ਦਿੱਲੀ ਵਿੱਚ ਪੰਜਾਬ ਦੇ ਵਿਧਾਇਕਾਂ ਦਾ ਧਰਨਾ ਤੇ ਕਿਸਾਨ ਜੱਥੇਬੰਦੀਆਂ ਮਾਲ ਗੱਡੀਆਂ ਲਈ ਟਰੈਕ ਖੋਲ੍ਹਣਗੀਆਂ

ਪੰਜਾਬ ਭਵਨ ਤੋਂ ਸੂਬੇ ਦੇ ਵਿਧਾਇਕਾਂ ਨੇ ਜੰਤਰ ਮੰਤਰ ਵੱਲ ਕੂਚ ਕੀਤਾ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਜੰਤਰ ਮੰਤਰ ਵਿਖੇ ਧਰਨਾ ਦਿੱਤਾ।

ਦੂਜੇ ਪਾਸੇ ਕਿਸਾਨ ਜੱਥੇਬੰਦੀਆਂ ਨੇ ਇਹ ਫੈਸਲਾ ਲਿਆ ਹੈ ਕਿ ਮਾਲ ਗੱਡੀਆਂ ਲਈ ਟਰੈਕ ਖੋਲ੍ਹ ਦਿੱਤੇ ਜਾਣਗੇ।

ਵਿਧਾਇਕਾਂ ਦੇ ਧਰਨੇ ਵਿੱਚ ਪਰਮਿੰਦਰ ਢੀਂਡਸਾ, ਸੁਖਪਾਲ ਖਹਿਰਾ ਅਤੇ ਬੈਂਸ ਭਰਾਵਾਂ ਨੇ ਮੁੱਖ ਮੰਤਰੀ ਦਾ ਸਾਥ ਦਿੱਤਾ ਜਦਕਿ ਅਕਾਲੀ ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਗੈਰ ਹਾਜ਼ਰ ਰਹੇ।

ਪਹਿਲਾਂ ਇਹ ਧਰਨਾ ਰਾਜ ਘਾਟ ਦਿੱਤਾ ਜਾਣਾ ਸੀ ਪਰ ਧਾਰਾ 144 ਲਾਗੂ ਹੋਣ ਅਤੇ ਸੁਰੱਖਿਆ ਕਾਰਨਾਂ ਕਰਕੇ ਇਹ ਧਰਨਾ ਜੰਤਰ ਮੰਤਰ ਤਬਦੀਲ ਕੀਤਾ ਗਿਆ ਹੈ।

ਇਹ ਵੀ ਪੜ੍ਹੋ:

'ਅਸੀਂ ਸ਼ਾਂਤੀ ਭੰਗ ਕਰਨ ਨਹੀਂ ਆਏ'

ਕਿਸਾਨਾਂ ਖ਼ਿਲਾਫ਼ "ਐਂਟੀ ਰਾਸ਼ਟਰਵਾਦ " ਦੇ ਇਲਜ਼ਾਮਾਂ ਨੂੰ ਨਕਾਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕੇਂਦਰ ਨਾਲ ਮੁਕਾਬਲਾ ਕਰਨ ਲਈ ਦਿੱਲੀ ਨਹੀਂ ਆਏ ਹਨ ਬਲਿਕ ਉਹ ਉਨ੍ਹਾਂ ਗਰੀਬ ਕਿਸਾਨਾਂ ਲਈ ਨਿਆਂ ਲੈਣ ਵਾਸਤੇ ਆਏ ਹਨ, ਜਿਨ੍ਹਾਂ ਦੀ ਜੀਵਿਕਾ ਖੇਤੀ ਕਾਨੂੰਨਾਂ ਕਰਕੇ ਦਾਅ 'ਤੇ ਲੱਗੀ ਹੋਈ ਹੈ।

ਉਨ੍ਹਾਂ ਨੇ ਕਿਹਾ, "ਅਸੀਂ ਇੱਥੇ ਸ਼ਾਂਤੀ ਭੰਗ ਕਰਨ ਲਈ ਬਲਕਿ ਇਸ ਨੂੰ ਸੁਰੱਖਿਅਤ ਕਰਨ ਲਈ ਆਏ ਹਨ।"

