US Election 2020: ਵੋਟਿੰਗ ਵਾਲੇ ਦਿਨ ਜਾਣੋ ਕੀ ਕੁਝ ਹੋਇਆ

ਅਮਰੀਕੀ ਰਾਸ਼ਟਰਪਤੀ ਦੇ ਅਹੁਦੇ ਦੀਆਂ ਚੋਣਾਂ ਦਾ ਅਸਰ ਦੇਸ਼ ਅਤੇ ਵਿਦੇਸ਼ਾਂ ਦੋਹਾਂ 'ਚ ਹੁੰਦਾ ਹੈ। ਇਸ ਲਈ ਇਸ ਦੇ ਨਤੀਜੇ ਲਗਭਗ ਸਭ ਨੂੰ ਪ੍ਰਭਾਵਿਤ ਕਰਦੇ ਹਨ।

ਅਮਰੀਕਾ ਦਾ ਅਗਲਾ ਰਾਸ਼ਟਰਪਤੀ ਚੁਣਨ ਲਈ ਵੋਟਾਂ ਪਾਈਆਂ ਜਾ ਰਹੀਆਂ ਹਨ।

ਰਿਪਬਲਿਕਨਜ਼ ਅਮਰੀਕਾ ਦੀ ਕੰਜ਼ਰਵੇਟਿਵ ਪਾਰਟੀ ਹੈ ਅਤੇ ਮੌਜੂਦਾ ਰਾਸ਼ਟਰਪਤੀ ਡੌਨਲਡ ਟਰੰਪ ਦੂਜੀ ਵਾਰ ਰਾਸ਼ਟਰਪਤੀ ਦੇ ਅਹੁਦੇ ਦੇ ਉਮੀਦਵਾਰ ਹਨ ਅਤੇ ਡੈਮੋਕ੍ਰੇਟਜ਼ ਦੇ ਉਮੀਦਵਾਰ ਜੋਅ ਬਾਇਡਨ ਹਨ।

ਇਹ ਵੀ ਪੜ੍ਹੋ-

ਆਓ ਇੱਕ ਸੰਖੇਪ ਝਾਤ ਮਾਰਦੇ ਹਾਂ ਕਿ ਚੋਣਾਂ ਦੇ ਦਿਨ ਹੁਣ ਤੱਕ ਕੀ-ਕੀ ਹੋਇਆ:-

9 ਟਾਈਮ ਜ਼ੋਨਸ ਵਿੱਚ ਵੋਟਿੰਗ

ਅਮਰੀਕਾ ਵਿੱਚ 50 ਸੂਬਿਆਂ ਵਿੱਚ 9 ਟਾਈਮ ਜ਼ੋਨਸ ਵਿੱਚ ਵੋਟਾਂ ਪਾਈਆਂ ਜਾ ਰਹੀਆਂ ਹਨ।

ਅਮਰੀਕਾ ਵਿੱਚ ਤੜਕੇ ਸਵੇਰ ਤੋਂ ਹੀ ਵੋਟ ਪਾਉਣ ਲਈ ਲੋਕਾਂ ਦੀਆਂ ਲਾਈਨਾਂ ਲਗੀਆਂ ਹੋਈਆਂ ਹਨ।

ਪੋਲਿੰਗ ਸਟੇਸ਼ਨ ਪੂਰੇ ਦੇਸ ਵਿੱਚ ਵੱਖ-ਵੱਖ ਤਰੀਕੇ ਦੀਆਂ ਥਾਵਾਂ 'ਤੇ ਬਣਾਏ ਗਏ ਜਿਵੇਂ ਸਕੂਲ, ਲਾਈਬ੍ਰੇਰੀਆਂ ਨੂੰ ਵੀ ਪੋਲਿੰਗ ਸਟੇਸ਼ਨ ਬਣਾਇਆ ਗਿਆ ਹੈ।

ਉਪ-ਰਾਸ਼ਟਰਪਤੀ ਆਹੁਦੇ ਲਈ ਉਮੀਦਵਾਰ

ਉਪ-ਰਾਸ਼ਟਰਪਤੀ ਲਈ ਰਿਪਬਲਿਕਨਸ ਵੱਲੋਂ ਮਾਈਕ ਪੈਂਸ ਤੇ ਡੈਮੋਕਰੈਟਸ ਵੱਲੋਂ ਕਮਲਾ ਹੈਰਿਸ ਵਿਚਕਾਰ ਮੁਕਾਬਲਾ ਹੋ ਰਿਹਾ ਹੈ।

