You’re viewing a text-only version of this website that uses less data. View the main version of the website including all images and videos.
US Election Results: ਅਗਲੇ ਅਮਰੀਕੀ ਰਾਸ਼ਟਰਪਤੀ ਤੋਂ ਭਾਰਤ ਕੀ ਚਾਹੁੰਦਾ ਹੈ
- ਲੇਖਕ, ਜ਼ੁਬੈਰ ਅਹਿਮਦ
- ਰੋਲ, ਬੀਬੀਸੀ ਪੱਤਰਕਾਰ
ਵ੍ਹਾਈਟ ਹਾਊਸ ਵਿੱਚ ਸਿਟੀਸ਼ਨਸ਼ਿਪ ਸਰਟੀਫਿਕੇਟ ਵੰਡ ਸਮਾਗਮ ਦੌਰਾਨ 5 ਨਵੇਂ ਅਮਰੀਕੀ ਹਾਜ਼ਰ ਸਨ, ਪਰ ਇੱਕ ਨਾਗਰਿਕ ਜਿਸ ਨੇ ਸਭਨਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਉਹ ਸੀ, ਭਾਰਤ ਮੂਲ ਦੀ ਸਾਫਟਵੇਅਰ ਡਿਵੈਲਪਰ ਸੁਧਾ ਸੁੰਦਰੀ ਨਰਾਇਣ।
ਸੁਧਾ ਨੇ ਗੁਲਾਬੀ ਰੰਗ ਦੀ ਸਾੜੀ ਪਾਈ ਹੋਈ ਸੀ ਤੇ ਸਿਟੀਜ਼ਨਸ਼ਿਪ ਦਾ ਸਰਟੀਫਿਕੇਟ ਦਿਖਾਉਂਦਿਆਂ ਉਨ੍ਹਾਂ ਚਿਹਰੇ 'ਤੇ ਮੁਸਕਾਨ ਸੀ।
ਅਮਰੀਕਾ ਵਿੱਚ ਇਸ ਸਮਾਗਮ ਦੀ ਪੱਖਪਾਤੀ ਸਟੰਟ ਵਜੋਂ ਕਾਫੀ ਆਲੋਚਨਾ ਕੀਤੀ ਗਈ ਹੈ, ਜਿਸ ਨੂੰ 25 ਅਗਸਤ ਨੂੰ ਰਿਪਬਲੀਕਨ ਨੈਸ਼ਨਲ ਕਨਵੈਂਸ਼ਨ ਦੌਰਾਨ ਪ੍ਰਸਾਰਿਤ ਕੀਤਾ ਗਿਆ ਸੀ।
ਦੂਜੇ ਪਾਸੇ ਭਾਰਤ ਵਿੱਚ ਬੇਹੱਦ ਮਾਣ ਨਾਲ ਇਸ ਬਾਰੇ ਜਾਣਕਾਰੀ ਦਿੱਤੀ ਗਈ, ਉਨ੍ਹਾਂ ਵਿੱਚੋਂ ਇੱਕ ਦਾ ਇਹ ਕਾਰਨ ਵੀ ਸੀ ਕਿ ਇੱਕ ਨਾਗਰਿਕ ਦਾ ਰਾਸ਼ਟਰਪਤੀ ਵੱਲੋਂ ਸੁਆਗਤ ਕੀਤਾ ਗਿਆ।