ਕੈਪਟਨ ਅਮਰਿੰਦਰ ਨੇ ਕਿਹਾ ਕਿ ਉਨ੍ਹਾਂ ਨੂੰ ਅਤੇ ਪੰਜਾਬ ਦੇ ਹੋਰਨਾਂ ਵਿਧਾਇਕਾਂ ਨੂੰ ਦਿੱਲੀ ਆਉਣ ਲਈ ਮਜਬੂਰ ਕੀਤਾ ਗਿਆ ਸੀ ਕਿਉਂਕਿ ਰਾਸ਼ਟਰਪਤੀ ਨੇ ਇਸ ਮੁੱਦੇ 'ਤੇ ਮਿਲਣ ਲਈ ਇਨਕਾਰ ਕਰ ਦਿੱਤਾ ਸੀ।

ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਪਤਾ ਸੀ ਕਿ ਗਵਰਨਰ ਨੇ ਅਜੇ ਵੀ ਕਾਨੂੰਨ ਨੂੰ ਅੱਗੇ ਨਹੀਂ ਵਧਾਇਆ।

ਉਨ੍ਹਾਂ ਨੇ ਕਿਹਾ ਕਿ ਉਹ ਇਸੇ ਸਬੰਧ ਉਨ੍ਹਾਂ ਨੂੰ ਕੌਮੀ ਸੁਰੱਖਿਆ ਅਤੇ ਖਾਦ ਸੁਰੱਖਿਆ ਬਾਰੇ ਪੰਜਾਬ ਦੀਆਂ ਚਿੰਤਾਵਾਂ ਬਾਰੇ ਜਾਣਕਾਰੀ ਦੇਣ ਲਈ ਹੀ ਮਿਲਣਾ ਚਾਹੁੰਦੇ ਹਾਂ।

ਕੈਪਟਨ ਨੇ ਕਿਹਾ ਕਿ ਰਾਸ਼ਟਰਪਤੀ ਦੀ ਡਿਊਟੀ ਹੈ ਕਿ ਕੌਮੀ ਅਤੇ ਖਾਦ ਸੁਰੱਖਿਆ ਦੇ ਮੋਰਚੇ 'ਤੇ ਦੇਸ਼ ਦੇ ਮੁਖੀ ਨੂੰ ਜਾਣੂ ਕਰਵਾਇਆ ਜਾਵੇ।

ਕੈਪਟਨ ਅਮਰਿੰਦਰ ਸਿੰਘ ਨੇ ਕਰੀਬ ਬਾਰਾਂ ਵਜੇ ਦੇ ਕਰੀਬ ਰਾਜ ਘਾਟ ਪਹੁੰਚ ਕੇ ਮਹਾਤਮਾ ਗਾਂਧੀ ਨੂੰ ਸ਼ਰਧਾਜ਼ਲੀ ਭੇਟ ਕੀਤੀ।

ਰਾਜਘਾਟ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪਟਿਆਲਾ ਤੋਂ ਸੰਸਦ ਮੈਂਬਰ ਪ੍ਰਨੀਤ ਕੌਰ ਨੇ ਕਿਹਾ ਕਿ ਅਸੀਂ ਆਸ ਕਰਦੇ ਹਾਂ ਕਿ ਮੋਦੀ ਸਰਕਾਰ ਕਿ ਇਹ ਮਸਲਾ ਸਮਝ ਜਾਣ।

ਇਸ ਧਰਨੇ ਵਿਚ ਸੁਖਦੇਵ ਸਿੰਘ ਢੀਂਡਸਾ ਅਤੇ ਬੈਂਸ ਭਰਾਵਾਂ ਨੇ ਮੁੱਖ ਮੰਤਰੀ ਦਾ ਸਾਥ ਦਿੱਤਾ ਹੈ ਜਦਕਿ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਗੈਰਹਾਜ਼ਰ ਹਨ।

