੇ ਘੰਟਿਆਂ ਦੀ ਸੁਣਵਾਈ ਤੋਂ ਬਾਅਦ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ।

ਗ੍ਰਿਫ਼ਤਾਰੀ ਤੋਂ ਬਾਅਦ ਜਿਵੇਂ ਹੀ ਸੁਣਵਾਈ ਸ਼ੁਰੂ ਹੋਈ ਤਾਂ ਰਾਤ ਤੱਕ ਜਾਰੀ ਰਹੀ ਅਤੇ ਅਰਨਬ, ਸਰਕਾਰੀ ਪੱਖ ਅਤੇ ਡਾਕਟਰ ਨੇ ਆਪੋ-ਆਪਣੇ ਪੱਖ ਅਦਾਲਤ ਦੇ ਸਾਹਮਣੇ ਰੱਖੇ।

ਡਾਕਟਰੀ ਜਾਂਚ ਤੋਂ ਬਾਅਦ ਅਰਨਬ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤਾਂ ਅਦਾਲਤ ਨੇ ਉਨ੍ਹਾਂ ਨੂੰ ਸਿੱਧੇ ਖੜ੍ਹੇ ਰਹਿਣ ਨੂੰ ਕਿਹਾ।

ਅਦਾਲਤ ਨੇ ਕਿਹਾ, 'ਉਹ ਕੁੱਟਮਾਰ ਕਰਨ ਦੇ ਇਲਜ਼ਾਮਾਂ ਉੱਤੇ ਵਿਚਾਰ ਨਹੀਂ ਕਰ ਰਹੇ, ਮੁੱਢਲੀ ਜਾਣਕਾਰੀ ਵਿਚ ਅਜਿਹੇ ਸਬੂਤ ਨਜ਼ਰ ਨਹੀਂ ਆਉਂਦੇ'

ਇਹ ਵੀ ਪੜ੍ਹੋ:

ਚੇਤਾਵਨੀ ਤੋਂ ਬਾਅਦ ਉਹ ਅਦਾਲਤ ਵਿੱਚ ਸ਼ਾਂਤ ਬੈਠੇ ਰਹੇ। ਉਸ ਤੋਂ ਪਹਿਲਾਂ ਜਦੋਂ ਉਨ੍ਹਾਂ ਨੂੰ ਅਦਾਲਤ ਵਿੱਚ ਲਿਆਂਦਾ ਗਿਆ ਸੀ ਤਾਂ ਉਹ ਉੱਚੀ-ਉੱਚੀ ਰੌਲਾ ਪਾ ਰਹੇ ਸਨ ਤੇ ਪੁਲਿਸ ਉੱਪਰ ਕੁੱਟਮਾਰ ਦੇ ਇਲਜ਼ਾਮ ਲਾ ਰਹੇ ਸਨ। ਜਦਕਿ ਉਨ੍ਹਾਂ ਦੇ ਰਿਸ਼ਤੇਦਾਰ ਸਾਰਾ ਕੁਝ ਰਿਕਾਰਡ ਕਰਨ ਵਿੱਚ ਰੁਝੇ ਹੋਏ ਸਨ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

ਟਰੰਪ-ਬਾਇਡਨ ਵਿਚਾਲੇ ਇਨ੍ਹਾਂ ਸੂਬਿਆਂ ਵਿੱਚ ਹੈ ਫਸਵਾਂ ਮੁਕਾਬਲਾ

ਡੌਨਲਡ ਟਰੰਪ ਨੇ ਫਸਵੇਂ ਮੁਕਾਬਲੇ ਦੌਰਾਨ ਕਿਹਾ ਹੈ ਕਿ ਉਹ ਨਤੀਜਿਆਂ ਬਾਰੇ ਸੁਪਰੀਮ ਕੋਰਟ ਜਾਣਗੇ। ਜੋਅ ਬਾਇਡਨ ਨੇ ਸੰਬੋਧਨ ਕਰਦਿਆਂ ਦਾਅਵਾ ਕੀਤਾ ਹੈ ਕਿ ਉਹ ਜਿੱਤ ਵੱਲ ਵਧ ਰਹੇ ਹਨ।

ਨੈਸ਼ਨਲ ਪੋਲਜ਼ ਮੁਤਾਬਕ 77 ਸਾਲਾ ਜੋ ਬਾਇਡਨ ਸਮੁੱਚੇ ਤੌਰ 'ਤੇ ਅੱਗੇ ਤਾਂ ਹਨ ਪਰ ਮਹੱਤਵਪੂਰਨ ਹਲਕਿਆਂ ਵਿੱਚ ਮੁਕਾਬਲਾ ਫ਼ਸਵਾਂ ਹੈ।