ਕਮਲਾ ਹੈਰਿਸ ਦੀ ਜਿੱਤ ਲਈ ਤਮਿਲ ਨਾਡੂ ਦੀ ਰਾਜਧਾਨੀ ਚੇਨੱਈ ਤੋਂ 350 ਕਿਲੋਮੀਟਰ ਦੂਰ ਥੁਲਾਸੇਨਦਰਾਪੁਰਮ ਪਿੰਡ ਵਿੱਚ ਉਨ੍ਹਾਂ ਦੇ ਨਾਨਾ ਪੀਵੀ ਗੋਪਾਲਨ ਰਿਹਾ ਕਰਦੇ ਸਨ। ਹੁਣ ਉਨ੍ਹਾਂ ਦਾ ਪਰਿਵਾਰ ਚੇਨੱਈ ਜਾ ਕੇ ਵਸ ਗਿਆ ਹੈ।

ਪਿੰਡ ਵਾਲਿਆਂ ਨੇ ਕਮਲਾ ਹੈਰਿਸ ਨੂੰ ਜਿੱਤ ਲਈ ਸ਼ੁਭਕਾਮਾਨਾਵਾਂ ਦਿੰਦੇ ਹੋਏ ਪੋਸਟਰ ਵੀ ਲਾਏ ਹਨ।

ਕੋਰੋਨਾਵਾਇਰਸ ਇਨ੍ਹਾਂ ਚੋਣਾਂ ਦਾ ਅਹਿਮ ਮੁੱਦਾ ਰਿਹਾ ਹੈ।

ਵੋਟ ਪਾਉਣ ਤੋਂ ਪਹਿਲਾਂ ਹੈਂਡ ਸੈਨੀਟਾਈਜ਼ਰ ਬਾਰੇ ਕੀ ਚੇਤਾਵਨੀ ਦਿੱਤੀ ਜਾ ਰਹੀ

ਹੈਂਡ ਸੈਨੇਟਾਈਜ਼ਰਸ ਨਾਲ ਬੈਲਟ ਪੇਪਰ ਨੂੰ ਨੁਕਸਾਨ ਪਹੁੰਚ ਸਕਦਾ ਹੈ।

ਯੂਐੱਸ ਸੈਂਟਰਜ਼ ਫਾਰ ਡਿਸੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਨੇ ਚੇਤਾਵਨੀ ਦਿੱਤੀ ਹੈ ਕਿ ਐਲਕੋਹਲ ਬੇਸ ਹੈਂਡ ਸੈਨੀਟਾਈਜ਼ਰਸ ਪੇਪਸ ਬੈਲਟ ਨੂੰ ਨੁਕਸਾਨ ਪਹੁੰਚਾ ਸਕਦੇ ਹਨ।

ਇਹ ਇਸ ਲਈ ਕਿਉਂਕਿ ਜੋ ਬੈਲਟ ਗਿੱਲੇ ਹੋ ਜਾਣਗੇ ਉਹ ਆਸਾਨੀ ਨਾਲ ਫਟ ਸਕਦੇ ਹਨ ਤੇ ਇਲੈਕਟਰੋਨਿਕ ਵੋਟਿੰਗ ਮਸ਼ੀਨ ਵਿੱਚ ਫਸ ਸਕਦੇ ਹਨ।

ਇਹ ਵੀ ਪੜ੍ਹੋ:-

ਸੀਡੀਸੀ ਨੇ ਕਿਹਾ ਹੈ ਕਿ ਪੋਲਿੰਗ ਸਟੇਸ਼ਨਾਂ 'ਤੇ ਵਾਇਰਸ ਤੋਂ ਸੁਰੱਖਿਅਤ ਹੋਣ ਲਈ ਵੋਟਰਾਂ ਨੂੰ ਸੈਨੀਟਾਈਜ਼ਰਸ ਮੁਹੱਈਆ ਕਰਵਾਏ ਜਾਣ ਪਰ ਨਾਲ ਹੀ ਇਹ ਵੀ ਧਿਆਨ ਰੱਖਿਆ ਜਾਵੇ ਕਿ ਬੈਲਟ ਪੇਪਰ ਫੜ੍ਹਨ ਤੋਂ ਪਹਿਲਾਂ ਵੋਟਰਾਂ ਦਾ ਹੱਥ ਸੁੱਕੇ ਹੋਣ।

ਅਮਰੀਕਾ ਚੋਣਾਂ ਵਿੱਚ ਜ਼ਿਆਦਾ ਵੋਟ ਹਾਸਲ ਕਰਨ ਮਗਰੋਂ ਵੀ ਉਮੀਦਵਾਰ ਕਿਉਂ ਹਾਰ ਸਕਦਾ ਹੈ

ਮਾਹਿਰਾਂ ਦਾ ਮੰਨਣਾ ਹੈ ਕਿ ਇਸ ਵਾਰ ਦੀਆਂ ਚੋਣਾਂ ਵਿੱਚ ਅਮਰੀਕਾ ਵਿੱਚ ਰਿਕਾਰਡ ਤੋੜ ਵੋਟਿੰਗ ਹੋ ਸਕਦੀ ਹੈ। ਇਸ ਦੇ ਨਾਲ ਹੀ ਇਹ ਵੀ ਸੰਭਵ ਹੈ ਕਿ ਜ਼ਿਆਦਾ ਵੋਟ ਮਿਲਣ ਮਗਰੋਂ ਵੀ ਉਮੀਦਵਾਰ ਹਾਰ ਜਾਵੇ।