ਕੈਪਟਨ ਅਮਰਿੰਦਰ ਸਿੰਘ ਨੇ ਕੀ ਕਿਹਾ

ਮਹਾਤਮਾ ਗਾਂਧੀ ਨੂੰ ਸ਼ਰਧਾਜ਼ਲੀ ਭੇਟ ਕਰਨ ਤੋਂ ਬਾਅਦ ਮੀਡੀਆ ਨਾਲ ਗੱਲ ਕਰਦਿਆਂ ਕੈਪਟਨ ਨੇ ਕਿਹਾ, ''ਸਾਰੇ ਸੰਸਦ ਮੈਂਬਰ ਤੇ ਵਿਧਾਇਕਾਂ ਨੇ ਰਾਜ ਘਾਟ ਧਰਨਾ ਦੇਣ ਦੀ ਇਜਾਜ਼ਤ ਨਹੀਂ ਦਿੱਤੀ । ਇਸ ਲਈ ਧਰਨਾ ਜੰਤਰ ਮੰਤਰ ਵਿਖੇ ਦਿੱਤਾ ਜਾ ਰਿਹਾ ਹੈ। ਰਾਜ ਘਾਟ ਵਿਖੇ ਆਉਣ ਦਾ ਮਕਸਦ ਮਹਾਤਮਾ ਗਾਂਧੀ ਤੋਂ ਪ੍ਰੇਰਣਾ ਲੈਕੇ ਪੰਜਾਬ ਦੇ ਲੋਕਾਂ ਦੀ ਅਵਾਜ਼ ਬੁਲੰਦ ਕਰਨੀ ਹੈ।"

ਕੇਂਦਰ ਵਲੋਂ ਰੇਲ ਗੱਡੀਆਂ ਚਲਾਉਣ ਲਈ ਪੰਜਾਬ ਸਰਕਾਰ ਤੋਂ ਲਿਖਤੀ ਮੰਗੇ ਜਾਣ ਬਾਰੇ ਕੈਪਟਨ ਨੇ ਕਿਹਾ, ''ਮੈਂ ਹਫ਼ਤਾ ਪਹਿਲਾ ਚਿੱਠੀ ਲਿਖੀ ਸੀ ਕਿ ਮੈਂ ਗਾਰੰਟੀ ਦਿੰਦਾ ਹਾਂ। ਕਿਸਾਨਾਂ ਨੇ ਰੇਲਵੇ ਟਰੈਕ ਖਾਲ਼ੀ ਕੀਤੇ ਹੋਏ ਹਨ।''

"ਰੇਲ ਸਰਵਿਸ ਬੰਦ ਹੋਣ ਕਾਰਨ ਕੋਲਾ ਬੰਦ ਹੈ, ਬਿਜਲੀ ਖਰੀਦਣੀ ਪੈ ਰਹੀ ਹੈ ਅਤੇ ਮੇਰੀ 10 ਹਜਾਰ ਕਰੋੜ ਜੀਐੱਸਟੀ ਨਹੀਂ ਦਿੱਤੇ ਜਾ ਰਹੇ, ਪੇਂਡੂ ਵਿਕਾਸ ਫੰਡ ਰੋਕ ਲਿਆ ਹੈ।''

''ਇਹ ਸਰਕਾਰ ਪੰਜਾਬ ਨਾਲ ਮਤਰੇਆ ਸਕੂਲ ਕਰ ਰਹੀ ਹੈ, ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਅਜਿਹਾ ਨਹੀਂ ਕੀਤਾ ਸੀ।''

ਰਾਜਪਾਲ ਬਿੱਲ ਰੱਖੀ ਬੈਠੇ ਹੋਏ ਹਨ, ਉਨ੍ਹਾਂ ਦਾ ਰੋਲ ਵੀ ਨਹੀਂ ਪਰ ਅਜੇ ਵੀ ਰਾਸ਼ਟਰਪਤੀ ਨੂੰ ਨਹੀਂ ਭੇਜਿਆ ਗਿਆ।ਕੈਪਟਨ ਅਮਰਿੰਦਰ ਨੇ ਕੀ ਕਿਹਾ ਪ੍ਰਧਾਨ ਮੰਤਰੀ ਤੋਂ ਵੀ ਸੰਸਦ ਮੈਂਬਰਾਂ ਨੇ ਟਾਇਮ ਮੰਗਿਆ ਹੋਇਆ ਹੈ।