ਕੋਰੋਨਾਵਾਇਰਸ ਦੇ ਬਾਵਜੂਦ ਅਮਰੀਕੀਆਂ ਨੇ ਖੁੱਲ੍ਹ ਕੇ ਵੋਟਿੰਗ ਕੀਤੀ ਅਤੇ ਸਦੀ ਦਾ ਸਭ ਤੋਂ ਜ਼ਿਆਦਾ ਵੋਟਰ ਟਰਨ ਆਊਟ ਦਰਜ ਕੀਤਾ ਗਿਆ।

ਇਸ ਤੋਂ ਇਲਾਵਾ ਅਮਰੀਕੀ ਚੋਣਾਂ ਵਾਲੇ ਦਿਨ ਕੀ ਰਹੀਆਂ ਸਿਆਸੀ ਸਰਗਰਮੀਆਂ ਤੇ ਕੀ ਆਏ ਰੁਝਾਨ ਤੇ ਨਤੀਜੇ ਪੜ੍ਹਨ ਲਈ ਇੱਥੇ ਕਲਿਕ ਕਰੋ।

ਟਰੰਪ ਅਤੇ ਬਾਇਡਨ ਦੀ ਕਿਸਮਤ ਦੀ ਚਾਬੀ ਕਿੰਨਾਂ ਸੂਬਿਆਂ ਦੇ ਹੱਥਾਂ ਵਿੱਚ ਹੈ

ਡੌਨਲਡ ਟਰੰਪ ਦੇ ਦੁਬਾਰਾ ਸੱਤਾ ਵਿੱਚ ਆਉਣ ਲਈ ਜਾਂ ਫਿਰ ਜੋਅ ਬਾਇਡਨ ਦੇ ਨਵੇਂ ਰਾਸ਼ਟਰਪਤੀ ਬਣਨ ਲਈ 538 ਵਿੱਚੋਂ 270 ਇਲੈਕਟੋਰਲ ਵੋਟਾਂ ਜਿੱਤਣ ਦੀ ਲੋੜ ਹੈ।

ਹਾਲੇ ਤੱਕ ਦੋਵੇਂ ਉਮੀਦਵਾਰ ਇਸ ਜਾਦੂਈ ਨੰਬਰ ਤੋਂ ਮੀਲਾਂ ਦੂਰ ਹਨ। ਬਾਇਡਨ ਨੂੰ 224 ਵੋਟਾਂ ਮਿਲੀਆਂ ਹਨ ਤੇ ਰਾਸ਼ਟਰਪਤੀ ਟਰੰਪ ਨੂੰ 213 ਵੋਟਾਂ ਮਿਲੀਆਂ ਹਨ।

ਇਲੈਕਟੋਰਲ ਕਾਲਜ ਦੀਆਂ ਵੋਟਾਂ ਦੀ ਅਹਿਮੀਅਤ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਸਾਲ 2016 ਵਿੱਚ ਤਿੰਨ ਮਹੱਤਵਪੂਰਣ ਸੂਬਿਆਂ ਵਿਸਕਾਨਸਿਨ, ਮਿਸ਼ੀਗਨ ਅਤੇ ਪੈਨਸਿਲਵੇਨੀਆਂ ਵਿੱਚ ਸਿਰਫ਼ 70,000 ਵੋਟਾਂ ਨੇ ਟਰੰਪ ਨੂੰ ਜਿਤਾ ਦਿੱਤਾ ਸੀ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।

ਦਿੱਲੀ ਵਿੱਚ ਪੰਜਾਬ ਦੇ ਵਿਧਾਇਕਾਂ ਦਾ ਧਰਨਾ ਤੇ ਕਿਸਾਨ ਜੱਥੇਬੰਦੀਆਂ ਮਾਲ ਗੱਡੀਆਂ ਲਈ ਟਰੈਕ ਖੋਲ੍ਹਣਗੀਆਂ

ਪੰਜਾਬ ਭਵਨ ਤੋਂ ਸੂਬੇ ਦੇ ਵਿਧਾਇਕਾਂ ਨੇ ਜੰਤਰ ਮੰਤਰ ਵੱਲ ਕੂਚ ਕੀਤਾ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਜੰਤਰ ਮੰਤਰ ਵਿਖੇ ਧਰਨਾ ਦਿੱਤਾ।