ਇਹ ਵੀ ਪੜ੍ਹੋ-
ਅਮਰੀਕਾ ਦੀ ਇਮੀਗ੍ਰੇਸ਼ਨ ਨੀਤੀ ਭਾਰਤ ਲਈ ਮਾਅਨੇ ਰੱਖਦੀ ਹੈ। ਅਮਰੀਕਾ ਵਿੱਚ ਭਾਰਤੀ ਤਕਨੀਕੀ ਹੁਨਰਮੰਦਾਂ ਦਾ ਵਧੀਆ ਰਿਕਾਰਡ ਰਿਹਾ ਹੈ, ਐੱਚ1ਬੀ ਵੀਜ਼ਾ ਉੱਤੇ ਆਉਣ ਵਾਲੇ ਵਰਕਰ ਵੀ ਬਾਅਦ ਵਿੱਚ ਅਮਰੀਕੀ ਨਾਗਰਿਕ ਬਣ ਸਕਦੇ ਹਨ।
ਸਮਾਗਮ ਦੀ ਇਸ ਤਰ੍ਹਾਂ ਦੀ ਪੇਸ਼ਕਾਰੀ ਨਾਲ ਰਾਸ਼ਟਰਪਤੀ ਦੀ ਭਾਰਤੀ ਅਮਰੀਕੀਆਂ ਵਿਚ ਵਧੀਆ ਛਾਪ ਛੱਡੀ ਜਾ ਸਕੇਗੀ ਅਤੇ ਇਸ ਦਾ ਸ਼ਾਇਦ ਪਰਵਾਸੀਆਂ 'ਤੇ ਅਸਰ ਵੀ ਹੋ ਸਕਦਾ ਹੈ, ਜਿਨ੍ਹਾਂ ਰਵਾਇਤੀ ਤੌਰ 'ਤੇ ਡੈਮੋਕ੍ਰੇਟੇਕਸ ਦਾ ਪੱਖ ਪੂਰਿਆ ਹੈ।
ਰਾਸ਼ਟਰਪਤੀ ਵੱਲੋਂ ਸੰਕੇਤਕ ਤੌਰ 'ਤੇ ਯਕੀਨੀ ਹੀ ਚੰਗੀ ਭਾਵਨਾ ਨੂੰ ਉਤਸ਼ਾਹਿਤ ਕੀਤਾ ਗਿਆ ਹੈ। ਉਹ ਦੋਵਾਂ ਦੇਸ਼ਾਂ ਵਿਚਾਲੇ ਰਣਨੀਤਕ ਸਬੰਧਾਂ ਨੂੰ ਵਿਕਸਿਤ ਕਰ ਰਹੇ ਹਨ।
ਭਾਰਤੀ ਅਮਰੀਕੀ, ਮੁਲਕ ਦੇ ਰਾਸ਼ਟਰਪਤੀ ਨੂੰ ਆਪਣੀਆਂ ਵੋਟਾਂ ਪਾ ਸਕਦੇ ਹਨ, ਭਾਵੇਂ ਉਹ ਟਰੰਪ ਹੋਣ ਜਾਂ ਜੋ ਬਾਈਡਨ ਪਰ ਉਹ ਭਾਰਤ ਲਈ ਕੀ ਸਕਦੇ ਹਨ?
ਚੀਨ ਅਤੇ ਲੱਦਾਖ਼
ਅਮਰੀਕਾ ਦੇ ਇਸ ਬਾਰੇ ਵਿਚਾਰ ਖੁੱਲ੍ਹੇ ਹਨ ਕਿ ਉਹ ਕਿੱਥੋਂ ਮਦਦ ਕਰ ਸਕਦਾ ਹੈ। ਭਾਰਤ ਆਪਣੇ ਉੱਤਰੀ ਖੇਤਰ ਵਿੱਚ ਹਿਮਾਲੀਆ ਦੇ ਲੱਦਾਖ਼ ਵਿੱਚ ਚੀਨ ਨਾਲ ਖੇਤਰੀ ਵਿਵਾਦ 'ਚ ਫਸਿਆ ਹੋਇਆ ਹੈ।