ਧਰਨੇ ਨੂੰ ਸੰਬੋਧਨ ਕਰਦਿਆਂ ਕੈਪਟਨ ਨੇ ਕਿਹਾ

  • 75 ਫੀਸਦੀ ਕਿਸਾਨ 5 ਏਕੜ ਤੋਂ ਘੱਟ ਹੈ ਅਤੇ ਢਾਈ ਏਕੜ ਵਾਲੇ ਹਨ ਤੇ 25 ਫੀਸਦੀ ਠੇਕੇ ਉੱਤੇ ਲੈਕੇ ਵਾਹੀ ਕਰਦੇ ਹਨ। ਪਰ ਇਹ ਬਿੱਲ ਪੰਜਾਬ ਦੇ ਬਣੇ ਬਣਾਏ ਖੇਤੀ ਸਿਸਟਮ ਨੂੰ ਤਬਾਹ ਕਰ ਰਹੇ ਹਨ।
  • ਇਸ ਦੇ ਖਿਲਾਫ਼ 31 ਕਿਸਾਨ ਯੂਨੀਅਨਾਂ ਸੰਘਰਸ਼ ਕਰ ਰਹੇ ਹਨ ਅਤੇ ਉਨ੍ਹਾਂ ਨੇ ਮੇਰੇ ਨਾਲ ਬੈਠਕ ਕੀਤੀ। ਸਰਕਾਰ ਦੇ ਮੰਤਰੀਆਂ ਨੇ ਵੀ ਉਨ੍ਹਾਂ ਨੂੰ ਸਮਝਾਇਆ।
  • ਪਾਕਿਸਤਾਨੀ ਸਰਹੱਦ ਉੱਤੇ ਰਹਿਣ ਕਰਕੇ ਪੰਜਾਬ ਦੀ ਸੁਰੱਖਿਆ ਖਤਰੇ ਵਿਚ ਪੈ ਸਕਦੀ ਹੈ। ਪਰ ਪੰਜਾਬ ਦੇ ਲੋਕਾਂ ਨਾਲ ਇਨਸਾਫ਼ ਨਹੀਂ ਹੈ।
  • ਪੰਜਾਬ ਵਿਚ ਰੇਲਾਂ ਦੇ ਸਿਰਫ਼ ਹੋ ਨਿੱਜੀ ਥਰਮਲ ਪਲਾਂਟਸ ਜੋਂ ਆਫ ਟਰੈਕ ਲਾਇਨ ਹੈ, ਉੱਥੇ ਬੈਠੇ ਹਨ। ਕੋਈ ਪ੍ਰੋਬਲਮ ਨਹੀਂ ਹੈ। ਰੇਲਵੇ ਮੰਤਰੀ ਨੂੰ ਸੁਰੱਖਿਆ ਦਾ ਮੈਂ ਭਰੋਸਾ ਦਿੱਤਾ ਸੀ। ਪਰ ਰੇਲ ਗੱਡੀਆਂ ਕਾਰਨ
  • 10,000 ਕਰੋੜ ਜੀਐੱਸਟੀ ਦਾ ਬਕਾਇਆ ਫਸਿਆ ਹੋਇਆ ਹੈ। ਇੱਕ ਹਜਾਰ ਕਰੋੜ ਪੇਂਡੂ ਵਿਕਾਸ ਫੰਡ ਰੋਕ ਲਿਆ ਗਿਆ ਹੈ।
  • ਫਸਲ ਦੀ ਖਰੀਦ ਕਰ ਰਹੇ ਹਾਂ ਅਤੇ ਬਾਰਦਾਨਾਂ ਨਹੀਂ ਹੈ ਅਤੇ ਨਵੀਂ ਫਸਲ ਲਈ ਖਾਦ ਵੀ ਨਹੀਂ ਹੈ .
  • ਇਹ ਮਸਲਾ ਕੇਂਦਰ ਨੂੰ ਸਮਝਣਾ ਚਾਹੀਦਾ ਹੈ। ਇਸ ਨਾਲ ਹਿਮਾਚਲ ਤੇ ਲੱਦਾਖ ਤੇ ਫੌਜ ਦੀ ਸਪਲਾਈ ਪ੍ਰਭਾਵਿਤ ਹੋਵੇਗੀ।
  • ਸੰਵਿਧਾਨ ਮੁਤਾਬਕ ਸੂਬੇ ਦੇ ਹੱਕਾਂ ਉੱਤੇ ਕੈਂਚੀ ਚਲਾਈ ਗਈ ਹੈ ਅਸੀਂ ਉਹੀ ਸੁਧਾਰਨ ਲਈ ਵਿਧਾਨ ਸਭਾ ਵਿਚ ਬਿੱਲ ਪਾਸ ਕੀਤੇ ਹਨ। 2542 ਰੂਲ ਜੋ ਮਰਹੂਮ ਅਰੁਣ ਜੇਤਲੀ ਨੇ ਜੋ ਹੱਲ ਸੁਝਾਇਆ ਸੀ ਉਸੇ ਅਧਾਰ ਉੱਤੇ ਅਸੀਂ ਇਹ ਕੰਮ ਕੀਤਾ ਹੈ।
  • ਅਸੀਂ ਦੇਸ ਦੀ ਸ਼ਾਂਤੀ ਭੰਗ ਨਹੀਂ ਹੋਣ ਦਿਆਂਗੇ। ਅਸੀਂ ਦੇਸ ਲਈ ਕੁਰਬਾਨੀ ਦਿੰਦੇ ਰਹੇ ਹਾਂ ,ਹੁਣ ਵੀ ਦੇਵਾਂਗੇ ਪਰ ਸਾਡਾ ਵੀ ਧਿਆਨ ਰੱਖੋ