ਦੂਜੇ ਪਾਸੇ ਕਿਸਾਨ ਜੱਥੇਬੰਦੀਆਂ ਨੇ ਇਹ ਫੈਸਲਾ ਲਿਆ ਹੈ ਕਿ ਮਾਲ ਗੱਡੀਆਂ ਲਈ ਟਰੈਕ ਖੋਲ੍ਹ ਦਿੱਤੇ ਜਾਣਗੇ।

ਵਿਧਾਇਕਾਂ ਦੇ ਧਰਨੇ ਵਿੱਚ ਪਰਮਿੰਦਰ ਢੀਂਡਸਾ, ਸੁਖਪਾਲ ਖਹਿਰਾ ਅਤੇ ਬੈਂਸ ਭਰਾਵਾਂ ਨੇ ਮੁੱਖ ਮੰਤਰੀ ਦਾ ਸਾਥ ਦਿੱਤਾ ਜਦਕਿ ਅਕਾਲੀ ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਗੈਰ ਹਾਜ਼ਰ ਰਹੇ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕੇਂਦਰ ਨਾਲ ਮੁਕਾਬਲਾ ਕਰਨ ਲਈ ਦਿੱਲੀ ਨਹੀਂ ਆਏ ਹਨ ਬਲਿਕ ਉਹ ਉਨ੍ਹਾਂ ਗਰੀਬ ਕਿਸਾਨਾਂ ਲਈ ਨਿਆਂ ਲੈਣ ਵਾਸਤੇ ਆਏ ਹਨ, ਜਿਨ੍ਹਾਂ ਦੀ ਜੀਵਿਕਾ ਖੇਤੀ ਕਾਨੂੰਨਾਂ ਕਰਕੇ ਦਾਅ 'ਤੇ ਲੱਗੀ ਹੋਈ ਹੈ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।

ਸੈਕਸ ਲਾਈਫ ਨੂੰ ਬਿਹਤਰ ਬਣਾਉਣ ਦੇ ਦਾਅਵੇ ਕਰਨ ਵਾਲੀਆਂ ਐਪਸ ਬਾਰੇ ਜਾਣੋ

ਜਦੋਂ ਤਿੰਨ ਸਾਲ ਪਹਿਲਾਂ ਸਚਿਨ ਰਾਉਲ ਦਾ ਆਪਣੀ ਪਾਰਟਨਰ ਨਾਲ ਸੰਬੰਧ ਖ਼ਤਮ ਹੋਇਆ ਤਾਂ ਉਸ ਨੂੰ ਕਈ ਤਰ੍ਹਾਂ ਦੀਆਂ ਸੈਕਸ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਜਿੰਨ੍ਹਾਂ ਨੇ ਉਸਨੂੰ ਕਈ ਮੁਸ਼ਕਿਲਾਂ ਵਿੱਚ ਪਾ ਦਿੱਤਾ।

ਆਖ਼ਰ ਉਨ੍ਹਾਂ ਨੇ ਥੈਰੇਪਿਸਟ ਡਾਕਟਰ ਕੈਥਰੀਨ ਹਰਟਲੇਨ ਨਾਲ ਮਿਲਕੇ ਬਲੂਹਰਟ ਨਾਮ ਦੀ ਐਪ ਬਣਾਈ। ਇਹ ਇੱਕ ਮੁਫ਼ਤ ਐਪ ਹੈ ਜੋ ਇਕੱਲੇ ਰਹਿਣ ਵਾਲਿਆਂ ਅਤੇ ਜੋੜਿਆਂ ਨੂੰ ਸੈਕਸ ਸੰਬੰਧੀ ਮਾਮਲਿਆਂ ਨਾਲ ਨਜਿੱਠਣ ਵਿੱਚ ਮਦਦ ਕਰਦੀ ਹੈ।

ਇੰਟਰਨੈਟ ਉੱਪਰ ਬਲੂਮਹਾਰਟ ਸਮੇਤ ਕਈ ਅਜਿਹੀਆਂ ਐਪਲੀਕੇਸ਼ਨਾਂ ਹਨ ਜੋ ਕਿ ਵਰਤਣ ਵਾਲਿਆਂ ਦੀ ਸੈਕਲ ਲਾਈਫ਼ ਦੇ ਕਈ ਪੱਖਾਂ ਵਿੱਚ ਸੁਧਾਰ ਦਾ ਦਾਅਵਾ ਕਰਦੀਆਂ ਹਨ।

ਕੀ ਵਾਕਈ ਅਜਿਹਾ ਹੈ, ਵਿਸਥਾਰ ਵਿੱਚ ਪੜ੍ਹਨ ਲਈ ਇੱਥੇ ਕਲਿਕ ਕਰੋ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)