ਭਾਰਤ ਅਤੇ ਚੀਨ ਨੇ ਅਪ੍ਰੈਲ-ਮਈ ਤੋਂ ਇਸ ਇਲਾਕੇ ਵਿੱਚ ਕਰੀਬ 50 ਹਜ਼ਾਰ ਫੌਜੀ ਤੈਨਾਤ ਕੀਤੇ ਹੋਏ ਹਨ ਅਤੇ ਕਈ ਥਾਵਾਂ 'ਤੇ ਦੋਵਾਂ ਦੇ ਫੌਜੀਆਂ ਵਿਚਾਲੇ ਦੀ ਦੂਰੀ 200 ਮੀਟਰ ਤੋਂ ਵੀ ਘੱਟ ਹੈ।
ਸੁਰੱਖਿਆ ਮਾਹਰਾਂ ਨੂੰ ਡਰ ਹੈ ਕਿ ਅਨੁਸ਼ਾਸਨ ਵਿੱਚ ਥੋੜ੍ਹੀ ਜਿਹੀ ਅਣਗਹਿਲੀ ਕਾਰਨ ਇੱਕ ਵੱਡੇ ਫੌਜੀ ਟਕਰਾਅ ਵਿੱਚ ਵਾਧਾ ਹੋ ਸਕਦਾ ਹੈ।
ਜੂਨ ਮਹੀਨੇ ਦੌਰਾਨ ਲੱਦਾਖ ਵਿੱਚ ਭਾਰਤ ਅਤੇ ਚੀਨੀ ਫੌਜਾਂ ਵਿਚਾਲੇ ਹੋਈਆਂ ਝੜਪਾਂ, ਦੋਵਾਂ ਪਰਮਾਣੂ ਗੁਆਂਢੀ ਮੁਲਕਾਂ ਵਿਚਾਲੇ ਪਾਬੰਦੀਆਂ ਅਤੇ ਲੰਬੇ ਤਣਾਅ ਦਾ ਕਾਰਨ ਬਣਿਆ ਹੈ।
ਅਮਰੀਕਾ ਨੇ ਵਾਰ-ਵਾਰ ਭਾਰਤ ਨੂੰ ਸੰਘਰਸ਼ ਵਿੱਚ ਮਦਦ ਦੀ ਪੇਸ਼ਕਸ਼ ਕੀਤੀ ਹੈ।
ਮਾਈਕ ਪੌਂਪੀਓਂ ਨੇ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਕਿਹਾ ਸੀ, "ਭਾਰਤ ਨੂੰ ਇਸ ਲੜਾਈ ਵਿੱਚ ਆਪਣਾ ਸਹਿਯੋਗੀ ਅਤੇ ਭਾਈਵਾਲ ਬਣਾਉਣ ਦੀ ਲੋੜ ਹੈ।"
ਕੁਝ ਭਾਰਤੀ ਕੂਟਨੀਤਕ ਇਸ ਨਾਲ ਸਹਿਮਤੀ ਜ਼ਾਹਿਰ ਕਰਦੇ ਹਨ ਕਿ ਭਾਰਤ ਨੂੰ ਚੀਨ 'ਤੇ ਦਬਾਅ ਪਾਉਣ ਲਈ ਅਮਰੀਕਾ ਦੀ ਲੋੜ ਹੈ, ਤਾਂ ਜੋ ਉਹ ਕਥਿਤ ਤੌਰ 'ਤੇ ਕਬਜ਼ੇ ਵਾਲੇ ਇਲਾਕੇ ਨੂੰ ਖਾਲੀ ਕਰ ਸਕੇ ਅਤੇ ਭਾਰਤ ਹੋਰਨਾਂ ਭਾਈਵਾਲੀ ਵਾਲੇ ਇਲਾਕਿਆਂ 'ਤੇ ਨਜ਼ਰ ਰੱਖ ਸਕੇ।