ਗੂੰਗੀ ਬਹਿਰੀ ਸਰਕਾਰ ਦੇ ਕੰਨ ਖੋਲਣ ਵਾਲੇ ਧਮਾਕਾ ਜਰੂਰੀ -ਨਵਜੋਤ ਸਿੱਧੂ

ਕਾਂਗਰਸੀ ਵਿਧਾਇਕ ਨਵਜੋਤ ਸਿੱਧੂ ਨੇ ਕਿਹਾ ਕਿ ਨੀਅਤ ਸਾਫ਼ ਨੀਤੀ ਵਿਚ ਦਿਖੀ ਹੈ ਅਤੇ ਮੋਦੀ ਦੀ ਨੀਤੀ ਸਿਰਫ਼ ਦੋ ਪੂੰਜੀਪਤੀਆਂ ਲਈ ਹੈ। ਇਹ ਕਾਨੂੰਨ ਉਨ੍ਹਾਂ ਰਾਹੀ ਪੰਜਾਬ ਦੇ ਕਿਸਾਨਾਂ ਨੂੰ ਰਿਮੋਟ ਕੰਟਰੋਲ ਕਰਨਾ ਚਾਹੁੰਦੀ ਹੈ, ਅਸੀਂ ਮਰ ਜਾਵਾਂਗੇ ਪਰ ਅੰਬਾਨੀ ਤੇ ਅੰਡਾਨੀ ਨੂੰ ਪੈਰ ਨਹੀਂ ਧਰਨ ਦੇਵਾਂਗੇ।

ਪੰਜਾਬੀ ਸ਼ੇਰ ਹਨ ਅਤੇ ਉਨ੍ਹਾਂ ਦੀ ਅਗਵਾਈ ਵਾਲੀ ਕਰਨ ਵਾਲੇ ਮੁੱਖ ਮੰਤਰੀ ਬੱਬਰ ਸ਼ੇਰ ਹਨ। ਕਿਸਾਨਾਂ ਦਾ ਸੰਘਰਸ਼ ਪਵਿੱਤਰ ਸੰਘਰਸ਼ ਹੈ।