ਅਮਰੀਕਾ ਵਿੱਚ ਵੋਟਰ ਸੂਬਾ-ਪੱਧਰੀ ਮੁਕਾਬਲੇ ਦੇ ਨਤੀਜਿਆਂ ਵਿੱਚ ਭੂਮਿਕਾ ਨਿਭਾਉਂਦੇ ਹਨ। ਉਹ ਰਾਸ਼ਟਰਪਤੀ ਦੇ ਉਮੀਦਵਾਰ ਨੂੰ ਸਿੱਧਾ ਵੋਟ ਨਹੀਂ ਪਾਉਂਦੇ ਹਨ।

ਰਾਸ਼ਟਰਪਤੀ ਬਣਨ ਲਈ ਇੱਕ ਉਮੀਦਵਾਰ ਨੂੰ ਇਲੈਕਟੋਰਲ ਕਾਲਜ ਵਿੱਚ 270 ਵੋਟ ਚਾਹੀਦੇ ਹੁੰਦੇ ਹਨ। ਅਮਰੀਕਾ ਦੇ ਹਰ ਸੂਬੇ ਨੂੰ ਆਪਣੀ ਆਬਾਦੀ ਅਨੁਸਾਰ ਵੋਟ ਮਿਲਦੇ ਹਨ। ਟੋਟਲ ਵੋਟਾਂ ਦੀ ਗਿਣਤੀ 530 ਹੁੰਦੀ ਹੈ।

ਇਹ ਸੰਭਵ ਹੈ ਕਿ ਕੁਝ ਸੂਬਾ ਪੱਧਰੀ ਮੁਕਾਬਲੇ ਜਿੱਤ ਲੈਣ ਨਾਲ ਉਮੀਦਵਾਰ ਰਾਸ਼ਟਰਪਤੀ ਚੁਣਿਆ ਜਾਵੇ, ਭਾਵੇਂ ਪੂਰੇ ਦੇਸ ਵਿੱਚ ਉਸ ਨੂੰ ਘੱਟ ਵੋਟਾਂ ਪੈਣ।

ਅਮਰੀਕੀ ਚੋਣਾਂ ਕਾਰਨ ਭਾਰਤ ਵਿੱਚ ਟਿੱਕਾ ਕਿਉਂ ਟਰੈਂਡ ਕੀਤਾ

ਅਮਰੀਕਾ ਵਿੱਚ ਜਿੱਥੇ ਵੋਟਾਂ ਪੈ ਰਹੀਆਂ ਹਨ ਤਾਂ ਭਾਰਤ ਵਿੱਚ ਟਵਿੱਟਰ 'ਤੇ ਟਿੱਕਾ ਟਰੈਂਡ ਕਰ ਰਿਹਾ ਹੈ।

ਡੈਮੋਕਰੇਟਿਕ ਕਾਂਗਰਸਵੂਮਨ, ਪ੍ਰਮਿਲਾ ਜਾਇਪਾਲ ਨੇ ਉਪ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰ ਕਮਲਾ ਹੈਰਿਸ ਦੇ ਸਨਮਾਨ ਵਿੱਚ ਪਨੀਰ ਟਿੱਕਾ ਬਣਾਇਆ।

ਪ੍ਰਮਿਲਾ ਅਨੁਸਾਰ ਕਮਲਾ ਹੈਰਿਸ ਇੰਸਟਾਗ੍ਰਾਮ 'ਤੇ ਕਹਿ ਚੁੱਕੇ ਹਨ ਕਿ ਟਿੱਕਾ ਉਨ੍ਹਾਂ ਦਾ ਮਨਪਸੰਦ ਭਾਰਤੀ ਖਾਣਾ ਹੈ।

ਪਰ ਟਵਿੱਟਰ 'ਤੇ ਪ੍ਰਮਿਲਾ ਦੇ ਪਨੀਰ ਟਿੱਕੇ ਦੀ ਰੈਸੇਪੀ ਬਾਰੇ ਚਰਚਾ ਵੀ ਕੀਤੀ ਜਾ ਰਹੀ ਹੈ। ਕਈ ਯੂਜ਼ਰਸ ਕਹਿ ਰਹੇ ਹਨ ਕਿ ਪਨੀਰ ਟਿੱਕਾ ਤਾਂ ਬਿਨਾਂ ਗ੍ਰੇਵੀ ਦੇ ਹੁੰਦਾ ਹੈ।

ਕੁਝ ਲੋਕ ਹੋਰ ਖਾਣਿਆਂ ਦੀ ਤਸਵੀਰਾਂ ਨੂੰ ਗਲਤ ਨਾਂ ਨਾਲ ਸੋਸ਼ਲ ਮੀਡੀਆ 'ਤੇ ਪਾ ਰਹੇ ਹਨ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)