ਭਾਰਤ ਅਤੇ ਅਮਰੀਕਾ, ਜਪਾਨ ਤੇ ਆਸਟਰੇਲੀਆ ਮਿਲ ਕੇ ਇੱਕ ਸਮੂਹ ਬਣਾਉਂਦੇ ਹਨ, ਜਿਸ ਨੂੰ ਕੁਆਡ (Quad) ਕਹਿੰਦੇ ਹਨ।
ਉਹ ਸਮੂਹ ਸੁਰੱਖਿਆ ਮੁੱਦਿਆਂ 'ਤੇ ਗੱਲਬਾਤ ਕਰਨ ਲਈ ਅਕਤੂਬਰ ਦੇ ਸ਼ੁਰੂਆਤ ਵਿੱਚ ਟੋਕੀਓ ਵਿੱਚ ਮਿਲਿਆ ਸੀ, ਖ਼ਾਸ ਕਰਕੇ ਇਸ ਮੁੱਦੇ 'ਤੇ ਕਿ ਬੜਬੋਲੇ ਚੀਨ ਨੂੰ ਕਿਵੇਂ ਜਵਾਬ ਦਿੱਤਾ ਜਾਵੇ।
ਅਜਿਹਾ ਲਗਦਾ ਹੈ ਕਿ ਅਮਰੀਕਾ ਇਸ ਸਮੂਹ ਨੂੰ ਨਾਟੋ ਵਰਗੇ ਗਠਜੋੜ ਵਿੱਚ ਬਦਲਣ ਦਾ ਵਿਚਾਰ ਬਣਾ ਰਿਹਾ ਹੈ।
ਡੂੰਘਾ ਰਿਸ਼ਤਾ
ਅਜਿਹੀ ਧਾਰਨਾ ਨਿਸ਼ਚਤ ਤੌਰ 'ਤੇ ਪਿਛਲੇ ਵੀਹ ਸਾਲਾਂ ਦੌਰਾਨ ਦੋਵਾਂ ਦੇਸ਼ਾਂ ਵਿਚਾਲੇ ਵਿਕਸਤ ਹੋਏ ਸੰਬੰਧਾਂ ਨਾਲ ਪੂਰੀ ਤਰ੍ਹਾਂ ਮੇਲ ਖਾਂਦੀ ਹੈ।
ਭਾਰਤ ਨੇ ਰਵਾਇਤੀ ਤੌਰ 'ਤੇ ਗੁੱਟ-ਨਿਰਪੱਖ ਹੋਣ ਨੂੰ ਤਰਜੀ ਦਿੱਤੀ, ਸ਼ੀਤ ਯੁੱਧ ਦੌਰਾਨ ਅਤੇ ਸੋਵੀਅਤ ਯੂਨੀਅਨ ਦੇ ਅਫ਼ਗਾਨਿਸਤਾਨ ਵਿੱਚ ਹਮਲੇ ਵੇਲੇ ਇਹੀ ਨੀਤੀ ਸੀ, ਪਰ 21 ਵੀਂ ਸਦੀ ਦੀ ਭੂ-ਰਾਜਨੀਤੀ ਨੇ ਦੇਸ਼ ਦੇ ਵਿਦੇਸ਼ੀ ਦ੍ਰਿਸ਼ਟੀਕੋਣ ਨੂੰ ਨਵਾਂ ਰੂਪ ਦਿੱਤਾ ਹੈ।
ਰਾਸ਼ਟਰਪਤੀ ਬਿੱਲ ਕਲਿੰਟਨ ਨੇ 2000 ਵਿੱਚ ਇਤਿਹਾਸਕ ਭਾਰਤ ਦਾ ਦੌਰਾ ਕੀਤਾ ਸੀ, ਇਹ ਦੇਸ਼ ਨੂੰ ਅਮਰੀਕਾ ਦਾ ਭਾਈਵਾਲ ਬਣਨ ਲਈ ਲੁਭਾਉਣ ਦਾ ਯਤਨ ਸੀ।
ਇਹ ਵੀ ਪੜ੍ਹੋ-