ਖੇਤੀ ਕਾਨੂੰਨ ਬਾਰੇ ਨਾਨਕ ਦੀ ਦਿੱਤੀ ਪਛਾਣ ਖੋਹ ਰਹੇ ਹਨ। ਕੇਂਦਰ ਅਕ੍ਰਿਤਘਣ ਹੋ ਗਿਆ ਹੈ। ਪੰਜਾਬ ਦੀਆਂ ਕੀਤੀਆਂ ਦਾ ਮੁੱਲ ਨਹੀਂ ਪਾਇਆ। ਕੇਂਦਰ ਪਹਿਲਾਂ ਵਰਤਿਆ ਤੇ ਫੇਰ ਸੁੱਟ ਗਿਆ।

ਕਾਂਗਰਸ ਦਾ ਨਹੀਂ ਵਿਧਾਨ ਸਭਾ ਮੁਖੀ ਦਾ ਸਾਥ

ਇਸ ਮੌਕੇ ਲੋਕ ਇਨਸਾਫ਼ ਪਾਰਟੀ ਦੇ ਵਿਧਾਇਕ ਸਿਮਰਨਜੀਤ ਸਿੰਘ ਬੈਂਸ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਦੇ 117 ਚੁਣੇ ਹੋਏ 115 ਵਿਧਾਇਕਾਂ ਦੀ ਪਹਿਲਾਂ ਰਾਜਪਾਲ ਨੇ ਹੇਠੀ ਕੀਤੇ ਅਤੇ ਹੁਣ ਰਾਸ਼ਟਰਪਤੀ ਵਲੋਂ ਮਿਲਣ ਦਾ ਸਮਾਂ ਨਾ ਦੇਣਾ ਲੋਕਤੰਤਰ ਦਾ ਸਭ ਤੋਂ ਵੱਡਾ ਅਪਮਾਨ ਹੈ।

ਬੈਂਸ ਨੇ ਕਿਹਾ ਕਿ ਉਹ ਕਾਂਗਰਸ ਪਾਰਟੀ ਦਾ ਨਹੀਂ ਬਲਕਿ ਪੰਜਾਬ ਵਿਧਾਨ ਸਭਾ ਦੇ ਮੁਖੀ ਦਾ ਕਿਸਾਨਾਂ ਦੀਆਂ ਮੰਗਾਂ ਲਈ ਸਾਥ ਦੇ ਰਹੇ ਹਨ।

ਅਕਾਲੀ ਤੇ ਆਮ ਆਦਮੀ ਪਾਰਟੀ ਗੈਰ ਹਾਜ਼ਰ

ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜੇਕਰ ਧਰਨੇ ਉੱਤੇ ਬੈਠਣਾ ਹੈ ਤਾਂ ਪੱਕੇ ਬੈਠਣ ਅਤੇ ਮਰਨ ਵਰਤ ਕਰਨ।

ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਇੱਕ ਬਿਆਨ ਵਿਚ ਇਸ ਧਰਨੇ ਨੂੰ ਕੈਪਟਨ ਦੀ ਡਰਾਮੇਬਾਜੀ ਕਰਾਰ ਦਿੱਤਾ ਹੈ।

ਭਾਰਤੀ ਜਨਤਾ ਪਾਰਟੀ ਦੇ ਆਗੂ ਤਰਣ ਚੁੱਘ ਨੇ ਇਲਜਾਮ ਲਾਇਆ ਕਿ ਕੈਪਟਨ ਅਮਰਿੰਦਰ ਸਿੰਘ ਮਹਾਤਮਾ ਗਾਂਧੀ ਦੀ ਸਮਾਧੀ ਉੱਤੇ ਝੂਠ ਅਤੇ ਸਾਜਿਸ ਨਾਲ ਪੰਜਾਬ ਨੂੰ ਆਰਥਿਕ ਨਾਕੇਬੰਦੀ ਕਰ ਰਹੇ ਹਨ। ਪੰਜਾਬ ਭਵਨ ਤੋਂ ਸੂਬੇ ਦੇ ਵਿਧਾਇਕਾਂ ਨੇ ਯੰਤਰ ਮੰਤਰ ਵੱਲ ਕੂਚ ਕੀਤਾ। ਕੈਪਟਨ ਅਮਰਿੰਦਰ ਸਿੰਘ ਰਾਜ ਘਾਟ ਸ਼ਰਧਾਜ਼ਲੀ ਭੇਟ ਕਰਨ ਤੋਂ ਬਾਅਦ ਜੰਤਰ ਮੰਤਰ ਧਰਨੇ ਵਿਚ ਪਹੁੰਚਣਗੇ।

ਜ਼ਿਕਯੋਗ ਹੈ ਕਿ ਮੰਗਲਵਾਰ ਨੂੰ ਮੁੱਖ ਮੰਤਰੀ ਵੱਲੋਂ ਰਾਜ ਘਾਟ ਤੇ ਹੀ ਧਰਨਾ ਦੇਣ ਦਾ ਐਲਾਨ ਕੀਤਾ ਗਿਆ ਸੀ ਪਰ ਬਾਅਦ ਵਿੱਚ ਦਿੱਲੀ ਪੁਲਿਸ ਵੱਲੋਂ ਬੇਨਤੀ ਕੀਤੇ ਜਾਣ ਤੇ ਧਰਨਾ ਜੰਤਰ ਮੰਤਰ ਵਿਖੇ ਕਰਨ ਦਾ ਫ਼ੈਸਲਾ ਲਿਆ ਗਿਆ।

ਮੰਗਲਵਾਰ ਨੂੰ ਮੁੱਖ ਮੰਤਰੀ ਨੇ ਕਿਹਾ ਸੀ ਕਿ ਸੂਬੇ ਵਿੱਚ ਮਾਲਗੱਡੀਆਂ ਦੀ ਬਹਾਲੀ ਨਾ ਹੋਣ ਕਰਕੇ ਬਿਜਲੀ ਪਲਾਂਟ ਪੂਰੀ ਤਰ੍ਹਾਂ ਠੱਪ ਹੋ ਗਏ ਹਨ ਅਤੇ ਖੇਤੀਬਾੜੀ ਤੇ ਸਬਜ਼ੀਆਂ ਦੀ ਸਪਲਾਈ ਵੀ ਰੁਕੀ ਹੋਈ ਹੈ।

ਹਾਲਾਂਕਿ ਦਿੱਲੀ ਵਿੱਚ ਧਾਰਾ 144 ਲੱਗੀ ਹੋਈ ਹੈ, ਵਿਧਾਇਕ ਪੰਜਾਬ ਭਵਨ ਤੋਂ 4 ਬੈਚਾਂ ਵਿੱਚ ਗਾਂਧੀ ਦੀ ਸਮਾਧੀ ਵੱਲ ਜਾਣਾ ਸੀ ਉਹ ਸਵੇਰੇ 10.30 ਵਜੇ ਪਹਿਲੇ ਬੈਚ ਦੀ ਅਗਵਾਈ ਕਰਨੀ ਸੀ।

ਇਹ ਵੀ ਪੜ੍ਹੋ:

ਕਿਸਾਨ ਜੱਥੇਬੰਦੀਆਂ ਮਾਲ ਗੱਡੀਆਂ ਲਈ ਟਰੈਕ ਖੋਲ੍ਹਣਗੀਆਂ

ਕਿਸਾਨ ਜਥੇਬੰਦੀਆਂ ਦੀ ਮੀਟਿੰਗ ਵਿੱਚ ਫ਼ੈਸਲਾ ਲਿਆ ਗਿਆ ਕਿ ਵੀਰਵਾਰ ਨੂੰ ਚਾਰ ਘੰਟਿਆਂ ਲਈ ਯਾਨਿ 12 ਤੋਂ 4 ਵਜੇ ਤੱਕ ਚੱਕਾ ਜਾਮ ਰੱਖਿਆ ਜਾਵੇਗਾ ਅਤੇ ਨਾਲ ਹੀ ਇਹ ਵੀ ਫ਼ੈਸਲਾ ਲਿਆ ਗਿਆ ਰੇਲਵੇ ਟ੍ਰੈਕ ਮਾਲਗੱਡੀਆਂ ਲਈ ਖੋਲ੍ਹ ਦਿੱਤੇ ਜਾਣਗੇ।