ਉਨ੍ਹਾਂ ਦੇ 6 ਦਿਨਾਂ ਦੌਰੇ ਨੂੰ ਭਾਰਤ ਅਤੇ ਅਮਰੀਕਾ ਦੇ ਰਿਸ਼ਤੇ ਵਿੱਚ ਨਵੇਂ ਮੋੜ ਵਜੋਂ ਦੇਖਿਆ ਗਿਆ, ਦੋਵਾਂ ਦੇਸ਼ਾਂ ਨੂੰ ਐਸਟ੍ਰੈਨਜਡ ਡੈਮੋਕ੍ਰੇਸੀ' ਕਿਹਾ ਗਿਆ ਸੀ।
ਰਾਸ਼ਟਰਪਤੀ ਡਬਲਿਊ ਬੁਸ਼ ਦੀ ਯਾਤਰਾ ਦੌਰਾਨ ਪਰਮਾਣੂ ਸਮਝੌਤੇ 'ਤੇ ਹਸਤਾਖ਼ਰ ਨੇ ਰਿਸ਼ਤੇ ਵਿੱਚ ਰਣਨੀਤਕ ਡੂੰਘਾਈ ਜੋੜ ਦਿੱਤੀ ਅਤੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਭਾਰਤ ਦੀਆਂ ਦੋ ਫੇਰੀਆਂ ਕੀਤੀਆਂ।
ਇਸ ਸਾਲ 25 ਫਰਵਰੀ ਨੂੰ ਰਾਸ਼ਟਰਪਤੀ ਡੌਨਲਡ ਟਰੰਪ ਨੇ ਗੁਜਰਾਤ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਉਨ੍ਹਾਂ ਦੇ ਸਨਮਾਨ ਵਿੱਚ ਕੀਤੀ ਗਈ ਇੱਕ ਮੈਗਾ ਰੈਲੀ ਵਿੱਚ ਹਿੱਸਾ ਲਿਆ, ਜਿੱਥੇ ਟਰੰਪ ਨੇ ਐਲਾਨ ਕੀਤਾ, "ਇਹ ਦੁਵੱਲੇ ਰਿਸ਼ਤੇ ਕਦੇ ਵੀ ਓਨੇ ਚੰਗੇ ਨਹੀਂ ਰਹੇ, ਜਿੰਨੇ ਕਿ ਅੱਜ ਹਨ।"
ਫਿਰ ਵੀ ਮਦਦ ਦੀ ਅਮਰੀਕੀ ਪੇਸ਼ਕਸ਼ ਨੂੰ ਭਾਰਤ ਸਵੀਕਾਰ ਵਿੱਚ ਝਿਜਕ ਰਿਹਾ ਹੈ।
ਭਾਰਤ ਦੀ ਝਿਜਕ
ਭਾਰਤ ਦੀ ਝਿਜਕ ਦੇ ਕਈ ਕਾਰਨ ਹੋ ਸਕਦੇ ਹਨ।
ਲੰਡਨ ਵਿੱਚ ਵੈਸਟਮਿਨਸਟਰ ਯੂਨੀਵਰਸਿਟੀ ਵਿੱਚ ਰਾਜਨੀਤੀ ਅਤੇ ਕੌਮਾਂਤਰੀ ਸਬੰਧਾਂ ਦੀ ਐਸੋਸੀਏਟ ਪ੍ਰੋਫੈਸਰ ਡਾ. ਨਤਾਸ਼ਾ ਕੌਲ ਨੇ ਅਮਰੀਕਾ ਦੀ ਵਚਨਬੱਧਤਾ 'ਤੇ ਸ਼ੱਕ ਜ਼ਾਹਿਰ ਕੀਤਾ ਹੈ।
ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, "ਟਰੰਪ ਦੇ ਸ਼ਾਸਨਕਾਲ ਵਿੱਚ ਮੌਖਿਕ ਬਿਆਨਾਂ ਦਾ ਕੋਈ ਮਹੱਤਵ ਨਹੀਂ ਹੈ, ਉਹ ਵੀ ਉਸ ਵੇਲੇ ਜਦੋਂ ਅਮਰੀਕੀ ਵਿਦੇਸ਼ ਨੀਤੀ ਇੱਕ-ਦੂਜੇ ਦੇ ਵਿਰੁੱਧ ਚੱਲ ਰਹੀ ਹੈ ਅਤੇ ਟਰੰਪ ਵਿਸ਼ਵ ਪੱਧਰ 'ਤੇ ਅਮਰੀਕੀ ਵਚਨਬੱਧਤਾ ਨੂੰ ਘਟਾ ਰਹੇ ਹਨ।"
ਡਾ. ਕੌਲ ਦਾ ਕਹਿਣਾ ਹੈ ਕਿ ਬੇਸ਼ੱਕ ਮਦਦ ਦੀ ਪੇਸ਼ਕਸ਼ ਅਸਲ ਹੋਵੇ ਪਰ ਇਹ ਕਹਿਣਾ ਮੁਸ਼ਕਲ ਹੈ ਕਿ ਅਮਰੀਕਾ ਵਿੱਚ ਲੱਦਾਖ਼ ਵਿੱਚ ਕਿਵੇਂ ਮਦਦ ਕਰ ਸਕਦਾ ਹੈ।
ਉਹ ਕਹਿੰਦੀ ਹੈ, "ਅਮਰੀਕਾ ਇਲਾਕੇ ਵਿੱਚ ਵੱਧ ਤੋਂ ਵੱਧ ਖੁਫ਼ੀਆ ਫੌਜ, ਹਾਰਡਵੇਅਰ ਅਤੇ ਟ੍ਰੇਨਿੰਗ ਨਾਲ ਹਿੱਸਾ ਪਾ ਸਕਦਾ ਹੈ। ਇਸ ਦੇ ਨਾਲ ਹੀ ਅਮਰੀਕਾ ਵਧਦੇ ਤਣਾਅ ਤੋਂ ਬਚਣ ਲਈ ਚੀਨ ਨੂੰ ਸੰਕੇਤਕ ਸੰਦੇਸ਼ ਭੇਜ ਸਕਦਾ ਹੈ।
ਬੇਸ਼ੱਕ ਮਦਦ ਦੀ ਪੇਸ਼ਕਸ਼ ਅਸਲ ਅਤੇ ਲੋੜੀਂਦੀ ਹੋਵੇ।
ਅਮਰੀਕਾ ਦਹਾਕਿਆਂ ਤੋਂ ਪਾਕਿਸਤਾਨ ਦਾ ਕਰੀਬੀ ਸਹਿਯੋਗੀ ਰਿਹਾ, ਜਿਸ ਦਾ ਅਰਥ ਹੈ ਕਿ ਭਾਰਤੀ ਸਮਾਜ ਦੇ ਕਈ ਹਿੱਸੇ ਇਸ ਨੂੰ ਭਰੋਸੇਮੰਦ ਦੋਸਤ ਮੰਨਣ ਲਈ ਤਿਆਰ ਨਾ ਹੋਣ।