ਹਾਲਾਂਕਿ ਇਸ 'ਤੇ ਕਈ ਸ਼ਰਤਾਂ ਲਾਗੂ ਵੀ ਹੋਣਗੀਆਂ।

ਕਿਸਾਨ ਆਗੂ ਦਰਸ਼ਨ ਪਾਲ ਨੇ ਬੀਬੀਸੀ ਨੂੰ ਦੱਸਿਆ, "ਜਿੱਥੇ ਵੀ ਸਾਡੇ ਕਿਸਾਨ ਰੇਲਵੇ 'ਤੇ ਧਰਨੇ ਲਗਾ ਬੈਠੇ ਸੀ, ਉਨ੍ਹਾਂ ਨੂੰ ਅਸੀਂ ਕਿਹਾ ਹੈ ਕਿ ਉਹ ਰੇਲਵੇ ਟਰੈਕ ਤੋਂ ਉਠ ਕੇ ਸਟੇਸ਼ਨਾਂ ਦੇ ਲਾਗੇ ਧਰਨੇ 'ਤੇ ਬੈਠਣ, ਤਾਂ ਜੋ ਕੇਂਦਰ ਸਰਕਾਰ ਦੇ ਰੇਲਵੇ ਵਿਭਾਗ ਨੂੰ ਇਹ ਵੀ ਬਹਾਨਾ ਨਾ ਮਿਲੇ ਕਿ ਕਿਸਾਨ ਰੇਲਵੇ ਟਰੈਕ 'ਤੇ ਬੈਠੇ ਹਨ।"

ਇਸ ਤੋਂ ਇਲਾਵਾ ਦਿੱਲੀ ਬਾਰੇ ਗੱਲ ਕਰਦਿਆਂ ਉਨ੍ਹਾਂ ਨੇ ਕਿਹਾ ਕਿ 26 ਤਰੀਕ ਨੂੰ ਉਹ ਦਿੱਲੀ ਵੱਲ ਮਾਰਚ ਕੱਢਣਗੇ ਅਤੇ ਇਸ ਦੌਰਾਨ ਜਿਹੜੇ ਦੱਖਣੀ ਸੂਬੇ ਕਿਸੇ ਕਾਰਨ ਦਿੱਲੀ ਨਹੀਂ ਪਹੁੰਚ ਸਕਦੇ ਉਹ ਆਪਣੇ ਸੂਬਿਆਂ ਵਿੱਚ ਰੋਸ-ਪ੍ਰਦਰਸ਼ਨ ਕਰਨਗੇ ਜਾਂ ਸੂਬੇ ਦੀ ਰਾਜਧਾਨੀ ਵੱਲ ਮਾਰਚ ਕੱਢਣਗੇ ਇਹ ਉਨ੍ਹਾਂ ਦਾ ਫ਼ੈਸਲਾ ਹੋਵੇਗਾ।

ਦਰਸ਼ਨ ਪਾਲ ਨੇ ਦੱਸਿਆ, "26 ਤਰੀਕ ਨੂੰ ਦੇਸ਼ ਦੀਆਂ ਕੇਂਦਰ ਦੀਆਂ ਵੱਡੀਆਂ ਟਰੇਡ ਯੂਨੀਅਨਾਂ ਦੇ ਮਜ਼ਦੂਰਾਂ ਅਤੇ ਮੁਲਜ਼ਮਾਂ ਨੇ ਹੜਤਾਲ ਦਾ ਫ਼ੈਸਲਾ ਲਿਆ ਹੈ, ਇਸ ਲਈ ਉਸ ਦਿਨ ਵੀ ਗ੍ਰਾਮੀਣ ਭਾਰਤ ਬੰਦ ਦਾ ਸੱਦਾ ਹੈ।"

ਦਿੱਲੀ ਦੇ ਆਲੇ-ਦੁਆਲੇ ਦੇ 6 ਸੂਬਿਆਂ ਵਿਚਲੇ ਕਿਸਾਨਾਂ ਨੂੰ ਛੋਟ ਹੈ, ਇੱਥੇ ਕਿਸੇ ਕਿਸਮ ਦਾ ਜਾਮ ਨਹੀਂ ਹੋਵੇਗਾ ਅਤੇ ਇਥੋਂ ਦੇ ਕਿਸਾਨ ਦਿੱਲੀ ਵੱਲ ਮਾਰਚ ਕਰਨਗੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)