ਸਵੀਡਨ ਦੀ ਉਪਸਲਾ ਯੂਨੀਵਰਸਿਟੀ ਦੇ ਡਿਪਾਰਮੈਂਟ 'ਚ ਪੀਸ ਐਂਡ ਕਾਨਫਲਿਕਟ ਵਿਸ਼ਾ ਪੜਾਉਣ ਵਾਲੇ ਪ੍ਰੋਫੈਸਰ ਅਸ਼ੋਕ ਸਵਾਨ, ਭਾਰਤ ਨੂੰ ਅਮਰੀਕਾ 'ਤੇ ਭਰੋਸਾ ਕਰਨ ਲਈ ਚਿਤਾਵਨੀ ਦਿੰਦੇ ਹੋਏ ਕਹਿੰਦੇ ਹਨ, "ਇਹ ਕਦੇ ਕਿਸੇ ਦਾ ਭਰੋਸੇਮੰਦ ਸਹਿਯੋਗੀ ਨਹੀਂ ਰਿਹਾ ਅਤੇ ਇਹ ਟਰੰਪ ਦੇ ਸ਼ਾਸਨਕਾਲ ਵਿੱਚ ਸਪੱਸ਼ਟ ਹੋ ਗਿਆ ਹੈ।"
"ਚੀਨ ਵਰਗੀ ਤਾਕਤ ਨਾਲ ਨਜਿੱਠਣ ਲਈ ਅਮਰੀਕੀ ਕਾਰਡ ਭਾਰਤ ਲਈ ਕੰਮ ਨਹੀਂ ਆਉਣ ਵਾਲਾ।"
ਦੁਪੱਖੀ ਸਮਰਥਨ
ਪ੍ਰਧਾਨ ਮੰਤਰੀ ਮੋਦੀ ਅਤੇ ਰਾਸ਼ਟਰਪਤੀ ਟਰੰਪ ਨੇ ਸੰਕੇਤਕ ਅਤੇ ਆਪਣੀ ਨਿੱਜਤਾ ਦੇ ਆਧਾਰ 'ਤੇ ਰਿਸ਼ਤੇ ਸਾਂਝੇ ਕੀਤੇ ਹਨ ਪਰ ਕੂਟਨੀਤਕਾਂ ਦਾ ਸਵਾਲ ਹੈ ਕਿ ਸੰਬਧਾਂ ਨੂੰ ਮਜ਼ਬੂਤ ਕਰਨ ਲਈ ਅਸਲ ਵਿੱਚ ਕੀ ਕੀਤਾ ਗਿਆ ਹੈ ।
ਦੋ ਵਾਰ ਅਮਰੀਕਾ ਵਿੱਚ ਸੇਵਾ ਨਿਭਾਉਣ ਵਾਲੀ ਸਾਬਕਾ ਭਾਰਤੀ ਕੂਟਨੀਤਕ ਨੀਲਮ ਦਿਓ ਨੇ ਬੀਬੀਸੀ ਨੂੰ ਦੱਸਿਆ, "ਅਸੀਂ ਰਾਸ਼ਟਰਪਤੀ ਟਰੰਪ ਦੀ ਅਗਵਾਈ ਵਿੱਚ ਚੰਗੀ ਤਰੱਕੀ ਕਰ ਰਹੇ ਹਾਂ। ਪ੍ਰਧਾਨ ਮੰਤਰੀ ਮੋਦੀ ਅਤੇ ਰਾਸ਼ਟਰਪਤੀ ਟਰੰਪ ਵਿਚਾਲੇ ਇੱਕ ਵਧੀਆ ਨਿੱਜੀ ਕੈਮਿਸਟਰੀ ਹੈ।"
"ਪਰ ਇਹ ਤਰੱਕੀ ਕਾਫੀ ਹੌਲੀ ਹੈ ਅਤੇ ਅਸੀਂ ਇਸ ਨੂੰ ਰਫ਼ਤਾਰ ਦੇਣਾ ਚਾਹੁੰਦੇ ਹਾਂ।"
ਭਾਰਤ ਅਜੇ ਤੱਕ ਸੁਚੇਤ ਰਿਹਾ ਹੈ, ਨਾ ਤਾ ਉਸ ਨੇ ਅਮਰੀਕੀ ਪੇਸ਼ਕਸ਼ ਨੂੰ ਸਵੀਕਾਰ ਕੀਤਾ ਹੈ ਅਤੇ ਨਾ ਹੀ ਰੱਦ ਕੀਤਾ ਹੈ।
ਪ੍ਰੋਫੈਸਰ ਸਵਾਨ ਕਹਿੰਦੇ ਹਨ ਕਿ ਭਾਰਤ ਇਸ ਦਾ ਇੰਤਜ਼ਾਰ ਕਰੇਗਾ ਕਿ 3 ਨਵੰਬਰ ਦੀਆਂ ਚੋਣਾਂ ਨੂੰ ਆਖ਼ਰ ਕੀਤਾ ਹੁੰਦਾ ਹੈ।
ਪਰ ਕੂਟਨੀਤਕਾਂ ਦਾ ਮੰਨਣਾ ਹੈ ਕਿ ਬਹੁਤਾ ਕੁਝ ਨਹੀਂ ਬਦਲੇਗਾ, ਭਾਵੇਂ ਵ੍ਹਾਈਟ ਹਾਊਸ ਵਿੱਚ ਕੋਈ ਹੋਰ ਹੀ ਕਿਉਂ ਨਾ ਆ ਜਾਵੇ।
ਰਾਸ਼ਟਰਪਤੀ ਟਰੰਪ ਅਤੇ ਉਨ੍ਹਾਂ ਦੇ ਵਿਰੋਧੀ ਜੋ ਬਾਈਡਨ ਭਾਰਤ ਬਾਰੇ ਆਪਣੀ ਰਣਨੀਤੀ ਨੂੰ ਛੱਡ ਕੇ ਕਰੀਬ ਹਰ ਮੁੱਦੇ 'ਤੇ ਅਸਹਿਮਤੀ ਜਤਾਈ ਹੈ।
ਭਾਰਤ ਦੇ ਸਾਬਕਾ ਕੂਟਨੀਤਕਾਂ ਦਾ ਕਹਿਣਾ ਹੈ ਕਿ ਭਾਰਤ ਪ੍ਰਤੀ ਅਮਰੀਕੀ ਨੀਤੀ ਨੂੰ ਵਾਸ਼ਿੰਗਟਨ ਵਿੱਚ ਦੁਪੱਖੀ ਸਮਰਥਨ ਹਾਸਲ ਹੈ।
ਨੀਲਮ ਦਿਓ ਮੁਤਾਬਕ, "ਅਜਿਹਾ ਪਹਿਲੀ ਵਾਰ ਨਹੀਂ ਹੈ ਜਦੋਂ ਦੋਵਾਂ ਪਾਰਟੀਆਂ, ਡੈਮੋਕ੍ਰੇਟਿਕ ਅਤੇ ਰਿਪਬਲੀਕਨ ਦੇ ਉਮੀਦਵਾਰਾਂ ਦਾ ਭਾਰਤ 'ਤੇ ਇੱਕ ਮਤ ਹੈ। ਰਾਸ਼ਟਰਪਤੀ ਕਲਿੰਟਨ ਤੋਂ ਬਾਅਦ ਤੋਂ ਹੀ ਅਮਰੀਕੀ ਰਾਸ਼ਟਰਪਤੀ ਭਾਰਤ ਆ ਰਹੇ ਹਨ।"
"ਓਬਾਮਾ ਨੇ ਦੋ ਵਾਰ ਸਾਡੇ ਨਾਲ ਮੁਲਾਕਾਤ ਕੀਤੀ। ਇਸ ਲਈ ਦੋਵਾਂ ਪੱਖਾਂ ਦੇ ਪ੍ਰਧਾਨਾਂ ਵਿਚਾਲੇ ਸਬੰਧ ਵਿਕਾਸ ਕਰ ਰਹੇ ਹਨ।"
ਇਸ ਲਈ ਅਜਿਹਾ ਲਗਦਾ ਹੈ ਕਿ ਅਮਰੀਕਾ ਚੋਣਾਂ ਤੋਂ ਬਾਅਦ ਵੀ ਚੀਨ ਖ਼ਿਲਾਫ਼ ਭਾਰਤ ਨੂੰ ਆਪਣਾ ਸਮਰਥਨ ਦੇਣ ਲਈ ਰਾਜ਼ੀ ਰਹੇਗਾ, ਪਰ ਇਹ ਨਿਸ਼ਚਿਤ ਨਹੀਂ ਹੈ ਕਿ ਭਾਰਤ ਕਿਵੇਂ ਪ੍ਰਤਿਕਿਰਿਆ ਦਿੰਦਾ ਹੈ।
ਇਹ ਵੀ ਪੜ੍ਹੋ: